GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 961
Display Settings
Translations
ਅੰਮ੍ਰਿਤ​ਬਾਣੀ​ਸਤਿਗੁਰ​ਪੂਰੇ​ਕੀ​ਜਿਸੁ​ਕਿਰਪਾਲੁ​ਹੋਵੈ​ਤਿਸੁ​ਰਿਦੈ​ਵਸੇਹਾ​॥​
ਪੂਰੇ ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਉਸ ਮਨੁੱਖ ਦੇ ਹਿਰਦੇ ਵਿਚ ਵੱਸਦੀ ਹੈ ਜਿਸ ਉਤੇ ਗੁਰੂ ਮੇਹਰ ਕਰੇ।
The Word of the Perfect True Guru's Bani is Ambrosial Nectar; it dwells in the heart of one who is blessed by the Guru's Mercy.
अंम्रित बाणी सतिगुर पूरे की जिसु किरपालु होवै तिसु रिदै वसेहा ॥
ਆਵਣ​ਜਾਣਾ​ਤਿਸ​ਕਾ​ਕਟੀਐ​ਸਦਾ​ਸਦਾ​ਸੁਖੁ​ਹੋਹਾ​॥੨॥​
ਉਸ ਮਨੁੱਖ ਦਾ ਜਨਮ ਮਰਨ ਦੇ ਗੇੜ ਮੁੱਕ ਜਾਂਦਾ ਹੈ, ਉਸ ਨੂੰ ਸਦਾ ਹੀ ਸੁਖ ਪ੍ਰਾਪਤ ਹੁੰਦਾ ਹੈ ॥੨॥
His coming and going in reincarnation is ended; forever and ever, he is at peace. ||2||
आवण जाणा तिस का कटीऐ सदा सदा सुखु होहा ॥२॥
ਪਉੜੀ​॥​
Pauree:
पउड़ी ॥
ਜੋ​ਤੁਧੁ​ਭਾਣਾ​ਜੰਤੁ​ਸੋ​ਤੁਧੁ​ਬੁਝਈ​॥​
ਹੇ ਪ੍ਰਭੂ! ਜੇਹੜਾ ਜੀਵ ਤੈਨੂੰ ਪਿਆਰਾ ਲੱਗਦਾ ਹੈ, ਉਹ ਤੇਰੇ ਨਾਲ ਸਾਂਝ ਪਾ ਲੈਂਦਾ ਹੈ।
He alone understands You, Lord, with whom You are pleased.
जो तुधु भाणा जंतु सो तुधु बुझई ॥
ਜੋ​ਤੁਧੁ​ਭਾਣਾ​ਜੰਤੁ​ਸੁ​ਦਰਗਹ​ਸਿਝਈ​॥​
ਉਹ (ਜੀਵਨ-ਸਫ਼ਰ ਵਿਚ) ਕਾਮਯਾਬ (ਹੋ ਕੇ) ਤੇਰੀ ਹਜ਼ੂਰੀ ਵਿਚ ਪਹੁੰਚਦਾ ਹੈ।
He alone is approved in the Court of the Lord, with whom You are pleased.
जो तुधु भाणा जंतु सु दरगह सिझई ॥
ਜਿਸ​ਨੋ​ਤੇਰੀ​ਨਦਰਿ​ਹਉਮੈ​ਤਿਸੁ​ਗਈ​॥​
ਜਿਸ ਉਤੇ ਤੇਰੀ ਮੇਹਰ ਦੀ ਨਜ਼ਰ ਹੋਵੇ, ਉਸ ਦਾ ਆਪਾ-ਭਾਵ ਦੂਰ ਹੋ ਜਾਂਦਾ ਹੈ।
Egotism is eradicated, when You bestow Your Grace.
जिस नो तेरी नदरि हउमै तिसु गई ॥
ਜਿਸ​ਨੋ​ਤੂ​ਸੰਤੁਸਟੁ​ਕਲਮਲ​ਤਿਸੁ​ਖਈ​॥​
ਜਿਸ ਉਤੇ ਤੂੰ ਖ਼ੁਸ਼ ਹੋ ਜਾਏਂ ਉਸ ਦੇ ਸਾਰੇ ਪਾਪ ਮੁੱਕ ਜਾਂਦੇ ਹਨ।
Sins are erased, when You are thoroughly pleased.
