GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 973
Display Settings
Translations
ਅਖੰਡ​ਮੰਡਲ​ਨਿਰੰਕਾਰ​ਮਹਿ​ਅਨਹਦ​ਬੇਨੁ​ਬਜਾਵਉਗੋ​॥੧॥​
ਕਿਉਂਕਿ ਮੈਂ ਅਵਿਨਾਸ਼ੀ ਟਿਕਾਣੇ ਵਾਲੇ ਨਿਰੰਕਾਰ ਵਿਚ ਜੁੜ ਕੇ (ਉਸ ਦੇ ਪਿਆਰੇ ਦੀ) ਇੱਕ-ਰਸ ਬੰਸਰੀ ਵਜਾ ਰਿਹਾ ਹਾਂ ॥੧॥
In the imperishable realm of the Formless Lord, I play the flute of the unstruck sound current. ||1||
अखंड मंडल निरंकार महि अनहद बेनु बजावउगो ॥१॥
ਬੈਰਾਗੀ​ਰਾਮਹਿ​ਗਾਵਉਗੋ​॥​
(ਸਤਿਗੁਰੂ ਦੇ) ਸ਼ਬਦ ਦੀ ਬਰਕਤਿ ਨਾਲ ਮੈਂ ਵੈਰਾਗਵਾਨ ਹੋ ਕੇ, ਵਿਰਕਤ ਹੋ ਕੇ ਪ੍ਰਭੂ ਦੇ ਗੁਣ ਗਾ ਰਿਹਾ ਹਾਂ,
Becoming detached, I sing the Lord's Praises.
बैरागी रामहि गावउगो ॥
ਸਬਦਿ​ਅਤੀਤ​ਅਨਾਹਦਿ​ਰਾਤਾ​ਆਕੁਲ​ਕੈ​ਘਰਿ​ਜਾਉਗੋ​॥੧॥​ਰਹਾਉ​॥​
ਅਬਿਨਾਸੀ ਪ੍ਰਭੂ (ਦੇ ਪਿਆਰ) ਵਿਚ ਰੰਗਿਆ ਗਿਆ ਹਾਂ, ਤੇ ਸਰਬ-ਕੁਲ-ਵਿਆਪਕ ਪ੍ਰਭੂ ਦੇ ਚਰਨਾਂ ਵਿਚ ਅੱਪੜ ਗਿਆ ਹਾਂ ॥੧॥ ਰਹਾਉ ॥
Imbued with the unattached, unstruck Word of the Shabad, I shall go to the home of the Lord, who has no ancestors. ||1||Pause||
सबदि अतीत अनाहदि राता आकुल कै घरि जाउगो ॥१॥ रहाउ ॥
ਇੜਾ​ਪਿੰਗੁਲਾ​ਅਉਰੁ​ਸੁਖਮਨਾ​ਪਉਨੈ​ਬੰਧਿ​ਰਹਾਉਗੋ​॥​
(ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਜੋ ਮੈਂ) ਚੰਚਲ ਮਨ ਨੂੰ ਰੋਕਿਆ ਹੈ, ਇਹੀ ਮੇਰਾ ਇੜਾ, ਪਿੰਗਲਾ, ਸੁਖਮਨਾ (ਦਾ ਸਾਧਨ) ਹੈ;
Then, I shall no longer control the breath through the energy channels of the Ida, Pingala and Shushmanaa.
