GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 879
Display Settings
Translations
ਐਸਾ​ਗਿਆਨੁ​ਬੀਚਾਰੈ​ਕੋਈ​॥​
#NAME?
How rare are those who contemplate this spiritual wisdom.
ऐसा गिआनु बीचारै कोई ॥
ਤਿਸ​ਤੇ​ਮੁਕਤਿ​ਪਰਮ​ਗਤਿ​ਹੋਈ​॥੧॥​ਰਹਾਉ​॥​
ਉਸ (ਸਰਬ-ਸਿਰਜਣਹਾਰ ਤੇ ਸਰਬ-ਵਿਆਪਕ ਪ੍ਰਭੂ ਦੀ ਸਿਫ਼ਤਿ-ਸਾਲਾਹ) ਦੀ ਬਰਕਤਿ ਨਾਲ ਮਨੁੱਖ ਨੂੰ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਹੁੰਦੀ ਹੈ ਤੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਹੁੰਦੀ ਹੈ ॥੧॥ ਰਹਾਉ ॥
Through this, the supreme state of liberation is attained. ||1||Pause||
तिस ते मुकति परम गति होई ॥१॥ रहाउ ॥
ਦਿਨ​ਮਹਿ​ਰੈਣਿ​ਰੈਣਿ​ਮਹਿ​ਦਿਨੀਅਰੁ​ਉਸਨ​ਸੀਤ​ਬਿਧਿ​ਸੋਈ​॥​
ਦਿਨ (ਦੇ ਚਾਨਣ) ਵਿਚ ਰਾਤ (ਦਾ ਹਨੇਰਾ) ਲੀਨ ਹੋ ਜਾਂਦਾ ਹੈ, ਰਾਤ (ਦੇ ਹਨੇਰੇ) ਵਿਚ ਸੂਰਜ (ਦਾ ਚਾਨਣ) ਮੁੱਕ ਜਾਂਦਾ ਹੈ। ਇਹੀ ਹਾਲਤ ਹੈ ਗਰਮੀ ਦੀ ਤੇ ਠੰਢ ਦੀ (ਕਦੇ ਗਰਮੀ ਹੈ ਕਦੇ ਠੰਢ, ਕਿਤੇ ਗਰਮੀ ਹੈ ਕਿਤੇ ਠੰਢ)-(ਇਹ ਸਾਰੀ ਖੇਡ ਉਸ ਪਰਮਾਤਮਾ ਦੀ ਕੁਦਰਤਿ ਦੀ ਹੈ)।
The night is in the day, and the day is in the night. The same is true of hot and cold.
दिन महि रैणि रैणि महि दिनीअरु उसन सीत बिधि सोई ॥
ਤਾ​ਕੀ​ਗਤਿ​ਮਿਤਿ​ਅਵਰੁ​ਨ​ਜਾਣੈ​ਗੁਰ​ਬਿਨੁ​ਸਮਝ​ਨ​ਹੋਈ​॥੨॥​
ਉਹ ਪਰਮਾਤਮਾ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਨਹੀਂ ਜਾਣਦਾ। ਗੁਰੂ ਤੋਂ ਬਿਨਾ ਇਹ ਸਮਝ ਨਹੀਂ ਆਉਂਦੀ (ਕਿ ਅਕਾਲ ਪੁਰਖ ਬੇਅੰਤ ਹੈ ਤੇ ਅਕੱਥ ਹੈ) ॥੨॥
No one else knows His state and extent; without the Guru, this is not understood. ||2||
ता की गति मिति अवरु न जाणै गुर बिनु समझ न होई ॥२॥
ਪੁਰਖ​ਮਹਿ​ਨਾਰਿ​ਨਾਰਿ​ਮਹਿ​ਪੁਰਖਾ​ਬੂਝਹੁ​ਬ੍ਰਹਮ​ਗਿਆਨੀ​॥​
ਹੇ ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ! ਵੇਖ ਅਚਰਜ ਖੇਡ ਕਿ ਮਨੁੱਖਾਂ ਦੇ ਵੀਰਜ ਤੋਂ ਇਸਤ੍ਰੀਆਂ ਪੈਦਾ ਹੁੰਦੀਆਂ ਹਨ ਤੇ ਇਸਤ੍ਰੀਆਂ ਤੋਂ ਮਨੁੱਖ ਜੰਮਦੇ ਹਨ।
The female is in the male, and the male is in the female. Understand this, O God-realized being!
