GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 788
Display Settings
Translations
ਜੁਗ​ਚਾਰੇ​ਸਭ​ਭਵਿ​ਥਕੀ​ਕਿਨਿ​ਕੀਮਤਿ​ਹੋਈ​॥​
ਜਦੋਂ ਤੋਂ ਜਗਤ ਬਣਿਆ ਹੈ ਉਸ ਸਮੇ ਤੋਂ ਲੈ ਕੇ ਹੁਣ ਤਕ ਧਿਆਨ ਮਾਰ ਕੇ ਵੇਖਿਆ ਹੈ ਕਿਸੇ ਜੀਵ ਪਾਸੋਂ ਪ੍ਰਭੂ ਦੀ ਬਜ਼ੁਰਗੀ ਦਾ ਮੁੱਲ ਨਹੀਂ ਪੈ ਸਕਿਆ।
All have grown weary of wandering throughout the four ages, but none know the Lord's worth.
जुग चारे सभ भवि थकी किनि कीमति होई ॥
ਸਤਿਗੁਰਿ​ਏਕੁ​ਵਿਖਾਲਿਆ​ਮਨਿ​ਤਨਿ​ਸੁਖੁ​ਹੋਈ​॥​
ਜਿਸ ਮਨੁੱਖ ਨੂੰ ਗੁਰੂ ਨੇ ਉਹ ਇੱਕ ਪ੍ਰਭੂ ਵਿਖਾ ਦਿੱਤਾ ਹੈ ਉਸ ਦੇ ਮਨ ਵਿਚ ਉਸ ਦੇ ਤਨ ਵਿਚ ਸੁਖ ਹੁੰਦਾ ਹੈ।
The True Guru has shown me the One Lord, and my mind and body are at peace.
सतिगुरि एकु विखालिआ मनि तनि सुखु होई ॥
ਗੁਰਮੁਖਿ​ਸਦਾ​ਸਲਾਹੀਐ​ਕਰਤਾ​ਕਰੇ​ਸੁ​ਹੋਈ​॥੭॥​
ਜੋ ਕਰਤਾਰ ਸਭ ਕੁਝ ਕਰਨ ਦੇ ਆਪ ਸਮਰੱਥ ਹੈ ਉਸ ਦੀ ਗੁਰੂ ਦੀ ਰਾਹੀਂ ਹੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ ॥੭॥
The Gurmukh praises the Lord forever; that alone happens, which the Creator Lord does. ||7||
गुरमुखि सदा सलाहीऐ करता करे सु होई ॥७॥
ਸਲੋਕ​ਮਹਲਾ​੨​॥​
Shalok, Second Mahalaa:
सलोक महला २ ॥
ਜਿਨਾ​ਭਉ​ਤਿਨੑ​ਨਾਹਿ​ਭਉ​ਮੁਚੁ​ਭਉ​ਨਿਭਵਿਆਹ​॥​
ਜਿਨ੍ਹਾਂ ਮਨੁੱਖਾਂ ਨੂੰ (ਰੱਬ ਦਾ) ਡਰ ਹੈ ਉਹਨਾਂ ਨੂੰ (ਦੁਨੀਆ ਵਾਲਾ ਕੋਈ) ਡਰ ਨਹੀਂ (ਮਾਰਦਾ), (ਰੱਬ ਵਲੋਂ) ਨਿਡਰਾਂ ਨੂੰ (ਦੁਨੀਆ ਦਾ) ਬਹੁਤ ਡਰ ਵਿਆਪਦਾ ਹੈ।
Those who have the Fear of God, have no other fears; those who do not have the Fear of God, are very afraid.
