GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 900
Display Settings
Translations
ਰਾਮਕਲੀ​ਮਹਲਾ​੫​॥​
Raamkalee, Fifth Mahalaa:
रामकली महला ५ ॥
ੲੰੀਧਨ​ਤੇ​ਬੈਸੰਤਰੁ​ਭਾਗੈ​॥​
(ਹੇ ਮਨ! ਵੇਖ ਉਸ ਪ੍ਰਭੂ ਦੀਆਂ ਅਸਚਰਜ ਤਾਕਤਾਂ!) ਲੱਕੜੀ ਤੋਂ ਅੱਗ ਪਰੇ ਭੱਜਦੀ ਹੈ (ਲੱਕੜੀ ਵਿਚ ਅੱਗ ਹਰ ਵੇਲੇ ਮੌਜੂਦ ਹੈ, ਪਰ ਉਸ ਨੂੰ ਸਾੜਦੀ ਨਹੀਂ)।
The fire runs away from the fuel.
इींधन ते बैसंतरु भागै ॥
ਮਾਟੀ​ਕਉ​ਜਲੁ​ਦਹ​ਦਿਸ​ਤਿਆਗੈ​॥​
(ਸਮੁੰਦਰ ਦਾ) ਪਾਣੀ ਧਰਤੀ ਨੂੰ ਹਰ ਪਾਸੇ ਵਲੋਂ ਤਿਆਗੀ ਰੱਖਦਾ ਹੈ (ਧਰਤੀ ਸਮੁੰਦਰ ਦੇ ਵਿਚ ਰਹਿੰਦੀ ਹੈ, ਪਰ ਸਮੁੰਦਰ ਇਸ ਨੂੰ ਡੋਬਦਾ ਨਹੀਂ)।
The water runs away from the dust in all directions.
माटी कउ जलु दह दिस तिआगै ॥
ਊਪਰਿ​ਚਰਨ​ਤਲੈ​ਆਕਾਸੁ​॥​
(ਰੁੱਖ ਦੇ) ਪੈਰ (ਜੜ੍ਹਾਂ) ਉਪਰ ਵਲ ਹਨ, ਤੇ ਸਿਰ ਹੇਠਲੇ ਪਾਸੇ ਹੈ।
The feet are above, and the sky is beneath.
ऊपरि चरन तलै आकासु ॥
ਘਟ​ਮਹਿ​ਸਿੰਧੁ​ਕੀਓ​ਪਰਗਾਸੁ​॥੧॥​
ਘੜੇ ਵਿਚ (ਨਿੱਕੇ ਨਿੱਕੇ ਸਰੀਰਾਂ ਵਿਚ) ਸਮੁੰਦਰ-ਪ੍ਰਭੂ ਆਪਣਾ ਆਪ ਪਰਕਾਸ਼ਦਾ ਹੈ ॥੧॥
The ocean appears in the cup. ||1||
घट महि सिंधु कीओ परगासु ॥१॥
ਐਸਾ​ਸੰਮ੍ਰਥੁ​ਹਰਿ​ਜੀਉ​ਆਪਿ​॥​
ਹੇ ਮਨ! ਪਰਮਾਤਮਾ ਆਪ ਬੜੀਆਂ ਤਾਕਤਾਂ ਦਾ ਮਾਲਕ ਹੈ।
Such is our all-powerful dear Lord.
