GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 902
Display Settings
Translations
ਅਜਾਮਲ​ਕਉ​ਅੰਤ​ਕਾਲ​ਮਹਿ​ਨਾਰਾਇਨ​ਸੁਧਿ​ਆਈ​॥​
(ਹੇ ਮੇਰੇ ਮਨ! ਵੇਖ, ਪੁਰਾਣੀ ਪ੍ਰਸਿੱਧ ਕਥਾ ਹੈ ਕਿ) ਅਖ਼ੀਰਲੇ ਵੇਲੇ (ਪਾਪੀ) ਅਜਾਮਲ ਨੂੰ ਪਰਮਾਤਮਾ ਦੇ ਨਾਮ ਦੀ ਸੂਝ ਆ ਗਈ,
At the very last moment, Ajaamal became aware of the Lord;
अजामल कउ अंत काल महि नाराइन सुधि आई ॥
ਜਾਂ​ਗਤਿ​ਕਉ​ਜੋਗੀਸੁਰ​ਬਾਛਤ​ਸੋ​ਗਤਿ​ਛਿਨ​ਮਹਿ​ਪਾਈ​॥੨॥​
ਉਸ ਨੇ ਉਹ ਉੱਚੀ ਆਤਮਕ ਅਵਸਥਾ ਇਕ ਪਲਕ ਵਿਚ ਹਾਸਲ ਕਰ ਲਈ, ਜਿਸ ਆਤਮਕ ਅਵਸਥਾ ਨੂੰ ਵੱਡੇ ਵੱਡੇ ਜੋਗੀ ਤਾਂਘਦੇ ਰਹਿੰਦੇ ਹਨ ॥੨॥
that state which even the supreme Yogis desire - he attained that state in an instant. ||2||
जां गति कउ जोगीसुर बाछत सो गति छिन महि पाई ॥२॥
ਨਾਹਿਨ​ਗੁਨੁ​ਨਾਹਿਨ​ਕਛੁ​ਬਿਦਿਆ​ਧਰਮ​ਕਉਨੁ​ਗਜਿ​ਕੀਨਾ​॥​
ਹੇ ਮੇਰੇ ਮਨ! ਗਜ ਦੀ ਕਥਾ ਭੀ ਸੁਣ। ਗਜ ਵਿਚ) ਨਾਹ ਕੋਈ ਗੁਣ ਸੀ, ਨਾਹ ਹੀ ਉਸ ਨੂੰ ਕੋਈ ਵਿੱਦਿਆ ਪ੍ਰਾਪਤ ਸੀ। (ਉਸ ਵਿਚਾਰੇ) ਗਜ ਨੇ ਕਿਹੜਾ ਧਾਰਮਿਕ ਕੰਮ ਕਰਨਾ ਸੀ?
The elephant had no virtue and no knowledge; what religious rituals has he performed?
नाहिन गुनु नाहिन कछु बिदिआ धरम कउनु गजि कीना ॥
ਨਾਨਕ​ਬਿਰਦੁ​ਰਾਮ​ਕਾ​ਦੇਖਹੁ​ਅਭੈ​ਦਾਨੁ​ਤਿਹ​ਦੀਨਾ​॥੩॥੧॥​
ਹੇ ਨਾਨਕ! ਪਰ ਵੇਖ ਪਰਮਾਤਮਾ ਦਾ ਮੁੱਢ-ਕਦੀਮਾਂ ਦਾ ਸੁਭਾਉ, ਪਰਮਾਤਮਾ ਨੇ ਉਸ ਗਜ ਨੂੰ ਨਿਰਭੈਤਾ ਦੀ ਪਦਵੀ ਬਖ਼ਸ਼ ਦਿੱਤੀ ॥੩॥੧॥
O Nanak, behold the way of the Lord, who bestowed the gift of fearlessness. ||3||1||
नानक बिरदु राम का देखहु अभै दानु तिह दीना ॥३॥१॥
ਰਾਮਕਲੀ​ਮਹਲਾ​੯​॥​
Raamkalee, Ninth Mahalaa:
रामकली महला ९ ॥
ਸਾਧੋ​ਕਉਨ​ਜੁਗਤਿ​ਅਬ​ਕੀਜੈ​॥​