जिना भउ तिन नाहि भउ मुचु भउ निभविआह ॥
ਨਾਨਕ​ਏਹੁ​ਪਟੰਤਰਾ​ਤਿਤੁ​ਦੀਬਾਣਿ​ਗਇਆਹ​॥੧॥​
ਹੇ ਨਾਨਕ! ਇਹ ਨਿਰਣਾ ਤਦੋਂ ਹੁੰਦਾ ਹੈ ਜਦੋਂ ਮਨੁੱਖ ਉਸ (ਰੱਬੀ) ਹਜ਼ੂਰੀ ਵਿਚ ਅੱਪੜੇ (ਭਾਵ, ਜਦੋਂ ਪ੍ਰਭੂ ਦੇ ਚਰਨਾਂ ਵਿਚ ਜੁੜੇ) ॥੧॥
O Nanak, this mystery is revealed at the Court of the Lord. ||1||
नानक एहु पटंतरा तितु दीबाणि गइआह ॥१॥
ਮਃ​੨​॥​
Second Mahalaa:
मः २ ॥
ਤੁਰਦੇ​ਕਉ​ਤੁਰਦਾ​ਮਿਲੈ​ਉਡਤੇ​ਕਉ​ਉਡਤਾ​॥​
(ਕੀੜੀ ਤੋਂ ਲੈ ਕੇ ਹਾਥੀ ਤੇ ਮਨੁੱਖ ਤਕ) ਤੁਰਨ ਵਾਲੇ ਨਾਲ ਤੁਰਨ ਵਾਲਾ ਸਾਥ ਕਰਦਾ ਹੈ ਤੇ ਉੱਡਣ ਵਾਲੇ (ਭਾਵ, ਪੰਛੀ) ਨਾਲ ਉੱਡਣ ਵਾਲਾ।
That which flows, mingles with that which flows; that which blows, mingles with that which blows.
तुरदे कउ तुरदा मिलै उडते कउ उडता ॥
ਜੀਵਤੇ​ਕਉ​ਜੀਵਤਾ​ਮਿਲੈ​ਮੂਏ​ਕਉ​ਮੂਆ​॥​
ਜ਼ਿੰਦਾ-ਦਿਲ ਨੂੰ ਜ਼ਿੰਦਾ-ਦਿਲ ਮਨੁੱਖ ਆ ਮਿਲਦਾ ਹੈ ਤੇ ਮੁਰਦਾ-ਦਿਲ ਨੂੰ ਮੁਰਦਾ-ਦਿਲ, (ਭਾਵ, ਹਰੇਕ ਜੀਵ ਆਪੋ ਆਪਣੇ ਸੁਭਾਵ ਵਾਲੇ ਨਾਲ ਹੀ ਸੰਗ ਕਰਨਾ ਪਸੰਦ ਕਰਦਾ ਹੈ)।
The living mingle with the living, and the dead mingle with the dead.
जीवते कउ जीवता मिलै मूए कउ मूआ ॥
ਨਾਨਕ​ਸੋ​ਸਾਲਾਹੀਐ​ਜਿਨਿ​ਕਾਰਣੁ​ਕੀਆ​॥੨॥​
ਹੇ ਨਾਨਕ! (ਜੀਵ ਭੀ ਰੱਬੀ ਅਸਲੇ ਵਾਲਾ ਹੈ, ਸੋ, ਇਸ ਨੂੰ) ਚਾਹੀਦਾ ਹੈ ਕਿ ਜਿਸ ਪ੍ਰਭੂ ਨੇ ਇਹ ਜਗਤ ਰਚਿਆ ਹੈ ਉਸ ਦੀ ਸਿਫ਼ਤਿ-ਸਾਲਾਹ ਕਰੇ (ਭਾਵ, ਉਸ ਨਾਲ ਮਨ ਜੋੜੇ) ॥੨॥
O Nanak, praise the One who created the creation. ||2||
नानक सो सालाहीऐ जिनि कारणु कीआ ॥२॥
ਪਉੜੀ​॥​
Pauree:
पउड़ी ॥
ਸਚੁ​ਧਿਆਇਨਿ​ਸੇ​ਸਚੇ​ਗੁਰ​ਸਬਦਿ​ਵੀਚਾਰੀ​॥​
ਗੁਰੂ ਦੇ ਸਬਦ ਦੀ ਰਾਹੀਂ ਉੱਚੀ ਵਿਚਾਰ ਵਾਲੇ ਹੋ ਕੇ ਜੋ ਮਨੁੱਖ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ ਉਹ ਭੀ ਉਸ ਦਾ ਰੂਪ ਹੋ ਜਾਂਦੇ ਹਨ।
Those who meditate on the True Lord are true; they contemplate the Word of the Guru's Shabad.
सचु धिआइनि से सचे गुर सबदि वीचारी ॥
ਹਉਮੈ​ਮਾਰਿ​ਮਨੁ​ਨਿਰਮਲਾ​ਹਰਿ​ਨਾਮੁ​ਉਰਿ​ਧਾਰੀ​॥​
ਪ੍ਰਭੂ ਦਾ ਨਾਮ ਹਿਰਦੇ ਵਿਚ ਰੱਖ ਕੇ ਤੇ ਹਉਮੈ ਮਾਰ ਕੇ ਉਹਨਾਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ।
They subdue their ego, purify their minds, and enshrine the Lord's Name within their hearts.
