GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 889
Display Settings
Translations
ਨਿਹਚਲ​ਆਸਨੁ​ਬੇਸੁਮਾਰੁ​॥੨॥​
ਹੇ ਭਾਈ! ਉਸ ਆਤਮਕ ਅਵਸਥਾ ਦਾ ਆਸਣ (ਮਾਇਆ ਦੇ ਅੱਗੇ) ਕਦੇ ਡੋਲਦਾ ਨਹੀਂ। ਉਹ ਅਵਸਥਾ ਕੈਸੀ ਹੈ-ਇਸਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ॥੨॥
They obtain a permanent seat in the infinite. ||2||
निहचल आसनु बेसुमारु ॥२॥
ਡਿਗਿ​ਨ​ਡੋਲੈ​ਕਤਹੂ​ਨ​ਧਾਵੈ​॥​
ਹੇ ਭਾਈ! ਉਸ ਅਵਸਥਾ ਵਿਚ ਪਹੁੰਚਿਆ ਹੋਇਆ ਮਨੁੱਖ (ਮਾਇਆ ਦੇ ਮੋਹ ਵਿਚ) ਡਿੱਗ ਕੇ ਡੋਲਦਾ ਨਹੀਂ ਹੈ, (ਉਸ ਟਿਕਾਣੇ ਨੂੰ ਛੱਡ ਕੇ) ਕਿਸੇ ਹੋਰ ਪਾਸੇ ਨਹੀਂ ਭਟਕਦਾ।
No one falls there, or wavers, or goes anywhere.
डिगि न डोलै कतहू न धावै ॥
ਗੁਰ​ਪ੍ਰਸਾਦਿ​ਕੋ​ਇਹੁ​ਮਹਲੁ​ਪਾਵੈ​॥​
ਪਰ ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ ਉਹ ਟਿਕਾਣਾ ਹਾਸਲ ਕਰਦਾ ਹੈ।
By Guru's Grace, some find this mansion.
गुर प्रसादि को इहु महलु पावै ॥
ਭ੍ਰਮ​ਭੈ​ਮੋਹ​ਨ​ਮਾਇਆ​ਜਾਲ​॥​
ਉਥੇ ਦੁਨੀਆ ਦੀਆਂ ਭਟਕਣਾਂ, ਦੁਨੀਆ ਦੇ ਡਰ, ਮਾਇਆ ਦਾ ਮੋਹ, ਮਾਇਆ ਦੇ ਜਾਲ-ਇਹ ਕੋਈ ਭੀ ਪੋਹ ਨਹੀਂ ਸਕਦੇ।
They are not touched by doubt, fear, attachment or the traps of Maya.
भ्रम भै मोह न माइआ जाल ॥
ਸੁੰਨ​ਸਮਾਧਿ​ਪ੍ਰਭੂ​ਕਿਰਪਾਲ​॥੩॥​
ਕਿਰਪਾ ਦੇ ਸੋਮੇ ਪ੍ਰਭੂ ਵਿਚ ਮਨੁੱਖ ਦੀ ਐਸੀ ਸੁਰਤ ਜੁੜਦੀ ਹੈ ਕਿ ਕੋਈ ਭੀ ਮਾਇਕ ਫੁਰਨਾ ਨੇੜੇ ਨਹੀਂ ਢੁਕਦਾ ॥੩॥
They enter the deepest state of Samaadhi, through the kind mercy of God. ||3||
सुंन समाधि प्रभू किरपाल ॥३॥
ਤਾ​ਕਾ​ਅੰਤੁ​ਨ​ਪਾਰਾਵਾਰੁ​॥​
ਹੇ ਭਾਈ! ਜਿਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦੇ ਸਰੂਪ ਦਾ ਪਾਰਲਾ ਉਰਲਾ ਬੰਨਾ ਨਹੀਂ ਦਿੱਸ ਸਕਦਾ,
He has no end or limitation.