ਹੇ ਸੰਤ ਜਨੋ! ਹੁਣ (ਇਸ ਮਨੁੱਖਾ ਜਨਮ ਵਿਚ ਉਹ) ਕਿਹੜੀ ਵਿਓਂਤ ਕੀਤੀ ਜਾਏ,
Holy people: what way should I now adopt,
साधो कउन जुगति अब कीजै ॥
ਜਾ​ਤੇ​ਦੁਰਮਤਿ​ਸਗਲ​ਬਿਨਾਸੈ​ਰਾਮ​ਭਗਤਿ​ਮਨੁ​ਭੀਜੈ​॥੧॥​ਰਹਾਉ​॥​
ਜਿਸ ਦੇ ਕਰਨ ਨਾਲ (ਮਨੁੱਖ ਦੇ ਅੰਦਰੋਂ) ਸਾਰੀ ਖੋਟੀ ਮੱਤ ਨਾਸ ਹੋ ਜਾਏ, ਅਤੇ (ਮਨੁੱਖ ਦਾ) ਮਨ ਪਰਮਾਤਮਾ ਦੀ ਭਗਤੀ ਵਿਚ ਰਚ-ਮਿਚ ਜਾਏ? ॥੧॥ ਰਹਾਉ ॥
by which all evil-mindedness may be dispelled, and the mind may vibrate in devotional worship to the Lord? ||1||Pause||
जा ते दुरमति सगल बिनासै राम भगति मनु भीजै ॥१॥ रहाउ ॥
ਮਨੁ​ਮਾਇਆ​ਮਹਿ​ਉਰਝਿ​ਰਹਿਓ​ਹੈ​ਬੂਝੈ​ਨਹ​ਕਛੁ​ਗਿਆਨਾ​॥​
ਹੇ ਸੰਤ ਜਨੋ! (ਆਮ ਤੌਰ ਤੇ ਮਨੁੱਖ ਦਾ) ਮਨ ਮਾਇਆ (ਦੇ ਮੋਹ) ਵਿਚ ਉਲਝਿਆ ਰਹਿੰਦਾ ਹੈ, ਮਨੁੱਖ ਰਤਾ ਭਰ ਭੀ ਸਿਆਣਪ ਦੀ ਇਹ ਗੱਲ ਨਹੀਂ ਵਿਚਾਰਦਾ,
My mind is entangled in Maya; it knows nothing at all of spiritual wisdom.
मनु माइआ महि उरझि रहिओ है बूझै नह कछु गिआना ॥
ਕਉਨੁ​ਨਾਮੁ​ਜਗੁ​ਜਾ​ਕੈ​ਸਿਮਰੈ​ਪਾਵੈ​ਪਦੁ​ਨਿਰਬਾਨਾ​॥੧॥​
ਕਿ ਉਹ ਕਿਹੜਾ ਨਾਮ ਹੈ ਜਿਸ ਦਾ ਸਿਮਰਨ ਕਰਨ ਨਾਲ ਜਗਤ ਵਾਸਨਾ-ਰਹਿਤ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ॥੧॥
What is that Name, by which the world, contemplating it, might attain the state of Nirvaanaa? ||1||
कउनु नामु जगु जा कै सिमरै पावै पदु निरबाना ॥१॥
ਭਏ​ਦਇਆਲ​ਕ੍ਰਿਪਾਲ​ਸੰਤ​ਜਨ​ਤਬ​ਇਹ​ਬਾਤ​ਬਤਾਈ​॥​
ਜਦੋਂ ਸੰਤ ਜਨ (ਕਿਸੇ ਭਾਗਾਂ ਵਾਲੇ ਉਤੇ) ਦਇਆਵਾਨ ਹੁੰਦੇ ਹਨ ਕਿਰਪਾਲ ਹੁੰਦੇ ਹਨ, ਤਦੋਂ ਉਹ (ਉਸ ਮਨੁੱਖ ਨੂੰ) ਇਹ ਗੱਲ ਦੱਸਦੇ ਹਨ ਕਿ-
When the Saints became kind and compassionate, they told me this.
