GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 995
Display Settings
Translations
ਮੇਰਾ​ਪ੍ਰਭੁ​ਵੇਪਰਵਾਹੁ​ਹੈ​ਨਾ​ਤਿਸੁ​ਤਿਲੁ​ਨ​ਤਮਾਇ​॥​
ਹੇ ਨਾਨਕ! ਪਰਮਾਤਮਾ ਨੂੰ ਕਿਸੇ ਦੀ ਮੁਥਾਜੀ ਨਹੀਂ, ਪਰਮਾਤਮਾ ਨੂੰ ਕੋਈ ਰਤਾ ਜਿਤਨਾ ਭੀ ਲਾਲਚ ਨਹੀਂ (ਜੀਵ ਨੇ ਆਪਣੇ ਭਲੇ ਵਾਸਤੇ ਹੀ ਸਿਮਰਨ ਕਰਨਾ ਹੈ; ਸੋ)
My God is independent and self-sufficient; he does not have even an iota of greed.
मेरा प्रभु वेपरवाहु है ना तिसु तिलु न तमाइ ॥
ਨਾਨਕ​ਤਿਸੁ​ਸਰਣਾਈ​ਭਜਿ​ਪਉ​ਆਪੇ​ਬਖਸਿ​ਮਿਲਾਇ​॥੪॥੫॥​
ਉਸ ਪਰਮਾਤਮਾ ਦੀ ਸਰਨ ਹੀ ਛੇਤੀ ਜਾ ਪਉ, (ਸਰਨ ਪਏ ਨੂੰ) ਉਹ ਆਪ ਹੀ ਮਿਹਰ ਕਰ ਕੇ ਆਪਣੇ ਚਰਨਾਂ ਵਿਚ ਜੋੜਦਾ ਹੈ ॥੪॥੫॥
O Nanak, run to His Sanctuary; granting His forgiveness, He merges us into Himself. ||4||5||
नानक तिसु सरणाई भजि पउ आपे बखसि मिलाइ ॥४॥५॥
ਮਾਰੂ​ਮਹਲਾ​੪​ਘਰੁ​੨​॥​
ਰਾਗ ਮਾਰੂ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
Maaroo, Fourth Mahalaa, Second House:
मारू महला ४ घरु २ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਜਪਿਓ​ਨਾਮੁ​ਸੁਕ​ਜਨਕ​ਗੁਰ​ਬਚਨੀ​ਹਰਿ​ਹਰਿ​ਸਰਣਿ​ਪਰੇ​॥​
ਹੇ ਮਨ! ਰਾਜਾ ਜਨਕ ਨੇ, ਸੁਕਦੇਵ ਰਿਸ਼ੀ ਨੇ ਗੁਰੂ ਦੇ ਬਚਨਾਂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ, ਇਹ ਪਰਮਾਤਮਾ ਦੀ ਸਰਨ ਆ ਪਏ;
Suk-deva and Janak meditated on the Naam; following the Guru's Teachings, they sought the Sanctuary of the Lord, Har, Har.
जपिओ नामु सुक जनक गुर बचनी हरि हरि सरणि परे ॥
ਦਾਲਦੁ​ਭੰਜਿ​ਸੁਦਾਮੇ​ਮਿਲਿਓ​ਭਗਤੀ​ਭਾਇ​ਤਰੇ​॥​
ਸੁਦਾਮਾ ਭਗਤੀ ਦੀ ਗ਼ਰੀਬੀ ਦੂਰ ਕਰ ਕੇ ਪ੍ਰਭੂ ਸੁਦਾਮੇ ਨੂੰ ਆ ਮਿਲਿਆ। ਇਹ ਸਭ ਭਗਤੀ-ਭਾਵਨਾ ਨਾਲ ਸੰਸਾਰ-ਸਮੁੰਦਰ ਤੋਂ ਪਾਰ ਲੰਘੇ।
God met Sudama and removed his poverty; through loving devotional worship, he crossed over.
