GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 853
Display Settings
Translations
ਤਾਦਿਨਤੇਤਿਹਨਾਰਿਸੌਰਮ੍ਯੋਰੁਚਿਉਪਜਾਇ॥੩੮॥
ਉਸ ਦਿਨ ਤੋਂ ਉਸ ਇਸਤਰੀ ਨਾਲ ਰਾਜੇ ਨੇ ਰੁਚੀ ਪੂਰਵਕ ਭੋਗ ਨਾ ਕੀਤਾ ॥੩੮॥
And from that day onward he never made love to her.(38)
ता दिन ते तिह नारि सौ रम्यो न रुचि उपजाइ ॥३८॥
ਭਾਤਿਭਾਤਿਨ੍ਰਿਪਨਾਰਿਕਹਭਜਤਹੁਤੋਸੁਖੁਪਾਇ
ਰਾਜਾ ਵਖ ਵਖ ਢੰਗਾਂ ਨਾਲ ਇਸਤਰੀ ਨਾਲ ਭੋਗ ਕਰ ਕੇ ਸੁਖ ਪਾਂਦਾ ਸੀ,
He did think many a time to enjoy with her,
भाति भाति न्रिप नारि कह भजत हुतो सुखु पाइ ॥
ਬਾਤਆਇਚਿਤਿਜਾਇਜਬਘਰੀਭੋਗਾਜਾਇ॥੩੯॥
ਪਰ ਜਦ ਹੀ ਚਿਤ ਵਿਚ (ਉਹ) ਗੱਲ ਆ ਜਾਂਦੀ, ਤਾਂ ਇਕ ਘੜੀ ਲਈ ਵੀ ਭੋਗ ਨਾ ਕਰ ਸਕਦਾ ॥੩੯॥
But with the same episode in his mind he could not revel sexually.(39)
बात आइ चिति जाइ जब घरी न भोगा जाइ ॥३९॥
ਚੌਪਈ
ਚੌਪਈ:
Chaupaee
चौपई ॥
ਇਹਰਾਨੀਜੀਯਭੀਤਰਜਾਨੈ
ਇਹ ਗੱਲ ਰਾਣੀ ਮਨ ਵਿਚ ਸਮਝਦੀ ਸੀ,
इह रानी जीय भीतर जानै ॥
ਲਜਤਨ੍ਰਿਪਤਸੌਕਛੁਬਖਾਨੈ
ਪਰ ਸ਼ਰਮਿੰਦਗੀ ਕਰ ਕੇ ਰਾਜੇ ਨੂੰ ਕੁਝ ਨਾ ਦਸਦੀ।
The Rani was very ashamed in her mind but to maintain self-respect
लजत न्रिपत सौ कछु न बखानै ॥
ਬਾਤਨਸੌਤਾਕਹਬਿਰਮਾਵੈ
ਗੱਲਾਂ ਗੱਲਾਂ ਨਾਲ ਹੀ ਉਸ ਨੂੰ ਪਰਚਾਉਂਦੀ ਰਹਿੰਦੀ
बातन सौ ता कह बिरमावै ॥
ਕਰਿਕਰਿਅਧਿਕਕਟਾਛਦਿਖਾਵੈ॥੪੦॥
ਅਤੇ ਕਈ ਤਰ੍ਹਾਂ ਦੇ ਕਟਾਖ ਕਰ ਕੇ ਵਿਖਾਂਦੀ ਰਹਿੰਦੀ ॥੪੦॥
Never revealed the secret to the Raja.( 40)
करि करि अधिक कटाछ दिखावै ॥४०॥
ਦੋਹਰਾ
ਦੋਹਰਾ:
Dohira
दोहरा ॥
ਸਭਕਛੁਟੂਟੇਜੁਰਤਹੈਜਾਨਿਲੇਹੁਮਨਮਿਤ
ਹੇ ਮਿਤਰ! ਇਹ (ਭਲੀ ਭਾਂਤ) ਮਨ ਵਿਚ ਜਾਣ ਲਵੋ ਕਿ ਸਭ ਕੁਝ ਟੁਟਿਆ ਹੋਇਆ ਜੁੜ ਜਾਂਦਾ ਹੈ,
Listen my friend, all that breaks can be mended,
सभ कछु टूटे जुरत है जानि लेहु मन मित ॥
ਦ੍ਵੈਟੂਟੇਜੁਰਹਿਏਕੁਸੀਸਅਰੁਚਿਤ॥੪੧॥
ਪਰ ਇਹ ਦੋ (ਚੀਜ਼ਾਂ) ਟੁਟੀਆਂ ਹੋਈਆਂ ਨਹੀਂ ਜੁੜਦੀਆਂ। ਇਕ ਸਿਰ ਅਤੇ ਦੂਜਾ ਚਿਤ ॥੪੧॥
But the broken mind and thought cannot be reconciled.(41)
ए द्वै टूटे न जुरहि एकु सीस अरु चित ॥४१॥
ਚਾਕਰਕੀਅਰੁਨਾਰਿਕੀਏਕੈਬਡੀਸਜਾਇ
ਨੌਕਰ ਅਤੇ ਇਸਤਰੀ ਲਈ ਇਹੀ ਵੱਡੀ ਸਜ਼ਾ ਹੈ
