GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 998
Display Settings
Translations
ਸੁਖ​ਸਾਗਰੁ​ਅੰਮ੍ਰਿਤੁ​ਹਰਿ​ਨਾਉ​॥​
ਤੇਰਾ ਨਾਮ ਸੁਖਾਂ ਦਾ ਖ਼ਜ਼ਾਨਾ ਹੈ ਅਤੇ ਆਤਮਕ ਜੀਵਨ ਦੇਣ ਵਾਲਾ ਹੈ।
The Ambrosial Name of the Lord is the ocean of peace.
सुख सागरु अंम्रितु हरि नाउ ॥
ਮੰਗਤ​ਜਨੁ​ਜਾਚੈ​ਹਰਿ​ਦੇਹੁ​ਪਸਾਉ​॥​
(ਤੇਰਾ) ਦਾਸ ਮੰਗਤਾ (ਬਣ ਕੇ ਤੇਰੇ ਦਰ ਤੋਂ) ਮੰਗਦਾ ਹੈ। ਹੇ ਹਰੀ! ਮਿਹਰ ਕਰ (ਆਪਣਾ ਨਾਮ) ਦੇਹ।
The beggar begs for it; O Lord, please bless him, in Your kindness.
मंगत जनु जाचै हरि देहु पसाउ ॥
ਹਰਿ​ਸਤਿ​ਸਤਿ​ਸਦਾ​ਹਰਿ​ਸਤਿ​ਹਰਿ​ਸਤਿ​ਮੇਰੈ​ਮਨਿ​ਭਾਵੈ​ਜੀਉ​॥੨॥​
ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਸਦਾ ਕਾਇਮ ਰਹਿਣ ਵਾਲਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ ॥੨॥
True, True is the Lord; the Lord is forever True; the True Lord is pleasing to my mind. ||2||
हरि सति सति सदा हरि सति हरि सति मेरै मनि भावै जीउ ॥२॥
ਨਵੇ​ਛਿਦ੍ਰ​ਸ੍ਰਵਹਿ​ਅਪਵਿਤ੍ਰਾ​॥​
(ਮਨੁੱਖਾ ਸਰੀਰ ਵਿਚ ਨੱਕ ਕੰਨ ਆਦਿਕ ਨੌ ਛੇਕ ਹਨ, ਇਹ) ਨੌ ਹੀ ਛੇਕ ਸਿੰਮਦੇ ਰਹਿੰਦੇ ਹਨ (ਅਤੇ ਵਿਕਾਰ-ਵਾਸਨਾ ਆਦਿਕ ਦੇ ਕਾਰਨ) ਅਪਵਿੱਤਰ ਭੀ ਹਨ।
The nine holes pour out filth.
नवे छिद्र स्रवहि अपवित्रा ॥
ਬੋਲਿ​ਹਰਿ​ਨਾਮ​ਪਵਿਤ੍ਰ​ਸਭਿ​ਕਿਤਾ​॥​
(ਜਿਹੜਾ ਮਨੁੱਖ ਹਰਿ-ਨਾਮ ਉਚਾਰਦਾ ਹੈ) ਹਰਿ-ਨਾਮ ਉਚਾਰ ਕੇ ਉਸ ਨੇ ਇਹ ਸਾਰੇ ਪਵਿੱਤਰ ਕਰ ਲਏ ਹਨ।
Chanting the Lord's Name, they are all purified and sanctified.