इड़ा पिंगुला अउरु सुखमना पउनै बंधि रहाउगो ॥
ਚੰਦੁ​ਸੂਰਜੁ​ਦੁਇ​ਸਮ​ਕਰਿ​ਰਾਖਉ​ਬ੍ਰਹਮ​ਜੋਤਿ​ਮਿਲਿ​ਜਾਉਗੋ​॥੨॥​
ਮੇਰੇ ਲਈ ਖੱਬੀ ਸੱਜੀ ਸੁਰ ਇਕੋ ਜਿਹੀ ਹੈ (ਭਾਵ, ਪ੍ਰਾਣ ਚਾੜ੍ਹਨੇ ਉਤਾਰਨੇ ਮੇਰੇ ਵਾਸਤੇ ਇੱਕੋ ਜਿਹੀ ਗੱਲ ਹੈ, ਬੇ-ਲੋੜਵੇਂ ਹਨ) ਕਿਉਂਕਿ ਮੈਂ ਪਰਮਾਤਮਾ ਦੀ ਜੋਤ ਵਿਚ ਟਿਕਿਆ ਬੈਠਾ ਹਾਂ ॥੨॥
I look upon both the moon and the sun as the same, and I shall merge in the Light of God. ||2||
चंदु सूरजु दुइ सम करि राखउ ब्रहम जोति मिलि जाउगो ॥२॥
ਤੀਰਥ​ਦੇਖਿ​ਨ​ਜਲ​ਮਹਿ​ਪੈਸਉ​ਜੀਅ​ਜੰਤ​ਨ​ਸਤਾਵਉਗੋ​॥​
ਨਾ ਮੈਂ ਤੀਰਥਾਂ ਦੇ ਦਰਸ਼ਨ ਕਰਦਾ ਹਾਂ, ਨਾ ਉਹਨਾਂ ਦੇ ਪਾਣੀ ਵਿਚ ਚੁੱਭੀ ਲਾਉਂਦਾ ਹਾਂ, ਤੇ ਨਾ ਹੀ ਮੈਂ ਉਸ ਪਾਣੀ ਵਿਚ ਰਹਿਣ ਵਾਲੇ ਜੀਵਾਂ ਨੂੰ ਡਰਉਂਦਾ ਹਾਂ।
I do not go to see sacred shrines of pilgrimage, or bathe in their waters; I do not bother any beings or creatures.
तीरथ देखि न जल महि पैसउ जीअ जंत न सतावउगो ॥
ਅਠਸਠਿ​ਤੀਰਥ​ਗੁਰੂ​ਦਿਖਾਏ​ਘਟ​ਹੀ​ਭੀਤਰਿ​ਨੑਾਉਗੋ​॥੩॥​
ਮੈਨੂੰ ਤਾਂ ਮੇਰੇ ਗੁਰੂ ਨੇ (ਮੇਰੇ ਅੰਦਰ ਹੀ) ਅਠਾਹਠ ਤੀਰਥ ਵਿਖਾ ਦਿੱਤੇ ਹਨ। ਸੋ, ਮੈਂ ਆਪਣੇ ਅੰਦਰ ਹੀ (ਆਤਮ-ਤੀਰਥ ਉੱਤੇ) ਇਸ਼ਨਾਨ ਕਰਦਾ ਹਾਂ ॥੩॥
The Guru has shown me the sixty-eight places of pilgrimage within my own heart, where I now take my cleansing bath. ||3||
अठसठि तीरथ गुरू दिखाए घट ही भीतरि नाउगो ॥३॥
ਪੰਚ​ਸਹਾਈ​ਜਨ​ਕੀ​ਸੋਭਾ​ਭਲੋ​ਭਲੋ​ਨ​ਕਹਾਵਉਗੋ​॥​
(ਕਰਮ-ਕਾਂਡ, ਤੀਰਥ ਆਦਿਕ ਨਾਲ ਲੋਕ ਜਗਤ ਦੀ ਸੋਭਾ ਲੋੜਦੇ ਹਨ, ਪਰ) ਮੈਨੂੰ (ਇਹਨਾਂ ਕਰਮਾਂ ਦੇ ਆਧਾਰ ਤੇ) ਸੱਜਣਾਂ-ਮਿੱਤਰਾਂ ਤੇ ਲੋਕਾਂ ਦੀ ਸੋਭਾ ਦੀ ਲੋੜ ਨਹੀਂ ਹੈ, ਮੈਨੂੰ ਇਹ ਗ਼ਰਜ਼ ਨਹੀਂ ਕਿ ਕੋਈ ਮੈਨੂੰ ਭਲਾ ਆਖੇ।
I do not pay attention to anyone praising me, or calling me good and nice.
