GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 887
Display Settings
Translations
ਪੀਵਤ​ਅਮਰ​ਭਏ​ਨਿਹਕਾਮ​॥​
ਉਸ ਨਾਮ-ਅੰਮ੍ਰਿਤ ਨੂੰ ਪੀਂਦਿਆਂ ਹੀ ਮਨੁੱਖ ਅਟੱਲ ਆਤਮਕ ਜੀਵਨ ਵਾਲੇ ਅਤੇ ਵਾਸਨਾ-ਰਹਿਤ ਹੋ ਜਾਂਦੇ ਹਨ।
Drinking it in, one becomes immortal and free of desire.
पीवत अमर भए निहकाम ॥
ਤਨੁ​ਮਨੁ​ਸੀਤਲੁ​ਅਗਨਿ​ਨਿਵਾਰੀ​॥​
ਉਹਨਾਂ ਦਾ ਤਨ ਉਹਨਾਂ ਦਾ ਮਨ ਸ਼ਾਂਤ ਹੋ ਜਾਂਦਾ ਹੈ। ਪਰਮਾਤਮਾ (ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ) ਅੱਗ ਬੁਝਾ ਦੇਂਦਾ ਹੈ।
The body and mind are cooled and soothed, and the fire is extinguished.
तनु मनु सीतलु अगनि निवारी ॥
ਅਨਦ​ਰੂਪ​ਪ੍ਰਗਟੇ​ਸੰਸਾਰੀ​॥੨॥​
ਉਹ ਹਰ ਵੇਲੇ ਆਨੰਦ-ਭਰਪੂਰ ਰਹਿੰਦੇ ਹਨ, ਅਤੇ ਜਗਤ ਵਿਚ ਨਾਮਣੇ ਵਾਲੇ ਹੋ ਜਾਂਦੇ ਹਨ ॥੨॥
Such a being is the embodiment of bliss, famous throughout the world. ||2||
अनद रूप प्रगटे संसारी ॥२॥
ਕਿਆ​ਦੇਵਉ​ਜਾ​ਸਭੁ​ਕਿਛੁ​ਤੇਰਾ​॥​
(ਹੇ ਪ੍ਰਭੂ! ਤੇਰਾ ਉਹ ਨਾਮ-ਅੰਮ੍ਰਿਤ ਪ੍ਰਾਪਤ ਕਰਨ ਵਾਸਤੇ) ਮੈਂ ਤੇਰੇ ਅੱਗੇ ਕੀਹ ਲਿਆ ਧਰਾਂ, ਕਿਉਂਕਿ (ਮੇਰੇ ਪਾਸ ਤਾਂ) ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ।
What can I offer You, Lord? Everything belongs to You.
किआ देवउ जा सभु किछु तेरा ॥
ਸਦ​ਬਲਿਹਾਰਿ​ਜਾਉ​ਲਖ​ਬੇਰਾ​॥​
ਹੇ ਪ੍ਰਭੂ! ਮੈਂ ਤੈਥੋਂ ਸਦਾ ਹੀ ਲੱਖਾਂ ਵਾਰੀ ਸਦਕੇ ਜਾਂਦਾ ਹਾਂ।
I am forever a sacrifice to You, hundreds of thousands of times.
सद बलिहारि जाउ लख बेरा ॥
ਤਨੁ​ਮਨੁ​ਜੀਉ​ਪਿੰਡੁ​ਦੇ​ਸਾਜਿਆ​॥​
ਇਹ ਤਨ ਇਹ ਮਨ, ਇਹ ਜਿੰਦ ਇਹ ਸਰੀਰ ਦੇ ਕੇ ਤੂੰ ਮੈਨੂੰ ਪੈਦਾ ਕੀਤਾ ਹੈ,
You blessed me, and fashioned my body, mind and soul.