The only tangible punishment befitting a servant or a wife,
चाकर की अरु नारि की एकै बडी सजाइ ॥
ਜਿਯਤੇਕਬਹਮਾਰਿਯਹਿਮਨਤੇਮਿਲਹਿਭੁਲਾਇ॥੪੨॥
ਕਿ ਇਨ੍ਹਾਂ ਨੂੰ ਜਾਨ ਤੋਂ ਕਦੇ ਨਾ ਮਾਰੀਏ ਅਤੇ ਮਨ ਤੋਂ ਭੁਲਾ ਕੇ ਮਿਲੀਏ ॥੪੨॥
Is not to kill them but forgive them.( 42)(1)
जिय ते कबह न मारियहि मन ते मिलहि भुलाइ ॥४२॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੋਮੰਤ੍ਰੀਭੂਪਸੰਬਾਦੇਤੇਤੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੩੩॥੬੬੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਤੇਤੀਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੩॥੬੬੦॥ ਚਲਦਾ॥
Thirty third Parable of Auspicious Chritars Conversation of the Raja and the Minister, Completed with Benediction. (33)(660)
इति स्री चरित्र पख्याने त्रिया चरित्रो मंत्री भूप संबादे तेतीसवो चरित्र समापतम सतु सुभम सतु ॥३३॥६६०॥अफजूं॥
ਚੌਪਈ
ਚੌਪਈ:
Chaupaee
चौपई ॥
ਸੁਨਹੁਨ੍ਰਿਪਤਿਇਕਕਥਾਉਚਰਿਹੌ
ਹੇ ਰਾਜਨ! ਸੁਣੋ, ਇਕ ਕਥਾ ਕਹਿੰਦਾ ਹਾਂ
सुनहु न्रिपति इक कथा उचरिहौ ॥
ਤੁਮਰੇਚਿਤਕੋਭਰਮੁਨਿਵਰਿਹੌ
ਅਤੇ ਤੁਹਾਡੇ ਮਨ ਦਾ ਭਰਮ ਦੂਰ ਕਰਦਾ ਹਾਂ।
Listen, My Sovereign, I would relate a story now, which would Sooth your heart.
तुमरे चित को भरमु निवरिहौ ॥
ਤ੍ਰਿਯਚਰਿਤ੍ਰਇਕਤੁਮੈਸੁਨੈਹੋ
ਤੁਹਾਨੂੰ ਇਕ ਤ੍ਰੀਆ ਚਰਿਤ੍ਰ ਸੁਣਾਉਂਦਾ ਹਾਂ
Listen, My Sovereign, I would relate a story now, which would Sooth your heart.
त्रिय चरित्र इक तुमै सुनैहो ॥
ਤਾਤੇਤੁਮਕਹਅਧਿਕਰਿਝੈਹੌ॥੧॥
ਅਤੇ ਤੁਹਾਡੇ ਮਨ ਨੂੰ ਅਧਿਕ ਪ੍ਰਸੰਨ ਕਰਦਾ ਹਾਂ ॥੧॥
I would narrate you a female-Chritar, which could appease you.(1)
ता ते तुम कह अधिक रिझैहौ ॥१॥
ਸਹਰਸਿਰੰਦਬਿਖੈਇਕਜੋਗੀ
ਸਰਹਿੰਦ ਸ਼ਹਿਰ ਵਿਚ ਇਕ ਜੋਗੀ (ਰਹਿੰਦਾ ਸੀ)
सहर सिरंद बिखै इक जोगी ॥
ਕਾਮਕੇਲਭੀਤਰਅਤਿਭੋਗੀ
ਜੋ ਕਾਮ-ਕ੍ਰੀੜਾ ਵਿਚ ਬਹੁਤ ਰੁਚੀ ਰਖਦਾ ਸੀ।
There used to live an ascetic in the city of Sirhand, who, as a matter of fact, relished the sex.
