GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 898
Display Settings
Translations
ਰਾਮਕਲੀ​ਮਹਲਾ​੫​॥​
Raamkalee, Fifth Mahalaa:
रामकली महला ५ ॥
ਕਿਸੁ​ਭਰਵਾਸੈ​ਬਿਚਰਹਿ​ਭਵਨ​॥​
ਹੇ ਮੂਰਖ! (ਪ੍ਰਭੂ ਤੋਂ ਬਿਨਾ ਹੋਰ) ਕਿਸ ਦੇ ਸਹਾਰੇ ਤੂੰ ਜਗਤ ਵਿਚ ਤੁਰਿਆ ਫਿਰਦਾ ਹੈਂ?
What supports you in this world?
किसु भरवासै बिचरहि भवन ॥
ਮੂੜ​ਮੁਗਧ​ਤੇਰਾ​ਸੰਗੀ​ਕਵਨ​॥​
ਹੇ ਮੂਰਖ! (ਪ੍ਰਭੂ ਤੋਂ ਬਿਨਾ ਹੋਰ) ਤੇਰਾ ਕੌਣ ਸਾਥੀ (ਬਣ ਸਕਦਾ ਹੈ)?
You ignorant fool, who is your companion?
मूड़ मुगध तेरा संगी कवन ॥
ਰਾਮੁ​ਸੰਗੀ​ਤਿਸੁ​ਗਤਿ​ਨਹੀ​ਜਾਨਹਿ​॥​
ਹੇ ਮੂਰਖ! ਪਰਮਾਤਮਾ (ਹੀ ਤੇਰਾ ਅਸਲ) ਸਾਥੀ ਹੈ, ਉਸ ਨਾਲ ਤੂੰ ਜਾਣ-ਪਛਾਣ ਨਹੀਂ ਬਣਾਂਦਾ।
The Lord is your only companion; no one knows His condition.
रामु संगी तिसु गति नही जानहि ॥
ਪੰਚ​ਬਟਵਾਰੇ​ਸੇ​ਮੀਤ​ਕਰਿ​ਮਾਨਹਿ​॥੧॥​
(ਇਹ ਕਾਮਾਦਿਕ) ਪੰਜ ਡਾਕੂ ਹਨ, ਇਹਨਾਂ ਨੂੰ ਤੂੰ ਆਪਣੇ ਮਿੱਤਰ ਸਮਝ ਰਿਹਾ ਹੈਂ ॥੧॥
You look upon the five thieves as your friends. ||1||
पंच बटवारे से मीत करि मानहि ॥१॥
ਸੋ​ਘਰੁ​ਸੇਵਿ​ਜਿਤੁ​ਉਧਰਹਿ​ਮੀਤ​॥​
ਹੇ ਮਿੱਤਰ! ਉਹ ਘਰ-ਦਰ ਮੱਲੀ ਰੱਖ, ਜਿਸ ਦੀ ਰਾਹੀਂ ਤੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੇਂ।
Serve that home, which will save you, my friend.
सो घरु सेवि जितु उधरहि मीत ॥
ਗੁਣ​ਗੋਵਿੰਦ​ਰਵੀਅਹਿ​ਦਿਨੁ​ਰਾਤੀ​ਸਾਧਸੰਗਿ​ਕਰਿ​ਮਨ​ਕੀ​ਪ੍ਰੀਤਿ​॥੧॥​ਰਹਾਉ​॥​
ਹੇ ਭਾਈ! ਗੁਰੂ ਦੀ ਸੰਗਤਿ ਵਿਚ ਆਪਣੇ ਮਨ ਦਾ ਪਿਆਰ ਜੋੜ, (ਉਥੇ ਟਿਕ ਕੇ) ਗੋਬਿੰਦ ਦੇ ਗੁਣ (ਸਦਾ) ਦਿਨ ਰਾਤ ਗਾਏ ਜਾਣੇ ਚਾਹੀਦੇ ਹਨ ॥੧॥ ਰਹਾਉ ॥
Chant the Glorious Praises of the Lord of the Universe, day and night; in the Saadh Sangat, the Company of the Holy, love Him in your mind. ||1||Pause||
गुण गोविंद रवीअहि दिनु राती साधसंगि करि मन की प्रीति ॥१॥ रहाउ ॥
ਜਨਮੁ​ਬਿਹਾਨੋ​ਅਹੰਕਾਰਿ​ਅਰੁ​ਵਾਦਿ​॥​
ਜੀਵ ਦੀ ਉਮਰ ਅਹੰਕਾਰ ਅਤੇ ਝਗੜੇ-ਬਖੇੜੇ ਵਿਚ ਗੁਜ਼ਰਦੀ ਜਾਂਦੀ ਹੈ,
This human life is passing away in egotism and conflict.