ता का अंतु न पारावारु ॥
ਆਪੇ​ਗੁਪਤੁ​ਆਪੇ​ਪਾਸਾਰੁ​॥​
ਉਹ ਪ੍ਰਭੂ ਇਸ ਜਗਤ-ਖਿਲਾਰੇ ਵਿਚ ਆਪ ਹੀ ਲੁਕਿਆ ਦਿੱਸਦਾ ਹੈ, ਇਹ ਜਗਤ-ਖਿਲਾਰਾ ਉਸ ਪ੍ਰਭੂ ਦਾ ਆਪਣਾ ਹੀ ਰੂਪ ਹੈ।
He Himself is unmanifest, and He Himself is manifest.
आपे गुपतु आपे पासारु ॥
ਜਾ​ਕੈ​ਅੰਤਰਿ​ਹਰਿ​ਹਰਿ​ਸੁਆਦੁ​॥​
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਸੁਆਦ ਟਿਕ ਜਾਂਦਾ ਹੈ,
One who enjoys the taste of the Lord, Har, Har, deep within himself,
जा कै अंतरि हरि हरि सुआदु ॥
ਕਹਨੁ​ਨ​ਜਾਈ​ਨਾਨਕ​ਬਿਸਮਾਦੁ​॥੪॥੯॥੨੦॥​
ਹੇ ਨਾਨਕ! ਹਰਿ-ਨਾਮ ਦਾ ਸੁਆਦ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਸੁਆਦ ਅਸਚਰਜ ਹੀ ਹੁੰਦਾ ਹੈ ॥੪॥੯॥੨੦॥
O Nanak, his wondrous state cannot be described. ||4||9||20||
कहनु न जाई नानक बिसमादु ॥४॥९॥२०॥
ਰਾਮਕਲੀ​ਮਹਲਾ​੫​॥​
Raamkalee, Fifth Mahalaa:
रामकली महला ५ ॥
ਭੇਟਤ​ਸੰਗਿ​ਪਾਰਬ੍ਰਹਮੁ​ਚਿਤਿ​ਆਇਆ​॥​
ਹੇ ਭਾਈ! ਸੰਤ ਜਨਾਂ ਨਾਲ ਮਿਲਦਿਆਂ ਪਰਮਾਤਮਾ (ਮੇਰੇ) ਚਿਤ ਵਿਚ ਆ ਵੱਸਿਆ ਹੈ,
Meeting with the Sangat, the Congregation, the Supreme Lord God has come into my consciousness.
भेटत संगि पारब्रहमु चिति आइआ ॥
ਸੰਗਤਿ​ਕਰਤ​ਸੰਤੋਖੁ​ਮਨਿ​ਪਾਇਆ​॥​
ਸੰਤ ਜਨਾਂ ਦੀ ਸੰਗਤਿ ਕਰਦਿਆਂ ਮੈਂ ਮਨ ਵਿਚ ਸੰਤੋਖ ਪ੍ਰਾਪਤ ਕਰ ਲਿਆ ਹੈ।
In the Sangat, my mind has found contentment.
संगति करत संतोखु मनि पाइआ ॥
ਸੰਤਹ​ਚਰਨ​ਮਾਥਾ​ਮੇਰੋ​ਪਉਤ​॥​
(ਪ੍ਰਭੂ ਮੇਹਰ ਕਰੇ) ਮੇਰਾ ਮੱਥਾ ਸੰਤ ਜਨਾਂ ਦੇ ਚਰਨਾਂ ਤੇ ਪਿਆ ਰਹੇ,
I touch my forehead to the feet of the Saints.