हउमै मारि मनु निरमला हरि नामु उरि धारी ॥
ਕੋਠੇ​ਮੰਡਪ​ਮਾੜੀਆ​ਲਗਿ​ਪਏ​ਗਾਵਾਰੀ​॥​
ਪਰ ਮੂਰਖ ਮਨੁੱਖ ਘਰਾਂ ਮਹਲ ਮਾੜੀਆਂ (ਦੇ ਮੋਹ) ਵਿਚ ਲੱਗ ਪੈਂਦੇ ਹਨ।
The fools are attached to their homes, mansions and balconies.
कोठे मंडप माड़ीआ लगि पए गावारी ॥
ਜਿਨਿੑ​ਕੀਏ​ਤਿਸਹਿ​ਨ​ਜਾਣਨੀ​ਮਨਮੁਖਿ​ਗੁਬਾਰੀ​॥​
ਮਨਮੁਖ (ਮੋਹ ਦੇ) ਘੁੱਪ ਹਨੇਰੇ ਵਿਚ ਫਸ ਕੇ ਉਸ ਨੂੰ ਪਛਾਣਦੇ ਹੀ ਨਹੀਂ ਜਿਸ ਨੇ ਪੈਦਾ ਕੀਤਾ ਹੈ।
The self-willed manmukhs are caught in darkness; they do not know the One who created them.
जिनि कीए तिसहि न जाणनी मनमुखि गुबारी ॥
ਜਿਸੁ​ਬੁਝਾਇਹਿ​ਸੋ​ਬੁਝਸੀ​ਸਚਿਆ​ਕਿਆ​ਜੰਤ​ਵਿਚਾਰੀ​॥੮॥​
ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਜੀਵ ਵਿਚਾਰੇ ਕੀਹ ਹਨ? ਤੂੰ ਜਿਸ ਨੂੰ ਸਮਝ ਬਖ਼ਸ਼ਦਾ ਹੈਂ ਉਹੀ ਸਮਝਦਾ ਹੈ ॥੮॥
He alone understands, whom the True Lord causes to understand; what can the helpless creatures do? ||8||
जिसु बुझाइहि सो बुझसी सचिआ किआ जंत विचारी ॥८॥
ਸਲੋਕ​ਮਃ​੩​॥​
Shalok, Third Mahalaa:
सलोक मः ३ ॥
ਕਾਮਣਿ​ਤਉ​ਸੀਗਾਰੁ​ਕਰਿ​ਜਾ​ਪਹਿਲਾਂ​ਕੰਤੁ​ਮਨਾਇ​॥​
ਹੇ ਇਸਤ੍ਰੀ! ਤਦੋਂ ਸਿੰਗਾਰ ਬਣਾ ਜਦੋਂ ਪਹਿਲਾਂ ਖਸਮ ਨੂੰ ਪ੍ਰਸੰਨ ਕਰ ਲਏਂ,
O bride, decorate yourself, after you surrender and accept your Husband Lord.
कामणि तउ सीगारु करि जा पहिलां कंतु मनाइ ॥
ਮਤੁ​ਸੇਜੈ​ਕੰਤੁ​ਨ​ਆਵਈ​ਏਵੈ​ਬਿਰਥਾ​ਜਾਇ​॥​
(ਨਹੀਂ ਤਾਂ) ਮਤਾਂ ਖਸਮ ਸੇਜ ਤੇ ਆਵੇ ਹੀ ਨਾਹ ਤੇ ਸਿੰਗਾਰ ਐਵੇਂ ਵਿਅਰਥ ਹੀ ਚਲਾ ਜਾਏ।
Otherwise, your Husband Lord will not come to your bed, and your ornaments will be useless.
मतु सेजै कंतु न आवई एवै बिरथा जाइ ॥
ਕਾਮਣਿ​ਪਿਰ​ਮਨੁ​ਮਾਨਿਆ​ਤਉ​ਬਣਿਆ​ਸੀਗਾਰੁ​॥​
ਹੇ ਇਸਤ੍ਰੀ! ਜੇ ਖਸਮ ਦਾ ਮਨ ਮੰਨ ਜਾਏ ਤਾਂ ਹੀ ਸਿੰਗਾਰ ਬਣਿਆ ਸਮਝ।
O bride, your decorations will adorn you, only when your Husband Lord's Mind is pleased.