तनु मनु जीउ पिंडु दे साजिआ ॥
ਗੁਰ​ਕਿਰਪਾ​ਤੇ​ਨੀਚੁ​ਨਿਵਾਜਿਆ​॥੩॥​
ਅਤੇ ਗੁਰੂ ਦੀ ਮੇਹਰ ਨਾਲ ਤੂੰ ਮੈਨੂੰ ਨਕਾਰੇ ਨੂੰ ਵਡਿਆਈ ਦਿੱਤੀ ਹੈ ॥੩॥
By Guru's Grace, this lowly being was exalted. ||3||
गुर किरपा ते नीचु निवाजिआ ॥३॥
ਖੋਲਿ​ਕਿਵਾਰਾ​ਮਹਲਿ​ਬੁਲਾਇਆ​॥​
(ਹੇ ਪ੍ਰਭੂ! ਮੇਰੇ ਮਨ ਦੇ) ਕਿਵਾੜ ਖੋਲ੍ਹ ਕੇ ਤੂੰ ਮੈਨੂੰ ਆਪਣੇ ਚਰਨਾਂ ਵਿਚ ਜੋੜ ਲਿਆ ਹੈ,
Opening the door, You summoned me to the Mansion of Your Presence.
खोलि किवारा महलि बुलाइआ ॥
ਜੈਸਾ​ਸਾ​ਤੈਸਾ​ਦਿਖਲਾਇਆ​॥​
ਤੂੰ ਮੈਨੂੰ ਸਾਖਿਆਤ ਆਪਣਾ ਦੀਦਾਰ ਬਖ਼ਸ਼ਿਆ ਹੈ।
As You are, so You have revealed Yourself to me.
जैसा सा तैसा दिखलाइआ ॥
ਕਹੁ​ਨਾਨਕ​ਸਭੁ​ਪੜਦਾ​ਤੂਟਾ​॥​
ਨਾਨਕ ਆਖਦਾ ਹੈ- (ਤੇਰੇ ਨਾਲੋਂ ਵਿੱਥ ਪਾਣ ਵਾਲਾ ਮੇਰੇ ਅੰਦਰੋਂ) ਸਾਰਾ ਪਰਦਾ ਹੁਣ ਟੁੱਟ ਗਿਆ ਹੈ,
Says Nanak, the screen is totally torn away;
कहु नानक सभु पड़दा तूटा ॥
ਹਉ​ਤੇਰਾ​ਤੂ​ਮੈ​ਮਨਿ​ਵੂਠਾ​॥੪॥੩॥੧੪॥​
ਹੁਣ ਤੂੰ ਮੇਰੇ ਮਨ ਵਿਚ ਆ ਵੱਸਿਆ ਹੈਂ, ਮੈਂ ਤੇਰਾ ਹੋ ਚੁਕਾ ਹਾਂ ॥੪॥੩॥੧੪॥
I am Yours, and You are enshrined within my mind. ||4||3||14||
हउ तेरा तू मै मनि वूठा ॥४॥३॥१४॥
ਰਾਮਕਲੀ​ਮਹਲਾ​੫​॥​
Raamkalee, Fifth Mahalaa:
रामकली महला ५ ॥
ਸੇਵਕੁ​ਲਾਇਓ​ਅਪੁਨੀ​ਸੇਵ​॥​
ਹੇ ਭਾਈ! ਜਿਸ (ਗੁਰੂ) ਨੇ (ਮੈਨੂੰ ਆਪਣਾ) ਸੇਵਕ (ਬਣਾ ਕੇ) ਆਪਣੀ (ਇਸ) ਸੇਵਾ ਵਿਚ ਲਾਇਆ ਹੈ,
He has linked His servant to His service.
सेवकु लाइओ अपुनी सेव ॥
ਅੰਮ੍ਰਿਤੁ​ਨਾਮੁ​ਦੀਓ​ਮੁਖਿ​ਦੇਵ​॥​
ਜਿਸ ਨੇ ਚਾਨਣ-ਰੂਪ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ (ਜਪਣ ਵਾਸਤੇ ਮੇਰੇ) ਮੂੰਹ ਵਿਚ ਦਿੱਤਾ ਹੈ,
The Divine Guru has poured the Ambrosial Naam, the Name of the Lord, into his mouth.
