GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 935
Display Settings
Translations
ਨਾ​ਤਿਸੁ​ਗਿਆਨੁ​ਨ​ਧਿਆਨੁ​ਹੈ​ਨਾ​ਤਿਸੁ​ਧਰਮੁ​ਧਿਆਨੁ​॥​
ਐਸੇ ਮਨੁੱਖ ਨੂੰ ਨਾਹ ਗੋਪਾਲ ਨਾਲ ਡੂੰਘੀ ਸਾਂਝ ਹਾਸਲ ਹੁੰਦੀ ਹੈ, ਨਾਹ ਉੱਚੀ ਸੁਰਤ, ਤੇ ਨਾਹ ਹੀ ਧਰਮ।
He has neither spiritual wisdom or meditation; neither Dharmic faith nor meditation.
ना तिसु गिआनु न धिआनु है ना तिसु धरमु धिआनु ॥
ਵਿਣੁ​ਨਾਵੈ​ਨਿਰਭਉ​ਕਹਾ​ਕਿਆ​ਜਾਣਾ​ਅਭਿਮਾਨੁ​॥​
(ਇਹ ਅਹੰਕਾਰ ਦੇ ਕਾਰਨ) 'ਨਾਮ' ਤੋਂ ਬਿਨਾ ਨਿਰਭਉ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ, 'ਅਹੰਕਾਰ' ਨੂੰ ਸਮਝਿਆ ਨਹੀਂ ਜਾ ਸਕਦਾ (ਭਾਵ, ਅਹੰਕਾਰ ਵਿਚ ਟਿਕੇ ਰਿਹਾਂ ਇਹ ਸਮਝ ਭੀ ਨਹੀਂ ਆਉਂਦੀ ਕਿ ਸਾਡੇ ਉਤੇ ਅਹੰਕਾਰ ਦੀ ਕਾਠੀ ਪਈ ਹੋਈ ਹੈ)।
Without the Name, how can one be fearless? How can he understand egotistical pride?
विणु नावै निरभउ कहा किआ जाणा अभिमानु ॥
ਥਾਕਿ​ਰਹੀ​ਕਿਵ​ਅਪੜਾ​ਹਾਥ​ਨਹੀ​ਨਾ​ਪਾਰੁ​॥​
(ਇਹ ਇਕ ਐਸਾ ਸਮੁੰਦਰ ਹੈ ਕਿ) ਇਸ ਦੀ ਡੂੰਘਾਈ ਤੇ ਪਾਰਲਾ ਬੰਨਾ ਨਹੀਂ ਲੱਭ ਸਕਦਾ, ਮੈਂ ਜਤਨ ਕਰ ਕੇ ਥੱਕ ਗਈ ਹਾਂ, ਪਰ ਅੰਤ ਨਹੀਂ ਪਾ ਸਕੀ;
I am so tired - how can I get there? This ocean has no bottom or end.
थाकि रही किव अपड़ा हाथ नही ना पारु ॥
ਨਾ​ਸਾਜਨ​ਸੇ​ਰੰਗੁਲੇ​ਕਿਸੁ​ਪਹਿ​ਕਰੀ​ਪੁਕਾਰ​॥​
ਗੋਪਾਲ ਦੇ ਨਾਮ ਵਿਚ ਰੰਗੇ ਹੋਏ ਗੁਰਮੁਖਾਂ ਤੋਂ ਬਿਨਾ ਹੋਰ ਕਿਸੇ ਅੱਗੇ ਇਹ ਦੁੱਖ ਦੱਸਿਆ ਭੀ ਨਹੀਂ ਜਾ ਸਕਦਾ।
I have no loving companions, whom I can ask for help.
ना साजन से रंगुले किसु पहि करी पुकार ॥
ਨਾਨਕ​ਪ੍ਰਿਉ​ਪ੍ਰਿਉ​ਜੇ​ਕਰੀ​ਮੇਲੇ​ਮੇਲਣਹਾਰੁ​॥​
ਹੇ ਨਾਨਕ! ਜੇ ਮੈਂ ਉਸ ਪਿਆਰੇ ਪ੍ਰਭੂ ਨੂੰ ਮੁੜ ਮੁੜ ਯਾਦ ਕਰਾਂ ਤੇ ਉਹ ਮੇਲਣ ਦੇ ਸਮਰੱਥ ਪਿਆਰਾ ਆਪ ਹੀ ਮਿਲਾ ਲੈਂਦਾ ਹੈ।
O Nanak, crying out, "Beloved, Beloved", we are united with the Uniter.