कामणि पिर मनु मानिआ तउ बणिआ सीगारु ॥
ਕੀਆ​ਤਉ​ਪਰਵਾਣੁ​ਹੈ​ਜਾ​ਸਹੁ​ਧਰੇ​ਪਿਆਰੁ​॥​
ਇਸਤ੍ਰੀ ਦਾ ਸਿੰਗਾਰ ਕੀਤਾ ਹੋਇਆ ਤਾਂ ਹੀ ਕਬੂਲ ਹੈ ਜੇ ਖਸਮ ਉਸ ਨੂੰ ਪਿਆਰ ਕਰੇ।
Your ornaments will be acceptable and approved, only when your Husband Lord loves you.
कीआ तउ परवाणु है जा सहु धरे पिआरु ॥
ਭਉ​ਸੀਗਾਰੁ​ਤਬੋਲ​ਰਸੁ​ਭੋਜਨੁ​ਭਾਉ​ਕਰੇਇ​॥​
ਜੇ ਜੀਵ-ਇਸਤ੍ਰੀ ਪ੍ਰਭੂ ਦੇ ਡਰ (ਵਿਚ ਰਹਿਣ) ਨੂੰ ਸਿੰਗਾਰ ਤੇ ਪਾਨ ਦਾ ਰਸ ਬਣਾਂਦੀ ਹੈ, ਪ੍ਰਭੂ ਦੇ ਪਿਆਰ ਨੂੰ ਭੋਜਨ (ਭਾਵ, ਜ਼ਿੰਦਗੀ ਦਾ ਆਧਾਰ) ਬਣਾਂਦੀ ਹੈ,
So make the Fear of God your ornaments, joy your betel nuts to chew, and love your food.
भउ सीगारु तबोल रसु भोजनु भाउ करेइ ॥
ਤਨੁ​ਮਨੁ​ਸਉਪੇ​ਕੰਤ​ਕਉ​ਤਉ​ਨਾਨਕ​ਭੋਗੁ​ਕਰੇਇ​॥੧॥​
ਤੇ ਆਪਣਾ ਤਨ ਮਨ ਖਸਮ-ਪ੍ਰਭੂ ਦੇ ਹਵਾਲੇ ਕਰ ਦੇਂਦੀ ਹੈ (ਭਾਵ, ਪੂਰਨ ਤੌਰ ਤੇ ਪ੍ਰਭੂ ਦੀ ਰਜ਼ਾ ਵਿਚ ਤੁਰਦੀ ਹੈ) ਤਾਂ ਹੇ ਨਾਨਕ! ਉਸ ਨੂੰ ਖਸਮ-ਪ੍ਰਭੂ ਮਿਲਦਾ ਹੈ ॥੧॥
Surrender your body and mind to your Husband Lord, and then, O Nanak, He will enjoy you. ||1||
तनु मनु सउपे कंत कउ तउ नानक भोगु करेइ ॥१॥
ਮਃ​੩​॥​
Third Mahalaa:
मः ३ ॥
ਕਾਜਲ​ਫੂਲ​ਤੰਬੋਲ​ਰਸੁ​ਲੇ​ਧਨ​ਕੀਆ​ਸੀਗਾਰੁ​॥​
ਇਸਤ੍ਰੀ ਨੇ ਸੁਰਮਾ, ਫੁੱਲ ਤੇ ਪਾਨਾਂ ਦਾ ਰਸ ਲੈ ਕੇ ਸਿੰਗਾਰ ਕੀਤਾ,
The wife takes flowers, and fragrance of betel, and decorates herself.
