GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 95
Display Settings
Translations
ਮਾਝ​ਮਹਲਾ​੪​॥​
Maajh, Fourth Mahalaa:
माझ महला ४ ॥
ਹਰਿ​ਗੁਣ​ਪੜੀਐ​ਹਰਿ​ਗੁਣ​ਗੁਣੀਐ​॥​
(ਹੇ ਸਤਸੰਗੀ ਮਿਤ੍ਰ! ਆਉ ਰਲ ਕੇ ਅਸੀ) ਪਰਮਾਤਮਾ ਦੇ ਗੁਣਾਂ ਵਾਲੀ ਬਾਣੀ ਪੜ੍ਹੀਏ ਤੇ ਵਿਚਾਰੀਏ,
Read of the Lord's Glories and reflect upon the Lord's Glories.
हरि गुण पड़ीऐ हरि गुण गुणीऐ ॥
ਹਰਿ​ਹਰਿ​ਨਾਮ​ਕਥਾ​ਨਿਤ​ਸੁਣੀਐ​॥​
ਪਰਮਾਤਮਾ ਦੇ ਨਾਮ ਦੀ ਕਥਾ ਹੀ ਸਦਾ ਸੁਣਾ ਸੁਣਦੇ ਰਹੀਏ।
Listen continually to the Sermon of the Naam, the Name of the Lord, Har, Har.
हरि हरि नाम कथा नित सुणीऐ ॥
ਮਿਲਿ​ਸਤਿਸੰਗਤਿ​ਹਰਿ​ਗੁਣ​ਗਾਏ​ਜਗੁ​ਭਉਜਲੁ​ਦੁਤਰੁ​ਤਰੀਐ​ਜੀਉ​॥੧॥​
ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ (ਸਿਫ਼ਤ-ਸਾਲਾਹ) ਦੇ ਗੁਣ ਗਾ ਕੇ ਇਸ ਜਗਤ ਤੋਂ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ (ਸਿਫ਼ਤ-ਸਾਲਾਹ ਤੋਂ ਬਿਨਾ) ਜਿਸ ਤੋਂ ਪਾਰ ਲੰਘਣਾ ਬਹੁਤਾ ਔਖਾ ਹੈ ॥੧॥
Joining the Sat Sangat, the True Congregation, and singing the Glorious Praises of the Lord, you shall cross over the treacherous and terrifying world-ocean. ||1||
मिलि सतिसंगति हरि गुण गाए जगु भउजलु दुतरु तरीऐ जीउ ॥१॥
ਆਉ​ਸਖੀ​ਹਰਿ​ਮੇਲੁ​ਕਰੇਹਾ​॥​
ਹੇ ਸਤਸੰਗੀ ਮਿਤ੍ਰ! ਆਉ, ਪਰਮਾਤਮਾ (ਦੀ ਪ੍ਰਾਪਤੀ) ਵਾਲਾ ਸਤਸੰਗ ਬਣਾਈਏ।
Come, friends, let us meet our Lord.
आउ सखी हरि मेलु करेहा ॥
ਮੇਰੇ​ਪ੍ਰੀਤਮ​ਕਾ​ਮੈ​ਦੇਇ​ਸਨੇਹਾ​॥​
ਜੇਹੜਾ ਗੁਰਮੁਖਿ ਮੈਨੂੰ ਮੇਰੇ ਪ੍ਰੀਤਮ-ਪ੍ਰਭੂ ਦਾ ਸੁਨੇਹਾ ਦੇਵੇ,
Bring me a message from my Beloved.
