GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 969
Display Settings
Translations
ਤ੍ਰਿਸਨਾ​ਕਾਮੁ​ਕ੍ਰੋਧੁ​ਮਦ​ਮਤਸਰ​ਕਾਟਿ​ਕਾਟਿ​ਕਸੁ​ਦੀਨੁ​ਰੇ​॥੧॥​
ਤ੍ਰਿਸ਼ਨਾ, ਕਾਮ, ਕ੍ਰੋਧ, ਹੰਕਾਰ ਤੇ ਈਰਖਾ ਨੂੰ ਕੱਟ ਕੱਟ ਕੇ ਸੱਕ (ਟੁੱਕ ਟੁੱਕ ਕੇ ਉਸ ਗੁੜ ਵਿਚ) ਰਲਾ ਦਿੱਤਾ ਹੈ ॥੧॥
Cut up desire, sexuality, anger, pride and envy, and let them be the fermenting bark. ||1||
त्रिसना कामु क्रोधु मद मतसर काटि काटि कसु दीनु रे ॥१॥
ਕੋਈ​ਹੈ​ਰੇ​ਸੰਤੁ​ਸਹਜ​ਸੁਖ​ਅੰਤਰਿ​ਜਾ​ਕਉ​ਜਪੁ​ਤਪੁ​ਦੇਉ​ਦਲਾਲੀ​ਰੇ​॥​
ਹੇ ਭਾਈ! ਕੀ ਮੈਨੂੰ ਕੋਈ ਐਸਾ ਸੰਤ ਮਿਲ ਪਵੇਗਾ (ਭਾਵ, ਮੇਰਾ ਮਨ ਲੋਚਦਾ ਹੈ ਕਿ ਮੈਨੂੰ ਕੋਈ ਐਸਾ ਸੰਤ ਮਿਲ ਪਏ) ਜੋ ਆਪ ਅਡੋਲ ਅਵਸਥਾ ਵਿਚ ਟਿਕਿਆ ਹੋਇਆ ਹੋਵੇ, ਸੁਖ ਵਿਚ ਟਿਕਿਆ ਹੋਵੇ?
Is there any Saint, with intuitive peace and poise deep within, unto whom I might offer my meditation and austerities as payment?
कोई है रे संतु सहज सुख अंतरि जा कउ जपु तपु देउ दलाली रे ॥
ਏਕ​ਬੂੰਦ​ਭਰਿ​ਤਨੁ​ਮਨੁ​ਦੇਵਉ​ਜੋ​ਮਦੁ​ਦੇਇ​ਕਲਾਲੀ​ਰੇ​॥੧॥​ਰਹਾਉ​॥​
ਜੇ ਕੋਈ ਅਜਿਹਾ ਸਾਕੀ (-ਸੰਤ) ਮੈਨੂੰ (ਨਾਮ-ਅੰਮ੍ਰਿਤ-ਰੂਪ) ਨਸ਼ਾ ਪਿਲਾਏ, ਤਾਂ ਮੈਂ ਉਸ ਅੰਮ੍ਰਿਤ ਦੀ ਇਕ ਬੂੰਦ ਦੇ ਬਦਲੇ ਆਪਣਾ ਤਨ ਮਨ ਉਸ ਦੇ ਹਵਾਲੇ ਕਰ ਦਿਆਂ, ਮੈਂ (ਜੋਗੀਆਂ ਤੇ ਪੰਡਿਤਾਂ ਦੇ ਦੱਸੇ ਹੋਏ) ਜਪ ਤੇ ਤਪ ਉਸ ਸੰਤ ਨੂੰ ਦਲਾਲੀ ਵਜੋਂ ਦੇ ਦਿਆਂ ॥੧॥ ਰਹਾਉ ॥
I dedicate my body and mind to whoever gives me even a drop of this wine from such a vat. ||1||Pause||
एक बूंद भरि तनु मनु देवउ जो मदु देइ कलाली रे ॥१॥ रहाउ ॥
ਭਵਨ​ਚਤੁਰ​ਦਸ​ਭਾਠੀ​ਕੀਨੑੀ​ਬ੍ਰਹਮ​ਅਗਨਿ​ਤਨਿ​ਜਾਰੀ​ਰੇ​॥​
ਚੌਦਾਂ ਭਵਨਾਂ ਨੂੰ ਮੈਂ ਭੱਠੀ ਬਣਾਇਆ ਹੈ, ਆਪਣੇ ਸਰੀਰ ਵਿਚ ਰੱਬੀ-ਜੋਤਿ ਰੂਪ ਅੱਗ ਬਾਲੀ ਹੈ (ਭਾਵ, ਸਾਰੇ ਜਗਤ ਦੇ ਮੋਹ ਨੂੰ ਮੈਂ ਸਰੀਰ ਵਿਚ ਦੀ ਬ੍ਰਹਮ-ਅਗਨੀ ਨਾਲ ਸਾੜ ਦਿੱਤਾ ਹੈ)।
I have made the fourteen worlds the furnace, and I have burnt my body with the fire of God.