जिस नो तू संतुसटु कलमल तिसु खई ॥
ਜਿਸ​ਕੈ​ਸੁਆਮੀ​ਵਲਿ​ਨਿਰਭਉ​ਸੋ​ਭਈ​॥​
ਮਾਲਕ-ਪ੍ਰਭੂ ਜਿਸ ਮਨੁੱਖ ਦੇ ਪੱਖ ਤੇ ਹੋਵੇ, ਉਹ (ਦੁਨੀਆ ਦੇ ਡਰ-ਸਹਿਮਾਂ ਵਲੋਂ) ਨਿਡਰ ਹੋ ਜਾਂਦਾ ਹੈ।
One who has the Lord Master on his side, becomes fearless.
जिस कै सुआमी वलि निरभउ सो भई ॥
ਜਿਸ​ਨੋ​ਤੂ​ਕਿਰਪਾਲੁ​ਸਚਾ​ਸੋ​ਥਿਅਈ​॥​
ਹੇ ਪ੍ਰਭੂ! ਜਿਸ ਉਤੇ ਤੂੰ ਦਿਆਲ ਹੋਵੇਂ, ਉਹ (ਮਾਇਆ ਦੇ ਹੱਲਿਆਂ ਅੱਗੇ) ਅਡੋਲ ਹੋ ਜਾਂਦਾ ਹੈ।
One who is blessed with Your Mercy, becomes truthful.
जिस नो तू किरपालु सचा सो थिअई ॥
ਜਿਸ​ਨੋ​ਤੇਰੀ​ਮਇਆ​ਨ​ਪੋਹੈ​ਅਗਨਈ​॥​
ਜਿਸ ਉਤੇ ਮੇਹਰ ਹੋਵੇ ਉਸ ਨੂੰ (ਮਾਇਆ ਦੀ) ਅੱਗ ਪੋਹ ਹੀ ਨਹੀਂ ਸਕਦੀ।
One who is blessed with Your Kindness, is not touched by fire.
जिस नो तेरी मइआ न पोहै अगनई ॥
ਤਿਸ​ਨੋ​ਸਦਾ​ਦਇਆਲੁ​ਜਿਨਿ​ਗੁਰ​ਤੇ​ਮਤਿ​ਲਈ​॥੭॥​
ਪਰ, (ਹੇ ਪ੍ਰਭੂ!) ਤੂੰ ਉਸੇ ਉਤੇ ਸਦਾ ਦਿਆਲ ਹੈਂ, ਜਿਸ ਨੇ ਗੁਰੂ ਪਾਸੋਂ (ਮਨੁੱਖਾ ਜੀਵਨ ਜੀਊਣ ਦੀ) ਅਕਲ ਸਿੱਖੀ ॥੭॥
You are forever Merciful to those who are receptive to the Guru's Teachings. ||7||
तिस नो सदा दइआलु जिनि गुर ते मति लई ॥७॥
ਸਲੋਕ​ਮਃ​੫​॥​
Shalok, Fifth Mahalaa:
सलोक मः ५ ॥
ਕਰਿ​ਕਿਰਪਾ​ਕਿਰਪਾਲ​ਆਪੇ​ਬਖਸਿ​ਲੈ​॥​
ਹੇ ਕਿਰਪਾਲ (ਪ੍ਰਭੂ)! ਮੇਹਰ ਕਰ, ਤੇ ਤੂੰ ਆਪ ਹੀ ਮੈਨੂੰ ਬਖ਼ਸ਼ ਲੈ,
Please grant Your Grace, O Merciful Lord; please forgive me.