मेरे प्रीतम का मै देइ सनेहा ॥
ਮੇਰਾ​ਮਿਤ੍ਰੁ​ਸਖਾ​ਸੋ​ਪ੍ਰੀਤਮੁ​ਭਾਈ​ਮੈ​ਦਸੇ​ਹਰਿ​ਨਰਹਰੀਐ​ਜੀਉ​॥੨॥​
ਮੈਨੂੰ ਪਰਮਾਤਮਾ (ਦਾ ਥਹੁ-ਪਤਾ) ਦੱਸੇ ਉਹੀ ਮੇਰਾ ਮਿਤ੍ਰ ਹੈ ਮੇਰਾ ਸਾਥੀ ਹੈ, ਮੇਰਾ ਸੱਜਣ ਹੈ ਮੇਰਾ ਭਰਾ ਹੈ ॥੨॥
He alone is a friend, companion, beloved and brother of mine, who shows me the way to the Lord, the Lord of all. ||2||
मेरा मित्रु सखा सो प्रीतमु भाई मै दसे हरि नरहरीऐ जीउ ॥२॥
ਮੇਰੀ​ਬੇਦਨ​ਹਰਿ​ਗੁਰੁ​ਪੂਰਾ​ਜਾਣੈ​॥​
(ਹੇ ਸਤਸੰਗੀ ਮਿਤ੍ਰ!) ਪਰਮਾਤਮਾ (ਦਾ ਰੂਪ) ਪੂਰਾ ਗੁਰੂ (ਹੀ) ਮੇਰੀ ਪੀੜਾ ਜਾਣਦਾ ਹੈ
My illness is known only to the Lord and the Perfect Guru.
मेरी बेदन हरि गुरु पूरा जाणै ॥
ਹਉ​ਰਹਿ​ਨ​ਸਕਾ​ਬਿਨੁ​ਨਾਮ​ਵਖਾਣੇ​॥​
ਕਿ ਪਰਮਾਤਮਾ ਦਾ ਨਾਮ ਉਚਾਰਨ ਤੋਂ ਬਿਨਾ ਮੈਨੂੰ ਧੀਰਜ ਨਹੀਂ ਆ ਸਕਦੀ।
I cannot continue living without chanting the Naam.
हउ रहि न सका बिनु नाम वखाणे ॥
ਮੈ​ਅਉਖਧੁ​ਮੰਤ੍ਰੁ​ਦੀਜੈ​ਗੁਰ​ਪੂਰੇ​ਮੈ​ਹਰਿ​ਹਰਿ​ਨਾਮਿ​ਉਧਰੀਐ​ਜੀਉ​॥੩॥​
(ਇਸ ਵਾਸਤੇ ਮੈਂ ਗੁਰੂ ਅੱਗੇ ਹੀ ਬੇਨਤੀ ਕਰਦਾ ਹਾਂ ਤੇ ਆਖਦਾ ਹਾਂ-) ਹੇ ਪੂਰੇ ਸਤਿਗੁਰੂ! ਮੈਨੂੰ (ਆਪਣਾ) ਉਪਦੇਸ਼ ਦੇਹ (ਇਹੀ) ਦਵਾਈ (ਹੈ ਜੋ ਮੇਰੀ ਬੇਦਨ ਦੂਰ ਕਰ ਸਕਦਾ ਹੈ)। ਹੇ ਪੂਰੇ ਸਤਿਗੁਰੂ! ਮੈਨੂੰ ਪਰਮਾਤਮਾ ਦੇ ਨਾਮ ਵਿਚ (ਜੋੜ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ॥੩॥
So give me the medicine, the Mantra of the Perfect Guru. Through the Name of the Lord, Har, Har, I am saved. ||3||
मै अउखधु मंत्रु दीजै गुर पूरे मै हरि हरि नामि उधरीऐ जीउ ॥३॥
ਹਮ​ਚਾਤ੍ਰਿਕ​ਦੀਨ​ਸਤਿਗੁਰ​ਸਰਣਾਈ​॥​
ਹੇ ਦਾਸ ਨਾਨਕ! (ਆਖ-) ਅਸੀਂ ਨਿਮਾਣੇ ਚਾਤ੍ਰਿਕ ਹਾਂ ਤੇ ਗੁਰੂ ਦੀ ਸਰਨ ਆਏ ਹਾਂ।
I am just a poor song-bird, in the Sanctuary of the True Guru,
हम चात्रिक दीन सतिगुर सरणाई ॥
ਹਰਿ​ਹਰਿ​ਨਾਮੁ​ਬੂੰਦ​ਮੁਖਿ​ਪਾਈ​॥​
(ਗੁਰੂ ਦੀ ਕਿਰਪਾ ਨਾਲ ਅਸਾਂ) ਪਰਮਾਤਮਾ ਦਾ ਨਾਮ ਮੂੰਹ ਵਿਚ ਪਾਇਆ ਹੈ (ਜਿਵੇਂ ਚਾਤ੍ਰਿਕ ਸ੍ਵਾਂਤੀ) ਬੂੰਦ (ਮੂੰਹ ਵਿਚ ਪਾਂਦਾ ਹੈ)।
who has placed the Drop of Water, the Lord's Name, Har, Har, in my mouth.
