GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 786
Display Settings
Translations
ਪਉੜੀ​॥​
Pauree:
पउड़ी ॥
ਹੁਕਮੀ​ਸ੍ਰਿਸਟਿ​ਸਾਜੀਅਨੁ​ਬਹੁ​ਭਿਤਿ​ਸੰਸਾਰਾ​॥​
ਉਸ ਪ੍ਰਭੂ ਨੇ ਇਹ ਸ੍ਰਿਸ਼ਟੀ ਇਹ ਸੰਸਾਰ ਆਪਣੇ ਹੁਕਮ ਅਨੁਸਾਰ ਕਈ ਕਿਸਮਾਂ ਦਾ ਬਣਾਇਆ ਹੈ।
By His Command, He created the creation, the world with its many species of beings.
हुकमी स्रिसटि साजीअनु बहु भिति संसारा ॥
ਤੇਰਾ​ਹੁਕਮੁ​ਨ​ਜਾਪੀ​ਕੇਤੜਾ​ਸਚੇ​ਅਲਖ​ਅਪਾਰਾ​॥​
ਹੇ ਸੱਚੇ! ਹੇ ਅਲੱਖ! ਤੇ ਹੇ ਬੇਅੰਤ ਪ੍ਰਭੂ! ਇਹ ਸਮਝ ਨਹੀਂ ਪੈਂਦੀ ਕਿ ਤੇਰਾ ਹੁਕਮ ਕੇਡਾ ਕੁ (ਬਲਵਾਨ) ਹੈ।
I do not know how great Your Command is, O Unseen and Infinite True Lord.
तेरा हुकमु न जापी केतड़ा सचे अलख अपारा ॥
ਇਕਨਾ​ਨੋ​ਤੂ​ਮੇਲਿ​ਲੈਹਿ​ਗੁਰ​ਸਬਦਿ​ਬੀਚਾਰਾ​॥​
ਕਈ ਜੀਵਾਂ ਨੂੰ ਤੂੰ ਗੁਰ-ਸ਼ਬਦ ਵਿਚ ਜੋੜ ਕੇ ਆਪਣੇ ਨਾਲ ਮਿਲਾ ਲੈਂਦਾ ਹੈਂ,
You join some with Yourself; they reflect on the Word of the Guru's Shabad.
इकना नो तू मेलि लैहि गुर सबदि बीचारा ॥
ਸਚਿ​ਰਤੇ​ਸੇ​ਨਿਰਮਲੇ​ਹਉਮੈ​ਤਜਿ​ਵਿਕਾਰਾ​॥​
ਉਹ ਹਉਮੈ-ਰੂਪ ਵਿਕਾਰ ਤਿਆਗ ਕੇ ਤੇਰੇ ਨਾਮ ਵਿਚ ਰੰਗੇ ਜਾਂਦੇ ਹਨ ਤੇ ਪਵਿਤ੍ਰ ਹੋ ਜਾਂਦੇ ਹਨ।
Those who are imbued with the True Lord are immaculate and pure; they conquer egotism and corruption.