पुरख महि नारि नारि महि पुरखा बूझहु ब्रहम गिआनी ॥
ਧੁਨਿ​ਮਹਿ​ਧਿਆਨੁ​ਧਿਆਨ​ਮਹਿ​ਜਾਨਿਆ​ਗੁਰਮੁਖਿ​ਅਕਥ​ਕਹਾਨੀ​॥੩॥​
ਪਰਮਾਤਮਾ ਦੀ ਕੁਦਰਤਿ ਦੀ ਕਹਾਣੀ ਬਿਆਨ ਨਹੀਂ ਹੋ ਸਕਦੀ। ਪਰ ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਆਪਣੀ ਸੁਰਤ ਜੋੜਦਾ ਹੈ ਤੇ ਉਸ ਸੁਰਤ ਵਿਚੋਂ ਪਰਮਾਤਮਾ ਨਾਲ ਜਾਣ-ਪਛਾਣ ਪਾ ਲੈਂਦਾ ਹੈ ॥੩॥
The meditation is in the music, and knowledge is in meditation. Become Gurmukh, and speak the Unspoken Speech. ||3||
धुनि महि धिआनु धिआन महि जानिआ गुरमुखि अकथ कहानी ॥३॥
ਮਨ​ਮਹਿ​ਜੋਤਿ​ਜੋਤਿ​ਮਹਿ​ਮਨੂਆ​ਪੰਚ​ਮਿਲੇ​ਗੁਰ​ਭਾਈ​॥​
ਉਹਨਾਂ ਦੇ ਮਨ ਵਿਚ ਅਕਾਲ ਪੁਰਖ ਦੀ ਜੋਤਿ ਪਰਗਟ ਹੋ ਜਾਂਦੀ ਹੈ, ਪਰਮਾਤਮਾ ਦੀ ਯਾਦ ਵਿਚ ਉਹਨਾਂ ਦਾ ਮਨ ਸਦਾ ਲੀਨ ਰਹਿੰਦਾ ਹੈ, ਉਹਨਾਂ ਦੇ ਪੰਜੇ ਗਿਆਨ-ਇੰਦ੍ਰੇ ਇਕੋ ਇਸ਼ਟ ਵਾਲੇ ਹੋ ਕੇ ਭਟਕਣੋਂ ਹਟ ਜਾਂਦੇ ਹਨ।
The Light is in the mind, and the mind is in the Light. The Guru brings the five senses together, like brothers.
मन महि जोति जोति महि मनूआ पंच मिले गुर भाई ॥
ਨਾਨਕ​ਤਿਨ​ਕੈ​ਸਦ​ਬਲਿਹਾਰੀ​ਜਿਨ​ਏਕ​ਸਬਦਿ​ਲਿਵ​ਲਾਈ​॥੪॥੯॥​
ਹੇ ਨਾਨਕ! (ਆਖ-) ਮੈਂ ਉਹਨਾਂ ਗੁਰਮੁਖਾਂ ਤੋਂ ਕੁਰਬਾਨ ਹਾਂ ਜਿਨ੍ਹਾਂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਸੁਰਤ ਜੋੜੀ ਹੈ ॥੪॥੯॥
Nanak is forever a sacrifice to those who enshrine love for the One Word of the Shabad. ||4||9||
नानक तिन कै सद बलिहारी जिन एक सबदि लिव लाई ॥४॥९॥
ਰਾਮਕਲੀ​ਮਹਲਾ​੧​॥​
Raamkalee, First Mahalaa:
रामकली महला १ ॥
ਜਾ​ਹਰਿ​ਪ੍ਰਭਿ​ਕਿਰਪਾ​ਧਾਰੀ​॥​
ਜਦੋਂ ਹਰਿ ਪ੍ਰਭੂ ਨੇ ਆਪ (ਕਿਸੇ ਜੀਵ ਉਤੇ) ਮੇਹਰ ਕੀਤੀ,
When the Lord God showered His Mercy,
जा हरि प्रभि किरपा धारी ॥
ਤਾ​ਹਉਮੈ​ਵਿਚਹੁ​ਮਾਰੀ​॥​
ਤਦੋਂ ਹੀ ਜੀਵ ਨੇ ਆਪਣੇ ਅੰਦਰੋਂ ਹਉਮੈ ਦੂਰ ਕੀਤੀ।
egotism was eradicated from within me.