पंच सहाई जन की सोभा भलो भलो न कहावउगो ॥
ਨਾਮਾ​ਕਹੈ​ਚਿਤੁ​ਹਰਿ​ਸਿਉ​ਰਾਤਾ​ਸੁੰਨ​ਸਮਾਧਿ​ਸਮਾਉਗੋ​॥੪॥੨॥​
ਨਾਮਦੇਵ ਆਖਦਾ ਹੈ ਮੇਰਾ ਚਿੱਤ ਪ੍ਰਭੂ (ਪਿਆਰ) ਵਿਚ ਰੰਗਿਆ ਗਿਆ ਹੈ, ਮੈਂ ਉਸ ਟਿਕਾਉ ਵਿਚ ਟਿਕਿਆ ਹੋਇਆ ਹਾਂ ਜਿੱਥੇ ਮਾਇਆ ਦਾ ਕੋਈ ਫੁਰਨਾ ਨਹੀਂ ਫੁਰਦਾ ॥੪॥੨॥
Says Naam Dayv, my consciousness is imbued with the Lord; I am absorbed in the profound state of Samaadhi. ||4||2||
नामा कहै चितु हरि सिउ राता सुंन समाधि समाउगो ॥४॥२॥
ਮਾਇ​ਨ​ਹੋਤੀ​ਬਾਪੁ​ਨ​ਹੋਤਾ​ਕਰਮੁ​ਨ​ਹੋਤੀ​ਕਾਇਆ​॥​
(ਜੇ ਇਹ ਮੰਨੀਏ ਕਿ ਕਰਮਾਂ ਦੀ ਖੇਡ ਹੈ ਤਾਂ) ਜਦੋਂ ਨਾ ਮਾਂ ਸੀ ਨਾ ਪਿਉ; ਨਾ ਕੋਈ ਮਨੁੱਖਾ-ਸਰੀਰ ਸੀ, ਤੇ ਨਾ ਉਸ ਦਾ ਕੀਤਾ ਹੋਇਆ ਕਰਮ;
When there was no mother and no father, no karma and no human body,
माइ न होती बापु न होता करमु न होती काइआ ॥
ਹਮ​ਨਹੀ​ਹੋਤੇ​ਤੁਮ​ਨਹੀ​ਹੋਤੇ​ਕਵਨੁ​ਕਹਾਂ​ਤੇ​ਆਇਆ​॥੧॥​
ਜਦੋਂ ਕੋਈ ਜੀਵ ਹੀ ਨਹੀਂ ਸਨ, ਤਦੋਂ (ਹੇ ਪ੍ਰਭੂ! ਤੈਥੋਂ ਬਿਨਾ) ਹੋਰ ਕਿਸ ਥਾਂ ਤੋਂ ਕੋਈ ਜੀਵ ਜਨਮ ਲੈ ਸਕਦਾ ਸੀ? ॥੧॥
when I was not and you were not, then who came from where? ||1||
हम नही होते तुम नही होते कवनु कहां ते आइआ ॥१॥
ਰਾਮ​ਕੋਇ​ਨ​ਕਿਸ​ਹੀ​ਕੇਰਾ​॥​
ਹੇ ਰਾਮ! ਤੈਥੋਂ ਬਿਨਾ ਹੋਰ ਕੋਈ ਭੀ ਕਿਸੇ ਦਾ ਸਹਾਈ ਨਹੀਂ ਹੈ (ਨਾ ਕੋਈ 'ਕਰਮ' ਆਦਿਕ ਇਸ ਜੀਵ ਨੂੰ ਜਨਮ ਮਰਨ ਵਿਚ ਲਿਆਉਣ ਵਾਲਾ ਹੈ, ਤੇ ਨਾ ਕੋਈ ਸ਼ਾਸਤਰ-ਵਿਹਿਤ ਕਰਮ ਜਾਂ ਪ੍ਰਾਣਾਯਾਮ ਆਦਿਕ ਇਸ ਨੂੰ ਗੇੜ ਵਿਚੋਂ ਕੱਢਣ ਦੇ ਸਮਰੱਥ ਹੈ),
O Lord, no one belongs to anyone else.