भवन चतुर दस भाठी कीनी ब्रहम अगनि तनि जारी रे ॥
ਮੁਦ੍ਰਾ​ਮਦਕ​ਸਹਜ​ਧੁਨਿ​ਲਾਗੀ​ਸੁਖਮਨ​ਪੋਚਨਹਾਰੀ​ਰੇ​॥੨॥​
ਮੇਰੀ ਲਿਵ ਅਡੋਲ ਅਵਸਥਾ ਵਿਚ ਲੱਗ ਗਈ ਹੈ, ਇਹ ਮੈਂ ਉਸ ਨਾਲ ਦਾ ਡੱਟ ਬਣਾਇਆ ਹੈ (ਜਿਸ ਵਿਚੋਂ ਦੀ ਸ਼ਰਾਬ ਨਿਕਲਦੀ ਹੈ)। ਮੇਰੇ ਮਨ ਦੀ ਸੁਖ-ਅਵਸਥਾ ਉਸ ਨਾਲ ਤੇ ਪੋਚਾ ਦੇ ਰਹੀ ਹੈ (ਜਿਉਂ ਜਿਉਂ ਮੇਰਾ ਮਨ ਅਡੋਲ ਹੁੰਦਾ ਹੈ, ਸੁਖ-ਅਵਸਥਾ ਵਿਚ ਅੱਪੜਦਾ ਹੈ, ਤਿਉਂ ਤਿਉਂ ਮੇਰੇ ਅੰਦਰ ਨਾਮ-ਅੰਮ੍ਰਿਤ ਦਾ ਪ੍ਰਵਾਹ ਚੱਲਦਾ ਹੈ) ॥੨॥
My mudra - my hand-gesture, is the pipe; tuning into the celestial sound current within, the Shushmanaa - the central spinal channel, is my cooling pad. ||2||
मुद्रा मदक सहज धुनि लागी सुखमन पोचनहारी रे ॥२॥
ਤੀਰਥ​ਬਰਤ​ਨੇਮ​ਸੁਚਿ​ਸੰਜਮ​ਰਵਿ​ਸਸਿ​ਗਹਨੈ​ਦੇਉ​ਰੇ​॥​
ਇਸ ਨਾਮ-ਅੰਮ੍ਰਿਤ ਦੇ ਬਦਲੇ ਮੈਂ (ਪੰਡਿਤਾਂ ਤੇ ਜੋਗੀਆਂ ਦੇ ਦੱਸੇ ਹੋਏ) ਤੀਰਥ ਇਸ਼ਨਾਨ, ਵਰਤ, ਨੇਮ, ਸੁੱਚ, ਸੰਜਮ, ਪ੍ਰਾਣਾਯਾਮ ਵਿਚ ਸੁਆਸ ਚਾੜ੍ਹਨੇ ਤੇ ਉਤਾਰਨੇ-ਇਹ ਸਭ ਕੁਝ ਗਿਰਵੀ ਰੱਖ ਦਿੱਤੇ ਹਨ।
Pilgrimages, fasting, vows, purifications, self-discipline, austerities and breath control through the sun and moon channels - all these I pledge.