ता हउमै विचहु मारी ॥
ਸੋ​ਸੇਵਕਿ​ਰਾਮ​ਪਿਆਰੀ​॥​
ਉਹ ਦਾਸੀ ਪਰਮਾਤਮਾ ਨੂੰ ਚੰਗੀ ਲੱਗਣ ਲੱਗ ਪਈ,
That humble servant who contemplates the
सो सेवकि राम पिआरी ॥
ਜੋ​ਗੁਰ​ਸਬਦੀ​ਬੀਚਾਰੀ​॥੧॥​
ਗੁਰੂ ਦੇ ਸ਼ਬਦ ਵਿਚ ਜੁੜ ਕੇ ਜੇਹੜੀ (ਜਿੰਦ-) ਦਾਸੀ ਵਿਚਾਰਵਾਨ ਹੋ ਗਈ (ਤੇ ਆਪਣੇ ਅੰਦਰੋਂ ਹਉਮੈ ਲੋਕ-ਲਾਜ ਮਾਰ ਸਕੀ) ॥੧॥
Word of the Guru's Shabad, is very dear to the Lord. ||1||
जो गुर सबदी बीचारी ॥१॥
ਸੋ​ਹਰਿ​ਜਨੁ​ਹਰਿ​ਪ੍ਰਭ​ਭਾਵੈ​॥​
ਪਰਮਾਤਮਾ ਦਾ ਉਹ ਸੇਵਕ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ,
That humble servant of the Lord is pleasing to his Lord God;
सो हरि जनु हरि प्रभ भावै ॥
ਅਹਿਨਿਸਿ​ਭਗਤਿ​ਕਰੇ​ਦਿਨੁ​ਰਾਤੀ​ਲਾਜ​ਛੋਡਿ​ਹਰਿ​ਕੇ​ਗੁਣ​ਗਾਵੈ​॥੧॥​ਰਹਾਉ​॥​
ਜੋ ਲੋਕ-ਲਾਜ (ਹਉਮੈ) ਛੱਡ ਕੇ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦਾ ਹੈ, ਪਰਮਾਤਮਾ ਦੇ ਗੁਣ ਗਾਂਦਾ ਹੈ ॥੧॥ ਰਹਾਉ ॥
day and night, he performs devotional worship, day and night. Disregarding his own honor, he sings the Glorious Praises of the Lord. ||1||Pause||
अहिनिसि भगति करे दिनु राती लाज छोडि हरि के गुण गावै ॥१॥ रहाउ ॥
ਧੁਨਿ​ਵਾਜੇ​ਅਨਹਦ​ਘੋਰਾ​॥​
(ਮੇਰੇ ਉਤੇ ਗੁਰੂ ਨੇ ਮੇਹਰ ਕੀਤੀ, ਮੇਰਾ ਮਨ ਗੁਰੂ ਦੇ ਸ਼ਬਦ ਵਿਚ ਜੁੜਿਆ, ਅੰਦਰ ਐਸਾ ਆਨੰਦ ਬਣਿਆ, ਮਾਨੋ,) ਇੱਕ-ਰਸ ਵੱਜ ਰਹੇ ਵਾਜਿਆਂ ਦੀ ਗੰਭੀਰ ਮਿੱਠੀ ਸੁਰ ਸੁਣਾਈ ਦੇਣ ਲੱਗ ਪਈ।
The unstruck melody of the sound current resonates and resounds;
धुनि वाजे अनहद घोरा ॥
ਮਨੁ​ਮਾਨਿਆ​ਹਰਿ​ਰਸਿ​ਮੋਰਾ​॥​
ਮੇਰਾ ਮਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਸੁਆਦ ਵਿਚ ਮਗਨ ਹੋ ਗਿਆ ਹੈ।
my mind is appeased by the subtle essence of the Lord.
