GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 917
Display Settings
Translations
ਰਾਮਕਲੀ​ਮਹਲਾ​੩​ਅਨੰਦੁ​॥​
ਰਾਗ ਰਾਮਕਲੀ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਅਨੰਦ'।
Raamkalee, Third Mahalaa, Anand ~ The Song Of Bliss:
रामकली महला ३ अनंदु ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਅਨੰਦੁ​ਭਇਆ​ਮੇਰੀ​ਮਾਏ​ਸਤਿਗੁਰੂ​ਮੈ​ਪਾਇਆ​॥​
ਹੇ ਭਾਈ ਮਾਂ! (ਮੇਰੇ ਅੰਦਰ) ਪੂਰਨ ਖਿੜਾਉ ਪੈਦਾ ਹੋ ਗਿਆ ਹੈ (ਕਿਉਂਕਿ) ਮੈਨੂੰ ਗੁਰੂ ਮਿਲ ਪਿਆ ਹੈ।
I am in ecstasy, O my mother, for I have found my True Guru.
अनंदु भइआ मेरी माए सतिगुरू मै पाइआ ॥
ਸਤਿਗੁਰੁ​ਤ​ਪਾਇਆ​ਸਹਜ​ਸੇਤੀ​ਮਨਿ​ਵਜੀਆ​ਵਾਧਾਈਆ​॥​
ਮੈਨੂੰ ਗੁਰੂ ਮਿਲਿਆ ਹੈ, ਤੇ ਨਾਲ ਹੀ ਅਡੋਲ ਅਵਸਥਾ ਭੀ ਪ੍ਰਾਪਤ ਹੋ ਗਈ ਹੈ (ਭਾਵ, ਗੁਰੂ ਦੇ ਮਿਲਣ ਨਾਲ ਮੇਰਾ ਮਨ ਡੋਲਣੋਂ ਹਟ ਗਿਆ ਹੈ); ਮੇਰੇ ਮਨ ਵਿਚ (ਮਾਨੋ) ਖ਼ੁਸ਼ੀ ਦੇ ਵਾਜੇ ਵੱਜ ਪਏ ਹਨ,
I have found the True Guru, with intuitive ease, and my mind vibrates with the music of bliss.
सतिगुरु त पाइआ सहज सेती मनि वजीआ वाधाईआ ॥
ਰਾਗ​ਰਤਨ​ਪਰਵਾਰ​ਪਰੀਆ​ਸਬਦ​ਗਾਵਣ​ਆਈਆ​॥​
ਸੋਹਣੇ ਰਾਗ ਆਪਣੇ ਪਰਵਾਰ ਤੇ ਰਾਣੀਆਂ ਸਮੇਤ (ਮੇਰੇ ਮਨ ਵਿਚ, ਮਾਨੋ,) ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਵਣ ਆ ਗਏ ਹਨ।
The jewelled melodies and their related celestial harmonies have come to sing the Word of the Shabad.
राग रतन परवार परीआ सबद गावण आईआ ॥
ਸਬਦੋ​ਤ​ਗਾਵਹੁ​ਹਰੀ​ਕੇਰਾ​ਮਨਿ​ਜਿਨੀ​ਵਸਾਇਆ​॥​
(ਤੁਸੀ ਭੀ) ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾਵੋ। ਜਿਨ੍ਹਾਂ ਜਿਨ੍ਹਾਂ ਨੇ ਸਿਫ਼ਤ-ਸਾਲਾਹ ਦਾ ਸ਼ਬਦ ਮਨ ਵਿਚ ਵਸਾਇਆ ਹੈ (ਉਹਨਾਂ ਦੇ ਅੰਦਰ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ)।
The Lord dwells within the minds of those who sing the Shabad.
