GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 881
Display Settings
Translations
ਰਾਮ​ਜਨ​ਗੁਰਮਤਿ​ਰਾਮੁ​ਬੋਲਾਇ​॥​
ਹੇ ਪ੍ਰਭੂ ਦੇ ਭਗਤ-ਜਨੋ! (ਮੈਨੂੰ) ਗੁਰੂ ਦੀ ਸਿਖਿਆ ਦੇ ਕੇ ਪ੍ਰਭੂ ਦਾ ਨਾਮ ਸਿਮਰਨ ਲਈ ਮਦਦ ਕਰੋ।
O humble servant of the Lord, follow the Guru's Teachings, and chant the Name of the Lord.
राम जन गुरमति रामु बोलाइ ॥
ਜੋ​ਜੋ​ਸੁਣੈ​ਕਹੈ​ਸੋ​ਮੁਕਤਾ​ਰਾਮ​ਜਪਤ​ਸੋਹਾਇ​॥੧॥​ਰਹਾਉ​॥​
ਜੇਹੜਾ ਜੇਹੜਾ ਮਨੁੱਖ ਪ੍ਰਭੂ ਦਾ ਨਾਮ ਸੁਣਦਾ ਹੈ (ਜਾਂ) ਉਚਾਰਦਾ ਹੈ, ਉਹ (ਦੁਰਮਤਿ ਤੋਂ) ਸੁਤੰਤਰ ਹੋ ਜਾਂਦਾ ਹੈ। ਪ੍ਰਭੂ ਦਾ ਨਾਮ ਜਪ ਜਪ ਕੇ ਉਹ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ॥੧॥ ਰਹਾਉ ॥
Whoever hears and speaks it is liberated; chanting the Lord's Name, one is embellished with beauty. ||1||Pause||
जो जो सुणै कहै सो मुकता राम जपत सोहाइ ॥१॥ रहाउ ॥
ਜੇ​ਵਡਭਾਗ​ਹੋਵਹਿ​ਮੁਖਿ​ਮਸਤਕਿ​ਹਰਿ​ਰਾਮ​ਜਨਾ​ਭੇਟਾਇ​॥​
ਹੇ ਭਾਈ! ਜੇ ਕਿਸੇ ਮਨੁੱਖ ਦੇ ਮੱਥੇ ਉਤੇ ਚੰਗੇ ਭਾਗ ਜਾਗ ਪੈਣ, ਤਾਂ ਪਰਮਾਤਮਾ ਉਸ ਨੂੰ ਸੰਤ ਜਨਾਂ ਨਾਲ ਮਿਲਾਂਦਾ ਹੈ।
If someone has supremely high destiny written on his forehead, the Lord leads him to meet the humble servants of the Lord.
जे वडभाग होवहि मुखि मसतकि हरि राम जना भेटाइ ॥
ਦਰਸਨੁ​ਸੰਤ​ਦੇਹੁ​ਕਰਿ​ਕਿਰਪਾ​ਸਭੁ​ਦਾਲਦੁ​ਦੁਖੁ​ਲਹਿ​ਜਾਇ​॥੨॥​
ਹੇ ਪ੍ਰਭੂ! ਕਿਰਪਾ ਕਰ ਕੇ (ਮੈਨੂੰ) ਸੰਤ ਜਨਾਂ ਦਾ ਦਰਸ਼ਨ ਬਖ਼ਸ਼, (ਸੰਤ ਜਨਾਂ ਦਾ ਦਰਸ਼ਨ ਕਰ ਕੇ) ਸਾਰਾ ਦਰਿੱਦਰ ਦੁੱਖ ਦੂਰ ਹੋ ਜਾਂਦਾ ਹੈ ॥੨॥
Be merciful, and grant me the Blessed Vision of the Saints' Darshan, which shall rid me of all poverty and pain. ||2||
दरसनु संत देहु करि किरपा सभु दालदु दुखु लहि जाइ ॥२॥
ਹਰਿ​ਕੇ​ਲੋਗ​ਰਾਮ​ਜਨ​ਨੀਕੇ​ਭਾਗਹੀਣ​ਨ​ਸੁਖਾਇ​॥​
ਹੇ ਭਾਈ! ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦੇ ਸੋਹਣੇ (ਜੀਵਨ ਵਾਲੇ) ਹੁੰਦੇ ਹਨ, ਪਰ ਮੰਦ-ਭਾਗੀ ਮਨੁੱਖਾਂ ਨੂੰ (ਉਹਨਾਂ ਦਾ ਦਰਸ਼ਨ) ਚੰਗਾ ਨਹੀਂ ਲੱਗਦਾ।
The Lord's people are good and sublime; the unfortunate ones do not like them at all.