सचि रते से निरमले हउमै तजि विकारा ॥
ਜਿਸੁ​ਤੂ​ਮੇਲਹਿ​ਸੋ​ਤੁਧੁ​ਮਿਲੈ​ਸੋਈ​ਸਚਿਆਰਾ​॥੨॥​
ਹੇ ਪ੍ਰਭੂ! ਜਿਸ ਨੂੰ ਤੂੰ ਮਿਲਾਂਦਾ ਹੈਂ ਉਹ ਤੈਨੂੰ ਮਿਲਦਾ ਹੈ ਤੇ ਉਹੀ ਸੱਚ ਦਾ ਵਪਾਰੀ ਹੈ ॥੨॥
He alone is united with You, whom You unite with Yourself; he alone is true. ||2||
जिसु तू मेलहि सो तुधु मिलै सोई सचिआरा ॥२॥
ਸਲੋਕੁ​ਮਃ​੩​॥​
Shalok, Third Mahalaa:
सलोकु मः ३ ॥
ਸੂਹਵੀਏ​ਸੂਹਾ​ਸਭੁ​ਸੰਸਾਰੁ​ਹੈ​ਜਿਨ​ਦੁਰਮਤਿ​ਦੂਜਾ​ਭਾਉ​॥​
ਹੇ ਕਸੁੰਭੇ-ਰੰਗ ਨਾਲ ਪਿਆਰ ਕਰਨ ਵਾਲੀਏ! ਜਿਨ੍ਹਾਂ ਦੇ ਅੰਦਰ ਮਾਇਆ ਦਾ ਮੋਹ ਹੈ ਤੇ ਭੈੜੀ ਮਤਿ ਹੈ ਉਹਨਾਂ ਨੂੰ ਸੰਸਾਰ ਚੁਹਚੁਹਾ ਜਾਪਦਾ ਹੈ (ਭਾਵ ਉਹਨਾਂ ਨੂੰ ਦੁਨੀਆ ਦਾ ਮੋਹ ਖਿੱਚ ਪਾਂਦਾ ਹੈ);
O red-robed woman, the whole world is red, engrossed in evil-mindedness and the love of duality.
सूहवीए सूहा सभु संसारु है जिन दुरमति दूजा भाउ ॥
ਖਿਨ​ਮਹਿ​ਝੂਠੁ​ਸਭੁ​ਬਿਨਸਿ​ਜਾਇ​ਜਿਉ​ਟਿਕੈ​ਨ​ਬਿਰਖ​ਕੀ​ਛਾਉ​॥​
ਪਰ ਇਹ ਕਸੁੰਭਾ-ਰੰਗ ਝੂਠਾ ਹੈ ਪਲ ਵਿਚ ਨਾਸ ਹੋ ਜਾਂਦਾ ਹੈ ਜਿਵੇਂ ਰੁੱਖ ਦੀ ਛਾਂ ਨਹੀਂ ਟਿਕਦੀ।
In an instant, this falsehood totally vanishes; like the shade of a tree, it is gone.
खिन महि झूठु सभु बिनसि जाइ जिउ टिकै न बिरख की छाउ ॥
ਗੁਰਮੁਖਿ​ਲਾਲੋ​ਲਾਲੁ​ਹੈ​ਜਿਉ​ਰੰਗਿ​ਮਜੀਠ​ਸਚੜਾਉ​॥​
ਜੋ ਜੀਵ-ਇਸਤ੍ਰੀ ਗੁਰੂ ਦੇ ਸਨਮੁਖ ਹੁੰਦੀ ਹੈ ਉਸਨੂੰ ਨਿਰੋਲ ਪੱਕਾ ਲਾਲ (ਨਾਮ) ਰੰਗ ਚੜ੍ਹਦਾ ਹੈ ਜਿਵੇਂ ਉਹ ਮਜੀਠ ਦੇ ਰੰਗ ਵਿਚ (ਰੰਗੀ ਹੁੰਦੀ) ਹੈ।
The Gurmukh is the deepest crimson of crimson, dyed in the permanent color of the Lord's Love.
गुरमुखि लालो लालु है जिउ रंगि मजीठ सचड़ाउ ॥
ਉਲਟੀ​ਸਕਤਿ​ਸਿਵੈ​ਘਰਿ​ਆਈ​ਮਨਿ​ਵਸਿਆ​ਹਰਿ​ਅੰਮ੍ਰਿਤ​ਨਾਉ​॥​
ਉਹ ਮਾਇਆ ਵਲੋਂ ਪਰਤ ਕੇ ਪਰਮਾਤਮਾ ਦੇ ਸਰੂਪ ਵਿਚ ਟਿਕਦੀ ਹੈ, ਉਸ ਦੇ ਮਨ ਵਿਚ ਪਰਮਾਤਮਾ ਦਾ ਅੰਮ੍ਰਿਤ ਨਾਮ ਵੱਸਦਾ ਹੈ।
She turns away from Maya, and enters the celestial home of the Lord; the Ambrosial Name of the Lord dwells within her mind.