मनु मानिआ हरि रसि मोरा ॥
ਗੁਰ​ਪੂਰੈ​ਸਚੁ​ਸਮਾਇਆ​॥​
ਪੂਰੇ ਗੁਰੂ ਦੀ ਰਾਹੀਂ ਸਦਾ-ਥਿਰ ਰਹਿਣ ਵਾਲਾ ਪ੍ਰਭੂ (ਮੇਰੇ ਮਨ ਵਿਚ) ਰਚ ਗਿਆ ਹੈ।
Through the Perfect Guru, I am absorbed in Truth.
गुर पूरै सचु समाइआ ॥
ਗੁਰੁ​ਆਦਿ​ਪੁਰਖੁ​ਹਰਿ​ਪਾਇਆ​॥੨॥​
ਮੈਨੂੰ ਸਭ ਤੋਂ ਵੱਡੀ ਹਸਤੀ ਵਾਲਾ ਸਭ ਦਾ ਮੁੱਢ ਸਭ ਵਿਚ ਵਿਆਪਕ ਪ੍ਰਭੂ ਮਿਲ ਪਿਆ ਹੈ ॥੨॥
Through the Guru, I have found the Lord, the Primal Being. ||2||
गुरु आदि पुरखु हरि पाइआ ॥२॥
ਸਭਿ​ਨਾਦ​ਬੇਦ​ਗੁਰਬਾਣੀ​॥​
ਉਸ ਨੂੰ ਜੋਗੀਆਂ ਦੇ ਸਿੰਙੀ ਆਦਿਕ ਸਾਰੇ ਵਾਜੇ ਤੇ ਹਿੰਦੂ ਮਤ ਦੇ ਵੇਦ ਆਦਿਕ ਧਰਮ-ਪੁਸਤਕ ਸਭ ਗੁਰੂ ਦੀ ਬਾਣੀ ਵਿਚ ਹੀ ਆ ਜਾਂਦੇ ਹਨ (ਭਾਵ, ਗੁਰਬਾਣੀ ਦੇ ਟਾਕਰੇ ਤੇ ਉਸ ਨੂੰ ਇਹਨਾਂ ਦੀ ਲੋੜ ਨਹੀਂ ਰਹਿ ਜਾਂਦੀ),
Gurbani is the sound current of the Naad, the Vedas, everything.
सभि नाद बेद गुरबाणी ॥
ਮਨੁ​ਰਾਤਾ​ਸਾਰਿਗਪਾਣੀ​॥​
ਗੁਰੂ ਦੀ ਬਾਣੀ ਦੀ ਰਾਹੀਂ ਜਿਸ ਮਨੁੱਖ ਦਾ ਮਨ ਪਰਮਾਤਮਾ (ਦੇ ਪਿਆਰ) ਵਿਚ ਰੰਗਿਆ ਜਾਂਦਾ ਹੈ,
My mind is attuned to the Lord of the Universe.
मनु राता सारिगपाणी ॥
ਤਹ​ਤੀਰਥ​ਵਰਤ​ਤਪ​ਸਾਰੇ​॥​
(ਜਿਸ ਆਤਮਕ ਅਵਸਥਾ ਵਿਚ ਉਹ ਪਹੁੰਚਦਾ ਹੈ) ਉਥੇ ਸਾਰੇ ਤੀਰਥ-ਇਸ਼ਨਾਨ ਸਾਰੇ ਵਰਤ ਤੇ ਤਪ ਭੀ ਉਸ ਨੂੰ ਮਿਲਿਆਂ ਬਰਾਬਰ ਹੋ ਜਾਂਦੇ ਹਨ।
He is my sacred shrine of pilgrimage, fasting and austere self-discipline.
तह तीरथ वरत तप सारे ॥
ਗੁਰ​ਮਿਲਿਆ​ਹਰਿ​ਨਿਸਤਾਰੇ​॥੩॥​
ਜੇਹੜਾ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ ਉਸ ਨੂੰ ਪਰਮਾਤਮਾ (ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘਾ ਲੈਂਦਾ ਹੈ ॥੩॥
The Lord saves, and carries across, those who meet with the Guru. ||3||
गुर मिलिआ हरि निसतारे ॥३॥
ਜਹ​ਆਪੁ​ਗਇਆ​ਭਉ​ਭਾਗਾ​॥​
ਜਿਸ ਹਿਰਦੇ ਵਿਚੋਂ ਆਪਾ-ਭਾਵ ਦੂਰ ਹੋ ਗਿਆ, ਉਥੋਂ ਹੋਰ ਸਭ ਡਰ-ਸਹਿਮ ਭੱਜ ਗਿਆ।
One whose self-conceit is gone, sees his fears run away.