हरि के लोग राम जन नीके भागहीण न सुखाइ ॥
ਜਿਉ​ਜਿਉ​ਰਾਮ​ਕਹਹਿ​ਜਨ​ਊਚੇ​ਨਰ​ਨਿੰਦਕ​ਡੰਸੁ​ਲਗਾਇ​॥੩॥​
ਹੇ ਭਾਈ! ਸੰਤ ਜਨ ਜਿਉਂ ਜਿਉਂ ਹਰਿ-ਨਾਮ ਸਿਮਰਦੇ ਹਨ, ਤਿਉਂ ਤਿਉਂ ਉੱਚੇ ਜੀਵਨ ਵਾਲੇ ਬਣਦੇ ਜਾਂਦੇ ਹਨ, ਪਰ ਉਹਨਾਂ ਦੀ ਨਿੰਦਾ ਕਰਨ ਵਾਲਿਆਂ ਨੂੰ ਉਹਨਾਂ ਦਾ ਜੀਵਨ ਇਉਂ ਲੱਗਦਾ ਹੈ ਜਿਵੇਂ ਡੰਗ ਵੱਜ ਜਾਂਦਾ ਹੈ ॥੩॥
The more the Lord's exalted servants speak of Him, the more the slanderers attack and sting them. ||3||
जिउ जिउ राम कहहि जन ऊचे नर निंदक डंसु लगाइ ॥३॥
ਧ੍ਰਿਗੁ​ਧ੍ਰਿਗੁ​ਨਰ​ਨਿੰਦਕ​ਜਿਨ​ਜਨ​ਨਹੀ​ਭਾਏ​ਹਰਿ​ਕੇ​ਸਖਾ​ਸਖਾਇ​॥​
ਹੇ ਭਾਈ! ਨਿੰਦਕ ਮਨੁੱਖ ਫਿਟਕਾਰ-ਜੋਗ (ਜੀਵਨ ਵਾਲੇ) ਹੋ ਜਾਂਦੇ ਹਨ, ਕਿਉਂਕਿ ਉਹਨਾਂ ਨੂੰ ਪਰਮਾਤਮਾ ਦੇ ਚਰਨਾਂ ਵਿਚ ਜੁੜੇ ਰਹਿਣ ਵਾਲੇ ਸੰਤ ਜਨ ਚੰਗੇ ਨਹੀਂ ਲੱਗਦੇ।
Cursed, cursed are the slanderers who do not like the humble, the friends and companions of the Lord.