संतह चरन माथा मेरो पउत ॥
ਅਨਿਕ​ਬਾਰ​ਸੰਤਹ​ਡੰਡਉਤ​॥੧॥​
ਮੈਂ ਅਨੇਕਾਂ ਵਾਰੀ ਸੰਤ ਜਨਾਂ ਨੂੰ ਨਮਸਕਾਰ ਕਰਦਾ ਹਾਂ ॥੧॥
Countless times, I humbly bow to the Saints. ||1||
अनिक बार संतह डंडउत ॥१॥
ਇਹੁ​ਮਨੁ​ਸੰਤਨ​ਕੈ​ਬਲਿਹਾਰੀ​॥​
ਹੇ ਭਾਈ! ਮੇਰਾ ਇਹ ਮਨ ਸੰਤ-ਜਨਾਂ ਤੋਂ ਸਦਕੇ ਜਾਂਦਾ ਹੈ,
This mind is a sacrifice to the Saints;
इहु मनु संतन कै बलिहारी ॥
ਜਾ​ਕੀ​ਓਟ​ਗਹੀ​ਸੁਖੁ​ਪਾਇਆ​ਰਾਖੇ​ਕਿਰਪਾ​ਧਾਰੀ​॥੧॥​ਰਹਾਉ​॥​
ਜਿਨ੍ਹਾਂ ਦਾ ਆਸਰਾ ਲੈ ਕੇ ਮੈਂ (ਆਤਮਕ) ਆਨੰਦ ਹਾਸਲ ਕੀਤਾ ਹੈ। ਸੰਤ ਜਨ ਕਿਰਪਾ ਕਰ ਕੇ (ਵਿਕਾਰ ਆਦਿਕਾਂ ਤੋਂ) ਰੱਖਿਆ ਕਰਦੇ ਹਨ ॥੧॥ ਰਹਾਉ ॥
holding tight to their support, I have found peace, and in their mercy, they have protected me. ||1||Pause||
जा की ओट गही सुखु पाइआ राखे किरपा धारी ॥१॥ रहाउ ॥
ਸੰਤਹ​ਚਰਣ​ਧੋਇ​ਧੋਇ​ਪੀਵਾ​॥​
ਹੇ ਭਾਈ! (ਜੇ ਪ੍ਰਭੂ ਕਿਰਪਾ ਕਰੇ, ਤਾਂ) ਮੈਂ ਸੰਤ ਜਨਾਂ ਦੇ ਚਰਨ ਧੋ ਧੋ ਕੇ ਪੀਂਦਾ ਰਹਾਂ,
I wash the feet of the Saints, and drink in that water.
संतह चरण धोइ धोइ पीवा ॥
ਸੰਤਹ​ਦਰਸੁ​ਪੇਖਿ​ਪੇਖਿ​ਜੀਵਾ​॥​
ਸੰਤ ਜਨਾਂ ਦਾ ਦਰਸਨ ਕਰ ਕਰ ਕੇ ਮੈਨੂੰ ਆਤਮਕ ਜੀਵਨ ਮਿਲਦਾ ਰਹਿੰਦਾ ਹੈ।
Gazing upon the Blessed Vision of the Saints' Darshan, I live.
संतह दरसु पेखि पेखि जीवा ॥
ਸੰਤਹ​ਕੀ​ਮੇਰੈ​ਮਨਿ​ਆਸ​॥​
ਮੇਰੇ ਮਨ ਵਿਚ ਸੰਤ ਜਨਾਂ ਦੀ ਸਹਾਇਤਾ ਦਾ ਧਰਵਾਸ ਬਣਿਆ ਰਹਿੰਦਾ ਹੈ,
My mind rests its hopes in the Saints.
संतह की मेरै मनि आस ॥
ਸੰਤ​ਹਮਾਰੀ​ਨਿਰਮਲ​ਰਾਸਿ​॥੨॥​
ਸੰਤ ਜਨਾਂ ਦੀ ਸੰਗਤਿ ਹੀ ਮੇਰੇ ਵਾਸਤੇ ਪਵਿੱਤ੍ਰ ਸਰਮਾਇਆ ਹੈ ॥੨॥
The Saints are my immaculate wealth. ||2||
संत हमारी निरमल रासि ॥२॥
ਸੰਤ​ਹਮਾਰਾ​ਰਾਖਿਆ​ਪੜਦਾ​॥​
ਹੇ ਭਾਈ! ਸੰਤ ਜਨਾਂ ਨੇ (ਵਿਕਾਰ ਆਦਿਕਾਂ ਤੋਂ) ਮੇਰੀ ਇੱਜ਼ਤ ਬਚਾ ਲਈ ਹੈ,
The Saints have covered my faults.