करि किरपा किरपाल आपे बखसि लै ॥
ਸਦਾ​ਸਦਾ​ਜਪੀ​ਤੇਰਾ​ਨਾਮੁ​ਸਤਿਗੁਰ​ਪਾਇ​ਪੈ​॥​
ਸਤਿਗੁਰੂ ਦੇ ਚਰਨਾਂ ਉਤੇ ਢਹਿ ਕੇ ਮੈਂ ਸਦਾ ਹੀ ਤੇਰਾ ਨਾਮ ਜਪਦਾ ਰਹਾਂ।
Forever and ever, I chant Your Name; I fall at the feet of the True Guru.
सदा सदा जपी तेरा नामु सतिगुर पाइ पै ॥
ਮਨ​ਤਨ​ਅੰਤਰਿ​ਵਸੁ​ਦੂਖਾ​ਨਾਸੁ​ਹੋਇ​॥​
(ਹੇ ਕਿਰਪਾਲ!) ਮੇਰੇ ਮਨ ਵਿਚ ਤਨ ਵਿਚ ਆ ਵੱਸ (ਤਾਕਿ) ਮੇਰੇ ਦੁੱਖ ਮੁੱਕ ਜਾਣ।
Please, dwell within my mind and body, and end my sufferings.
मन तन अंतरि वसु दूखा नासु होइ ॥
ਹਥ​ਦੇਇ​ਆਪਿ​ਰਖੁ​ਵਿਆਪੈ​ਭਉ​ਨ​ਕੋਇ​॥​
ਤੂੰ ਆਪ ਮੈਨੂੰ ਆਪਣੇ ਹੱਥ ਦੇ ਕੇ ਰੱਖ, ਕੋਈ ਡਰ ਮੇਰੇ ਉਤੇ ਜ਼ੋਰ ਨਾ ਪਾ ਸਕੇ।
Please give me Your hand, and save me, that fear may not afflict me.
हथ देइ आपि रखु विआपै भउ न कोइ ॥
ਗੁਣ​ਗਾਵਾ​ਦਿਨੁ​ਰੈਣਿ​ਏਤੈ​ਕੰਮਿ​ਲਾਇ​॥​
(ਹੇ ਕਿਰਪਾਲ!) ਮੈਨੂੰ ਇਸੇ ਕੰਮ ਲਾਈ ਰੱਖ ਕਿ ਮੈਂ ਦਿਨ ਰਾਤ ਤੇਰੇ ਗੁਣ ਗਾਂਦਾ ਰਹਾਂ।
May I sing Your Glorious Praises day and night; please commit me to this task.
गुण गावा दिनु रैणि एतै कंमि लाइ ॥
ਸੰਤ​ਜਨਾ​ਕੈ​ਸੰਗਿ​ਹਉਮੈ​ਰੋਗੁ​ਜਾਇ​॥​
ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ ਮੇਰਾ ਹਉਮੈ ਦਾ ਰੋਗ ਕੱਟਿਆ ਜਾਏ।
Associating with the humble Saints, the disease of egotism is eradicated.
संत जना कै संगि हउमै रोगु जाइ ॥
ਸਰਬ​ਨਿਰੰਤਰਿ​ਖਸਮੁ​ਏਕੋ​ਰਵਿ​ਰਹਿਆ​॥​
(ਭਾਵੇਂ) ਖਸਮ-ਪ੍ਰਭੂ ਹੀ ਸਭ ਜੀਵਾਂ ਵਿਚ ਇਕ-ਰਸ ਵਿਆਪਕ ਹੈ,
The One Lord and Master is all-pervading, permeating everywhere.
सरब निरंतरि खसमु एको रवि रहिआ ॥
ਗੁਰ​ਪਰਸਾਦੀ​ਸਚੁ​ਸਚੋ​ਸਚੁ​ਲਹਿਆ​॥​
ਪਰ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਜਿਸ ਨੇ ਲੱਭਾ ਹੈ ਗੁਰੂ ਦੀ ਮੇਹਰ ਨਾਲ ਲੱਭਾ ਹੈ।
By Guru's Grace, I have truly found the Truest of the True.