ध्रिगु ध्रिगु नर निंदक जिन जन नही भाए हरि के सखा सखाइ ॥
ਸੇ​ਹਰਿ​ਕੇ​ਚੋਰ​ਵੇਮੁਖ​ਮੁਖ​ਕਾਲੇ​ਜਿਨ​ਗੁਰ​ਕੀ​ਪੈਜ​ਨ​ਭਾਇ​॥੪॥​
ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੀ ਇੱਜ਼ਤ (ਹੁੰਦੀ) ਪਸੰਦ ਨਹੀਂ ਆਉਂਦੀ, ਉਹ ਗੁਰੂ ਵਲੋਂ ਮੂੰਹ ਮੋੜੀ ਰੱਖਦੇ ਹਨ, ਉਹ ਰੱਬ ਦੇ ਭੀ ਚੋਰ ਬਣ ਜਾਂਦੇ ਹਨ (ਪ੍ਰਭੂ ਨੂੰ ਭੀ ਮੂੰਹ ਦੇਣ-ਜੋਗੇ ਨਹੀਂ ਰਹਿੰਦੇ, ਵਿਕਾਰਾਂ ਦੇ ਕਾਰਨ) ਉਹ ਭ੍ਰਿਸ਼ਟੇ ਹੋਏ ਮੂੰਹ ਵਾਲੇ ਹੋ ਜਾਂਦੇ ਹਨ ॥੪॥
Those who do not like the honor and glory of the Guru are faithless, black-faced thieves, who have turned their backs on the Lord. ||4||
से हरि के चोर वेमुख मुख काले जिन गुर की पैज न भाइ ॥४॥
ਦਇਆ​ਦਇਆ​ਕਰਿ​ਰਾਖਹੁ​ਹਰਿ​ਜੀਉ​ਹਮ​ਦੀਨ​ਤੇਰੀ​ਸਰਣਾਇ​॥​
ਹੇ ਪ੍ਰਭੂ! ਅਸੀਂ ਗਰੀਬ (ਜੀਵ) ਤੇਰੀ ਸਰਨ ਆਏ ਹਾਂ, ਕਿਰਪਾ ਕਰ ਕੇ (ਸਾਨੂੰ ਆਪਣੀ) ਸਰਨ ਵਿਚ ਰੱਖੀ ਰੱਖੋ।
Have mercy, have mercy, please save me, Dear Lord. I am meek and humble - I seek Your protection.
दइआ दइआ करि राखहु हरि जीउ हम दीन तेरी सरणाइ ॥
ਹਮ​ਬਾਰਿਕ​ਤੁਮ​ਪਿਤਾ​ਪ੍ਰਭ​ਮੇਰੇ​ਜਨ​ਨਾਨਕ​ਬਖਸਿ​ਮਿਲਾਇ​॥੫॥੨॥​
ਹੇ ਮੇਰੇ ਪ੍ਰਭੂ! ਤੂੰ ਸਾਡਾ ਪਿਤਾ ਹੈਂ, ਅਸੀਂ ਤੇਰੇ ਬੱਚੇ ਹਾਂ। ਦਾਸ ਨਾਨਕ ਉਤੇ ਬਖ਼ਸ਼ਸ਼ ਕਰ ਕੇ ਆਪਣੇ ਚਰਨਾਂ ਵਿਚ ਟਿਕਾਈ ਰੱਖ ॥੫॥੨॥
I am Your child, and You are my father, God. Please forgive servant Nanak and merge him with Yourself. ||5||2||
हम बारिक तुम पिता प्रभ मेरे जन नानक बखसि मिलाइ ॥५॥२॥
ਰਾਮਕਲੀ​ਮਹਲਾ​੪​॥​
Raamkalee, Fourth Mahalaa:
रामकली महला ४ ॥
ਹਰਿ​ਕੇ​ਸਖਾ​ਸਾਧ​ਜਨ​ਨੀਕੇ​ਤਿਨ​ਊਪਰਿ​ਹਾਥੁ​ਵਤਾਵੈ​॥​
ਹੇ ਭਾਈ! ਪ੍ਰਭੂ ਦੇ ਚਰਨਾਂ ਵਿਚ ਸਦਾ ਰਹਿਣ ਵਾਲੇ ਸਾਧੂ ਜਨ ਸੋਹਣੇ ਜੀਵਨ ਵਾਲੇ ਹੁੰਦੇ ਹਨ, ਪ੍ਰਭੂ ਆਪ ਉਹਨਾਂ ਉਤੇ ਕਿਰਪਾ ਦਾ ਹੱਥ ਰੱਖਦਾ ਹੈ।
The friends of the Lord, the humble, Holy Saints are sublime; the Lord spreads out His protecting hands above them.