सबदो त गावहु हरी केरा मनि जिनी वसाइआ ॥
ਕਹੈ​ਨਾਨਕੁ​ਅਨੰਦੁ​ਹੋਆ​ਸਤਿਗੁਰੂ​ਮੈ​ਪਾਇਆ​॥੧॥​
ਨਾਨਕ ਆਖਦਾ ਹੈ (ਮੇਰੇ ਅੰਦਰ ਭੀ) ਆਨੰਦ ਬਣ ਗਿਆ ਹੈ (ਕਿਉਂਕਿ) ਮੈਨੂੰ ਸਤਿਗੁਰੂ ਮਿਲ ਪਿਆ ਹੈ ॥੧॥
Says Nanak, I am in ecstasy, for I have found my True Guru. ||1||
कहै नानकु अनंदु होआ सतिगुरू मै पाइआ ॥१॥
ਏ​ਮਨ​ਮੇਰਿਆ​ਤੂ​ਸਦਾ​ਰਹੁ​ਹਰਿ​ਨਾਲੇ​॥​
ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਦੇ ਨਾਲ (ਜੁੜਿਆ) ਰਹੁ।
O my mind, remain always with the Lord.
ए मन मेरिआ तू सदा रहु हरि नाले ॥
ਹਰਿ​ਨਾਲਿ​ਰਹੁ​ਤੂ​ਮੰਨ​ਮੇਰੇ​ਦੂਖ​ਸਭਿ​ਵਿਸਾਰਣਾ​॥​
ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਨੂੰ ਯਾਦ ਰੱਖ।
Remain always with the Lord, O my mind, and all sufferings will be forgotten.
हरि नालि रहु तू मंन मेरे दूख सभि विसारणा ॥
ਅੰਗੀਕਾਰੁ​ਓਹੁ​ਕਰੇ​ਤੇਰਾ​ਕਾਰਜ​ਸਭਿ​ਸਵਾਰਣਾ​॥​
ਉਹ ਪ੍ਰਭੂ ਸਾਰੇ ਦੁੱਖ ਦੂਰ ਕਰਨ ਵਾਲਾ ਹੈ।
He will accept You as His own, and all your affairs will be perfectly arranged.
अंगीकारु ओहु करे तेरा कारज सभि सवारणा ॥
ਸਭਨਾ​ਗਲਾ​ਸਮਰਥੁ​ਸੁਆਮੀ​ਸੋ​ਕਿਉ​ਮਨਹੁ​ਵਿਸਾਰੇ​॥​
ਉਹ ਸਦਾ ਤੇਰੀ ਸਹਾਇਤਾ ਕਰਨ ਵਾਲਾ ਹੈ ਤੇਰੇ ਸਾਰੇ ਕੰਮ ਸਿਰੇ ਚਾੜ੍ਹਨ ਦੇ ਸਮਰੱਥ ਹੈ।
Our Lord and Master is all-powerful to do all things, so why forget Him from your mind?
सभना गला समरथु सुआमी सो किउ मनहु विसारे ॥
ਕਹੈ​ਨਾਨਕੁ​ਮੰਨ​ਮੇਰੇ​ਸਦਾ​ਰਹੁ​ਹਰਿ​ਨਾਲੇ​॥੨॥​
ਉਸ ਮਾਲਕ ਨੂੰ ਕਿਉਂ (ਆਪਣੇ) ਮਨ ਤੋਂ ਭੁਲਾਂਦਾ ਹੈਂ ਜੋ ਸਾਰੇ ਕੰਮ ਕਰਨ-ਜੋਗਾ ਹੈ? ਨਾਨਕ ਆਖਦਾ ਹੈ ਕਿ ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹੁ ॥੨॥
Says Nanak, O my mind, remain always with the Lord. ||2||
कहै नानकु मंन मेरे सदा रहु हरि नाले ॥२॥
ਸਾਚੇ​ਸਾਹਿਬਾ​ਕਿਆ​ਨਾਹੀ​ਘਰਿ​ਤੇਰੈ​॥​
ਹੇ ਸਦਾ ਕਾਇਮ ਰਹਿਣ ਵਾਲੇ ਮਾਲਕ (-ਪ੍ਰਭੂ)! (ਮੈਂ ਤੇਰੇ ਦਰ ਤੋਂ ਮਨ ਦਾ ਆਨੰਦ ਮੰਗਦਾ ਹਾਂ, ਪਰ) ਤੇਰੇ ਘਰ ਵਿਚ ਕੇਹੜੀ ਚੀਜ਼ ਨਹੀਂ ਹੈ?