हरि हरि नामु बूंद मुखि पाई ॥
ਹਰਿ​ਜਲਨਿਧਿ​ਹਮ​ਜਲ​ਕੇ​ਮੀਨੇ​ਜਨ​ਨਾਨਕ​ਜਲ​ਬਿਨੁ​ਮਰੀਐ​ਜੀਉ​॥੪॥੩॥​
ਪਰਮਾਤਮਾ ਪਾਣੀ ਦਾ ਸਮੁੰਦਰ ਹੈ, ਅਸੀਂ ਉਸ ਪਾਣੀ ਦੀਆਂ ਮੱਛੀਆਂ ਹਾਂ, ਉਸ ਨਾਮ-ਜਲ ਤੋਂ ਬਿਨਾ ਆਤਮਕ ਮੌਤ ਆ ਜਾਂਦੀ ਹੈ (ਜਿਵੇਂ ਮੱਛੀ ਪਾਣੀ ਤੋਂ ਬਿਨਾ ਮਰ ਜਾਂਦੀ ਹੈ) ॥੪॥੩॥
The Lord is the Treasure of Water; I am just a fish in that water. Without this Water, servant Nanak would die. ||4||3||
हरि जलनिधि हम जल के मीने जन नानक जल बिनु मरीऐ जीउ ॥४॥३॥
ਮਾਝ​ਮਹਲਾ​੪​॥​
Maajh, Fourth Mahalaa:
माझ महला ४ ॥
ਹਰਿ​ਜਨ​ਸੰਤ​ਮਿਲਹੁ​ਮੇਰੇ​ਭਾਈ​॥​
ਹੇ ਹਰੀ ਜਨੋ! ਹੇ ਸੰਤ ਜਨੋ! ਹੇ ਮੇਰੇ ਭਰਾਵੋ! (ਮੈਨੂੰ) ਮਿਲੋ,
O servants of the Lord, O Saints, O my Siblings of Destiny, let us join together!
हरि जन संत मिलहु मेरे भाई ॥
ਮੇਰਾ​ਹਰਿ​ਪ੍ਰਭੁ​ਦਸਹੁ​ਮੈ​ਭੁਖ​ਲਗਾਈ​॥​
ਮੈਨੂੰ ਮੇਰੇ ਹਰੀ ਪਰਮਾਤਮਾ ਦੀ ਦੱਸ ਪਾਵੋ, ਮੈਨੂੰ (ਉਸ ਦੇ ਦੀਦਾਰ ਦੀ) ਭੁੱਖ ਲੱਗੀ ਹੋਈ ਹੈ।
Show me the way to my Lord God-I am so hungry for Him!