तीरथ बरत नेम सुचि संजम रवि ससि गहनै देउ रे ॥
ਸੁਰਤਿ​ਪਿਆਲ​ਸੁਧਾ​ਰਸੁ​ਅੰਮ੍ਰਿਤੁ​ਏਹੁ​ਮਹਾ​ਰਸੁ​ਪੇਉ​ਰੇ​॥੩॥​
ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਆਪਣੀ ਸੁਰਤ ਨੂੰ ਮੈਂ ਪਿਆਲਾ ਬਣਾ ਲਿਆ ਹੈ ਤੇ (ਨਾਮ-) ਅੰਮ੍ਰਿਤ ਪੀ ਰਿਹਾ ਹਾਂ। ਇਹ ਨਾਮ-ਅੰਮ੍ਰਿਤ ਸਭ ਰਸਾਂ ਤੋਂ ਸ੍ਰੇਸ਼ਟ ਰਸ ਹੈ ॥੩॥
My focused consciousness is the cup, and the Ambrosial Nectar is the pure juice. I drink in the supreme, sublime essence of this juice. ||3||
सुरति पिआल सुधा रसु अंम्रितु एहु महा रसु पेउ रे ॥३॥
ਨਿਝਰ​ਧਾਰ​ਚੁਐ​ਅਤਿ​ਨਿਰਮਲ​ਇਹ​ਰਸ​ਮਨੂਆ​ਰਾਤੋ​ਰੇ​॥​
(ਹੁਣ ਮੇਰੇ ਅੰਦਰ ਨਾਮ-ਅੰਮ੍ਰਿਤ ਦੇ) ਚਸ਼ਮੇ ਦੀ ਬੜੀ ਸਾਫ਼ ਧਾਰ ਪੈ ਰਹੀ ਹੈ। ਮੇਰਾ ਮਨ, ਇਸ ਦੇ ਸੁਆਦ ਵਿਚ ਰਤਾ ਹੋਇਆ ਹੈ।
The pure stream constantly trickles forth, and my mind is intoxicated by this sublime essence.
निझर धार चुऐ अति निरमल इह रस मनूआ रातो रे ॥
ਕਹਿ​ਕਬੀਰ​ਸਗਲੇ​ਮਦ​ਛੂਛੇ​ਇਹੈ​ਮਹਾ​ਰਸੁ​ਸਾਚੋ​ਰੇ​॥੪॥੧॥​
ਕਬੀਰ ਆਖਦਾ ਹੈ ਕਿ ਹੋਰ ਸਾਰੇ ਨਸ਼ੇ ਫੋਕੇ ਹਨ, ਇਕ ਇਹੀ ਸਭ ਤੋਂ ਸ੍ਰੇਸ਼ਟ ਰਸ ਸਦਾ ਕਾਇਮ ਰਹਿਣ ਵਾਲਾ ਹੈ ॥੪॥੧॥
Says Kabeer, all other wines are trivial and tasteless; this is the only true, sublime essence. ||4||1||
कहि कबीर सगले मद छूछे इहै महा रसु साचो रे ॥४॥१॥
ਗੁੜੁ​ਕਰਿ​ਗਿਆਨੁ​ਧਿਆਨੁ​ਕਰਿ​ਮਹੂਆ​ਭਉ​ਭਾਠੀ​ਮਨ​ਧਾਰਾ​॥​
(ਨਾਮ-ਰਸ ਦੀ ਸ਼ਰਾਬ ਕੱਢਣ ਲਈ) ਮੈਂ ਆਤਮ-ਗਿਆਨ ਨੂੰ ਗੁੜ, ਪ੍ਰਭੂ-ਚਰਨਾਂ ਵਿਚ ਜੁੜੀ ਸੁਰਤ ਨੂੰ ਮਹੂਏ ਦੇ ਫੁੱਲ, ਤੇ ਆਪਣੇ ਮਨ ਵਿਚ ਟਿਕਾਏ ਹੋਏ ਪ੍ਰਭੂ ਦੇ ਭਉ ਨੂੰ ਭੱਠੀ ਬਣਾਇਆ ਹੈ।
Make spiritual wisdom the molasses, meditation the flowers, and the Fear of God the fire enshrined in your mind.
गुड़ु करि गिआनु धिआनु करि महूआ भउ भाठी मन धारा ॥
ਸੁਖਮਨ​ਨਾਰੀ​ਸਹਜ​ਸਮਾਨੀ​ਪੀਵੈ​ਪੀਵਨਹਾਰਾ​॥੧॥​
(ਇਸ ਗਿਆਨ-ਧਿਆਨ ਤੇ ਭਉ ਤੋਂ ਉਪਜਿਆ ਨਾਮ-ਰਸ ਪੀ ਕੇ, ਮੇਰਾ ਮਨ) ਅਡੋਲ ਅਵਸਥਾ ਵਿਚ ਲੀਨ ਹੋ ਗਿਆ ਹੈ (ਜਿਵੇਂ ਜੋਗੀ ਸ਼ਰਾਬ ਪੀ ਕੇ ਆਪਣੇ ਪ੍ਰਾਣ) ਸੁਖਮਨ ਨਾੜੀ ਵਿਚ ਟਿਕਾਉਂਦਾ ਹੈ। ਹੁਣ ਮੇਰਾ ਮਨ ਨਾਮ-ਰਸ ਨੂੰ ਪੀਣ-ਜੋਗਾ ਹੋ ਕੇ ਪੀ ਰਿਹਾ ਹੈ ॥੧॥
The Shushmanaa, the central spinal channel, is intuitively balanced, and the drinker drinks in this wine. ||1||
सुखमन नारी सहज समानी पीवै पीवनहारा ॥१॥
ਅਉਧੂ​ਮੇਰਾ​ਮਨੁ​ਮਤਵਾਰਾ​॥​
ਹੇ ਜੋਗੀ! ਮੇਰਾ (ਭੀ) ਮਨ ਮਸਤ ਹੋਇਆ ਹੋਇਆ ਹੈ, ਮੈਨੂੰ (ਉੱਚੀ ਆਤਮਕ ਅਵਸਥਾ ਦੀ) ਮਸਤੀ ਚੜ੍ਹੀ ਹੋਈ ਹੈ।
O hermit Yogi, my mind is intoxicated.
