GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 861
Display Settings
Translations
ਜਿਸ​ਤੇ​ਸੁਖ​ਪਾਵਹਿ​ਮਨ​ਮੇਰੇ​ਸੋ​ਸਦਾ​ਧਿਆਇ​ਨਿਤ​ਕਰ​ਜੁਰਨਾ​॥​
ਹੇ ਮੇਰੇ ਮਨ! ਜਿਸ ਪ੍ਰਭੂ ਪਾਸੋਂ ਤੂੰ ਸਾਰੇ ਸੁਖ ਪਾ ਰਿਹਾ ਹੈਂ, ਉਸ ਨੂੰ ਸਦਾ ਹੀ ਦੋਵੇਂ ਹੱਥ ਜੋੜ ਕੇ (ਪੂਰੀ ਨਿਮ੍ਰਤਾ ਨਾਲ) ਸਿਮਰਿਆ ਕਰ।
He shall give you peace, O my mind; meditate forever, every day on Him, with your palms pressed together.
जिस ते सुख पावहि मन मेरे सो सदा धिआइ नित कर जुरना ॥
ਜਨ​ਨਾਨਕ​ਕਉ​ਹਰਿ​ਦਾਨੁ​ਇਕੁ​ਦੀਜੈ​ਨਿਤ​ਬਸਹਿ​ਰਿਦੈ​ਹਰੀ​ਮੋਹਿ​ਚਰਨਾ​॥੪॥੩॥​
ਹੇ ਹਰੀ! (ਆਪਣੇ) ਦਾਸ ਨਾਨਕ ਨੂੰ ਇਕ ਖ਼ੈਰ ਪਾ ਕਿ ਤੇਰੇ ਚਰਨ ਮੇਰੇ ਹਿਰਦੇ ਵਿਚ ਸਦਾ ਹੀ ਵੱਸਦੇ ਰਹਿਣ ॥੪॥੩॥
Please bless servant Nanak with this one gift, O Lord, that Your feet may dwell within my heart forever. ||4||3||
जन नानक कउ हरि दानु इकु दीजै नित बसहि रिदै हरी मोहि चरना ॥४॥३॥
ਗੋਂਡ​ਮਹਲਾ​੪​॥​
Gond, Fourth Mahalaa:
गोंड महला ४ ॥
ਜਿਤਨੇ​ਸਾਹ​ਪਾਤਿਸਾਹ​ਉਮਰਾਵ​ਸਿਕਦਾਰ​ਚਉਧਰੀ​ਸਭਿ​ਮਿਥਿਆ​ਝੂਠੁ​ਭਾਉ​ਦੂਜਾ​ਜਾਣੁ​॥​
ਹੇ ਮਨ! (ਜਗਤ ਵਿਚ) ਜਿਤਨੇ ਭੀ ਸ਼ਾਹ ਬਾਦਸ਼ਾਹ ਅਮੀਰ ਸਰਦਾਰ ਚੌਧਰੀ (ਦਿੱਸਦੇ ਹਨ) ਇਹ ਸਾਰੇ ਨਾਸਵੰਤ ਹਨ, (ਇਹੋ ਜਿਹੇ) ਮਾਇਆ ਦੇ ਪਿਆਰ ਨੂੰ ਝੂਠਾ ਸਮਝ।
All the kings, emperors, nobles, lords and chiefs are false and transitory, engrossed in duality - know this well.
जितने साह पातिसाह उमराव सिकदार चउधरी सभि मिथिआ झूठु भाउ दूजा जाणु ॥
ਹਰਿ​ਅਬਿਨਾਸੀ​ਸਦਾ​ਥਿਰੁ​ਨਿਹਚਲੁ​ਤਿਸੁ​ਮੇਰੇ​ਮਨ​ਭਜੁ​ਪਰਵਾਣੁ​॥੧॥​
ਸਿਰਫ਼ ਪਰਮਾਤਮਾ ਹੀ ਨਾਸ-ਰਹਿਤ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਅਟੱਲ ਹੈ। ਹੇ ਮੇਰੇ ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਤਾਹੀਏਂ ਕਬੂਲ ਹੋਵੇਂਗਾ ॥੧॥
The eternal Lord is permanent and unchanging; meditate on Him, O my mind, and you shall be approved. ||1||
हरि अबिनासी सदा थिरु निहचलु तिसु मेरे मन भजु परवाणु ॥१॥
ਮੇਰੇ​ਮਨ​ਨਾਮੁ​ਹਰੀ​ਭਜੁ​ਸਦਾ​ਦੀਬਾਣੁ​॥​
ਹੇ ਮੇਰੇ ਮਨ! ਸਦਾ ਪ੍ਰਭੂ ਦਾ ਨਾਮ ਸਿਮਰਿਆ ਕਰ, ਇਹੀ ਅਟੱਲ ਆਸਰਾ ਹੈ।
O my mind, vibrate, and meditate on the Lord's Name, which shall be your defender forever.
