ਕਿਤੁਬਿਧਿਆਸਾਮਨਸਾਖਾਈ॥
ਮਨ ਦੀਆਂ ਆਸਾਂ ਤੇ ਮਨ ਦੇ ਫੁਰਨੇ ਤੂੰ ਕਿਵੇਂ ਮੁਕਾ ਲਏ ਹਨ?
How have you subdued your hopes and desires?
कितु बिधि आसा मनसा खाई ॥
ਕਿਤੁਬਿਧਿਜੋਤਿਨਿਰੰਤਰਿਪਾਈ॥
ਰੱਬੀ ਪ੍ਰਕਾਸ਼ ਤੈਨੂੰ ਇੱਕ-ਰਸ ਕਿਵੇਂ ਮਿਲ ਪਿਆ ਹੈ?
How have you found the Light deep within your nucleus?
कितु बिधि जोति निरंतरि पाई ॥
ਬਿਨੁਦੰਤਾਕਿਉਖਾਈਐਸਾਰੁ॥
(ਮਾਇਆ ਦੇ ਇਸ ਪ੍ਰਭਾਵ ਤੋਂ ਬਚਣਾ ਇਉਂ ਹੀ ਔਖਾ ਹੈ ਜਿਵੇਂ ਬਿਨਾ ਦੰਦਾਂ ਦੇ ਲੋਹਾ ਚੱਬਣਾ) ਦੰਦਾਂ ਤੋਂ ਬਿਨਾ ਲੋਹਾ ਕਿਵੇਂ ਚੱਬਿਆ ਜਾਏ?
Without teeth, how can you eat iron?
बिनु दंता किउ खाईऐ सारु ॥
ਨਾਨਕਸਾਚਾਕਰਹੁਬੀਚਾਰੁ॥੧੯॥
ਹੇ ਨਾਨਕ! ਕੋਈ ਸਹੀ ਵੀਚਾਰ ਦੱਸੋ (ਭਾਵ, ਕੋਈ ਐਸਾ ਵੀਚਾਰ ਦੱਸੋ ਜੋ ਅਸਾਡੇ ਮਨ ਲੱਗੇ ਜਾਏ) ॥੧੯॥
Give us your true opinion, Nanak." ||19||
नानक साचा करहु बीचारु ॥१९॥
ਸਤਿਗੁਰਕੈਜਨਮੇਗਵਨੁਮਿਟਾਇਆ॥
(ਉੱਤਰ:) ਜਿਉਂ ਜਿਉਂ ਸਤਿਗੁਰੂ ਦੀ ਸਿੱਖਿਆ ਤੇ ਤੁਰੇ, ਤਿਉਂ ਤਿਉਂ ਮਨ ਦੀ ਭਟਕਣਾ ਮੁੱਕਦੀ ਗਈ।
Born into the House of the True Guru, my wandering in reincarnation ended.
सतिगुर कै जनमे गवनु मिटाइआ ॥
ਅਨਹਤਿਰਾਤੇਇਹੁਮਨੁਲਾਇਆ॥
ਜਿਉਂ ਜਿਉਂ ਇੱਕ-ਰਸ ਵਿਆਪਕ ਪ੍ਰਭੂ ਵਿਚ ਜੁੜਨ ਦਾ ਆਨੰਦ ਆਇਆ, ਤਿਉਂ ਤਿਉਂ ਇਹ ਮਨ ਪਰਚਦਾ ਗਿਆ।
My mind is attached and attuned to the unstruck sound current.
अनहति राते इहु मनु लाइआ ॥
ਮਨਸਾਆਸਾਸਬਦਿਜਲਾਈ॥
ਮਨ ਦੇ ਫੁਰਨੇ ਤੇ ਦੁਨੀਆ ਵਾਲੀਆਂ ਆਸਾਂ ਅਸਾਂ ਗੁਰੂ ਦੇ ਸ਼ਬਦ ਦੀ ਰਾਹੀਂ ਸਾੜੀਆਂ ਹਨ,
Through the Word of the Shabad, my hopes and desires have been burnt away.