बोलि हरि नाम पवित्र सभि किता ॥
ਜੇ​ਹਰਿ​ਸੁਪ੍ਰਸੰਨੁ​ਹੋਵੈ​ਮੇਰਾ​ਸੁਆਮੀ​ਹਰਿ​ਸਿਮਰਤ​ਮਲੁ​ਲਹਿ​ਜਾਵੈ​ਜੀਉ​॥੩॥​
ਜੇ ਮੇਰਾ ਮਾਲਕ-ਪ੍ਰਭੂ ਕਿਸੇ ਜੀਵ ਉਤੇ ਦਇਆਵਾਨ ਹੋ ਜਾਏ, ਤਾ ਹਰਿ-ਨਾਮ ਸਿਮਰਦਿਆਂ (ਉਸ ਦੇ ਇਹਨਾਂ ਇੰਦ੍ਰਿਆਂ ਦੀ ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ ॥੩॥
When my Lord and Master is totally pleased, He leads the mortal to meditate in remembrance on the Lord, and then his filth is taken away. ||3||
जे हरि सुप्रसंनु होवै मेरा सुआमी हरि सिमरत मलु लहि जावै जीउ ॥३॥
ਮਾਇਆ​ਮੋਹੁ​ਬਿਖਮੁ​ਹੈ​ਭਾਰੀ​॥​
ਸੰਸਾਰ-ਸਮੁੰਦਰ (ਵਿਚ) ਮਾਇਆ ਦਾ ਮੋਹ ਬਹੁਤ ਹੀ ਕਠਿਨ ਹੈ।
Attachment to Maya is terribly treacherous.
माइआ मोहु बिखमु है भारी ॥
ਕਿਉ​ਤਰੀਐ​ਦੁਤਰੁ​ਸੰਸਾਰੀ​॥​
ਇਸ ਤੋਂ ਪਾਰ ਲੰਘਣਾ ਔਖਾ ਹੈ। ਫਿਰ ਇਸ ਤੋਂ ਕਿਵੇਂ ਪਾਰ ਲੰਘਿਆ ਜਾਏ?
How can one cross over the difficult world-ocean?
किउ तरीऐ दुतरु संसारी ॥
ਸਤਿਗੁਰੁ​ਬੋਹਿਥੁ​ਦੇਇ​ਪ੍ਰਭੁ​ਸਾਚਾ​ਜਪਿ​ਹਰਿ​ਹਰਿ​ਪਾਰਿ​ਲੰਘਾਵੈ​ਜੀਉ​॥੪॥​
ਗੁਰੂ ਜਹਾਜ਼ (ਹੈ) ਸਦਾ ਕਾਇਮ ਰਹਿਣ ਵਾਲਾ ਪ੍ਰਭੂ (ਜਿਸ ਮਨੁੱਖ ਨੂੰ ਇਹ ਜਹਾਜ਼) ਦੇ ਦੇਂਦਾ ਹੈ, ਉਹ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ, ਤੇ ਗੁਰੂ ਉਸ ਨੂੰ ਪਾਰ ਲੰਘਾ ਦੇਂਦਾ ਹੈ ॥੪॥
The True Lord bestows the boat of the True Guru; meditating on the Lord, Har, Har, one is carried across. ||4||
सतिगुरु बोहिथु देइ प्रभु साचा जपि हरि हरि पारि लंघावै जीउ ॥४॥
ਤੂ​ਸਰਬਤ੍ਰ​ਤੇਰਾ​ਸਭੁ​ਕੋਈ​॥​
ਹੇ ਪ੍ਰਭੂ! ਤੂੰ ਹਰ ਥਾਂ ਵੱਸਦਾ ਹੈਂ, ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ) ਹੈ।
You are everywhere; all are Yours.
तू सरबत्र तेरा सभु कोई ॥
ਜੋ​ਤੂ​ਕਰਹਿ​ਸੋਈ​ਪ੍ਰਭ​ਹੋਈ​॥​
ਹੇ ਪ੍ਰਭੂ! ਜੋ ਕੁਝ ਕਰਦਾ ਹੈਂ ਉਹੀ ਹੁੰਦਾ ਹੈ।
Whatever You do, God, that alone comes to pass.
