GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 985
Display Settings
Translations
ਮਾਲੀ​ਗਉੜਾ​ਮਹਲਾ​੪​॥​
Maalee Gauraa, Fourth Mahalaa:
माली गउड़ा महला ४ ॥
ਸਭਿ​ਸਿਧ​ਸਾਧਿਕ​ਮੁਨਿ​ਜਨਾ​ਮਨਿ​ਭਾਵਨੀ​ਹਰਿ​ਧਿਆਇਓ​॥​
ਜਿਨ੍ਹਾਂ ਸਾਰੇ ਸਿੱਧਾਂ ਨੇ, ਸਾਧਿਕਾਂ ਨੇ, ਮੁਨੀਆਂ ਨੇ ਆਪਣੇ ਮਨ ਵਿਚ (ਗੁਰੂ-ਚਰਨਾਂ ਵਿਚ) ਸਰਧਾ ਬਣਾ ਕੇ ਪਰਮਾਤਮਾ ਦਾ ਧਿਆਨ ਧਾਰਿਆ,
All the Siddhas, seekers and silent sages, with their minds full of love, meditate on the Lord.
सभि सिध साधिक मुनि जना मनि भावनी हरि धिआइओ ॥
ਅਪਰੰਪਰੋ​ਪਾਰਬ੍ਰਹਮੁ​ਸੁਆਮੀ​ਹਰਿ​ਅਲਖੁ​ਗੁਰੂ​ਲਖਾਇਓ​॥੧॥​ਰਹਾਉ​॥​
ਗੁਰੂ ਨੇ ਉਹਨਾਂ ਨੂੰ ਉਹ ਅਲੱਖ ਹਰੀ ਉਸ ਅਪਰੰਪਰ ਪਾਰਬ੍ਰਹਮ ਸੁਆਮੀ (ਅੰਦਰ-ਵੱਸਦਾ) ਵਿਖਾ ਦਿੱਤਾ ॥੧॥ ਰਹਾਉ ॥
The Supreme Lord God, my Lord and Master, is limitless; the Guru has inspired me to know the unknowable Lord. ||1||Pause||
अपरंपरो पारब्रहमु सुआमी हरि अलखु गुरू लखाइओ ॥१॥ रहाउ ॥
ਹਮ​ਨੀਚ​ਮਧਿਮ​ਕਰਮ​ਕੀਏ​ਨਹੀ​ਚੇਤਿਓ​ਹਰਿ​ਰਾਇਓ​॥​
ਅਸੀਂ ਜੀਵ ਨੀਵੇਂ ਤੇ ਹੌਲੇ ਮੇਲ ਦੇ ਕੰਮ ਹੀ ਕਰਦੇ ਰਹਿੰਦੇ ਹਾਂ, ਕਦੇ ਪ੍ਰਭੂ-ਪਾਤਿਸ਼ਾਹ ਦਾ ਸਿਮਰਨ ਨਹੀਂ ਕਰਦੇ।
I am low, and I commit evil actions; I have not remembered my Sovereign Lord.
हम नीच मधिम करम कीए नही चेतिओ हरि राइओ ॥
ਹਰਿ​ਆਨਿ​ਮੇਲਿਓ​ਸਤਿਗੁਰੂ​ਖਿਨੁ​ਬੰਧ​ਮੁਕਤਿ​ਕਰਾਇਓ​॥੧॥​
ਪਰਮਾਤਮਾ ਨੇ ਜਿਸ ਨੂੰ ਗੁਰੂ ਲਿਆ ਕੇ ਮਿਲਾ ਦਿੱਤਾ, ਗੁਰੂ ਨੇ ਉਸ ਨੂੰ ਇਕ ਖਿਨ ਵਿਚ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦਿਵਾ ਦਿੱਤੀ ॥੧॥
The Lord has led me to meet the True Guru; in an instant, He liberated me from bondage. ||1||
हरि आनि मेलिओ सतिगुरू खिनु बंध मुकति कराइओ ॥१॥
ਪ੍ਰਭਿ​ਮਸਤਕੇ​ਧੁਰਿ​ਲੀਖਿਆ​ਗੁਰਮਤੀ​ਹਰਿ​ਲਿਵ​ਲਾਇਓ​॥​
ਪ੍ਰਭੂ ਨੇ ਜਿਸ ਮਨੁੱਖ ਦੇ ਮੱਥੇ ਉਤੇ (ਗੁਰੂ-ਮਿਲਾਪ ਦਾ) ਲੇਖ ਲਿਖ ਦਿੱਤਾ, ਉਸ ਨੇ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਵਿਚ ਸੁਰਤ ਜੋੜ ਲਈ;
Such is the destiny God wrote on my forehead; following the Guru's Teachings, I enshrine love for the Lord.