जनमु बिहानो अहंकारि अरु वादि ॥
ਤ੍ਰਿਪਤਿ​ਨ​ਆਵੈ​ਬਿਖਿਆ​ਸਾਦਿ​॥​
ਮਾਇਆ ਦੇ ਸੁਆਦ ਵਿਚ (ਇਸ ਦੀ ਕਦੇ) ਤਸੱਲੀ ਨਹੀਂ ਹੁੰਦੀ (ਕਦੇ ਰੱਜਦਾ ਹੀ ਨਹੀਂ)।
You are not satisfied; such is the flavor of sin.
त्रिपति न आवै बिखिआ सादि ॥
ਭਰਮਤ​ਭਰਮਤ​ਮਹਾ​ਦੁਖੁ​ਪਾਇਆ​॥​
ਭਟਕਦਿਆਂ ਭਟਕਦਿਆਂ ਇਸ ਨੇ ਬੜਾ ਕਸ਼ਟ ਪਾਇਆ ਹੈ।
Wandering and roaming around, you suffer terrible pain.
भरमत भरमत महा दुखु पाइआ ॥
ਤਰੀ​ਨ​ਜਾਈ​ਦੁਤਰ​ਮਾਇਆ​॥੨॥​
ਮਾਇਆ (ਮਾਨੋ, ਇਕ ਸਮੁੰਦਰ ਹੈ, ਇਸ) ਤੋਂ ਪਾਰ ਲੰਘਣਾ ਬਹੁਤ ਔਖਾ ਹੈ। (ਪ੍ਰਭੂ ਦੇ ਨਾਮ ਤੋਂ ਬਿਨਾ) ਇਸ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ ॥੨॥
You cannot cross over the impassable sea of Maya. ||2||
तरी न जाई दुतर माइआ ॥२॥
ਕਾਮਿ​ਨ​ਆਵੈ​ਸੁ​ਕਾਰ​ਕਮਾਵੈ​॥​
ਜੀਵ ਸਦਾ ਉਹੀ ਕਾਰ ਕਰਦਾ ਰਹਿੰਦਾ ਹੈ ਜੋ (ਆਖ਼ਰ ਇਸ ਦੇ) ਕੰਮ ਨਹੀਂ ਆਉਂਦੀ।
You do the deeds which do not help you at all.
कामि न आवै सु कार कमावै ॥
ਆਪਿ​ਬੀਜਿ​ਆਪੇ​ਹੀ​ਖਾਵੈ​॥​
(ਮੰਦੇ ਕੰਮਾਂ ਦੇ ਬੀਜ) ਆਪ ਬੀਜ ਕੇ (ਫਿਰ) ਆਪ ਹੀ (ਉਹਨਾਂ ਦਾ ਦੁੱਖ-ਫਲ) ਖਾਂਦਾ ਹੈ।
As you plant, so shall you harvest.
आपि बीजि आपे ही खावै ॥
ਰਾਖਨ​ਕਉ​ਦੂਸਰ​ਨਹੀ​ਕੋਇ​॥​
(ਇਸ ਬਿਪਤਾ ਵਿਚੋਂ) ਬਚਾਣ-ਜੋਗਾ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਦੂਜਾ ਨਹੀਂ।
There is none other than the Lord to save you.