संत हमारा राखिआ पड़दा ॥
ਸੰਤ​ਪ੍ਰਸਾਦਿ​ਮੋਹਿ​ਕਬਹੂ​ਨ​ਕੜਦਾ​॥​
ਸੰਤ ਜਨਾਂ ਦੀ ਕਿਰਪਾ ਨਾਲ ਮੈਨੂੰ ਕਦੇ ਭੀ ਕੋਈ ਚਿੰਤਾ-ਫ਼ਿਕਰ ਨਹੀਂ ਵਿਆਪਦਾ।
By the Grace of the Saints, I am no longer tormented.
संत प्रसादि मोहि कबहू न कड़दा ॥
ਸੰਤਹ​ਸੰਗੁ​ਦੀਆ​ਕਿਰਪਾਲ​॥​
ਕਿਰਪਾ ਦੇ ਸੋਮੇ ਪਰਮਾਤਮਾ ਨੇ ਆਪ ਹੀ ਮੈਨੂੰ ਸੰਤ ਜਨਾਂ ਦਾ ਸਾਥ ਬਖ਼ਸ਼ਿਆ ਹੈ।
The Merciful Lord has blessed me with the Saints' Congregation.
संतह संगु दीआ किरपाल ॥
ਸੰਤ​ਸਹਾਈ​ਭਏ​ਦਇਆਲ​॥੩॥​
ਜਦੋਂ ਸੰਤ ਜਨ ਮਦਦਗਾਰ ਬਣਦੇ ਹਨ, ਤਾਂ ਪ੍ਰਭੂ ਦਇਆਵਾਨ ਹੋ ਜਾਂਦਾ ਹੈ ॥੩॥
The Compassionate Saints have become my help and support. ||3||
संत सहाई भए दइआल ॥३॥
ਸੁਰਤਿ​ਮਤਿ​ਬੁਧਿ​ਪਰਗਾਸੁ​॥​
(ਹੇ ਭਾਈ! ਸੰਤ ਜਨਾਂ ਦੀ ਸੰਗਤਿ ਦੀ ਬਰਕਤਿ ਨਾਲ ਮੇਰੀ) ਸੁਰਤ ਵਿਚ ਮਤਿ ਵਿਚ ਬੁੱਧਿ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ।
My consciousness, intellect and wisdom have been enlightened.
सुरति मति बुधि परगासु ॥
ਗਹਿਰ​ਗੰਭੀਰ​ਅਪਾਰ​ਗੁਣਤਾਸੁ​॥​
ਅਥਾਹ, ਬੇਅੰਤ, ਗੁਣਾਂ ਦਾ ਖ਼ਜ਼ਾਨਾ,
The Lord is profound, unfathomable, infinite, the treasure of virtue.
गहिर गंभीर अपार गुणतासु ॥
ਜੀਅ​ਜੰਤ​ਸਗਲੇ​ਪ੍ਰਤਿਪਾਲ​॥​
ਅਤੇ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਪਰਮਾਤਮਾ-
He cherishes all beings and creatures.
जीअ जंत सगले प्रतिपाल ॥
ਨਾਨਕ​ਸੰਤਹ​ਦੇਖਿ​ਨਿਹਾਲ​॥੪॥੧੦॥੨੧॥​
ਹੇ ਨਾਨਕ! (ਆਪਣੇ) ਸੰਤ ਜਨਾਂ ਨੂੰ ਵੇਖ ਕੇ ਖ਼ੁਸ਼ ਹੋ ਜਾਂਦਾ ਹੈ ॥੪॥੧੦॥੨੧॥
Nanak is enraptured, seeing the Saints. ||4||10||21||
नानक संतह देखि निहाल ॥४॥१०॥२१॥
ਰਾਮਕਲੀ​ਮਹਲਾ​੫​॥​
Raamkalee, Fifth Mahalaa:
रामकली महला ५ ॥
ਤੇਰੈ​ਕਾਜਿ​ਨ​ਗ੍ਰਿਹੁ​ਰਾਜੁ​ਮਾਲੁ​॥​
ਹੇ ਮਿੱਤਰ! ਇਹ ਘਰ, ਇਹ ਹਕੂਮਤ, ਇਹ ਧਨ (ਇਹਨਾਂ ਵਿਚੋਂ ਕੋਈ ਭੀ) ਤੇਰੇ (ਆਤਮਕ ਜੀਵਨ ਦੇ) ਕੰਮ ਨਹੀਂ ਆ ਸਕਦਾ।
Your home, power and wealth will be of no use to you.