मेरा हरि प्रभु दसहु मै भुख लगाई ॥
ਮੇਰੀ​ਸਰਧਾ​ਪੂਰਿ​ਜਗਜੀਵਨ​ਦਾਤੇ​ਮਿਲਿ​ਹਰਿ​ਦਰਸਨਿ​ਮਨੁ​ਭੀਜੈ​ਜੀਉ​॥੧॥​
ਹੇ ਜਗਤ ਦੇ ਜੀਵਨ ਪ੍ਰਭੂ! ਹੇ ਦਾਤਾਰ! ਹੇ ਹਰੀ! ਮੇਰੀ ਇਹ ਸਰਧਾ ਪੂਰੀ ਕਰ ਕਿ ਤੇਰੇ ਦੀਦਾਰ ਵਿਚ ਲੀਨ ਹੋ ਕੇ ਮੇਰਾ ਮਨ (ਤੇਰੇ ਨਾਮ-ਅੰਮ੍ਰਿਤ ਨਾਲ) ਤਰੋ-ਤਰ ਹੋ ਜਾਏ ॥੧॥
Please reward my faith, O Life of the World, O Great Giver. Obtaining the Blessed Vision of the Lord's Darshan, my mind is fulfilled. ||1||
मेरी सरधा पूरि जगजीवन दाते मिलि हरि दरसनि मनु भीजै जीउ ॥१॥
ਮਿਲਿ​ਸਤਸੰਗਿ​ਬੋਲੀ​ਹਰਿ​ਬਾਣੀ​॥​
(ਮੇਰਾ ਮਨ ਲੋਚਦਾ ਹੈ ਕਿ) ਸਾਧ ਸੰਗਤਿ ਵਿਚ ਮਿਲ ਕੇ ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਾਂ।
Joining the Sat Sangat, the True Congregation, I chant the Bani of the Lord's Word.
मिलि सतसंगि बोली हरि बाणी ॥
ਹਰਿ​ਹਰਿ​ਕਥਾ​ਮੇਰੈ​ਮਨਿ​ਭਾਣੀ​॥​
ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਮੇਰੇ ਮਨ ਵਿਚ ਪਿਆਰੀਆਂ ਲੱਗ ਰਹੀਆਂ ਹਨ।
The Sermon of the Lord, Har, Har, is pleasing to my mind.
हरि हरि कथा मेरै मनि भाणी ॥
ਹਰਿ​ਹਰਿ​ਅੰਮ੍ਰਿਤੁ​ਹਰਿ​ਮਨਿ​ਭਾਵੈ​ਮਿਲਿ​ਸਤਿਗੁਰ​ਅੰਮ੍ਰਿਤੁ​ਪੀਜੈ​ਜੀਉ​॥੨॥​
ਆਤਮਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ-ਜਲ ਮੇਰੇ ਮਨ ਵਿਚ ਚੰਗਾ ਲਗ ਰਿਹਾ ਹੈ। ਇਹ ਨਾਮ-ਜਲ ਸਤਿਗੁਰੂ ਨੂੰ ਮਿਲ ਕੇ ਹੀ ਪੀਤਾ ਜਾ ਸਕਦਾ ਹੈ ॥੨॥
The Ambrosial Nectar of the Lord's Name, Har, Har, is so sweet to my mind. Meeting the True Guru, I drink in this Ambrosial Nectar. ||2||
हरि हरि अंम्रितु हरि मनि भावै मिलि सतिगुर अंम्रितु पीजै जीउ ॥२॥
ਵਡਭਾਗੀ​ਹਰਿ​ਸੰਗਤਿ​ਪਾਵਹਿ​॥​
ਵੱਡੇ ਭਾਗਾਂ ਵਾਲੇ ਮਨੁੱਖ ਪ੍ਰਭੂ ਦਾ ਮਿਲਾਪ ਕਰਾਣ ਵਾਲੀ ਸਾਧ ਸੰਗਤਿ ਪ੍ਰਾਪਤ ਕਰਦੇ ਹਨ।
By great good fortune, the Lord's Congregation is found,
वडभागी हरि संगति पावहि ॥
ਭਾਗਹੀਨ​ਭ੍ਰਮਿ​ਚੋਟਾ​ਖਾਵਹਿ​॥​
ਪਰ ਨਿਭਾਗੇ ਬੰਦੇ ਭਟਕਣਾ ਪੈ ਕੇ ਚੋਟਾਂ ਖਾਂਦੇ ਹਨ (ਵਿਕਾਰਾਂ ਦੀਆਂ ਸੱਟਾਂ ਸਹਾਰਦੇ ਹਨ)।
while the unfortunate ones wander around in doubt, enduring painful beatings.