जह आपु गइआ भउ भागा ॥
ਗੁਰ​ਚਰਣੀ​ਸੇਵਕੁ​ਲਾਗਾ​॥​
ਉਹ ਸੇਵਕ ਗੁਰੂ ਦੇ ਚਰਨਾਂ ਵਿਚ ਹੀ ਲੀਨ ਹੋ ਗਿਆ।
That servant grasps the Guru's feet.
गुर चरणी सेवकु लागा ॥
ਗੁਰਿ​ਸਤਿਗੁਰਿ​ਭਰਮੁ​ਚੁਕਾਇਆ​॥​
ਉਸ ਦੀ (ਮਾਇਆ ਆਦਿਕ ਵਲ ਦੀ ਸਾਰੀ) ਭਟਕਣਾ ਗੁਰੂ ਨੇ ਦੂਰ ਕਰ ਦਿੱਤੀ,
The Guru, the True Guru, has expelled my doubts.
गुरि सतिगुरि भरमु चुकाइआ ॥
ਕਹੁ​ਨਾਨਕ​ਸਬਦਿ​ਮਿਲਾਇਆ​॥੪॥੧੦॥​
ਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਗੁਰੂ ਨੇ ਆਪਣੇ ਸ਼ਬਦ ਵਿਚ ਜੋੜ ਲਿਆ ॥੪॥੧੦॥
Says Nanak, I have merged into the Word of the Shabad. ||4||10||
कहु नानक सबदि मिलाइआ ॥४॥१०॥
ਰਾਮਕਲੀ​ਮਹਲਾ​੧​॥​
Raamkalee, First Mahalaa:
रामकली महला १ ॥
ਛਾਦਨੁ​ਭੋਜਨੁ​ਮਾਗਤੁ​ਭਾਗੈ​॥​
(ਪਰ ਜੇਹੜਾ ਜੋਗੀ) ਅੰਨ ਬਸਤ੍ਰ (ਹੀ) ਮੰਗਦਾ ਫਿਰਦਾ ਹੈ,
He runs around, begging for clothes and food.
छादनु भोजनु मागतु भागै ॥
ਖੁਧਿਆ​ਦੁਸਟ​ਜਲੈ​ਦੁਖੁ​ਆਗੈ​॥​
ਇਥੇ ਚੰਦਰੀ ਭੁੱਖ (ਦੀ ਅੱਗ) ਵਿਚੋਂ ਸੜਦਾ ਰਹਿੰਦਾ ਹੈ (ਕੋਈ ਆਤਮਕ ਪੂੰਜੀ ਤਾਂ ਬਣਾਂਦਾ ਹੀ ਨਹੀਂ, ਇਸ ਵਾਸਤੇ) ਅਗਾਂਹ (ਪਰਲੋਕ ਵਿਚ ਭੀ) ਦੁੱਖ ਪਾਂਦਾ ਹੈ।
He burns with hunger and corruption, and will suffer in the world hereafter.
खुधिआ दुसट जलै दुखु आगै ॥
ਗੁਰਮਤਿ​ਨਹੀ​ਲੀਨੀ​ਦੁਰਮਤਿ​ਪਤਿ​ਖੋਈ​॥​
ਜਿਸ (ਜੋਗੀ) ਨੇ ਗੁਰੂ ਦੀ ਮਤਿ ਨਾਹ ਲਈ ਉਸ ਨੇ ਭੈੜੀ ਮੱਤੇ ਲੱਗ ਕੇ ਆਪਣੀ ਇੱਜ਼ਤ ਗਵਾ ਲਈ।
He does not follow the Guru's Teachings; through his evil-mindedness, he loses his honor.