प्रभि मसतके धुरि लीखिआ गुरमती हरि लिव लाइओ ॥
ਪੰਚ​ਸਬਦ​ਦਰਗਹ​ਬਾਜਿਆ​ਹਰਿ​ਮਿਲਿਓ​ਮੰਗਲੁ​ਗਾਇਓ​॥੨॥​
ਜਿਸ ਪਰਮਾਤਮਾ ਦੀ ਹਜ਼ੂਰੀ ਵਿਚ ਹਰ ਵੇਲੇ (ਮਾਨੋ) ਪੰਜਾਂ ਕਿਸਮਾਂ ਦੇ ਸਾਜ਼ਾਂ ਦਾ ਰਾਗ ਹੋ ਰਿਹਾ ਹੈ (ਗੁਰੂ ਦੀ ਕਿਰਪਾ ਨਾਲ ਉਸ ਮਨੁੱਖ ਨੂੰ ਉਹ ਪਰਮਾਤਮਾ ਮਿਲ ਪਿਆ, ਉਹ ਮਨੁੱਖ ਸਦਾ ਸਿਫ਼ਤ-ਸਾਲਾਹ ਦਾ ਗੀਤ ਹੀ ਗਾਂਦਾ ਰਹਿੰਦਾ ਹੈ ॥੨॥
The Panch Shabad, the five primal sounds, vibrate and resound in the Court of the Lord; meeting the Lord, I sing the songs of joy. ||2||
पंच सबद दरगह बाजिआ हरि मिलिओ मंगलु गाइओ ॥२॥
ਪਤਿਤ​ਪਾਵਨੁ​ਨਾਮੁ​ਨਰਹਰਿ​ਮੰਦਭਾਗੀਆਂ​ਨਹੀ​ਭਾਇਓ​॥​
ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਭੀ ਪਵਿੱਤਰ ਕਰਨ ਵਾਲਾ ਹੈ, ਪਰ ਬਦ-ਕਿਸਮਤ ਬੰਦਿਆਂ ਨੂੰ ਹਰਿ-ਨਾਮ ਪਿਆਰਾ ਨਹੀਂ ਲੱਗਦਾ।
The Naam, the Name of the Lord, is the Purifier of sinners; the unfortunate wretches do not like this.
पतित पावनु नामु नरहरि मंदभागीआं नही भाइओ ॥
ਤੇ​ਗਰਭ​ਜੋਨੀ​ਗਾਲੀਅਹਿ​ਜਿਉ​ਲੋਨੁ​ਜਲਹਿ​ਗਲਾਇਓ​॥੩॥​
ਜਿਵੇਂ ਲੂਣ ਪਾਣੀ ਵਿਚ ਪਿਆ ਹੋਇਆ ਗਲ ਜਾਂਦਾ ਹੈ, ਤਿਵੇਂ ਉਹ (ਮੰਦ-ਭਾਗੀ) ਬੰਦੇ (ਨਾਮ-ਹੀਣ ਰਹਿ ਕੇ) ਅਨੇਕਾਂ ਜੂਨਾਂ ਵਿਚ ਗਾਲੇ ਜਾਂਦੇ ਹਨ ॥੩॥
They rot away in the womb of reincarnation; they fall apart like salt in water. ||3||
ते गरभ जोनी गालीअहि जिउ लोनु जलहि गलाइओ ॥३॥
ਮਤਿ​ਦੇਹਿ​ਹਰਿ​ਪ੍ਰਭ​ਅਗਮ​ਠਾਕੁਰ​ਗੁਰ​ਚਰਨ​ਮਨੁ​ਮੈ​ਲਾਇਓ​॥​
ਹੇ ਹਰੀ! ਹੇ ਅਪਹੁੰਚ ਪ੍ਰਭੂ! ਹੇ ਠਾਕੁਰ! ਮੈਨੂੰ ਅਜਿਹੀ ਮੱਤ ਦੇਹ ਕਿ ਮੈਂ ਗੁਰੂ ਦੇ ਚਰਨਾਂ ਵਿਚ ਆਪਣਾ ਮਨ ਜੋੜੀ ਰੱਖਾਂ,
Please bless me with such understanding, O Inaccessible Lord God, my Lord and Master, that my mind may remain attached to the Guru's feet.