अउधू मेरा मनु मतवारा ॥
ਉਨਮਦ​ਚਢਾ​ਮਦਨ​ਰਸੁ​ਚਾਖਿਆ​ਤ੍ਰਿਭਵਨ​ਭਇਆ​ਉਜਿਆਰਾ​॥੧॥​ਰਹਾਉ​॥​
(ਪਰ) ਮੈਂ ਮਸਤ ਕਰਨ ਵਾਲਾ (ਨਾਮ-) ਰਸ ਚੱਖਿਆ ਹੈ, (ਉਸ ਦੀ ਬਰਕਤਿ ਨਾਲ) ਸਾਰੇ ਹੀ ਜਗਤ ਵਿਚ ਮੈਨੂੰ ਉਸੇ ਦੀ ਜੋਤ ਜਗ ਰਹੀ ਦਿੱਸਦੀ ਹੈ ॥੧॥ ਰਹਾਉ ॥
When that wine rises up, one tastes the sublime essence of this juice, and sees across the three worlds. ||1||Pause||
उनमद चढा मदन रसु चाखिआ त्रिभवन भइआ उजिआरा ॥१॥ रहाउ ॥
ਦੁਇ​ਪੁਰ​ਜੋਰਿ​ਰਸਾਈ​ਭਾਠੀ​ਪੀਉ​ਮਹਾ​ਰਸੁ​ਭਾਰੀ​॥​
ਮਾਇਆ ਦੇ ਮੋਹ ਨੂੰ ਵੱਸ ਵਿਚ ਕਰ ਕੇ ਮੈਂ (ਜੋਗੀ ਵਾਲੀ) ਭੱਠੀ ਤਪਾਈ ਹੈ, ਹੁਣ ਮੈਂ ਵੱਡਾ ਮਹਾਨ ਨਾਮ-ਰਸ ਪੀ ਰਿਹਾ ਹਾਂ।
Joining the two channels of the breath, I have lit the furnace, and I drink in the supreme, sublime essence.
दुइ पुर जोरि रसाई भाठी पीउ महा रसु भारी ॥
ਕਾਮੁ​ਕ੍ਰੋਧੁ​ਦੁਇ​ਕੀਏ​ਜਲੇਤਾ​ਛੂਟਿ​ਗਈ​ਸੰਸਾਰੀ​॥੨॥​
ਕਾਮ ਤੇ ਕ੍ਰੋਧ ਦੋਹਾਂ ਨੂੰ ਮੈਂ ਬਾਲਣ ਬਣਾ ਦਿੱਤਾ ਹੈ (ਤੇ, ਉਸ ਭੱਠੀ ਵਿਚ ਸਾੜ ਦਿੱਤਾ ਹੈ, ਭਾਵ, ਮੋਹ ਨੂੰ ਵੱਸ ਕੀਤਿਆਂ ਕਾਮ ਕ੍ਰੋਧ ਭੀ ਮੁੱਕ ਗਏ ਹਨ)। ਇਸ ਤਰ੍ਹਾਂ ਸੰਸਾਰ ਵਿਚ ਫਸਣ ਵਾਲੀ ਬਿਰਤੀ ਖ਼ਤਮ ਹੋ ਗਈ ਹੈ ॥੨॥
I have burnt both sexual desire and anger, and I have been emancipated from the world. ||2||
कामु क्रोधु दुइ कीए जलेता छूटि गई संसारी ॥२॥
ਪ੍ਰਗਟੁ​ਪ੍ਰਗਾਸ​ਗਿਆਨ​ਗੁਰ​ਗੰਮਿਤ​ਸਤਿਗੁਰ​ਤੇ​ਸੁਧਿ​ਪਾਈ​॥​
(ਪ੍ਰਭੂ ਤਕ) ਪਹੁੰਚ ਵਾਲੇ ਗੁਰੂ ਦੇ ਗਿਆਨ ਦੀ ਬਰਕਤਿ ਨਾਲ ਮੇਰੇ ਅੰਦਰ (ਨਾਮ ਦਾ) ਪਰਕਾਸ਼ ਹੋ ਗਿਆ ਹੈ, ਗੁਰੂ ਤੋਂ ਮੈਨੂੰ (ਉੱਚੀ) ਸਮਝ ਪ੍ਰਾਪਤ ਹੋਈ ਹੈ।
The light of spiritual wisdom enlightens me; meeting with the Guru, the True Guru, I have obtained this understanding.