उलटी सकति सिवै घरि आई मनि वसिआ हरि अंम्रित नाउ ॥
ਨਾਨਕ​ਬਲਿਹਾਰੀ​ਗੁਰ​ਆਪਣੇ​ਜਿਤੁ​ਮਿਲਿਐ​ਹਰਿ​ਗੁਣ​ਗਾਉ​॥੧॥​
ਹੇ ਨਾਨਕ! ਆਪਣੇ ਗੁਰੂ ਤੋਂ ਸਦਕੇ ਹੋਵੀਏ ਜਿਸ ਨੂੰ ਮਿਲਿਆਂ ਪਰਮਾਤਮਾ ਦੇ ਗੁਣ ਗਾਵੀਦੇ ਹਨ ॥੧॥
O Nanak, I am a sacrifice to my Guru; meeting Him, I sing the Glorious Praises of the Lord. ||1||
नानक बलिहारी गुर आपणे जितु मिलिऐ हरि गुण गाउ ॥१॥
ਮਃ​੩​॥​
Third Mahalaa:
मः ३ ॥
ਸੂਹਾ​ਰੰਗੁ​ਵਿਕਾਰੁ​ਹੈ​ਕੰਤੁ​ਨ​ਪਾਇਆ​ਜਾਇ​॥​
(ਜਿਵੇਂ) ਚੁਹਚੁਹਾ ਰੰਗ (ਇਸਤ੍ਰੀ ਦੇ ਮਨ ਨੂੰ ਖਿੱਚ ਪਾਂਦਾ ਹੈ, ਤਿਵੇਂ) ਵਿਕਾਰ (ਜੀਵ-ਇਸਤ੍ਰੀ ਨੂੰ) ਖਿੱਚਦਾ ਹੈ (ਇਸ ਖਿੱਚ ਵਿਚ ਫਸਿਆਂ) ਖਸਮ-ਪ੍ਰਭੂ ਨਹੀਂ ਮਿਲ ਸਕਦਾ,
The red color is vain and useless; it cannot help you obtain your Husband Lord.
सूहा रंगु विकारु है कंतु न पाइआ जाइ ॥
ਇਸੁ​ਲਹਦੇ​ਬਿਲਮ​ਨ​ਹੋਵਈ​ਰੰਡ​ਬੈਠੀ​ਦੂਜੈ​ਭਾਇ​॥​
(ਵਿਕਾਰ ਦੇ) ਇਸ (ਚੁਹਚੁਹੇ ਰੰਗ) ਦੇ ਉਤਰਦਿਆਂ ਢਿੱਲ ਭੀ ਨਹੀਂ ਲੱਗਦੀ (ਸੋ) ਮਾਇਆ ਦੇ ਮੋਹ ਵਿਚ (ਫਸੀ ਜੀਵ-ਇਸਤ੍ਰੀ ਨੂੰ) ਰੰਡੀ ਹੋਈ ਜਾਣੋ।
This color does not take long to fade; she who loves duality, ends up a widow.
इसु लहदे बिलम न होवई रंड बैठी दूजै भाइ ॥
ਮੁੰਧ​ਇਆਣੀ​ਦੁੰਮਣੀ​ਸੂਹੈ​ਵੇਸਿ​ਲੋੁਭਾਇ​॥​
ਜੋ (ਮਾਇਆ ਦੇ) ਚੁਹਚੁਹੇ ਵੇਸ ਵਿਚ ਲੁਭਿਤ ਹੈ ਉਹ (ਜੀਵ-) ਇਸਤ੍ਰੀ ਅੰਞਾਣੀ ਹੈ ਉਸ ਦਾ ਮਨ ਸਦਾ ਡੋਲਦਾ ਹੈ।
She who loves to wear her red dress is foolish and double-minded.