गुरमति नही लीनी दुरमति पति खोई ॥
ਗੁਰਮਤਿ​ਭਗਤਿ​ਪਾਵੈ​ਜਨੁ​ਕੋਈ​॥੧॥​
ਕੋਈ ਕੋਈ (ਵਡ-ਭਾਗੀ) ਮਨੁੱਖ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਦੀ ਭਗਤੀ ਦਾ ਲਾਹਾ ਖੱਟਦਾ ਹੈ ॥੧॥
Only through the Guru's Teachings will such a person become devoted. ||1||
गुरमति भगति पावै जनु कोई ॥१॥
ਜੋਗੀ​ਜੁਗਤਿ​ਸਹਜ​ਘਰਿ​ਵਾਸੈ​॥​
ਅਸਲ ਜੋਗੀ ਦੀ ਰਹਿਤ-ਬਹਿਤ ਇਹ ਹੈ ਕਿ ਉਹ ਅਡੋਲਤਾ ਦੇ ਘਰ ਵਿਚ ਟਿਕਿਆ ਰਹਿੰਦਾ ਹੈ (ਉਸ ਦਾ ਮਨ ਸਦਾ ਸ਼ਾਂਤ ਰਹਿੰਦਾ ਹੈ)।
The way of the Yogi is to dwell in the celestial home of bliss.
जोगी जुगति सहज घरि वासै ॥
ਏਕ​ਦ੍ਰਿਸਟਿ​ਏਕੋ​ਕਰਿ​ਦੇਖਿਆ​ਭੀਖਿਆ​ਭਾਇ​ਸਬਦਿ​ਤ੍ਰਿਪਤਾਸੈ​॥੧॥​ਰਹਾਉ​॥​
ਉਹ ਸਮਾਨ ਨਿਗਾਹ ਨਾਲ (ਸਭ ਜੀਵਾਂ ਵਿਚ) ਇੱਕ ਪਰਮਾਤਮਾ ਨੂੰ ਹੀ ਰਮਿਆ ਹੋਇਆ ਵੇਖਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਪ੍ਰੇਮ-ਭਿੱਛਿਆ ਨਾਲ ਆਪਣੀ (ਆਤਮਕ) ਭੁੱਖ ਮਿਟਾਂਦਾ ਹੈ (ਆਪਣੇ ਮਨ ਨੂੰ ਤ੍ਰਿਸ਼ਨਾ ਵਲੋਂ ਬਚਾਈ ਰੱਖਦਾ ਹੈ) ॥੧॥ ਰਹਾਉ ॥
He looks impartially, equally upon all. He receives the charity of the Lord's Love, and the Word of the Shabad, and so he is satisfied. ||1||Pause||
एक द्रिसटि एको करि देखिआ भीखिआ भाइ सबदि त्रिपतासै ॥१॥ रहाउ ॥
ਪੰਚ​ਬੈਲ​ਗਡੀਆ​ਦੇਹ​ਧਾਰੀ​॥​
ਮਨੁੱਖਾ ਸਰੀਰ, ਮਾਨੋ, ਇਕ ਨਿੱਕਾ ਜਿਹਾ ਗੱਡਾ ਹੈ ਜਿਸ ਨੂੰ ਪੰਜ (ਗਿਆਨ-ਇੰਦ੍ਰੇ) ਬੈਲ ਚਲਾ ਰਹੇ ਹਨ।
The five bulls, the senses, pull the wagon of the body around.
पंच बैल गडीआ देह धारी ॥
ਰਾਮ​ਕਲਾ​ਨਿਬਹੈ​ਪਤਿ​ਸਾਰੀ​॥​
ਜਿਤਨਾ ਚਿਰ ਇਸ ਵਿਚ ਸਰਬ-ਵਿਆਪਕ ਪ੍ਰਭੂ ਦੀ ਜੋਤਿ-ਸੱਤਾ ਮੌਜੂਦ ਹੈ, ਇਸ ਦਾ ਸਾਰਾ ਆਦਰ ਬਣਿਆ ਰਹਿੰਦਾ ਹੈ।
By the Lord's power, one's honor is preserved.
राम कला निबहै पति सारी ॥
ਧਰ​ਤੂਟੀ​ਗਾਡੋ​ਸਿਰ​ਭਾਰਿ​॥​
(ਜਿਵੇਂ) ਜਦੋਂ ਗੱਡੇ ਦਾ ਧੁਰਾ ਟੁੱਟ ਜਾਂਦਾ ਹੈ ਤਾਂ ਗੱਡਾ ਸਿਰ-ਪਰਨੇ ਹੋ ਜਾਂਦਾ ਹੈ (ਨਕਾਰਾ ਹੋ ਜਾਂਦਾ ਹੈ),
But when the axle breaks, the wagon falls and crashes.