अंम्रितु नामु दीओ मुखि देव ॥
ਸਗਲੀ​ਚਿੰਤਾ​ਆਪਿ​ਨਿਵਾਰੀ​॥​
ਜਿਸ ਨੇ (ਮੇਰੇ ਅੰਦਰੋਂ) ਸਾਰੀ ਚਿੰਤਾ ਆਪ (ਮੇਹਰ ਕਰ ਕੇ) ਦੂਰ ਕਰ ਦਿੱਤੀ ਹੈ,
He has subdued all his anxiety.
सगली चिंता आपि निवारी ॥
ਤਿਸੁ​ਗੁਰ​ਕਉ​ਹਉ​ਸਦ​ਬਲਿਹਾਰੀ​॥੧॥​
ਮੈਂ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ॥੧॥
I am forever a sacrifice to that Guru. ||1||
तिसु गुर कउ हउ सद बलिहारी ॥१॥
ਕਾਜ​ਹਮਾਰੇ​ਪੂਰੇ​ਸਤਿਗੁਰ​॥​
ਹੇ ਸਤਿਗੁਰੂ! ਤੂੰ ਮੇਰੇ ਸਾਰੇ ਕੰਮ ਸਿਰੇ ਚਾੜ੍ਹ ਦਿੱਤੇ ਹਨ (ਤੇਰੀ ਮੇਹਰ ਨਾਲ ਮੈਂ ਬੇ-ਗ਼ਰਜ਼ ਹੋ ਗਿਆ ਹਾਂ)।
The True Guru has perfectly resolved my affairs.
काज हमारे पूरे सतिगुर ॥
ਬਾਜੇ​ਅਨਹਦ​ਤੂਰੇ​ਸਤਿਗੁਰ​॥੧॥​ਰਹਾਉ​॥​
ਹੇ ਸਤਿਗੁਰੂ! (ਹੁਣ ਇਉਂ ਪ੍ਰਤੀਤ ਹੋ ਰਿਹਾ ਹੈ, ਜਿਵੇਂ ਮੇਰੇ ਅੰਦਰ) ਇੱਕ-ਰਸ (ਖ਼ੁਸ਼ੀ ਦੇ) ਵਾਜੇ ਵੱਜ ਰਹੇ ਹਨ ॥੧॥ ਰਹਾਉ ॥
The True Guru vibrates the unstruck melody of the sound current. ||1||Pause||
बाजे अनहद तूरे सतिगुर ॥१॥ रहाउ ॥
ਮਹਿਮਾ​ਜਾ​ਕੀ​ਗਹਿਰ​ਗੰਭੀਰ​॥​
ਹੇ ਭਾਈ! ਜਿਸ ਪਰਮਾਤਮਾ ਦੀ ਵਡਿਆਈ ਬੇਅੰਤ ਅਥਾਹ ਹੈ,
His Glory is profound and unfathomable.
महिमा जा की गहिर गंभीर ॥
ਹੋਇ​ਨਿਹਾਲੁ​ਦੇਇ​ਜਿਸੁ​ਧੀਰ​॥​
ਉਹ ਜਿਸ (ਮਨੁੱਖ) ਨੂੰ ਧੀਰਜ ਬਖ਼ਸ਼ਦਾ ਹੈ, ਉਹ ਮਨੁੱਖ ਲੂੰ-ਲੂੰ ਖ਼ੁਸ਼ ਹੋ ਜਾਂਦਾ ਹੈ।
One whom He blesses with patience becomes blissful.