ऐसा संम्रथु हरि जीउ आपि ॥
ਨਿਮਖ​ਨ​ਬਿਸਰੈ​ਜੀਅ​ਭਗਤਨ​ਕੈ​ਆਠ​ਪਹਰ​ਮਨ​ਤਾ​ਕਉ​ਜਾਪਿ​॥੧॥​ਰਹਾਉ​॥​
ਉਹ ਪਰਮਾਤਮਾ ਆਪਣੇ ਭਗਤਾਂ ਦੇ ਮਨ ਤੋਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਵਿਸਰਦਾ। ਹੇ ਮਨ! ਤੂੰ ਭੀ ਉਸ ਨੂੰ ਅੱਠੇ ਪਹਿਰ ਜਪਿਆ ਕਰ ॥੧॥ ਰਹਾਉ ॥
His devotees do not forget Him, even for an instant. Twenty-four hours a day, O mind, meditate on Him. ||1||Pause||
निमख न बिसरै जीअ भगतन कै आठ पहर मन ता कउ जापि ॥१॥ रहाउ ॥
ਪ੍ਰਥਮੇ​ਮਾਖਨੁ​ਪਾਛੈ​ਦੂਧੁ​॥​
(ਹੇ ਭਾਈ! ਪਹਿਲਾਂ ਦੁੱਧ ਹੁੰਦਾ ਹੈ, ਉਸ ਨੂੰ ਰਿੜਕਿਆਂ ਉਸ ਦੁੱਧ ਦਾ ਤੱਤ-ਮੱਖਣ ਪਿੱਛੋਂ ਨਿਕਲਦਾ ਹੈ। ਪਰ ਵੇਖ! ਸ੍ਰਿਸ਼ਟੀ ਦਾ ਤੱਤ-) ਮੱਖਣ ਪਰਮਾਤਮਾ ਪਹਿਲਾਂ ਮੌਜੂਦ ਹੈ, ਤੇ (ਉਸ ਦਾ ਪਸਾਰਾ-ਜਗਤ) ਦੁੱਧ ਪਿਛੋਂ (ਬਣਦਾ) ਹੈ (ਜਗਤ-ਪਸਾਰੇ ਰੂਪ ਦੁੱਧ ਵਿਚ ਤੱਤ-ਪ੍ਰਭੂ-ਮੱਖਣ ਸਰਬ-ਵਿਆਪਕ ਹੈ)।
First comes the butter, and then the milk.
प्रथमे माखनु पाछै दूधु ॥
ਮੈਲੂ​ਕੀਨੋ​ਸਾਬੁਨੁ​ਸੂਧੁ​॥​
(ਜੀਵਾਂ ਦੀ ਪਾਲਣਾ ਵਾਸਤੇ) ਮੈਲ ਨੂੰ (ਮਾਂ ਦੇ ਲਹੂ ਨੂੰ) ਸੁੱਧ ਸਾਬਣ ਵਰਗਾ ਚਿੱਟਾ ਦੁੱਧ ਬਣਾ ਦੇਂਦਾ ਹੈ।
The dirt cleans the soap.
मैलू कीनो साबुनु सूधु ॥
ਭੈ​ਤੇ​ਨਿਰਭਉ​ਡਰਤਾ​ਫਿਰੈ​॥​
ਨਿਰਭਉ-ਪ੍ਰਭੂ ਦੀ ਅੰਸ ਜੀਵ ਦੁਨੀਆ ਦੇ ਅਨੇਕਾਂ ਡਰਾਂ ਤੋਂ ਡਰਦਾ ਫਿਰਦਾ ਹੈ,
The fearless are afraid of fear.
भै ते निरभउ डरता फिरै ॥
ਹੋਂਦੀ​ਕਉ​ਅਣਹੋਂਦੀ​ਹਿਰੈ​॥੨॥​
ਹੋਂਦ ਵਾਲੀ ਜਿੰਦ ਨੂੰ ਅਣਹੋਂਦੀ ਮਾਇਆ, ਜਿਸ ਦੀ (ਵੱਖਰੀ) ਹਸਤੀ ਕੋਈ ਨਹੀਂ, ਜੀਵ ਨੂੰ ਭਜਾਈ ਫਿਰਦੀ ਹੈ ॥੨॥
The living are killed by the dead. ||2||
होंदी कउ अणहोंदी हिरै ॥२॥
ਦੇਹੀ​ਗੁਪਤ​ਬਿਦੇਹੀ​ਦੀਸੈ​॥​
ਹੇ ਭਾਈ! ਸਰੀਰ ਦਾ ਮਾਲਕ ਆਤਮਾ (ਸਰੀਰ ਵਿਚ) ਲੁਕਿਆ ਰਹਿੰਦਾ ਹੈ, ਸਿਰਫ਼ ਸਰੀਰ ਦਿੱਸਦਾ ਹੈ।
The visible body is hidden, and the etheric body is seen.