धर तूटी गाडो सिर भारि ॥
ਲਕਰੀ​ਬਿਖਰਿ​ਜਰੀ​ਮੰਝ​ਭਾਰਿ​॥੨॥​
ਉਸ ਦੀਆਂ ਲੱਕੜਾਂ ਖਿਲਰ ਜਾਂਦੀਆਂ ਹਨ (ਉਸ ਦੇ ਅੰਗ ਵੱਖ ਵੱਖ ਹੋ ਜਾਂਦੇ ਹਨ), ਉਹ ਆਪਣੇ ਵਿਚਲੇ ਲੱਦੇ ਹੋਏ ਭਾਰ ਹੇਠ ਹੀ ਦੱਬਿਆ ਪਿਆ ਗਲ-ਸੜ ਜਾਂਦਾ ਹੈ (ਤਿਵੇਂ ਜਦੋਂ ਗੁਰ-ਸ਼ਬਦ ਦੀ ਅਗਵਾਈ ਤੋਂ ਬਿਨਾ ਗਿਆਨ-ਇੰਦ੍ਰੇ ਆਪ-ਹੁਦਰੇ ਹੋ ਜਾਂਦੇ ਹਨ, ਮਨੁੱਖਾ ਜੀਵਨ ਦੀ ਪੱਧਰੀ ਚਾਲ ਉਲਟ-ਪੁਲਟ ਹੋ ਜਾਂਦੀ ਹੈ, ਸਿਮਰਨ-ਰੂਪ ਧੁਰਾ ਟੁੱਟ ਜਾਂਦਾ ਹੈ, ਆਤਮਕ ਜੀਵਨ ਢਹਿ ਪੈਂਦਾ ਹੈ, ਆਪਣੇ ਹੀ ਕੀਤੇ ਹੋਏ ਕੁਕਰਮਾਂ ਦੇ ਭਾਰ ਹੇਠ ਮਨੁੱਖਾ ਜੀਵਨ ਦੀ ਤਬਾਹੀ ਹੋ ਜਾਂਦੀ ਹੈ। ਜੋਗੀ ਇਸ ਭੇਤ ਨੂੰ ਸਮਝਣ ਦੇ ਥਾਂ ਜੋਗ-ਮਤ ਦੇ ਜਗੋਟਾ ਮੁੰਦ੍ਰਾਂ ਆਦਿਕ ਬਾਹਰਲੇ ਚਿੰਨ੍ਹਾਂ ਵਿਚ ਹੀ ਟਿਕਿਆ ਰਹਿੰਦਾ ਹੈ) ॥੨॥
It falls apart, like a pile of logs. ||2||
लकरी बिखरि जरी मंझ भारि ॥२॥
ਗੁਰ​ਕਾ​ਸਬਦੁ​ਵੀਚਾਰਿ​ਜੋਗੀ​॥​
ਹੇ ਜੋਗੀ! ਤੂੰ ਗੁਰੂ ਦੇ ਸ਼ਬਦ ਨੂੰ ਸਮਝ।
Contemplate the Word of the Guru's Shabad, Yogi.
गुर का सबदु वीचारि जोगी ॥
ਦੁਖੁ​ਸੁਖੁ​ਸਮ​ਕਰਣਾ​ਸੋਗ​ਬਿਓਗੀ​॥​
(ਉਸ ਸ਼ਬਦ ਦੀ ਅਗਵਾਈ ਵਿਚ) ਦੁਖ ਸੁਖ ਨੂੰ, ਨਿਰਾਸਤਾ-ਭਰੇ ਗ਼ਮ ਅਤੇ ਆਸਾਂ-ਭਰੇ ਦੁੱਖ ਨੂੰ ਇੱਕ-ਸਮਾਨ ਸਹਾਰਨ (ਦੀ ਜਾਚ ਸਿੱਖ)।
Look upon pain and pleasure as one and the same, sorrow and separation.
दुखु सुखु सम करणा सोग बिओगी ॥
ਭੁਗਤਿ​ਨਾਮੁ​ਗੁਰ​ਸਬਦਿ​ਬੀਚਾਰੀ​॥​
ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੇ ਨਾਮ ਨੂੰ ਚਿੱਤ ਵਿਚ ਵਸਾ-ਇਹ ਤੇਰਾ ਭੰਡਾਰਾ ਬਣੇ (ਇਹ ਤੇਰੇ ਆਤਮਾ ਦੀ ਖ਼ੁਰਾਕ ਬਣੇ)।
Let your food be contemplative meditation upon the Naam, the Name of the Lord, and the Word of the Guru's Shabad.