मुंध इआणी दुंमणी सूहै वेसि लुोभाइ ॥
ਸਬਦਿ​ਸਚੈ​ਰੰਗੁ​ਲਾਲੁ​ਕਰਿ​ਭੈ​ਭਾਇ​ਸੀਗਾਰੁ​ਬਣਾਇ​॥​
(ਜੋ ਜੋ ਜੀਵ-ਇਸਤ੍ਰੀ) ਸੱਚੇ ਸਬਦ ਦੀ ਰਾਹੀਂ (ਪ੍ਰਭੂ-ਨਾਮ ਦਾ ਪੱਕਾ) ਲਾਲ ਰੰਗ ਬਣਾ ਕੇ, ਪ੍ਰਭੂ ਦੇ ਡਰ ਤੇ ਪ੍ਰੇਮ ਦੀ ਰਾਹੀਂ (ਆਪਣੇ ਮਨ ਦਾ) ਸੋਹਜ ਬਣਾਂਦੀ ਹੈ,
So make the True Word of the Shabad your red dress, and let the Fear of God, and the Love of God, be your ornaments and decorations.
सबदि सचै रंगु लालु करि भै भाइ सीगारु बणाइ ॥
ਨਾਨਕ​ਸਦਾ​ਸੋਹਾਗਣੀ​ਜਿ​ਚਲਨਿ​ਸਤਿਗੁਰ​ਭਾਇ​॥੨॥​
ਜੋ ਸਤਿਗੁਰੂ ਦੇ ਪਿਆਰ ਵਿਚ (ਇਸ ਜੀਵਨ-ਪੰਧ ਤੇ) ਤੁਰਦੀਆਂ ਹਨ, ਹੇ ਨਾਨਕ! ਉਹ ਸਦਾ ਸੁਹਾਗ ਭਾਗ ਵਾਲੀਆਂ ਹਨ ॥੨॥
O Nanak, she is a happy soul-bride forever, who walks in harmony with the Will of the True Guru. ||2||
नानक सदा सोहागणी जि चलनि सतिगुर भाइ ॥२॥
ਪਉੜੀ​॥​
Pauree:
पउड़ी ॥
ਆਪੇ​ਆਪਿ​ਉਪਾਇਅਨੁ​ਆਪਿ​ਕੀਮਤਿ​ਪਾਈ​॥​
ਪ੍ਰਭੂ ਨੇ ਆਪ ਹੀ (ਸਾਰੇ ਜੀਵ) ਪੈਦਾ ਕੀਤੇ ਹਨ ਉਹ ਆਪ ਹੀ (ਇਹਨਾਂ ਦੀ) ਕਦਰ ਜਾਣਦਾ ਹੈ;
He Himself created Himself, and He Himself evaluates Himself.
आपे आपि उपाइअनु आपि कीमति पाई ॥
ਤਿਸ​ਦਾ​ਅੰਤੁ​ਨ​ਜਾਪਈ​ਗੁਰ​ਸਬਦਿ​ਬੁਝਾਈ​॥​
ਉਸ ਪ੍ਰਭੂ ਦਾ ਅੰਤ ਨਹੀਂ ਪੈ ਸਕਦਾ (ਭਾਵ, ਉਸ ਦੀ ਇਸ ਖੇਡ ਦੀ ਸਮਝ ਨਹੀਂ ਪੈ ਸਕਦੀ), ਗੁਰੂ ਦੇ ਸਬਦ ਦੀ ਰਾਹੀਂ ਸਮਝ (ਆਪ ਹੀ) ਬਖ਼ਸ਼ਦਾ ਹੈ।
His limits cannot be known; through the Word of the Guru's Shabad, He is understood.