देही गुपत बिदेही दीसै ॥
ਸਗਲੇ​ਸਾਜਿ​ਕਰਤ​ਜਗਦੀਸੈ​॥​
ਸਾਰੇ ਜੀਵਾਂ ਨੂੰ ਪੈਦਾ ਕਰ ਕੇ ਜਗਤ ਦਾ ਮਾਲਕ ਪ੍ਰਭੂ (ਅਨੇਕਾਂ ਕੌਤਕ) ਕਰਦਾ ਰਹਿੰਦਾ ਹੈ।
The Lord of the world does all these things.
सगले साजि करत जगदीसै ॥
ਠਗਣਹਾਰ​ਅਣਠਗਦਾ​ਠਾਗੈ​॥​
ਠਗਣੀ-ਮਾਇਆ ਜੀਵ ਨੂੰ ਸਦਾ ਠੱਗਦੀ ਰਹਿੰਦੀ ਹੈ।
The one who is cheated, is not cheated by the cheat.
ठगणहार अणठगदा ठागै ॥
ਬਿਨੁ​ਵਖਰ​ਫਿਰਿ​ਫਿਰਿ​ਉਠਿ​ਲਾਗੈ​॥੩॥​
ਨਾਮ ਦੀ ਪੂੰਜੀ ਤੋਂ ਸੱਖਣਾ ਜੀਵ ਮੁੜ ਮੁੜ ਮਾਇਆ ਨੂੰ ਚੰਬੜਦਾ ਹੈ ॥੩॥
With no merchandise, the trader trades again and again. ||3||
बिनु वखर फिरि फिरि उठि लागै ॥३॥
ਸੰਤ​ਸਭਾ​ਮਿਲਿ​ਕਰਹੁ​ਬਖਿਆਣ​॥​
(ਹੇ ਭਾਈ!) ਸੰਤ-ਸਭਾ ਵਿਚ ਮਿਲ ਕੇ (ਧਰਮ ਸ਼ਾਸਤ੍ਰਾਂ ਦੀ ਬੇਸ਼ੱਕ) ਵਿਆਖਿਆ ਕਰ ਕੇ ਵੇਖ ਲਵੋ,
So join the Society of the Saints, and chant the Lord's Name.
संत सभा मिलि करहु बखिआण ॥
ਸਿੰਮ੍ਰਿਤਿ​ਸਾਸਤ​ਬੇਦ​ਪੁਰਾਣ​॥​
(ਭਾਵੇਂ) ਸਿੰਮ੍ਰਿਤੀਆਂ ਸ਼ਾਸਤ੍ਰਾਂਵੇਦਾਂ ਪੁਰਾਣਾਂ ਦੀ (ਦੀ ਵੀਚਾਰ ਕਰ ਲਉ, ਇਸ ਠਗਣੀ ਮਾਇਆ ਤੋਂ ਬਚਾਉ ਨਹੀਂ ਹੋ ਸਕਦਾ)।
So say the Simritees, Shaastras, Vedas and Puraanas.
सिंम्रिति सासत बेद पुराण ॥
ਬ੍ਰਹਮ​ਬੀਚਾਰੁ​ਬੀਚਾਰੇ​ਕੋਇ​॥​
ਜਿਹੜਾ ਕੋਈ ਮਨੁੱਖ ਸਤਸੰਗ ਵਿਚ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਵਿਚਾਰਦਾ ਹੈ,
Rare are those who contemplate and meditate on God.
ब्रहम बीचारु बीचारे कोइ ॥
ਨਾਨਕ​ਤਾ​ਕੀ​ਪਰਮ​ਗਤਿ​ਹੋਇ​॥੪॥੪੩॥੫੪॥​
ਹੇ ਨਾਨਕ! (ਆਖ-) ਉਸੇ ਦੀ ਹੀ ਸਭ ਤੋਂ ਉੱਚੀ ਆਤਮਕ ਅਵਸਥਾ ਬਣਦੀ ਹੈ ॥੪॥੪੩॥੫੪॥
O Nanak, they attain the supreme status. ||4||43||54||
नानक ता की परम गति होइ ॥४॥४३॥५४॥
ਰਾਮਕਲੀ​ਮਹਲਾ​੫​॥​
Raamkalee, Fifth Mahalaa:
रामकली महला ५ ॥
ਜੋ​ਤਿਸੁ​ਭਾਵੈ​ਸੋ​ਥੀਆ​॥​
ਹੇ ਭਾਈ! ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੋ ਰਿਹਾ ਹੈ।
Whatever pleases Him happens.