प्रगटु प्रगास गिआन गुर गंमित सतिगुर ते सुधि पाई ॥
ਦਾਸੁ​ਕਬੀਰੁ​ਤਾਸੁ​ਮਦ​ਮਾਤਾ​ਉਚਕਿ​ਨ​ਕਬਹੂ​ਜਾਈ​॥੩॥੨॥​
ਪ੍ਰਭੂ ਦਾ ਦਾਸ ਕਬੀਰ ਉਸ ਨਸ਼ੇ ਵਿਚ ਮਸਤ ਹੈ, ਉਸ ਦੀ ਮਸਤੀ ਕਦੇ ਮੁੱਕਣ ਵਾਲੀ ਨਹੀਂ ਹੈ ॥੩॥੨॥
Slave Kabeer is intoxicated with that wine, which never wears off. ||3||2||
दासु कबीरु तासु मद माता उचकि न कबहू जाई ॥३॥२॥
ਤੂੰ​ਮੇਰੋ​ਮੇਰੁ​ਪਰਬਤੁ​ਸੁਆਮੀ​ਓਟ​ਗਹੀ​ਮੈ​ਤੇਰੀ​॥​
ਹੇ ਪ੍ਰਭੂ! ਤੂੰ (ਹੀ) ਮੇਰਾ ਸਭ ਤੋਂ ਵੱਡਾ ਆਸਰਾ ਹੈਂ। ਮੈਂ ਤੇਰੀ ਹੀ ਓਟ ਫੜੀ ਹੈ (ਕਿਸੇ ਤੀਰਥ ਉੱਤੇ ਵੱਸਣ ਦਾ ਤਕੀਆ ਮੈਂ ਨਹੀਂ ਤੱਕਿਆ)।
You are my Sumayr Mountain, O my Lord and Master; I have grasped Your Support.
तूं मेरो मेरु परबतु सुआमी ओट गही मै तेरी ॥
ਨਾ​ਤੁਮ​ਡੋਲਹੁ​ਨਾ​ਹਮ​ਗਿਰਤੇ​ਰਖਿ​ਲੀਨੀ​ਹਰਿ​ਮੇਰੀ​॥੧॥​
ਤੂੰ ਸਦਾ ਅਡੋਲ ਰਹਿਣ ਵਾਲਾ ਹੈਂ (ਤੇਰਾ ਲੜ ਫੜ ਕੇ) ਮੈਂ ਭੀ ਨਹੀਂ ਡੋਲਦਾ, ਕਿਉਂਕਿ ਹੇ ਹਰੀ! ਤੂੰ ਆਪ ਮੇਰੀ ਲਾਜ ਰੱਖ ਲਈ ਹੈ ॥੧॥
You do not shake, and I do not fall. You have preserved my honor. ||1||
ना तुम डोलहु ना हम गिरते रखि लीनी हरि मेरी ॥१॥
ਅਬ​ਤਬ​ਜਬ​ਕਬ​ਤੁਹੀ​ਤੁਹੀ​॥​
ਹੇ ਪ੍ਰਭੂ! ਸਦਾ ਲਈ ਤੂੰ ਹੀ ਤੂੰ ਹੀ ਮੇਰਾ ਸਹਾਰਾ ਹੈਂ।
Now and then, here and there, You, only You.