राखन कउ दूसर नही कोइ ॥
ਤਉ​ਨਿਸਤਰੈ​ਜਉ​ਕਿਰਪਾ​ਹੋਇ​॥੩॥​
ਜਦੋਂ (ਪਰਮਾਤਮਾ ਦੀ) ਮਿਹਰ ਹੁੰਦੀ ਹੈ, ਤਦੋਂ ਹੀ ਇਸ ਵਿਚੋਂ ਪਾਰ ਲੰਘਦਾ ਹੈ ॥੩॥
You will be saved, only if God grants His Grace. ||3||
तउ निसतरै जउ किरपा होइ ॥३॥
ਪਤਿਤ​ਪੁਨੀਤ​ਪ੍ਰਭ​ਤੇਰੋ​ਨਾਮੁ​॥​
ਹੇ ਪ੍ਰਭੂ! ਤੇਰਾ ਨਾਮ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿੱਤਰ ਕਰਨ ਵਾਲਾ ਹੈ,
Your Name, God, is the Purifier of sinners.
पतित पुनीत प्रभ तेरो नामु ॥
ਅਪਨੇ​ਦਾਸ​ਕਉ​ਕੀਜੈ​ਦਾਨੁ​॥​
(ਮੈਨੂੰ) ਆਪਣੇ ਸੇਵਕ ਨੂੰ (ਆਪਣਾ ਨਾਮ ਦਾ) ਦਾਨ ਦੇਹ।
Please bless Your slave with that gift.
अपने दास कउ कीजै दानु ॥
ਕਰਿ​ਕਿਰਪਾ​ਪ੍ਰਭ​ਗਤਿ​ਕਰਿ​ਮੇਰੀ​॥​
(ਹੇ ਪ੍ਰਭੂ!) ਮਿਹਰ ਕਰ, ਮੇਰੀ ਆਤਮਕ ਅਵਸਥਾ ਉੱਚੀ ਬਣਾ।
Please grant Your Grace, God, and emancipate me.
करि किरपा प्रभ गति करि मेरी ॥
ਸਰਣਿ​ਗਹੀ​ਨਾਨਕ​ਪ੍ਰਭ​ਤੇਰੀ​॥੪॥੩੭॥੪੮॥​
ਹੇ ਨਾਨਕ! (ਆਖ-) ਹੇ ਪ੍ਰਭੂ! ਮੈਂ ਤੇਰਾ ਆਸਰਾ ਲਿਆ ਹੈ ॥੪॥੩੭॥੪੮॥
Nanak has grasped Your Sanctuary, God. ||4||37||48||
सरणि गही नानक प्रभ तेरी ॥४॥३७॥४८॥
ਰਾਮਕਲੀ​ਮਹਲਾ​੫​॥​
Raamkalee, Fifth Mahalaa:
रामकली महला ५ ॥
ਇਹ​ਲੋਕੇ​ਸੁਖੁ​ਪਾਇਆ​॥​
(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਮਿੱਤ੍ਰਤਾ ਪ੍ਰਾਪਤ ਹੁੰਦੀ ਹੈ ਉਸ ਨੇ) ਇਸ ਜਗਤ ਵਿਚ (ਆਤਮਕ) ਸੁਖ ਮਾਣਿਆ,
I have found peace in this world.
इह लोके सुखु पाइआ ॥
ਨਹੀ​ਭੇਟਤ​ਧਰਮ​ਰਾਇਆ​॥​
(ਪਰਲੋਕ ਵਿਚ) ਉਸ ਨੂੰ ਧਰਮਰਾਜ ਨਾਲ ਵਾਹ ਨਾਹ ਪਿਆ।
I will not have to appear before the Righteous Judge of Dharma to give my account.