दालदु भंजि सुदामे मिलिओ भगती भाइ तरे ॥
ਭਗਤਿ​ਵਛਲੁ​ਹਰਿ​ਨਾਮੁ​ਕ੍ਰਿਤਾਰਥੁ​ਗੁਰਮੁਖਿ​ਕ੍ਰਿਪਾ​ਕਰੇ​॥੧॥​
ਪਰਮਾਤਮਾ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਪਰਮਾਤਮਾ ਦਾ ਨਾਮ (ਮਨੁੱਖ ਦੇ ਜੀਵਨ ਨੂੰ) ਕਾਮਯਾਬ ਬਣਾਣ ਵਾਲਾ ਹੈ। (ਇਹ ਨਾਮ ਮਿਲਦਾ ਉਹਨਾਂ ਨੂੰ ਹੈ ਜਿਨ੍ਹਾਂ ਉਤੇ) ਗੁਰੂ ਦੀ ਰਾਹੀਂ ਮਿਹਰ ਕਰਦਾ ਹੈ ॥੧॥
God is the Lover of His devotees; the Lord's Name is fulfilling; God showers His Mercy on the Gurmukhs. ||1||
भगति वछलु हरि नामु क्रितारथु गुरमुखि क्रिपा करे ॥१॥
ਮੇਰੇ​ਮਨ​ਨਾਮੁ​ਜਪਤ​ਉਧਰੇ​॥​
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਦਿਆਂ (ਅਨੇਕਾਂ ਪ੍ਰਾਣੀ) ਵਿਕਾਰਾਂ ਤੋਂ ਬਚ ਜਾਂਦੇ ਹਨ।
O my mind, chanting the Naam, the Name of the Lord, you will be saved.
मेरे मन नामु जपत उधरे ॥
ਧ੍ਰੂ​ਪ੍ਰਹਿਲਾਦੁ​ਬਿਦਰੁ​ਦਾਸੀ​ਸੁਤੁ​ਗੁਰਮੁਖਿ​ਨਾਮਿ​ਤਰੇ​॥੧॥​ਰਹਾਉ​॥​
ਧ੍ਰੂ ਭਗਤ, ਪ੍ਰਹਿਲਾਦ ਭਗਤ, ਦਾਸੀ ਦਾ ਪੁੱਤਰ ਬਿਦਰ-(ਇਹ ਸਾਰੇ) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ॥੧॥ ਰਹਾਉ ॥
Dhroo, Prahlaad and Bidar the slave-girl's son, became Gurmukh, and through the Naam, crossed over. ||1||Pause||
ध्रू प्रहिलादु बिदरु दासी सुतु गुरमुखि नामि तरे ॥१॥ रहाउ ॥
ਕਲਜੁਗਿ​ਨਾਮੁ​ਪ੍ਰਧਾਨੁ​ਪਦਾਰਥੁ​ਭਗਤ​ਜਨਾ​ਉਧਰੇ​॥​
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹੀ ਜਗਤ ਵਿਚ ਸਭ ਤੋਂ ਸ੍ਰੇਸ਼ਟ ਪਦਾਰਥ ਹੈ। ਭਗਤ ਜਨ (ਇਸ ਨਾਮ ਦੀ ਬਰਕਤਿ ਨਾਲ ਹੀ) ਵਿਕਾਰਾਂ ਤੋਂ ਬਚਦੇ ਹਨ।
In this Dark Age of Kali Yuga, the Naam is the supreme wealth; it saves the humble devotees.
कलजुगि नामु प्रधानु पदारथु भगत जना उधरे ॥
ਨਾਮਾ​ਜੈਦੇਉ​ਕਬੀਰੁ​ਤ੍ਰਿਲੋਚਨੁ​ਸਭਿ​ਦੋਖ​ਗਏ​ਚਮਰੇ​॥​
ਨਾਮਦੇਵ ਬਚ ਗਿਆ, ਜੈਦੇਉ ਬਚ ਗਿਆ, ਕਬੀਰ ਬਚ ਗਿਆ, ਤ੍ਰਿਲੋਚਨ ਬਚ ਗਿਆ; ਨਾਮ ਦੀ ਬਰਕਤਿ ਨਾਲ (ਰਵਿਦਾਸ) ਚਮਾਰ ਦੇ ਸਾਰੇ ਪਾਪ ਦੂਰ ਹੋ ਗਏ।
All the faults of Naam Dayv, Jai Dayv, Kabeer, Trilochan and Ravi Daas the leather-worker were covered.