मेरे मन नामु हरी भजु सदा दीबाणु ॥
ਜੋ​ਹਰਿ​ਮਹਲੁ​ਪਾਵੈ​ਗੁਰ​ਬਚਨੀ​ਤਿਸੁ​ਜੇਵਡੁ​ਅਵਰੁ​ਨਾਹੀ​ਕਿਸੈ​ਦਾ​ਤਾਣੁ​॥੧॥​ਰਹਾਉ​॥​
ਜੇਹੜਾ ਮਨੁੱਖ ਗੁਰੂ ਦੇ ਬਚਨਾਂ ਉਤੇ ਤੁਰ ਕੇ ਪ੍ਰਭੂ ਦੇ ਚਰਨਾਂ ਵਿਚ ਨਿਵਾਸ ਹਾਸਲ ਕਰ ਲੈਂਦਾ ਹੈ, ਉਸ ਮਨੁੱਖ ਦੇ ਆਤਮਕ ਬਲ ਜਿਤਨਾ ਹੋਰ ਕਿਸੇ ਦਾ ਬਲ ਨਹੀਂ ॥੧॥ ਰਹਾਉ ॥
One who obtains the Mansion of the Lord's Presence, through the Word of the Guru's Teachings - no one else's power is as great as his. ||1||Pause||
जो हरि महलु पावै गुर बचनी तिसु जेवडु अवरु नाही किसै दा ताणु ॥१॥ रहाउ ॥
ਜਿਤਨੇ​ਧਨਵੰਤ​ਕੁਲਵੰਤ​ਮਿਲਖਵੰਤ​ਦੀਸਹਿ​ਮਨ​ਮੇਰੇ​ਸਭਿ​ਬਿਨਸਿ​ਜਾਹਿ​ਜਿਉ​ਰੰਗੁ​ਕਸੁੰਭ​ਕਚਾਣੁ​॥​
ਹੇ ਮੇਰੇ ਮਨ! (ਦੁਨੀਆ ਵਿਚ) ਜਿਤਨੇ ਭੀ ਧਨ ਵਾਲੇ, ਉੱਚੀ ਕੁਲ ਵਾਲੇ, ਜ਼ਮੀਨਾਂ ਦੇ ਮਾਲਕ ਦਿੱਸ ਰਹੇ ਹਨ, ਇਹ ਸਾਰੇ ਨਾਸ ਹੋ ਜਾਣਗੇ, (ਇਹਨਾਂ ਦਾ ਵਡੱਪਣ ਇਉਂ ਹੀ ਕੱਚਾ ਹੈ) ਜਿਵੇਂ ਕਸੁੰਭੇ ਦਾ ਰੰਗ ਕੱਚਾ ਹੈ।
All the wealthy, high class property owners which you see, O my mind, shall vanish, like the fading color of the safflower.