राम कोइ न किस ही केरा ॥
ਜੈਸੇ​ਤਰਵਰਿ​ਪੰਖਿ​ਬਸੇਰਾ​॥੧॥​ਰਹਾਉ​॥​
ਜਿਵੇਂ ਰੁੱਖਾਂ ਉੱਤੇ ਪੰਛੀਆਂ ਦਾ ਵਸੇਰਾ ਹੁੰਦਾ ਹੈ (ਤਿਵੇਂ ਤੇਰੇ ਭੇਜੇ ਜੀਵ ਇੱਥੇ ਆਉਂਦੇ ਹਨ ਤੇ ਤੂੰ ਆਪ ਹੀ ਇਹਨਾਂ ਨੂੰ ਆਪਣੇ ਵਿਚ ਜੋੜਦਾ ਹੈਂ) ॥੧॥ ਰਹਾਉ ॥
We are like birds perched on a tree. ||1||Pause||
जैसे तरवरि पंखि बसेरा ॥१॥ रहाउ ॥
ਚੰਦੁ​ਨ​ਹੋਤਾ​ਸੂਰੁ​ਨ​ਹੋਤਾ​ਪਾਨੀ​ਪਵਨੁ​ਮਿਲਾਇਆ​॥​
ਜਦੋਂ ਨਾ ਚੰਦ ਸੀ ਨਾ ਸੂਰਜ; ਜਦੋਂ ਪਾਣੀ, ਹਵਾ ਆਦਿਕ ਤੱਤ ਭੀ ਅਜੇ ਪੈਦਾ ਨਹੀਂ ਸਨ ਹੋਏ,
When there was no moon and no sun, then water and air were blended together.
चंदु न होता सूरु न होता पानी पवनु मिलाइआ ॥
ਸਾਸਤੁ​ਨ​ਹੋਤਾ​ਬੇਦੁ​ਨ​ਹੋਤਾ​ਕਰਮੁ​ਕਹਾਂ​ਤੇ​ਆਇਆ​॥੨॥​
ਜਦੋਂ ਕੋਈ ਵੇਦ ਸ਼ਾਸਤਰ ਭੀ ਨਹੀਂ ਸਨ; ਤਦੋਂ (ਹੇ ਪ੍ਰਭੂ!) ਕਰਮਾਂ ਦੀ ਕੋਈ ਹਸਤੀ ਹੀ ਨਹੀਂ ਸੀ ॥੨॥
When there were no Shaastras and no Vedas, then where did karma come from? ||2||
सासतु न होता बेदु न होता करमु कहां ते आइआ ॥२॥
ਖੇਚਰ​ਭੂਚਰ​ਤੁਲਸੀ​ਮਾਲਾ​ਗੁਰ​ਪਰਸਾਦੀ​ਪਾਇਆ​॥​
ਕੋਈ ਪ੍ਰਾਣਾਯਾਮ ਕਰਦਾ ਹੈ (ਤੇ ਇਸ ਵਿਚ ਆਪਣੀ ਮੁਕਤੀ ਸਮਝਦਾ ਹੈ), ਕੋਈ ਤੁਲਸੀ ਦੀ ਮਾਲਾ ਆਦਿਕ ਧਾਰਨ ਕਰਦਾ ਹੈ; ਪਰ ਮੈਨੂੰ ਆਪਣੇ ਗੁਰੂ ਦੀ ਕਿਰਪਾ ਨਾਲ ਸਮਝ ਆਈ ਹੈ।
Control of the breath and positioning of the tongue, focusing at the third eye and wearing malas of tulsi beads, are all obtained through Guru's Grace.