जो तिसु भावै सो थीआ ॥
ਸਦਾ​ਸਦਾ​ਹਰਿ​ਕੀ​ਸਰਣਾਈ​ਪ੍ਰਭ​ਬਿਨੁ​ਨਾਹੀ​ਆਨ​ਬੀਆ​॥੧॥​ਰਹਾਉ​॥​
(ਇਸ ਵਾਸਤੇ) ਸਦਾ ਹੀ ਉਸ ਪ੍ਰਭੂ ਦੀ ਸਰਨ ਪਿਆ ਰਹੁ। ਪ੍ਰਭੂ ਤੋਂ ਬਿਨਾ ਕੋਈ ਹੋਰ ਦੂਜਾ (ਕੁਝ ਕਰਨ-ਜੋਗਾ) ਨਹੀਂ ਹੈ ॥੧॥ ਰਹਾਉ ॥
Forever and ever, I seek the Sanctuary of the Lord. There is none other than God. ||1||Pause||
सदा सदा हरि की सरणाई प्रभ बिनु नाही आन बीआ ॥१॥ रहाउ ॥
ਪੁਤੁ​ਕਲਤ੍ਰੁ​ਲਖਿਮੀ​ਦੀਸੈ​ਇਨ​ਮਹਿ​ਕਿਛੂ​ਨ​ਸੰਗਿ​ਲੀਆ​॥​
ਹੇ ਭਾਈ! ਪੁੱਤਰ, ਇਸਤ੍ਰੀ, ਮਾਇਆ-ਇਹ ਜੋ ਕੁਝ ਦਿੱਸ ਰਿਹਾ ਹੈ, ਇਹਨਾਂ ਵਿਚੋਂ ਕੁਝ ਭੀ (ਅੰਤ ਵੇਲੇ ਜੀਵ) ਆਪਣੇ ਨਾਲ ਨਹੀਂ ਲੈ ਜਾਂਦਾ।
You look upon your children, spouse and wealth; none of these will go along with you.
पुतु कलत्रु लखिमी दीसै इन महि किछू न संगि लीआ ॥
ਬਿਖੈ​ਠਗਉਰੀ​ਖਾਇ​ਭੁਲਾਨਾ​ਮਾਇਆ​ਮੰਦਰੁ​ਤਿਆਗਿ​ਗਇਆ​॥੧॥​
ਵਿਸ਼ੇ-ਵਿਕਾਰਾਂ ਦੀ ਠਗਬੂਟੀ ਖਾ ਕੇ ਜੀਵ ਕੁਰਾਹੇ ਪਿਆ ਰਹਿੰਦਾ ਹੈ, ਆਖ਼ਰ ਇਹ ਮਾਇਆ, ਇਹ ਸੋਹਣਾ ਘਰ (ਸਭ ਕੁਝ) ਛੱਡ ਕੇ ਤੁਰ ਜਾਂਦਾ ਹੈ ॥੧॥
Eating the poisonous potion, you have gone astray. You will have to go, and leave Maya and your mansions. ||1||
बिखै ठगउरी खाइ भुलाना माइआ मंदरु तिआगि गइआ ॥१॥
ਨਿੰਦਾ​ਕਰਿ​ਕਰਿ​ਬਹੁਤੁ​ਵਿਗੂਤਾ​ਗਰਭ​ਜੋਨਿ​ਮਹਿ​ਕਿਰਤਿ​ਪਇਆ​॥​
ਹੇ ਭਾਈ! ਜੀਵ ਦੂਜਿਆਂ ਦੀ ਨਿੰਦਾ ਕਰ ਕਰ ਕੇ ਬਹੁਤ ਖ਼ੁਆਰ ਹੁੰਦਾ ਰਹਿੰਦਾ ਹੈ, ਤੇ ਆਪਣੇ ਇਸ ਕੀਤੇ ਅਨੁਸਾਰ ਜਨਮ ਮਰਨ ਦੇ ਗੇੜ ਵਿਚ ਜਾ ਪੈਂਦਾ ਹੈ।
Slandering others, you are totally ruined; because of your past actions, you shall be consigned to the womb of reincarnation.