नामा जैदेउ कबीरु त्रिलोचनु सभि दोख गए चमरे ॥
ਗੁਰਮੁਖਿ​ਨਾਮਿ​ਲਗੇ​ਸੇ​ਉਧਰੇ​ਸਭਿ​ਕਿਲਬਿਖ​ਪਾਪ​ਟਰੇ​॥੨॥​
ਹੇ ਮਨ! ਜਿਹੜੇ ਭੀ ਮਨੁੱਖ ਗੁਰੂ ਦੀ ਰਾਹੀਂ ਹਰਿ-ਨਾਮ ਵਿਚ ਲੱਗੇ ਉਹ ਸਭ ਵਿਕਾਰਾਂ ਤੋਂ ਬਚ ਗਏ, (ਉਹਨਾਂ ਦੇ) ਸਾਰੇ ਪਾਪ ਟਲ ਗਏ ॥੨॥
Those who become Gurmukh, and remain attached to the Naam, are saved; all their sins are washed off. ||2||
गुरमुखि नामि लगे से उधरे सभि किलबिख पाप टरे ॥२॥
ਜੋ​ਜੋ​ਨਾਮੁ​ਜਪੈ​ਅਪਰਾਧੀ​ਸਭਿ​ਤਿਨ​ਕੇ​ਦੋਖ​ਪਰਹਰੇ​॥​
ਹੇ ਮਨ! ਜਿਹੜਾ ਜਿਹੜਾ ਵਿਕਾਰੀ ਬੰਦਾ (ਭੀ) ਪਰਮਾਤਮਾ ਦਾ ਨਾਮ ਜਪਦਾ ਹੈ, ਪਰਮਾਤਮਾ ਉਹਨਾਂ ਦੇ ਸਾਰੇ ਵਿਕਾਰ ਦੂਰ ਕਰ ਦੇਂਦਾ ਹੈ।
Whoever chants the Naam, all his sins and mistakes are taken away.
जो जो नामु जपै अपराधी सभि तिन के दोख परहरे ॥
ਬੇਸੁਆ​ਰਵਤ​ਅਜਾਮਲੁ​ਉਧਰਿਓ​ਮੁਖਿ​ਬੋਲੈ​ਨਾਰਾਇਣੁ​ਨਰਹਰੇ​॥​
(ਵੇਖ) ਵੇਸੁਆ ਦਾ ਸੰਗ ਕਰਨ ਵਾਲਾ ਅਜਾਮਲ ਜਦੋਂ ਮੂੰਹੋਂ 'ਨਾਰਾਇਣ ਨਰਹਰੀ' ਉਚਾਰਨ ਲੱਗ ਪਿਆ, ਤਾਂ ਉਹ ਵਿਕਾਰਾਂ ਤੋਂ ਬਚ ਗਿਆ।
Ajaamal, who had sex with prostitutes, was saved, by chanting the Name of the Lord.
बेसुआ रवत अजामलु उधरिओ मुखि बोलै नाराइणु नरहरे ॥
ਨਾਮੁ​ਜਪਤ​ਉਗ੍ਰਸੈਣਿ​ਗਤਿ​ਪਾਈ​ਤੋੜਿ​ਬੰਧਨ​ਮੁਕਤਿ​ਕਰੇ​॥੩॥​
ਪਰਮਾਤਮਾ ਦਾ ਨਾਮ ਜਪਦਿਆਂ ਉਗ੍ਰਸੈਣ ਨੇ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ, ਪਰਮਾਤਮਾ ਨੇ ਉਸ ਦੇ ਬੰਧਨ ਤੋੜ ਕੇ ਉਸ ਨੂੰ ਵਿਕਾਰਾਂ ਤੋਂ ਖ਼ਲਾਸੀ ਬਖ਼ਸ਼ੀ ॥੩॥
Chanting the Naam, Ugar Sain obtained salvation; his bonds were broken, and he was liberated. ||3||
नामु जपत उग्रसैणि गति पाई तोड़ि बंधन मुकति करे ॥३॥
ਜਨ​ਕਉ​ਆਪਿ​ਅਨੁਗ੍ਰਹੁ​ਕੀਆ​ਹਰਿ​ਅੰਗੀਕਾਰੁ​ਕਰੇ​॥​
ਹੇ ਮਨ! ਪਰਮਾਤਮਾ ਆਪਣੇ ਭਗਤ ਉਤੇ (ਸਦਾ) ਆਪ ਮਿਹਰ ਕਰਦਾ ਆ ਰਿਹਾ ਹੈ, ਆਪਣੇ ਭਗਤ ਦਾ (ਸਦਾ) ਪੱਖ ਕਰਦਾ ਹੈ।
God Himself takes pity on His humble servants, and makes them His own.