तिस दा अंतु न जापई गुर सबदि बुझाई ॥
ਮਾਇਆ​ਮੋਹੁ​ਗੁਬਾਰੁ​ਹੈ​ਦੂਜੈ​ਭਰਮਾਈ​॥​
ਮਾਇਆ ਦਾ ਮੋਹ (ਮਾਨੋ) ਘੁੱਪ ਹਨੇਰਾ ਹੈ (ਇਸ ਹਨੇਰੇ ਵਿਚ ਤੁਰ ਕੇ ਜੀਵ ਜ਼ਿੰਦਗੀ ਦਾ ਅਸਲ ਰਾਹ ਭੁੱਲ ਕੇ) ਹੋਰ ਪਾਸੇ ਭਟਕਣ ਲੱਗ ਪੈਂਦਾ ਹੈ।
In the darkness of attachment to Maya, the world wanders in duality.
माइआ मोहु गुबारु है दूजै भरमाई ॥
ਮਨਮੁਖ​ਠਉਰ​ਨ​ਪਾਇਨੑੀ​ਫਿਰਿ​ਆਵੈ​ਜਾਈ​॥​
ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ (ਜ਼ਿੰਦਗੀ ਦੇ ਸਫ਼ਰ ਦੀ) ਅਸਲ ਮੰਜ਼ਲ ਨਹੀਂ ਲੱਭਦੀ, ਮਨਮੁਖ ਮਨੁੱਖ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ।
The self-willed manmukhs find no place of rest; they continue coming and going.
मनमुख ठउर न पाइनी फिरि आवै जाई ॥
ਜੋ​ਤਿਸੁ​ਭਾਵੈ​ਸੋ​ਥੀਐ​ਸਭ​ਚਲੈ​ਰਜਾਈ​॥੩॥​
(ਪਰ ਕੁਝ ਕਿਹਾ ਨਹੀਂ ਜਾ ਸਕਦਾ) ਜੋ ਉਸ ਪ੍ਰਭੂ ਨੂੰ ਭਾਂਦਾ ਹੈ ਉਹੀ ਹੁੰਦਾ ਹੈ, ਸਾਰੀ ਸ੍ਰਿਸ਼ਟੀ ਉਸ ਦੀ ਰਜ਼ਾ ਵਿਚ ਤੁਰ ਰਹੀ ਹੈ ॥੩॥
Whatever pleases Him, that alone happens. All walk according to His Will. ||3||
जो तिसु भावै सो थीऐ सभ चलै रजाई ॥३॥
ਸਲੋਕੁ​ਮਃ​੩​॥​
Shalok, Third Mahalaa:
सलोकु मः ३ ॥
ਸੂਹੈ​ਵੇਸਿ​ਕਾਮਣਿ​ਕੁਲਖਣੀ​ਜੋ​ਪ੍ਰਭ​ਛੋਡਿ​ਪਰ​ਪੁਰਖ​ਧਰੇ​ਪਿਆਰੁ​॥​
(ਮਾਇਆ ਦੇ) ਚੁਹਚੁਹੇ ਵੇਸ ਵਿਚ (ਮਸਤ ਜੀਵ-ਇਸਤ੍ਰੀ, ਮਾਨੋ,) ਬਦਕਾਰ ਇਸਤ੍ਰੀ ਹੈ ਜੋ ਪ੍ਰਭੂ (ਖਸਮ) ਨੂੰ ਵਿਸਾਰ ਕੇ ਪਰਾਏ ਮਨੁੱਖ ਨਾਲ ਪਿਆਰ ਕਰਦੀ ਹੈ;
The red-robed bride is vicious; she forsakes God, and cultivates love for another man.
सूहै वेसि कामणि कुलखणी जो प्रभ छोडि पर पुरख धरे पिआरु ॥
ਓਸੁ​ਸੀਲੁ​ਨ​ਸੰਜਮੁ​ਸਦਾ​ਝੂਠੁ​ਬੋਲੈ​ਮਨਮੁਖਿ​ਕਰਮ​ਖੁਆਰੁ​॥​
ਉਸ ਦਾ ਨਾਹ ਚੰਗਾ ਆਚਰਨ ਹੈ, ਨਾਹ ਜੁਗਤਿ ਵਾਲਾ ਜੀਵਨ ਹੈ, ਸਦਾ ਝੂਠ ਬੋਲਦੀ ਹੈ, ਆਪ-ਹੁਦਰੇ ਕੰਮਾਂ ਕਰਕੇ ਖ਼ੁਆਰ ਹੁੰਦੀ ਹੈ।
She has neither modesty or self-discipline; the self-willed manmukh constantly tells lies, and is ruined by the bad karma of evil deeds.