नानक प्रिउ प्रिउ जे करी मेले मेलणहारु ॥
ਜਿਨਿ​ਵਿਛੋੜੀ​ਸੋ​ਮੇਲਸੀ​ਗੁਰ​ਕੈ​ਹੇਤਿ​ਅਪਾਰਿ​॥੩੭॥​
ਜਿਸ ਪ੍ਰਭੂ ਨੇ ('ਅਭਿਮਾਨ' ਦੀ ਵਿੱਥ ਪਾ ਕੇ) ਵਿਛੋੜਿਆ ਹੋਇਆ ਹੈ ਉਹ ਗੁਰੂ ਦੇ ਅਥਾਹ ਪਿਆਰ ਦੀ ਰਾਹੀਂ ਮਿਲਾਏਗਾ ॥੩੭॥
He who separated me, unites me again; my love for the Guru is infinite. ||37||
जिनि विछोड़ी सो मेलसी गुर कै हेति अपारि ॥३७॥
ਪਾਪੁ​ਬੁਰਾ​ਪਾਪੀ​ਕਉ​ਪਿਆਰਾ​॥​
(ਹੇ ਪਾਂਡੇ!) ਪਾਪ ਮਾੜਾ (ਕੰਮ) ਹੈ, ਪਰ ਪਾਪੀ ਨੂੰ ਪਿਆਰਾ ਲੱਗਦਾ ਹੈ,
Sin is bad, but it is dear to the sinner.
पापु बुरा पापी कउ पिआरा ॥
ਪਾਪਿ​ਲਦੇ​ਪਾਪੇ​ਪਾਸਾਰਾ​॥​
ਉਹ (ਪਾਪੀ) ਪਾਪ ਨਾਲ ਲੱਦਿਆ ਹੋਇਆ ਪਾਪ ਦਾ ਹੀ ਖਿਲਾਰਾ ਖਿਲਾਰਦਾ ਹੈ।
He loads himself with sin, and expands his world through sin.
पापि लदे पापे पासारा ॥
ਪਰਹਰਿ​ਪਾਪੁ​ਪਛਾਣੈ​ਆਪੁ​॥​
ਜੇ ਮਨੁੱਖ ਪਾਪ ਛੱਡ ਕੇ ਆਪਣੇ ਅਸਲੇ ਨੂੰ ਪਛਾਣੇ,
Sin is far away from one who understands himself.
परहरि पापु पछाणै आपु ॥
ਨਾ​ਤਿਸੁ​ਸੋਗੁ​ਵਿਜੋਗੁ​ਸੰਤਾਪੁ​॥​
ਤਾਂ ਉਸ ਨੂੰ ਚਿੰਤਾ, ਵਿਛੋੜਾ ਤੇ ਦੁੱਖ ਨਹੀਂ ਵਿਆਪਦੇ।
He is not afflicted by sorrow or separation.
ना तिसु सोगु विजोगु संतापु ॥
ਨਰਕਿ​ਪੜੰਤਉ​ਕਿਉ​ਰਹੈ​ਕਿਉ​ਬੰਚੈ​ਜਮਕਾਲੁ​॥​
ਨਰਕ ਵਿਚ ਪੈਣੋਂ ਕਿਵੇਂ ਬਚੇ? ਤੇ ਜਮਕਾਲ (ਭਾਵ, ਮੌਤ ਦੇ ਡਰ) ਨੂੰ ਇਹ ਕਿਵੇਂ ਟਾਲ ਸਕੇ?
How can one avoid falling into hell? How can he cheat the Messenger of Death?
नरकि पड़ंतउ किउ रहै किउ बंचै जमकालु ॥
ਕਿਉ​ਆਵਣ​ਜਾਣਾ​ਵੀਸਰੈ​ਝੂਠੁ​ਬੁਰਾ​ਖੈ​ਕਾਲੁ​॥​
(ਜਦ ਤਕ) ਝੂਠ ਪਾਪ-ਰੂਪ ਮੌਤ (ਜੀਵ ਦੇ ਆਤਮਕ ਜੀਵਨ ਨੂੰ) ਤਬਾਹ ਕਰ ਰਹੀ ਹੈ, ਤਦ ਤਕ ਇਸ ਦਾ ਜੰਮਣਾ ਮਰਣਾ ਕਿਵੇਂ ਮੁੱਕੇ?
How can coming and going be forgotten? Falsehood is bad, and death is cruel.