मति देहि हरि प्रभ अगम ठाकुर गुर चरन मनु मै लाइओ ॥
ਹਰਿ​ਰਾਮ​ਨਾਮੈ​ਰਹਉ​ਲਾਗੋ​ਜਨ​ਨਾਨਕ​ਨਾਮਿ​ਸਮਾਇਓ​॥੪॥੩॥​
ਹੇ ਦਾਸ ਨਾਨਕ! (ਬੇਨਤੀ ਕਰ ਕਿ ਗੁਰੂ ਦੀ ਕਿਰਪਾ ਨਾਲ) ਮੈਂ ਹਰਿ-ਨਾਮ ਵਿਚ ਹੀ ਜੁੜਿਆ ਰਹਾਂ, ਮੈਂ ਹਰਿ-ਨਾਮ ਵਿਚ ਹੀ ਲੀਨ ਰਹਾਂ ॥੪॥੩॥
Servant Nanak remains attached to the Name of the Lord; he is merged in the Naam. ||4||3||
हरि राम नामै रहउ लागो जन नानक नामि समाइओ ॥४॥३॥
ਮਾਲੀ​ਗਉੜਾ​ਮਹਲਾ​੪​॥​
Maalee Gauraa, Fourth Mahalaa:
माली गउड़ा महला ४ ॥
ਮੇਰਾ​ਮਨੁ​ਰਾਮ​ਨਾਮਿ​ਰਸਿ​ਲਾਗਾ​॥​
ਮੇਰਾ ਮਨ ਪ੍ਰਭੂ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ਹਰਿ-ਨਾਮ ਦੇ ਸੁਆਦ ਵਿਚ ਮਗਨ ਰਹਿੰਦਾ ਹੈ।
My mind is addicted to the juice of the Lord's Name.
मेरा मनु राम नामि रसि लागा ॥
ਕਮਲ​ਪ੍ਰਗਾਸੁ​ਭਇਆ​ਗੁਰੁ​ਪਾਇਆ​ਹਰਿ​ਜਪਿਓ​ਭ੍ਰਮੁ​ਭਉ​ਭਾਗਾ​॥੧॥​ਰਹਾਉ​॥​
(ਮੈਨੂੰ ਗੁਰੂ ਮਿਲਿਆ ਹੈ ਮੇਰੇ (ਹਿਰਦੇ-) ਕੌਲ ਫੁੱਲ ਦਾ ਖਿੜਾਉ ਹੋ ਗਿਆ ਹੈ, ਮੈਂ ਪਰਮਾਤਮਾ ਦਾ ਨਾਮ ਜਪ ਰਿਹਾ ਹਾਂ, ਤੇ (ਮੇਰੇ ਅੰਦਰੋਂ) ਹਰੇਕ ਕਿਸਮ ਦੀ ਭਟਕਣ ਹਰੇਕ ਕਿਸਮ ਦਾ ਡਰ ਦੂਰ ਹੋ ਗਿਆ ਹੈ ॥੧॥ ਰਹਾਉ ॥
My heart-lotus has blossomed forth, and I have found the Guru. Meditating on the Lord, my doubts and fears have run away. ||1||Pause||
कमल प्रगासु भइआ गुरु पाइआ हरि जपिओ भ्रमु भउ भागा ॥१॥ रहाउ ॥
ਭੈ​ਭਾਇ​ਭਗਤਿ​ਲਾਗੋ​ਮੇਰਾ​ਹੀਅਰਾ​ਮਨੁ​ਸੋਇਓ​ਗੁਰਮਤਿ​ਜਾਗਾ​॥​
ਗੁਰੂ ਦੀ ਮੱਤ ਦੀ ਬਰਕਤਿ ਨਾਲ ਮੇਰਾ ਸੁੱਤਾ ਹੋਇਆ ਮਨ ਜਾਗ ਪਿਆ ਹੈ, ਮੇਰਾ ਹਿਰਦਾ ਅਦਬ ਅਤੇ ਪ੍ਰੇਮ ਨਾਲ ਪ੍ਰਭੂ ਦੀ ਭਗਤੀ ਵਿਚ ਲੱਗਾ ਰਹਿੰਦਾ ਹੈ।
In the Fear of God, my heart is committed in loving devotion to Him; following the Guru's Teachings, my sleeping mind has awakened.
