ਮੁੱਖਵਾਕ ਸ੍ਰੀ ਦਰਬਾਰ ਸਾਹਿਬ

Sri Darbar Sahib, Amritsar

From the archive

Saturday, May 10, 2003

ਰਾਗੁ ਸੂਹੀ ਗੁਰੂ ਅਰਜਨ ਦੇਵ ਜੀ ਅੰਗ 749
Hukamnama ArchiveChoose a date to read a past Hukamnama.
TODAY
Checking Hukamnama audio…
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੂਹੀਮਹਲਾ੫॥
Soohee, Fifth Mehl:
सूही महला ५ ॥
LINE 02
ਜਿਸਕੇਸਿਰਊਪਰਿਤੂੰਸੁਆਮੀਸੋਦੁਖੁਕੈਸਾਪਾਵੈ॥
ਹੇ ਮੇਰੇ ਮਾਲਕ ਪ੍ਰਭੂ! ਜਿਸ ਮਨੁੱਖ ਦੇ ਸਿਰ ਉੱਤੇ ਤੂੰ (ਹੱਥ ਰੱਖੇਂ) ਉਸ ਨੂੰ ਕੋਈ ਦੁੱਖ ਨਹੀਂ ਵਿਆਪਦਾ।
When You stand over our heads, O Lord and Master, how can we suffer in pain?
जिस के सिर ऊपरि तूं सुआमी सो दुखु कैसा पावै ॥
LINE 03
ਬੋਲਿਨਜਾਣੈਮਾਇਆਮਦਿਮਾਤਾਮਰਣਾਚੀਤਿਨਆਵੈ੧॥॥
ਉਹ ਮਨੁੱਖ, ਜੋ ਮਾਇਆ ਦੇ ਨਸ਼ੇ ਵਿਚ ਮਸਤ ਹੋ ਕੇ ਤਾਂ ਬੋਲਣਾ ਹੀ ਨਹੀਂ ਜਾਣਦਾ, ਮੌਤ ਦਾ ਸਹਿਮ ਭੀ ਉਸ ਦੇ ਚਿੱਤ ਵਿਚ ਨਹੀਂ ਪੈਦਾ ਹੁੰਦਾ ॥੧॥
The mortal being does not know how to chant Your Name - he is intoxicated with the wine of Maya, and the thought of death does not even enter his mind. ||1||
बोलि न जाणै माइआ मदि माता मरणा चीति न आवै ॥१॥
LINE 04
ਮੇਰੇਰਾਮਰਾਇਤੂੰਸੰਤਾਕਾਸੰਤਤੇਰੇ॥
ਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ (ਆਪਣੇ) ਸੰਤਾਂ ਦਾ (ਰਾਖਾ) ਹੈਂ, (ਤੇਰੇ) ਸੰਤ ਤੇਰੇ (ਆਸਰੇ ਰਹਿੰਦੇ ਹਨ)।
O my Sovereign Lord, You belong to the Saints, and the Saints belong to You.
मेरे राम राइ तूं संता का संत तेरे ॥
LINE 05
ਤੇਰੇਸੇਵਕਕਉਭਉਕਿਛੁਨਾਹੀਜਮੁਨਹੀਆਵੈਨੇਰੇ੧॥॥ਰਹਾਉ॥
ਹੇ ਪ੍ਰਭੂ! ਤੇਰੇ ਸੇਵਕ ਨੂੰ ਕੋਈ ਡਰ ਪੋਹ ਨਹੀਂ ਸਕਦਾ, ਮੌਤ ਦਾ ਡਰ ਉਸ ਦੇ ਨੇੜੇ ਨਹੀਂ ਢੁਕਦਾ ॥੧॥ ਰਹਾਉ ॥
Your servant is not afraid of anything; the Messenger of Death cannot even approach him. ||1||Pause||
तेरे सेवक कउ भउ किछु नाही जमु नही आवै नेरे ॥१॥ रहाउ ॥
LINE 06
ਜੋਤੇਰੈਰੰਗਿਰਾਤੇਸੁਆਮੀਤਿਨੑਕਾਜਨਮਮਰਣਦੁਖੁਨਾਸਾ॥
ਹੇ ਮੇਰੇ ਮਾਲਕ! ਜੇਹੜੇ ਮਨੁੱਖ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਜੰਮਣ ਮਰਨ (ਦੇ ਗੇੜ) ਦਾ ਦੁੱਖ ਦੂਰ ਹੋ ਜਾਂਦਾ ਹੈ।