O my True Lord and Master, what is there which is not in Your celestial home?
साचे साहिबा किआ नाही घरि तेरै ॥
ਘਰਿ​ਤ​ਤੇਰੈ​ਸਭੁ​ਕਿਛੁ​ਹੈ​ਜਿਸੁ​ਦੇਹਿ​ਸੁ​ਪਾਵਏ​॥​
ਤੇਰੇ ਘਰ ਵਿਚ ਤਾਂ ਹਰੇਕ ਚੀਜ਼ ਮੌਜੂਦ ਹੈ, ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਨੂੰ ਤੂੰ ਆਪ ਦੇਂਦਾ ਹੈਂ।
Everything is in Your home; they receive, unto whom You give.
घरि त तेरै सभु किछु है जिसु देहि सु पावए ॥
ਸਦਾ​ਸਿਫਤਿ​ਸਲਾਹ​ਤੇਰੀ​ਨਾਮੁ​ਮਨਿ​ਵਸਾਵਏ​॥​
(ਫਿਰ, ਉਹ ਮਨੁੱਖ) ਤੇਰਾ ਨਾਮ ਤੇ ਤੇਰੀ ਸਿਫ਼ਤ-ਸਾਲਾਹ (ਆਪਣੇ) ਮਨ ਵਿਚ ਵਸਾਂਦਾ ਹੈ (ਜਿਸ ਦੀ ਬਰਕਤਿ ਨਾਲ ਉਸ ਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ)।
Constantly singing Your Praises and Glories, Your Name is enshrined in the mind.
सदा सिफति सलाह तेरी नामु मनि वसावए ॥
ਨਾਮੁ​ਜਿਨ​ਕੈ​ਮਨਿ​ਵਸਿਆ​ਵਾਜੇ​ਸਬਦ​ਘਨੇਰੇ​॥​
ਜਿਨ੍ਹਾਂ ਬੰਦਿਆਂ ਦੇ ਮਨ ਵਿਚ (ਤੇਰਾ) ਨਾਮ ਵੱਸਦਾ ਹੈ (ਉਹਨਾਂ ਦੇ ਅੰਦਰ, ਮਾਨੋ,) ਬੇਅੰਤ ਸਾਜ਼ਾਂ ਦੀਆਂ (ਮਿਲਵੀਆਂ) ਸੁਰਾਂ ਵੱਜਣ ਲੱਗ ਪੈਂਦੀਆਂ ਹਨ (ਭਾਵ, ਉਹਨਾਂ ਦੇ ਮਨ ਵਿਚ ਉਹ ਖ਼ੁਸ਼ੀ ਤੇ ਚਾਉ ਪੈਦਾ ਹੁੰਦਾ ਹੈ ਜੋ ਕਈ ਸਾਜ਼ਾਂ ਦਾ ਮਿਲਵਾਂ ਰਾਗ ਸੁਣ ਕੇ ਪੈਦਾ ਹੁੰਦਾ ਹੈ)।
The divine melody of the Shabad vibrates for those, within whose minds the Naam abides.