भै भाइ भगति लागो मेरा हीअरा मनु सोइओ गुरमति जागा ॥
ਕਿਲਬਿਖ​ਖੀਨ​ਭਏ​ਸਾਂਤਿ​ਆਈ​ਹਰਿ​ਉਰ​ਧਾਰਿਓ​ਵਡਭਾਗਾ​॥੧॥​
ਵੱਡੇ ਭਾਗਾਂ ਨਾਲ ਮੈਂ ਪਰਮਾਤਮਾ ਨੂੰ ਆਪਣੇ ਵਿਚ ਵਸਾ ਲਿਆ ਹੈ, ਹੁਣ ਮੇਰੇ ਸਾਰੇ ਪਾਪ ਨਾਸ ਹੋ ਗਏ ਹਨ ਤੇ ਮੇਰੇ ਅੰਦਰ ਠੰਢ ਵਰਤ ਰਹੀ ਹੈ ॥੧॥
All my sins have been erased, and I have found peace and tranquility; I have enshrined the Lord within my heart, by great good fortune. ||1||
किलबिख खीन भए सांति आई हरि उर धारिओ वडभागा ॥१॥
ਮਨਮੁਖੁ​ਰੰਗੁ​ਕਸੁੰਭੁ​ਹੈ​ਕਚੂਆ​ਜਿਉ​ਕੁਸਮ​ਚਾਰਿ​ਦਿਨ​ਚਾਗਾ​॥​
ਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ ਕੱਚੇ ਰੰਗ ਵਾਲਾ ਕਸੁੰਭਾ ਹੀ ਹੈ, ਕਸੁੰਭੇ ਦੇ ਫੁੱਲ ਦਾ ਰੰਗ ਚਾਰ ਦਿਨ ਹੀ ਚੰਗਾ ਰਹਿੰਦਾ ਹੈ।
The self-willed manmukh is like the false color of the safflower, which fades away; its color lasts for only a few days.
मनमुखु रंगु कसुंभु है कचूआ जिउ कुसम चारि दिन चागा ॥
ਖਿਨ​ਮਹਿ​ਬਿਨਸਿ​ਜਾਇ​ਪਰਤਾਪੈ​ਡੰਡੁ​ਧਰਮ​ਰਾਇ​ਕਾ​ਲਾਗਾ​॥੨॥​
(ਉਸ ਦੇ ਅੰਦਰੋਂ ਸੁਖ ਇਕ ਖਿਨ ਵਿਚ ਹੀ ਨਾਸ ਹੋ ਜਾਂਦਾ ਹੈ, ਉਹ (ਸਦਾ) ਦੁਖੀ ਰਹਿੰਦਾ ਹੈ, ਸਿਰ ਉੱਤੇ ਧਰਮਰਾਜ ਦਾ ਡੰਡਾ ਕਾਇਮ ਰਹਿੰਦਾ ਹੈ ॥੨॥
He perishes in an instant; he is tormented, and punished by the Righteous Judge of Dharma. ||2||
खिन महि बिनसि जाइ परतापै डंडु धरम राइ का लागा ॥२॥
ਸਤਿਸੰਗਤਿ​ਪ੍ਰੀਤਿ​ਸਾਧ​ਅਤਿ​ਗੂੜੀ​ਜਿਉ​ਰੰਗੁ​ਮਜੀਠ​ਬਹੁ​ਲਾਗਾ​॥​
ਸਾਧ ਸੰਗਤ ਵਿਚ ਰਹਿ ਕੇ ਗੁਰੂ (ਦੇ ਚਰਨਾਂ) ਨਾਲ ਬਹੁਤ ਗੂੜ੍ਹਾ ਪਿਆਰ ਬਣਦਾ ਹੈ (ਉਹ ਪਿਆਰ ਇਉਂ ਹੀ ਪੱਕਾ ਹੁੰਦਾ ਹੈ) ਜਿਵੇਂ ਮਜੀਠ ਦਾ ਰੰਗ ਬਹੁਤ ਪੱਕਾ ਹੁੰਦਾ ਹੈ, (ਮਜੀਠ ਨਾਲ ਰੰਗੇ ਹੋਏ) ਕੱਪੜੇ ਪਾਟ ਭਾਵੇਂ ਜਾਣ (ਪਰ ਰੰਗ ਨਹੀਂ ਉਤਰਦਾ)।
The Lord's Love, found in the Sat Sangat, the True Congregation, is absolutely permanent, and colorfast.