किउ आवण जाणा वीसरै झूठु बुरा खै कालु ॥
ਮਨੁ​ਜੰਜਾਲੀ​ਵੇੜਿਆ​ਭੀ​ਜੰਜਾਲਾ​ਮਾਹਿ​॥​
(ਜਿਤਨਾ ਚਿਰ) ਮਨ (ਪਾਪਾਂ ਦੇ) ਜੰਜਾਲਾਂ ਨਾਲ ਘਿਰਿਆ ਹੋਇਆ ਹੈ, ਇਹ (ਇਹਨਾਂ ਪਾਪਾਂ ਦੇ) ਹੋਰ ਹੋਰ ਜੰਜਾਲਾਂ ਵਿਚ ਪੈਂਦਾ ਹੈ,
The mind is enveloped by entanglements, and into entanglements it falls.
मनु जंजाली वेड़िआ भी जंजाला माहि ॥
ਵਿਣੁ​ਨਾਵੈ​ਕਿਉ​ਛੂਟੀਐ​ਪਾਪੇ​ਪਚਹਿ​ਪਚਾਹਿ​॥੩੮॥​
ਗੋਪਾਲ ਦੇ ਨਾਮ ਤੋਂ ਬਿਨਾ (ਇਹਨਾਂ ਜੰਜਾਲਾਂ ਤੋਂ) ਬਚ ਨਹੀਂ ਸਕੀਦਾ, (ਸਗੋਂ ਜੀਵ) ਪਾਪਾਂ ਵਿਚ ਹੀ ਮੁੜ ਮੁੜ ਦੁਖੀ ਹੁੰਦੇ ਹਨ ॥੩੮॥
Without the Name, how can anyone be saved? They rot away in sin. ||38||
विणु नावै किउ छूटीऐ पापे पचहि पचाहि ॥३८॥
ਫਿਰਿ​ਫਿਰਿ​ਫਾਹੀ​ਫਾਸੈ​ਕਊਆ​॥​
ਕਾਲੀਆਂ ਕਰਤੂਤਾਂ ਵਾਲਾ ਮਨੁੱਖ ਮੁੜ ਮੁੜ ਫਾਹੀ ਵਿਚ ਫਸਦਾ ਹੈ,
Again and again, the crow falls into the trap.
फिरि फिरि फाही फासै कऊआ ॥
ਫਿਰਿ​ਪਛੁਤਾਨਾ​ਅਬ​ਕਿਆ​ਹੂਆ​॥​
(ਫਸ ਕੇ) ਫਿਰ ਪਛੁਤਾਂਦਾ ਹੈ ਕਿ ਇਹ ਕੀਹ ਹੋ ਗਿਆ;
Then he regrets it, but what can he do now?
फिरि पछुताना अब किआ हूआ ॥
ਫਾਥਾ​ਚੋਗ​ਚੁਗੈ​ਨਹੀ​ਬੂਝੈ​॥​
ਫਸਿਆ ਹੋਇਆ ਭੀ (ਫਾਹੀ ਵਿਚ ਫਸਾਣ ਵਾਲਾ) ਚੋਗਾ ਹੀ ਚੁਗੀ ਜਾਂਦਾ ਹੈ ਤੇ ਹੋਸ਼ ਨਹੀਂ ਕਰਦਾ।
Even though he is trapped, he pecks at the food; he does not understand.
फाथा चोग चुगै नही बूझै ॥
ਸਤਿਗੁਰੁ​ਮਿਲੈ​ਤ​ਆਖੀ​ਸੂਝੈ​॥​
ਜੇ ਸਤਿਗੁਰੂ (ਇਸ ਨੂੰ) ਮਿਲ ਪਏ, ਤਾਂ ਅੱਖੀਂ (ਅਸਲ ਗੱਲ) ਦਿੱਸ ਪੈਂਦੀ ਹੈ।
If he meets the True Guru, then he sees with his eyes.
सतिगुरु मिलै त आखी सूझै ॥
ਜਿਉ​ਮਛੁਲੀ​ਫਾਥੀ​ਜਮ​ਜਾਲਿ​॥​
ਜਿਵੇਂ ਮੱਛੀ ਮੌਤ ਲਿਆਉਣ ਵਾਲੇ ਜਾਲ ਵਿਚ ਵਸ ਜਾਂਦੀ ਹੈ (ਤਿਵੇਂ ਜੀਵ ਆਤਮਕ ਮੌਤ ਲਿਆਉਣ ਵਾਲੇ ਪਾਪਾਂ ਵਿਚ ਫਸਦਾ ਹੈ)।
Like a fish, he is caught in the noose of death.