नामु जिन कै मनि वसिआ वाजे सबद घनेरे ॥
ਕਹੈ​ਨਾਨਕੁ​ਸਚੇ​ਸਾਹਿਬ​ਕਿਆ​ਨਾਹੀ​ਘਰਿ​ਤੇਰੈ​॥੩॥​
ਨਾਨਕ ਆਖਦਾ ਹੈ ਕਿ ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰੇ ਘਰ ਵਿਚ ਕਿਸੇ ਸ਼ੈ ਦਾ ਘਾਟਾ ਨਹੀਂ ਹੈ (ਤੇ, ਮੈਂ ਤੇਰੇ ਦਰ ਤੋਂ ਆਨੰਦ ਦਾ ਦਾਨ ਮੰਗਦਾ ਹਾਂ) ॥੩॥
Says Nanak, O my True Lord and Master, what is there which is not in Your home? ||3||
कहै नानकु सचे साहिब किआ नाही घरि तेरै ॥३॥
ਸਾਚਾ​ਨਾਮੁ​ਮੇਰਾ​ਆਧਾਰੋ​॥​
(ਪ੍ਰਭੂ ਦੀ ਮੇਹਰ ਨਾਲ ਉਸ ਦਾ) ਸਦਾ-ਥਿਰ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ (ਬਣ ਗਿਆ) ਹੈ।
The True Name is my only support.
साचा नामु मेरा आधारो ॥
ਸਾਚੁ​ਨਾਮੁ​ਅਧਾਰੁ​ਮੇਰਾ​ਜਿਨਿ​ਭੁਖਾ​ਸਭਿ​ਗਵਾਈਆ​॥​
ਉਹ ਸਦਾ ਕਾਇਮ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣ ਗਿਆ) ਹੈ, ਜਿਸ (ਹਰਿ-ਨਾਮ) ਨੇ ਮੇਰੇ ਸਾਰੇ ਲਾਲਚ ਦੂਰ ਕਰ ਦਿੱਤੇ ਹਨ।
The True Name is my only support; it satisfies all hunger.
साचु नामु अधारु मेरा जिनि भुखा सभि गवाईआ ॥
ਕਰਿ​ਸਾਂਤਿ​ਸੁਖ​ਮਨਿ​ਆਇ​ਵਸਿਆ​ਜਿਨਿ​ਇਛਾ​ਸਭਿ​ਪੁਜਾਈਆ​॥​
ਜੋ ਹਰਿ-ਨਾਮ (ਮੇਰੇ ਅੰਦਰ) ਸ਼ਾਂਤੀ ਤੇ ਸੁਖ ਪੈਦਾ ਕਰਕੇ ਮੇਰੇ ਮਨ ਵਿਚ ਆ ਟਿਕਿਆ ਹੈ, ਜਿਸ (ਹਰਿ-ਨਾਮ) ਨੇ ਮੇਰੇ ਮਨ ਦੀਆਂ ਸਾਰੀਆਂ ਕਾਮਨਾਂ ਪੂਰੀਆਂ ਕਰ ਦਿੱਤੀਆਂ ਹਨ।
It has brought peace and tranquility to my mind; it has fulfilled all my desires.
करि सांति सुख मनि आइ वसिआ जिनि इछा सभि पुजाईआ ॥
ਸਦਾ​ਕੁਰਬਾਣੁ​ਕੀਤਾ​ਗੁਰੂ​ਵਿਟਹੁ​ਜਿਸ​ਦੀਆ​ਏਹਿ​ਵਡਿਆਈਆ​॥​
ਮੈਂ (ਆਪਣੇ ਆਪ ਨੂੰ) ਆਪਣੇ ਗੁਰੂ ਤੋਂ ਸਦਕੇ ਕਰਦਾ ਹਾਂ, ਕਿਉਂਕਿ ਇਹ ਸਾਰੀਆਂ ਬਰਕਤਾਂ ਗੁਰੂ ਦੀਆਂ ਹੀ ਹਨ।
I am forever a sacrifice to the Guru, who possesses such glorious greatness.