नही भेटत धरम राइआ ॥
ਹਰਿ​ਦਰਗਹ​ਸੋਭਾਵੰਤ​॥​
ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ ਵਾਲਾ ਬਣਦਾ ਹੈ,
I will be respected in the Court of the Lord,
हरि दरगह सोभावंत ॥
ਫੁਨਿ​ਗਰਭਿ​ਨਾਹੀ​ਬਸੰਤ​॥੧॥​
ਮੁੜ ਮੁੜ ਜਨਮਾਂ ਦੇ ਗੇੜ ਵਿਚ (ਭੀ) ਨਹੀਂ ਪੈਂਦਾ ॥੧॥
and I will not have to enter the womb of reincarnation ever again. ||1||
फुनि गरभि नाही बसंत ॥१॥
ਜਾਨੀ​ਸੰਤ​ਕੀ​ਮਿਤ੍ਰਾਈ​॥​
ਹੇ ਭਾਈ! (ਹੁਣ) ਮੈਂ ਗੁਰੂ ਦੀ ਕਦਰ ਸਮਝ ਲਈ ਹੈ।
Now, I know the value of friendship with the Saints.
जानी संत की मित्राई ॥
ਕਰਿ​ਕਿਰਪਾ​ਦੀਨੋ​ਹਰਿ​ਨਾਮਾ​ਪੂਰਬਿ​ਸੰਜੋਗਿ​ਮਿਲਾਈ​॥੧॥​ਰਹਾਉ​॥​
(ਗੁਰੂ ਨੇ) ਕਿਰਪਾ ਕਰ ਕੇ (ਮੈਨੂੰ) ਪਰਮਾਤਮਾ ਦਾ ਨਾਮ ਦੇ ਦਿੱਤਾ ਹੈ। ਪੂਰਬਲੇ ਸੰਜੋਗ ਦੇ ਕਾਰਨ (ਗੁਰੂ ਦੀ ਮਿੱਤ੍ਰਤਾ) ਪ੍ਰਾਪਤ ਹੋਈ ਹੈ ॥੧॥ ਰਹਾਉ ॥
In His Mercy, the Lord has blessed me with His Name. My pre-ordained destiny has been fulfilled. ||1||Pause||
करि किरपा दीनो हरि नामा पूरबि संजोगि मिलाई ॥१॥ रहाउ ॥
ਗੁਰ​ਕੈ​ਚਰਣਿ​ਚਿਤੁ​ਲਾਗਾ​॥​
ਹੇ ਭਾਈ! ਜਦੋਂ ਗੁਰੂ ਦੇ ਚਰਨਾਂ ਵਿਚ, ਮੇਰਾ ਚਿੱਤ ਜੁੜਿਆ ਸੀ,
My consciousness is attached to the Guru's feet.
गुर कै चरणि चितु लागा ॥
ਧੰਨਿ​ਧੰਨਿ​ਸੰਜੋਗੁ​ਸਭਾਗਾ​॥​
ਉਹ ਸੰਜੋਗ ਮੁਬਾਰਿਕ ਸੀ, ਮੁਬਾਰਿਕ ਸੀ, ਭਾਗਾਂ ਵਾਲਾ ਸੀ।
Blessed, blessed is this fortunate time of union.
धंनि धंनि संजोगु सभागा ॥
ਸੰਤ​ਕੀ​ਧੂਰਿ​ਲਾਗੀ​ਮੇਰੈ​ਮਾਥੇ​॥​
ਹੇ ਭਾਈ! ਗੁਰੂ ਦੀ ਚਰਨ-ਧੂੜ ਮੇਰੇ ਮੱਥੇ ਉੱਤੇ ਲੱਗੀ,
I have applied the dust of the Saints' feet to my forehead,
संत की धूरि लागी मेरै माथे ॥
ਕਿਲਵਿਖ​ਦੁਖ​ਸਗਲੇ​ਮੇਰੇ​ਲਾਥੇ​॥੨॥​
ਮੇਰੇ ਸਾਰੇ ਪਾਪ ਤੇ ਦੁੱਖ ਦੂਰ ਹੋ ਗਏ ॥੨॥
and all my sins and pains have been eradicated. ||2||
किलविख दुख सगले मेरे लाथे ॥२॥
ਸਾਧ​ਕੀ​ਸਚੁ​ਟਹਲ​ਕਮਾਨੀ​॥​
ਹੇ ਪ੍ਰਾਣੀ! ਜਦੋਂ ਜੀਵ ਸਰਧਾ ਧਾਰ ਕੇ ਗੁਰੂ ਦੀ ਸੇਵਾ-ਟਹਿਲ ਕਰਦੇ ਹਨ,
Performing true service to the Holy,
साध की सचु टहल कमानी ॥
ਤਬ​ਹੋਏ​ਮਨ​ਸੁਧ​ਪਰਾਨੀ​॥​
ਤਦੋਂ ਉਹਨਾਂ ਦੇ ਮਨ ਪਵਿੱਤ੍ਰ ਹੋ ਜਾਂਦੇ ਹਨ।
the mortal's mind is purified.