तेरै काजि न ग्रिहु राजु मालु ॥
ਤੇਰੈ​ਕਾਜਿ​ਨ​ਬਿਖੈ​ਜੰਜਾਲੁ​॥​
ਮਾਇਕ ਪਦਾਰਥਾਂ ਦਾ ਝੰਬੇਲਾ ਭੀ ਤੈਨੂੰ ਆਤਮਕ ਜੀਵਨ ਵਿਚ ਲਾਭ ਨਹੀਂ ਦੇ ਸਕਦਾ।
Your corrupt worldly entanglements will be of no use to you.
तेरै काजि न बिखै जंजालु ॥
ਇਸਟ​ਮੀਤ​ਜਾਣੁ​ਸਭ​ਛਲੈ​॥​
ਚੇਤਾ ਰੱਖ ਕਿ ਇਹ ਸਾਰੇ ਪਿਆਰੇ ਮਿੱਤਰ (ਤੇਰੇ ਵਾਸਤੇ) ਛਲ-ਰੂਪ ਹੀ ਹਨ।
Know that all your dear friends are fake.
इसट मीत जाणु सभ छलै ॥
ਹਰਿ​ਹਰਿ​ਨਾਮੁ​ਸੰਗਿ​ਤੇਰੈ​ਚਲੈ​॥੧॥​
ਸਿਰਫ਼ ਪਰਮਾਤਮਾ ਦਾ ਨਾਮ ਹੀ ਤੇਰੇ ਨਾਲ ਸਾਥ ਕਰ ਸਕਦਾ ਹੈ ॥੧॥
Only the Name of the Lord, Har, Har, will go along with you. ||1||
हरि हरि नामु संगि तेरै चलै ॥१॥
ਰਾਮ​ਨਾਮ​ਗੁਣ​ਗਾਇ​ਲੇ​ਮੀਤਾ​ਹਰਿ​ਸਿਮਰਤ​ਤੇਰੀ​ਲਾਜ​ਰਹੈ​॥​
ਹੇ ਮਿੱਤਰ! ਪਰਮਾਤਮਾ ਦੇ ਨਾਮ ਦੇ ਗੁਣ (ਇਸ ਵੇਲੇ) ਗਾ ਲੈ। ਪਰਮਾਤਮਾ ਦਾ ਨਾਮ ਸਿਮਰਿਆਂ ਹੀ (ਲੋਕ ਪਰਲੋਕ ਵਿਚ) ਤੇਰੀ ਇੱਜ਼ਤ ਰਹਿ ਸਕਦੀ ਹੈ।
Sing the Glorious Praises of the Lord's Name, O friend; remembering the Lord in meditation, your honor shall be saved.
राम नाम गुण गाइ ले मीता हरि सिमरत तेरी लाज रहै ॥
ਹਰਿ​ਸਿਮਰਤ​ਜਮੁ​ਕਛੁ​ਨ​ਕਹੈ​॥੧॥​ਰਹਾਉ​॥​
ਪਰਮਾਤਮਾ ਦਾ ਨਾਮ ਸਿਮਰਿਆਂ ਜਮਰਾਜ ਭੀ ਕੁਝ ਨਹੀਂ ਆਖਦਾ ॥੧॥ ਰਹਾਉ ॥
Remembering the Lord in meditation, the Messenger of Death will not touch you. ||1||Pause||
हरि सिमरत जमु कछु न कहै ॥१॥ रहाउ ॥
ਬਿਨੁ​ਹਰਿ​ਸਗਲ​ਨਿਰਾਰਥ​ਕਾਮ​॥​
ਹੇ ਮਿੱਤਰ! ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰੇ ਹੀ ਕੰਮ ਵਿਅਰਥ (ਹੋ ਜਾਂਦੇ ਹਨ)।
Without the Lord, all pursuits are useless.