काम केल भीतर अति भोगी ॥
ਏਕਗ੍ਰਿਹਸਤੀਕੇਗ੍ਰਿਹਆਵੈ
(ਉਹ) ਇਕ ਗ੍ਰਿਹਸਥੀ ਦੇ ਘਰ ਆਉਂਦਾ ਸੀ
There used to live an ascetic in the city of Sirhand, who, as a matter of fact, relished the sex.
एक ग्रिहसती के ग्रिह आवै ॥
ਤਾਕੀਤ੍ਰਿਯਸੋਭੋਗਕਮਾਵੈ॥੨॥
ਅਤੇ ਉਸ ਦੀ ਪਤਨੀ ਨਾਲ ਭੋਗ ਕਰਦਾ ਸੀ ॥੨॥
He used to come to one household and pamper in sex with the lady.(2)
ता की त्रिय सो भोग कमावै ॥२॥
ਸੁਰਗਨਾਥਜੋਗੀਕਾਨਾਮਾ
(ਉਸ) ਜੋਗੀ ਦਾ ਨਾਂ ਸੁਰਗ ਨਾਥ ਸੀ।
सुरग नाथ जोगी का नामा ॥
ਸ੍ਰੀਛਬਿਮਾਨਮਤੀਵਹਨਾਮਾ
ਉਸ (ਇਸਤਰੀ ਦਾ) ਨਾਮ ਸ੍ਰੀ ਛਬਿ ਮਾਨ ਮਤੀ ਸੀ।
His name was Jogi Surg Nath, and name of the woman was Chhab Maan Mati.
स्री छबि मान मती वह नामा ॥
ਵਾਸੌਨਿਸੁਦਿਨਭੋਗਕਮਾਵੈ
ਉਸ ਨਾਲ (ਉਹ ਜੋਗੀ) ਰਾਤ ਦਿਨ ਭੋਗ ਕਰਦਾ ਸੀ,
His name was Jogi Surg Nath, and name of the woman was Chhab Maan Mati.
वा सौ निसु दिन भोग कमावै ॥
ਤਾਕੋਨਾਹਨਾਹਿਕਛੁਪਾਵੈ॥੩॥
(ਪਰ) ਉਸ ਦੇ ਪਤੀ ਨੂੰ (ਇਸ ਦਾ) ਕੁਝ ਪਤਾ ਨਹੀਂ ਸੀ ॥੩॥
They enjoyed the sex day in and day out, but her husband did not know the fact.(3)
ता को नाह नाहि कछु पावै ॥३॥
ਦੋਹਰਾ
ਦੋਹਰਾ:
Dohira
दोहरा ॥
ਇਕਦਿਨਜੋਗੀਘਰਹੁਤੋਗ੍ਰਿਹਸਤੀਪਹੂੰਚ੍ਯਾਆਇ
ਇਕ ਦਿਨ ਜੋਗੀ (ਇਸਤਰੀ ਦੇ) ਘਰ ਵਿਚ ਸੀ। (ਉਤੋਂ) ਗ੍ਰਿਹਸਥੀ ਆ ਪਹੁੰਚਿਆ।
One day while the ascetic was still in the house, her householder came back.