तब होए मन सुध परानी ॥
ਜਨ​ਕਾ​ਸਫਲ​ਦਰਸੁ​ਡੀਠਾ​॥​
ਹੇ ਪ੍ਰਾਣੀ! ਜਿਸ ਨੇ ਗੁਰੂ ਦਾ ਦਰਸ਼ਨ ਕਰ ਲਿਆ, ਉਸੇ ਨੂੰ ਹੀ ਇਸ ਨਾਮ ਫਲ ਦੀ ਪ੍ਰਾਪਤੀ ਹੋਈ,
I have seen the fruitful vision of the Lord's humble slave.
जन का सफल दरसु डीठा ॥
ਨਾਮੁ​ਪ੍ਰਭੂ​ਕਾ​ਘਟਿ​ਘਟਿ​ਵੂਠਾ​॥੩॥​
(ਭਾਵੇਂ ਕਿ) ਪਰਮਾਤਮਾ ਦਾ ਨਾਮ ਹਰੇਕ ਹਿਰਦੇ ਵਿਚ ਵੱਸ ਰਿਹਾ ਹੈ ॥੩॥
God's Name dwells within each and every heart. ||3||
नामु प्रभू का घटि घटि वूठा ॥३॥
ਮਿਟਾਨੇ​ਸਭਿ​ਕਲਿ​ਕਲੇਸ​॥​
(ਗੁਰੂ ਦੇ ਮਿਲਾਪ ਦੀ ਬਰਕਤਿ ਨਾਲ) ਸਾਰੇ (ਮਾਨਸਕ) ਝਗੜੇ ਤੇ ਦੁੱਖ ਮਿਟ ਜਾਂਦੇ ਹਨ।
All my troubles and sufferings have been taken away;
मिटाने सभि कलि कलेस ॥
ਜਿਸ​ਤੇ​ਉਪਜੇ​ਤਿਸੁ​ਮਹਿ​ਪਰਵੇਸ​॥​
ਜਿਸ ਪ੍ਰਭੂ ਤੋਂ ਜੀਵ ਪੈਦਾ ਹੋਏ ਹਨ ਉਸੇ ਵਿਚ ਉਹਨਾਂ ਦੀ ਲੀਨਤਾ ਹੋ ਜਾਂਦੀ ਹੈ।
I have merged into the One, from whom I originated.
जिस ते उपजे तिसु महि परवेस ॥
ਪ੍ਰਗਟੇ​ਆਨੂਪ​ਗੋੁਵਿੰਦ​॥​
ਉਹ ਸੋਹਣਾ ਗੋਬਿੰਦ (ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ,
The Lord of the Universe, incomparably beautiful, has become merciful.