निंदा करि करि बहुतु विगूता गरभ जोनि महि किरति पइआ ॥
ਪੁਰਬ​ਕਮਾਣੇ​ਛੋਡਹਿ​ਨਾਹੀ​ਜਮਦੂਤਿ​ਗ੍ਰਾਸਿਓ​ਮਹਾ​ਭਇਆ​॥੨॥​
(ਇਹ ਆਮ ਅਸੂਲ ਦੀ ਗੱਲ ਹੈ ਕਿ) ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਜੀਵ ਨੂੰ ਛੱਡਦੇ ਨਹੀਂ ਹਨ, ਤੇ ਵੱਡਾ ਭਿਆਨਕ ਜਮਦੂਤ ਇਸ ਨੂੰ ਕਾਬੂ ਕਰੀ ਰੱਖਦਾ ਹੈ ॥੨॥
Your past actions will not just go away; the most horrible Messenger of Death shall seize you. ||2||
पुरब कमाणे छोडहि नाही जमदूति ग्रासिओ महा भइआ ॥२॥
ਬੋਲੈ​ਝੂਠੁ​ਕਮਾਵੈ​ਅਵਰਾ​ਤ੍ਰਿਸਨ​ਨ​ਬੂਝੈ​ਬਹੁਤੁ​ਹਇਆ​॥​
(ਮਾਇਆ ਦੇ ਮੋਹ ਦੀ ਠਗਬੂਟੀ ਖਾ ਕੇ ਮਾਇਆ ਦੀ ਖ਼ਾਤਰ ਜੀਵ) ਝੂਠ ਬੋਲਦਾ ਹੈ (ਮੂੰਹੋਂ ਆਖਦਾ ਹੋਰ ਹੈ, ਤੇ) ਕਮਾਂਦਾ ਕੁਝ ਹੋਰ ਹੈ, ਇਸ ਦੀ ਮਾਇਆ ਦੀ ਤ੍ਰਿਸ਼ਨਾ ਬੁੱਝਦੀ ਨਹੀਂ, ਮਾਇਆ ਦੀ 'ਹਾਇ ਹਾਇ' ਸਦਾ ਇਸ ਨੂੰ ਲੱਗੀ ਰਹਿੰਦੀ ਹੈ।
You tell lies, and do not practice what you preach. Your desires are not satisfied - what a shame.
बोलै झूठु कमावै अवरा त्रिसन न बूझै बहुतु हइआ ॥
ਅਸਾਧ​ਰੋਗੁ​ਉਪਜਿਆ​ਸੰਤ​ਦੂਖਨਿ​ਦੇਹ​ਬਿਨਾਸੀ​ਮਹਾ​ਖਇਆ​॥੩॥​
ਸੰਤ ਜਨਾਂ ਦੀ ਨਿੰਦਾ ਕਰਨ ਦੇ ਕਾਰਨ (ਮਾਇਆ ਦੀ ਤ੍ਰਿਸ਼ਨਾ ਦਾ) ਲਾ-ਇਲਾਜ ਰੋਗ (ਜੀਵ ਦੇ ਅੰਦਰ) ਪੈਦਾ ਹੋ ਜਾਂਦਾ ਹੈ, ਇਸ ਵੱਡੇ ਖਈ ਰੋਗ ਦੇ ਵਿਚ ਹੀ ਇਸ ਦਾ ਸਰੀਰ ਨਾਸ ਹੋ ਜਾਂਦਾ ਹੈ ॥੩॥
You have contracted an incurable disease; slandering the Saints, your body is wasting away; you are utterly ruined. ||3||
असाध रोगु उपजिआ संत दूखनि देह बिनासी महा खइआ ॥३॥
ਜਿਨਹਿ​ਨਿਵਾਜੇ​ਤਿਨ​ਹੀ​ਸਾਜੇ​ਆਪੇ​ਕੀਨੇ​ਸੰਤ​ਜਇਆ​॥​