इक दिन जोगी घर हुतो ग्रिहसती पहूंच्या आइ ॥
ਤਾਸੌਕਹਾਬਨਾਇਤ੍ਰਿਯਏਕਚਰਿਤਸਮਝਾਇ॥੪॥
ਉਸ (ਜੋਗੀ) ਨੂੰ ਇਸਤਰੀ ਨੇ ਇਕ ਚਰਿਤ੍ਰ (ਕਥਾ) ਬਣਾ ਕੇ ਸਮਝਾ ਦਿੱਤੀ ॥੪॥
Then his wife, playing vilely, misled him (husband) like this,(4)
ता सौ कहा बनाइ त्रिय एक चरित समझाइ ॥४॥
ਚੌਪਈ
ਚੌਪਈ:
Chaupaee
चौपई ॥
ਕਾਢੇਖੜਗਹਾਥਤੁਮਧੈਯਹੁ
(ਸੇਵਕ ਨੂੰ ਬੁਲਾ ਕੇ ਕਿਹਾ, ਹੇ ਸੇਵਕ!) ਤੂੰ ਹੱਥ ਵਿਚ ਤਲਵਾਰ ਕਢ ਕੇ ਭਜ ਜਾ
काढे खड़ग हाथ तुम धैयहु ॥
ਦੌਰਤਨਿਕਟਸੁਯਾਕੇਜੈਯਹੁ
ਅਤੇ ਭਜਦੇ ਹੋਇਆਂ ਮੇਰੇ ਪਤੀ ਕੋਲੋਂ ਲੰਘਦਾ ਜਾਈਂ।
(She asked the ascetic,) ‘Taking a naked sword in your hand you come in the house running,
दौरत निकट सु या के जैयहु ॥
ਤਾਹਿਸੁਨਾਇਬਚਨਇਮਭਾਖ੍ਯੋ
ਉਸ ਨੂੰ ਸੁਣਾਉਂਦੇ ਹੋਇਆ ਇਹ ਬੋਲ ਕਹੀਂ
(She asked the ascetic,) ‘Taking a naked sword in your hand you come in the house running,
ताहि सुनाइ बचन इम भाख्यो ॥
ਮੋਰੋਚੋਰਚੋਰਿਇਨਰਾਖ੍ਯੋ॥੫॥
ਕਿ ਮੇਰੇ ਚੋਰ ਨੂੰ ਇਸ (ਇਸਤਰੀ) ਨੇ ਲੁਕਾ ਲਿਆ ਹੈ ॥੫॥
And challenge that he had hidden away your thief. (5)
मोरो चोर चोरि इन राख्यो ॥५॥
ਦੋਹਰਾ
ਦੋਹਰਾ:
Dohira
दोहरा ॥
ਭ੍ਰਿਤਜੁਤੁਹਾਰੋਨਾਥਇਹਤਾਕਹੁਜਾਹੁਦੁਰਾਇ
ਹੇ ਸੇਵਕ! ਤੂੰ ਆਪਣੇ ਇਸ ਸੁਆਮੀ ਨੂੰ ਜਾ ਕੇ ਲੁਕਾ।
‘To save him I will hide him some where with an intention to bring
भ्रितजु तुहारो नाथ इह ता कहु जाहु दुराइ ॥
ਤਾਕੌਬਹੁਰਿਨਿਕਾਰਿਹੌਕਛੁਚਰਿਤ੍ਰਬਨਾਇ॥੬॥
(ਮੈਂ) ਫਿਰ ਕੋਈ ਚਰਿਤ੍ਰ ਕਰ ਕੇ ਇਸ ਨੂੰ ਕਢ ਦਿਆਂਗੀ ॥੬॥
Him out with some Chritar.’(6)
ता कौ बहुरि निकारि हौ कछु चरित्र बनाइ ॥६॥
ਚੌਪਈ
ਚੌਪਈ:
Chaupaee
चौपई ॥
ਕਹਿਐਸੇਆਇਸਹਿਪਠਾਯੋ
ਇਸ ਤਰ੍ਹਾਂ ਆਗਿਆ ਦੇ ਕੇ (ਸੇਵਕ ਨੂੰ) ਭੇਜ ਦਿੱਤਾ
कहि ऐसे आइसहि पठायो ॥
ਆਪਤਵਨਸੋਭੋਗਕਮਾਯੋ
ਅਤੇ ਆਪ ਉਸ (ਜੋਗੀ) ਨਾਲ ਭੋਗ ਕਰਨ ਲਗੀ।
As per the plan she acted (hid away husband) and, herself, she made love (with the ascetic).
आप तवन सो भोग कमायो ॥
ਆਵਤਪਤਿਹਿਦੁਰਾਯੋਤਾਕੋ
ਪਤੀ ਦੇ ਆਉਣ ਤੇ ਉਸ ਨੂੰ ਲੁਕਾ ਦਿੱਤਾ
As per the plan she acted (hid away husband) and, herself, she made love (with the ascetic).