ओसु सीलु न संजमु सदा झूठु बोलै मनमुखि करम खुआरु ॥
ਜਿਸੁ​ਪੂਰਬਿ​ਹੋਵੈ​ਲਿਖਿਆ​ਤਿਸੁ​ਸਤਿਗੁਰੁ​ਮਿਲੈ​ਭਤਾਰੁ​॥​
ਜਿਸ ਦੇ ਮੱਥੇ ਤੇ ਧੁਰ ਦਰਗਾਹੋਂ ਭਾਗ ਹੋਣ, ਉਸ ਨੂੰ ਗੁਰੂ ਰਾਖਾ ਮਿਲ ਪੈਂਦਾ ਹੈ,
She who has such pre-ordained destiny, obtains the True Guru as her Husband.
जिसु पूरबि होवै लिखिआ तिसु सतिगुरु मिलै भतारु ॥
ਸੂਹਾ​ਵੇਸੁ​ਸਭੁ​ਉਤਾਰਿ​ਧਰੇ​ਗਲਿ​ਪਹਿਰੈ​ਖਿਮਾ​ਸੀਗਾਰੁ​॥​
ਫਿਰ ਉਹ ਚੁਹਚੁਹਾ ਵੇਸ ਸਾਰਾ ਲਾਹ ਦੇਂਦੀ ਹੈ ਤੇ ਸਹਿਣ-ਸ਼ੀਲਤਾ ਦਾ ਗਹਣਾ ਗਲ ਵਿਚ ਪਾਂਦੀ ਹੈ।
She discards all her red dresses, and wears the ornaments of mercy and forgiveness around her neck.
सूहा वेसु सभु उतारि धरे गलि पहिरै खिमा सीगारु ॥
ਪੇਈਐ​ਸਾਹੁਰੈ​ਬਹੁ​ਸੋਭਾ​ਪਾਏ​ਤਿਸੁ​ਪੂਜ​ਕਰੇ​ਸਭੁ​ਸੈਸਾਰੁ​॥​
ਇਸ ਲੋਕ ਤੇ ਪਰਲੋਕ ਵਿਚ ਉਸ ਦੀ ਬੜੀ ਇੱਜ਼ਤ ਹੁੰਦੀ ਹੈ, ਸਾਰਾ ਜਗਤ ਉਸ ਦਾ ਆਦਰ ਕਰਦਾ ਹੈ।
In this world and the next, she receives great honor, and the whole world worships her.
पेईऐ साहुरै बहु सोभा पाए तिसु पूज करे सभु सैसारु ॥
ਓਹ​ਰਲਾਈ​ਕਿਸੈ​ਦੀ​ਨਾ​ਰਲੈ​ਜਿਸੁ​ਰਾਵੇ​ਸਿਰਜਨਹਾਰੁ​॥​
ਜਿਸ ਨੂੰ ਸਾਰੇ ਜਗ ਦਾ ਪੈਦਾ ਕਰਨ ਵਾਲਾ ਖਸਮ ਮਿਲ ਜਾਏ, ਉਸ ਦਾ ਜੀਵਨ ਨਿਰਾਲਾ ਹੀ ਹੋ ਜਾਂਦਾ ਹੈ;
She who is enjoyed by her Creator Lord stands out, and does not blend in with the crowd.