जो तू करहि सोई प्रभ होई ॥
ਜਨੁ​ਨਾਨਕੁ​ਗੁਣ​ਗਾਵੈ​ਬੇਚਾਰਾ​ਹਰਿ​ਭਾਵੈ​ਹਰਿ​ਥਾਇ​ਪਾਵੈ​ਜੀਉ​॥੫॥੧॥੭॥​
ਪ੍ਰਭੂ ਦਾ ਦਾਸ ਗਰੀਬ ਨਾਨਕ ਪ੍ਰਭੂ ਦੇ ਗੁਣ ਗਾਂਦਾ ਹੈ, ਜੇ ਉਸ ਨੂੰ (ਇਹ ਕੰਮ) ਪਸੰਦ ਆ ਜਾਏ ਤਾਂ ਉਹ ਇਸ ਨੂੰ ਪਰਵਾਨ ਕਰ ਲੈਂਦਾ ਹੈ ॥੫॥੧॥੭॥
Poor servant Nanak sings the Glorious Praises of the Lord; as it pleases the Lord, He bestows His approval. ||5||1||7||
जनु नानकु गुण गावै बेचारा हरि भावै हरि थाइ पावै जीउ ॥५॥१॥७॥
ਮਾਰੂ​ਮਹਲਾ​੪​॥​
Maaroo, Fourth Mahalaa:
मारू महला ४ ॥
ਹਰਿ​ਹਰਿ​ਨਾਮੁ​ਜਪਹੁ​ਮਨ​ਮੇਰੇ​॥​
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਜਪਿਆ ਕਰ,
Chant the Name of the Lord, Har, Har, O my mind.
हरि हरि नामु जपहु मन मेरे ॥
ਸਭਿ​ਕਿਲਵਿਖ​ਕਾਟੈ​ਹਰਿ​ਤੇਰੇ​॥​
ਪਰਮਾਤਮਾ ਤੇਰੇ ਸਾਰੇ ਪਾਪ ਕੱਟ ਸਕਦਾ ਹੈ।
The Lord shall eradicate all your sins.
सभि किलविख काटै हरि तेरे ॥
ਹਰਿ​ਧਨੁ​ਰਾਖਹੁ​ਹਰਿ​ਧਨੁ​ਸੰਚਹੁ​ਹਰਿ​ਚਲਦਿਆ​ਨਾਲਿ​ਸਖਾਈ​ਜੀਉ​॥੧॥​
ਹੇ ਮਨ! ਹਰਿ-ਨਾਮ ਦਾ ਧਨ ਸਾਂਭ ਕੇ ਰੱਖ, ਹਰਿ-ਨਾਮ-ਧਨ ਇਕੱਠਾ ਕਰਦਾ ਰਹੁ, ਇਹੀ ਧਨ ਹਰ ਵੇਲੇ ਮਨੁੱਖ ਦੇ ਨਾਲ ਮਦਦਗਾਰ ਬਣਦਾ ਹੈ ॥੧॥
Treasure the Lord's wealth, and gather in the Lord's wealth; when you depart in the end, the Lord shall go along with you as your only friend and companion. ||1||
हरि धनु राखहु हरि धनु संचहु हरि चलदिआ नालि सखाई जीउ ॥१॥
ਜਿਸ​ਨੋ​ਕ੍ਰਿਪਾ​ਕਰੇ​ਸੋ​ਧਿਆਵੈ​॥​
ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ, ਉਹ ਮਨੁੱਖ ਉਸ ਨੂੰ ਧਿਆਉਂਦਾ ਹੈ।
He alone meditates on the Lord, unto whom He grants His Grace.
जिस नो क्रिपा करे सो धिआवै ॥
ਨਿਤ​ਹਰਿ​ਜਪੁ​ਜਾਪੈ​ਜਪਿ​ਹਰਿ​ਸੁਖੁ​ਪਾਵੈ​॥​
ਉਹ ਮਨੁੱਖ ਸਦਾ ਹਰਿ-ਨਾਮ ਦਾ ਜਾਪ ਜਪਦਾ ਹੈ ਅਤੇ ਹਰਿ-ਨਾਮ ਜਪ ਕੇ ਆਤਮਕ ਆਨੰਦ ਮਾਣਦਾ ਹੈ।
He continually chants the Lord's Chant; meditating on the Lord, one finds peace.