आवत पतिहि दुरायो ता को ॥
ਆਪਬਚਨਭਾਖ੍ਯੋਇਮਿਵਾਕੋ॥੭॥
ਅਤੇ ਆਪ ਉਸ (ਪਤੀ) ਨੂੰ ਇਸ ਤਰ੍ਹਾਂ ਕਹਿਣ ਲਗੀ ॥੭॥
When her husband emerged from hiding, she hid away the ascetic and said to him,(7)
आप बचन भाख्यो इमि वा को ॥७॥
ਸੁਨੋਨਾਥਇਕਕਥਾਉਚਰੋ
ਹੇ ਪਤੀ ਦੇਵ! ਸੁਣੋ, ਇਕ ਗੱਲ ਕਹਿੰਦੀ ਹਾਂ,
When her husband emerged from hiding, she hid away the ascetic and said to him,(7)
सुनो नाथ इक कथा उचरो ॥
ਤੁਮਤੇਅਧਿਕਚਿਤਮੈਡਰੋ
ਪਰ ਤੁਹਾਡੇ ਕੋਲੋਂ ਮਨ ਵਿਚ ਬਹੁਤ ਡਰਦੀ ਹਾਂ।
‘Oh, my love, dreadfully, I want to tell you a tale.
तुम ते अधिक चित मै डरो ॥
ਕੋਪਏਕਜੋਗੀਕਹਜਾਗ੍ਯੋ
ਇਕ ਜੋਗੀ ਨੂੰ ਬਹੁਤ ਗੁੱਸਾ ਚੜ੍ਹ ਗਿਆ
कोप एक जोगी कह जाग्यो ॥
ਨਿਜੁਚੇਲਾਕਹਮਾਰਨਲਾਗ੍ਯੋ॥੮॥
ਅਤੇ ਆਪਣੇ ਚੇਲੇ ਨੂੰ ਮਾਰਨ ਲਗਾ ॥੮॥
‘An ascetic flying in the rage, started to beat his disciple,(8)
निजु चेला कह मारन लाग्यो ॥८॥
ਮੈਜੁਗਿਯਾਕਹਦਯੋਹਟਾਈ
ਮੈਂ ਜੋਗੀ ਨੂੰ ਤਾਂ ਹਟਾ ਦਿੱਤਾ,
मै जुगिया कह दयो हटाई ॥
ਵਾਚੇਲਾਕਹਲਯੋਛਪਾਈ
ਪਰ ਉਸ ਦੇ ਚੇਲੇ ਨੂੰ ਲੁਕਾ ਲਿਆ।
‘I persuaded the ascetic to spare him and hid away the disciple.
वा चेला कह लयो छपाई ॥
ਚਲਹੁਨਾਥਉਠਿਤੁਮੈਦਿਖਾਊ
ਹੇ ਸੁਆਮੀ! ਚਲੋ, ਤੁਹਾਨੂੰ ਵਿਖਾਵਾਂ
चलहु नाथ उठि तुमै दिखाऊ ॥
ਤਾਤੇਤੁਮਰੋਹ੍ਰਿਦੈਸਿਰਾਊ॥੯॥
ਅਤੇ ਤੁਹਾਡਾ ਹਿਰਦਾ ਪ੍ਰਸੰਨ ਕਰਾਂ ॥੯॥
‘Now, come and I will show you to eliminate your doubt.(9)
ता ते तुमरो ह्रिदै सिराऊ ॥९॥
ਦੋਹਰਾ
ਦੋਹਰਾ:
Dohira
दोहरा ॥
ਭਲਾਕਿਯਾਤੈਰਾਖ੍ਯਾਸੁਖਿਤਕਿਯਾਮੁਰਚੀਤਿ
ਤੂੰ ਚੰਗਾ ਕੀਤਾ (ਜੋ ਇਸ ਨੂੰ) ਬਚਾਲਿਆ ਅਤੇ ਮੇਰੇ ਚਿਤ ਨੂੰ ਪ੍ਰਸੰਨ ਕੀਤਾ।
‘You have acted very wisely and have pleased my heart.’ (he said).