हरि के सखा साध जन नीके तिन ऊपरि हाथु वतावै ॥
ਗੁਰਮੁਖਿ​ਸਾਧ​ਸੇਈ​ਪ੍ਰਭ​ਭਾਏ​ਕਰਿ​ਕਿਰਪਾ​ਆਪਿ​ਮਿਲਾਵੈ​॥੧॥​
ਗੁਰੂ ਦੀ ਸਰਨ ਰਹਿਣ ਵਾਲੇ ਉਹੀ ਸਾਧੂ-ਜਨ ਪ੍ਰਭੂ ਨੂੰ ਪਿਆਰੇ ਲੱਗਦੇ ਹਨ। ਪ੍ਰਭੂ ਆਪਣੀ ਮੇਹਰ ਕਰ ਕੇ ਆਪ (ਉਹਨਾਂ ਨੂੰ ਆਪਣੇ ਚਰਨਾਂ ਵਿਚ) ਜੋੜੀ ਰੱਖਦਾ ਹੈ ॥੧॥
The Gurmukhs are the Holy Saints, pleasing to God; in His mercy, He blends them with Himself. ||1||
गुरमुखि साध सेई प्रभ भाए करि किरपा आपि मिलावै ॥१॥
ਰਾਮ​ਮੋ​ਕਉ​ਹਰਿ​ਜਨ​ਮੇਲਿ​ਮਨਿ​ਭਾਵੈ​॥​
ਹੇ ਮੇਰੇ ਰਾਮ! ਮੈਨੂੰ ਆਪਣੇ ਸੰਤ ਜਨ ਮਿਲਾ, (ਮੇਰੇ) ਮਨ ਵਿਚ ਇਹੀ ਤਾਂਘ ਹੈ।
O Lord, my mind longs to meet with the humble servants of the Lord.
राम मो कउ हरि जन मेलि मनि भावै ॥
ਅਮਿਉ​ਅਮਿਉ​ਹਰਿ​ਰਸੁ​ਹੈ​ਮੀਠਾ​ਮਿਲਿ​ਸੰਤ​ਜਨਾ​ਮੁਖਿ​ਪਾਵੈ​॥੧॥​ਰਹਾਉ​॥​
ਹੇ ਰਾਮ! ਤੇਰਾ ਨਾਮ-ਰਸ ਆਤਮਕ ਜੀਵਨ ਦੇਣ ਵਾਲਾ ਮਿੱਠਾ ਜਲ ਹੈ। (ਤੇਰਾ ਇਹ ਦਾਸ ਤੇਰੇ) ਸੰਤ ਜਨਾਂ ਨੂੰ ਮਿਲ ਕੇ (ਇਹੀ ਅੰਮ੍ਰਿਤ) ਮੂੰਹ ਵਿਚ ਪਾਣਾ ਚਾਹੁੰਦਾ ਹੈ ॥੧॥ ਰਹਾਉ ॥
The sweet, subtle essence of the Lord is immortalizing ambrosia. Meeting the Saints, I drink it in. ||1||Pause||
अमिउ अमिउ हरि रसु है मीठा मिलि संत जना मुखि पावै ॥१॥ रहाउ ॥
ਹਰਿ​ਕੇ​ਲੋਗ​ਰਾਮ​ਜਨ​ਊਤਮ​ਮਿਲਿ​ਊਤਮ​ਪਦਵੀ​ਪਾਵੈ​॥​
ਹੇ ਭਾਈ! ਪਰਮਾਤਮਾ ਨਾਲ ਪਿਆਰ ਕਰਨ ਵਾਲੇ ਸੰਤ ਜਨ ਉੱਚੇ ਜੀਵਨ ਵਾਲੇ ਹੁੰਦੇ ਹਨ, ਉਹਨਾਂ ਨੂੰ ਮਿਲ ਕੇ ਮਨੁੱਖ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ।
The Lord's people are the most lofty and exalted. Meeting with them, the most exalted status is obtained.