प्रगटे आनूप गुोविंद ॥
ਪ੍ਰਭ​ਪੂਰੇ​ਨਾਨਕ​ਬਖਸਿੰਦ​॥੪॥੩੮॥੪੯॥​
ਹੇ ਨਾਨਕ! (ਜਿਹੜਾ) ਪੂਰਨ ਪ੍ਰਭੂ ਬਖ਼ਸ਼ਣਹਾਰ ਹੈ ॥੪॥੩੮॥੪੯॥
O Nanak, God is perfect and forgiving. ||4||38||49||
प्रभ पूरे नानक बखसिंद ॥४॥३८॥४९॥
ਰਾਮਕਲੀ​ਮਹਲਾ​੫​॥​
Raamkalee, Fifth Mahalaa:
रामकली महला ५ ॥
ਗਊ​ਕਉ​ਚਾਰੇ​ਸਾਰਦੂਲੁ​॥​
(ਪ੍ਰਭੂ ਦੀ ਕਿਰਪਾ ਨਾਲ ਵਿਕਾਰਾਂ ਦੀ ਮਾਰ ਤੋਂ ਬਚ ਕੇ) ਸ਼ੇਰ (ਹੋਇਆ ਮਨ) ਗਿਆਨ-ਇੰਦ੍ਰਿਆਂ ਨੂੰ ਆਪਣੇ ਵੱਸ ਵਿਚ ਰੱਖਣ ਲੱਗ ਪੈਂਦਾ ਹੈ।
The tiger leads the cow to the pasture,
गऊ कउ चारे सारदूलु ॥
ਕਉਡੀ​ਕਾ​ਲਖ​ਹੂਆ​ਮੂਲੁ​॥​
(ਵਿਕਾਰਾਂ ਵਿਚ ਫਸਿਆ ਜੀਵ ਪਹਿਲਾਂ) ਕੌਡੀ (ਸਮਾਨ ਤੁੱਛ ਹਸਤੀ ਵਾਲਾ ਹੋ ਗਿਆ ਸੀ, ਹੁਣ ਉਸ) ਦਾ ਮੁੱਲ (ਮਾਨੋ) ਲੱਖਾਂ ਰੁਪਏ ਹੋ ਗਿਆ।
the shell is worth thousands of dollars,
कउडी का लख हूआ मूलु ॥
ਬਕਰੀ​ਕਉ​ਹਸਤੀ​ਪ੍ਰਤਿਪਾਲੇ​॥​
(ਹੇ ਭਾਈ! ਦੁਨੀਆ ਦੇ ਧਨ-ਪਦਾਰਥ ਦੇ ਕਾਰਨ ਮਨੁੱਖ ਦਾ ਮਨ ਆਮ ਤੌਰ ਤੇ ਅਹੰਕਾਰ ਨਾਲ ਹਾਥੀ ਬਣਿਆ ਰਹਿੰਦਾ ਹੈ, ਪਰ) ਹਾਥੀ (ਮਨ) ਬੱਕਰੀ (ਵਾਲੇ ਗਰੀਬੀ ਸੁਭਾਉ) ਨੂੰ (ਆਪਣੇ ਅੰਦਰ) ਸੰਭਾਲਦਾ ਹੈ,
and the elephant nurses the goat,
बकरी कउ हसती प्रतिपाले ॥
ਅਪਨਾ​ਪ੍ਰਭੁ​ਨਦਰਿ​ਨਿਹਾਲੇ​॥੧॥​
ਜਦੋਂ ਪਿਆਰਾ ਪ੍ਰਭੂ ਮਿਹਰ ਦੀ ਨਿਗਾਹ ਨਾਲ ਤੱਕਦਾ ਹੈ ॥੧॥
when God bestows His Glance of Grace. ||1||
अपना प्रभु नदरि निहाले ॥१॥
ਕ੍ਰਿਪਾ​ਨਿਧਾਨ​ਪ੍ਰੀਤਮ​ਪ੍ਰਭ​ਮੇਰੇ​॥​
ਹੇ ਮੇਰੇ ਪ੍ਰੀਤਮ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ!
You are the treasure of mercy, O my Beloved Lord God.