काजल फूल तंबोल रसु ले धन कीआ सीगारु ॥
ਸੇਜੈ​ਕੰਤੁ​ਨ​ਆਇਓ​ਏਵੈ​ਭਇਆ​ਵਿਕਾਰੁ​॥੨॥​
(ਪਰ ਜੇ) ਖਸਮ ਸੇਜ ਤੇ ਨਾਹ ਆਇਆ ਤਾਂ ਇਹ ਸਿੰਗਾਰ ਸਗੋਂ ਵਿਕਾਰ ਬਣ ਗਿਆ (ਕਿਉਂਕਿ ਵਿਛੋੜੇ ਦੇ ਕਾਰਣ ਇਹ ਦੁਖਦਾਈ ਹੋ ਗਿਆ) ॥੨॥
But her Husband Lord does not come to her bed, and so these efforts are useless. ||2||
सेजै कंतु न आइओ एवै भइआ विकारु ॥२॥
ਮਃ​੩​॥​
Third Mahalaa:
मः ३ ॥
ਧਨ​ਪਿਰੁ​ਏਹਿ​ਨ​ਆਖੀਅਨਿ​ਬਹਨਿ​ਇਕਠੇ​ਹੋਇ​॥​
ਜੋ (ਸਿਰਫ਼ ਸਰੀਰਕ ਤੌਰ ਤੇ) ਰਲ ਕੇ ਬਹਿਣ ਉਹਨਾਂ ਨੂੰ ਅਸਲ ਇਸਤ੍ਰੀ ਖਸਮ ਨਹੀਂ ਆਖੀਦਾ;
They are not said to be husband and wife, who merely sit together.
धन पिरु एहि न आखीअनि बहनि इकठे होइ ॥
ਏਕ​ਜੋਤਿ​ਦੁਇ​ਮੂਰਤੀ​ਧਨ​ਪਿਰੁ​ਕਹੀਐ​ਸੋਇ​॥੩॥​
ਜਿਨ੍ਹਾਂ ਦੇ ਦੋਹਾਂ ਜਿਸਮਾਂ ਵਿਚ ਇੱਕੋ ਆਤਮਾ ਹੋ ਜਾਏ ਉਹ ਹੈ ਇਸਤ੍ਰੀ ਤੇ ਉਹ ਹੈ ਪਤੀ ॥੩॥
They alone are called husband and wife, who have one light in two bodies. ||3||
एक जोति दुइ मूरती धन पिरु कहीऐ सोइ ॥३॥
ਪਉੜੀ​॥​
Pauree:
पउड़ी ॥
ਭੈ​ਬਿਨੁ​ਭਗਤਿ​ਨ​ਹੋਵਈ​ਨਾਮਿ​ਨ​ਲਗੈ​ਪਿਆਰੁ​॥​
ਪ੍ਰਭੂ ਦੇ ਡਰ (ਵਿਚ ਰਹਿਣ) ਤੋਂ ਬਿਨਾ ਉਸ ਦੀ ਭਗਤੀ ਨਹੀਂ ਹੋ ਸਕਦੀ ਤੇ ਉਸ ਦੇ ਨਾਮ ਵਿਚ ਪਿਆਰ ਨਹੀਂ ਬਣ ਸਕਦਾ (ਭਾਵ, ਉਸ ਦਾ ਨਾਮ ਪਿਆਰਾ ਨਹੀਂ ਲੱਗ ਸਕਦਾ)।
Without the Fear of God, there is no devotional worship, and no love for the Naam, the Name of the Lord.
भै बिनु भगति न होवई नामि न लगै पिआरु ॥
ਸਤਿਗੁਰਿ​ਮਿਲਿਐ​ਭਉ​ਊਪਜੈ​ਭੈ​ਭਾਇ​ਰੰਗੁ​ਸਵਾਰਿ​॥​
ਇਹ ਡਰ ਤਾਂ ਹੀ ਪੈਦਾ ਹੁੰਦਾ ਹੈ ਜੇ ਗੁਰੂ ਮਿਲੇ, (ਇਸ ਤਰ੍ਹਾਂ) ਡਰ ਦੀ ਰਾਹੀਂ ਤੇ ਪਿਆਰ ਦੀ ਰਾਹੀਂ (ਭਗਤੀ ਦਾ) ਰੰਗ ਸੋਹਣਾ ਚੜ੍ਹਦਾ ਹੈ।
Meeting with the True Guru, the Fear of God wells up, and one is embellished with the Fear and the Love of God.
सतिगुरि मिलिऐ भउ ऊपजै भै भाइ रंगु सवारि ॥
ਤਨੁ​ਮਨੁ​ਰਤਾ​ਰੰਗ​ਸਿਉ​ਹਉਮੈ​ਤ੍ਰਿਸਨਾ​ਮਾਰਿ​॥​
(ਪ੍ਰਭੂ ਦੇ ਡਰ ਤੇ ਪਿਆਰ ਦੀ ਸਹੈਤਾ ਨਾਲ) ਹਉਮੈ ਤੇ ਤ੍ਰਿਸ਼ਨਾ ਨੂੰ ਮਾਰ ਕੇ ਮਨੁੱਖ ਦਾ ਮਨ ਤੇ ਸਰੀਰ (ਪ੍ਰਭੂ ਦੀ ਭਗਤੀ ਦੇ) ਰੰਗ ਨਾਲ ਰੰਗੇ ਜਾਂਦੇ ਹਨ।
When the body and mind are imbued with the Lord's Love, egotism and desire are conquered and subdued.