हरि के लोग राम जन ऊतम मिलि ऊतम पदवी पावै ॥
ਹਮ​ਹੋਵਤ​ਚੇਰੀ​ਦਾਸ​ਦਾਸਨ​ਕੀ​ਮੇਰਾ​ਠਾਕੁਰੁ​ਖੁਸੀ​ਕਰਾਵੈ​॥੨॥​
ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਮੇਰਾ ਮਾਲਕ-ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ, ਮੈਂ ਉਹਨਾਂ ਦੇ ਦਾਸਾਂ ਦਾ ਦਾਸ ਹਾਂ ॥੨॥
I am the slave of the slave of the Lord's slaves; my Lord and Master is pleased with me. ||2||
हम होवत चेरी दास दासन की मेरा ठाकुरु खुसी करावै ॥२॥
ਸੇਵਕ​ਜਨ​ਸੇਵਹਿ​ਸੇ​ਵਡਭਾਗੀ​ਰਿਦ​ਮਨਿ​ਤਨਿ​ਪ੍ਰੀਤਿ​ਲਗਾਵੈ​॥​
ਹੇ ਭਾਈ! ਜੇਹੜੇ ਸੇਵਕ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ ਉਹ ਵੱਡੇ ਭਾਗਾਂ ਵਾਲੇ ਹਨ! ਪ੍ਰਭੂ ਉਹਨਾਂ ਦੇ ਹਿਰਦੇ ਵਿਚ ਉਹਨਾਂ ਦੇ ਮਨ ਵਿਚ ਉਹਨਾਂ ਦੇ ਤਨ ਵਿਚ ਆਪਣੇ ਚਰਨਾਂ ਦੀ ਪ੍ਰੀਤ ਪੈਦਾ ਕਰਦਾ ਹੈ।
The humble servant serves; one who enshrines love for the Lord in his heart, mind and body is very fortunate.
सेवक जन सेवहि से वडभागी रिद मनि तनि प्रीति लगावै ॥
ਬਿਨੁ​ਪ੍ਰੀਤੀ​ਕਰਹਿ​ਬਹੁ​ਬਾਤਾ​ਕੂੜੁ​ਬੋਲਿ​ਕੂੜੋ​ਫਲੁ​ਪਾਵੈ​॥੩॥​
ਪਰ ਕਈ ਮਨੁੱਖ ਇਸ ਪ੍ਰੀਤ (ਦੀ ਦਾਤਿ) ਤੋਂ ਬਿਨਾ ਹੀ ਬਹੁਤ ਗੱਲਾਂ ਕਰਦੇ ਹਨ। (ਕਿ ਸਾਡੇ ਹਿਰਦੇ ਵਿਚ ਪ੍ਰਭੂ ਦੀ ਪ੍ਰੀਤ ਵੱਸ ਰਹੀ ਹੈ) ਅਜੇਹਾ ਮਨੁੱਖ ਝੂਠ ਬੋਲ ਕੇ ਝੂਠ ਹੀ (ਉਸ ਦਾ) ਫਲ ਪ੍ਰਾਪਤ ਕਰਦਾ ਹੈ (ਉਸ ਦੇ ਹਿਰਦੇ ਵਿਚ ਪ੍ਰੀਤ ਦੇ ਥਾਂ ਝੂਠ ਹੀ ਸਦਾ ਵੱਸਿਆ ਰਹਿੰਦਾ ਹੈ) ॥੩॥
One who talks too much without love, speaks falsely, and obtains only false rewards. ||3||
बिनु प्रीती करहि बहु बाता कूड़ु बोलि कूड़ो फलु पावै ॥३॥
ਮੋ​ਕਉ​ਧਾਰਿ​ਕ੍ਰਿਪਾ​ਜਗਜੀਵਨ​ਦਾਤੇ​ਹਰਿ​ਸੰਤ​ਪਗੀ​ਲੇ​ਪਾਵੈ​॥​
ਹੇ ਜਗਤ ਨੂੰ ਜ਼ਿੰਦਗੀ ਦੇਣ ਵਾਲੇ ਹਰੀ! ਮੇਰੇ ਉਤੇ ਮੇਹਰ ਕਰ, (ਤਾ ਕਿ ਕੋਈ ਗੁਰਮੁਖ ਮਨੁੱਖ ਮੈਨੂੰ ਤੇਰੇ) ਸੰਤ ਜਨਾਂ ਦੀ ਚਰਨੀਂ ਲਾ ਦੇਵੇ।
Take pity on me, O Lord of the World, O Great Giver; let me fall at the feet of the Saints.