मनसा आसा सबदि जलाई ॥
ਗੁਰਮੁਖਿਜੋਤਿਨਿਰੰਤਰਿਪਾਈ॥
ਗੁਰੂ ਦੇ ਸਨਮੁਖ ਹੋਇਆਂ ਹੀ ਇੱਕ-ਰਸ ਰੱਬੀ ਪ੍ਰਕਾਸ਼ ਲੱਭਾ ਹੈ।
As Gurmukh, I found the Light deep within the nucleus of my self.
गुरमुखि जोति निरंतरि पाई ॥
ਤ੍ਰੈਗੁਣਮੇਟੇਖਾਈਐਸਾਰੁ॥
(ਇਸ ਰੱਬੀ ਪ੍ਰਕਾਸ਼ ਦੀ ਬਰਕਤ ਨਾਲ) ਅਸਾਂ ਮਾਇਆ ਦੇ ਝਲਕੇ ਦੇ ਤਿੰਨਾਂ ਹੀ ਕਿਸਮਾਂ ਦੇ ਅਸਰ (ਤਮੋ, ਰਜੋ, ਸਤੋ) ਆਪਣੇ ਉਤੇ ਪੈਣ ਨਹੀਂ ਦਿੱਤੇ, ਤੇ (ਇਸ ਤਰ੍ਹਾਂ ਮਾਇਆ ਦੀ ਚੋਟ ਤੋਂ ਬਚਣ ਦਾ ਇਹ ਅੱਤਿ ਔਖਾ ਕੰਮ-ਰੂਪ) ਲੋਹਾ ਚੱਬਿਆ ਗਿਆ ਹੈ।
Eradicating the three qualities, one eats iron.
त्रै गुण मेटे खाईऐ सारु ॥
ਨਾਨਕਤਾਰੇਤਾਰਣਹਾਰੁ॥੨੦॥
(ਪਰ) ਹੇ ਨਾਨਕ! (ਇਸ 'ਦੁਤਰ ਸਾਗਰ' ਤੋਂ) ਤਾਰਣ ਦੇ ਸਮਰੱਥ ਪ੍ਰਭੂ ਆਪ ਹੀ ਤਾਰਦਾ ਹੈ ॥੨੦॥
O Nanak, the Emancipator emancipates. ||20||
नानक तारे तारणहारु ॥२०॥
ਆਦਿਕਉਕਵਨੁਬੀਚਾਰੁਕਥੀਅਲੇਸੁੰਨਕਹਾਘਰਵਾਸੋ॥
(ਪ੍ਰਸ਼ਨ:) ਤੁਸੀ (ਸ੍ਰਿਸ਼ਟੀ ਦੇ) ਮੁੱਢ ਦਾ ਕੀਹ ਵਿਚਾਰ ਦੱਸਦੇ ਹੋ? (ਤਦੋਂ) ਅਫੁਰ ਪਰਮਾਤਮਾ ਦਾ ਟਿਕਾਣਾ ਕਿਥੇ ਸੀ?
"What can you tell us about the beginning? In what home did the absolute dwell then?
आदि कउ कवनु बीचारु कथीअले सुंन कहा घर वासो ॥
ਗਿਆਨਕੀਮੁਦ੍ਰਾਕਵਨਕਥੀਅਲੇਘਟਿਘਟਿਕਵਨਨਿਵਾਸੋ॥
ਪਰਮਾਤਮਾ ਨਾਲ ਜਾਣ-ਪਛਾਣ ਦਾ ਕੀਹ ਸਾਧਨ ਦੱਸਦੇ ਹੋ? ਹਰੇਕ ਘਟ ਵਿਚ ਕਿਸ ਦਾ ਨਿਵਾਸ ਹੈ?
What are the ear-rings of spiritual wisdom? Who dwells in each and every heart?
गिआन की मुद्रा कवन कथीअले घटि घटि कवन निवासो ॥
ਕਾਲਕਾਠੀਗਾਕਿਉਜਲਾਈਅਲੇਕਿਉਨਿਰਭਉਘਰਿਜਾਈਐ॥
ਕਾਲ ਦੀ ਚੋਟ ਕਿਵੇਂ ਮੁਕਾਈ ਜਾਏ? ਨਿਰਭੈਤਾ ਦੇ ਦਰਜੇ ਤੇ ਕਿਵੇਂ ਅੱਪੜੀਦਾ ਹੈ?
How can one avoid the attack of death? How can one enter the home of fearlessness?