खेचर भूचर तुलसी माला गुर परसादी पाइआ ॥
ਨਾਮਾ​ਪ੍ਰਣਵੈ​ਪਰਮ​ਤਤੁ​ਹੈ​ਸਤਿਗੁਰ​ਹੋਇ​ਲਖਾਇਆ​॥੩॥੩॥​
ਨਾਮਦੇਵ ਆਖਦਾ ਹੈ ਗੁਰੂ ਨੇ ਮਿਲ ਕੇ ਮੈਨੂੰ ਇਹ ਗੱਲ ਸਮਝਾਈ ਹੈ ਕਿ ਅਸਲ ਸਹਾਈ ਸਭ ਤੋਂ ਉੱਚਾ ਉਹ ਪ੍ਰਭੂ ਹੈ, ਜੋ ਜਗਤ ਦਾ ਮੂਲ ਹੈ (ਉਸੇ ਨੇ ਜਗਤ ਬਣਾਇਆ, ਤੇ ਉਹੀ ਸੰਸਾਰ-ਸਮੁੰਦਰ ਵਿਚੋਂ ਪਾਰ ਉਤਾਰਦਾ ਹੈ) ॥੩॥੩॥
Naam Dayv prays, this is the supreme essence of reality; the True Guru has inspired this realization. ||3||3||
नामा प्रणवै परम ततु है सतिगुर होइ लखाइआ ॥३॥३॥
ਰਾਮਕਲੀ​ਘਰੁ​੨​॥​
Raamkalee, Second House:
रामकली घरु २ ॥
ਬਾਨਾਰਸੀ​ਤਪੁ​ਕਰੈ​ਉਲਟਿ​ਤੀਰਥ​ਮਰੈ​ਅਗਨਿ​ਦਹੈ​ਕਾਇਆ​ਕਲਪੁ​ਕੀਜੈ​॥​
(ਹੇ ਮੇਰੇ ਮਨ!) ਜੇ ਕੋਈ ਮਨੁੱਖ ਕਾਸ਼ੀ ਜਾ ਕੇ ਉਲਟਾ ਲਟਕ ਕੇ ਤਪ ਕਰੇ, ਤੀਰਥਾਂ ਤੇ ਸਰੀਰ ਤਿਆਗੇ, (ਧੂਣੀਆਂ ਦੀ) ਅੱਗ ਵਿਚ ਸੜੇ, ਜਾਂ ਜੋਗ-ਅੱਭਿਆਸ ਆਦਿਕ ਨਾਲ ਸਰੀਰ ਨੂੰ ਚਿਰੰਜੀਵੀ ਕਰ ਲਏ;
Someone may practice austerities at Benares, or die upside-down at a sacred shrine of pilgrimage, or burn his body in fire, or rejuvenate his body to live almost forever;
बानारसी तपु करै उलटि तीरथ मरै अगनि दहै काइआ कलपु कीजै ॥
ਅਸੁਮੇਧ​ਜਗੁ​ਕੀਜੈ​ਸੋਨਾ​ਗਰਭ​ਦਾਨੁ​ਦੀਜੈ​ਰਾਮ​ਨਾਮ​ਸਰਿ​ਤਊ​ਨ​ਪੂਜੈ​॥੧॥​
ਜੇ ਕੋਈ ਅਸਮੇਧ ਜੱਗ ਕਰੇ, ਜਾਂ ਸੋਨਾ (ਫਲ ਆਦਿਕਾਂ ਵਿਚ) ਲੁਕਾ ਕੇ ਦਾਨ ਕਰੇ; ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ॥੧॥
he may perform the horse-sacrifice ceremony, or give donations of gold covered over, but none of these is equal to the worship of the Lord's Name. ||1||
असुमेध जगु कीजै सोना गरभ दानु दीजै राम नाम सरि तऊ न पूजै ॥१॥
ਛੋਡਿ​ਛੋਡਿ​ਰੇ​ਪਾਖੰਡੀ​ਮਨ​ਕਪਟੁ​ਨ​ਕੀਜੈ​॥​
ਹੇ (ਮੇਰੇ) ਪਖੰਡੀ ਮਨ! ਕਪਟ ਨਾ ਕਰ, ਛੱਡ ਇਹ ਕਪਟ, ਛੱਡ ਇਹ ਕਪਟ।
O hypocrite, renounce and abandon your hypocrisy; do not practice deception.