होइ निहालु देइ जिसु धीर ॥
ਜਾ​ਕੇ​ਬੰਧਨ​ਕਾਟੇ​ਰਾਇ​॥​
ਉਹ ਪ੍ਰਭੂ-ਪਾਤਿਸ਼ਾਹ ਜਿਸ ਮਨੁੱਖ ਦੇ (ਮਾਇਆ ਦੇ) ਬੰਧਨ ਕੱਟ ਦੇਂਦਾ ਹੈ,
One whose bonds are shattered by the Sovereign Lord
जा के बंधन काटे राइ ॥
ਸੋ​ਨਰੁ​ਬਹੁਰਿ​ਨ​ਜੋਨੀ​ਪਾਇ​॥੨॥​
ਉਹ ਮਨੁੱਖ ਮੁੜ ਜਨਮਾਂ ਦੇ ਗੇੜ ਵਿਚ ਨਹੀਂ ਪੈਂਦਾ ॥੨॥
is not cast into the womb of reincarnation again. ||2||
सो नरु बहुरि न जोनी पाइ ॥२॥
ਜਾ​ਕੈ​ਅੰਤਰਿ​ਪ੍ਰਗਟਿਓ​ਆਪ​॥​
ਹੇ ਭਾਈ! ਪਰਮਾਤਮਾ ਆਪ ਜਿਸ ਮਨੁੱਖ ਦੇ ਹਿਰਦੇ ਵਿਚ ਆਪਣਾ ਪ੍ਰਕਾਸ਼ ਕਰਦਾ ਹੈ,
One who is illuminated by the Lord's radiance within,
जा कै अंतरि प्रगटिओ आप ॥
ਤਾ​ਕਉ​ਨਾਹੀ​ਦੂਖ​ਸੰਤਾਪ​॥​
ਉਸ ਨੂੰ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ।
is not touched by pain and sorrow.
ता कउ नाही दूख संताप ॥
ਲਾਲੁ​ਰਤਨੁ​ਤਿਸੁ​ਪਾਲੈ​ਪਰਿਆ​॥​
ਉਸ ਮਨੁੱਖ ਨੂੰ ਪ੍ਰਭੂ ਦਾ ਨਾਮ-ਲਾਲ ਲੱਭ ਪੈਂਦਾ ਹੈ, ਨਾਮ-ਰਤਨ ਮਿਲ ਜਾਂਦਾ ਹੈ।
He holds in his robe the gems and jewels.
लालु रतनु तिसु पालै परिआ ॥
ਸਗਲ​ਕੁਟੰਬ​ਓਹੁ​ਜਨੁ​ਲੈ​ਤਰਿਆ​॥੩॥​
ਉਹ ਮਨੁੱਖ ਆਪਣੇ ਸਾਰੇ ਪਰਵਾਰ ਨੂੰ (ਭੀ ਆਪਣੇ ਨਾਲ) ਲੈ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੩॥
That humble being is saved, along with all his generations. ||3||
सगल कुटंब ओहु जनु लै तरिआ ॥३॥
ਨਾ​ਕਿਛੁ​ਭਰਮੁ​ਨ​ਦੁਬਿਧਾ​ਦੂਜਾ​॥​
ਹੇ ਭਾਈ! ਉਸ ਮਨੁੱਖ ਨੂੰ ਕੋਈ ਭਟਕਣਾ ਨਹੀਂ ਰਹਿੰਦੀ, ਉਸ ਦੇ ਅੰਦਰ ਦੁਚਿੱਤਾ-ਪਨ ਨਹੀਂ ਰਹਿ ਜਾਂਦਾ, ਉਸ ਦੇ ਹਿਰਦੇ ਵਿਚ ਮੇਰ-ਤੇਰ ਨਹੀਂ ਹੁੰਦੀ,
He has no doubt, double-mindedness or duality at all.
ना किछु भरमु न दुबिधा दूजा ॥
ਏਕੋ​ਏਕੁ​ਨਿਰੰਜਨ​ਪੂਜਾ​॥​
ਜੇਹੜਾ ਮਨੁੱਖ ਸਿਰਫ਼ ਇੱਕ ਮਾਇਆ ਤੋਂ ਨਿਰਲੇਪ ਪ੍ਰਭੂ ਦੀ ਬੰਦਗੀ ਕਰਦਾ ਹੈ।
He worships and adores the One Immaculate Lord alone.
एको एकु निरंजन पूजा ॥
ਜਤ​ਕਤ​ਦੇਖਉ​ਆਪਿ​ਦਇਆਲ​॥​
ਹੁਣ ਮੈਂ ਜਿਧਰ ਕਿਧਰ ਵੇਖਦਾ ਹਾਂ, ਮੈਨੂੰ ਉਹ ਦਇਆ ਦਾ ਘਰ ਪ੍ਰਭੂ ਹੀ ਦਿੱਸ ਰਿਹਾ ਹੈ।
Wherever I look, I see the Merciful Lord.