काल का ठीगा किउ जलाईअले किउ निरभउ घरि जाईऐ ॥
ਸਹਜਸੰਤੋਖਕਾਆਸਣੁਜਾਣੈਕਿਉਛੇਦੇਬੈਰਾਈਐ॥
ਕਿਵੇਂ (ਹਉਮੈ) ਵੈਰੀ ਦਾ ਨਾਸ ਹੋਵੇ ਜਿਸ ਕਰਕੇ ਸਹਜ ਤੇ ਸੰਤੋਖ ਦਾ ਆਸਣ ਪਛਾਣ ਲਿਆ ਜਾਏ (ਭਾਵ, ਜਿਸ ਕਰਕੇ ਸਹਜ ਤੇ ਸੰਤੋਖ ਪ੍ਰਾਪਤ ਹੋਵੇ)?
How can one know the posture of intuition and contentment, and overcome one's adversaries?"
सहज संतोख का आसणु जाणै किउ छेदे बैराईऐ ॥
ਗੁਰਕੈਸਬਦਿਹਉਮੈਬਿਖੁਮਾਰੈਤਾਨਿਜਘਰਿਹੋਵੈਵਾਸੋ॥
(ਉੱਤਰ:) (ਜੋ ਮਨੁੱਖ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਦੇ ਜ਼ਹਿਰ ਨੂੰ ਮੁਕਾ ਲਏ, ਤਾਂ ਨਿੱਜ ਸਰੂਪ ਵਿਚ ਟਿਕ ਜਾਂਦਾ ਹੈ।
Through the Word of the Guru's Shabad, egotism and corruption are conquered, and then one comes to dwell in the home of the self within.
गुर कै सबदि हउमै बिखु मारै ता निज घरि होवै वासो ॥
ਜਿਨਿਰਚਿਰਚਿਆਤਿਸੁਸਬਦਿਪਛਾਣੈਨਾਨਕੁਤਾਕਾਦਾਸੋ॥੨੧॥
ਜਿਸ ਪ੍ਰਭੂ ਨੇ ਰਚਨਾ ਰਚੀ ਹੈ ਜੋ ਮਨੁੱਖ ਉਸ ਨੂੰ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਛਾਣਦਾ ਹੈ ਨਾਨਕ ਉਸ ਦਾ ਦਾਸ ਹੈ ॥੨੧॥
One who realizes the Shabad of the One who created the creation - Nanak is his slave. ||21||
जिनि रचि रचिआ तिसु सबदि पछाणै नानकु ता का दासो ॥२१॥
ਕਹਾਤੇਆਵੈਕਹਾਇਹੁਜਾਵੈਕਹਾਇਹੁਰਹੈਸਮਾਈ॥
(ਪ੍ਰਸ਼ਨ:) ਇਹ ਜੀਵ ਕਿਥੋਂ ਆਉਂਦਾ ਹੈ? ਕਿਥੇ ਜਾਂਦਾ ਹੈ? ਕਿਥੇ ਟਿਕਿਆ ਰਹਿੰਦਾ ਹੈ? (ਭਾਵ, ਜੀਵ ਕਿਵੇਂ ਜੀਵਨ ਬਿਤੀਤ ਕਰਦਾ ਹੈ?)
"Where did we come from? Where are we going? Where will we be absorbed?
कहा ते आवै कहा इहु जावै कहा इहु रहै समाई ॥
ਏਸੁਸਬਦਕਉਜੋਅਰਥਾਵੈਤਿਸੁਗੁਰਤਿਲੁਨਤਮਾਈ॥
ਜੋ ਇਹ ਗੱਲ ਸਮਝਾ ਦੇਵੇ, (ਅਸੀਂ ਮੰਨਾਂਗੇ ਕਿ) ਉਸ ਗੁਰੂ ਨੂੰ ਰਤਾ ਭੀ ਲੋਭ ਨਹੀਂ ਹੈ।
One who reveals the meaning of this Shabad is the Guru, who has no greed at all.
एसु सबद कउ जो अरथावै तिसु गुर तिलु न तमाई ॥
ਕਿਉਤਤੈਅਵਿਗਤੈਪਾਵੈਗੁਰਮੁਖਿਲਗੈਪਿਆਰੋ॥
ਜੀਵ ਜਗਤ ਦੇ ਮੂਲ ਤੇ ਅਦ੍ਰਿਸ਼ਟ ਪ੍ਰਭੂ ਨੂੰ ਕਿਵੇਂ ਮਿਲੇ? ਗੁਰੂ ਦੀ ਰਾਹੀਂ (ਪ੍ਰਭੂ ਨਾਲ ਇਸ ਦਾ) ਪਿਆਰ ਕਿਵੇਂ ਬਣੇ?