जन कउ आपि अनुग्रहु कीआ हरि अंगीकारु करे ॥
ਸੇਵਕ​ਪੈਜ​ਰਖੈ​ਮੇਰਾ​ਗੋਵਿਦੁ​ਸਰਣਿ​ਪਰੇ​ਉਧਰੇ​॥​
ਪਰਮਾਤਮਾ ਆਪਣੇ ਸੇਵਕ ਦੀ ਲਾਜ ਰੱਖਦਾ ਹੈ, ਜਿਹੜੇ ਭੀ ਉਸ ਦੀ ਸਰਨ ਪੈਂਦੇ ਹਨ ਉਹ ਵਿਕਾਰਾਂ ਤੋਂ ਬਚ ਜਾਂਦੇ ਹਨ।
My Lord of the Universe saves the honor of His servants; those who seek His Sanctuary are saved.
सेवक पैज रखै मेरा गोविदु सरणि परे उधरे ॥
ਜਨ​ਨਾਨਕ​ਹਰਿ​ਕਿਰਪਾ​ਧਾਰੀ​ਉਰ​ਧਰਿਓ​ਨਾਮੁ​ਹਰੇ​॥੪॥੧॥​
ਹੇ ਦਾਸ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਨੇ ਮਿਹਰ (ਦੀ ਨਿਗਾਹ) ਕੀਤੀ, ਉਸ ਨੇ ਉਸ ਦਾ ਨਾਮ ਆਪਣੇ ਹਿਰਦੇ ਵਿਚ ਵਸਾ ਲਿਆ ॥੪॥੧॥
The Lord has showered servant Nanak with His Mercy; he has enshrined the Lord's Name within his heart. ||4||1||
जन नानक हरि किरपा धारी उर धरिओ नामु हरे ॥४॥१॥
ਮਾਰੂ​ਮਹਲਾ​੪​॥​
Maaroo, Fourth Mahalaa:
मारू महला ४ ॥
ਸਿਧ​ਸਮਾਧਿ​ਜਪਿਓ​ਲਿਵ​ਲਾਈ​ਸਾਧਿਕ​ਮੁਨਿ​ਜਪਿਆ​॥​
ਹੇ ਮਨ! ਸਿੱਧ ਸਮਾਧੀ ਲਾ ਕੇ ਸੁਰਤ ਜੋੜ ਕੇ ਜਪਦੇ ਰਹੇ, ਸਾਧਿਕ ਤੇ ਮੁਨੀ ਜਪਦੇ ਰਹੇ।
The Siddhas in Samaadhi meditate on Him; they are lovingly focused on Him. The seekers and the silent sages meditate on Him as well.
सिध समाधि जपिओ लिव लाई साधिक मुनि जपिआ ॥
ਜਤੀ​ਸਤੀ​ਸੰਤੋਖੀ​ਧਿਆਇਆ​ਮੁਖਿ​ਇੰਦ੍ਰਾਦਿਕ​ਰਵਿਆ​॥​
ਜਤੀਆਂ ਨੇ ਪ੍ਰਭੂ ਦਾ ਧਿਆਨ ਧਰਿਆ, ਸਤੀਆਂ ਨੇ ਸੰਤੋਖੀਆਂ ਨੇ ਧਿਆਨ ਧਰਿਆ, ਇੰਦ੍ਰ ਆਦਿਕ ਦੇਵਤਿਆਂ ਨੇ ਮੂੰਹੋਂ ਪ੍ਰਭੂ ਦਾ ਨਾਮ ਜਪਿਆ।
The celibates, the true and contented beings meditate on Him; Indra and the other gods chant His Name with their mouths.
जती सती संतोखी धिआइआ मुखि इंद्रादिक रविआ ॥
ਸਰਣਿ​ਪਰੇ​ਜਪਿਓ​ਤੇ​ਭਾਏ​ਗੁਰਮੁਖਿ​ਪਾਰਿ​ਪਇਆ​॥੧॥​
ਹੇ ਮਨ! ਜਿਹੜੇ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਸਰਨ ਪਏ, ਜਿਨ੍ਹਾਂ ਨੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਨਾਮ ਜਪਿਆ, ਉਹ ਪਰਮਾਤਮਾ ਨੂੰ ਪਿਆਰੇ ਲੱਗੇ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ॥੧॥
Those who seek His Sanctuary meditate on Him; they become Gurmukh and swim across. ||1||
सरणि परे जपिओ ते भाए गुरमुखि पारि पइआ ॥१॥
ਮੇਰੇ​ਮਨ​ਨਾਮੁ​ਜਪਤ​ਤਰਿਆ​॥​
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਦਿਆਂ (ਅਨੇਕਾਂ ਪ੍ਰਾਣੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਏ।
O my mind, chant the Naam, the Name of the Lord, and cross over.