भए दइआल क्रिपाल संत जन तब इह बात बताई ॥
ਸਰਬ​ਧਰਮ​ਮਾਨੋ​ਤਿਹ​ਕੀਏ​ਜਿਹ​ਪ੍ਰਭ​ਕੀਰਤਿ​ਗਾਈ​॥੨॥​
ਜਿਸ ਮਨੁੱਖ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ, ਇਉਂ ਮਿਥ ਲਵੋ ਕਿ ਉਸ ਨੇ ਸਾਰੇ ਹੀ ਧਾਰਮਿਕ ਕੰਮ ਕਰ ਲਏ ॥੨॥
Understand, that whoever sings the Kirtan of God's Praises, has performed all religious rituals. ||2||
सरब धरम मानो तिह कीए जिह प्रभ कीरति गाई ॥२॥
ਰਾਮ​ਨਾਮੁ​ਨਰੁ​ਨਿਸਿ​ਬਾਸੁਰ​ਮਹਿ​ਨਿਮਖ​ਏਕ​ਉਰਿ​ਧਾਰੈ​॥​
(ਜਿਹੜਾ) ਮਨੁੱਖ ਦਿਨ ਰਾਤ ਵਿਚ ਅੱਖ ਦੇ ਇਕ ਫੋਰ ਲਈ ਭੀ ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਂਦਾ ਹੈ,
One who enshrines the Lord's Name in his heart night and day - even for an instant
राम नामु नरु निसि बासुर महि निमख एक उरि धारै ॥
ਜਮ​ਕੋ​ਤ੍ਰਾਸੁ​ਮਿਟੈ​ਨਾਨਕ​ਤਿਹ​ਅਪੁਨੋ​ਜਨਮੁ​ਸਵਾਰੈ​॥੩॥੨॥​
ਹੇ ਨਾਨਕ! ਉਹ ਆਪਣਾ (ਮਨੁੱਖਾ) ਜਨਮ ਸਫਲ ਕਰ ਲੈਂਦਾ ਹੈ, ਉੇਸ ਮਨੁੱਖ ਦੇ ਦਿਲ ਵਿਚੋਂ ਮੌਤ ਦਾ ਸਹਿਮ ਦੂਰ ਹੋ ਜਾਂਦਾ ਹੈ ॥੩॥੨॥
- has his fear of Death eradicated. O Nanak, his life is approved and fulfilled. ||3||2||
जम को त्रासु मिटै नानक तिह अपुनो जनमु सवारै ॥३॥२॥
ਰਾਮਕਲੀ​ਮਹਲਾ​੯​॥​
Raamkalee, Ninth Mahalaa:
रामकली महला ९ ॥
ਪ੍ਰਾਨੀ​ਨਾਰਾਇਨ​ਸੁਧਿ​ਲੇਹਿ​॥​
ਪਰਮਾਤਮਾ ਦੀ ਯਾਦ ਹਿਰਦੇ ਵਿਚ ਵਸਾਈ ਰੱਖ।
O mortal, focus your thoughts on the Lord.
प्रानी नाराइन सुधि लेहि ॥
ਛਿਨੁ​ਛਿਨੁ​ਅਉਧ​ਘਟੈ​ਨਿਸਿ​ਬਾਸੁਰ​ਬ੍ਰਿਥਾ​ਜਾਤੁ​ਹੈ​ਦੇਹ​॥੧॥​ਰਹਾਉ​॥​
(ਪ੍ਰਭੂ ਦੀ ਯਾਦ ਤੋਂ ਬਿਨਾ ਤੇਰਾ ਮਨੁੱਖਾ) ਸਰੀਰ ਵਿਅਰਥ ਜਾ ਰਿਹਾ ਹੈ। ਦਿਨੇ ਰਾਤ ਇਕ ਇਕ ਛਿਨ ਕਰ ਕੇ ਤੇਰੀ ਉਮਰ ਘਟਦੀ ਜਾ ਰਹੀ ਹੈ ॥੧॥ ਰਹਾਉ ॥
Moment by moment, your life is running out; night and day, your body is passing away in vain. ||1||Pause||
छिनु छिनु अउध घटै निसि बासुर ब्रिथा जातु है देह ॥१॥ रहाउ ॥
ਤਰਨਾਪੋ​ਬਿਖਿਅਨ​ਸਿਉ​ਖੋਇਓ​ਬਾਲਪਨੁ​ਅਗਿਆਨਾ​॥​
(ਜੀਵ ਭੀ ਅਜਬ ਮੰਦਭਾਗੀ ਹੈ ਕਿ ਇਸ ਨੇ) ਜਵਾਨੀ (ਦੀ ਉਮਰ) ਵਿਸ਼ੇ-ਵਿਕਾਰਾਂ ਵਿਚ ਗਵਾ ਲਈ, ਬਾਲ-ਉਮਰ ਅੰਞਾਣ-ਪੁਣੇ ਵਿਚ (ਗਵਾ ਲਈ।
You have wasted your youth in corrupt pleasures, and your childhood in ignorance.