नित हरि जपु जापै जपि हरि सुखु पावै ॥
ਗੁਰ​ਪਰਸਾਦੀ​ਹਰਿ​ਰਸੁ​ਆਵੈ​ਜਪਿ​ਹਰਿ​ਹਰਿ​ਪਾਰਿ​ਲੰਘਾਈ​ਜੀਉ​॥੧॥​ਰਹਾਉ​॥​
ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਹਰਿ-ਨਾਮ ਦਾ ਸੁਆਦ ਆਉਂਦਾ ਹੈ ਉਹ ਹਰਿ-ਨਾਮ ਸਦਾ ਜਪ ਕੇ (ਆਪਣੀ ਜੀਵਨ-ਬੇੜੀ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥
By Guru's Grace, the sublime essence of the Lord is obtained. Meditating on the Lord, Har, Har, one is carried across. ||1||Pause||
गुर परसादी हरि रसु आवै जपि हरि हरि पारि लंघाई जीउ ॥१॥ रहाउ ॥
ਨਿਰਭਉ​ਨਿਰੰਕਾਰੁ​ਸਤਿ​ਨਾਮੁ​॥​
ਪਰਮਾਤਮਾ ਨੂੰ ਕਿਸੇ ਦਾ ਡਰ ਨਹੀਂ, ਪਰਮਾਤਮਾ ਦੀ ਕੋਈ ਖ਼ਾਸ ਸ਼ਕਲ ਦੱਸੀ ਨਹੀਂ ਜਾ ਸਕਦੀ, ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ।
The fearless, formless Lord - the Name is Truth.
निरभउ निरंकारु सति नामु ॥
ਜਗ​ਮਹਿ​ਸ੍ਰੇਸਟੁ​ਊਤਮ​ਕਾਮੁ​॥​
(ਉਸ ਦਾ ਨਾਮ ਜਪਣਾ) ਦੁਨੀਆ ਵਿਚ (ਹੋਰ ਸਾਰੇ ਕੰਮ ਨਾਲੋਂ) ਵਧੀਆ ਤੇ ਚੰਗਾ ਕੰਮ ਹੈ।
To chant it is the most sublime and exalted activity in this world.
जग महि स्रेसटु ऊतम कामु ॥
ਦੁਸਮਨ​ਦੂਤ​ਜਮਕਾਲੁ​ਠੇਹ​ਮਾਰਉ​ਹਰਿ​ਸੇਵਕ​ਨੇੜਿ​ਨ​ਜਾਈ​ਜੀਉ​॥੨॥​
(ਜਿਹੜਾ ਮਨੁੱਖ ਨਾਮ ਜਪਦਾ ਹੈ ਉਹ) ਵੈਰੀ ਜਮਦੂਤਾਂ ਨੂੰ ਆਤਮਕ ਮੌਤ ਨੂੰ ਜ਼ਰੂਰ ਉੱਕਾ ਹੀ ਮਾਰ ਸਕਦਾ ਹੈ। ਇਹ ਆਤਮਕ ਮੌਤ ਪਰਮਾਤਮਾ ਦੀ ਸੇਵਾ-ਭਗਤੀ ਕਰਨ ਵਾਲਿਆਂ ਦੇ ਨੇੜੇ ਨਹੀਂ ਆਉਂਦੀ ॥੨॥
Doing so, the Messenger of Death, the evil enemy, is killed. Death does not even approach the Lord's servant. ||2||
दुसमन दूत जमकालु ठेह मारउ हरि सेवक नेड़ि न जाई जीउ ॥२॥
ਜਿਸੁ​ਉਪਰਿ​ਹਰਿ​ਕਾ​ਮਨੁ​ਮਾਨਿਆ​॥​
ਜਿਸ ਸੇਵਕ ਉੱਤੇ ਪਰਮਾਤਮਾ ਪ੍ਰਸੰਨ ਹੁੰਦਾ ਹੈ,
One whose mind is satisfied with the Lord
जिसु उपरि हरि का मनु मानिआ ॥
ਸੋ​ਸੇਵਕੁ​ਚਹੁ​ਜੁਗ​ਚਹੁ​ਕੁੰਟ​ਜਾਨਿਆ​॥​
ਉਹ ਸੇਵਕ ਸਦਾ ਲਈ ਸਾਰੇ ਸੰਸਾਰ ਵਿਚ ਸੋਭਾ ਵਾਲਾ ਹੋ ਜਾਂਦਾ ਹੈ।
that servant is known throughout the four ages, in all four directions.