How can one find the essence of the unmanifest reality? How does one become Gurmukh, and enshrine love for the Lord?
किउ ततै अविगतै पावै गुरमुखि लगै पिआरो ॥
ਆਪੇਸੁਰਤਾਆਪੇਕਰਤਾਕਹੁਨਾਨਕਬੀਚਾਰੋ॥
ਹੇ ਨਾਨਕ! (ਸਾਨੂੰ ਉਸ ਪ੍ਰਭੂ ਦੀ) ਵਿਚਾਰ ਦੱਸ ਜੋ ਆਪ ਹੀ (ਜੀਵਾਂ ਨੂੰ) ਪੈਦਾ ਕਰਨ ਵਾਲਾ ਹੈ ਤੇ ਆਪ ਹੀ, (ਉਹਨਾਂ ਦੀ) ਸੁਣਨ ਵਾਲਾ ਹੈ।
He Himself is consciousness, He Himself is the Creator; share with us, Nanak, your wisdom."
आपे सुरता आपे करता कहु नानक बीचारो ॥
ਹੁਕਮੇਆਵੈਹੁਕਮੇਜਾਵੈਹੁਕਮੇਰਹੈਸਮਾਈ॥
(ਉੱਤਰ:) (ਜੀਵ ਪ੍ਰਭੂ ਦੇ) ਹੁਕਮ ਵਿਚ ਹੀ (ਇਥੇ) ਆਉਂਦਾ ਹੈ, ਹੁਕਮ ਵਿਚ ਹੀ (ਇਥੋਂ) ਤੁਰ ਜਾਂਦਾ ਹੈ, ਜੀਵ ਨੂੰ ਹੁਕਮ ਵਿਚ ਹੀ ਜੀਵਨ ਬਿਤੀਤ ਕਰਨਾ ਪੈਂਦਾ ਹੈ।
By His Command we come, and by His Command we go; by His Command, we merge in absorption.
हुकमे आवै हुकमे जावै हुकमे रहै समाई ॥
ਪੂਰੇਗੁਰਤੇਸਾਚੁਕਮਾਵੈਗਤਿਮਿਤਿਸਬਦੇਪਾਈ॥੨੨॥
ਪੂਰੇ ਗੁਰੂ ਦੀ ਰਾਹੀਂ ਮਨੁੱਖ ਸੱਚੇ ਪ੍ਰਭੂ ਦੇ (ਸਿਮਰਨ ਦੀ) ਕਮਾਈ ਕਰਦਾ ਹੈ, ਇਹ ਗੱਲ ਗੁਰੂ ਦੇ ਸ਼ਬਦ ਤੋਂ ਹੀ ਮਿਲਦੀ ਹੈ ਕਿ ਪ੍ਰਭੂ ਕਿਹੋ ਜਿਹਾ ਹੈ ਤੇ ਕੇਡਾ (ਬੇਅੰਤ) ਹੈ ॥੨੨॥
Through the Perfect Guru, live the Truth; through the Word of the Shabad, the state of dignity is attained. ||22||
पूरे गुर ते साचु कमावै गति मिति सबदे पाई ॥२२॥
ਆਦਿਕਉਬਿਸਮਾਦੁਬੀਚਾਰੁਕਥੀਅਲੇਸੁੰਨਨਿਰੰਤਰਿਵਾਸੁਲੀਆ॥
(ਪਉੜੀ ਨੰ: ੨੧ ਤੇ ੨੨ ਦਾ ਉੱਤਰ:) ਸ੍ਰਿਸ਼ਟੀ ਦੇ ਮੁੱਢ ਦਾ ਵੀਚਾਰ ਤਾਂ "ਅਸਚਰਜ, ਅਸਚਰਜ" ਹੀ ਕਿਹਾ ਜਾ ਸਕਦਾ ਹੈ, (ਤਦੋਂ) ਇੱਕ-ਰਸ ਅਫੁਰ ਪਰਮਾਤਮਾ ਦਾ ਹੀ ਵਜੂਦ ਸੀ।
We can only express a sense of wonder about the beginning. The absolute abided endlessly deep within Himself then.