भागहीन भ्रमि चोटा खावहि ॥
ਬਿਨੁ​ਭਾਗਾ​ਸਤਸੰਗੁ​ਨ​ਲਭੈ​ਬਿਨੁ​ਸੰਗਤਿ​ਮੈਲੁ​ਭਰੀਜੈ​ਜੀਉ​॥੩॥​
ਚੰਗੀ ਕਿਸਮਤ ਤੋਂ ਬਿਨਾ ਸਾਧ ਸੰਗਤਿ ਨਹੀਂ ਮਿਲਦੀ। ਸਾਧ ਸੰਗਤਿ ਤੋਂ ਬਿਨਾ (ਮਨੁੱਖ ਦਾ ਮਨ ਵਿਕਾਰਾਂ ਦੀ) ਮੈਲ ਨਾਲ ਲਿਬੜਿਆ ਰਹਿੰਦਾ ਹੈ ॥੩॥
Without good fortune, the Sat Sangat is not found; without this Sangat, people are stained with filth and pollution. ||3||
बिनु भागा सतसंगु न लभै बिनु संगति मैलु भरीजै जीउ ॥३॥
ਮੈ​ਆਇ​ਮਿਲਹੁ​ਜਗਜੀਵਨ​ਪਿਆਰੇ​॥​
ਹੇ ਜਗਤ ਨੂੰ ਜੀਵਨ ਦੇਣ ਵਾਲੇ ਪਿਆਰੇ ਪ੍ਰਭੂ! ਆ ਕੇ ਮੈਨੂੰ ਮਿਲ।
Come and meet me, O Life of the World, my Beloved.
मै आइ मिलहु जगजीवन पिआरे ॥
ਹਰਿ​ਹਰਿ​ਨਾਮੁ​ਦਇਆ​ਮਨਿ​ਧਾਰੇ​॥​
ਹੇ ਹਰੀ! ਆਪਣੇ ਮਨ ਵਿਚ ਦਇਆ ਧਾਰ ਕੇ ਮੈਨੂੰ ਆਪਣਾ ਨਾਮ ਦੇਹ।
Please bless me with Your Mercy, and enshrine Your Name, Har, Har, within my mind.
हरि हरि नामु दइआ मनि धारे ॥
ਗੁਰਮਤਿ​ਨਾਮੁ​ਮੀਠਾ​ਮਨਿ​ਭਾਇਆ​ਜਨ​ਨਾਨਕ​ਨਾਮਿ​ਮਨੁ​ਭੀਜੈ​ਜੀਉ​॥੪॥੪॥​
ਹੇ ਦਾਸ ਨਾਨਕ! (ਆਖ-) ਗੁਰੂ ਦੀ ਮਤਿ ਦੀ ਬਰਕਤਿ ਨਾਲ (ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਦਾ ਨਾਮ ਮਿੱਠਾ ਲੱਗਦਾ ਹੈ ਪਿਆਰਾ ਲੱਗਦਾ ਹੈ, ਉਸ ਦਾ ਮਨ (ਸਦਾ) ਨਾਮ ਵਿਚ ਹੀ ਭਿੱਜਿਆ ਰਹਿੰਦਾ ਹੈ ॥੪॥੪॥
Through the Guru's Teachings, the Sweet Name has become pleasing to my mind. Servant Nanak's mind is drenched and delighted with the Naam. ||4||4||
गुरमति नामु मीठा मनि भाइआ जन नानक नामि मनु भीजै जीउ ॥४॥४॥
ਮਾਝ​ਮਹਲਾ​੪​॥​
Maajh, Fourth Mahalaa:
माझ महला ४ ॥
ਹਰਿ​ਗੁਰ​ਗਿਆਨੁ​ਹਰਿ​ਰਸੁ​ਹਰਿ​ਪਾਇਆ​॥​
ਮੈਂ ਗੁਰੂ ਦੀ ਦਿੱਤੀ ਹੋਈ ਪਰਮਾਤਮਾ ਨਾਲ ਡੂੰਘੀ ਸਾਂਝ ਪ੍ਰਾਪਤ ਕਰ ਲਈ ਹੈ, ਮੈਨੂੰ ਪਰਮਾਤਮਾ ਦਾ ਨਾਮ-ਰਸ ਮਿਲ ਗਿਆ ਹੈ।
Through the Guru, I have obtained the Lord's spiritual wisdom. I have obtained the Sublime Essence of the Lord.