जितने धनवंत कुलवंत मिलखवंत दीसहि मन मेरे सभि बिनसि जाहि जिउ रंगु कसुंभ कचाणु ॥
ਹਰਿ​ਸਤਿ​ਨਿਰੰਜਨੁ​ਸਦਾ​ਸੇਵਿ​ਮਨ​ਮੇਰੇ​ਜਿਤੁ​ਹਰਿ​ਦਰਗਹ​ਪਾਵਹਿ​ਤੂ​ਮਾਣੁ​॥੨॥​
ਹੇ ਮੇਰੇ ਮਨ! ਉਸ ਪਰਮਾਤਮਾ ਨੂੰ ਸਦਾ ਸਿਮਰ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਅਤੇ ਜਿਸ ਦੀ ਰਾਹੀਂ ਤੂੰ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਹਾਸਲ ਕਰੇਂਗਾ ॥੨॥
Serve the True, Immaculate Lord forever, O my mind, and you shall be honored in the Court of the Lord. ||2||
हरि सति निरंजनु सदा सेवि मन मेरे जितु हरि दरगह पावहि तू माणु ॥२॥
ਬ੍ਰਾਹਮਣੁ​ਖਤ੍ਰੀ​ਸੂਦ​ਵੈਸ​ਚਾਰਿ​ਵਰਨ​ਚਾਰਿ​ਆਸ੍ਰਮ​ਹਹਿ​ਜੋ​ਹਰਿ​ਧਿਆਵੈ​ਸੋ​ਪਰਧਾਨੁ​॥​
(ਹੇ ਮਨ! ਸਾਡੇ ਦੇਸ ਵਿਚ) ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ-ਇਹ ਚਾਰ (ਪ੍ਰਸਿੱਧ) ਵਰਨ ਹਨ, (ਬ੍ਰਹਮਚਰਜ, ਗ੍ਰਿਹਸਤ, ਵਾਨਪ੍ਰਸਤ, ਸੰਨਿਆਸ-ਇਹ) ਚਾਰ ਆਸ਼੍ਰਮ (ਪ੍ਰਸਿੱਧ) ਹਨ। ਇਹਨਾਂ ਵਿਚੋਂ ਜੇਹੜਾ ਭੀ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਉਹੀ (ਸਭ ਤੋਂ) ਸ੍ਰੇਸ਼ਟ ਹੈ (ਜਾਤੀ ਆਦਿਕ ਕਰਕੇ ਨਹੀਂ)।
There are four castes: Brahmin, Kh'shaatriya, Soodra and Vaishya, and there are four stages of life. One who meditates on the Lord, is the most distinguished and renowned.
ब्राहमणु खत्री सूद वैस चारि वरन चारि आस्रम हहि जो हरि धिआवै सो परधानु ॥
ਜਿਉ​ਚੰਦਨ​ਨਿਕਟਿ​ਵਸੈ​ਹਿਰਡੁ​ਬਪੁੜਾ​ਤਿਉ​ਸਤਿਸੰਗਤਿ​ਮਿਲਿ​ਪਤਿਤ​ਪਰਵਾਣੁ​॥੩॥​
ਜਿਵੇਂ ਚੰਦਨ ਦੇ ਨੇੜੇ ਵਿਚਾਰਾ ਅਰਿੰਡ ਵੱਸਦਾ ਹੈ (ਤੇ ਸੁਗੰਧਿਤ ਹੋ ਜਾਂਦਾ ਹੈ) ਤਿਵੇਂ ਸਾਧ ਸੰਗਤਿ ਵਿਚ ਮਿਲ ਕੇ ਵਿਕਾਰੀ ਭੀ (ਪਵਿਤੱਰ ਹੋ ਕੇ) ਕਬੂਲ ਹੋ ਜਾਂਦਾ ਹੈ ॥੩॥
The poor castor oil plant, growing near the sandalwood tree, becomes fragrant; in the same way, the sinner, associating with the Saints, becomes acceptable and approved. ||3||
जिउ चंदन निकटि वसै हिरडु बपुड़ा तिउ सतिसंगति मिलि पतित परवाणु ॥३॥
ਓਹੁ​ਸਭ​ਤੇ​ਊਚਾ​ਸਭ​ਤੇ​ਸੂਚਾ​ਜਾ​ਕੈ​ਹਿਰਦੈ​ਵਸਿਆ​ਭਗਵਾਨੁ​॥​
ਹੇ ਮਨ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਹ ਮਨੁੱਖ ਹੋਰ ਸਭਨਾਂ ਮਨੁੱਖਾਂ ਨਾਲੋਂ ਉੱਚਾ ਹੋ ਜਾਂਦਾ ਹੈ, ਸੁੱਚਾ ਹੋ ਜਾਂਦਾ ਹੈ।
He, within whose heart the Lord abides, is the highest of all, and the purest of all.
