LINE 01
ਸਲੋਕੁਮਃ੩॥
Salok, Third Mehl:
सलोकु मः ३ ॥
LINE 02
ਗੁਰਸੇਵਾਤੇਸੁਖੁਊਪਜੈਫਿਰਿਦੁਖੁਨਲਗੈਆਇ॥
ਸਤਿਗੁਰੂ ਦੀ ਸੇਵਾ ਤੋਂ (ਮਨੁੱਖ) ਨੂੰ ਸੁਖ ਪ੍ਰਾਪਤ ਹੁੰਦਾ ਹੈ, ਫਿਰ ਕਦੇ ਕਲੇਸ਼ ਨਹੀਂ ਹੁੰਦਾ,
Serving the Guru, peace is produced, and then, one does not suffer in pain.
गुर सेवा ते सुखु ऊपजै फिरि दुखु न लगै आइ ॥
LINE 03
ਜੰਮਣੁਮਰਣਾਮਿਟਿਗਇਆਕਾਲੈਕਾਕਿਛੁਨਬਸਾਇ॥
ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ ਤੇ ਜਮਕਾਲ ਦਾ ਕੁਝ ਵੱਸ ਨਹੀਂ ਚੱਲਦਾ;
The cycle of birth and death is brought to an end, and death has no power over at all.
जंमणु मरणा मिटि गइआ कालै का किछु न बसाइ ॥
LINE 04
ਹਰਿਸੇਤੀਮਨੁਰਵਿਰਹਿਆਸਚੇਰਹਿਆਸਮਾਇ॥
ਹਰੀ ਨਾਲ ਉਸ ਦਾ ਮਨ ਮਿਲਿਆ ਰਹਿੰਦਾ ਹੈ ਤੇ ਉਹ ਸੱਚੇ ਵਿਚ ਸਮਾਇਆ ਰਹਿੰਦਾ ਹੈ।
His mind is imbued with the Lord, and he remains merged in the True Lord.
हरि सेती मनु रवि रहिआ सचे रहिआ समाइ ॥
LINE 05
ਨਾਨਕਹਉਬਲਿਹਾਰੀਤਿੰਨਕਉਜੋਚਲਨਿਸਤਿਗੁਰਭਾਇ੧॥॥
ਹੇ ਨਾਨਕ! ਮੈਂ ਉਹਨਾਂ ਤੋਂ ਸਦਕੇ ਹਾਂ, ਜੋ ਸਤਿਗੁਰੂ ਦੇ ਪਿਆਰ ਵਿਚ ਤੁਰਦੇ ਹਨ ॥੧॥
O Nanak, I am a sacrifice to those who walk in the Way of the True Guru's Will. ||1||
नानक हउ बलिहारी तिंन कउ जो चलनि सतिगुर भाइ ॥१॥
LINE 06
ਮਃ੩॥
Third Mehl:
मः ३ ॥
LINE 07
ਬਿਨੁਸਬਦੈਸੁਧੁਨਹੋਵਈਜੇਅਨੇਕਕਰੈਸੀਗਾਰ॥
ਸਤਿਗੁਰੂ ਦੇ ਸ਼ਬਦ ਤੋਂ ਬਿਨਾ (ਜੀਵ-ਇਸਤ੍ਰੀ) ਭਾਵੇਂ ਬਿਅੰਤ ਸ਼ਿੰਗਾਰ ਕਰੇ ਸੁੱਧ ਨਹੀਂ ਹੋ ਸਕਦੀ,
Without the Word of the Shabad, purity is not obtained, even though the soul-bride may adorn herself with all sorts of decorations.
बिनु सबदै सुधु न होवई जे अनेक करै सीगार ॥
LINE 08
ਪਿਰਕੀਸਾਰਨਜਾਣਈਦੂਜੈਭਾਇਪਿਆਰੁ॥
(ਕਿਉਂਕਿ) ਉਹ ਪਤੀ ਦੀ ਕਦਰ ਨਹੀਂ ਜਾਣਦੀ ਤੇ ਉਸ ਦੀ ਮਾਇਆ ਦੇ ਵਿਚ ਸੁਰਤਿ ਹੁੰਦੀ ਹੈ।
She does not know the value of her Husband Lord; she is attached to the love of duality.