आदि कउ बिसमादु बीचारु कथीअले सुंन निरंतरि वासु लीआ ॥
ਅਕਲਪਤਮੁਦ੍ਰਾਗੁਰਗਿਆਨੁਬੀਚਾਰੀਅਲੇਘਟਿਘਟਿਸਾਚਾਸਰਬਜੀਆ॥
ਗਿਆਨ ਦਾ ਅਸਲੀ ਸਾਧਨ ਇਹ ਸਮਝੋ ਕਿ ਸਤਿਗੁਰੂ ਤੋਂ ਮਿਲਿਆ ਗਿਆਨ ਹੋਵੇ (ਭਾਵ, ਗਿਆਨ ਪ੍ਰਾਪਤ ਕਰਨ ਦਾ ਅਸਲੀ ਸਾਧਨ ਸਤਿਗੁਰੂ ਦੀ ਸਰਣ ਹੀ ਹੈ)। ਹਰੇਕ ਘਟ ਵਿਚ, ਸਾਰੇ ਜੀਵਾਂ ਵਿਚ, ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ ਵੱਸਦਾ ਹੈ।
Consider freedom from desire to be the ear-rings of the Guru's spiritual wisdom. The True Lord, the Soul of all, dwells within each and every heart.
अकलपत मुद्रा गुर गिआनु बीचारीअले घटि घटि साचा सरब जीआ ॥
ਗੁਰਬਚਨੀਅਵਿਗਤਿਸਮਾਈਐਤਤੁਨਿਰੰਜਨੁਸਹਜਿਲਹੈ॥
ਅਦ੍ਰਿਸ਼ਟ ਪ੍ਰਭੂ ਵਿਚ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਲੀਨ ਹੋਈਦਾ ਹੈ, (ਗੁਰ-ਸ਼ਬਦ ਦੀ ਰਾਹੀਂ) ਅਡੋਲ ਅਵਸਥਾ ਵਿਚ ਟਿਕਿਆਂ ਜਗਤ ਦਾ ਮੂਲ ਨਿਰੰਜਨ (ਮਾਇਆ ਤੋਂ ਰਹਿਤ ਪ੍ਰਭੂ) ਲੱਭ ਪੈਂਦਾ ਹੈ।
Through the Guru's Word, one merges in the absolute, and intuitively receives the immaculate essence.
गुर बचनी अविगति समाईऐ ततु निरंजनु सहजि लहै ॥
ਨਾਨਕਦੂਜੀਕਾਰਨਕਰਣੀਸੇਵੈਸਿਖੁਸੁਖੋਜਿਲਹੈ॥
(ਨਿਰੰਜਨ ਨੂੰ ਲੱਭਣ ਲਈ ਗੁਰੂ ਦੇ ਬਚਨਾਂ ਉੱਤੇ ਤੁਰਨ ਤੋਂ ਛੁਟ) ਹੋਰ ਕੋਈ ਕਾਰ ਕਰਨ ਦੀ ਲੋੜ ਨਹੀਂ, ਜੋ ਸਿੱਖ (ਗੁਰ-ਆਸ਼ੇ ਅਨੁਸਾਰ) ਸੇਵਾ ਕਰਦਾ ਹੈ ਉਹ ਭਾਲ ਕੇ 'ਨਿਰੰਜਨ' ਨੂੰ ਲੱਭ ਲੈਂਦਾ ਹੈ।
O Nanak, that Sikh who seeks and finds the Way does not serve any other.