ओहु सभ ते ऊचा सभ ते सूचा जा कै हिरदै वसिआ भगवानु ॥
ਜਨ​ਨਾਨਕੁ​ਤਿਸ​ਕੇ​ਚਰਨ​ਪਖਾਲੈ​ਜੋ​ਹਰਿ​ਜਨੁ​ਨੀਚੁ​ਜਾਤਿ​ਸੇਵਕਾਣੁ​॥੪॥੪॥​
(ਹੇ ਭਾਈ!) ਦਾਸ ਨਾਨਕ ਉਸ ਮਨੁੱਖਾਂ ਦੇ ਚਰਨ ਧੋਂਦਾ ਹੈ, ਜੇਹੜਾ ਪ੍ਰਭੂ ਦਾ ਸੇਵਕ ਹੈ ਪ੍ਰਭੂ ਦਾ ਭਗਤ ਹੈ, ਭਾਵੇਂ ਉਹ ਜਾਤੀ ਵਲੋਂ ਨੀਚ ਹੀ (ਗਿਣਿਆ ਜਾਂਦਾ) ਹੈ ॥੪॥੪॥
Servant Nanak washes the feet of the humble servant of the Lord; he may be from a low class family, but he is now the Lord's servant. ||4||4||
जन नानकु तिस के चरन पखालै जो हरि जनु नीचु जाति सेवकाणु ॥४॥४॥
ਗੋਂਡ​ਮਹਲਾ​੪​॥​
Gond, Fourth Mahalaa:
गोंड महला ४ ॥
ਹਰਿ​ਅੰਤਰਜਾਮੀ​ਸਭਤੈ​ਵਰਤੈ​ਜੇਹਾ​ਹਰਿ​ਕਰਾਏ​ਤੇਹਾ​ਕੋ​ਕਰਈਐ​॥​
ਹੇ ਮੇਰੇ ਮਨ! ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਹਰੇਕ ਥਾਂ ਵਿਚ ਮੌਜੂਦ ਹੈ, (ਹਰੇਕ ਜੀਵ ਦੇ ਅੰਦਰ ਵਿਆਪਕ ਹੋ ਕੇ) ਜਿਹੋ ਜਿਹਾ ਕੰਮ (ਕਿਸੇ ਜੀਵ ਪਾਸੋਂ) ਕਰਾਂਦਾ ਹੈ, ਉਹੋ ਜਿਹਾ ਕੰਮ ਹੀ ਜੀਵ ਕਰਦਾ ਹੈ।
The Lord, the Inner-knower, the Searcher of hearts, is all-pervading. As the Lord causes them to act, so do they act.
हरि अंतरजामी सभतै वरतै जेहा हरि कराए तेहा को करईऐ ॥
ਸੋ​ਐਸਾ​ਹਰਿ​ਸੇਵਿ​ਸਦਾ​ਮਨ​ਮੇਰੇ​ਜੋ​ਤੁਧਨੋ​ਸਭ​ਦੂ​ਰਖਿ​ਲਈਐ​॥੧॥​
ਹੇ ਮਨ! ਇਹੋ ਜਿਹੀ ਤਾਕਤ ਵਾਲੇ ਪ੍ਰਭੂ ਨੂੰ ਸਦਾ ਸਿਮਰਦਾ ਰਹੁ, ਉਹ ਤੈਨੂੰ ਹਰੇਕ (ਦੁੱਖ-ਕਲੇਸ਼) ਤੋਂ ਬਚਾ ਸਕਦਾ ਹੈ ॥੧॥
So serve forever such a Lord, O my mind, who will protect you from everything. ||1||
सो ऐसा हरि सेवि सदा मन मेरे जो तुधनो सभ दू रखि लईऐ ॥१॥
ਮੇਰੇ​ਮਨ​ਹਰਿ​ਜਪਿ​ਹਰਿ​ਨਿਤ​ਪੜਈਐ​॥​
ਹੇ ਮੇਰੇ ਮਨ! ਸਦਾ ਪ੍ਰਭੂ ਦਾ ਨਾਮ ਜਪਣਾ ਚਾਹੀਦਾ ਹੈ, ਉਚਾਰਨਾ ਚਾਹੀਦਾ ਹੈ।
O my mind, meditate on the Lord, and read about the Lord every day.