जत कत देखउ आपि दइआल ॥
ਕਹੁ​ਨਾਨਕ​ਪ੍ਰਭ​ਮਿਲੇ​ਰਸਾਲ​॥੪॥੪॥੧੫॥​
ਨਾਨਕ ਆਖਦਾ ਹੈ- (ਗੁਰੂ ਦੀ ਕਿਰਪਾ ਨਾਲ ਮੈਨੂੰ) ਆਨੰਦ ਦਾ ਸੋਮਾ ਪ੍ਰਭੂ ਜੀ ਮਿਲ ਪਏ ਹਨ ॥੪॥੪॥੧੫॥
Says Nanak, I have found God, the source of nectar. ||4||4||15||
कहु नानक प्रभ मिले रसाल ॥४॥४॥१५॥
ਰਾਮਕਲੀ​ਮਹਲਾ​੫​॥​
Raamkalee, Fifth Mahalaa:
रामकली महला ५ ॥
ਤਨ​ਤੇ​ਛੁਟਕੀ​ਅਪਨੀ​ਧਾਰੀ​॥​
(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੇਰੇ ਸਰੀਰ ਵਿਚੋਂ ਇਹ ਮਿੱਥ ਮੁੱਕ ਗਈ ਹੈ ਕਿ ਇਹ ਸਰੀਰ ਮੇਰਾ ਹੈ, ਇਹ ਸਰੀਰ ਮੇਰਾ ਹੈ।
My self-conceit has been eliminated from my body.
तन ते छुटकी अपनी धारी ॥
ਪ੍ਰਭ​ਕੀ​ਆਗਿਆ​ਲਗੀ​ਪਿਆਰੀ​॥​
ਹੁਣ ਮੈਨੂੰ ਪਰਮਾਤਮਾ ਦੀ ਰਜ਼ਾ ਮਿੱਠੀ ਲੱਗਣ ਲੱਗ ਪਈ ਹੈ।
The Will of God is dear to me.
प्रभ की आगिआ लगी पिआरी ॥
ਜੋ​ਕਿਛੁ​ਕਰੈ​ਸੁ​ਮਨਿ​ਮੇਰੈ​ਮੀਠਾ​॥​
ਜੋ ਕੁਝ ਪਰਮਾਤਮਾ ਕਰਦਾ ਹੈ, ਉਹ (ਹੁਣ) ਮੇਰੇ ਮਨ ਵਿਚ ਮਿੱਠਾ ਲੱਗ ਰਿਹਾ ਹੈ।
Whatever He does, seems sweet to my mind.
जो किछु करै सु मनि मेरै मीठा ॥
ਤਾ​ਇਹੁ​ਅਚਰਜੁ​ਨੈਨਹੁ​ਡੀਠਾ​॥੧॥​
(ਇਸ ਆਤਮਕ ਤਬਦੀਲੀ ਦਾ) ਇਹ ਅਚਰਜ ਤਮਾਸ਼ਾ ਮੈਂ ਪਰਤੱਖ ਵੇਖ ਲਿਆ ਹੈ ॥੧॥
And then, these eyes behold the wondrous Lord. ||1||
ता इहु अचरजु नैनहु डीठा ॥१॥
ਅਬ​ਮੋਹਿ​ਜਾਨੀ​ਰੇ​ਮੇਰੀ​ਗਈ​ਬਲਾਇ​॥​
ਹੇ ਭਾਈ! ਹੁਣ ਮੈਂ (ਆਤਮਕ ਜੀਵਨ ਦੀ ਮਰਯਾਦਾ) ਸਮਝ ਲਈ ਹੈ, ਮੇਰੇ ਅੰਦਰੋਂ (ਚਿਰਾਂ ਦੀ ਚੰਬੜੀ ਹੋਈ ਮਮਤਾ ਦੀ) ਡੈਣ ਨਿਕਲ ਗਈ ਹੈ।
Now, I have become wise and my demons are gone.