(ਪਰ, ਹੇ ਭਾਈ! ਸੰਤ ਜਨਾਂ ਦੀ ਨਿੰਦਾ ਤੋਂ ਜੀਵ ਨੂੰ ਹਾਸਲ ਕੁਝ ਨਹੀਂ ਹੁੰਦਾ) ਪ੍ਰਭੂ ਨੇ ਆਪ ਹੀ ਸੰਤ ਜਨਾਂ ਨੂੰ ਜਿੱਤ ਦਾ ਮਾਲਕ ਬਣਾਇਆ ਹੁੰਦਾ ਹੈ, ਉਹਨਾਂ ਨੂੰ ਉਸੇ ਪ੍ਰਭੂ ਨੇ ਪੈਦਾ ਕੀਤਾ ਹੋਇਆ ਹੈ ਜਿਸ ਨੇ ਉਹਨਾਂ ਨੂੰ ਆਦਰ-ਸਤਕਾਰ ਦਿੱਤਾ ਹੋਇਆ ਹੈ।
He embellishes those whom He has fashioned. He Himself gave life to the Saints.
जिनहि निवाजे तिन ही साजे आपे कीने संत जइआ ॥
ਨਾਨਕ​ਦਾਸ​ਕੰਠਿ​ਲਾਇ​ਰਾਖੇ​ਕਰਿ​ਕਿਰਪਾ​ਪਾਰਬ੍ਰਹਮ​ਮਇਆ​॥੪॥੪੪॥੫੫॥​
ਹੇ ਨਾਨਕ! ਪਰਮਾਤਮਾ ਮਿਹਰ ਕਰ ਕੇ ਦਇਆ ਕਰ ਕੇ ਆਪਣੇ ਦਾਸਾਂ ਨੂੰ ਆਪ ਹੀ ਆਪਣੇ ਗਲ ਨਾਲ ਲਾਈ ਰੱਖਦਾ ਹੈ ॥੪॥੪੪॥੫੫॥
O Nanak, He hugs His slaves close in His Embrace. Please grant Your Grace, O Supreme Lord God, and be kind to me as well. ||4||44||55||
नानक दास कंठि लाइ राखे करि किरपा पारब्रहम मइआ ॥४॥४४॥५५॥
ਰਾਮਕਲੀ​ਮਹਲਾ​੫​॥​
Raamkalee, Fifth Mahalaa:
रामकली महला ५ ॥
ਐਸਾ​ਪੂਰਾ​ਗੁਰਦੇਉ​ਸਹਾਈ​॥​
ਹੇ ਭਾਈ! ਪੂਰਾ ਗੁਰੂ ਇਹੋ ਜਿਹਾ ਮਦਦਗਾਰ ਹੈ,
Such is the Perfect Divine Guru, my help and support.
ऐसा पूरा गुरदेउ सहाई ॥
ਜਾ​ਕਾ​ਸਿਮਰਨੁ​ਬਿਰਥਾ​ਨ​ਜਾਈ​॥੧॥​ਰਹਾਉ​॥​
ਕਿ ਉਸ ਦਾ ਦਿੱਤਾ ਹੋਇਆ ਹਰਿ-ਸਿਮਰਨ ਦਾ ਉਪਦੇਸ਼ ਵਿਅਰਥ ਨਹੀਂ ਜਾਂਦਾ ॥੧॥ ਰਹਾਉ ॥
Meditation on Him is not wasted. ||1||Pause||
जा का सिमरनु बिरथा न जाई ॥१॥ रहाउ ॥
ਦਰਸਨੁ​ਪੇਖਤ​ਹੋਇ​ਨਿਹਾਲੁ​॥​
(ਹੇ ਭਾਈ! ਗੁਰੂ ਦਾ) ਦਰਸ਼ਨ ਕਰਦਿਆਂ (ਮਨੁੱਖ ਤਨੋ ਮਨੋ) ਖਿੜ ਜਾਂਦਾ ਹੈ,
Gazing upon the Blessed Vision of His Darshan, I am enraptured.