सतिसंगति प्रीति साध अति गूड़ी जिउ रंगु मजीठ बहु लागा ॥
ਕਾਇਆ​ਕਾਪਰੁ​ਚੀਰ​ਬਹੁ​ਫਾਰੇ​ਹਰਿ​ਰੰਗੁ​ਨ​ਲਹੈ​ਸਭਾਗਾ​॥੩॥​
ਸਰੀਰ-ਕੱਪੜਾ ਨਾਸ ਭਾਵੇਂ ਹੋ ਜਾਏ, ਪਰ ਇਸ ਦਾ ਹਰਿ-ਨਾਮ ਦਾ ਭਾਗਾਂ ਵਾਲਾ ਰੰਗ ਨਹੀਂ ਉਤਰਦਾ ॥੩॥
The cloth of the body may be torn to shreds, but still, this beautiful color of the Lord's Love does not fade away. ||3||
काइआ कापरु चीर बहु फारे हरि रंगु न लहै सभागा ॥३॥
ਹਰਿ​ਚਾਰ੍ਹਿਓ​ਰੰਗੁ​ਮਿਲੈ​ਗੁਰੁ​ਸੋਭਾ​ਹਰਿ​ਰੰਗਿ​ਚਲੂਲੈ​ਰਾਂਗਾ​॥​
ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਉਸ ਨੂੰ ਪਰਮਾਤਮਾ ਦਾ ਨਾਮ-ਰੰਗ ਚਾੜ੍ਹ ਦੇਂਦਾ ਹੈ, ਉਹ ਮਨੁੱਖ ਹਰਿ-ਨਾਮ ਦੇ ਗੂੜ੍ਹੇ ਰੰਗ ਵਿਚ ਰੰਗਿਆ ਰਹਿੰਦਾ ਹੈ (ਲੋਕ ਪਰਲੋਕ ਵਿਚ ਉਹ) ਸੋਭਾ (ਖੱਟਦਾ ਹੈ)।
Meeting with the Blessed Guru, one is dyed in the color of the Lord's Love, imbued with this deep crimson color.
हरि चार्हिओ रंगु मिलै गुरु सोभा हरि रंगि चलूलै रांगा ॥
ਜਨ​ਨਾਨਕੁ​ਤਿਨ​ਕੇ​ਚਰਨ​ਪਖਾਰੈ​ਜੋ​ਹਰਿ​ਚਰਨੀ​ਜਨੁ​ਲਾਗਾ​॥੪॥੪॥​
ਜਿਹੜਾ ਜਿਹੜਾ ਸੇਵਕ-ਭਗਤ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਦਾਸ ਨਾਨਕ ਉਹਨਾਂ ਦੇ ਚਰਨ ਧੋਂਦਾ ਹੈ ॥੪॥੪॥
Servant Nanak washes the feet of that humble being, who is attached to the feet of the Lord. ||4||4||
जन नानकु तिन के चरन पखारै जो हरि चरनी जनु लागा ॥४॥४॥
ਮਾਲੀ​ਗਉੜਾ​ਮਹਲਾ​੪​॥​
Maalee Gauraa, Fourth Mahalaa:
माली गउड़ा महला ४ ॥
ਮੇਰੇ​ਮਨ​ਭਜੁ​ਹਰਿ​ਹਰਿ​ਨਾਮੁ​ਗੁਪਾਲਾ​॥​
ਹੇ ਮੇਰੇ ਮਨ! ਜਗਤ ਦੇ ਪਾਲਣਹਾਰ ਪ੍ਰਭੂ ਦਾ ਨਾਮ ਸਦਾ ਜਪਿਆ ਕਰ।
O my mind, meditate, vibrate upon the Name of the Lord, the Lord of the World, Har, Har.