मेरे मन नामु जपत तरिआ ॥
ਧੰਨਾ​ਜਟੁ​ਬਾਲਮੀਕੁ​ਬਟਵਾਰਾ​ਗੁਰਮੁਖਿ​ਪਾਰਿ​ਪਇਆ​॥੧॥​ਰਹਾਉ​॥​
ਧੰਨਾ ਜੱਟ ਪਾਰ ਲੰਘ ਗਿਆ, ਬਾਲਮੀਕ ਡਾਕੂ ਗੁਰੂ ਦੀ ਸਰਨ ਪੈ ਕੇ ਪਾਰ ਲੰਘ ਗਿਆ ॥੧॥ ਰਹਾਉ ॥
Dhanna the farmer, and Balmik the highway robber, became Gurmukh, and crossed over. ||1||Pause||
धंना जटु बालमीकु बटवारा गुरमुखि पारि पइआ ॥१॥ रहाउ ॥
ਸੁਰਿ​ਨਰ​ਗਣ​ਗੰਧਰਬੇ​ਜਪਿਓ​ਰਿਖਿ​ਬਪੁਰੈ​ਹਰਿ​ਗਾਇਆ​॥​
ਹੇ ਮਨ! ਦੇਵਤਿਆਂ ਨੇ, ਮਨੁੱਖਾਂ ਨੇ, (ਸ਼ਿਵ ਜੀ ਦੇ ਉਪਾਸਕ-) ਗਣਾਂ ਨੇ, ਦੇਵਤਿਆਂ ਦੇ ਰਾਗੀਆਂ ਨੇ ਨਾਮ ਜਪਿਆ; ਵਿਚਾਰੇ ਧਰਮਰਾਜ ਨੇ ਹਰੀ ਦੇ ਗੁਣ ਗਾਏ।
Angels, men, heavenly heralds and celestial singers meditate on Him; even the humble Rishis sing of the Lord.
सुरि नर गण गंधरबे जपिओ रिखि बपुरै हरि गाइआ ॥
ਸੰਕਰਿ​ਬ੍ਰਹਮੈ​ਦੇਵੀ​ਜਪਿਓ​ਮੁਖਿ​ਹਰਿ​ਹਰਿ​ਨਾਮੁ​ਜਪਿਆ​॥​
ਸ਼ਿਵ ਨੇ, ਬ੍ਰਹਮਾ ਨੇ, ਦੇਵਤਿਆਂ ਨੇ ਮੂੰਹੋਂ ਹਰੀ ਦਾ ਨਾਮ ਜਪਿਆ।
Shiva, Brahma and the goddess Lakhshmi, meditate, and chant with their mouths the Name of the Lord, Har, Har.
संकरि ब्रहमै देवी जपिओ मुखि हरि हरि नामु जपिआ ॥
ਹਰਿ​ਹਰਿ​ਨਾਮਿ​ਜਿਨਾ​ਮਨੁ​ਭੀਨਾ​ਤੇ​ਗੁਰਮੁਖਿ​ਪਾਰਿ​ਪਇਆ​॥੨॥​
ਹੇ ਮਨ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਨਾਮ-ਰਸ ਵਿਚ ਭਿੱਜ ਗਿਆ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ॥੨॥
Those whose minds are drenched with the Name of the Lord, Har, Har, as Gurmukh, cross over. ||2||
हरि हरि नामि जिना मनु भीना ते गुरमुखि पारि पइआ ॥२॥
ਕੋਟਿ​ਕੋਟਿ​ਤੇਤੀਸ​ਧਿਆਇਓ​ਹਰਿ​ਜਪਤਿਆ​ਅੰਤੁ​ਨ​ਪਾਇਆ​॥​
ਹੇ ਮੇਰੇ ਮਨ! ਤੇਤੀ ਕ੍ਰੋੜ ਦੇਵਤਿਆਂ ਨੇ ਪਰਮਾਤਮਾ ਦਾ ਨਾਮ ਜਪਿਆ, ਹਰਿ-ਨਾਮ ਜਪਣ ਵਾਲਿਆਂ (ਦੀ ਗਿਣਤੀ) ਦਾ ਅੰਤ ਨਹੀਂ ਪਾਇਆ ਜਾ ਸਕਦਾ।
Millions and millions, three hundred thirty million gods meditate on Him; there is no end to those who meditate on the Lord.