दरसनु पेखत होइ निहालु ॥
ਜਾ​ਕੀ​ਧੂਰਿ​ਕਾਟੈ​ਜਮ​ਜਾਲੁ​॥​
ਉਸ ਗੁਰੂ ਦੀ ਚਰਨ-ਧੂੜ ਜਮ ਦੀ ਫਾਹੀ ਕੱਟ ਦੇਂਦੀ ਹੈ।
The dust of His feet snaps the noose of Death.
जा की धूरि काटै जम जालु ॥
ਚਰਨ​ਕਮਲ​ਬਸੇ​ਮੇਰੇ​ਮਨ​ਕੇ​॥​
ਹੇ ਭਾਈ! ਪਿਆਰੇ ਗੁਰੂ ਦੇ ਸੋਹਣੇ ਚਰਨ (ਜਿਸ ਮਨੁੱਖ ਦੇ ਹਿਰਦੇ ਵਿਚ) ਆ ਵੱਸਦੇ ਹਨ,
His lotus feet dwell within my mind,
चरन कमल बसे मेरे मन के ॥
ਕਾਰਜ​ਸਵਾਰੇ​ਸਗਲੇ​ਤਨ​ਕੇ​॥੧॥​
(ਉਸ ਦੇ) ਮਨ ਦੇ (ਉਸ ਦੇ) ਸਰੀਰ ਦੇ ਸਾਰੇ ਕੰਮ (ਗੁਰੂ) ਸੰਵਾਰ ਦੇਂਦਾ ਹੈ ॥੧॥
and so all the affairs of my body are arranged and resolved. ||1||
कारज सवारे सगले तन के ॥१॥
ਜਾ​ਕੈ​ਮਸਤਕਿ​ਰਾਖੈ​ਹਾਥੁ​॥​
ਹੇ ਭਾਈ! ਜਿਸ ਮਨੁੱਖ ਦੇ ਮੱਥੇ ਉਤੇ (ਗੁਰੂ ਆਪਣਾ) ਹੱਥ ਰੱਖਦਾ ਹੈ,
One upon whom He places His Hand, is protected.
जा कै मसतकि राखै हाथु ॥
ਪ੍ਰਭੁ​ਮੇਰੋ​ਅਨਾਥ​ਕੋ​ਨਾਥੁ​॥​
ਉਸ ਨੂੰ ਮੇਰਾ ਉਹ ਪ੍ਰਭੂ (ਮਿਲ ਪੈਂਦਾ ਹੈ) ਜੋ ਨਿਆਸਰਿਆਂ ਦਾ ਆਸਰਾ ਹੈ।
My God is the Master of the masterless.
प्रभु मेरो अनाथ को नाथु ॥
ਪਤਿਤ​ਉਧਾਰਣੁ​ਕ੍ਰਿਪਾ​ਨਿਧਾਨੁ​॥​
ਹੇ ਭਾਈ! ਗੁਰੂ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ ਹੈ, ਗੁਰੂ ਕਿਰਪਾ ਦਾ ਖ਼ਜ਼ਾਨਾ ਹੈ।
He is the Savior of sinners, the treasure of mercy.
पतित उधारणु क्रिपा निधानु ॥
ਸਦਾ​ਸਦਾ​ਜਾਈਐ​ਕੁਰਬਾਨੁ​॥੨॥​
ਹੇ ਭਾਈ! ਗੁਰੂ ਤੋਂ ਸਦਾ ਹੀ ਸਦਕੇ ਜਾਣਾ ਚਾਹੀਦਾ ਹੈ ॥੨॥
Forever and ever, I am a sacrifice to Him. ||2||
सदा सदा जाईऐ कुरबानु ॥२॥
ਨਿਰਮਲ​ਮੰਤੁ​ਦੇਇ​ਜਿਸੁ​ਦਾਨੁ​॥​
ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਆਪਣਾ ਪਵਿੱਤਰ ਉਪਦੇਸ਼ ਬਖ਼ਸ਼ਦਾ ਹੈ,
One whom He blesses with His Immaculate Mantra,
निरमल मंतु देइ जिसु दानु ॥
ਤਜਹਿ​ਬਿਕਾਰ​ਬਿਨਸੈ​ਅਭਿਮਾਨੁ​॥​
ਸਾਰੇ ਵਿਕਾਰ ਉਸ ਨੂੰ ਛੱਡ ਜਾਂਦੇ ਹਨ ਉਸ ਦਾ ਅਹੰਕਾਰ ਦੂਰ ਹੋ ਜਾਂਦਾ ਹੈ।
renounces corruption; his egotistical pride is dispelled.