मो कउ धारि क्रिपा जगजीवन दाते हरि संत पगी ले पावै ॥
ਹਉ​ਕਾਟਉ​ਕਾਟਿ​ਬਾਢਿ​ਸਿਰੁ​ਰਾਖਉ​ਜਿਤੁ​ਨਾਨਕ​ਸੰਤੁ​ਚੜਿ​ਆਵੈ​॥੪॥੩॥​
ਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਆਪਣਾ ਸਿਰ ਕੱਟ ਦਿਆਂ, ਕੱਟ ਵੱਢ ਕੇ ਰੱਖ ਦਿਆਂ, ਜਿਸ ਉਤੇ ਚੜ੍ਹ ਕੇ ਕੋਈ ਸੰਤ ਜਨ ਮੈਨੂੰ ਆ ਮਿਲੇ (ਭਾਵ, ਮੈਂ ਸਦਕੇ ਕੁਰਬਾਨ ਜਾਂਵਾਂ ਉਸ ਰਸਤੇ ਤੋਂ ਜਿਸ ਰਸਤੇ ਕੋਈ ਸੰਤ ਆ ਕੇ ਮੈਨੂੰ ਮਿਲੇ ॥੪॥੩॥
I would cut off my head, and cut it into pieces, O Nanak, and set it down for the Saints to walk upon. ||4||3||
हउ काटउ काटि बाढि सिरु राखउ जितु नानक संतु चड़ि आवै ॥४॥३॥
ਰਾਮਕਲੀ​ਮਹਲਾ​੪​॥​
Raamkalee, Fourth Mahalaa:
रामकली महला ४ ॥
ਜੇ​ਵਡਭਾਗ​ਹੋਵਹਿ​ਵਡ​ਮੇਰੇ​ਜਨ​ਮਿਲਦਿਆ​ਢਿਲ​ਨ​ਲਾਈਐ​॥​
ਹੇ ਭਾਈ! ਸੰਤ ਜਨਾਂ ਨੂੰ ਮਿਲਣ ਵਿਚ ਰਤਾ ਭੀ ਢਿੱਲ ਨਹੀਂ ਕਰਨੀ ਚਾਹੀਦੀ। ਜੇ ਮੇਰੇ ਵੱਡੇ ਭਾਗ ਜਾਗ ਪੈਣ (ਤਾਂ ਹੀ ਸੰਤ ਜਨਾਂ ਨੂੰ ਮਿਲਣ ਦਾ ਅਵਸਰ ਮਿਲਦਾ ਹੈ)।
If I am blessed with supreme high destiny, I will meet the humble servants of the Lord, without delay.
जे वडभाग होवहि वड मेरे जन मिलदिआ ढिल न लाईऐ ॥
ਹਰਿ​ਜਨ​ਅੰਮ੍ਰਿਤ​ਕੁੰਟ​ਸਰ​ਨੀਕੇ​ਵਡਭਾਗੀ​ਤਿਤੁ​ਨਾਵਾਈਐ​॥੧॥​
ਹੇ ਭਾਈ! ਪ੍ਰਭੂ ਦੇ ਸੇਵਕ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸੋਹਣੇ ਚਸ਼ਮੇ ਹਨ, ਸੋਹਣੇ ਸਰੋਵਰ ਹਨ। ਉਸ ਚਸ਼ਮੇ ਵਿਚ ਉਸ ਸਰੋਵਰ ਵਿਚ ਵੱਡੀ ਕਿਸਮਤ ਨਾਲ ਹੀ ਇਸ਼ਨਾਨ ਕਰ ਸਕੀਦਾ ਹੈ ॥੧॥
The Lord's humble servants are pools of ambrosial nectar; by great good fortune, one bathes in them. ||1||
हरि जन अंम्रित कुंट सर नीके वडभागी तितु नावाईऐ ॥१॥
ਰਾਮ​ਮੋ​ਕਉ​ਹਰਿ​ਜਨ​ਕਾਰੈ​ਲਾਈਐ​॥​
ਹੇ (ਮੇਰੇ) ਰਾਮ! ਮੈਨੂੰ (ਆਪਣੇ) ਸੰਤ ਜਨਾਂ ਦੀ ਸੇਵਾ ਵਿਚ ਲਾਈ ਰੱਖ।
O Lord, let me work for the humble servants of the Lord.