सदा कुरबाणु कीता गुरू विटहु जिस दीआ एहि वडिआईआ ॥
ਕਹੈ​ਨਾਨਕੁ​ਸੁਣਹੁ​ਸੰਤਹੁ​ਸਬਦਿ​ਧਰਹੁ​ਪਿਆਰੋ​॥​
ਨਾਨਕ ਆਖਦਾ ਹੈ ਕਿ ਹੇ ਸੰਤ ਜਨੋ! (ਗੁਰੂ ਦਾ ਸ਼ਬਦ) ਸੁਣੋ, ਗੁਰੂ ਦੇ ਸ਼ਬਦ ਵਿਚ ਪਿਆਰ ਬਣਾਓ।
Says Nanak, listen, O Saints; enshrine love for the Shabad.
कहै नानकु सुणहु संतहु सबदि धरहु पिआरो ॥
ਸਾਚਾ​ਨਾਮੁ​ਮੇਰਾ​ਆਧਾਰੋ​॥੪॥​
(ਸਤਿਗੁਰੂ ਦੀ ਮੇਹਰ ਨਾਲ ਹੀ ਪ੍ਰਭੂ ਦਾ) ਸਦਾ ਕਾਇਮ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ (ਬਣ ਗਿਆ) ਹੈ ॥੪॥
The True Name is my only support. ||4||
साचा नामु मेरा आधारो ॥४॥
ਵਾਜੇ​ਪੰਚ​ਸਬਦ​ਤਿਤੁ​ਘਰਿ​ਸਭਾਗੈ​॥​
ਉਸ ਭਾਗਾਂ ਵਾਲੇ (ਹਿਰਦੇ-) ਘਰ ਵਿਚ (ਮਾਨੋ) ਪੰਜ ਕਿਸਮਾਂ ਦੇ ਸਾਜ਼ਾਂ ਦੀਆਂ ਮਿਲਵੀਆਂ ਸੁਰਾਂ ਵੱਜ ਪੈਂਦੀਆਂ ਹਨ,
The Panch Shabad, the five primal sounds, vibrate in that blessed house.
वाजे पंच सबद तितु घरि सभागै ॥
ਘਰਿ​ਸਭਾਗੈ​ਸਬਦ​ਵਾਜੇ​ਕਲਾ​ਜਿਤੁ​ਘਰਿ​ਧਾਰੀਆ​॥​
ਜਿਸ (ਹਿਰਦੇ-) ਘਰ ਵਿਚ (ਹੇ ਪ੍ਰਭੂ! ਤੂੰ) ਸੱਤਿਆ ਪਾਈ ਹੈ, ਉਸ ਭਾਗਾਂ ਵਾਲੇ (ਹਿਰਦੇ-) ਘਰ ਵਿਚ (ਮਾਨੋ) ਪੰਜ ਕਿਸਮਾਂ ਦੇ ਸਾਜ਼ਾਂ ਦੀਆਂ ਮਿਲਵੀਆਂ ਸੁਰਾਂ ਵੱਜ ਪੈਂਦੀਆਂ ਹਨ (ਭਾਵ, ਉਸ ਹਿਰਦੇ ਵਿਚ ਪੂਰਨ ਆਨੰਦ ਬਣ ਜਾਂਦਾ ਹੈ),
In that blessed house, the Shabad vibrates; He infuses His almighty power into it.
घरि सभागै सबद वाजे कला जितु घरि धारीआ ॥
ਪੰਚ​ਦੂਤ​ਤੁਧੁ​ਵਸਿ​ਕੀਤੇ​ਕਾਲੁ​ਕੰਟਕੁ​ਮਾਰਿਆ​॥​
(ਹੇ ਪ੍ਰਭੂ!) ਉਸ ਦੇ ਪੰਜੇ ਕਾਮਾਦਿਕ ਵੈਰੀ ਤੂੰ ਕਾਬੂ ਵਿਚ ਕਰ ਦੇਂਦਾ ਹੈਂ, ਤੇ ਡਰਾਣ ਵਾਲਾ ਕਾਲ (ਭਾਵ, ਮੌਤ ਦਾ ਡਰ) ਦੂਰ ਕਰ ਦੇਂਦਾ ਹੈਂ।
Through You, we subdue the five demons of desire, and slay Death, the torturer.