छोडि छोडि रे पाखंडी मन कपटु न कीजै ॥
ਹਰਿ​ਕਾ​ਨਾਮੁ​ਨਿਤ​ਨਿਤਹਿ​ਲੀਜੈ​॥੧॥​ਰਹਾਉ​॥​
ਸਦਾ ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ ॥੧॥ ਰਹਾਉ ॥
Constantly, continually, chant the Name of the Lord. ||1||Pause||
हरि का नामु नित नितहि लीजै ॥१॥ रहाउ ॥
ਗੰਗਾ​ਜਉ​ਗੋਦਾਵਰਿ​ਜਾਈਐ​ਕੁੰਭਿ​ਜਉ​ਕੇਦਾਰ​ਨੑਾਈਐ​ਗੋਮਤੀ​ਸਹਸ​ਗਊ​ਦਾਨੁ​ਕੀਜੈ​॥​
(ਹੇ ਮੇਰੇ ਮਨ!) ਕੁੰਭ ਦੇ ਮੇਲੇ ਤੇ ਜੇ ਗੰਗਾ ਜਾਂ ਗੋਦਾਵਰੀ ਤੀਰਥ ਤੇ ਜਾਈਏ, ਕੇਦਾਰ ਤੀਰਥ ਤੇ ਇਸ਼ਨਾਨ ਕਰੀਏ ਜਾਂ ਗੋਮਤੀ ਨਦੀ ਦੇ ਕੰਢੇ ਹਜ਼ਾਰ ਗਊਆਂ ਦਾ ਦਾਨ ਕਰੀਏ;
Someone may go to the Ganges or the Godaavari, or to the Kumbha festival, or bathe at Kaydaar Naat'h, or make donations of thousands of cows at Gomti;
गंगा जउ गोदावरि जाईऐ कुंभि जउ केदार नाईऐ गोमती सहस गऊ दानु कीजै ॥
ਕੋਟਿ​ਜਉ​ਤੀਰਥ​ਕਰੈ​ਤਨੁ​ਜਉ​ਹਿਵਾਲੇ​ਗਾਰੈ​ਰਾਮ​ਨਾਮ​ਸਰਿ​ਤਊ​ਨ​ਪੂਜੈ​॥੨॥​
(ਹੇ ਮਨ!) ਜੇ ਕੋਈ ਕ੍ਰੋੜਾਂ ਵਾਰੀ ਤੀਰਥ-ਜਾਤ੍ਰਾ ਕਰੇ, ਜਾਂ ਆਪਣਾ ਸਰੀਰ ਹਿਮਾਲੈ ਪਰਬਤ ਦੀ ਬਰਫ਼ ਵਿਚ ਗਾਲ ਦੇਵੇ, ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ॥੨॥
he may make millions of pilgrimages to sacred shrines, or freeze his body in the Himalayas; still, none of these is equal to the worship of the Lord's Name. ||2||
कोटि जउ तीरथ करै तनु जउ हिवाले गारै राम नाम सरि तऊ न पूजै ॥२॥
ਅਸੁ​ਦਾਨ​ਗਜ​ਦਾਨ​ਸਿਹਜਾ​ਨਾਰੀ​ਭੂਮਿ​ਦਾਨ​ਐਸੋ​ਦਾਨੁ​ਨਿਤ​ਨਿਤਹਿ​ਕੀਜੈ​॥​
(ਹੇ ਮੇਰੇ ਮਨ!) ਜੇ ਘੋੜੇ ਦਾਨ ਕਰੀਏ, ਹਾਥੀ ਦਾਨ ਕਰੀਏ, ਸੇਜ ਦਾਨ ਕਰੀਏ, ਵਹੁਟੀ ਦਾਨ ਕਰ ਦੇਈਏ, ਆਪਣੀ ਜ਼ਿਮੀਂ ਦਾਨ ਕਰ ਦੇਈਏ; ਜੇ ਸਦਾ ਹੀ ਅਜਿਹਾ (ਕੋਈ ਨ ਕੋਈ) ਦਾਨ ਕਰਦੇ ਹੀ ਰਹੀਏ;
Someone may give away horses and elephants, or women on their beds, or land; he may give such gifts over and over again.