अब मोहि जानी रे मेरी गई बलाइ ॥
ਬੁਝਿ​ਗਈ​ਤ੍ਰਿਸਨ​ਨਿਵਾਰੀ​ਮਮਤਾ​ਗੁਰਿ​ਪੂਰੈ​ਲੀਓ​ਸਮਝਾਇ​॥੧॥​ਰਹਾਉ​॥​
ਪੂਰੇ ਗੁਰੂ ਨੇ ਮੈਨੂੰ (ਜੀਵਨ ਦੀ) ਸੂਝ ਬਖ਼ਸ਼ ਦਿੱਤੀ ਹੈ। (ਮੇਰੇ ਅੰਦਰੋਂ) ਮਾਇਆ ਦੇ ਲਾਲਚ ਦੀ ਅੱਗ ਬੁੱਝ ਗਈ ਹੈ, ਗੁਰੂ ਨੇ ਮੇਰਾ ਮਾਇਆ ਦਾ ਮੋਹ ਦੂਰ ਕਰ ਦਿੱਤਾ ਹੈ ॥੧॥ ਰਹਾਉ ॥
My thirst is quenched, and my attachment is dispelled. The Perfect Guru has instructed me. ||1||Pause||
बुझि गई त्रिसन निवारी ममता गुरि पूरै लीओ समझाइ ॥१॥ रहाउ ॥
ਕਰਿ​ਕਿਰਪਾ​ਰਾਖਿਓ​ਗੁਰਿ​ਸਰਨਾ​॥​
(ਹੇ ਭਾਈ! ਗੁਰੂ ਨੇ ਮੇਹਰ ਕਰ ਕੇ ਮੈਨੂੰ ਆਪਣੀ ਸਰਨ ਵਿਚ ਰੱਖਿਆ ਹੋਇਆ ਹੈ।
In His Mercy, the Guru has kept me under His protection.
करि किरपा राखिओ गुरि सरना ॥
ਗੁਰਿ​ਪਕਰਾਏ​ਹਰਿ​ਕੇ​ਚਰਨਾ​॥​
ਗੁਰੂ ਨੇ ਪ੍ਰਭੂ ਦੇ ਚਰਨ ਫੜਾ ਦਿੱਤੇ ਹਨ।
The Guru has attached me to the Lord's Feet.
गुरि पकराए हरि के चरना ॥
ਬੀਸ​ਬਿਸੁਏ​ਜਾ​ਮਨ​ਠਹਰਾਨੇ​॥​
ਹੁਣ ਜਦੋਂ ਮੇਰਾ ਮਨ ਪੂਰੇ ਤੌਰ ਤੇ ਠਹਿਰ ਗਿਆ ਹੈ, (ਟਿਕ ਗਿਆ ਹੈ),
When the mind is totally held in check,
बीस बिसुए जा मन ठहराने ॥
ਗੁਰ​ਪਾਰਬ੍ਰਹਮ​ਏਕੈ​ਹੀ​ਜਾਨੇ​॥੨॥​
ਮੈਨੂੰ ਗੁਰੂ ਅਤੇ ਪਰਮਾਤਮਾ ਇੱਕ-ਰੂਪ ਦਿੱਸ ਰਹੇ ਹਨ ॥੨॥
one sees the Guru and the Supreme Lord God as one and the same. ||2||
गुर पारब्रहम एकै ही जाने ॥२॥
ਜੋ​ਜੋ​ਕੀਨੋ​ਹਮ​ਤਿਸ​ਕੇ​ਦਾਸ​॥​
(ਹੇ ਭਾਈ!) ਜੇਹੜਾ ਜੇਹੜਾ ਜੀਵ ਪਰਮਾਤਮਾ ਨੇ ਪੈਦਾ ਕੀਤਾ ਹੈ ਮੈਂ ਹਰੇਕ ਦਾ ਸੇਵਕ ਬਣ ਗਿਆ ਹਾਂ,
Whoever You have created, I am his slave.