जिउ मछुली फाथी जम जालि ॥
ਵਿਣੁ​ਗੁਰ​ਦਾਤੇ​ਮੁਕਤਿ​ਨ​ਭਾਲਿ​॥​
(ਹੇ ਪਾਂਡੇ! ਗੋਪਾਲ ਦੇ ਨਾਮ ਦੀ) ਦਾਤ ਦੇਣ ਵਾਲੇ ਗੁਰੂ ਤੋਂ ਬਿਨਾ (ਇਸ ਫਾਹੀ ਵਿਚੋਂ) ਛੁਟਕਾਰਾ (ਭੀ) ਨਾਹ ਲੱਭ (ਭਾਵ, ਨਹੀਂ ਲੱਭਦਾ)।
Do not seek liberation from anyone else, except the Guru, the Great Giver.
विणु गुर दाते मुकति न भालि ॥
ਫਿਰਿ​ਫਿਰਿ​ਆਵੈ​ਫਿਰਿ​ਫਿਰਿ​ਜਾਇ​॥​
(ਇਸ ਫਾਹੀ ਵਿਚ ਫਸਿਆ ਜੀਵ) ਮੁੜ ਮੁੜ ਜੰਮਦਾ ਤੇ ਮਰਦਾ ਹੈ।
Over and over again, he comes; over and over again, he goes.
फिरि फिरि आवै फिरि फिरि जाइ ॥
ਇਕ​ਰੰਗਿ​ਰਚੈ​ਰਹੈ​ਲਿਵ​ਲਾਇ​॥​
ਜੋ ਜੀਵ ਇਕ ਗੋਪਾਲ ਦੇ ਪਿਆਰ ਵਿਚ ਜੁੜਦਾ ਹੈ ਤੇ ਸੁਰਤ ਲਾਈ ਰੱਖਦਾ ਹੈ;
Be absorbed in love for the One Lord, and remain lovingly focused on Him.
इक रंगि रचै रहै लिव लाइ ॥
ਇਵ​ਛੂਟੈ​ਫਿਰਿ​ਫਾਸ​ਨ​ਪਾਇ​॥੩੯॥​
ਉਹ ਇਸ ਤਰ੍ਹਾਂ ਵਿਕਾਰਾਂ ਦੀ ਫਾਹੀ ਵਿਚੋਂ ਨਿਕਲ ਜਾਂਦਾ ਹੈ, ਤੇ ਫਿਰ ਉਸ ਨੂੰ ਫਾਹੀ ਨਹੀਂ ਪੈਂਦੀ ॥੩੯॥
In this way you shall be saved, and you shall not fall into the trap again. ||39||
इव छूटै फिरि फास न पाइ ॥३९॥
ਬੀਰਾ​ਬੀਰਾ​ਕਰਿ​ਰਹੀ​ਬੀਰ​ਭਏ​ਬੈਰਾਇ​॥​
(ਹੇ ਪਾਂਡੇ!) ਇਹ ਕਾਇਆਂ (ਜੀਵਾਤਮਾ ਨੂੰ) 'ਵੀਰ ਵੀਰ' ਆਖਦੀ ਰਹਿ ਜਾਂਦੀ ਹੈ (ਪਰ ਮੌਤ ਆਇਆਂ) ਵੀਰ ਹੋਰੀਂ ਬਿਗਾਨੇ ਹੋ ਜਾਂਦੇ ਹਨ,
She calls out, "Brother, O brother - stay, O brother!" But he becomes a stranger.
बीरा बीरा करि रही बीर भए बैराइ ॥
ਬੀਰ​ਚਲੇ​ਘਰਿ​ਆਪਣੈ​ਬਹਿਣ​ਬਿਰਹਿ​ਜਲਿ​ਜਾਇ​॥​
ਵੀਰ ਹੋਰੀਂ (ਪਰਲੋਕ ਵਿਚ ਆਪਣੇ ਘਰ ਵਿਚ ਚਲੇ ਜਾਂਦੇ ਹਨ ਤੇ ਭੈਣ (ਕਾਇਆਂ) ਵਿਛੋੜੇ ਵਿਚ (ਭਾਵ, ਮੌਤ ਆਉਣ ਤੇ) ਸੜ ਜਾਂਦੀ ਹੈ।
Her brother departs for his own home, and his sister burns with the pain of separation.