तनु मनु रता रंग सिउ हउमै त्रिसना मारि ॥
ਮਨੁ​ਤਨੁ​ਨਿਰਮਲੁ​ਅਤਿ​ਸੋਹਣਾ​ਭੇਟਿਆ​ਕ੍ਰਿਸਨ​ਮੁਰਾਰਿ​॥​
ਪ੍ਰਭੂ ਨੂੰ ਮਿਲਿਆਂ ਮਨ ਤੇ ਸਰੀਰ ਪਵਿਤ੍ਰ ਤੇ ਸੁੰਦਰ ਹੋ ਜਾਂਦੇ ਹਨ।
The mind and body become immaculately pure and very beautiful, when one meets the Lord, the Destroyer of ego.
मनु तनु निरमलु अति सोहणा भेटिआ क्रिसन मुरारि ॥
ਭਉ​ਭਾਉ​ਸਭੁ​ਤਿਸ​ਦਾ​ਸੋ​ਸਚੁ​ਵਰਤੈ​ਸੰਸਾਰਿ​॥੯॥​
ਇਹ ਡਰ ਤੇ ਪ੍ਰੇਮ ਸਭ ਕੁਝ ਜਿਸ ਪ੍ਰਭੂ ਦਾ (ਬਖ਼ਸ਼ਿਆ ਮਿਲਦਾ) ਹੈ ਉਹ ਆਪ ਜਗਤ ਵਿਚ (ਹਰ ਥਾਂ) ਮੌਜੂਦ ਹੈ ॥੯॥
Fear and love all belong to Him; He is the True Lord, permeating and pervading the Universe. ||9||
भउ भाउ सभु तिस दा सो सचु वरतै संसारि ॥९॥
ਸਲੋਕ​ਮਃ​੧​॥​
Shalok, First Mahalaa:
सलोक मः १ ॥
ਵਾਹੁ​ਖਸਮ​ਤੂ​ਵਾਹੁ​ਜਿਨਿ​ਰਚਿ​ਰਚਨਾ​ਹਮ​ਕੀਏ​॥​
ਹੇ ਖਸਮ! ਤੂੰ ਧੰਨ ਹੈਂ! ਤੂੰ ਧੰਨ ਹੈਂ! ਜਿਸ ਜਗਤ-ਰਚਨਾ ਰਚ ਕੇ ਅਸਾਨੂੰ (ਜੀਵਾਂ ਨੂੰ) ਪੈਦਾ ਕੀਤਾ।
Waaho! Waaho! You are wonderful and great, O Lord and Master; You created the creation, and made us.
वाहु खसम तू वाहु जिनि रचि रचना हम कीए ॥
ਸਾਗਰ​ਲਹਰਿ​ਸਮੁੰਦ​ਸਰ​ਵੇਲਿ​ਵਰਸ​ਵਰਾਹੁ​॥​
ਸਮੁੰਦਰ, ਸਮੁੰਦਰ ਦੀਆਂ ਲਹਿਰਾਂ, ਤਲਾਬ, ਹਰੀਆਂ ਵੇਲਾਂ, ਵਰਖਾ ਕਰਨ ਵਾਲੇ ਬੱਦਲ- (ਇਹ ਸਾਰੀ ਰਚਨਾ ਕਰਨ ਵਾਲਾ ਤੂੰ ਹੀ ਹੈਂ)।
You made the waters, waves, oceans, pools, plants, clouds and mountains.
सागर लहरि समुंद सर वेलि वरस वराहु ॥
ਆਪਿ​ਖੜੋਵਹਿ​ਆਪਿ​ਕਰਿ​ਆਪੀਣੈ​ਆਪਾਹੁ​॥​
ਤੂੰ ਆਪ ਹੀ ਸਭ ਨੂੰ ਪੈਦਾ ਕਰਕੇ ਸਭ ਵਿਚ ਆਪ ਵਿਆਪਕ ਹੈਂ ਤੇ (ਨਿਰਲੇਪ ਭੀ ਹੈਂ)।
You Yourself stand in the midst of what You Yourself created.