कोटि कोटि तेतीस धिआइओ हरि जपतिआ अंतु न पाइआ ॥
ਬੇਦ​ਪੁਰਾਣ​ਸਿਮ੍ਰਿਤਿ​ਹਰਿ​ਜਪਿਆ​ਮੁਖਿ​ਪੰਡਿਤ​ਹਰਿ​ਗਾਇਆ​॥​
ਵੇਦ ਪੁਰਾਣ ਸਿਮ੍ਰਿਤੀਆਂ ਆਦਿਕ ਧਰਮ-ਪੁਸਤਕਾਂ ਦੇ ਲਿਖਣ ਵਾਲਿਆਂ ਨੇ ਹਰਿ-ਨਾਮ ਜਪਿਆ, ਪੰਡਿਤਾਂ ਨੇ ਮੂੰਹੋਂ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾਇਆ।
The Vedas, the Puraanas and the Simritees meditate on the Lord; the Pandits, the religious scholars, sing the Lord's Praises as well.
बेद पुराण सिम्रिति हरि जपिआ मुखि पंडित हरि गाइआ ॥
ਨਾਮੁ​ਰਸਾਲੁ​ਜਿਨਾ​ਮਨਿ​ਵਸਿਆ​ਤੇ​ਗੁਰਮੁਖਿ​ਪਾਰਿ​ਪਇਆ​॥੩॥​
ਹੇ ਮਨ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਦੇ ਮਨ ਵਿਚ ਸਾਰੇ ਰਸਾਂ ਦਾ ਸੋਮਾ ਹਰਿ-ਨਾਮ ਟਿਕ ਗਿਆ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ॥੩॥
Those whose minds are filled with the Naam, the source of nectar - as Gurmukh, they cross over. ||3||
नामु रसालु जिना मनि वसिआ ते गुरमुखि पारि पइआ ॥३॥
ਅਨਤ​ਤਰੰਗੀ​ਨਾਮੁ​ਜਿਨ​ਜਪਿਆ​ਮੈ​ਗਣਤ​ਨ​ਕਰਿ​ਸਕਿਆ​॥​
ਹੇ ਮੇਰੇ ਮਨ! ਬੇਅੰਤ ਰਚਨਾ ਦੇ ਮਾਲਕ ਪਰਮਾਤਮਾ ਦਾ ਨਾਮ ਜਿਨ੍ਹਾਂ ਪ੍ਰਾਣੀਆਂ ਨੇ ਜਪਿਆ ਹੈ, ਮੈਂ ਉਹਨਾਂ ਦੀ ਗਿਣਤੀ ਨਹੀਂ ਕਰ ਸਕਦਾ।
Those who chant the Naam in endless waves - I cannot even count their number.
अनत तरंगी नामु जिन जपिआ मै गणत न करि सकिआ ॥
ਗੋਬਿਦੁ​ਕ੍ਰਿਪਾ​ਕਰੇ​ਥਾਇ​ਪਾਏ​ਜੋ​ਹਰਿ​ਪ੍ਰਭ​ਮਨਿ​ਭਾਇਆ​॥​
ਜਿਹੜੇ ਪ੍ਰਾਣੀ ਪਰਮਾਤਮਾ ਦੇ ਮਨ ਵਿਚ ਭਾ ਜਾਂਦੇ ਹਨ, ਪਰਮਾਤਮਾ ਕਿਰਪਾ ਕਰ ਕੇ (ਉਹਨਾਂ ਦੀ ਸੇਵਾ-ਭਗਤੀ) ਪਰਵਾਨ ਕਰਦਾ ਹੈ।
The Lord of the Universe bestows His Mercy, and those who are pleasing to the Mind of the Lord God, find their place.
गोबिदु क्रिपा करे थाइ पाए जो हरि प्रभ मनि भाइआ ॥
ਗੁਰਿ​ਧਾਰਿ​ਕ੍ਰਿਪਾ​ਹਰਿ​ਨਾਮੁ​ਦ੍ਰਿੜਾਇਓ​ਜਨ​ਨਾਨਕ​ਨਾਮੁ​ਲਇਆ​॥੪॥੨॥​
ਹੇ ਨਾਨਕ! ਗੁਰੂ ਨੇ ਕਿਰਪਾ ਕਰ ਕੇ ਜਿਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ, (ਉਹਨਾਂ ਨੇ ਹੀ) ਨਾਮ ਸਿਮਰਿਆ ਹੈ ॥੪॥੨॥
The Guru, granting His Grace, implants the Lord's Name within; servant Nanak chants the Naam, the Name of the Lord. ||4||2||
गुरि धारि क्रिपा हरि नामु द्रिड़ाइओ जन नानक नामु लइआ ॥४॥२॥