राम मो कउ हरि जन कारै लाईऐ ॥
ਹਉ​ਪਾਣੀ​ਪਖਾ​ਪੀਸਉ​ਸੰਤ​ਆਗੈ​ਪਗ​ਮਲਿ​ਮਲਿ​ਧੂਰਿ​ਮੁਖਿ​ਲਾਈਐ​॥੧॥​ਰਹਾਉ​॥​
ਮੈਂ ਸੰਤ ਜਨਾਂ ਦੇ ਦਰ ਤੇ ਪਾਣੀ ਢੋਵਾਂ, ਪੱਖਾਂ ਝੱਲਾਂ, (ਆਟਾ) ਪੀਹਾਂ। ਮੈਂ ਸੰਤ ਜਨਾਂ ਦੇ ਪੈਰ ਮਲ ਮਲ ਕੇ ਧੋਵਾਂ, ਉਹਨਾਂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਲਾਂਦਾ ਰਹਾਂ ॥੧॥ ਰਹਾਉ ॥
I carry water, wave the fan and grind the corn for them; I massage and wash their feet. I apply the dust of their feet to my forehead. ||1||Pause||
हउ पाणी पखा पीसउ संत आगै पग मलि मलि धूरि मुखि लाईऐ ॥१॥ रहाउ ॥
ਹਰਿ​ਜਨ​ਵਡੇ​ਵਡੇ​ਵਡ​ਊਚੇ​ਜੋ​ਸਤਿਗੁਰ​ਮੇਲਿ​ਮਿਲਾਈਐ​॥​
ਹੇ ਭਾਈ! ਪ੍ਰਭੂ ਦੇ ਸੇਵਕ ਬੜੇ ਉੱਚੇ ਜੀਵਨ ਵਾਲੇ ਹੁੰਦੇ ਹਨ, ਉਹਨਾਂ ਦਾ ਮਿਲਾਪ ਸਤਿਗੁਰੂ ਦੀ ਸੰਗਤਿ ਵਿਚ ਬਣਿਆ ਰਹਿੰਦਾ ਹੈ।
The Lord's humble servants are great, very great, the greatest and most exalted; they lead us to meet the True Guru.
हरि जन वडे वडे वड ऊचे जो सतिगुर मेलि मिलाईऐ ॥
ਸਤਿਗੁਰ​ਜੇਵਡੁ​ਅਵਰੁ​ਨ​ਕੋਈ​ਮਿਲਿ​ਸਤਿਗੁਰ​ਪੁਰਖ​ਧਿਆਈਐ​॥੨॥​
ਗੁਰੂ ਜੇਡਾ ਵੱਡਾ ਹੋਰ ਕੋਈ ਨਹੀਂ ਹੈ। ਗੁਰੂ ਨੂੰ ਮਿਲ ਕੇ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ ॥੨॥
No one else is as great as the True Guru; meeting the True Guru, I meditate on the Lord, the Primal Being. ||2||
सतिगुर जेवडु अवरु न कोई मिलि सतिगुर पुरख धिआईऐ ॥२॥
ਸਤਿਗੁਰ​ਸਰਣਿ​ਪਰੇ​ਤਿਨ​ਪਾਇਆ​ਮੇਰੇ​ਠਾਕੁਰ​ਲਾਜ​ਰਖਾਈਐ​॥​
ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਗਏ, ਉਹਨਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਮੇਰੇ ਮਾਲਕ-ਪ੍ਰਭੂ ਨੇ ਉਹਨਾਂ ਦੀ (ਲੋਕ ਪਰਲੋਕ ਵਿਚ) ਇੱਜ਼ਤ ਰੱਖ ਲਈ।
Those who seek the Sanctuary of the True Guru find the Lord. My Lord and Master saves their honor.