नानक दूजी कार न करणी सेवै सिखु सु खोजि लहै ॥
ਹੁਕਮੁਬਿਸਮਾਦੁਹੁਕਮਿਪਛਾਣੈਜੀਅਜੁਗਤਿਸਚੁਜਾਣੈਸੋਈ॥
ਹੇ ਨਾਨਕ! 'ਹੁਕਮ' ਮੰਨਣਾ ਅਸਚਰਜ (ਖ਼ਿਆਲ) ਹੈ ਭਾਵ, ਇਹ (ਖ਼ਿਆਲ ਕਿ ਗੁਰੂ ਦੇ ਹੁਕਮ ਵਿਚ ਤੁਰਿਆਂ "ਅਵਿਗਤ" ਵਿਚ ਸਮਾਈਦਾ ਹੈ ਹੈਰਾਨਗੀ ਪੈਦਾ ਕਰਨ ਵਾਲਾ ਹੈ; ਪਰ) ਜੋ ਮਨੁੱਖ 'ਹੁਕਮ' ਵਿਚ (ਤੁਰ ਕੇ 'ਹੁਕਮ' ਨੂੰ) ਪਛਾਣਦਾ ਹੈ ਉਹ ਜੀਵਨ ਦੀ (ਸਹੀ) ਜੁਗਤਿ ਤੇ 'ਸਚ' ਨੂੰ ਜਾਣ ਲੈਂਦਾ ਹੈ।
Wonderful and amazing is His Command; He alone realizes His Command and knows the true way of life of His creatures.
हुकमु बिसमादु हुकमि पछाणै जीअ जुगति सचु जाणै सोई ॥
ਆਪੁਮੇਟਿਨਿਰਾਲਮੁਹੋਵੈਅੰਤਰਿਸਾਚੁਜੋਗੀਕਹੀਐਸੋਈ॥੨੩॥
ਉਹ 'ਆਪਾ ਭਾਵ' ਮਿਟਾ ਕੇ (ਦੁਨੀਆ ਵਿਚ ਰਹਿੰਦਾ ਹੋਇਆ ਭੀ ਦੁਨੀਆ ਤੋਂ) ਵੱਖਰਾ ਹੁੰਦਾ ਹੈ (ਕਿਉਂਕਿ ਉਸ ਦੇ) ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ (ਸਾਖਿਆਤ) ਹੈ, (ਬੱਸ!) ਐਸਾ ਮਨੁੱਖ ਹੀ ਜੋਗੀ ਅਖਵਾਣ ਦੇ ਯੋਗ ਹੈ ॥੨੩॥
One who eradicates his self-conceit becomes free of desire; he alone is a Yogi, who enshrines the True Lord deep within. ||23||
आपु मेटि निरालमु होवै अंतरि साचु जोगी कहीऐ सोई ॥२३॥
ਅਵਿਗਤੋਨਿਰਮਾਇਲੁਉਪਜੇਨਿਰਗੁਣਤੇਸਰਗੁਣੁਥੀਆ॥
(ਜਦੋਂ) ਅਦ੍ਰਿਸ਼ਟ ਅਵਸਥਾ ਤੋਂ ਨਿਰਮਲ ਪ੍ਰਭੂ ਪਰਗਟ ਹੁੰਦਾ ਹੈ ਤੇ ਨਿਰਗੁਣ ਰੂਪ ਤੋਂ ਸਰਗੁਣ ਬਣਦਾ ਹੈ (ਭਾਵ, ਆਪਣੇ ਅਦ੍ਰਿਸ਼ਟ ਆਤਮਕ ਸਰੂਪ ਤੋਂ ਆਕਾਰ ਵਾਲਾ ਬਣ ਕੇ ਸੂਖਮ ਤੇ ਅਸਥੂਲ ਰੂਪ ਧਾਰ ਲੈਂਦਾ ਹੈ,
From His state of absolute existence, He assumed the immaculate form; from formless, He assumed the supreme form.
अविगतो निरमाइलु उपजे निरगुण ते सरगुणु थीआ ॥
ਸਤਿਗੁਰਪਰਚੈਪਰਮਪਦੁਪਾਈਐਸਾਚੈਸਬਦਿਸਮਾਇਲੀਆ॥
ਤਦੋਂ ਇਸ ਦ੍ਰਿਸ਼ਟਮਾਨ ਸੰਸਾਰ ਵਿਚੋਂ ਜਿਸ ਜੀਵ ਦਾ ਮਨ ਸਤਿਗੁਰੂ ਦੇ ਸ਼ਬਦ ਨਾਲ ਪਤੀਜਦਾ ਜਾਂਦਾ ਹੈ (ਉਸ ਜੀਵ ਨੂੰ) ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ (ਤਦੋਂ ਸਮਝੋ ਕਿ) ਗੁਰੂ ਦੇ ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਨੇ (ਉਸ ਨੂੰ ਆਪਣੇ ਵਿਚ) ਲੀਨ ਕਰ ਲਿਆ ਹੈ।
By pleasing the True Guru, the supreme status is obtained, and one is absorbed in the True Word of the Shabad.