पंच दूत तुधु वसि कीते कालु कंटकु मारिआ ॥
ਧੁਰਿ​ਕਰਮਿ​ਪਾਇਆ​ਤੁਧੁ​ਜਿਨ​ਕਉ​ਸਿ​ਨਾਮਿ​ਹਰਿ​ਕੈ​ਲਾਗੇ​॥​
ਪਰ ਸਿਰਫ਼ ਉਹੀ ਮਨੁੱਖ ਹਰਿ-ਨਾਮ ਵਿਚ ਜੁੜਦੇ ਹਨ ਜਿਨ੍ਹਾਂ ਦੇ ਭਾਗਾਂ ਵਿਚ ਤੂੰ ਧੁਰ ਤੋਂ ਹੀ ਆਪਣੀ ਮੇਹਰ ਨਾਲ (ਸਿਮਰਨ ਦਾ ਲੇਖ ਲਿਖ ਕੇ) ਰੱਖ ਦਿੱਤਾ ਹੈ।
Those who have such pre-ordained destiny are attached to the Lord's Name.
धुरि करमि पाइआ तुधु जिन कउ सि नामि हरि कै लागे ॥
ਕਹੈ​ਨਾਨਕੁ​ਤਹ​ਸੁਖੁ​ਹੋਆ​ਤਿਤੁ​ਘਰਿ​ਅਨਹਦ​ਵਾਜੇ​॥੫॥​
ਨਾਨਕ ਆਖਦਾ ਹੈ ਕਿ ਉਸ ਹਿਰਦੇ-ਘਰ ਵਿਚ ਸੁਖ ਪੈਦਾ ਹੁੰਦਾ ਹੈ, ਉਸ ਹਿਰਦੇ ਵਿਚ (ਮਾਨੋ) ਇਕ-ਰਸ (ਵਾਜੇ) ਵੱਜਦੇ ਹਨ ॥੫॥
Says Nanak, they are at peace, and the unstruck sound current vibrates within their homes. ||5||
कहै नानकु तह सुखु होआ तितु घरि अनहद वाजे ॥५॥
ਸਾਚੀ​ਲਿਵੈ​ਬਿਨੁ​ਦੇਹ​ਨਿਮਾਣੀ​॥​
ਸਦਾ-ਥਿਰ ਪ੍ਰਭੂ ਦੇ ਚਰਨਾਂ ਦੀ ਲਗਨ (ਦੇ ਆਨੰਦ) ਤੋਂ ਬਿਨਾ ਇਹ (ਮਨੁੱਖਾ) ਸਰੀਰ ਨਿਆਸਰਾ ਜੇਹਾ ਹੀ ਰਹਿੰਦਾ ਹੈ।
Without the true love of devotion, the body is without honor.
साची लिवै बिनु देह निमाणी ॥
ਦੇਹ​ਨਿਮਾਣੀ​ਲਿਵੈ​ਬਾਝਹੁ​ਕਿਆ​ਕਰੇ​ਵੇਚਾਰੀਆ​॥​
ਪ੍ਰਭੂ-ਚਰਨਾਂ ਦੀ ਪ੍ਰੀਤ ਤੋਂ ਬਿਨਾ ਨਿਆਸਰਾ ਹੋਇਆ ਹੋਇਆ ਇਹ ਸਰੀਰ ਜੋ ਕੁਝ ਭੀ ਕਰਦਾ ਹੈ ਨਕਾਰੇ ਕੰਮ ਹੀ ਕਰਦਾ ਹੈ।
The body is dishonored without devotional love; what can the poor wretches do?