सो सेवकु चहु जुग चहु कुंट जानिआ ॥
ਜੇ​ਉਸ​ਕਾ​ਬੁਰਾ​ਕਹੈ​ਕੋਈ​ਪਾਪੀ​ਤਿਸੁ​ਜਮਕੰਕਰੁ​ਖਾਈ​ਜੀਉ​॥੩॥​
ਜੇ ਕੋਈ ਮੰਦ-ਕਰਮੀ ਉਸ ਸੇਵਕ ਦੀ ਬਖ਼ੀਲੀ ਕਰੇ, ਉਸ ਨੂੰ ਜਮਦੂਤ ਖਾ ਜਾਂਦਾ ਹੈ। (ਉਹ ਮਨੁੱਖ ਆਤਮਕ ਮੌਤੇ ਮਰ ਜਾਂਦਾ ਹੈ) ॥੩॥
If some sinner speaks evil of him, the Messenger of Death chews him up. ||3||
जे उस का बुरा कहै कोई पापी तिसु जमकंकरु खाई जीउ ॥३॥
ਸਭ​ਮਹਿ​ਏਕੁ​ਨਿਰੰਜਨ​ਕਰਤਾ​॥​
(ਸਭ ਜੀਵਾਂ ਵਿਚ ਇਕੋ ਨਿਰਲੇਪ ਕਰਤਾਰ ਵੱਸ ਰਿਹਾ ਹੈ,
The One Pure Creator Lord is in all.
सभ महि एकु निरंजन करता ॥
ਸਭਿ​ਕਰਿ​ਕਰਿ​ਵੇਖੈ​ਅਪਣੇ​ਚਲਤਾ​॥​
ਆਪਣੇ ਸਾਰੇ ਚੋਜ-ਤਮਾਸ਼ੇ ਕਰ ਕਰ ਕੇ ਉਹ ਆਪ ਹੀ ਵੇਖ ਰਿਹਾ ਹੈ।
He stages all His wondrous plays, and watches them.
सभि करि करि वेखै अपणे चलता ॥
ਜਿਸੁ​ਹਰਿ​ਰਾਖੈ​ਤਿਸੁ​ਕਉਣੁ​ਮਾਰੈ​ਜਿਸੁ​ਕਰਤਾ​ਆਪਿ​ਛਡਾਈ​ਜੀਉ​॥੪॥​
ਕਰਤਾਰ ਜਿਸ ਮਨੁੱਖ ਦੀ ਆਪ ਰੱਖਿਆ ਕਰਦਾ ਹੈ, ਕਰਤਾਰ ਜਿਸ ਨੂੰ ਆਪ ਬਚਾਂਦਾ ਹੈ ਉਸ ਨੂੰ ਕੋਈ ਮਾਰ ਨਹੀਂ ਸਕਦਾ ॥੪॥
Who can kill that person, whom the Lord has saved? The Creator Lord Himself delivers him. ||4||
जिसु हरि राखै तिसु कउणु मारै जिसु करता आपि छडाई जीउ ॥४॥
ਹਉ​ਅਨਦਿਨੁ​ਨਾਮੁ​ਲਈ​ਕਰਤਾਰੇ​॥​
ਮੈਂ ਹਰ ਵੇਲੇ (ਉਸ) ਕਰਤਾਰ ਦਾ ਨਾਮ ਜਪਦਾ ਹਾਂ,
I chant the Name of the Creator Lord, night and day.