क्रिपा निधान प्रीतम प्रभ मेरे ॥
ਬਰਨਿ​ਨ​ਸਾਕਉ​ਬਹੁ​ਗੁਨ​ਤੇਰੇ​॥੧॥​ਰਹਾਉ​॥​
ਤੇਰੇ ਅਨੇਕਾਂ ਗੁਣ ਹਨ, ਮੈਂ (ਸਾਰੇ) ਬਿਆਨ ਨਹੀਂ ਕਰ ਸਕਦਾ ॥੧॥ ਰਹਾਉ ॥
I cannot even describe Your many Glorious Virtues. ||1||Pause||
बरनि न साकउ बहु गुन तेरे ॥१॥ रहाउ ॥
ਦੀਸਤ​ਮਾਸੁ​ਨ​ਖਾਇ​ਬਿਲਾਈ​॥​
(ਹੇ ਭਾਈ! ਜਦੋਂ ਆਪਣਾ ਪ੍ਰਭੂ ਮਿਹਰ ਦੀ ਨਜ਼ਰ ਨਾਲ ਵੇਖਦਾ ਹੈ ਤਾਂ) ਬਿੱਲੀ ਦਿੱਸ ਰਿਹਾ ਮਾਸ ਨਹੀਂ ਖਾਂਦੀ (ਮਨ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ, ਮਨ ਮਾਇਕ ਪਦਾਰਥਾਂ ਵਲ ਨਹੀਂ ਤੱਕਦਾ)।
The cat sees the meat, but does not eat it,
दीसत मासु न खाइ बिलाई ॥
ਮਹਾ​ਕਸਾਬਿ​ਛੁਰੀ​ਸਟਿ​ਪਾਈ​॥​
ਪ੍ਰਭੂ (ਦੀ ਕਿਰਪਾ ਨਾਲ) ਵੱਡੇ ਕਸਾਈ (ਨਿਰਦਈ ਮਨ) ਨੇ ਆਪਣੇ ਹੱਥੋਂ ਛੁਰੀ ਸੁੱਟ ਦਿੱਤੀ (ਨਿਰਦਇਤਾ ਦਾ ਸੁਭਾਉ ਤਿਆਗ ਦਿੱਤਾ)।
and the great butcher throws away his knife;
महा कसाबि छुरी सटि पाई ॥
ਕਰਣਹਾਰ​ਪ੍ਰਭੁ​ਹਿਰਦੈ​ਵੂਠਾ​॥​
ਸਭ ਕੁਝ ਕਰ ਸਕਣ ਵਾਲਾ ਪ੍ਰਭੂ ਜਦੋਂ (ਆਪਣੀ ਕਿਰਪਾ ਨਾਲ ਜੀਵ ਦੇ) ਹਿਰਦੇ ਵਿਚ ਆ ਵੱਸਿਆ,
the Creator Lord God abides in the heart;
करणहार प्रभु हिरदै वूठा ॥
ਫਾਥੀ​ਮਛੁਲੀ​ਕਾ​ਜਾਲਾ​ਤੂਟਾ​॥੨॥​
ਤਦੋਂ (ਮਾਇਆ ਦੇ ਮੋਹ ਦੇ ਜਾਲ ਵਿਚ) ਫਸੀ ਹੋਈ (ਜੀਵ-) ਮੱਛੀ ਦਾ (ਮਾਇਆ ਦੇ ਮੋਹ ਦਾ) ਜਾਲ ਟੁੱਟ ਗਿਆ ॥੨॥
the net holding the fish breaks apart. ||2||
फाथी मछुली का जाला तूटा ॥२॥
ਸੂਕੇ​ਕਾਸਟ​ਹਰੇ​ਚਲੂਲ​॥​
(ਜਦੋਂ ਮਿਹਰ ਹੋਈ ਤਾਂ) ਸੁੱਕੇ ਹੋਏ ਕਾਠ ਚੁਹ-ਚੁਹ ਕਰਦੇ ਹਰੇ ਹੋ ਗਏ (ਮਨ ਦਾ ਰੁੱਖਾਪਨ ਦੂਰ ਹੋ ਕੇ ਜੀਵ ਦੇ ਅੰਦਰ ਦਇਆ ਪੈਦਾ ਹੋ ਗਈ),
The dry wood blossoms forth in greenery and red flowers;
सूके कासट हरे चलूल ॥
ਊਚੈ​ਥਲਿ​ਫੂਲੇ​ਕਮਲ​ਅਨੂਪ​॥​
ਉੱਚੇ ਟਿੱਬੇ ਉੱਤੇ ਸੋਹਣੇ ਕੌਲ-ਫੁੱਲ ਖਿੜ ਪਏ (ਜਿਸ ਆਕੜੇ ਹੋਏ ਮਨ ਉਤੇ ਪਹਿਲਾਂ ਹਰਿ-ਨਾਮ ਦੀ ਵਰਖਾ ਦਾ ਕੋਈ ਅਸਰ ਨਹੀਂ ਸੀ ਹੁੰਦਾ, ਹੁਣ ਉਹ ਖਿੜ ਪਿਆ)।
in the high desert, the beautiful lotus flower blooms.