असु दान गज दान सिहजा नारी भूमि दान ऐसो दानु नित नितहि कीजै ॥
ਆਤਮ​ਜਉ​ਨਿਰਮਾਇਲੁ​ਕੀਜੈ​ਆਪ​ਬਰਾਬਰਿ​ਕੰਚਨੁ​ਦੀਜੈ​ਰਾਮ​ਨਾਮ​ਸਰਿ​ਤਊ​ਨ​ਪੂਜੈ​॥੩॥​
ਜੇ ਆਪਣਾ ਆਪ ਭੀ ਭੇਟ ਕਰ ਦੇਈਏ; ਜੇ ਆਪਣੇ ਬਰਾਬਰ ਤੋਲ ਕੇ ਸੋਨਾ ਦਾਨ ਕਰੀਏ, ਤਾਂ ਭੀ (ਹੇ ਮਨ!) ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ॥੩॥
He may purify his soul, and give away in charity his body weight in gold; none of these is equal to the worship of the Lord's Name. ||3||
आतम जउ निरमाइलु कीजै आप बराबरि कंचनु दीजै राम नाम सरि तऊ न पूजै ॥३॥
ਮਨਹਿ​ਨ​ਕੀਜੈ​ਰੋਸੁ​ਜਮਹਿ​ਨ​ਦੀਜੈ​ਦੋਸੁ​ਨਿਰਮਲ​ਨਿਰਬਾਣ​ਪਦੁ​ਚੀਨਿੑ​ਲੀਜੈ​॥​
(ਹੇ ਜਿੰਦੇ! ਜੇ ਸਦਾ ਅਜਿਹੇ ਕੰਮ ਹੀ ਕਰਦੇ ਰਹਿਣਾ ਹੈ, ਤੇ ਨਾਮ ਨਹੀਂ ਸਿਮਰਨਾ ਤਾਂ ਫਿਰ) ਮਨ ਵਿਚ ਗਿਲਾ ਨਾ ਕਰਨਾ, ਜਮ ਨੂੰ ਦੋਸ਼ ਨਾ ਦੇਣਾ (ਕਿ ਉਹ ਕਿਉਂ ਆ ਗਿਆ ਹੈ; ਇਹਨੀਂ ਕੰਮੀਂ ਜਮ ਨੇ ਖ਼ਲਾਸੀ ਨਹੀਂ ਕਰਨੀ); (ਹੇ ਜਿੰਦੇ!) ਪਵਿੱਤਰ, ਵਾਸ਼ਨਾ-ਰਹਿਤ ਅਵਸਥਾ ਨਾਲ ਜਾਣ-ਪਛਾਣ ਪਾ;
Do not harbor anger in your mind, or blame the Messenger of Death; instead, realize the immaculate state of Nirvaanaa.