हरि गुर गिआनु हरि रसु हरि पाइआ ॥
ਮਨੁ​ਹਰਿ​ਰੰਗਿ​ਰਾਤਾ​ਹਰਿ​ਰਸੁ​ਪੀਆਇਆ​॥​
ਮੇਰਾ ਮਨ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਗਿਆ ਹੈ, ਮੈਨੂੰ (ਗੁਰੂ ਨੇ) ਪਰਮਾਤਮਾ ਦਾ ਨਾਮ-ਰਸ ਪਿਲਾ ਦਿੱਤਾ ਹੈ।
My mind is imbued with the Love of the Lord; I drink in the Sublime Essence of the Lord.
मनु हरि रंगि राता हरि रसु पीआइआ ॥
ਹਰਿ​ਹਰਿ​ਨਾਮੁ​ਮੁਖਿ​ਹਰਿ​ਹਰਿ​ਬੋਲੀ​ਮਨੁ​ਹਰਿ​ਰਸਿ​ਟੁਲਿ​ਟੁਲਿ​ਪਉਦਾ​ਜੀਉ​॥੧॥​
(ਹੁਣ) ਮੈਂ ਸਦਾ ਪਰਮਾਤਮਾ ਦਾ ਨਾਮ ਮੂੰਹ ਨਾਲ ਉਚਾਰਦਾ ਰਹਿੰਦਾ ਹਾਂ, ਪਰਮਾਤਮਾ ਦੇ ਨਾਮ-ਰਸ ਵਿਚ ਮੇਰਾ ਮਨ ਉਛਲ ਉਛਲ ਪੈਂਦਾ ਹੈ ॥੧॥
With my mouth, I chant the Name of the Lord, Har, Har; my mind is filled to overflowing with the Sublime Essence of the Lord. ||1||
हरि हरि नामु मुखि हरि हरि बोली मनु हरि रसि टुलि टुलि पउदा जीउ ॥१॥
ਆਵਹੁ​ਸੰਤ​ਮੈ​ਗਲਿ​ਮੇਲਾਈਐ​॥​
ਹੇ ਸੰਤ ਜਨੋ! ਆਵੋ, ਮੈਨੂੰ ਆਪਣੇ ਗਲ ਨਾਲ ਲਾ ਲਵੋ,
Come, O Saints, and lead me to my Lord's Embrace.
आवहु संत मै गलि मेलाईऐ ॥
ਮੇਰੇ​ਪ੍ਰੀਤਮ​ਕੀ​ਮੈ​ਕਥਾ​ਸੁਣਾਈਐ​॥​
ਤੇ ਮੈਨੂੰ ਮੇਰੇ ਪ੍ਰੀਤਮ ਪ੍ਰਭੂ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਵੋ।
Recite to me the Sermon of my Beloved.