ऊचै थलि फूले कमल अनूप ॥
ਅਗਨਿ​ਨਿਵਾਰੀ​ਸਤਿਗੁਰ​ਦੇਵ​॥​
ਪਿਆਰੇ ਸਤਿਗੁਰੂ ਨੇ ਤ੍ਰਿਸ਼ਨਾ ਦੀ ਅੱਗ ਦੂਰ ਕਰ ਦਿੱਤੀ,
The Divine True Guru puts out the fire.
अगनि निवारी सतिगुर देव ॥
ਸੇਵਕੁ​ਅਪਨੀ​ਲਾਇਓ​ਸੇਵ​॥੩॥​
ਸੇਵਕ ਨੂੰ ਆਪਣੀ ਸੇਵਾ ਵਿਚ ਜੋੜ ਲਿਆ ॥੩॥
He links His servant to His service. ||3||
सेवकु अपनी लाइओ सेव ॥३॥
ਅਕਿਰਤਘਣਾ​ਕਾ​ਕਰੇ​ਉਧਾਰੁ​॥​
ਹੇ ਭਾਈ! ਉਹ (ਪ੍ਰਭੂ) ਨਾ-ਸ਼ੁਕਰਿਆਂ ਦਾ (ਵੀ) ਪਾਰ-ਉਤਾਰਾ ਕਰਦਾ ਹੈ।
He saves even the ungrateful;
अकिरतघणा का करे उधारु ॥
ਪ੍ਰਭੁ​ਮੇਰਾ​ਹੈ​ਸਦਾ​ਦਇਆਰੁ​॥​
ਮੇਰਾ ਪ੍ਰਭੂ ਸਦਾ ਦਇਆ ਦਾ ਘਰ ਹੈ।
my God is forever merciful.
प्रभु मेरा है सदा दइआरु ॥
ਸੰਤ​ਜਨਾ​ਕਾ​ਸਦਾ​ਸਹਾਈ​॥​
ਪ੍ਰਭੂ ਆਪਣੇ ਸੰਤਾਂ ਦਾ ਸਦਾ ਮਦਦਗਾਰ ਹੁੰਦਾ ਹੈ,
He is forever the helper and support of the humble Saints.
संत जना का सदा सहाई ॥
ਚਰਨ​ਕਮਲ​ਨਾਨਕ​ਸਰਣਾਈ​॥੪॥੩੯॥੫੦॥​
ਹੇ ਨਾਨਕ! (ਆਖ-) ਸੰਤ ਜਨ ਸਦਾ ਉਸ ਦੇ ਸੋਹਣੇ ਚਰਨਾਂ ਦੀ ਸਰਨ ਪਏ ਰਹਿੰਦੇ ਹਨ ॥੪॥੩੯॥੫੦॥
Nanak has found the Sanctuary of His lotus feet. ||4||39||50||
चरन कमल नानक सरणाई ॥४॥३९॥५०॥
ਰਾਮਕਲੀ​ਮਹਲਾ​੫​॥​
Raamkalee, Fifth Mahalaa:
रामकली महला ५ ॥