सतिगुर परचै परम पदु पाईऐ साचै सबदि समाइ लीआ ॥
ਏਕੇਕਉਸਚੁਏਕਾਜਾਣੈਹਉਮੈਦੂਜਾਦੂਰਿਕੀਆ॥
(ਤਦੋਂ) ਉਹ ਕੇਵਲ ਇਕ ਪ੍ਰਭੂ ਨੂੰ ਹੀ (ਸਦਾ ਰਹਿਣ ਵਾਲੀ ਹਸਤੀ) ਜਾਣਦਾ ਹੈ, ਉਸ ਨੇ ਹਉਮੈ ਅਤੇ ਦੂਜਾ-ਭਾਵ (ਭਾਵ, ਪ੍ਰਭੂ ਤੋਂ ਬਿਨਾ ਕਿਸੇ ਹੋਰ ਅਜੇਹੀ ਹਸਤੀ ਦੀ ਸੰਭਾਵਨਾ ਦਾ ਖ਼ਿਆਲ) ਦੂਰ ਕਰ ਲਿਆ ਹੁੰਦਾ ਹੈ,
He knows the True Lord as the One and only; he sends his egotism and duality far away.
एके कउ सचु एका जाणै हउमै दूजा दूरि कीआ ॥
ਸੋਜੋਗੀਗੁਰਸਬਦੁਪਛਾਣੈਅੰਤਰਿਕਮਲੁਪ੍ਰਗਾਸੁਥੀਆ॥
(ਬੱਸ!) ਉਹੀ (ਅਸਲ) ਜੋਗੀ ਹੈ, ਉਹ ਸਤਿਗੁਰੂ ਦੇ ਸ਼ਬਦ ਨੂੰ ਸਮਝਦਾ ਹੈ ਉਸ ਦੇ ਅੰਦਰ (ਰਿਹਦਾ-ਰੂਪ) ਕੌਲ ਫੁੱਲ ਖਿੜ ਪਿਆ ਹੁੰਦਾ ਹੈ।
He alone is a Yogi, who realizes the Word of the Guru's Shabad; the lotus of the heart blossoms forth within.
सो जोगी गुर सबदु पछाणै अंतरि कमलु प्रगासु थीआ ॥
ਜੀਵਤੁਮਰੈਤਾਸਭੁਕਿਛੁਸੂਝੈਅੰਤਰਿਜਾਣੈਸਰਬਦਇਆ॥
ਜੋ ਮਨੁੱਖ ਜੀਊਂਦਾ ਹੀ ਮਰਦਾ ਹੈ (ਭਾਵ, 'ਹਉਮੈ' ਦਾ ਤਿਆਗ ਕਰਦਾ ਹੈ, ਸੁਆਰਥ ਮਿਟਾਂਦਾ ਹੈ) ਉਸ ਨੂੰ (ਜ਼ਿੰਦਗੀ ਦੇ) ਹਰੇਕ (ਪਹਿਲੂ) ਦੀ ਸਮਝ ਆ ਜਾਂਦੀ ਹੈ, ਉਹ ਮਨੁੱਖ ਸਾਰੇ ਜੀਵਾਂ ਉਤੇ ਦਇਆ ਕਰਨ (ਦਾ ਅਸੂਲ) ਆਪਣੇ ਮਨ ਵਿਚ ਪੱਕਾ ਕਰ ਲੈਂਦਾ ਹੈ।
If one remains dead while yet alive, then he understands everything; he knows the Lord deep within himself, who is kind and compassionate to all.