बिनु हरि सगल निरारथ काम ॥
ਸੁਇਨਾ​ਰੁਪਾ​ਮਾਟੀ​ਦਾਮ​॥​
(ਜੇ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਤਾਂ) ਸੋਨਾ, ਚਾਂਦੀ, ਰੁਪਇਆ-ਪੈਸੇ (ਤੇਰੇ ਵਾਸਤੇ) ਮਿੱਟੀ (-ਸਮਾਨ) ਹੈ।
Gold, silver and wealth are just dust.
सुइना रुपा माटी दाम ॥
ਗੁਰ​ਕਾ​ਸਬਦੁ​ਜਾਪਿ​ਮਨ​ਸੁਖਾ​॥​
ਹੇ ਮਿੱਤਰ! ਗੁਰੂ ਦਾ ਸ਼ਬਦ ਚੇਤੇ ਕਰਦਾ ਰਿਹਾ ਕਰ, ਤੇਰੇ ਮਨ ਨੂੰ ਆਨੰਦ ਮਿਲੇਗਾ;
Chanting the Word of the Guru's Shabad, your mind shall be at peace.
गुर का सबदु जापि मन सुखा ॥
ਈਹਾ​ਊਹਾ​ਤੇਰੋ​ਊਜਲ​ਮੁਖਾ​॥੨॥​
ਇਸ ਲੋਕ ਵਿਚ ਅਤੇ ਪਰਲੋਕ ਵਿਚ ਤੂੰ ਸੁਰਖ਼ਰੂ ਹੋਵੇਂਗਾ ॥੨॥
Here and hereafter, your face shall be radiant and bright. ||2||
ईहा ऊहा तेरो ऊजल मुखा ॥२॥
ਕਰਿ​ਕਰਿ​ਥਾਕੇ​ਵਡੇ​ਵਡੇਰੇ​॥​
ਹੇ ਮਿੱਤਰ! ਤੈਥੋਂ ਪਹਿਲਾਂ ਹੋ ਚੁਕੇ ਸਭ ਬੰਦੇ ਮਾਇਆ ਦੇ ਧੰਧੇ ਕਰ ਕਰ ਕੇ ਥੱਕਦੇ ਰਹੇ,
Even the greatest of the great worked and worked until they were exhausted.
करि करि थाके वडे वडेरे ॥
ਕਿਨ​ਹੀ​ਨ​ਕੀਏ​ਕਾਜ​ਮਾਇਆ​ਪੂਰੇ​॥​
ਕਿਸੇ ਨੇ ਭੀ ਇਹ ਧੰਧੇ ਸਿਰੇ ਨਾਹ ਚਾੜ੍ਹੇ (ਕਿਸੇ ਦੀ ਭੀ ਤ੍ਰਿਸ਼ਨਾ ਨਾਹ ਮੁੱਕੀ)।
None of them ever accomplished the tasks of Maya.
किन ही न कीए काज माइआ पूरे ॥
ਹਰਿ​ਹਰਿ​ਨਾਮੁ​ਜਪੈ​ਜਨੁ​ਕੋਇ​॥​
ਜੇਹੜਾ ਕੋਈ ਵਿਰਲਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ,
Any humble being who chants the Name of the Lord, Har, Har,
हरि हरि नामु जपै जनु कोइ ॥
ਤਾ​ਕੀ​ਆਸਾ​ਪੂਰਨ​ਹੋਇ​॥੩॥​
ਉਸ ਦੀ ਆਸ ਪੂਰੀ ਹੋ ਜਾਂਦੀ ਹੈ (ਉਸ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ) ॥੩॥
will have all his hopes fulfilled. ||3||
ता की आसा पूरन होइ ॥३॥
ਹਰਿ​ਭਗਤਨ​ਕੋ​ਨਾਮੁ​ਅਧਾਰੁ​॥​
ਹੇ ਮਿੱਤਰ! ਪਰਮਾਤਮਾ ਦੇ ਭਗਤਾਂ ਵਾਸਤੇ ਪਰਮਾਤਮਾ ਦਾ ਨਾਮ ਹੀ ਜੀਵਨ ਦਾ ਆਸਰਾ ਹੁੰਦਾ ਹੈ,
The Naam, the Name of the Lord, is the anchor and support of the Lord's devotees.