ओह रलाई किसै दी ना रलै जिसु रावे सिरजनहारु ॥
ਨਾਨਕ​ਗੁਰਮੁਖਿ​ਸਦਾ​ਸੁਹਾਗਣੀ​ਜਿਸੁ​ਅਵਿਨਾਸੀ​ਪੁਰਖੁ​ਭਰਤਾਰੁ​॥੧॥​
ਹੇ ਨਾਨਕ! ਜਿਸ ਦੇ ਸਿਰ ਤੇ ਕਦੇ ਨਾਹ ਮਰਨ ਵਾਲਾ ਖਸਮ ਹੋਵੇ, ਜੋ ਸਦਾ ਗੁਰੂ ਦੇ ਹੁਕਮ ਵਿਚ ਤੁਰੇ ਉਹ ਜੀਵ-ਇਸਤ੍ਰੀ ਸਦਾ ਸੁਹਾਗ ਭਾਗ ਵਾਲੀ ਹੁੰਦੀ ਹੈ ॥੧॥
O Nanak, the Gurmukh is the happy soul-bride forever; she has the Imperishable Lord God as her Husband. ||1||
नानक गुरमुखि सदा सुहागणी जिसु अविनासी पुरखु भरतारु ॥१॥
ਮਃ​੧​॥​
First Mahalaa:
मः १ ॥
ਸੂਹਾ​ਰੰਗੁ​ਸੁਪਨੈ​ਨਿਸੀ​ਬਿਨੁ​ਤਾਗੇ​ਗਲਿ​ਹਾਰੁ​॥​
(ਮਾਇਆ ਦਾ) ਚੁਹਚੁਹਾ ਰੰਗ (ਮਾਨੋ) ਰਾਤ ਦਾ ਸੁਫ਼ਨਾ ਹੈ, (ਮਾਨੋ) ਧਾਗੇ ਤੋਂ ਬਿਨਾ ਹਾਰ ਗਲ ਵਿਚ ਪਾਇਆ ਹੋਇਆ ਹੈ;
The red color is like a dream in the night; it is like a necklace without a string.
सूहा रंगु सुपनै निसी बिनु तागे गलि हारु ॥
ਸਚਾ​ਰੰਗੁ​ਮਜੀਠ​ਕਾ​ਗੁਰਮੁਖਿ​ਬ੍ਰਹਮ​ਬੀਚਾਰੁ​॥​
ਗੁਰੂ ਦੇ ਸਨਮੁਖ ਹੋ ਕੇ ਰੱਬ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ, (ਮਾਨੋ) ਮਜੀਠ ਦਾ ਪੱਕਾ ਰੰਗ ਹੈ।
The Gurmukhs take on the permanent color, contemplating the Lord God.
सचा रंगु मजीठ का गुरमुखि ब्रहम बीचारु ॥
ਨਾਨਕ​ਪ੍ਰੇਮ​ਮਹਾ​ਰਸੀ​ਸਭਿ​ਬੁਰਿਆਈਆ​ਛਾਰੁ​॥੨॥​
ਹੇ ਨਾਨਕ! ਜੋ ਜੀਵ-ਇਸਤ੍ਰੀ (ਪ੍ਰਭੂ ਦੇ) ਪਿਆਰ ਦੇ ਮਹਾ ਰਸ ਵਿਚ ਭਿੱਜੀ ਹੋਈ ਹੈ ਉਸ ਦੇ ਸਾਰੇ ਭੈੜ (ਸੜ ਕੇ) ਸੁਆਹ ਹੋ ਜਾਂਦੇ ਹਨ ॥੨॥
O Nanak, with the supreme sublime essence of the Lord's Love, all sins and evil deeds are turned to ashes. ||2||
नानक प्रेम महा रसी सभि बुरिआईआ छारु ॥२॥
ਪਉੜੀ​॥​
Pauree:
पउड़ी ॥
ਇਹੁ​ਜਗੁ​ਆਪਿ​ਉਪਾਇਓਨੁ​ਕਰਿ​ਚੋਜ​ਵਿਡਾਨੁ​॥​
ਹੈਰਾਨ ਕਰਨ ਵਾਲੇ ਕੌਤਕ ਕਰ ਕੇ ਪ੍ਰਭੂ ਨੇ ਆਪ ਇਹ ਜਗਤ ਪੈਦਾ ਕੀਤਾ,
He Himself created this world, and staged this wondrous play.