तजहि बिकार बिनसै अभिमानु ॥
ਏਕੁ​ਧਿਆਈਐ​ਸਾਧ​ਕੈ​ਸੰਗਿ​॥​
ਹੇ ਭਾਈ! ਗੁਰੂ ਦੀ ਸੰਗਤਿ ਵਿਚ ਰਹਿ ਕੇ ਇੱਕ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ।
Meditate on the One Lord in the Saadh Sangat, the Company of the Holy.
एकु धिआईऐ साध कै संगि ॥
ਪਾਪ​ਬਿਨਾਸੇ​ਨਾਮ​ਕੈ​ਰੰਗਿ​॥੩॥​
(ਗੁਰੂ ਦੀ ਰਾਹੀਂ) ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰਿਹਾਂ ਸਾਰੇ ਪਾਪਾਂ ਦਾ ਨਾਸ ਹੋ ਜਾਂਦਾ ਹੈ ॥੩॥
Sins are erased, through the love of the Naam, the Name of the Lord. ||3||
पाप बिनासे नाम कै रंगि ॥३॥
ਗੁਰ​ਪਰਮੇਸੁਰ​ਸਗਲ​ਨਿਵਾਸ​॥​
ਹੇ ਭਾਈ! ਗੁਰੂ-ਪਰਮਾਤਮਾ ਸਭ ਜੀਵਾਂ ਵਿਚ ਵੱਸਦਾ ਹੈ,
The Guru, the Transcendent Lord, dwells among all.
गुर परमेसुर सगल निवास ॥
ਘਟਿ​ਘਟਿ​ਰਵਿ​ਰਹਿਆ​ਗੁਣਤਾਸ​॥​
ਸਾਰੇ ਗੁਣਾਂ ਦਾ ਖ਼ਜ਼ਾਨਾ ਹਰੇਕ ਹਿਰਦੇ ਵਿਚ ਮੌਜੂਦ ਹੈ।
The treasure of virtue pervades and permeates each and every heart.
घटि घटि रवि रहिआ गुणतास ॥
ਦਰਸੁ​ਦੇਹਿ​ਧਾਰਉ​ਪ੍ਰਭ​ਆਸ​॥​
ਹੇ ਪ੍ਰਭੂ! ਮੈਨੂੰ ਆਪਣਾ ਦਰਸ਼ਨ ਦੇਹ, ਮੈਂ ਤੇਰੇ ਦਰਸ਼ਨ ਦੀ ਆਸ ਰੱਖੀ ਬੈਠਾ ਹਾਂ।
Please grant me the Blessed Vision of Your Darshan;
दरसु देहि धारउ प्रभ आस ॥
ਨਿਤ​ਨਾਨਕੁ​ਚਿਤਵੈ​ਸਚੁ​ਅਰਦਾਸਿ​॥੪॥੪੫॥੫੬॥​
ਮੇਰੀ ਇਹੀ ਅਰਦਾਸ ਹੈ ਕਿ (ਤੇਰਾ ਸੇਵਕ) ਨਾਨਕ ਸਦਾ-ਥਿਰ ਪ੍ਰਭੂ ਨੂੰ ਯਾਦ ਕਰਦਾ ਰਹੇ ॥੪॥੪੫॥੫੬॥
O God, I place my hopes in You. Nanak continually offers this true prayer. ||4||45||56||
नित नानकु चितवै सचु अरदासि ॥४॥४५॥५६॥