मेरे मन हरि जपि हरि नित पड़ईऐ ॥
ਹਰਿ​ਬਿਨੁ​ਕੋ​ਮਾਰਿ​ਜੀਵਾਲਿ​ਨ​ਸਾਕੈ​ਤਾ​ਮੇਰੇ​ਮਨ​ਕਾਇਤੁ​ਕੜਈਐ​॥੧॥​ਰਹਾਉ​॥​
(ਜਦੋਂ) ਪਰਮਾਤਮਾ ਤੋਂ ਬਿਨਾ (ਹੋਰ) ਕੋਈ ਨਾਹ ਮਾਰ ਸਕਦਾ ਹੈ ਨਾਹ ਜਿਵਾਲ ਸਕਦਾ ਹੈ, ਤਾਂ ਫਿਰ, ਹੇ ਮੇਰੇ ਮਨ! (ਕਿਸੇ ਤਰ੍ਹਾਂ ਦਾ) ਚਿੰਤਾ-ਫ਼ਿਕਰ ਨਹੀਂ ਕਰਨਾ ਚਾਹੀਦਾ ॥੧॥ ਰਹਾਉ ॥
Other than the Lord, no one can kill you or save you; so why do you worry, O my mind? ||1||Pause||
हरि बिनु को मारि जीवालि न साकै ता मेरे मन काइतु कड़ईऐ ॥१॥ रहाउ ॥
ਹਰਿ​ਪਰਪੰਚੁ​ਕੀਆ​ਸਭੁ​ਕਰਤੈ​ਵਿਚਿ​ਆਪੇ​ਆਪਣੀ​ਜੋਤਿ​ਧਰਈਐ​॥​
ਹੇ ਮਨ! ਇਹ ਸਾਰਾ ਦਿੱਸਦਾ ਜਗਤ ਕਰਤਾਰ ਨੇ ਆਪ ਬਣਾਇਆ ਹੈ, ਇਸ ਜਗਤ ਵਿਚ ਉਸ ਨੇ ਆਪ ਹੀ ਆਪਣੀ ਜੋਤੀ ਰੱਖੀ ਹੋਈ ਹੈ।
The Creator created the entire universe, and infused His Light into it.
हरि परपंचु कीआ सभु करतै विचि आपे आपणी जोति धरईऐ ॥
ਹਰਿ​ਏਕੋ​ਬੋਲੈ​ਹਰਿ​ਏਕੁ​ਬੁਲਾਏ​ਗੁਰਿ​ਪੂਰੈ​ਹਰਿ​ਏਕੁ​ਦਿਖਈਐ​॥੨॥​
(ਸਭ ਜੀਵਾਂ ਵਿਚ ਉਹ) ਕਰਤਾਰ ਆਪ ਹੀ ਬੋਲ ਰਿਹਾ ਹੈ। (ਹਰੇਕ ਜੀਵ ਨੂੰ) ਉਹ ਪ੍ਰਭੂ ਆਪ ਹੀ ਬੋਲਣ ਦੀ ਸੱਤਿਆ ਦੇ ਰਿਹਾ ਹੈ। ਪੂਰੇ ਗੁਰੂ ਨੇ (ਮੈਨੂੰ ਹਰ ਥਾਂ) ਉਹ ਇੱਕ ਪ੍ਰਭੂ ਹੀ ਵਿਖਾ ਦਿੱਤਾ ਹੈ ॥੨॥
The One Lord speaks, and the One Lord causes all to speak. The Perfect Guru has revealed the One Lord. ||2||
हरि एको बोलै हरि एकु बुलाए गुरि पूरै हरि एकु दिखईऐ ॥२॥
ਹਰਿ​ਅੰਤਰਿ​ਨਾਲੇ​ਬਾਹਰਿ​ਨਾਲੇ​ਕਹੁ​ਤਿਸੁ​ਪਾਸਹੁ​ਮਨ​ਕਿਆ​ਚੋਰਈਐ​॥​
ਹੇ ਮਨ! (ਹਰੇਕ ਜੀਵ ਦੇ) ਅੰਦਰ ਪ੍ਰਭੂ ਆਪ ਹੀ ਅੰਗ-ਸੰਗ ਵੱਸਦਾ ਹੈ, ਬਾਹਰ ਸਾਰੇ ਜਗਤ ਵਿਚ ਭੀ ਪ੍ਰਭੂ ਹੀ ਹਰ ਥਾਂ ਵੱਸਦਾ ਹੈ। ਦੱਸ! ਹੇ ਮਨ! ਉਸ (ਸਰਬ-ਵਿਆਪਕ) ਪਾਸੋਂ ਕੇਹੜਾ ਲੁਕਾਉ ਕੀਤਾ ਜਾ ਸਕਦਾ ਹੈ?