गुर परसादी सचु सचो सचु लहिआ ॥
ਦਇਆ​ਕਰਹੁ​ਦਇਆਲ​ਅਪਣੀ​ਸਿਫਤਿ​ਦੇਹੁ​॥​
ਹੇ ਦਿਆਲ ਪ੍ਰਭੂ! ਦਇਆ ਕਰ, ਮੈਨੂੰ ਆਪਣੀ ਸਿਫ਼ਤ-ਸਾਲਾਹ ਬਖ਼ਸ਼।
Please bless me with Your Kindness, O Kind Lord, and bless me with Your Praises.
दइआ करहु दइआल अपणी सिफति देहु ॥
ਦਰਸਨੁ​ਦੇਖਿ​ਨਿਹਾਲ​ਨਾਨਕ​ਪ੍ਰੀਤਿ​ਏਹ​॥੧॥​
(ਮੈਨੂੰ) ਨਾਨਕ ਨੂੰ ਇਹੀ ਤਾਂਘ ਹੈ ਕਿ ਤੇਰਾ ਦਰਸਨ ਕਰ ਕੇ ਖਿੜਿਆ ਰਹਾਂ ॥੧॥
Gazing upon the Blessed Vision of Your Darshan, I am in ecstasy; this is what Nanak loves. ||1||
दरसनु देखि निहाल नानक प्रीति एह ॥१॥
ਮਃ​੫​॥​
Fifth Mahalaa:
मः ५ ॥
ਏਕੋ​ਜਪੀਐ​ਮਨੈ​ਮਾਹਿ​ਇਕਸ​ਕੀ​ਸਰਣਾਇ​॥​
ਇਕ ਪ੍ਰਭੂ ਨੂੰ ਹੀ ਮਨ ਵਿਚ ਧਿਆਉਣਾ ਚਾਹੀਦਾ ਹੈ, ਇਕ ਪ੍ਰਭੂ ਦੀ ਹੀ ਸਰਨ ਲੈਣੀ ਚਾਹੀਦੀ ਹੈ।
Meditate on the One Lord within your mind, and enter the Sanctuary of the One Lord alone.
एको जपीऐ मनै माहि इकस की सरणाइ ॥
ਇਕਸੁ​ਸਿਉ​ਕਰਿ​ਪਿਰਹੜੀ​ਦੂਜੀ​ਨਾਹੀ​ਜਾਇ​॥​
ਹੇ ਮਨ! ਇਕ ਪ੍ਰਭੂ ਨਾਲ ਹੀ ਪ੍ਰੇਮ ਪਾ, ਉਸ ਤੋਂ ਬਿਨਾ ਹੋਰ ਕੋਈ ਥਾਂ ਟਿਕਾਣਾ ਨਹੀਂ ਹੈ।
Be in love with the One Lord; there is no other at all.
इकसु सिउ करि पिरहड़ी दूजी नाही जाइ ॥
ਇਕੋ​ਦਾਤਾ​ਮੰਗੀਐ​ਸਭੁ​ਕਿਛੁ​ਪਲੈ​ਪਾਇ​॥​
ਇਕ ਪ੍ਰਭੂ ਦਾਤੇ ਪਾਸੋਂ ਹੀ ਮੰਗਣਾ ਚਾਹੀਦਾ ਹੈ, ਹਰੇਕ ਚੀਜ਼ ਉਸੇ ਪਾਸੋਂ ਮਿਲਦੀ ਹੈ।
Beg from the One Lord, the Great Giver, and you will be blessed with everything.
इको दाता मंगीऐ सभु किछु पलै पाइ ॥
ਮਨਿ​ਤਨਿ​ਸਾਸਿ​ਗਿਰਾਸਿ​ਪ੍ਰਭੁ​ਇਕੋ​ਇਕੁ​ਧਿਆਇ​॥​
ਮਨ ਦੀ ਰਾਹੀਂ ਸਰੀਰ ਦੀ ਰਾਹੀਂ ਸੁਆਸ ਸੁਆਸ ਖਾਂਦਿਆਂ ਪੀਂਦਿਆਂ ਇਕ ਪ੍ਰਭੂ ਨੂੰ ਹੀ ਸਿਮਰ।
In your mind and body, with each breath and morsel of food, meditate on the One and only Lord God.