बीर चले घरि आपणै बहिण बिरहि जलि जाइ ॥
ਬਾਬੁਲ​ਕੈ​ਘਰਿ​ਬੇਟੜੀ​ਬਾਲੀ​ਬਾਲੈ​ਨੇਹਿ​॥​
(ਫਿਰ ਭੀ ਇਹ) ਅੰਞਾਣ (ਕਾਇਆਂ) ਬੱਚੀ ਪਿਉ ਦੇ ਘਰ ਵਿਚ ਰਹਿੰਦੀ ਹੋਈ ਗੁੱਡੀਆਂ ਗੁੱਡਿਆਂ ਦੇ ਪਿਆਰ ਵਿਚ ਹੀ ਲੱਗੀ ਰਹਿੰਦੀ ਹੈ (ਭਾਵ, ਸਰੀਰ ਤੇ ਜਿੰਦ ਦਾ ਮੇਲ ਚਾਰ ਦਿਨ ਦਾ ਜਾਣਦਿਆਂ ਭੀ ਜੀਵ ਦੁਨੀਆ ਦੇ ਪਦਾਰਥਾਂ ਵਿਚ ਹੀ ਮਸਤ ਰਹਿੰਦਾ ਹੈ)।
In this world, her father's home, the daughter, the innocent soul bride, loves her Young Husband Lord.
बाबुल कै घरि बेटड़ी बाली बालै नेहि ॥
ਜੇ​ਲੋੜਹਿ​ਵਰੁ​ਕਾਮਣੀ​ਸਤਿਗੁਰੁ​ਸੇਵਹਿ​ਤੇਹਿ​॥​
(ਜਿੰਦ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਹੈ ਕਿ) ਹੇ (ਜੀਵ-) ਇਸਤ੍ਰੀ! ਜੇ ਪਤੀ (-ਪ੍ਰਭੂ) ਨੂੰ ਮਿਲਣਾ ਚਾਹੁੰਦੀ ਹੈਂ ਤਾਂ ਪਿਆਰ ਨਾਲ ਸਤਿਗੁਰੂ ਦੇ ਦੱਸੇ ਰਾਹ ਤੇ ਤੁਰ।
If you long for your Husband Lord, O soul bride, then serve the True Guru with love.
जे लोड़हि वरु कामणी सतिगुरु सेवहि तेहि ॥
ਬਿਰਲੋ​ਗਿਆਨੀ​ਬੂਝਣਉ​ਸਤਿਗੁਰੁ​ਸਾਚਿ​ਮਿਲੇਇ​॥​
ਜਿਸ ਜੀਵ ਨੂੰ ਗੋਪਾਲ ਦੀ ਕਿਰਪਾ ਨਾਲ ਸਤਿਗੁਰੂ ਮਿਲਦਾ ਹੈ ਉਹ (ਇਸ ਗੱਲ ਨੂੰ) ਸਮਝਦਾ ਹੈ। ਪਰ ਕੋਈ ਵਿਰਲਾ ਮਨੁੱਖ ਹੀ ਇਹ ਸੂਝ ਹਾਸਲ ਕਰਦਾ ਹੈ।
How rare are the spiritually wise, who meet the True Guru, and truly understand.
बिरलो गिआनी बूझणउ सतिगुरु साचि मिलेइ ॥
ਠਾਕੁਰ​ਹਾਥਿ​ਵਡਾਈਆ​ਜੈ​ਭਾਵੈ​ਤੈ​ਦੇਇ​॥​
ਗੋਪਾਲ-ਪ੍ਰਭੂ ਦੇ ਗੁਣ ਗਾਉਣੇ ਗੋਪਾਲ ਦੇ ਆਪਣੇ ਹੱਥ ਵਿਚ ਹਨ, (ਇਹ ਦਾਤ ਉਹ) ਉਸ ਨੂੰ ਦੇਂਦਾ ਹੈ ਜੋ ਉਸ ਨੂੰ ਭਾਉਂਦਾ ਹੈ।
All glorious greatness rests in the Lord and Master's Hands. He grants them, when He is pleased.
ठाकुर हाथि वडाईआ जै भावै तै देइ ॥
ਬਾਣੀ​ਬਿਰਲਉ​ਬੀਚਾਰਸੀ​ਜੇ​ਕੋ​ਗੁਰਮੁਖਿ​ਹੋਇ​॥​
ਕੋਈ ਵਿਰਲਾ ਗੁਰਮੁਖ ਸਤਿਗੁਰੂ ਦੀ ਬਾਣੀ ਨੂੰ ਵਿਚਾਰਦਾ ਹੈ;
How rare are those who contemplate the Word of the Guru's Bani; they become Gurmukh.