मनहि न कीजै रोसु जमहि न दीजै दोसु निरमल निरबाण पदु चीनि लीजै ॥
ਜਸਰਥ​ਰਾਇ​ਨੰਦੁ​ਰਾਜਾ​ਮੇਰਾ​ਰਾਮ​ਚੰਦੁ​ਪ੍ਰਣਵੈ​ਨਾਮਾ​ਤਤੁ​ਰਸੁ​ਅੰਮ੍ਰਿਤੁ​ਪੀਜੈ​॥੪॥੪॥​
ਨਾਮਦੇਵ ਬੇਨਤੀ ਕਰਦਾ ਹੈ (ਸਭ ਰਸਾਂ ਦਾ) ਮੂਲ-ਰਸ ਨਾਮ-ਅੰਮ੍ਰਿਤ ਹੀ ਪੀਣਾ ਚਾਹੀਦਾ ਹੈ, ਇਹ ਨਾਮ-ਅੰਮ੍ਰਿਤ ਹੀ ਮੇਰਾ (ਨਾਮਦੇਵ ਦਾ) ਰਾਜਾ ਰਾਮ ਚੰਦਰ ਹੈ, ਜੋ ਰਾਜਾ ਜਸਰਥ ਦਾ ਪੁੱਤਰ ਹੈ ॥੪॥੪॥
My Sovereign Lord King is Raam Chandra, the Son of the King Dasrat'h; prays Naam Dayv, I drink in the Ambrosial Nectar. ||4||4||
जसरथ राइ नंदु राजा मेरा राम चंदु प्रणवै नामा ततु रसु अंम्रितु पीजै ॥४॥४॥
ਰਾਮਕਲੀ​ਬਾਣੀ​ਰਵਿਦਾਸ​ਜੀ​ਕੀ​॥​
ਰਾਗ ਰਾਮਕਲੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
Raamkalee, The Word Of Ravi Daas Jee:
रामकली बाणी रविदास जी की ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਪੜੀਐ​ਗੁਨੀਐ​ਨਾਮੁ​ਸਭੁ​ਸੁਨੀਐ​ਅਨਭਉ​ਭਾਉ​ਨ​ਦਰਸੈ​॥​
ਹਰ ਥਾਂ ਪ੍ਰਭੂ ਦਾ ਨਾਮ ਪੜ੍ਹੀਦਾ (ਭੀ) ਹੈ, ਸੁਣੀਦਾ (ਭੀ) ਹੈ ਤੇ ਵਿਚਾਰੀਦਾ (ਭੀ) ਹੈ (ਭਾਵ, ਸਭ ਜੀਵ ਪ੍ਰਭੂ ਦਾ ਨਾਮ ਪੜ੍ਹਦੇ ਹਨ, ਵਿਚਾਰਦੇ ਹਨ, ਸੁਣਦੇ ਹਨ; ਪਰ ਕਾਮਾਦਿਕਾਂ ਦੇ ਕਾਰਨ ਮਨ ਵਿਚ ਸਹਿਮ ਦੀ ਗੰਢ ਬਣੀ ਰਹਿਣ ਕਰਕੇ, ਇਹਨਾਂ ਦੇ ਅੰਦਰ} ਪ੍ਰਭੂ ਦਾ ਪਿਆਰ ਪੈਦਾ ਨਹੀਂ ਹੁੰਦਾ, ਪ੍ਰਭੂ ਦਾ ਦਰਸ਼ਨ ਨਹੀਂ ਹੁੰਦਾ;
They read and reflect upon all the Names of God; they listen, but they do not see the Lord, the embodiment of love and intuition.
पड़ीऐ गुनीऐ नामु सभु सुनीऐ अनभउ भाउ न दरसै ॥
ਲੋਹਾ​ਕੰਚਨੁ​ਹਿਰਨ​ਹੋਇ​ਕੈਸੇ​ਜਉ​ਪਾਰਸਹਿ​ਨ​ਪਰਸੈ​॥੧॥​
(ਦਰਸ਼ਨ ਹੋਵੇ ਭੀ ਕਿਸ ਤਰ੍ਹਾਂ? ਕਾਮਾਦਿਕ ਦੇ ਕਾਰਨ, ਮਨ ਦੇ ਨਾਲ ਪ੍ਰਭੂ ਦੀ ਛੋਹ ਹੀ ਨਹੀਂ ਬਣਦੀ, ਤੇ) ਜਦ ਤਕ ਲੋਹਾ ਪਾਰਸ ਨਾਲ ਛੁਹੇ ਨਾਹ, ਤਦ ਤਕ ਇਹ ਸ਼ੁੱਧ ਸੋਨਾ ਕਿਵੇਂ ਬਣ ਸਕਦਾ ਹੈ? ॥੧॥
How can iron be transformed into gold, unless it touches the Philosopher's Stone? ||1||
लोहा कंचनु हिरन होइ कैसे जउ पारसहि न परसै ॥१॥