मनि तनि सासि गिरासि प्रभु इको इकु धिआइ ॥
ਅੰਮ੍ਰਿਤੁ​ਨਾਮੁ​ਨਿਧਾਨੁ​ਸਚੁ​ਗੁਰਮੁਖਿ​ਪਾਇਆ​ਜਾਇ​॥​
ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਕਾਇਮ ਰਹਿਣ ਵਾਲਾ ਖ਼ਜ਼ਾਨਾ ਗੁਰੂ ਦੀ ਰਾਹੀਂ ਹੀ ਮਿਲਦਾ ਹੈ।
The Gurmukh obtains the true treasure, the Ambrosial Naam, the Name of the Lord.
अंम्रितु नामु निधानु सचु गुरमुखि पाइआ जाइ ॥
ਵਡਭਾਗੀ​ਤੇ​ਸੰਤ​ਜਨ​ਜਿਨ​ਮਨਿ​ਵੁਠਾ​ਆਇ​॥​
ਉਹ ਗੁਰਮੁਖਿ ਬੰਦੇ ਬੜੇ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਆ ਵੱਸਦਾ ਹੈ।
Very fortunate are those humble Saints, within whose minds the Lord has come to abide.
वडभागी ते संत जन जिन मनि वुठा आइ ॥
ਜਲਿ​ਥਲਿ​ਮਹੀਅਲਿ​ਰਵਿ​ਰਹਿਆ​ਦੂਜਾ​ਕੋਈ​ਨਾਹਿ​॥​
ਪ੍ਰਭੂ ਜਲ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ) ਮੌਜੂਦ ਹੈ, ਉਸ ਤੋਂ ਬਿਨਾ (ਕਿਤੇ ਭੀ) ਕੋਈ ਹੋਰ ਨਹੀਂ ਹੈ।
He is pervading and permeating the water, the land and the sky; there is no other at all.
जलि थलि महीअलि रवि रहिआ दूजा कोई नाहि ॥
ਨਾਮੁ​ਧਿਆਈ​ਨਾਮੁ​ਉਚਰਾ​ਨਾਨਕ​ਖਸਮ​ਰਜਾਇ​॥੨॥​
ਹੇ ਨਾਨਕ! (ਅਰਦਾਸ ਕਰ ਕਿ) ਮੈਂ ਵੀ ਉਸ ਪ੍ਰਭੂ ਦਾ ਨਾਮ ਸਿਮਰਾਂ, ਨਾਮ (ਮੂੰਹ ਨਾਲ) ਉਚਾਰਾਂ ਤੇ ਉਸ ਖਸਮ-ਪ੍ਰਭੂ ਦੀ ਰਜ਼ਾ ਵਿਚ ਰਹਾਂ ॥੨॥
Meditating on the Naam, and chanting the Naam, Nanak abides in the Will of his Lord and Master. ||2||
नामु धिआई नामु उचरा नानक खसम रजाइ ॥२॥
ਪਉੜੀ​॥​
Pauree:
पउड़ी ॥
ਜਿਸ​ਨੋ​ਤੂ​ਰਖਵਾਲਾ​ਮਾਰੇ​ਤਿਸੁ​ਕਉਣੁ​॥​
(ਹੇ ਪ੍ਰਭੂ!) ਜਿਸ ਮਨੁੱਖ ਨੂੰ ਤੂੰ ਰਾਖਾ ਮਿਲਿਆ ਹੈਂ, ਉਸ ਨੂੰ ਕੋਈ (ਵਿਕਾਰ ਆਦਿਕ) ਮਾਰ ਨਹੀਂ ਸਕਦਾ,
One who has You as his Saving Grace - who can kill him?
जिस नो तू रखवाला मारे तिसु कउणु ॥
ਜਿਸ​ਨੋ​ਤੂ​ਰਖਵਾਲਾ​ਜਿਤਾ​ਤਿਨੈ​ਭੈਣੁ​॥​
ਕਿਉਂਕਿ ਜਿਸ ਮਨੁੱਖ ਨੂੰ ਤੂੰ ਰਾਖਾ ਮਿਲਿਆ ਹੈਂ, ਉਸ ਨੇ ਤਾਂ (ਸਾਰਾ) ਜਗਤ (ਹੀ) ਜਿੱਤ ਲਿਆ ਹੈ।
One who has You as his Saving Grace conquers the three worlds.