बाणी बिरलउ बीचारसी जे को गुरमुखि होइ ॥
ਇਹ​ਬਾਣੀ​ਮਹਾ​ਪੁਰਖ​ਕੀ​ਨਿਜ​ਘਰਿ​ਵਾਸਾ​ਹੋਇ​॥੪੦॥​
ਉਹ ਬਾਣੀ ਸਤਿਗੁਰੂ ਦੀ (ਐਸੀ) ਹੈ ਕਿ (ਇਸ ਦੀ ਵਿਚਾਰ ਨਾਲ) ਮਨੁੱਖ ਸ੍ਵੈ-ਸਰੂਪ ਵਿਚ ਟਿਕ ਜਾਂਦਾ ਹੈ ॥੪੦॥
This is the Bani of the Supreme Being; through it, one dwells within the home of his inner being. ||40||
इह बाणी महा पुरख की निज घरि वासा होइ ॥४०॥
ਭਨਿ​ਭਨਿ​ਘੜੀਐ​ਘੜਿ​ਘੜਿ​ਭਜੈ​ਢਾਹਿ​ਉਸਾਰੈ​ਉਸਰੇ​ਢਾਹੈ​॥​
(ਇਹ ਜਗਤ ਦੀ ਬਣਤਰ) ਮੁੜ ਮੁੜ ਭੱਜਦੀ ਹੈ ਤੇ ਘੜੀਦੀ ਹੈ, ਮੁੜ ਮੁੜ ਘੜੀਦੀ ਹੈ ਤੇ ਭੱਜਦੀ ਹੈ।
Shattering and breaking apart, He creates and re-creates; creating, He shatters again. He builds up what He has demolished, and demolishes what He has built.
भनि भनि घड़ीऐ घड़ि घड़ि भजै ढाहि उसारै उसरे ढाहै ॥
ਸਰ​ਭਰਿ​ਸੋਖੈ​ਭੀ​ਭਰਿ​ਪੋਖੈ​ਸਮਰਥ​ਵੇਪਰਵਾਹੈ​॥​
(ਉਹ ਗੋਪਾਲ ਇਸ ਸੰਸਾਰ-) ਸਰੋਵਰ ਨੂੰ ਭਰ ਕੇ ਸੁਕਾ ਦੇਂਦਾ ਹੈ, ਫਿਰ ਹੋਰ ਨਕਾ-ਨਕ ਭਰਦਾ ਹੈ। ਉਹ ਗੋਪਾਲ ਪ੍ਰਭੂ ਸਭ ਕੁਝ ਕਰਨ-ਜੋਗਾ ਹੈ, ਵੇਪਰਵਾਹ ਹੈ।
He dries up the pools which are full, and fills the dried tanks again. He is all-powerful and independent.
सर भरि सोखै भी भरि पोखै समरथ वेपरवाहै ॥
ਭਰਮਿ​ਭੁਲਾਨੇ​ਭਏ​ਦਿਵਾਨੇ​ਵਿਣੁ​ਭਾਗਾ​ਕਿਆ​ਪਾਈਐ​॥​
(ਹੇ ਪਾਂਡੇ! ਉਸ ਗੋਪਾਲ-ਪ੍ਰਭੂ ਨੂੰ ਭੁਲਾ ਕੇ) ਜੋ ਜੀਵ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਹੋਏ ਹਨ ਉਹ (ਮਾਇਆ ਪਿਛੇ ਹੀ) ਕਮਲੇ ਹੋਏ ਪਏ ਹਨ, (ਉਹਨਾਂ ਨੂੰ) ਭਾਗਾਂ ਤੋਂ ਬਿਨਾ (ਉਸ ਵੇਪਰਵਾਹ ਦੀ ਸਿਫ਼ਤ-ਸਾਲਾਹ ਵਜੋਂ) ਕੁਝ ਨਹੀਂ ਮਿਲਦਾ।
Deluded by doubt, they have gone insane; without destiny, what do they obtain?