तरनापो बिखिअन सिउ खोइओ बालपनु अगिआना ॥
ਬਿਰਧਿ​ਭਇਓ​ਅਜਹੂ​ਨਹੀ​ਸਮਝੈ​ਕਉਨ​ਕੁਮਤਿ​ਉਰਝਾਨਾ​॥੧॥​
ਹੁਣ) ਬੁੱਢਾ ਹੋ ਗਿਆ ਹੈ, ਪਰ ਅਜੇ ਭੀ ਨਹੀਂ ਸਮਝਦਾ। (ਪਤਾ ਨਹੀਂ ਇਹ) ਕਿਸ ਖੋਟੀ ਮੱਤ ਵਿਚ ਫਸਿਆ ਪਿਆ ਹੈ ॥੧॥
You have grown old, and even now, you do not understand, the evil-mindedness in which you are entangled. ||1||
बिरधि भइओ अजहू नही समझै कउन कुमति उरझाना ॥१॥
ਮਾਨਸ​ਜਨਮੁ​ਦੀਓ​ਜਿਹ​ਠਾਕੁਰਿ​ਸੋ​ਤੈ​ਕਿਉ​ਬਿਸਰਾਇਓ​॥​
ਹੇ ਪ੍ਰਾਣੀ! ਜਿਸ ਠਾਕੁਰ-ਪ੍ਰਭੂ ਨੇ (ਤੈਨੂੰ) ਮਨੁੱਖਾ ਜਨਮ ਦਿੱਤਾ ਹੋਇਆ ਹੈ, ਤੂੰ ਉਸ ਨੂੰ ਕਿਉਂ ਭੁਲਾ ਰਿਹਾ ਹੈਂ?
Why have you forgotten your Lord and Master, who blessed you with this human life?
मानस जनमु दीओ जिह ठाकुरि सो तै किउ बिसराइओ ॥
ਮੁਕਤਿ​ਹੋਤ​ਨਰ​ਜਾ​ਕੈ​ਸਿਮਰੈ​ਨਿਮਖ​ਨ​ਤਾ​ਕਉ​ਗਾਇਓ​॥੨॥​
ਹੇ ਨਰ! ਜਿਸ ਪਰਮਾਤਮਾ ਦਾ ਨਾਮ ਸਿਮਰਨ ਨਾਲ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਹੁੰਦੀ ਹੈ ਤੂੰ ਅੱਖ ਦੇ ਇਕ ਫੋਰ ਲਈ ਭੀ ਉਸ (ਦੀ ਸਿਫ਼ਤ-ਸਾਲਾਹ) ਨੂੰ ਨਹੀਂ ਗਾਂਦਾ ॥੨॥
Remembering Him in meditation, one is liberated. And yet, you do not sing His Praises, even for an instant. ||2||
मुकति होत नर जा कै सिमरै निमख न ता कउ गाइओ ॥२॥
ਮਾਇਆ​ਕੋ​ਮਦੁ​ਕਹਾ​ਕਰਤੁ​ਹੈ​ਸੰਗਿ​ਨ​ਕਾਹੂ​ਜਾਈ​॥​
ਹੇ ਪ੍ਰਾਣੀ! ਕਿਉਂ ਮਾਇਆ ਦਾ (ਇਤਨਾ) ਮਾਣ ਤੂੰ ਕਰ ਰਿਹਾ ਹੈਂ? (ਇਹ ਤਾਂ) ਕਿਸੇ ਦੇ ਨਾਲ ਭੀ (ਅਖ਼ੀਰ ਵੇਲੇ) ਨਹੀਂ ਜਾਂਦੀ।
Why are you intoxicated with Maya? It will not go along with you.