मेरे प्रीतम की मै कथा सुणाईऐ ॥
ਹਰਿ​ਕੇ​ਸੰਤ​ਮਿਲਹੁ​ਮਨੁ​ਦੇਵਾ​ਜੋ​ਗੁਰਬਾਣੀ​ਮੁਖਿ​ਚਉਦਾ​ਜੀਉ​॥੨॥​
ਹੇ ਪ੍ਰਭੂ ਦੇ ਸੰਤ ਜਨੋ! ਮੈਨੂੰ ਮਿਲੋ। ਜੇਹੜਾ ਕੋਈ ਸਤਿਗੁਰੂ ਦੀ ਬਾਣੀ ਮੂੰਹ ਨਾਲ ਉਚਾਰਦਾ ਹੈ (ਤੇ ਮੈਨੂੰ ਸੁਣਾਂਦਾ ਹੈਂ) ਮੈਂ ਆਪਣਾ ਮਨ ਉਸ ਦੇ ਹਵਾਲੇ ਕਰਦਾ ਹਾਂ ॥੨॥
I dedicate my mind to those Saints of the Lord, who chant the Word of the Guru's Bani with their mouths. ||2||
हरि के संत मिलहु मनु देवा जो गुरबाणी मुखि चउदा जीउ ॥२॥
ਵਡਭਾਗੀ​ਹਰਿ​ਸੰਤੁ​ਮਿਲਾਇਆ​॥​
ਮੇਰੇ ਵੱਡੇ ਭਾਗਾਂ ਨਾਲ ਪਰਮਾਤਮਾ ਨੇ ਮੈਨੂੰ ਗੁਰੂ ਮਿਲਾ ਦਿੱਤਾ,
By great good fortune, the Lord has led me to meet His Saint.
वडभागी हरि संतु मिलाइआ ॥
ਗੁਰਿ​ਪੂਰੈ​ਹਰਿ​ਰਸੁ​ਮੁਖਿ​ਪਾਇਆ​॥​
ਤੇ (ਉਸ) ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ-ਰਸ ਮੇਰੇ ਮੂੰਹ ਵਿਚ ਪਾ ਦਿੱਤਾ ਹੈ।
The Perfect Guru has placed the Sublime Essence of the Lord into my mouth.
गुरि पूरै हरि रसु मुखि पाइआ ॥
ਭਾਗਹੀਨ​ਸਤਿਗੁਰੁ​ਨਹੀ​ਪਾਇਆ​ਮਨਮੁਖੁ​ਗਰਭ​ਜੂਨੀ​ਨਿਤਿ​ਪਉਦਾ​ਜੀਉ​॥੩॥​
ਨਿਭਾਗੇ ਬੰਦਿਆਂ ਨੂੰ ਹੀ ਸਤਿਗੁਰੂ ਨਹੀਂ ਮਿਲਦਾ। ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਰਹਿੰਦਾ ਹੈ, ਉਹ ਸਦਾ ਜੂਨਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੩॥
The unfortunate ones do not find the True Guru; the self-willed manmukhs continually endure reincarnation through the womb. ||3||
भागहीन सतिगुरु नही पाइआ मनमुखु गरभ जूनी निति पउदा जीउ ॥३॥
ਆਪਿ​ਦਇਆਲਿ​ਦਇਆ​ਪ੍ਰਭਿ​ਧਾਰੀ​॥​
ਦਇਆ ਦੇ ਘਰ ਪ੍ਰਭੂ ਨੇ ਜਿਸ ਮਨੁੱਖ ਉੱਤੇ ਮਿਹਰ ਕੀਤੀ,
God, the Merciful, has Himself bestowed His Mercy.
आपि दइआलि दइआ प्रभि धारी ॥
ਮਲੁ​ਹਉਮੈ​ਬਿਖਿਆ​ਸਭ​ਨਿਵਾਰੀ​॥​
ਉਸ ਨੇ (ਆਪਣੇ ਅੰਦਰੋਂ) ਹਉਮੈ ਦੀ ਮੈਲ ਮਾਇਆ ਦੀ ਮੈਲ ਸਾਰੀ ਹੀ ਦੂਰੀ ਕਰ ਲਈ।
He has totally removed the poisonous pollution of egotism.
