ਮੁੱਖਵਾਕ ਸ੍ਰੀ ਦਰਬਾਰ ਸਾਹਿਬ

Sri Darbar Sahib, Amritsar

From the archive

Friday, April 16, 2004

ਰਾਗੁ ਸੋਰਠਿ ਗੁਰੂ ਅਮਰਦਾਸ ਜੀ ਅੰਗ 653
Hukamnama ArchiveChoose a date to read a past Hukamnama.
TODAY
Checking Hukamnama audio…
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕੁਮਃ੩॥
Salok, Third Mehl:
सलोकु मः ३ ॥
LINE 02
ਏਮਨਹਰਿਜੀਧਿਆਇਤੂਇਕਮਨਿਇਕਚਿਤਿਭਾਇ॥
ਹੇ ਮਨ! ਪਿਆਰ ਨਾਲ ਇਕਾਗ੍ਰ ਚਿੱਤ ਹੋ ਕੇ ਹਰੀ ਦਾ ਸਿਮਰਨ ਕਰ;
O mind, meditate on the Dear Lord, with single-minded conscious concentration.
ए मन हरि जी धिआइ तू इक मनि इक चिति भाइ ॥
LINE 03
ਹਰਿਕੀਆਸਦਾਸਦਾਵਡਿਆਈਆਦੇਇਨਪਛੋਤਾਇ॥
ਹਰੀ ਵਿਚ ਇਹ ਸਦਾ ਲਈ ਗੁਣ ਹਨ ਕਿ ਦਾਤ ਬਖ਼ਸ਼ ਕੇ ਪਛੁਤਾਉਂਦਾ ਨਹੀਂ।
The glorious greatness of the Lord shall last forever and ever; He never regrets what He gives.
हरि कीआ सदा सदा वडिआईआ देइ न पछोताइ ॥
LINE 04
ਹਉਹਰਿਕੈਸਦਬਲਿਹਾਰਣੈਜਿਤੁਸੇਵਿਐਸੁਖੁਪਾਇ॥
ਮੈਂ ਹਰੀ ਤੋਂ ਸਦਾ ਕੁਰਬਾਨ ਹਾਂ, ਜਿਸ ਦੀ ਸੇਵਾ ਕੀਤਿਆਂ ਸੁਖ ਮਿਲਦਾ ਹੈ;
I am forever a sacrifice to the Lord; serving Him, peace is obtained.
हउ हरि कै सद बलिहारणै जितु सेविऐ सुखु पाइ ॥
LINE 05
ਨਾਨਕਗੁਰਮੁਖਿਮਿਲਿਰਹੈਹਉਮੈਸਬਦਿਜਲਾਇ੧॥॥
ਹੇ ਨਾਨਕ! ਗੁਰਮੁਖ ਜਨ ਅਹੰਕਾਰ ਨੂੰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸਾੜ ਕੇ ਹਰੀ ਵਿਚ ਮਿਲੇ ਰਹਿੰਦੇ ਹਨ ॥੧॥
O Nanak, the Gurmukh remains merged with the Lord; he burns away his ego through the Word of the Shabad. ||1||
नानक गुरमुखि मिलि रहै हउमै सबदि जलाइ ॥१॥
LINE 06
ਮਃ੩॥
Third Mehl:
मः ३ ॥
LINE 07
ਆਪੇਸੇਵਾਲਾਇਅਨੁਆਪੇਬਖਸਕਰੇਇ॥
ਹਰੀ ਨੇ ਆਪ ਹੀ ਮਨੁੱਖਾਂ ਨੂੰ ਸੇਵਾ ਵਿਚ ਲਾਇਆ ਹੈ, ਆਪ ਹੀ ਬਖ਼ਸ਼ਸ਼ ਕਰਦਾ ਹੈ,
He Himself enjoins us to serve Him, and He Himself blesses us with forgiveness.
आपे सेवा लाइअनु आपे बखस करेइ ॥
LINE 08
ਸਭਨਾਕਾਮਾਪਿਉਆਪਿਹੈਆਪੇਸਾਰਕਰੇਇ॥
ਆਪ ਹੀ ਸਭਨਾਂ ਦਾ ਮਾਂ ਪਿਉ ਹੈ ਤੇ ਆਪ ਹੀ ਸਭ ਦੀ ਸੰਭਾਲ ਕਰਦਾ ਹੈ।
He Himself is the father and mother of all; He Himself cares for us.
सभना का मा पिउ आपि है आपे सार करेइ ॥
LINE 09
ਨਾਨਕਨਾਮੁਧਿਆਇਨਿਤਿਨਨਿਜਘਰਿਵਾਸੁਹੈਜੁਗੁਜੁਗੁਸੋਭਾਹੋਇ੨॥॥
ਹੇ ਨਾਨਕ! ਜੋ ਮਨੁੱਖ ਨਾਮ ਜਪਦੇ ਹਨ, ਉਹ ਆਪਣੇ ਟਿਕਾਣੇ ਤੇ ਟਿਕੇ ਹੁੰਦੇ ਹਨ, ਹਰੇਕ ਜੁਗ ਵਿਚ ਉਹਨਾਂ ਦੀ ਸੋਭਾ ਹੁੰਦੀ ਹੈ ॥੨॥
O Nanak, those who meditate on the Naam, the Name of the Lord, abide in the home of their inner being; they are honored throughout the ages. ||2||
नानक नामु धिआइनि तिन निज घरि वासु है जुगु जुगु सोभा होइ ॥२॥