आपि खड़ोवहि आपि करि आपीणै आपाहु ॥
ਗੁਰਮੁਖਿ​ਸੇਵਾ​ਥਾਇ​ਪਵੈ​ਉਨਮਨਿ​ਤਤੁ​ਕਮਾਹੁ​॥​
ਉਤਸ਼ਾਹ ਨਾਲ ਤੇਰੇ ਨਾਮ ਦੀ ਕਮਾਈ ਕਰ ਕੇ ਗੁਰਮੁਖਾਂ ਦੀ ਮਿਹਨਤ (ਤੇਰੇ ਦਰ ਤੇ) ਕਬੂਲ ਪੈਂਦੀ ਹੈ।
The selfless service of the Gurmukhs is approved; in celestial peace, they live the essence of reality.
गुरमुखि सेवा थाइ पवै उनमनि ततु कमाहु ॥
ਮਸਕਤਿ​ਲਹਹੁ​ਮਜੂਰੀਆ​ਮੰਗਿ​ਮੰਗਿ​ਖਸਮ​ਦਰਾਹੁ​॥​
ਉਹ ਬੰਦਗੀ ਦੀ ਘਾਲ ਘਾਲ ਕੇ, ਹੇ ਖਸਮ! ਤੇਰੇ ਦਰ ਤੋਂ ਮੰਗ ਮੰਗ ਕੇ ਮਜੂਰੀ ਲੈਂਦੇ ਹਨ।
They receive the wages of their labor, begging at the Door of their Lord and Master.
मसकति लहहु मजूरीआ मंगि मंगि खसम दराहु ॥
ਨਾਨਕ​ਪੁਰ​ਦਰ​ਵੇਪਰਵਾਹ​ਤਉ​ਦਰਿ​ਊਣਾ​ਨਾਹਿ​ਕੋ​ਸਚਾ​ਵੇਪਰਵਾਹੁ​॥੧॥​
ਹੇ ਨਾਨਕ! (ਆਖ-) ਹੇ ਵੇਪਰਵਾਹ ਪ੍ਰਭੂ! ਤੇਰੇ ਦਰ (ਬਰਕਤਾਂ ਨਾਲ) ਭਰੇ ਹੋਏ ਹਨ, ਕੋਈ ਜੀਵ ਤੇਰੇ ਦਰ ਤੇ (ਆ ਕੇ) ਖ਼ਾਲੀ ਨਹੀਂ ਗਿਆ, ਤੂੰ ਸਦਾ ਕਾਇਮ ਰਹਿਣ ਵਾਲਾ ਤੇ ਬੇ-ਮੁਥਾਜ ਹੈਂ ॥੧॥
O Nanak, the Court of the Lord is overflowing and carefree; O my True Carefree Lord, no one returns empty-handed from Your Court. ||1||
नानक पुर दर वेपरवाह तउ दरि ऊणा नाहि को सचा वेपरवाहु ॥१॥
ਮਹਲਾ​੧​॥​
First Mahalaa:
महला १ ॥
ਉਜਲ​ਮੋਤੀ​ਸੋਹਣੇ​ਰਤਨਾ​ਨਾਲਿ​ਜੁੜੰਨਿ​॥​
ਜੋ ਸਰੀਰ ਸੋਹਣੇ ਚਿੱਟੇ ਦੰਦਾਂ ਨਾਲ ਤੇ ਸੋਹਣੇ ਨੈਣਾਂ ਨਾਲ ਸੋਭ ਰਹੇ ਹਨ,
The teeth are like brilliant, beautiful pearls, and the eyes are like sparkling jewels.
उजल मोती सोहणे रतना नालि जुड़ंनि ॥
ਤਿਨ​ਜਰੁ​ਵੈਰੀ​ਨਾਨਕਾ​ਜਿ​ਬੁਢੇ​ਥੀਇ​ਮਰੰਨਿ​॥੨॥​
ਹੇ ਨਾਨਕ! ਬੁਢੇਪਾ ਇਹਨਾਂ ਦਾ ਵੈਰੀ ਹੈ, ਕਿਉਂਕਿ ਬੁੱਢੇ ਹੋ ਕੇ ਇਹ ਨਾਸ ਹੋ ਜਾਂਦੇ ਹਨ ॥੨॥
Old age is their enemy, O Nanak; when they grow old, they waste away. ||2||
तिन जरु वैरी नानका जि बुढे थीइ मरंनि ॥२॥