अब तब जब कब तुही तुही ॥
ਹਮ​ਤੁਅ​ਪਰਸਾਦਿ​ਸੁਖੀ​ਸਦ​ਹੀ​॥੧॥​ਰਹਾਉ​॥​
ਤੇਰੀ ਮਿਹਰ ਨਾਲ ਮੈਂ ਸਦਾ ਹੀ ਸੁਖੀ ਹਾਂ ॥੧॥ ਰਹਾਉ ॥
By Your Grace, I am forever in peace. ||1||Pause||
हम तुअ परसादि सुखी सद ही ॥१॥ रहाउ ॥
ਤੋਰੇ​ਭਰੋਸੇ​ਮਗਹਰ​ਬਸਿਓ​ਮੇਰੇ​ਤਨ​ਕੀ​ਤਪਤਿ​ਬੁਝਾਈ​॥​
(ਲੋਕ ਆਖਦੇ ਹਨ ਮਗਹਰ ਸਰਾਪੀ ਹੋਈ ਧਰਤੀ ਹੈ, ਪਰ) ਮੈਂ ਤੇਰੇ ਉੱਤੇ ਸ਼ਰਧਾ ਧਾਰ ਕੇ ਮਗਹਰ ਜਾ ਵੱਸਿਆ, (ਤੂੰ ਮਿਹਰ ਕੀਤੀ ਤੇ) ਮੇਰੇ ਸਰੀਰ ਦੀ (ਵਿਕਾਰਾਂ ਦੀ) ਤਪਸ਼ (ਮਗਹਰ ਵਿਚ ਹੀ) ਬੁਝਾ ਦਿੱਤੀ।
Relying upon You, I can live even in the cursed place of Magahar; You have put out the fire of my body.
तोरे भरोसे मगहर बसिओ मेरे तन की तपति बुझाई ॥
ਪਹਿਲੇ​ਦਰਸਨੁ​ਮਗਹਰ​ਪਾਇਓ​ਫੁਨਿ​ਕਾਸੀ​ਬਸੇ​ਆਈ​॥੨॥​
ਮੈਂ, ਹੇ ਪ੍ਰਭੂ! ਤੇਰਾ ਦੀਦਾਰ ਪਹਿਲਾਂ ਮਗਹਰ ਵਿਚ ਰਹਿੰਦਿਆਂ ਹੀ ਕੀਤਾ ਸੀ, ਤੇ ਫੇਰ ਮੈਂ ਕਾਸ਼ੀ ਵਿਚ ਆ ਵੱਸਿਆ ॥੨॥
First, I obtained the Blessed Vision of Your Darshan in Magahar; then, I came to dwell at Benares. ||2||
पहिले दरसनु मगहर पाइओ फुनि कासी बसे आई ॥२॥
ਜੈਸਾ​ਮਗਹਰੁ​ਤੈਸੀ​ਕਾਸੀ​ਹਮ​ਏਕੈ​ਕਰਿ​ਜਾਨੀ​॥​
(ਹੇ ਪ੍ਰਭੂ ਤੇਰੇ ਆਸਰੇ ਅਤੇ ਨਾਮ ਧਨ ਦੀ ਬਰਕਤਿ ਨਾਲ) ਮੈਂ ਮਗਹਰ ਤੇ ਕਾਸ਼ੀ ਦੋਹਾਂ ਨੂੰ ਇਕੋ ਜਿਹਾ ਹੀ ਸਮਝਿਆ ਹੈ।
As is Magahar, so is Benares; I see them as one and the same.
जैसा मगहरु तैसी कासी हम एकै करि जानी ॥
ਹਮ​ਨਿਰਧਨ​ਜਿਉ​ਇਹੁ​ਧਨੁ​ਪਾਇਆ​ਮਰਤੇ​ਫੂਟਿ​ਗੁਮਾਨੀ​॥੩॥​
ਜਿਵੇਂ ਕਿਸੇ ਕੰਗਾਲ ਨੂੰ ਧਨ ਮਿਲ ਜਾਏ, (ਤਿਵੇਂ) ਮੈਨੂੰ ਕੰਗਾਲ ਨੂੰ ਤੇਰਾ ਨਾਮ ਧਨ ਮਿਲ ਗਿਆ ਹੈ, ਪਰ (ਜਿਨ੍ਹਾਂ ਨੂੰ ਕਾਸ਼ੀ ਤੀਰਥ ਤੇ ਵੱਸਣ ਦਾ ਮਾਣ ਹੈ ਉਹ) ਹੰਕਾਰੀ ਹੰਕਾਰ ਵਿਚ ਦੁੱਖੀ ਹੁੰਦੇ ਹਨ ॥੩॥
I am poor, but I have obtained this wealth of the Lord; the proud are bursting with pride, and die. ||3||
हम निरधन जिउ इहु धनु पाइआ मरते फूटि गुमानी ॥३॥
ਕਰੈ​ਗੁਮਾਨੁ​ਚੁਭਹਿ​ਤਿਸੁ​ਸੂਲਾ​ਕੋ​ਕਾਢਨ​ਕਉ​ਨਾਹੀ​॥​
ਜੋ ਮਨੁੱਖ ਮਾਣ ਕਰਦਾ ਹੈ (ਮਾਣ ਚਾਹੇ ਕਿਸੇ ਗੱਲ ਦਾ ਹੋਵੇ) ਉਸ ਨੂੰ (ਇਉਂ ਹੁੰਦਾ ਹੈ ਜਿਵੇਂ) ਸੂਲਾਂ ਚੁੱਭਦੀਆਂ ਹਨ। ਕੋਈ ਉਹਨਾਂ ਦੀਆਂ ਇਹ ਸੂਲਾਂ ਪੁੱਟ ਨਹੀਂ ਸਕਦਾ।
One who takes pride in himself is stuck with thorns; no one can pull them out.