इहु जगु आपि उपाइओनु करि चोज विडानु ॥
ਪੰਚ​ਧਾਤੁ​ਵਿਚਿ​ਪਾਈਅਨੁ​ਮੋਹੁ​ਝੂਠੁ​ਗੁਮਾਨੁ​॥​
ਇਸ ਵਿਚ ਪੰਜ ਤੱਤ ਪਾ ਦਿੱਤੇ ਜੋ ਮੋਹ ਝੂਠ ਤੇ ਗੁਮਾਨ (ਆਦਿਕ ਦਾ ਮੂਲ) ਹਨ।
Into the body of the five elements, He infused attachment, falsehood and self-conceit.
पंच धातु विचि पाईअनु मोहु झूठु गुमानु ॥
ਆਵੈ​ਜਾਇ​ਭਵਾਈਐ​ਮਨਮੁਖੁ​ਅਗਿਆਨੁ​॥​
ਗਿਆਨ-ਹੀਨ ਆਪ-ਹੁਦਰਾ ਮਨੁੱਖ (ਇਹਨਾਂ ਵਿਚ ਫਸ ਕੇ) ਭਟਕਦਾ ਹੈ ਤੇ ਜੰਮਦਾ ਮਰਦਾ ਹੈ।
The ignorant, self-willed manmukh comes and goes, wandering in reincarnation.
आवै जाइ भवाईऐ मनमुखु अगिआनु ॥
ਇਕਨਾ​ਆਪਿ​ਬੁਝਾਇਓਨੁ​ਗੁਰਮੁਖਿ​ਹਰਿ​ਗਿਆਨੁ​॥​
ਕਈ ਜੀਵਾਂ ਨੂੰ ਪ੍ਰਭੂ ਨੇ ਗੁਰੂ ਦੇ ਸਨਮੁਖ ਕਰ ਕੇ ਆਪਣਾ ਗਿਆਨ ਆਪ ਸਮਝਾਇਆ ਹੈ,
He Himself teaches some to become Gurmukh, through the spiritual wisdom of the Lord.
इकना आपि बुझाइओनु गुरमुखि हरि गिआनु ॥
ਭਗਤਿ​ਖਜਾਨਾ​ਬਖਸਿਓਨੁ​ਹਰਿ​ਨਾਮੁ​ਨਿਧਾਨੁ​॥੪॥​
ਤੇ ਉਸ ਪ੍ਰਭੂ ਨੇ ਭਗਤੀ ਤੇ ਨਾਮ-ਰੂਪ ਖ਼ਜ਼ਾਨਾ ਬਖ਼ਸ਼ਿਆ ਹੈ ॥੪॥
He blesses them with the treasure of devotional worship, and the wealth of the Lord's Name. ||4||
भगति खजाना बखसिओनु हरि नामु निधानु ॥४॥
ਸਲੋਕੁ​ਮਃ​੩​॥​
Shalok, Third Mahalaa:
सलोकु मः ३ ॥
ਸੂਹਵੀਏ​ਸੂਹਾ​ਵੇਸੁ​ਛਡਿ​ਤੂ​ਤਾ​ਪਿਰ​ਲਗੀ​ਪਿਆਰੁ​॥​
ਹੇ ਕਸੁੰਭੇ-ਰੰਗ ਨਾਲ ਪਿਆਰ ਕਰਨ ਵਾਲੀਏ! ਮਨ ਨੂੰ ਮੋਹਣ ਵਾਲੇ ਪਦਾਰਥਾਂ ਦਾ ਪਿਆਰ ਛੱਡ, ਤਾਂ ਹੀ ਤੇਰਾ ਆਪਣੇ ਪਤੀ-ਪ੍ਰਭੂ ਨੂੰ ਪਿਆਰ ਬਣੇਗਾ।
O red-robed woman, discard your red dress, and then, you shall come to love your Husband Lord.
सूहवीए सूहा वेसु छडि तू ता पिर लगी पिआरु ॥