Those who are attuned to Your Love, O my Lord and Master, are released from the pains of birth and death.
जो तेरै रंगि राते सुआमी तिन का जनम मरण दुखु नासा ॥
LINE 07
ਤੇਰੀਬਖਸਨਮੇਟੈਕੋਈਸਤਿਗੁਰਕਾਦਿਲਾਸਾ੨॥॥
ਉਹਨਾਂ ਨੂੰ ਗੁਰੂ ਦਾ (ਦਿੱਤਾ ਹੋਇਆ ਇਹ) ਭਰੋਸਾ (ਚੇਤੇ ਰਹਿੰਦਾ ਹੈ ਕਿ ਉਹਨਾਂ ਉਤੇ ਹੋਈ) ਤੇਰੀ ਬਖ਼ਸ਼ਸ਼ ਨੂੰ ਕੋਈ ਮਿਟਾ ਨਹੀਂ ਸਕਦਾ ॥੨॥
No one can erase Your Blessings; the True Guru has given me this assurance. ||2||
तेरी बखस न मेटै कोई सतिगुर का दिलासा ॥२॥
LINE 08
ਨਾਮੁਧਿਆਇਨਿਸੁਖਫਲਪਾਇਨਿਆਠਪਹਰਆਰਾਧਹਿ॥
ਹੇ ਪ੍ਰਭੂ! (ਤੇਰੇ ਸੰਤ ਤੇਰਾ) ਨਾਮ ਸਿਮਰਦੇ ਰਹਿੰਦੇ ਹਨ, ਆਤਮਕ ਆਨੰਦ ਮਾਣਦੇ ਰਹਿੰਦੇ ਹਨ, ਅੱਠੇ ਪਹਰ ਤੇਰਾ ਆਰਾਧਨ ਕਰਦੇ ਹਨ।
Those who meditate on the Naam, the Name of the Lord, obtain the fruits of peace. Twenty-four hours a day, they worship and adore You.
नामु धिआइनि सुख फल पाइनि आठ पहर आराधहि ॥
LINE 09
ਤੇਰੀਸਰਣਿਤੇਰੈਭਰਵਾਸੈਪੰਚਦੁਸਟਲੈਸਾਧਹਿ੩॥॥
ਤੇਰੀ ਸਰਨ ਵਿਚ ਆ ਕੇ, ਤੇਰੇ ਆਸਰੇ ਰਹਿ ਕੇ ਉਹ (ਕਾਮਾਦਿਕ) ਪੰਜੇ ਵੈਰੀਆਂ ਨੂੰ ਫੜ ਕੇ ਵੱਸ ਵਿਚ ਕਰ ਲੈਂਦੇ ਹਨ ॥੩॥
In Your Sanctuary, with Your Support, they subdue the five villains. ||3||
तेरी सरणि तेरै भरवासै पंच दुसट लै साधहि ॥३॥
LINE 10
ਗਿਆਨੁਧਿਆਨੁਕਿਛੁਕਰਮੁਨਜਾਣਾਸਾਰਨਜਾਣਾਤੇਰੀ॥
ਹੇ ਮੇਰੇ ਮਾਲਕ-ਪ੍ਰਭੂ! ਮੈਂ (ਭੀ) ਤੇਰੇ (ਬਖ਼ਸ਼ਸ਼ ਦੀ) ਕਦਰ ਨਹੀਂ ਸਾਂ ਜਾਣਦਾ, ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ ਸੀ, ਤੇਰੇ ਚਰਨਾਂ ਵਿਚ ਸੁਰਤ ਟਿਕਾਣੀ ਭੀ ਨਹੀਂ ਜਾਣਦਾ ਸਾਂ, ਕਿਸੇ ਹੋਰ ਧਾਰਮਿਕ ਕੰਮ ਦੀ ਭੀ ਮੈਨੂੰ ਸੂਝ ਨਹੀਂ ਸੀ।
I know nothing about wisdom, meditation and good deeds; I know nothing about Your excellence.
गिआनु धिआनु किछु करमु न जाणा सार न जाणा तेरी ॥
LINE 11
ਸਭਤੇਵਡਾਸਤਿਗੁਰੁਨਾਨਕੁਜਿਨਿਕਲਰਾਖੀਮੇਰੀ੪੧੦੫੭॥॥॥॥
ਪਰ (ਤੇਰੀ ਮੇਹਰ ਨਾਲ) ਮੈਨੂੰ ਸਭ ਤੋਂ ਵੱਡਾ ਗੁਰੂ ਨਾਨਕ ਮਿਲ ਪਿਆ, ਜਿਸ ਨੇ ਮੇਰੀ ਲਾਜ ਰੱਖ ਲਈ (ਤੇ ਮੈਨੂੰ ਤੇਰੇ ਚਰਨਾਂ ਵਿਚ ਜੋੜ ਦਿੱਤਾ) ॥੪॥੧੦॥੫੭॥
Guru Nanak is the greatest of all; He saved my honor in this Dark Age of Kali Yuga. ||4||10||57||
सभ ते वडा सतिगुरु नानकु जिनि कल राखी मेरी ॥४॥१०॥५७॥