सतिगुर सरणि परे तिन पाइआ मेरे ठाकुर लाज रखाईऐ ॥
ਇਕਿ​ਅਪਣੈ​ਸੁਆਇ​ਆਇ​ਬਹਹਿ​ਗੁਰ​ਆਗੈ​ਜਿਉ​ਬਗੁਲ​ਸਮਾਧਿ​ਲਗਾਈਐ​॥੩॥​
ਪਰ ਅਨੇਕਾਂ ਬੰਦੇ ਐਸੇ ਭੀ ਹਨ ਜੋ ਆਪਣੀ ਕਿਸੇ ਗ਼ਰਜ਼ ਦੀ ਖ਼ਾਤਰ ਗੁਰੂ ਦੇ ਦਰ ਤੇ ਆ ਬੈਠਦੇ ਹਨ ਅਤੇ ਬਗੁਲੇ ਵਾਂਗ ਸਮਾਧੀ ਲਾ ਲੈਂਦੇ ਹਨ ॥੩॥
Some come for their own purposes, and sit before the Guru; they pretend to be in Samaadhi, like storks with their eyes closed. ||3||
इकि अपणै सुआइ आइ बहहि गुर आगै जिउ बगुल समाधि लगाईऐ ॥३॥
ਬਗੁਲਾ​ਕਾਗ​ਨੀਚ​ਕੀ​ਸੰਗਤਿ​ਜਾਇ​ਕਰੰਗ​ਬਿਖੂ​ਮੁਖਿ​ਲਾਈਐ​॥​
ਹੇ ਭਾਈ! ਬਗੁਲਾ ਅਤੇ ਕਾਂ ਨੀਚ ਦੀ ਸੰਗਤਿ ਹੀ ਪਸੰਦ ਕਰਦੇ ਹਨ (ਜੇ ਉਹ ਕਿਸੇ ਸੁਆਰਥ ਵਾਸਤੇ ਗੁਰੂ ਦੇ ਦਰ ਤੇ ਆਉਂਦੇ ਭੀ ਹਨ, ਤਾਂ ਇਥੋਂ) ਉੱਠ ਕੇ ਕੋਈ ਮੁਰਦਾਰ ਜਾਂ ਗੰਦ ਹੀ ਮੂੰਹ ਵਿਚ ਪਾਂਦੇ ਹਨ।
Associating with the wretched and the lowly, like the stork and the crow, is like feeding on a carcass of poison.
बगुला काग नीच की संगति जाइ करंग बिखू मुखि लाईऐ ॥
ਨਾਨਕ​ਮੇਲਿ​ਮੇਲਿ​ਪ੍ਰਭ​ਸੰਗਤਿ​ਮਿਲਿ​ਸੰਗਤਿ​ਹੰਸੁ​ਕਰਾਈਐ​॥੪॥੪॥​
ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ, ਤੇ, ਆਖ-) ਹੇ ਪ੍ਰਭੂ! ਮੈਨੂੰ ਗੁਰੂ ਦੀ ਸੰਗਤਿ ਵਿਚ ਮਿਲਾਈ ਰੱਖ। ਗੁਰੂ ਦੀ ਸੰਗਤਿ ਵਿਚ ਮਿਲ ਕੇ (ਕਾਂ ਤੋਂ) ਹੰਸ ਬਣ ਜਾਈਦਾ ਹੈ ॥੪॥੪॥
Nanak: O God, unite me with the Sangat, the Congregation. United with the Sangat, I will become a swan. ||4||4||
नानक मेलि मेलि प्रभ संगति मिलि संगति हंसु कराईऐ ॥४॥४॥