The Lord is with you, inside and out; tell me, O mind, how can You hide anything from Him?
हरि अंतरि नाले बाहरि नाले कहु तिसु पासहु मन किआ चोरईऐ ॥
ਨਿਹਕਪਟ​ਸੇਵਾ​ਕੀਜੈ​ਹਰਿ​ਕੇਰੀ​ਤਾਂ​ਮੇਰੇ​ਮਨ​ਸਰਬ​ਸੁਖ​ਪਈਐ​॥੩॥​
ਮੇਰੇ ਮਨ! ਉਸ ਪ੍ਰਭੂ ਦੀ ਸੇਵਾ ਭਗਤੀ ਨਿਰਛਲ ਹੋ ਕੇ ਕਰਨੀ ਚਾਹੀਦੀ ਹੈ, ਤਾਂ ਹੀ (ਉਸ ਪਾਸੋਂ) ਸਾਰੇ ਸੁਖ ਹਾਸਲ ਕਰ ਸਕੀਦੇ ਹਨ ॥੩॥
Serve the Lord open-heartedly, and then, O my mind, you shall find total peace. ||3||
निहकपट सेवा कीजै हरि केरी तां मेरे मन सरब सुख पईऐ ॥३॥
ਜਿਸ​ਦੈ​ਵਸਿ​ਸਭੁ​ਕਿਛੁ​ਸੋ​ਸਭ​ਦੂ​ਵਡਾ​ਸੋ​ਮੇਰੇ​ਮਨ​ਸਦਾ​ਧਿਅਈਐ​॥​
ਹੇ ਮੇਰੇ ਮਨ! ਜਿਸ ਪਰਮਾਤਮਾ ਦੇ ਵੱਸ ਵਿਚ ਹਰੇਕ ਚੀਜ਼ ਹੈ, ਉਹ ਸਭਨਾਂ ਵਾਲੋਂ ਵੱਡਾ ਹੈ, ਸਦਾ ਹੀ ਉਸ ਦਾ ਧਿਆਨ ਧਰਨਾ ਚਾਹੀਦਾ ਹੈ।
Everything is under His control; He is the greatest of all. O my mind, meditate forever on Him.
जिस दै वसि सभु किछु सो सभ दू वडा सो मेरे मन सदा धिअईऐ ॥
ਜਨ​ਨਾਨਕ​ਸੋ​ਹਰਿ​ਨਾਲਿ​ਹੈ​ਤੇਰੈ​ਹਰਿ​ਸਦਾ​ਧਿਆਇ​ਤੂ​ਤੁਧੁ​ਲਏ​ਛਡਈਐ​॥੪॥੫॥​
ਹੇ ਦਾਸ ਨਾਨਕ! (ਆਖ-ਹੇ ਮਨ!) ਉਹ ਪਰਮਾਤਮਾ ਸਦਾ ਤੇਰੇ ਨਾਲ ਵੱਸਦਾ ਹੈ, ਉਸ ਦਾ ਸਦਾ ਧਿਆਨ ਧਰਿਆ ਕਰ, ਤੈਨੂੰ ਉਹ (ਹਰੇਕ ਦੁੱਖ-ਕਲੇਸ਼ ਤੋਂ) ਬਚਾਣ ਵਾਲਾ ਹੈ ॥੪॥੫॥
O Servant Nanak, that Lord is always with you. Meditate forever on your Lord, and He shall emancipate you. ||4||5||
जन नानक सो हरि नालि है तेरै हरि सदा धिआइ तू तुधु लए छडईऐ ॥४॥५॥
ਗੋਂਡ​ਮਹਲਾ​੪​॥​
Gond, Fourth Mahalaa:
गोंड महला ४ ॥
ਹਰਿ​ਦਰਸਨ​ਕਉ​ਮੇਰਾ​ਮਨੁ​ਬਹੁ​ਤਪਤੈ​ਜਿਉ​ਤ੍ਰਿਖਾਵੰਤੁ​ਬਿਨੁ​ਨੀਰ​॥੧॥​
(ਹੇ ਸਹੇਲੀਏ! ਉਸ ਪ੍ਰੇਮ ਦੇ ਤੀਰ ਦੇ ਕਾਰਨ ਹੁਣ) ਮੇਰਾ ਮਨ ਪਰਮਾਤਮਾ ਦੇ ਦਰਸ਼ਨ ਵਾਸਤੇ (ਇਉਂ) ਲੁਛ ਰਿਹਾ ਹੈ ਜਿਵੇਂ ਪਾਣੀ ਤੋਂ ਬਿਨਾ ਤਿਹਾਇਆ ਮਨੁੱਖ ॥੧॥
My mind yearns so deeply for the Blessed Vision of the Lord's Darshan, like the thirsty man without water. ||1||
हरि दरसन कउ मेरा मनु बहु तपतै जिउ त्रिखावंतु बिनु नीर ॥१॥
ਮੇਰੈ​ਮਨਿ​ਪ੍ਰੇਮੁ​ਲਗੋ​ਹਰਿ​ਤੀਰ​॥​
ਹੇ ਭਾਈ! ਪਰਮਾਤਮਾ ਦਾ ਪਿਆਰ ਮੇਰੇ ਮਨ ਵਿਚ ਤੀਰ ਵਾਂਗ ਲੱਗਾ ਹੋਇਆ ਹੈ।
My mind is pierced through by the arrow of the Lord's Love.
मेरै मनि प्रेमु लगो हरि तीर ॥
ਹਮਰੀ​ਬੇਦਨ​ਹਰਿ​ਪ੍ਰਭੁ​ਜਾਨੈ​ਮੇਰੇ​ਮਨ​ਅੰਤਰ​ਕੀ​ਪੀਰ​॥੧॥​ਰਹਾਉ​॥​
(ਉਸ ਪ੍ਰੇਮ-ਤੀਰ ਦੇ ਕਾਰਨ ਪੈਦਾ ਹੋਈ) ਮੇਰੇ ਮਨ ਦੀ ਅੰਦਰਲੀ ਪੀੜ-ਵੇਦਨਾ ਮੇਰਾ ਹਰੀ ਮੇਰਾ ਪ੍ਰਭੂ ਹੀ ਜਾਣਦਾ ਹੈ ॥੧॥ ਰਹਾਉ ॥
The Lord God knows my anguish, and the pain deep within my mind. ||1||Pause||
हमरी बेदन हरि प्रभु जानै मेरे मन अंतर की पीर ॥१॥ रहाउ ॥
ਮੇਰੇ​ਹਰਿ​ਪ੍ਰੀਤਮ​ਕੀ​ਕੋਈ​ਬਾਤ​ਸੁਨਾਵੈ​ਸੋ​ਭਾਈ​ਸੋ​ਮੇਰਾ​ਬੀਰ​॥੨॥​
ਹੇ ਸਹੇਲੀਏ! ਹੁਣ ਜੇ ਕੋਈ ਮਨੁੱਖ ਮੈਨੂੰ ਮੇਰੇ ਪ੍ਰੀਤਮ ਪ੍ਰਭੂ ਦੀ ਕੋਈ ਗੱਲ ਸੁਣਾਵੇ (ਤਾਂ ਮੈਨੂੰ ਇਉਂ ਲੱਗਦਾ ਹੈ ਕਿ) ਉਹ ਮਨੁੱਖ ਮੇਰਾ ਭਰਾ ਹੈ ਮੇਰਾ ਵੀਰ ਹੈ ॥੨॥
Whoever tells me the Stories of my Beloved Lord is my Sibling of Destiny, and my friend. ||2||
मेरे हरि प्रीतम की कोई बात सुनावै सो भाई सो मेरा बीर ॥२॥