देह निमाणी लिवै बाझहु किआ करे वेचारीआ ॥
ਤੁਧੁ​ਬਾਝੁ​ਸਮਰਥ​ਕੋਇ​ਨਾਹੀ​ਕ੍ਰਿਪਾ​ਕਰਿ​ਬਨਵਾਰੀਆ​॥​
ਹੇ ਜਗਤ ਦੇ ਮਾਲਕ! ਤੂੰ ਹੀ ਕਿਰਪਾ ਕਰ! (ਤਾ ਕਿ ਇਹ ਗੁਰੂ ਦੇ ਸ਼ਬਦ ਵਿਚ ਲੱਗ ਕੇ ਸੁਧਰ ਜਾਏ) ਕੋਈ ਹੋਰ ਇਸ ਨੂੰ ਸੁਚੱਜੇ ਪਾਸੇ ਲਾਣ ਜੋਗਾ ਹੀ ਨਹੀਂ।
No one except You is all-powerful; please bestow Your Mercy, O Lord of all nature.
तुधु बाझु समरथ कोइ नाही क्रिपा करि बनवारीआ ॥
ਏਸ​ਨਉ​ਹੋਰੁ​ਥਾਉ​ਨਾਹੀ​ਸਬਦਿ​ਲਾਗਿ​ਸਵਾਰੀਆ​॥​
ਤੈਥੋਂ ਬਿਨਾ ਕੋਈ ਹੋਰ ਥਾਂ ਨਹੀਂ ਜਿਥੇ ਇਹ ਸਰੀਰ ਸੁਚੱਜੇ ਪਾਸੇ ਲੱਗ ਸਕੇ। (ਤੇਰੀ ਕ੍ਰਿਪਾ ਨਾਲ ਹੀ) ਇਹ ਗੁਰੂ ਦੇ ਸ਼ਬਦ ਵਿਚ ਲੱਗ ਕੇ ਸੁਧਰ ਸਕਦਾ ਹੈ।
There is no place of rest, other than the Name; attached to the Shabad, we are embellished with beauty.
एस नउ होरु थाउ नाही सबदि लागि सवारीआ ॥
ਕਹੈ​ਨਾਨਕੁ​ਲਿਵੈ​ਬਾਝਹੁ​ਕਿਆ​ਕਰੇ​ਵੇਚਾਰੀਆ​॥੬॥​
ਨਾਨਕ ਆਖਦਾ ਹੈ ਕਿ ਪ੍ਰਭੂ-ਚਰਨਾਂ ਦੀ ਪ੍ਰੀਤ ਤੋਂ ਬਿਨਾ ਇਹ ਸਰੀਰ ਪਰ-ਅਧੀਨ (ਭਾਵ, ਮਾਇਆ ਦੇ ਪ੍ਰਭਾਵ ਹੇਠ) ਹੈ ਤੇ ਜੋ ਕੁਝ ਕਰਦਾ ਹੈ ਨਿਕੰਮਾ ਕੰਮ ਹੀ ਕਰਦਾ ਹੈ ॥੬॥
Says Nanak, without devotional love, what can the poor wretches do? ||6||
कहै नानकु लिवै बाझहु किआ करे वेचारीआ ॥६॥
ਆਨੰਦੁ​ਆਨੰਦੁ​ਸਭੁ​ਕੋ​ਕਹੈ​ਆਨੰਦੁ​ਗੁਰੂ​ਤੇ​ਜਾਣਿਆ​॥​
ਆਖਣ ਨੂੰ ਤਾਂ ਹਰ ਕੋਈ ਆਖ ਦੇਂਦਾ ਹੈ ਕਿ ਮੈਨੂੰ ਆਨੰਦ ਪ੍ਰਾਪਤ ਹੋ ਗਿਆ ਹੈ, ਪਰ (ਅਸਲ) ਆਨੰਦ ਦੀ ਸੂਝ ਗੁਰੂ ਤੋਂ ਹੀ ਮਿਲਦੀ ਹੈ।
Bliss, bliss - everyone talks of bliss; bliss is known only through the Guru.