भुगति नामु गुर सबदि बीचारी ॥
ਅਸਥਿਰੁ​ਕੰਧੁ​ਜਪੈ​ਨਿਰੰਕਾਰੀ​॥੩॥​
ਨਿਰੰਕਾਰ ਦਾ ਨਾਮ ਜਪ, (ਇਸ ਦੀ ਬਰਕਤਿ ਨਾਲ) ਗਿਆਨ ਇੰਦ੍ਰੇ ਵਿਕਾਰਾਂ ਵਲ ਡੋਲਣੋਂ ਬਚੇ ਰਹਿਣਗੇ ॥੩॥
Your wall shall be permanent, by meditating on the Formless Lord. ||3||
असथिरु कंधु जपै निरंकारी ॥३॥
ਸਹਜ​ਜਗੋਟਾ​ਬੰਧਨ​ਤੇ​ਛੂਟਾ​॥​
ਜਿਸ ਜੋਗੀ ਨੇ ਮਨ ਦੀ ਅਡੋਲਤਾ ਨੂੰ ਆਪਣੇ ਲੱਕ ਨਾਲ ਬੰਨ੍ਹਣ ਵਾਲਾ ਉੱਨ ਦਾ ਰੱਸਾ ਬਣਾ ਲਿਆ ਹੈ, ਉਹ ਮਾਇਆ ਦੇ ਬੰਧਨਾਂ ਤੋਂ ਬਚ ਗਿਆ ਹੈ।
Wear the loin-cloth of poise, and be free of entanglements.
सहज जगोटा बंधन ते छूटा ॥
ਕਾਮੁ​ਕ੍ਰੋਧੁ​ਗੁਰ​ਸਬਦੀ​ਲੂਟਾ​॥​
ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਨੇ ਕਾਮ ਕ੍ਰੋਧ (ਆਦਿਕ) ਨੂੰ ਵੱਸ ਵਿਚ ਕਰ ਲਿਆ ਹੈ।
The Guru's Word shall release you from sexual desire and anger.
कामु क्रोधु गुर सबदी लूटा ॥
ਮਨ​ਮਹਿ​ਮੁੰਦ੍ਰਾ​ਹਰਿ​ਗੁਰ​ਸਰਣਾ​॥​
ਜੇਹੜਾ ਜੋਗੀ ਪਰਮਾਤਮਾ ਦੀ ਸਰਨ ਗੁਰੂ ਦੀ ਸਰਨ ਪਿਆ ਰਹਿੰਦਾ ਹੈ ਉਸ ਨੇ (ਕੰਨਾਂ ਵਿਚ ਮੁੰਦ੍ਰਾਂ ਪਾਣ ਦੇ ਥਾਂ) ਮਨ ਵਿਚ ਮੁੰਦ੍ਰਾਂ ਪਾ ਲਈਆਂ ਹਨ (ਮਨ ਨੂੰ ਵਿਕਾਰਾਂ ਵਲੋਂ ਬਚਾ ਲਿਆ ਹੈ)।
In your mind, let your ear-rings be the Sanctuary of the Guru, the Lord.
मन महि मुंद्रा हरि गुर सरणा ॥
ਨਾਨਕ​ਰਾਮ​ਭਗਤਿ​ਜਨ​ਤਰਣਾ​॥੪॥੧੧॥​
ਹੇ ਨਾਨਕ! (ਸੰਸਾਰ-ਸਮੁੰਦਰ ਦੇ ਵਿਕਾਰਾਂ ਦੇ ਹੜ੍ਹ ਵਿਚੋਂ) ਉਹੀ ਮਨੁੱਖ ਪਾਰ ਲੰਘਦੇ ਹਨ ਜੋ ਪਰਮਾਤਮਾ ਦੀ ਭਗਤੀ ਕਰਦੇ ਹਨ ॥੪॥੧੧॥
O Nanak, worshipping the Lord in deep devotion, the humble are carried across. ||4||11||
नानक राम भगति जन तरणा ॥४॥११॥