जिस नो तू रखवाला जिता तिनै भैणु ॥
ਜਿਸ​ਨੋ​ਤੇਰਾ​ਅੰਗੁ​ਤਿਸੁ​ਮੁਖੁ​ਉਜਲਾ​॥​
(ਹੇ ਪ੍ਰਭੂ!) ਜਿਸ ਨੂੰ ਤੇਰਾ ਆਸਰਾ ਪ੍ਰਾਪਤ ਹੈ ਉਹ (ਮਨੁੱਖਤਾ ਦੀ ਜ਼ਿੰਮੇਵਾਰੀ ਵਿਚ) ਸੁਰਖ਼ਰੂ ਹੋ ਗਿਆ ਹੈ,
One who has You on his side - his face is radiant and bright.
जिस नो तेरा अंगु तिसु मुखु उजला ॥
ਜਿਸ​ਨੋ​ਤੇਰਾ​ਅੰਗੁ​ਸੁ​ਨਿਰਮਲੀ​ਹੂੰ​ਨਿਰਮਲਾ​॥​
ਜਿਸ ਨੂੰ ਤੇਰਾ ਆਸਰਾ ਪ੍ਰਾਪਤ ਹੈ ਉਹ ਬੜੇ ਹੀ ਪਵਿਤ੍ਰ ਜੀਵਨ ਵਾਲਾ ਬਣ ਗਿਆ ਹੈ।
One who has You on his side, is the purest of the Pure.
जिस नो तेरा अंगु सु निरमली हूं निरमला ॥
ਜਿਸ​ਨੋ​ਤੇਰੀ​ਨਦਰਿ​ਨ​ਲੇਖਾ​ਪੁਛੀਐ​॥​
(ਹੇ ਪ੍ਰਭੂ!) ਜਿਸ ਨੂੰ ਤੇਰੀ (ਮੇਹਰ ਦੀ) ਨਜ਼ਰ ਨਸੀਬ ਹੋਈ ਹੈ ਉਸ ਨੂੰ (ਜ਼ਿੰਦਗੀ ਵਿਚ ਕੀਤੇ ਕੰਮਾਂ ਦਾ) ਹਿਸਾਬ ਨਹੀਂ ਪੁੱਛਿਆ ਜਾਂਦਾ,
One who is blessed with Your Grace is not called to give his account.
जिस नो तेरी नदरि न लेखा पुछीऐ ॥
ਜਿਸ​ਨੋ​ਤੇਰੀ​ਖੁਸੀ​ਤਿਨਿ​ਨਉ​ਨਿਧਿ​ਭੁੰਚੀਐ​॥​
ਕਿਉਂਕਿ ਹੇ ਪ੍ਰਭੂ! ਜਿਸ ਨੂੰ ਤੇਰੀ ਖ਼ੁਸ਼ੀ ਪ੍ਰਾਪਤ ਹੋਈ ਹੈ ਉਸ ਨੇ ਤੇਰੇ ਨਾਮ-ਰੂਪ ਨੌ ਖ਼ਜ਼ਾਨੇ ਮਾਣ ਲਏ ਹਨ।
One with whom You are pleased, obtains the nine treasures.
जिस नो तेरी खुसी तिनि नउ निधि भुंचीऐ ॥
ਜਿਸ​ਨੋ​ਤੂ​ਪ੍ਰਭ​ਵਲਿ​ਤਿਸੁ​ਕਿਆ​ਮੁਹਛੰਦਗੀ​॥​
ਹੇ ਪ੍ਰਭੂ! ਜਿਸ ਬੰਦੇ ਦੇ ਧੜੇ ਤੇ ਤੂੰ ਹੈਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ,
One who has You on his side, God - unto whom is he subservient?