हरि भगतन को नामु अधारु ॥
ਸੰਤੀ​ਜੀਤਾ​ਜਨਮੁ​ਅਪਾਰੁ​॥​
ਤਾਹੀਏਂ ਸੰਤ ਜਨਾਂ ਨੇ ਹੀ ਅਮੋਲਕ ਮਨੁੱਖਾ ਜੀਵਨ ਦੀ ਬਾਜ਼ੀ ਜਿੱਤੀ ਹੈ।
The Saints are victorious in this priceless human life.
संती जीता जनमु अपारु ॥
ਹਰਿ​ਸੰਤੁ​ਕਰੇ​ਸੋਈ​ਪਰਵਾਣੁ​॥​
ਪਰਮਾਤਮਾ ਦਾ ਸੰਤ ਜੋ ਕੁਝ ਕਰਦਾ ਹੈ, ਉਹ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਕਬੂਲ ਹੁੰਦਾ ਹੈ।
Whatever the Lord's Saint does, is approved and accepted.
हरि संतु करे सोई परवाणु ॥
ਨਾਨਕ​ਦਾਸੁ​ਤਾ​ਕੈ​ਕੁਰਬਾਣੁ​॥੪॥੧੧॥੨੨॥​
ਹੇ ਨਾਨਕ! (ਆਖ-ਮੈਂ) ਦਾਸ ਉਸ ਤੋਂ ਸਦਕੇ ਜਾਂਦਾ ਹਾਂ ॥੪॥੧੧॥੨੨॥
Slave Nanak is a sacrifice to him. ||4||11||22||
नानक दासु ता कै कुरबाणु ॥४॥११॥२२॥
ਰਾਮਕਲੀ​ਮਹਲਾ​੫​॥​
Raamkalee, Fifth Mahalaa:
रामकली महला ५ ॥
ਸਿੰਚਹਿ​ਦਰਬੁ​ਦੇਹਿ​ਦੁਖੁ​ਲੋਗ​॥​
(ਹੇ ਮੂਰਖ!) ਤੂੰ ਧਨ ਇਕੱਠਾ ਕਰੀ ਜਾਂਦਾ ਹੈਂ, (ਅਤੇ ਧਨ ਜੋੜਨ ਦੇ ਉੱਦਮ ਵਿਚ) ਲੋਕਾਂ ਨੂੰ ਦੁੱਖ ਦੇਂਦਾ ਹੈਂ।
You gather wealth by exploiting people.
सिंचहि दरबु देहि दुखु लोग ॥
ਤੇਰੈ​ਕਾਜਿ​ਨ​ਅਵਰਾ​ਜੋਗ​॥​
(ਮੌਤ ਆਉਣ ਤੇ ਇਹ ਧਨ) ਤੇਰੇ ਕੰਮ ਨਹੀਂ ਆਵੇਗਾ, ਹੋਰਨਾਂ (ਦੇ ਵਰਤਣ) ਜੋਗਾ ਰਹਿ ਜਾਇਗਾ।
It is of no use to you; it was meant for others.
तेरै काजि न अवरा जोग ॥
ਕਰਿ​ਅਹੰਕਾਰੁ​ਹੋਇ​ਵਰਤਹਿ​ਅੰਧ​॥​
(ਹੇ ਮੂਰਖ! ਇਸ ਧਨ ਦਾ) ਮਾਣ ਕਰ ਕੇ (ਇਸ ਧਨ ਦੇ ਨਸ਼ੇ ਵਿਚ) ਅੰਨ੍ਹਾ ਹੋ ਕੇ ਤੂੰ (ਲੋਕਾਂ ਨਾਲ) ਵਰਤਾਰਾ ਕਰਦਾ ਹੈਂ।
You practice egotism, and act like a blind man.