हउ अनदिनु नामु लई करतारे ॥
ਜਿਨਿ​ਸੇਵਕ​ਭਗਤ​ਸਭੇ​ਨਿਸਤਾਰੇ​॥​
ਜਿਸ ਨੇ ਆਪਣੇ ਸਾਰੇ ਸੇਵਕ-ਭਗਤ ਸੰਸਾਰ-ਸਮੁੰਦਰ ਤੋਂ (ਸਦਾ ਹੀ) ਪਾਰ ਲੰਘਾਏ ਹਨ।
He saves all His servants and devotees.
जिनि सेवक भगत सभे निसतारे ॥
ਦਸ​ਅਠ​ਚਾਰਿ​ਵੇਦ​ਸਭਿ​ਪੂਛਹੁ​ਜਨ​ਨਾਨਕ​ਨਾਮੁ​ਛਡਾਈ​ਜੀਉ​॥੫॥੨॥੮॥​
ਹੇ ਦਾਸ ਨਾਨਕ! ਅਠਾਰਾਂ ਪੁਰਾਣ ਚਾਰ ਵੇਦ (ਆਦਿਕ ਧਰਮ-ਪੁਸਤਕਾਂ) ਨੂੰ ਪੁੱਛ ਵੇਖੋ (ਉਹ ਭੀ ਇਹੀ ਆਖਦੇ ਹਨ ਕਿ) ਪਰਮਾਤਮਾ ਦਾ ਨਾਮ ਹੀ ਜੀਵ ਨੂੰ ਬਚਾਂਦਾ ਹੈ ॥੫॥੨॥੮॥
Consult the eighteen Puraanas and the four Vedas; O servant Nanak, only the Naam, the Name of the Lord, will deliver you. ||5||2||8||
दस अठ चारि वेद सभि पूछहु जन नानक नामु छडाई जीउ ॥५॥२॥८॥
ਮਾਰੂ​ਮਹਲਾ​੫​ਘਰੁ​੨​॥​
ਰਾਗ ਮਾਰੂ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Maaroo, Fifth Mahalaa, Second House:
मारू महला ५ घरु २ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਡਰਪੈ​ਧਰਤਿ​ਅਕਾਸੁ​ਨਖੵਤ੍ਰਾ​ਸਿਰ​ਊਪਰਿ​ਅਮਰੁ​ਕਰਾਰਾ​॥​
ਧਰਤੀ, ਆਕਾਸ਼, ਤਾਰੇ-ਇਹਨਾਂ ਸਭਨਾਂ ਦੇ ਸਿਰ ਉੱਤੇ ਪਰਮਾਤਮਾ ਦਾ ਕਰੜਾ ਹੁਕਮ ਚੱਲ ਰਿਹਾ ਹੈ (ਇਹਨਾਂ ਵਿਚੋਂ ਕੋਈ ਭੀ) ਰਜ਼ਾ ਤੋਂ ਆਕੀ ਨਹੀਂ ਹੋ ਸਕਦਾ।
The earth, the Akaashic ethers and the stars abide in the Fear of God. The almighty Order of the Lord is over the heads of all.