भरमि भुलाने भए दिवाने विणु भागा किआ पाईऐ ॥
ਗੁਰਮੁਖਿ​ਗਿਆਨੁ​ਡੋਰੀ​ਪ੍ਰਭਿ​ਪਕੜੀ​ਜਿਨ​ਖਿੰਚੈ​ਤਿਨ​ਜਾਈਐ​॥​
ਸਤਿਗੁਰੂ ਦੀ ਗਿਆਨ-ਰੂਪ ਡੋਰੀ ਪ੍ਰਭੂ ਨੇ (ਆਪਣੇ) ਹੱਥ ਵਿਚ ਫੜੀ ਹੋਈ; ਜਿਨ੍ਹਾਂ ਨੂੰ (ਇਸ ਡੋਰੀ ਨਾਲ ਆਪਣੇ ਵਲ) ਖਿੱਚਦਾ ਹੈ ਉਹ (ਉਸ ਵਲ) ਤੁਰ ਪੈਂਦੇ ਹਨ (ਭਾਵ, ਜਿਨ੍ਹਾਂ ਉਤੇ ਗੋਪਾਲ-ਪ੍ਰਭੂ ਮਿਹਰ ਕਰਦਾ ਹੈ ਉਹ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਦੇ ਚਰਨਾਂ ਵਿਚ ਜੁੜਦੇ ਹਨ)।
The Gurmukhs know that God holds the string; wherever He pulls it, they must go.
गुरमुखि गिआनु डोरी प्रभि पकड़ी जिन खिंचै तिन जाईऐ ॥
ਹਰਿ​ਗੁਣ​ਗਾਇ​ਸਦਾ​ਰੰਗਿ​ਰਾਤੇ​ਬਹੁੜਿ​ਨ​ਪਛੋਤਾਈਐ​॥​
ਉਹ ਪ੍ਰਭੂ ਦੇ ਗੁਣ ਗਾ ਕੇ ਉਸ ਦੇ ਪਿਆਰ ਵਿਚ ਮਸਤ ਰਹਿੰਦੇ ਹਨ, ਮੁੜ ਉਹਨਾਂ ਨੂੰ ਪਛੁਤਾਣਾ ਨਹੀਂ ਪੈਂਦਾ।
Those who sing the Glorious Praises of the Lord, are forever imbued with His Love; they never again feel regret.
हरि गुण गाइ सदा रंगि राते बहुड़ि न पछोताईऐ ॥
ਭਭੈ​ਭਾਲਹਿ​ਗੁਰਮੁਖਿ​ਬੂਝਹਿ​ਤਾ​ਨਿਜ​ਘਰਿ​ਵਾਸਾ​ਪਾਈਐ​॥​
ਉਹ (ਪ੍ਰਭੂ ਦੀ ਹੀ) ਭਾਲ ਕਰਦੇ ਹਨ। (ਜਦੋਂ) ਸਤਿਗੁਰੂ ਦੀ ਰਾਹੀਂ (ਰਸਤਾ) ਸਮਝ ਲੈਂਦੇ ਹਨ ਤਾਂ ਆਪਣੇ (ਅਸਲ) ਘਰ ਵਿਚ ਟਿਕ ਜਾਂਦੇ ਹਨ (ਭਟਕਣੋਂ ਹਟ ਜਾਂਦੇ ਹਨ)।
Bhabha: If someone seeks, and then becomes Gurmukh, then he comes to dwell in the home of his own heart.
भभै भालहि गुरमुखि बूझहि ता निज घरि वासा पाईऐ ॥
ਭਭੈ​ਭਉਜਲੁ​ਮਾਰਗੁ​ਵਿਖੜਾ​ਆਸ​ਨਿਰਾਸਾ​ਤਰੀਐ​॥​
ਇਹ ਸੰਸਾਰ-ਸਮੁੰਦਰ (ਜੀਵਾਂ ਵਾਸਤੇ) ਔਖਾ ਰਸਤਾ ਹੈ, ਇਸ ਵਿਚੋਂ ਤਦੋਂ ਹੀ ਤਰ ਸਕੀਦਾ ਹੈ ਜੇ (ਦੁਨੀਆ ਵਾਲੀਆਂ) ਆਸਾਂ ਬਨਾਣੀਆਂ ਛੱਡ ਦੇਈਏ,
Bhabha: The way of the terrifying world-ocean is treacherous. Remain free of hope, in the midst of hope, and you shall cross over.