माइआ को मदु कहा करतु है संगि न काहू जाई ॥
ਨਾਨਕੁ​ਕਹਤੁ​ਚੇਤਿ​ਚਿੰਤਾਮਨਿ​ਹੋਇ​ਹੈ​ਅੰਤਿ​ਸਹਾਈ​॥੩॥੩॥੮੧॥​
ਨਾਨਕ ਆਖਦਾ ਹੈ ਕਿ ਪਰਮਾਤਮਾ ਦਾ ਸਿਮਰਨ ਕਰਦਾ ਰਹੁ। ਅੰਤ ਵੇਲੇ ਉਹ ਤੇਰਾ ਮਦਦਗਾਰ ਹੋਵੇਗਾ ॥੩॥੩॥੮੧॥
Says Nanak, think of Him, remember Him in your mind. He is the Fulfiller of desires, who will be your help and support in the end. ||3||3||81||
नानकु कहतु चेति चिंतामनि होइ है अंति सहाई ॥३॥३॥८१॥
ਰਾਮਕਲੀ​ਮਹਲਾ​੧​ਅਸਟਪਦੀਆ​॥​
ਰਾਗ ਰਾਮਕਲੀ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Raamkalee, First Mahalaa, Ashtapadees:
रामकली महला १ असटपदीआ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਸੋਈ​ਚੰਦੁ​ਚੜਹਿ​ਸੇ​ਤਾਰੇ​ਸੋਈ​ਦਿਨੀਅਰੁ​ਤਪਤ​ਰਹੈ​॥​
(ਸਤਜੁਗ ਤ੍ਰੇਤਾ ਦੁਆਪੁਰ ਆਦਿਕ ਸਾਰੇ ਹੀ ਸਮਿਆਂ ਵਿਚ) ਉਹੀ ਚੰਦ੍ਰਮਾ ਚੜ੍ਹਦਾ ਆਇਆ ਹੈ, ਉਹੀ ਤਾਰੇ ਚੜ੍ਹਦੇ ਆ ਰਹੇ ਹਨ, ਉਹੀ ਸੂਰਜ ਚਮਕਦਾ ਆ ਰਿਹਾ ਹੈ,
The same moon rises, and the same stars; the same sun shines in the sky.
सोई चंदु चड़हि से तारे सोई दिनीअरु तपत रहै ॥
ਸਾ​ਧਰਤੀ​ਸੋ​ਪਉਣੁ​ਝੁਲਾਰੇ​ਜੁਗ​ਜੀਅ​ਖੇਲੇ​ਥਾਵ​ਕੈਸੇ​॥੧॥​
ਉਹੀ ਧਰਤੀ ਹੈ ਤੇ ਉਹੀ ਹਵਾ ਝੁਲਦੀ ਆ ਰਹੀ ਹੈ। ਕਲਿਜੁਗ ਦਾ ਪ੍ਰਭਾਵ ਹੀ ਜੀਵਾਂ ਦੇ ਮਨਾਂ ਵਿਚ (ਖੇਡਾਂ) ਖੇਡਦਾ ਹੈ ਕਿਸੇ ਖ਼ਾਸ ਥਾਵਾਂ ਵਿਚ ਨਹੀਂ ਖੇਡ ਸਕਦਾ ॥੧॥
The earth is the same, and the same wind blows. The age in which we dwell affects living beings, but not these places. ||1||
सा धरती सो पउणु झुलारे जुग जीअ खेले थाव कैसे ॥१॥
ਜੀਵਨ​ਤਲਬ​ਨਿਵਾਰਿ​॥​
(ਹੇ ਪੰਡਿਤ! ਆਪਣੇ ਮਨ ਵਿਚੋਂ) ਖ਼ੁਦ-ਗ਼ਰਜ਼ੀ ਦੂਰ ਕਰ (ਇਹ ਖ਼ੁਦ-ਗ਼ਰਜ਼ੀ ਕਲਿਜੁਗ ਹੈ।
Give up your attachment to life.