भला किया तै राख्या सुखित किया मुर चीति ॥
ਸਰਨਾਗਤਦੀਜਤਨਹੀਇਹੈਬਡਨਕੀਰੀਤਿ॥੧੦॥
ਸ਼ਰਨਾਗਤ ਨੂੰ (ਵੈਰੀ ਦੇ ਹਵਾਲੇ) ਨਹੀਂ ਕੀਤਾ ਜਾਂਦਾ, ਇਹੀ ਵੱਡਿਆਂ ਦੀ ਰੀਤ ਹੈ ॥੧੦॥
‘Benevolent people never let one succumb, when one has come to seek the protection,’ (she added).(10)
सरनागत दीजत नही इहै बडन की रीति ॥१०॥
ਸੁਨਤਮਨੋਹਰਬਾਤਜੜਰੀਝਿਗਯੋਮਨਮਾਹਿ
ਇਹ ਸੁਖਾਵੀਂ ਗੱਲ ਸੁਣ ਕੇ ਮੂਰਖ (ਪਤੀ) ਮਨ ਵਿਚ ਬਹੁਤ ਖੁਸ਼ ਹੋਇਆ
Listening to such talk he was very much delighted,
सुनत मनोहर बात जड़ रीझि गयो मन माहि ॥
ਅਧਿਕਪ੍ਰੀਤਿਤਾਸੋਕਰੀਭੇਦਪਛਾਨਾਨਾਹਿ॥੧੧॥
ਅਤੇ ਆਪਣੀ ਪਤਨੀ ਨਾਲ ਜ਼ਿਆਦਾ ਪ੍ਰੀਤ ਕਰਨ ਲਗਾ, ਪਰ ਭੇਦ ਨੂੰ ਨਾ ਪਛਾਣਿਆ ॥੧੧॥
And without understanding the realty, love the wife even more.(11)(1)
अधिक प्रीति ता सो करी भेद पछाना नाहि ॥११॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੋਮੰਤ੍ਰੀਭੂਪਸੰਬਾਦੇਚੌਤੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੩੪॥੬੭੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਚੌਤੀਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੪॥੬੭੧॥ ਚਲਦਾ॥
Thirty-fourth Parable of Auspicious Chritars Conversation of the Raja and the Minister, Completed with Benediction.(34)(671)
इति स्री चरित्र पख्याने त्रिया चरित्रो मंत्री भूप संबादे चौतीसवो चरित्र समापतम सतु सुभम सतु ॥३४॥६७१॥अफजूं॥
ਚੌਪਈ
ਚੌਪਈ:
Chaupaee
चौपई ॥
ਨਰਚਰਿਤ੍ਰਨ੍ਰਿਪਨਿਕਟਿਉਚਾਰੋ
(ਮੈਂ) ਤੁਹਾਡੇ ਕੋਲ ਇਕ ਨਰ ਚਰਿਤ੍ਰ ਕਹਿੰਦਾ ਹਾਂ।
नर चरित्र न्रिप निकटि उचारो ॥
ਕਹਿਯੋਨਾਥਸੁਨੁਬਚਨਹਮਾਰੋ
(ਮੰਤ੍ਰੀ ਨੇ) ਕਿਹਾ, ਹੇ ਰਾਜਨ! ਮੇਰੀ ਗੱਲ ਸੁਣੋ।
Thus narrating the Chritars, the Raja was requested to listen to another tale:
कहियो नाथ सुनु बचन हमारो ॥
ਦਛਿਨਦੇਸਰਾਇਇਕਰਹੈ
ਦੱਖਣ ਦੇਸ ਵਿਚ ਇਕ ਰਾਜਾ ਰਹਿੰਦਾ ਸੀ।
Thus narrating the Chritars, the Raja was requested to listen to another tale:
दछिन देस राइ इक रहै ॥
ਅਤਿਸੁੰਦਰਜਾਕੋਜਗਕਹੈ॥੧॥
ਉਸ ਨੂੰ ਸੰਸਾਰ ਵਾਲੇ ਅਤਿ ਸੁੰਦਰ ਕਹਿੰਦੇ ਸਨ ॥੧॥
In a country in the south, a Raja used to live, who was very handsome.(1)
अति सुंदर जा को जग कहै ॥१॥
ਅੜਿਲ
ਅੜਿਲ:
Arril
अड़िल ॥
ਤਾਕੋਰੂਪਅਨੂਪਲਹਨਤ੍ਰਿਯਆਵਹੀ
ਉਸ ਦੇ ਅਨੂਪਮ ਰੂਪ ਨੂੰ ਵੇਖਣ ਲਈ ਇਸਤਰੀਆਂ ਆਉਂਦੀਆਂ ਸਨ
To relish his looks, woman used to come,
ता को रूप अनूप लहन त्रिय आवही ॥
ਨਿਰਖਿਪ੍ਰਭਾਬਲਿਜਾਹਿਸਭੈਸੁਖਪਾਵਹੀ
ਅਤੇ (ਉਸ ਦੀ) ਪ੍ਰਭਾ ਨੂੰ ਵੇਖ ਕੇ ਸਾਰੀਆਂ ਬਲਿਹਾਰੇ ਜਾਂਦੀਆਂ ਹੋਈਆਂ ਸੁਖ ਪ੍ਰਾਪਤ ਕਰਦੀਆਂ ਸਨ।
They were blessed by gazing at his handsomeness.