जीवतु मरै ता सभु किछु सूझै अंतरि जाणै सरब दइआ ॥
ਨਾਨਕਤਾਕਉਮਿਲੈਵਡਾਈਆਪੁਪਛਾਣੈਸਰਬਜੀਆ॥੨੪॥
ਹੇ ਨਾਨਕ! ਉਸੇ ਮਨੁੱਖ ਨੂੰ ਇੱਜ਼ਤ ਮਿਲਦੀ ਹੈ, ਉਹ ਸਾਰੇ ਜੀਵਾਂ ਵਿਚ ਆਪਣੇ ਆਪ ਨੂੰ ਵੇਖਦਾ ਹੈ (ਭਾਵ, ਉਹ ਉਸੇ ਜੋਤਿ ਨੂੰ ਸਭ ਵਿਚ ਵੇਖਦਾ ਹੈ ਜੋ ਉਸ ਦੇ ਆਪਣੇ ਅੰਦਰ ਹੈ) ॥੨੪॥
O Nanak, he is blessed with glorious greatness; he realizes himself in all beings. ||24||
नानक ता कउ मिलै वडाई आपु पछाणै सरब जीआ ॥२४॥
ਸਾਚੌਉਪਜੈਸਾਚਿਸਮਾਵੈਸਾਚੇਸੂਚੇਏਕਮਇਆ॥
(ਗੁਰਮੁਖਿ) ਸੱਚੇ ਪ੍ਰਭੂ ਤੋਂ ਪੈਦਾ ਹੁੰਦਾ ਹੈ ਤੇ ਸੱਚੇ ਵਿਚ ਹੀ ਲੀਨ ਰਹਿੰਦਾ ਹੈ; ਪ੍ਰਭੂ ਤੇ ਗੁਰਮੁਖਿ ਇੱਕ-ਰੂਪ ਹੋ ਜਾਂਦੇ ਹਨ।
We emerge from Truth, and merge into Truth again. The pure being merges into the One True Lord.
साचौ उपजै साचि समावै साचे सूचे एक मइआ ॥
ਝੂਠੇਆਵਹਿਠਵਰਨਪਾਵਹਿਦੂਜੈਆਵਾਗਉਣੁਭਇਆ॥
ਪਰ ਝੂਠੇ (ਭਾਵ, ਨਾਸਵੰਤ ਮਾਇਆ ਵਿਚ ਲੱਗੇ ਹੋਏ ਬੰਦੇ) ਜਗਤ ਆਉਂਦੇ ਹਨ, ਉਹਨਾਂ ਨੂੰ ਮਨ ਦਾ ਟਿਕਾਉ ਨਹੀਂ ਹਾਸਲ ਹੁੰਦਾ (ਸੋ ਇਸ) ਦੂਜੇ-ਭਾਵ ਦੇ ਕਾਰਣ ਉਹਨਾਂ ਦਾ ਜਨਮ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ।
The false come, and find no place of rest; in duality, they come and go.
झूठे आवहि ठवर न पावहि दूजै आवा गउणु भइआ ॥
ਆਵਾਗਉਣੁਮਿਟੈਗੁਰਸਬਦੀਆਪੇਪਰਖੈਬਖਸਿਲਇਆ॥
ਇਹ ਜਨਮ ਮਰਨ ਦਾ ਚੱਕਰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਮਿਟਦਾ ਹੈ (ਗੁਰ-ਸ਼ਬਦ ਵਿਚ ਜੁੜੇ ਮਨੁੱਖ ਨੂੰ) ਪ੍ਰਭੂ ਆਪ ਪਛਾਣ ਲੈਂਦਾ ਹੈ, ਤੇ (ਉਸ ਉਤੇ) ਮੇਹਰ ਕਰਦਾ ਹੈ।
This coming and going in reincarnation is ended through the Word of the Guru's Shabad; the Lord Himself analyzes and grants His forgiveness.
आवा गउणु मिटै गुर सबदी आपे परखै बखसि लइआ ॥
ਏਕਾਬੇਦਨਦੂਜੈਬਿਆਪੀਨਾਮੁਰਸਾਇਣੁਵੀਸਰਿਆ॥
(ਪਰ ਜਿਨ੍ਹਾਂ ਨੂੰ) ਸਾਰੇ-ਰਸਾਂ-ਦਾ-ਘਰ-ਪ੍ਰਭੂ ਦਾ ਨਾਮ ਵਿੱਸਰ ਜਾਂਦਾ ਹੈ ਉਹਨਾਂ ਨੂੰ ਦੂਜੇ-ਭਾਵ ਵਿਚ ਫਸਣ ਦੇ ਕਾਰਨ ਇਹ ਹਉਮੈ ਦੀ ਪੀੜਾ ਸਤਾਂਦੀ ਹੈ।
One who suffers from the disease of duality, forgets the Naam, the source of nectar.
एका बेदन दूजै बिआपी नामु रसाइणु वीसरिआ ॥