जिस नो तू प्रभ वलि तिसु किआ मुहछंदगी ॥
ਜਿਸ​ਨੋ​ਤੇਰੀ​ਮਿਹਰ​ਸੁ​ਤੇਰੀ​ਬੰਦਿਗੀ​॥੮॥​
(ਕਿਉਂਕਿ) ਜਿਸ ਉਤੇ ਤੇਰੀ ਮੇਹਰ ਹੈ ਉਹ ਤੇਰੀ ਭਗਤੀ ਕਰਦਾ ਹੈ ॥੮॥
One who is blessed with Your Kind Mercy is dedicated to Your worship. ||8||
जिस नो तेरी मिहर सु तेरी बंदिगी ॥८॥
ਸਲੋਕ​ਮਹਲਾ​੫​॥​
Shalok, Fifth Mahalaa:
सलोक महला ५ ॥
ਹੋਹੁ​ਕ੍ਰਿਪਾਲ​ਸੁਆਮੀ​ਮੇਰੇ​ਸੰਤਾਂ​ਸੰਗਿ​ਵਿਹਾਵੇ​॥​
ਹੇ ਮੇਰੇ ਸੁਆਮੀ! ਮੇਰੇ ਉਤੇ ਦਇਆ ਕਰ, ਮੇਰੀ ਉਮਰ ਸੰਤਾਂ ਦੀ ਸੰਗਤ ਵਿਚ ਰਹਿ ਕੇ ਬੀਤੇ।
Be Merciful, O my Lord and Master, that I may pass my life in the Society of the Saints.
होहु क्रिपाल सुआमी मेरे संतां संगि विहावे ॥
ਤੁਧਹੁ​ਭੁਲੇ​ਸਿ​ਜਮਿ​ਜਮਿ​ਮਰਦੇ​ਤਿਨ​ਕਦੇ​ਨ​ਚੁਕਨਿ​ਹਾਵੇ​॥੧॥​
ਜੋ ਮਨੁੱਖ ਤੈਥੋਂ ਵਿੱਛੜ ਜਾਂਦੇ ਹਨ ਉਹ ਸਦਾ ਜੰਮਦੇ ਮਰਦੇ ਰਹਿੰਦੇ ਹਨ, ਉਹਨਾਂ ਦੇ ਹਾਹੁਕੇ ਕਦੇ ਮੁੱਕਦੇ ਨਹੀਂ ॥੧॥
Those who forget You are born only to die and be reincarnated again; their sufferings will never end. ||1||
तुधहु भुले सि जमि जमि मरदे तिन कदे न चुकनि हावे ॥१॥
ਮਃ​੫​॥​
Fifth Mahalaa:
मः ५ ॥
ਸਤਿਗੁਰੁ​ਸਿਮਰਹੁ​ਆਪਣਾ​ਘਟਿ​ਅਵਘਟਿ​ਘਟ​ਘਾਟ​॥​
ਆਪਣੇ ਗੁਰੂ ਨੂੰ (ਆਪਣੇ) ਹਿਰਦੇ ਵਿਚ ਉੱਠਦਿਆਂ ਬੈਠਦਿਆਂ ਹਰ ਸਮੇ (ਹਰ ਥਾਂ) ਚੇਤੇ ਰੱਖੋ।
Meditate in remembrance within your heart on the True Guru, whether you are on the most difficult path, on the mountain or by the river bank.
सतिगुरु सिमरहु आपणा घटि अवघटि घट घाट ॥
ਹਰਿ​ਹਰਿ​ਨਾਮੁ​ਜਪੰਤਿਆ​ਕੋਇ​ਨ​ਬੰਧੈ​ਵਾਟ​॥੨॥​
ਪਰਮਾਤਮਾ ਦਾ ਨਾਮ ਸਿਮਰਿਆਂ ਜ਼ਿੰਦਗੀ ਦੇ ਰਸਤੇ ਵਿਚ ਕੋਈ ਵਿਕਾਰ ਰੋਕ ਨਹੀਂ ਪਾ ਸਕਦਾ ॥੨॥
Chanting the Name of the Lord, Har, Har, no one shall block your way. ||2||
हरि हरि नामु जपंतिआ कोइ न बंधै वाट ॥२॥
ਪਉੜੀ​॥​
Pauree:
पउड़ी ॥