करै गुमानु चुभहि तिसु सूला को काढन कउ नाही ॥
ਅਜੈ​ਸੁ​ਚੋਭ​ਕਉ​ਬਿਲਲ​ਬਿਲਾਤੇ​ਨਰਕੇ​ਘੋਰ​ਪਚਾਹੀ​॥੪॥​
ਸਾਰੀ ਉਮਰ (ਉਹ ਹੰਕਾਰੀ) ਉਹਨਾਂ ਚੋਭਾਂ ਦੇ ਮਾਰੇ ਵਿਲਕਦੇ ਹਨ, ਮਾਨੋ, ਘੋਰ ਨਰਕ ਵਿਚ ਸੜ ਰਹੇ ਹਨ ॥੪॥
Here, he cries bitterly, and hereafter, he burns in the most hideous hell. ||4||
अजै सु चोभ कउ बिलल बिलाते नरके घोर पचाही ॥४॥
ਕਵਨੁ​ਨਰਕੁ​ਕਿਆ​ਸੁਰਗੁ​ਬਿਚਾਰਾ​ਸੰਤਨ​ਦੋਊ​ਰਾਦੇ​॥​
(ਇਹ ਲੋਕ ਆਖਦੇ ਹਨ ਕਿ ਕਾਸ਼ੀ ਵਿਚ ਰਹਿਣ ਵਾਲਾ ਸੁਰਗ ਮਾਣਦਾ ਹੈ, ਪਰ) ਨਰਕ ਕੀਹ, ਤੇ, ਵਿਚਾਰਾ ਸੁਰਗ ਕੀਹ? ਸੰਤਾਂ ਨੇ ਦੋਵੇਂ ਹੀ ਰੱਦ ਕਰ ਦਿੱਤੇ ਹਨ;
What is hell, and what is heaven? The Saints reject them both.
कवनु नरकु किआ सुरगु बिचारा संतन दोऊ रादे ॥
ਹਮ​ਕਾਹੂ​ਕੀ​ਕਾਣਿ​ਨ​ਕਢਤੇ​ਅਪਨੇ​ਗੁਰ​ਪਰਸਾਦੇ​॥੫॥​
ਕਿਉਂਕਿ ਸੰਤ ਆਪਣੇ ਗੁਰੂ ਦੀ ਕਿਰਪਾ ਨਾਲ (ਨਾਹ ਸੁਰਗ ਤੇ ਨਾਹ ਨਰਕ) ਕਿਸੇ ਦੇ ਭੀ ਮੁਥਾਜ ਨਹੀਂ ਹਨ ॥੫॥
I have no obligation to either of them, by the Grace of my Guru. ||5||
हम काहू की काणि न कढते अपने गुर परसादे ॥५॥
ਅਬ​ਤਉ​ਜਾਇ​ਚਢੇ​ਸਿੰਘਾਸਨਿ​ਮਿਲੇ​ਹੈ​ਸਾਰਿੰਗਪਾਨੀ​॥​
(ਆਪਣੇ ਗੁਰੂ ਦੀ ਕਿਰਪਾ ਨਾਲ) ਮੈਂ ਹੁਣ ਉੱਚੇ ਆਤਮਕ ਟਿਕਾਣੇ ਤੇ ਅੱਪੜ ਗਿਆ ਹਾਂ, ਜਿੱਥੇ ਮੈਨੂੰ ਪਰਮਾਤਮਾ ਮਿਲ ਪਿਆ ਹੈ।
Now, I have mounted to the throne of the Lord; I have met the Lord, the Sustainer of the World.