डरपै धरति अकासु नख्यत्रा सिर ऊपरि अमरु करारा ॥
ਪਉਣੁ​ਪਾਣੀ​ਬੈਸੰਤਰੁ​ਡਰਪੈ​ਡਰਪੈ​ਇੰਦ੍ਰੁ​ਬਿਚਾਰਾ​॥੧॥​
ਹਵਾ, ਪਾਣੀ, ਅੱਗ (ਆਦਿਕ ਹਰੇਕ ਤੱਤ) ਰਜ਼ਾ ਵਿਚ ਤੁਰ ਰਿਹਾ ਹੈ। ਨਿਮਾਣਾ ਇੰਦਰ (ਭੀ) ਪ੍ਰਭੂ ਦੇ ਹੁਕਮ ਵਿਚ ਤੁਰ ਰਿਹਾ ਹੈ (ਭਾਵੇਂ ਲੋਕਾਂ ਦੇ ਖ਼ਿਆਲ ਅਨੁਸਾਰ ਉਹ ਸਾਰੇ ਦੇਵਤਿਆਂ ਦਾ ਰਾਜਾ ਹੈ) ॥੧॥
Wind, water and fire abide in the Fear of God; poor Indra abides in the Fear of God as well. ||1||
पउणु पाणी बैसंतरु डरपै डरपै इंद्रु बिचारा ॥१॥
ਏਕਾ​ਨਿਰਭਉ​ਬਾਤ​ਸੁਨੀ​॥​
(ਅਸਾਂ) ਇੱਕੋ ਗੱਲ ਸੁਣੀ ਹੋਈ ਹੈ ਜੋ ਮਨੁੱਖ ਨੂੰ ਡਰਾਂ ਤੋਂ ਰਹਿਤ ਕਰ ਦੇਂਦੀ ਹੈ,
I have heard one thing, that the One Lord alone is fearless.
एका निरभउ बात सुनी ॥
ਸੋ​ਸੁਖੀਆ​ਸੋ​ਸਦਾ​ਸੁਹੇਲਾ​ਜੋ​ਗੁਰ​ਮਿਲਿ​ਗਾਇ​ਗੁਨੀ​॥੧॥​ਰਹਾਉ​॥​
(ਉਹ ਇਹ ਹੈ ਕਿ) ਜਿਹੜਾ ਮਨੁੱਖ ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ (ਅਤੇ ਰਜ਼ਾ ਅਨੁਸਾਰ ਜੀਊਣਾ ਸਿੱਖ ਲੈਂਦਾ ਹੈ) ਉਹ ਸੁਖੀ ਜੀਵਨ ਵਾਲਾ ਹੈ ਉਹ ਸਦਾ ਸੌਖਾ ਰਹਿੰਦਾ ਹੈ ॥੧॥ ਰਹਾਉ ॥
He alone is at peace, and he alone is embellished forever, who meets with the Guru, and sings the Glorious Praises of the Lord. ||1||Pause||
सो सुखीआ सो सदा सुहेला जो गुर मिलि गाइ गुनी ॥१॥ रहाउ ॥
ਦੇਹਧਾਰ​ਅਰੁ​ਦੇਵਾ​ਡਰਪਹਿ​ਸਿਧ​ਸਾਧਿਕ​ਡਰਿ​ਮੁਇਆ​॥​
ਸਾਰੇ ਜੀਵ ਅਤੇ ਦੇਵਤੇ ਹੁਕਮ ਵਿਚ ਤੁਰ ਰਹੇ ਹਨ, ਸਿੱਧ ਅਤੇ ਸਾਧਿਕ ਭੀ (ਹੁਕਮ ਅੱਗੇ) ਥਰ ਥਰ ਕੰਬਦੇ ਹਨ।
The embodied and the divine beings abide in the Fear of God. The Siddhas and seekers die in the Fear of God.
देहधार अरु देवा डरपहि सिध साधिक डरि मुइआ ॥
ਲਖ​ਚਉਰਾਸੀਹ​ਮਰਿ​ਮਰਿ​ਜਨਮੇ​ਫਿਰਿ​ਫਿਰਿ​ਜੋਨੀ​ਜੋਇਆ​॥੨॥​
ਚੌਰਾਸੀ ਲੱਖ ਜੂਨਾਂ ਦੇ ਸਾਰੇ ਜੀਵ (ਜੋ ਰਜ਼ਾ ਵਿਚ ਨਹੀਂ ਤੁਰਦੇ) ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਮੁੜ ਮੁੜ ਜੂਨਾਂ ਵਿਚ ਪਾਏ ਜਾਂਦੇ ਹਨ ॥੨॥
The 8.4 million species of beings die, and die again, and are born over and over again. They are consigned to reincarnation. ||2||
लख चउरासीह मरि मरि जनमे फिरि फिरि जोनी जोइआ ॥२॥