भभै भउजलु मारगु विखड़ा आस निरासा तरीऐ ॥
ਗੁਰ​ਪਰਸਾਦੀ​ਆਪੋ​ਚੀਨੑੈ​ਜੀਵਤਿਆ​ਇਵ​ਮਰੀਐ​॥੪੧॥​
ਸਤਿਗੁਰੂ ਦੀ ਮੇਹਰ ਨਾਲ ਆਪਣੇ ਆਪ ਨੂੰ (ਆਪਣੇ ਅਸਲੇ ਨੂੰ) ਪਛਾਣੀਏ; ਇਸ ਤਰ੍ਹਾਂ ਜਿਊਂਦਿਆਂ ਮਰ ਜਾਈਦਾ ਹੈ (ਭਾਵ, ਇਸੇ ਜੀਵਨ ਵਿਚ ਹੀ ਮਨ ਵਿਕਾਰਾਂ ਵਲੋਂ ਹਟ ਜਾਂਦਾ ਹੈ) ॥੪੧॥
By Guru's Grace, one comes to understand himself; in this way, he remains dead while yet alive. ||41||
गुर परसादी आपो चीनै जीवतिआ इव मरीऐ ॥४१॥
ਮਾਇਆ​ਮਾਇਆ​ਕਰਿ​ਮੁਏ​ਮਾਇਆ​ਕਿਸੈ​ਨ​ਸਾਥਿ​॥​
(ਬੇਅੰਤ ਜੀਵ) ਮਾਇਆ ਲਈ ਤਰਲੇ ਲੈਂਦੇ ਮਰ ਗਏ, ਪਰ ਮਾਇਆ ਕਿਸੇ ਦੇ ਨਾਲ ਨਾਹ ਨਿਭੀ,
Crying out for the wealth and riches of Maya, they die; but Maya does not go along with them.
माइआ माइआ करि मुए माइआ किसै न साथि ॥
ਹੰਸੁ​ਚਲੈ​ਉਠਿ​ਡੁਮਣੋ​ਮਾਇਆ​ਭੂਲੀ​ਆਥਿ​॥​
ਜਦੋਂ (ਜੀਵ-) ਹੰਸ ਦੁਚਿੱਤਾ ਹੋ ਕੇ (ਮੌਤ ਆਇਆਂ) ਉਠ ਤੁਰਦਾ ਹੈ ਤਾਂ ਮਾਇਆ ਦਾ ਸਾਥ ਛੁੱਟ ਜਾਂਦਾ ਹੈ।
The soul-swan arises and departs, sad and depressed, leaving its wealth behind.
हंसु चलै उठि डुमणो माइआ भूली आथि ॥
ਮਨੁ​ਝੂਠਾ​ਜਮਿ​ਜੋਹਿਆ​ਅਵਗਣ​ਚਲਹਿ​ਨਾਲਿ​॥​
ਜੋ ਮਨ ਮਾਇਆ ਵਿਚ ਫਸਿਆ ਹੁੰਦਾ ਹੈ ਉਸ ਨੂੰ ਜਮ ਵਲੋਂ ਤਾੜਨਾ ਹੁੰਦੀ ਹੈ (ਭਾਵ, ਉਹ ਮੌਤ ਦਾ ਨਾਮ ਸੁਣ ਸੁਣ ਕੇ ਡਰਦਾ ਹੈ), (ਮਾਇਆ ਤਾਂ ਇਥੇ ਰਹਿ ਗਈ, ਤੇ ਮਾਇਆ ਦੀ ਖ਼ਾਤਰ ਕੀਤੇ ਹੋਏ) ਅਉਗਣ ਨਾਲ ਤੁਰ ਪੈਂਦੇ ਹਨ।
The false mind is hunted by the Messenger of Death; it carries its faults along when it goes.
मनु झूठा जमि जोहिआ अवगण चलहि नालि ॥
ਮਨ​ਮਹਿ​ਮਨੁ​ਉਲਟੋ​ਮਰੈ​ਜੇ​ਗੁਣ​ਹੋਵਹਿ​ਨਾਲਿ​॥​
ਪਰ ਜੇ ਮਨੁੱਖ ਦੇ ਪੱਲੇ ਗੁਣ ਹੋਣ ਤਾਂ ਮਨ ਮਾਇਆ ਵਲੋਂ ਪਰਤ ਕੇ ਆਪਣੇ ਅੰਦਰ ਹੀ ਆਪਾ-ਭਾਵ ਤੋਂ ਮਰ ਜਾਂਦਾ ਹੈ (ਭਾਵ, ਇਸ ਵਿਚ ਮੋਹ ਆਦਿਕ ਵਿਕਾਰ ਨਹੀਂ ਰਹਿ ਜਾਂਦੇ)।
The mind turns inward, and merges with mind, when it is with virtue.
मन महि मनु उलटो मरै जे गुण होवहि नालि ॥