जीवन तलब निवारि ॥
ਹੋਵੈ​ਪਰਵਾਣਾ​ਕਰਹਿ​ਧਿਙਾਣਾ​ਕਲਿ​ਲਖਣ​ਵੀਚਾਰਿ​॥੧॥​ਰਹਾਉ​॥​
ਇਸ ਖ਼ੁਦ-ਗ਼ਰਜ਼ੀ ਦੇ ਅਸਰ ਹੇਠ ਜਰਵਾਣੇ ਲੋਕ ਕਮਜ਼ੋਰਾਂ ਉਤੇ) ਧੱਕਾ ਕਰਦੇ ਹਨ ਤੇ (ਉਹਨਾਂ ਦੀਆਂ ਨਜ਼ਰਾਂ ਵਿਚ) ਇਹ ਧੱਕਾ ਜਾਇਜ਼ ਸਮਝਿਆ ਜਾਂਦਾ ਹੈ। ਖ਼ੁਦ-ਗ਼ਰਜ਼ੀ ਤੇ ਦੂਜਿਆਂ ਉਤੇ ਧੱਕਾ-ਹੇ ਪੰਡਿਤ! ਇਹਨਾਂ ਨੂੰ) ਕਲਿਜੁਗ ਦੇ ਲੱਛਣ ਸਮਝ ॥੧॥ ਰਹਾਉ ॥
Those who act like tyrants are accepted and approved - recognize that this is the sign of the Dark Age of Kali Yuga. ||1||Pause||
होवै परवाणा करहि धिङाणा कलि लखण वीचारि ॥१॥ रहाउ ॥
ਕਿਤੈ​ਦੇਸਿ​ਨ​ਆਇਆ​ਸੁਣੀਐ​ਤੀਰਥ​ਪਾਸਿ​ਨ​ਬੈਠਾ​॥​
ਕਿਸੇ ਨੇ ਕਦੇ ਨਹੀਂ ਸੁਣਿਆ ਕਿ ਕਲਿਜੁਗ ਕਿਸੇ ਖ਼ਾਸ ਦੇਸ ਵਿਚ ਆਇਆ ਹੋਇਆ ਹੈ, ਕਿਸੇ ਖ਼ਾਸ ਤੀਰਥ ਕੋਲ ਬੈਠਾ ਹੋਇਆ ਹੈ।
Kali Yuga has not been heard to have come to any country, or to be sitting at any sacred shrine.
कितै देसि न आइआ सुणीऐ तीरथ पासि न बैठा ॥
ਦਾਤਾ​ਦਾਨੁ​ਕਰੇ​ਤਹ​ਨਾਹੀ​ਮਹਲ​ਉਸਾਰਿ​ਨ​ਬੈਠਾ​॥੨॥​
ਜਿਥੇ ਕੋਈ ਦਾਨੀ ਦਾਨ ਕਰਦਾ ਹੈ ਉਥੇ ਭੀ ਬੈਠਾ ਹੋਇਆ ਕਿਸੇ ਨਹੀਂ ਸੁਣਿਆ, ਕਿਸੇ ਥਾਂ ਕਲਿਜੁਗ ਮਹਲ ਉਸਾਰ ਕੇ ਨਹੀਂ ਬੈਠ ਰਿਹਾ ॥੨॥
It is not where the generous person gives to charities, nor seated in the mansion he has built. ||2||
दाता दानु करे तह नाही महल उसारि न बैठा ॥२॥
ਜੇ​ਕੋ​ਸਤੁ​ਕਰੇ​ਸੋ​ਛੀਜੈ​ਤਪ​ਘਰਿ​ਤਪੁ​ਨ​ਹੋਈ​॥​
ਜੇ ਕੋਈ ਮਨੁੱਖ ਆਪਣਾ ਆਚਰਨ ਉੱਚਾ ਬਣਾਂਦਾ ਹੈ ਤਾਂ ਉਹ (ਸਗੋਂ ਲੋਕਾਂ ਦੀਆਂ ਨਜ਼ਰਾਂ ਵਿਚ) ਡਿੱਗਦਾ ਹੈ, ਜੇ ਕੋਈ ਤਪੀ ਹੋਣ ਦਾ ਦਾਹਵਾ ਕਰਦਾ ਹੈ ਤਾਂ ਉਸ ਦੇ ਇੰਦ੍ਰੁੇ ਆਪਣੇ ਵੱਸ ਵਿਚ ਨਹੀਂ ਹਨ,
If someone practices Truth, he is frustrated; prosperity does not come to the home of the sincere.