जो जो कीनो हम तिस के दास ॥
ਪ੍ਰਭ​ਮੇਰੇ​ਕੋ​ਸਗਲ​ਨਿਵਾਸ​॥​
(ਕਿਉਂਕਿ ਗੁਰੂ ਦੀ ਕਿਰਪਾ ਨਾਲ ਮੈਨੂੰ ਦਿੱਸ ਪਿਆ ਹੈ ਕਿ) ਸਾਰੇ ਹੀ ਜੀਵਾਂ ਵਿਚ ਮੇਰੇ ਪਰਮਾਤਮਾ ਦਾ ਨਿਵਾਸ ਹੈ।
My God dwells in all.
प्रभ मेरे को सगल निवास ॥
ਨਾ​ਕੋ​ਦੂਤੁ​ਨਹੀ​ਬੈਰਾਈ​॥​
ਮੈਨੂੰ ਕੋਈ ਭੀ ਜੀਵ ਆਪਣਾ ਦੁਸ਼ਮਨ ਵੈਰੀ ਨਹੀਂ ਦਿੱਸਦਾ।
I have no enemies, no adversaries.
ना को दूतु नही बैराई ॥
ਗਲਿ​ਮਿਲਿ​ਚਾਲੇ​ਏਕੈ​ਭਾਈ​॥੩॥​
ਹੁਣ ਮੈਂ ਸਭਨਾਂ ਦੇ ਗਲ ਨਾਲ ਮਿਲ ਕੇ ਤੁਰਦਾ ਹਾਂ (ਜਿਵੇਂ ਅਸੀ) ਇੱਕੋ ਪਿਤਾ (ਦੇ ਪੁੱਤਰ) ਭਰਾ ਹਾਂ ॥੩॥
I walk arm in arm, like brothers, with all. ||3||
गलि मिलि चाले एकै भाई ॥३॥
ਜਾ​ਕਉ​ਗੁਰਿ​ਹਰਿ​ਦੀਏ​ਸੂਖਾ​॥​
ਜਿਸ ਮਨੁੱਖ ਨੂੰ ਗੁਰੂ ਨੇ ਪ੍ਰਭੂ ਨੇ (ਇਹ) ਸੁਖ ਦੇ ਦਿੱਤੇ,
One whom the Guru, the Lord, blesses with peace,
जा कउ गुरि हरि दीए सूखा ॥
ਤਾ​ਕਉ​ਬਹੁਰਿ​ਨ​ਲਾਗਹਿ​ਦੂਖਾ​॥​
ਉਸ ਉੱਤੇ ਦੁੱਖ ਮੁੜ ਆਪਣਾ ਜ਼ੋਰ ਨਹੀਂ ਪਾ ਸਕਦੇ।
does not suffer in pain any longer.
ता कउ बहुरि न लागहि दूखा ॥
ਆਪੇ​ਆਪਿ​ਸਰਬ​ਪ੍ਰਤਿਪਾਲ​॥​
(ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਪਰਮਾਤਮਾ ਆਪ ਹੀ ਸਭਨਾਂ ਦੀ ਪਾਲਣਾ ਕਰਨ ਵਾਲਾ ਹੈ।
He Himself cherishes all.
आपे आपि सरब प्रतिपाल ॥
ਨਾਨਕ​ਰਾਤਉ​ਰੰਗਿ​ਗੋਪਾਲ​॥੪॥੫॥੧੬॥​
ਹੇ ਨਾਨਕ! ਉਹ ਮਨੁੱਖ ਸ੍ਰਿਸ਼ਟੀ ਦੇ ਰੱਖਿਅਕ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ ॥੪॥੫॥੧੬॥
Nanak is imbued with the love of the Lord of the World. ||4||5||16||
नानक रातउ रंगि गोपाल ॥४॥५॥१६॥
ਰਾਮਕਲੀ​ਮਹਲਾ​੫​॥​
Raamkalee, Fifth Mahalaa:
रामकली महला ५ ॥
ਮੁਖ​ਤੇ​ਪੜਤਾ​ਟੀਕਾ​ਸਹਿਤ​॥​
(ਜੇਹੜਾ ਮਨੁੱਖ ਧਰਮ-ਪੁਸਤਕਾਂ ਨੂੰ) ਮੂੰਹੋਂ ਤਾਂ ਅਰਥਾਂ ਸਮੇਤ ਪੜ੍ਹਦਾ ਹੈ,
You read the scriptures, and the commentaries,
मुख ते पड़ता टीका सहित ॥
ਹਿਰਦੈ​ਰਾਮੁ​ਨਹੀ​ਪੂਰਨ​ਰਹਤ​॥​
ਪਰ ਉਸ ਦੇ ਹਿਰਦੇ ਵਿਚ ਪਰਮਾਤਮਾ ਨਹੀਂ ਵੱਸਦਾ, ਨਾਹ ਹੀ ਉਸ ਦੀ ਰਹਿਣੀ ਬੇ-ਦਾਗ਼ ਹੈ,
but the Perfect Lord does not dwell in your heart.