पिर की सार न जाणई दूजै भाइ पिआरु ॥
LINE 09
ਸਾਕੁਸੁਧਸਾਕੁਲਖਣੀਨਾਨਕਨਾਰੀਵਿਚਿਕੁਨਾਰਿ੨॥॥
ਹੇ ਨਾਨਕ! ਇਹੋ ਜਹੀ ਇਸਤ੍ਰੀ ਮਨੋਂ ਖੋਟੀ ਤੇ ਭੈੜੇ ਲੱਛਣਾਂ ਵਾਲੀ ਹੁੰਦੀ ਹੈ ਤੇ ਨਾਰੀਆਂ ਵਿਚ ਉਹ ਭੈੜੀ ਨਾਰਿ (ਕਹਾਉਂਦੀ ਹੈ) ॥੨॥
She is impure, and ill-mannered, O Nanak; among women, she is the most evil woman. ||2||
सा कुसुध सा कुलखणी नानक नारी विचि कुनारि ॥२॥
LINE 10
ਪਉੜੀ॥
Pauree:
पउड़ी ॥
LINE 11
ਹਰਿਹਰਿਅਪਣੀਦਇਆਕਰਿਹਰਿਬੋਲੀਬੈਣੀ॥
ਹੇ ਹਰੀ! ਆਪਣੀ ਮੇਹਰ ਕਰ, ਮੈਂ ਤੇਰੀ ਬਾਣੀ (ਭਾਵ, ਤੇਰਾ ਜੱਸ) ਉਚਾਰਾਂ,
Be kind to me, Lord, that I might chant the Word of Your Bani.
हरि हरि अपणी दइआ करि हरि बोली बैणी ॥
LINE 12
ਹਰਿਨਾਮੁਧਿਆਈਹਰਿਉਚਰਾਹਰਿਲਾਹਾਲੈਣੀ॥
ਹਰੀ-ਨਾਮ ਸਿਮਰਾਂ, ਹਰੀ-ਨਾਮ ਦਾ ਉਚਾਰਨ ਕਰਾਂ ਤੇ ਇਹੀ ਲਾਭ ਖੱਟਾਂ।
May I meditate on the Lord's Name, chant the Lord's Name, and obtain the profit of the Lord's Name.
हरि नामु धिआई हरि उचरा हरि लाहा लैणी ॥
LINE 13
ਜੋਜਪਦੇਹਰਿਹਰਿਦਿਨਸੁਰਾਤਿਤਿਨਹਉਕੁਰਬੈਣੀ॥
ਮੈਂ ਉਹਨਾਂ ਤੋਂ ਕੁਰਬਾਨ ਹਾਂ, ਜੋ ਦਿਨ ਰਾਤ ਹਰੀ-ਨਾਮ ਜਪਦੇ ਹਨ,
I am a sacrifice to those who chant the Name of the Lord, Har, Har, day and night.
जो जपदे हरि हरि दिनसु राति तिन हउ कुरबैणी ॥
LINE 14
ਜਿਨਾਸਤਿਗੁਰੁਮੇਰਾਪਿਆਰਾਅਰਾਧਿਆਤਿਨਜਨਦੇਖਾਨੈਣੀ॥
ਉਹਨਾਂ ਨੂੰ ਮੈਂ ਅੱਖੀਂ ਵੇਖਾਂ ਜੋ ਪਿਆਰੇ ਸਤਿਗੁਰੂ ਦੀ ਸੇਵਾ ਕਰਦੇ ਹਨ।
May I behold with my eyes those who worship and adore my Beloved True Guru.
जिना सतिगुरु मेरा पिआरा अराधिआ तिन जन देखा नैणी ॥
LINE 15
ਹਉਵਾਰਿਆਅਪਣੇਗੁਰੂਕਉਜਿਨਿਮੇਰਾਹਰਿਸਜਣੁਮੇਲਿਆਸੈਣੀ੨੪॥॥
ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ, ਜਿਸ ਨੇ ਮੈਨੂੰ ਪਿਆਰਾ ਸੱਜਣ ਪ੍ਰਭੂ ਸਾਥੀ ਮਿਲਾ ਦਿੱਤਾ ਹੈ ॥੨੪॥
I am a sacrifice to my Guru, who has united me with my Lord, my friend, my very best friend. ||24||
हउ वारिआ अपणे गुरू कउ जिनि मेरा हरि सजणु मेलिआ सैणी ॥२४॥