आनंदु आनंदु सभु को कहै आनंदु गुरू ते जाणिआ ॥
ਜਾਣਿਆ​ਆਨੰਦੁ​ਸਦਾ​ਗੁਰ​ਤੇ​ਕ੍ਰਿਪਾ​ਕਰੇ​ਪਿਆਰਿਆ​॥​
ਹੇ ਪਿਆਰੇ ਭਾਈ! (ਅਸਲ) ਆਨੰਦ ਦੀ ਸੂਝ ਸਦਾ ਗੁਰੂ ਤੋਂ ਹੀ ਮਿਲਦੀ ਹੈ। (ਉਹ ਮਨੁੱਖ ਅਸਲ ਆਨੰਦ ਨਾਲ ਸਾਂਝ ਪਾਂਦਾ ਹੈ, ਜਿਸ ਉਤੇ ਗੁਰੂ) ਕਿਰਪਾ ਕਰਦਾ ਹੈ।
Eternal bliss in known only through the Guru, when the Beloved Lord grants His Grace.
जाणिआ आनंदु सदा गुर ते क्रिपा करे पिआरिआ ॥
ਕਰਿ​ਕਿਰਪਾ​ਕਿਲਵਿਖ​ਕਟੇ​ਗਿਆਨ​ਅੰਜਨੁ​ਸਾਰਿਆ​॥​
ਗੁਰੂ ਮੇਹਰ ਕਰ ਕੇ (ਉਸ ਦੇ) (ਅੰਦਰੋਂ) ਪਾਪ ਕੱਟ ਦੇਂਦਾ ਹੈ, ਤੇ (ਉਸ ਦੀਆਂ ਵਿਚਾਰ-ਅੱਖਾਂ ਵਿਚ) ਆਤਮਕ ਜੀਵਨ ਦੀ ਸੂਝ ਦਾ ਸੁਰਮਾ ਪਾਂਦਾ ਹੈ।
Granting His Grace, He cuts away our sins; He blesses us with the healing ointment of spiritual wisdom.
करि किरपा किलविख कटे गिआन अंजनु सारिआ ॥
ਅੰਦਰਹੁ​ਜਿਨ​ਕਾ​ਮੋਹੁ​ਤੁਟਾ​ਤਿਨ​ਕਾ​ਸਬਦੁ​ਸਚੈ​ਸਵਾਰਿਆ​॥​
ਜਿਨ੍ਹਾਂ ਮਨੁੱਖਾਂ ਦੇ ਮਨ ਵਿਚੋਂ ਮਾਇਆ ਦਾ ਮੋਹ ਮੁੱਕ ਜਾਂਦਾ ਹੈ, ਅਕਾਲ ਪੁਰਖ ਉਹਨਾਂ ਦਾ ਬੋਲ ਹੀ ਸੁਚੱਜਾ ਮਿੱਠਾ ਕਰ ਦੇਂਦਾ ਹੈ।
Those who eradicate attachment from within themselves, are adorned with the Shabad, the Word of the True Lord.
अंदरहु जिन का मोहु तुटा तिन का सबदु सचै सवारिआ ॥
ਕਹੈ​ਨਾਨਕੁ​ਏਹੁ​ਅਨੰਦੁ​ਹੈ​ਆਨੰਦੁ​ਗੁਰ​ਤੇ​ਜਾਣਿਆ​॥੭॥​
ਨਾਨਕ ਆਖਦਾ ਹੈ ਕਿ ਅਸਲ ਆਨੰਦ ਇਹੀ ਹੈ, ਤੇ ਇਹ ਆਨੰਦ ਗੁਰੂ ਤੋਂ ਹੀ ਸਮਝਿਆ ਜਾ ਸਕਦਾ ਹੈ ॥੭॥
Says Nanak, this alone is bliss - bliss which is known through the Guru. ||7||
कहै नानकु एहु अनंदु है आनंदु गुर ते जाणिआ ॥७॥