हिरदै रामु नही पूरन रहत ॥
ਉਪਦੇਸੁ​ਕਰੇ​ਕਰਿ​ਲੋਕ​ਦ੍ਰਿੜਾਵੈ​॥​
ਹੋਰ ਲੋਕਾਂ ਨੂੰ (ਧਰਮ-ਪੁਸਤਕਾਂ ਦਾ) ਉਪਦੇਸ਼ ਕਰਦਾ ਹੈ (ਅਤੇ ਉਪਦੇਸ਼) ਕਰ ਕੇ ਉਹਨਾਂ ਦੇ ਮਨ ਵਿਚ (ਉਹ ਉਪਦੇਸ਼) ਪੱਕੀ ਤਰ੍ਹਾਂ ਬਿਠਾਂਦਾ ਹੈ,
You preach to others to have faith,
उपदेसु करे करि लोक द्रिड़ावै ॥
ਅਪਨਾ​ਕਹਿਆ​ਆਪਿ​ਨ​ਕਮਾਵੈ​॥੧॥​
ਪਰ ਆਪਣਾ ਇਹ ਦੱਸਿਆ ਹੋਇਆ ਉਪਦੇਸ਼ ਆਪ ਨਹੀਂ ਕਮਾਂਦਾ (ਉਸ ਨੂੰ ਪੰਡਿਤ ਨਹੀਂ ਆਖਿਆ ਜਾ ਸਕਦਾ) ॥੧॥
but you do not practice what you preach. ||1||
अपना कहिआ आपि न कमावै ॥१॥
ਪੰਡਿਤ​ਬੇਦੁ​ਬੀਚਾਰਿ​ਪੰਡਿਤ​॥​
ਹੇ ਪੰਡਿਤ! ਵੇਦ (ਆਦਿਕ ਧਰਮ-ਪੁਸਤਕ ਦੇ ਉਪਦੇਸ਼) ਨੂੰ (ਆਪਣੇ) ਮਨ ਵਿਚ ਵਸਾਈ ਰੱਖ,
O Pandit, O religious scholar, contemplate the Vedas.
पंडित बेदु बीचारि पंडित ॥
ਮਨ​ਕਾ​ਕ੍ਰੋਧੁ​ਨਿਵਾਰਿ​ਪੰਡਿਤ​॥੧॥​ਰਹਾਉ​॥​
ਅਤੇ ਹੇ ਪੰਡਿਤ! ਆਪਣੇ ਮਨ ਦਾ ਗੁੱਸਾ ਦੂਰ ਕਰ ਦੇ ॥੧॥ ਰਹਾਉ ॥
Eradicate anger from your mind, O Pandit. ||1||Pause||
मन का क्रोधु निवारि पंडित ॥१॥ रहाउ ॥
ਆਗੈ​ਰਾਖਿਓ​ਸਾਲ​ਗਿਰਾਮੁ​॥​
(ਆਤਮਕ ਜੀਵਨ ਵਲੋਂ) ਅੰਨ੍ਹਾ (ਮਨੁੱਖ) ਸਾਲਗਰਾਮ ਦੀ ਮੂਰਤੀ ਆਪਣੇ ਸਾਹਮਣੇ ਰੱਖ ਲੈਂਦਾ ਹੈ,
You place your stone god before yourself,
आगै राखिओ साल गिरामु ॥