करि अहंकारु होइ वरतहि अंध ॥
ਜਮ​ਕੀ​ਜੇਵੜੀ​ਤੂ​ਆਗੈ​ਬੰਧ​॥੧॥​
(ਜਦੋਂ) ਮੌਤ ਦੀ ਫਾਹੀ (ਤੇਰੇ ਗਲ ਵਿਚ ਪਈ, ਉਸ ਫਾਹੀ ਵਿਚ) ਬੱਝੇ ਹੋਏ ਨੂੰ ਤੈਨੂੰ ਪਰਲੋਕ ਵਿਚ (ਲੈ ਜਾਣਗੇ, ਤੇ ਧਨ ਇਥੇ ਹੀ ਰਹਿ ਜਾਇਗਾ) ॥੧॥
In the world hereafter, you shall be tied to the leash of the Messenger of Death. ||1||
जम की जेवड़ी तू आगै बंध ॥१॥
ਛਾਡਿ​ਵਿਡਾਣੀ​ਤਾਤਿ​ਮੂੜੇ​॥​
ਹੇ ਮੂਰਖ! ਦੂਜਿਆਂ ਨਾਲ ਈਰਖਾ ਕਰਨੀ ਛੱਡ ਦੇ।
Give up your envy of others, you fool!
छाडि विडाणी ताति मूड़े ॥
ਈਹਾ​ਬਸਨਾ​ਰਾਤਿ​ਮੂੜੇ​॥​
ਹੇ ਮੂਰਖ! ਇਸ ਦੁਨੀਆ ਵਿਚ (ਪੰਛੀਆਂ ਵਾਂਗ) ਰਾਤ-ਮਾਤ੍ਰ ਹੀ ਵੱਸਣਾ ਹੈ।
You only live here for a night, you fool!
ईहा बसना राति मूड़े ॥
ਮਾਇਆ​ਕੇ​ਮਾਤੇ​ਤੈ​ਉਠਿ​ਚਲਨਾ​॥​
ਮਾਇਆ ਵਿਚ ਮਸਤ ਹੋਏ ਹੇ ਮੂਰਖ! (ਇਥੋਂ ਆਖ਼ਰ) ਉੱਠ ਕੇ ਤੂੰ ਚਲੇ ਜਾਣਾ ਹੈ,
You are intoxicated with Maya, but you must soon arise and depart.
माइआ के माते तै उठि चलना ॥
ਰਾਚਿ​ਰਹਿਓ​ਤੂ​ਸੰਗਿ​ਸੁਪਨਾ​॥੧॥​ਰਹਾਉ​॥​
(ਪਰ) ਤੂੰ (ਇਸ ਜਗਤ-) ਸੁਪਨੇ ਨਾਲ ਰੁੱਝਾ ਪਿਆ ਹੈਂ ॥੧॥ ਰਹਾਉ ॥
You are totally involved in the dream. ||1||Pause||
राचि रहिओ तू संगि सुपना ॥१॥ रहाउ ॥
ਬਾਲ​ਬਿਵਸਥਾ​ਬਾਰਿਕੁ​ਅੰਧ​॥​
ਬਾਲ ਉਮਰੇ ਜੀਵ ਬੇ-ਸਮਝ ਬਾਲਕ ਬਣਿਆ ਰਹਿੰਦਾ ਹੈ,
In his childhood, the child is blind.
बाल बिवसथा बारिकु अंध ॥
ਭਰਿ​ਜੋਬਨਿ​ਲਾਗਾ​ਦੁਰਗੰਧ​॥​
ਭਰ-ਜਵਾਨੀ ਵੇਲੇ ਵਿਕਾਰਾਂ ਵਿਚ ਲੱਗਾ ਰਹਿੰਦਾ ਹੈ,
In the fullness of youth, he is involved in foul-smelling sins.
भरि जोबनि लागा दुरगंध ॥