मलु हउमै बिखिआ सभ निवारी ॥
ਨਾਨਕ​ਹਟ​ਪਟਣ​ਵਿਚਿ​ਕਾਂਇਆ​ਹਰਿ​ਲੈਂਦੇ​ਗੁਰਮੁਖਿ​ਸਉਦਾ​ਜੀਉ​॥੪॥੫॥​
ਹੇ ਨਾਨਕ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਹਨ, ਉਹ (ਆਪਣੇ) ਸਰੀਰ-ਹੱਟ ਵਿਚ ਹੀ ਸਰੀਰ-ਸ਼ਹਰ ਵਿਚ ਹੀ (ਟਿਕ ਕੇ) ਪਰਮਾਤਮਾ ਦੇ ਨਾਮ ਦਾ ਸੌਦਾ ਖ਼ਰੀਦਦੇ ਹਨ ॥੪॥੫॥
O Nanak, in the shops of the city of the human body, the Gurmukhs buy the merchandise of the Lord's Name. ||4||5||
नानक हट पटण विचि कांइआ हरि लैंदे गुरमुखि सउदा जीउ ॥४॥५॥
ਮਾਝ​ਮਹਲਾ​੪​॥​
Maajh, Fourth Mahalaa:
माझ महला ४ ॥
ਹਉ​ਗੁਣ​ਗੋਵਿੰਦ​ਹਰਿ​ਨਾਮੁ​ਧਿਆਈ​॥​
(ਮੇਰੀ ਅਰਦਾਸਿ ਹੈ ਕਿ) ਮੈਂ ਗੋਬਿੰਦ ਦੇ ਗੁਣ ਗਾਵਾਂ, ਮੈਂ ਹਰੀ ਦਾ ਨਾਮ ਸਿਮਰਾਂ,
I meditate on the Glorious Praises of the Lord of the Universe, and the Name of the Lord.
हउ गुण गोविंद हरि नामु धिआई ॥
ਮਿਲਿ​ਸੰਗਤਿ​ਮਨਿ​ਨਾਮੁ​ਵਸਾਈ​॥​
ਤੇ ਸਾਧ ਸੰਗਤਿ ਵਿਚ ਮਿਲ ਕੇ ਮੈਂ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਵਾਂ।
Joining the Sangat, the Holy Congregation, the Name comes to dwell in the mind.
मिलि संगति मनि नामु वसाई ॥
ਹਰਿ​ਪ੍ਰਭ​ਅਗਮ​ਅਗੋਚਰ​ਸੁਆਮੀ​ਮਿਲਿ​ਸਤਿਗੁਰ​ਹਰਿ​ਰਸੁ​ਕੀਚੈ​ਜੀਉ​॥੧॥​
ਹੇ ਹਰੀ! ਹੇ ਪ੍ਰਭੂ! ਹੇ ਅਪਹੁੰਚ (ਪ੍ਰਭੂ)! ਹੇ ਅਗੋਚਰ (ਪ੍ਰਭੂ)! ਹੇ ਸੁਆਮੀ! (ਜੇ ਤੇਰੀ ਮਿਹਰ ਹੋਵੇ ਤਾਂ) ਸਤਿਗੁਰੂ ਨੂੰ ਮਿਲ ਕੇ ਤੇਰੇ ਨਾਮ ਦਾ ਆਨੰਦ ਮਾਣਿਆ ਜਾ ਸਕਦਾ ਹੈ ॥੧॥
The Lord God is our Lord and Master, Inaccessible and Unfathomable. Meeting the True Guru, I enjoy the Sublime Essence of the Lord. ||1||
हरि प्रभ अगम अगोचर सुआमी मिलि सतिगुर हरि रसु कीचै जीउ ॥१॥