मेरे मन भजु हरि हरि नामु गुपाला ॥
ਮੇਰਾ​ਮਨੁ​ਤਨੁ​ਲੀਨੁ​ਭਇਆ​ਰਾਮ​ਨਾਮੈ​ਮਤਿ​ਗੁਰਮਤਿ​ਰਾਮ​ਰਸਾਲਾ​॥੧॥​ਰਹਾਉ​॥​
(ਨਾਮ ਜਪਣ ਦੀ ਬਰਕਤਿ ਨਾਲ ਹੀ) ਮੇਰਾ ਮਨ ਮੇਰਾ ਤਨ (ਭਾਵ, ਸਾਰੇ ਗਿਆਨ ਇੰਦ੍ਰੇ) ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ, ਮੇਰੀ ਮੱਤ ਗੁਰੂ ਦੀ ਮੱਤ ਵਿਚ ਲੀਨ ਹੋ ਗਈ ਹੈ, ਪਰਮਾਤਮਾ ਮੈਨੂੰ ਸਾਰੇ ਰਸਾਂ ਦਾ ਖ਼ਜ਼ਾਨਾ ਦਿੱਸ ਰਿਹਾ ਹੈ ॥੧॥ ਰਹਾਉ ॥
My mind and body are merged in the Lord's Name, and through the Guru's Teachings, my intellect is imbued with the Lord, the source of nectar. ||1||Pause||
मेरा मनु तनु लीनु भइआ राम नामै मति गुरमति राम रसाला ॥१॥ रहाउ ॥
ਗੁਰਮਤਿ​ਨਾਮੁ​ਧਿਆਈਐ​ਹਰਿ​ਹਰਿ​ਮਨਿ​ਜਪੀਐ​ਹਰਿ​ਜਪਮਾਲਾ​॥​
ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ, ਮਨ ਵਿਚ ਹਰੀ ਦਾ ਜਾਪ ਜਪਣਾ ਚਾਹੀਦਾ ਹੈ।
Follow the Guru's Teachings, and meditate on the Naam, the Name of the Lord, Har, Har. Chant, and meditate, on the beads of the mala of the Lord.
गुरमति नामु धिआईऐ हरि हरि मनि जपीऐ हरि जपमाला ॥
ਜਿਨੑ​ਕੈ​ਮਸਤਕਿ​ਲੀਖਿਆ​ਹਰਿ​ਮਿਲਿਆ​ਹਰਿ​ਬਨਮਾਲਾ​॥੧॥​
ਜਗਤ ਦਾ ਮਾਲਕ ਪ੍ਰਭੂ ਉਹਨਾਂ ਬੰਦਿਆਂ ਨੂੰ (ਹੀ) ਮਿਲਦਾ ਹੈ ਜਿਨ੍ਹਾਂ ਦੇ ਮੱਥੇ ਉਤੇ ਇਹ ਲੇਖ ਲਿਖਿਆ ਹੁੰਦਾ ਹੈ ॥੧॥
Those who have such destiny inscribed upon their foreheads, meet with the Lord, adorned with garlands of flowers. ||1||
जिन कै मसतकि लीखिआ हरि मिलिआ हरि बनमाला ॥१॥
ਜਿਨੑ​ਹਰਿ​ਨਾਮੁ​ਧਿਆਇਆ​ਤਿਨੑ​ਚੂਕੇ​ਸਰਬ​ਜੰਜਾਲਾ​॥​
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਦੇ ਸਾਰੇ ਮਾਇਕ ਬੰਧਨ ਮੁੱਕ ਗਏ।
Those who meditate on the Name of the Lord - all their entanglements are ended.
जिन हरि नामु धिआइआ तिन चूके सरब जंजाला ॥
ਤਿਨੑ​ਜਮੁ​ਨੇੜਿ​ਨ​ਆਵਈ​ਗੁਰਿ​ਰਾਖੇ​ਹਰਿ​ਰਖਵਾਲਾ​॥੨॥​
(ਆਤਮਕ) ਮੌਤ ਉਹਨਾਂ ਦੇ ਨੇੜੇ ਨਹੀਂ ਢੁਕਦੀ, ਗੁਰੂ ਨੇ ਉਹਨਾਂ ਨੂੰ ਬਚਾ ਲਿਆ, ਪਰਮਾਤਮਾ (ਆਪ ਉਹਨਾਂ ਦਾ) ਰਾਖਾ ਬਣਿਆ ॥੨॥
The Messenger of Death does not even approach them; the Guru, the Savior Lord, saves them. ||2||
तिन जमु नेड़ि न आवई गुरि राखे हरि रखवाला ॥२॥
ਹਮ​ਬਾਰਿਕ​ਕਿਛੂ​ਨ​ਜਾਣਹੂ​ਹਰਿ​ਮਾਤ​ਪਿਤਾ​ਪ੍ਰਤਿਪਾਲਾ​॥​
ਅਸੀਂ ਜੀਵ ਤਾਂ ਬੱਚੇ ਹਾਂ (ਅਸੀਂ ਆਪਣਾ ਹਾਣ ਲਾਭ) ਕੁਝ ਨਹੀਂ ਸਮਝਦੇ; ਪਰ ਪਰਮਾਤਮਾ ਮਾਪਿਆਂ ਵਾਂਗ ਸਾਡੀ ਪਾਲਣਾ ਕਰਨ ਵਾਲਾ ਹੈ।
I am a child; I know nothing at all. The Lord cherishes me, as my mother and father.