जे को सतु करे सो छीजै तप घरि तपु न होई ॥
ਜੇ​ਕੋ​ਨਾਉ​ਲਏ​ਬਦਨਾਵੀ​ਕਲਿ​ਕੇ​ਲਖਣ​ਏਈ​॥੩॥​
ਜੇ ਜੋਈ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਾਂ (ਲੋਕਾਂ ਵਿਚ ਸਗੋਂ ਉਸ ਦੀ) ਬਦਨਾਮੀ ਹੁੰਦੀ ਹੈ। (ਹੇ ਪੰਡਿਤ! ਭੈੜਾ ਆਚਰਨ, ਇੰਦ੍ਰੇ ਵੱਸ ਵਿਚ ਨਾਹ ਹੋਣੇ, ਪ੍ਰਭੂ-ਨਾਮ ਵੱਲੋਂ ਨਫ਼ਰਤ-) ਇਹ ਹਨ ਕਲਿਜੁਗ ਦੇ ਲੱਛਣ ॥੩॥
If someone chants the Lord's Name, he is scorned. These are the signs of Kali Yuga. ||3||
जे को नाउ लए बदनावी कलि के लखण एई ॥३॥
ਜਿਸੁ​ਸਿਕਦਾਰੀ​ਤਿਸਹਿ​ਖੁਆਰੀ​ਚਾਕਰ​ਕੇਹੇ​ਡਰਣਾ​॥​
(ਪਰ ਇਹ ਖ਼ੁਦ-ਗ਼ਰਜ਼ੀ ਤੇ ਕਮਜ਼ੋਰਾਂ ਉਤੇ ਧੱਕਾ ਸੁਖੀ ਜੀਵਨ ਦਾ ਰਸਤਾ ਨਹੀਂ) ਜਿਸ ਮਨੁੱਖ ਨੂੰ ਦੂਜਿਆਂ ਉਤੇ ਸਰਦਾਰੀ ਮਿਲਦੀ ਹੈ (ਤੇ ਉਹ ਕਮਜ਼ੋਰਾਂ ਉਤੇ ਧੱਕਾ ਕਰਦਾ ਹੈ) ਉਸ ਦੀ ਹੀ (ਇਸ ਧੱਕੇ-ਜ਼ੁਲਮ ਦੇ ਕਾਰਨ ਆਖ਼ਰ) ਦੁਰਗਤਿ ਹੁੰਦੀ ਹੈ।
Whoever is in charge, is humiliated. Why should the servant be afraid,
जिसु सिकदारी तिसहि खुआरी चाकर केहे डरणा ॥
ਜਾ​ਸਿਕਦਾਰੈ​ਪਵੈ​ਜੰਜੀਰੀ​ਤਾ​ਚਾਕਰ​ਹਥਹੁ​ਮਰਣਾ​॥੪॥​
ਨੌਕਰਾਂ ਨੂੰ (ਉਸ ਦੁਰਗਤਿ ਤੋਂ ਕੋਈ) ਖ਼ਤਰਾ ਨਹੀਂ ਹੁੰਦਾ, ਜਦੋਂ ਉਸ ਸਰਦਾਰ ਦੇ ਗਲ ਵਿਚ ਫਾਹਾ ਪੈਂਦਾ ਹੈ, ਤਾਂ ਉਹ ਉਹਨਾਂ ਨੌਕਰਾਂ ਦੇ ਹੱਥੋਂ ਹੀ ਮਰਦਾ ਹੈ ॥੪॥
when the master is put in chains? He dies at the hands of his servant. ||4||
जा सिकदारै पवै जंजीरी ता चाकर हथहु मरणा ॥४॥