निरखि प्रभा बलि जाहि सभै सुख पावही ॥
ਪਿਯਪਿਯਤਾਕਹਬੈਨਸਦਾਮੁਖਭਾਖਹੀ
ਉਸ ਨੂੰ ਮੁਖ ਤੋਂ ਸਦਾ ਪ੍ਰਿਯ ਪ੍ਰਿਯ ਬਚਨ ਬੋਲਦੀਆਂ ਸਨ
They always yearned for him,
पिय पिय ता कह बैन सदा मुख भाखही ॥
ਹੋਅਧਿਕਪ੍ਰੀਤਿਰਾਜਾਸੋਨਿਤਿਪ੍ਰਤਿਰਾਖਹੀ॥੨॥
ਅਤੇ ਹਰ ਰੋਜ਼ ਉਸ ਰਾਜੇ ਪ੍ਰਤਿ ਅਧਿਕ ਪ੍ਰੇਮ (ਦੀ ਭਾਵਨਾ) ਰਖਦੀਆਂ ਸਨ ॥੨॥
And they ever loved him intensively.(2)
हो अधिक प्रीति राजा सो नितिप्रति राखही ॥२॥
ਦੋਹਰਾ
ਦੋਹਰਾ:
Dohira
दोहरा ॥
ਦ੍ਵੈਇਸਤ੍ਰੀਤਾਕੇਰਹੈਅਮਿਤਰੂਪਕੀਖਾਨਿ
ਉਸ (ਰਾਜੇ) ਕੋਲ ਦੋ ਇਸਤਰੀਆਂ ਰਹਿੰਦੀਆਂ ਸਨ ਜੋ ਅਮਿਤ ਸੁੰਦਰਤਾ ਦੀ ਖਾਣ (ਸਮਝੀਆਂ ਜਾਂਦੀਆਂ) ਸਨ।
Two women used to live with him,
द्वै इसत्री ता के रहै अमित रूप की खानि ॥
ਏਕਸੰਗਰਾਜਾਰਮੈਅਧਿਕਪ੍ਰੀਤਿਜੀਯਜਾਨਿ॥੩॥
(ਉਨ੍ਹਾਂ ਵਿਚੋਂ) ਇਕ ਨਾਲ ਰਾਜਾ ਮਨੋ ਅਧਿਕ ਪ੍ਰੇਮ ਕਰਦਾ ਹੋਇਆ ਰਮਣ ਕਰਦਾ ਸੀ ॥੩॥
And the Raja used to make love intensively with one.(3)
एक संग राजा रमै अधिक प्रीति जीय जानि ॥३॥
ਏਕਦਿਵਸਦੋਊਤ੍ਰਿਯਾਨ੍ਰਿਪਬਰਲਈਬੁਲਾਇ
ਇਕ ਦਿਨ ਦੋਹਾਂ ਇਸਤਰੀਆਂ ਨੇ ਰਾਜੇ ਨੂੰ ਬੁਲਾ ਲਿਆ
Once the Raja called in both of them,
एक दिवस दोऊ त्रिया न्रिप बर लई बुलाइ ॥
ਆਖਿਮੀਚਨਖੇਲਤਭਯੋਅਧਿਕਨੇਹਉਪਜਾਇ॥੪॥
ਅਤੇ ਬਹੁਤ ਪ੍ਰੇਮ ਸਹਿਤ ਲੁਕਣ-ਮੀਟੀ (ਦੀ ਖੇਡ) ਖੇਡਣ ਲਗਿਆ ॥੪॥
And indulged in the play of hide-and-seek.(4)
आखि मीचन खेलत भयो अधिक नेह उपजाइ ॥४॥