हम बारिक किछू न जाणहू हरि मात पिता प्रतिपाला ॥
ਕਰੁ​ਮਾਇਆ​ਅਗਨਿ​ਨਿਤ​ਮੇਲਤੇ​ਗੁਰਿ​ਰਾਖੇ​ਦੀਨ​ਦਇਆਲਾ​॥੩॥​
(ਬੱਚੇ ਸਦਾ ਅੱਗ ਵਿਚ ਹੱਥ ਪਾਂਦੇ ਹਨ, ਮਾਪੇ ਬਚਾਂਦੇ ਹਨ) ਅਸੀਂ ਮਾਇਆ ਦੀ ਅੱਗ ਵਿਚ ਹੱਥ ਪਾਂਦੇ ਰਹਿੰਦੇ ਹਾਂ (ਮਨ ਫਸਾਂਦੇ ਰਹਿੰਦੇ ਹਾਂ), ਪਰ ਦੀਨਾਂ ਉਤੇ ਦਇਆ ਕਰਨ ਵਾਲੇ ਗੁਰੂ ਨੇ ਸਦਾ ਸਾਡੀ ਰੱਖਿਆ ਕੀਤੀ ਹੈ ॥੩॥
I continually put my hands into the fire of Maya, but the Guru saves me; He is merciful to the meek. ||3||
करु माइआ अगनि नित मेलते गुरि राखे दीन दइआला ॥३॥
ਬਹੁ​ਮੈਲੇ​ਨਿਰਮਲ​ਹੋਇਆ​ਸਭ​ਕਿਲਬਿਖ​ਹਰਿ​ਜਸਿ​ਜਾਲਾ​॥​
(ਪਰਮਾਤਮਾ ਦੇ ਨਾਮ ਨਾਲ) ਬੜੇ ਬੜੇ ਵਿਕਾਰੀ ਪਵਿੱਤਰ ਹੋ ਗਏ ਹਨ; ਹਰੀ-ਜਸ ਨੇ (ਉਹਨਾਂ ਦੇ) ਸਾਰੇ ਪਾਪ ਸਾੜ ਦਿੱਤੇ ਹਨ।
I was filthy, but I have become immaculate. Singing the Lord's Praises, all sins have been burnt to ashes.
बहु मैले निरमल होइआ सभ किलबिख हरि जसि जाला ॥
ਮਨਿ​ਅਨਦੁ​ਭਇਆ​ਗੁਰੁ​ਪਾਇਆ​ਜਨ​ਨਾਨਕ​ਸਬਦਿ​ਨਿਹਾਲਾ​॥੪॥੫॥​
ਹੇ ਦਾਸ ਨਾਨਕ! ਜਿਸ ਮਨੁੱਖ ਨੂੰ ਗੁਰੂ ਮਿਲ ਪਿਆ, ਉਸ ਦੇ ਮਨ ਵਿਚ ਆਨੰਦ ਪੈਦਾ ਹੋ ਗਿਆ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਨਿਹਾਲ ਹੋ ਗਿਆ ॥੪॥੫॥
My mind is in ecstasy, having found the Guru; servant Nanak is enraptured through the Word of the Shabad. ||4||5||
मनि अनदु भइआ गुरु पाइआ जन नानक सबदि निहाला ॥४॥५॥
ਮਾਲੀ​ਗਉੜਾ​ਮਹਲਾ​੪​॥​
Maalee Gauraa, Fourth Mahalaa:
माली गउड़ा महला ४ ॥