अब तउ जाइ चढे सिंघासनि मिले है सारिंगपानी ॥
ਰਾਮ​ਕਬੀਰਾ​ਏਕ​ਭਏ​ਹੈ​ਕੋਇ​ਨ​ਸਕੈ​ਪਛਾਨੀ​॥੬॥੩॥​
ਮੈਂ ਕਬੀਰ ਅਤੇ ਮੇਰਾ ਰਾਮ ਇੱਕ-ਰੂਪ ਹੋ ਗਏ ਹਾਂ, ਕੋਈ ਸਾਡੇ ਵਿਚ ਫ਼ਰਕ ਨਹੀ ਦੱਸ ਸਕਦਾ ॥੬॥੩॥
The Lord and Kabeer have become one. No one can tell them apart. ||6||3||
राम कबीरा एक भए है कोइ न सकै पछानी ॥६॥३॥
ਸੰਤਾ​ਮਾਨਉ​ਦੂਤਾ​ਡਾਨਉ​ਇਹ​ਕੁਟਵਾਰੀ​ਮੇਰੀ​॥​
ਆਪਣੇ ਇਸ ਸਰੀਰ-ਰੂਪ ਸ਼ਹਿਰ ਦੀ ਰਾਖੀ ਕਰਨ ਲਈ ਮੇਰਾ ਫ਼ਰਜ਼ ਇਹ ਹੈ ਕਿ ਮੈਂ ਭਲੇ ਗੁਣਾਂ ਨੂੰ ਜੀ-ਆਇਆਂ ਆਖਾਂ ਤੇ ਵਿਕਾਰਾਂ ਨੂੰ ਮਾਰ ਕੱਢਾਂ।
I honor and obey the Saints, and punish the wicked; this is my duty as God's police officer.
संता मानउ दूता डानउ इह कुटवारी मेरी ॥
ਦਿਵਸ​ਰੈਨਿ​ਤੇਰੇ​ਪਾਉ​ਪਲੋਸਉ​ਕੇਸ​ਚਵਰ​ਕਰਿ​ਫੇਰੀ​॥੧॥​
ਦਿਨ ਰਾਤ, ਹੇ ਪ੍ਰਭੂ! ਤੇਰੇ ਚਰਨ ਪਰਸਾਂ ਅਤੇ ਆਪਣੇ ਕੇਸਾਂ ਦਾ ਚੌਰ ਤੇਰੇ ਉੱਤੇ ਝੁਲਾਵਾਂ ॥੧॥
Day and night, I wash Your feet, Lord; I wave my hair as the chauree, to brush away the flies. ||1||
दिवस रैनि तेरे पाउ पलोसउ केस चवर करि फेरी ॥१॥
ਹਮ​ਕੂਕਰ​ਤੇਰੇ​ਦਰਬਾਰਿ​॥​
ਹੇ ਪ੍ਰਭੂ! ਮੈਂ ਤੇਰੇ ਦਰ ਤੇ (ਬੈਠਾ ਹੋਇਆ ਇਕ) ਕੁੱਤਾ ਹਾਂ,
I am a dog at Your Court, Lord.
हम कूकर तेरे दरबारि ॥
ਭਉਕਹਿ​ਆਗੈ​ਬਦਨੁ​ਪਸਾਰਿ​॥੧॥​ਰਹਾਉ​॥​
ਤੇ ਮੂੰਹ ਅਗਾਂਹ ਵਧਾ ਕੇ ਭੌਂਕ ਰਿਹਾ ਹਾਂ {ਭਾਵ, ਤੇਰੇ ਦਰ ਤੇ ਮੈਂ ਜੋ ਤੇਰੀ ਸਿਫ਼ਤ-ਸਾਲਾਹ ਕਰ ਰਿਹਾ ਹਾਂ, ਇਹ ਆਪਣੇ ਸਰੀਰ ਨੂੰ ਵਿਕਾਰ-ਕੁੱਤਿਆਂ ਤੋਂ ਬਚਾਉਣ ਲਈ ਹੈ, ਜਿਵੇਂ ਇਕ ਕੁੱਤਾ ਕਿਸੇ ਪਰਾਈ ਗਲੀ ਦੇ ਕੁੱਤਿਆਂ ਤੋਂ ਆਪਣੇ ਆਪ ਦੀ ਰਾਖੀ ਕਰਨ ਲਈ ਭੌਂਕਦਾ ਹੈ। ਇਹੀ ਗੱਲ ਸਤਿਗੁਰੂ ਨਾਨਕ ਦੇਵ ਜੀ ਨੇ ਆਖੀ ਹੈ: ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ ॥੧॥ ਰਹਾਉ ॥
I open my snout and bark before it. ||1||Pause||
भउकहि आगै बदनु पसारि ॥१॥ रहाउ ॥