GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 783
Display Settings
Translations
ਪੇਖਿ​ਦਰਸਨੁ​ਨਾਨਕ​ਬਿਗਸੇ​ਆਪਿ​ਲਏ​ਮਿਲਾਏ​॥੪॥੫॥੮॥​
ਹੇ ਨਾਨਕ! (ਆਖ-ਹੇ ਸਹੇਲੀਓ! ਜਿਨ੍ਹਾਂ ਨੂੰ ਉਹ) ਆਪ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ, ਉਹ (ਉਸ ਸਰਬ-ਵਿਆਪਕ ਦਾ) ਦਰਸਨ ਕਰ ਕੇ ਆਨੰਦ-ਭਰਪੂਰ ਰਹਿੰਦੇ ਹਨ ॥੪॥੫॥੮॥
Beholding the Blessed Vision of His Darshan, Nanak has blossomed forth; the Lord has united him in Union. ||4||5||8||
पेखि दरसनु नानक बिगसे आपि लए मिलाए ॥४॥५॥८॥
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥
ਅਬਿਚਲ​ਨਗਰੁ​ਗੋਬਿੰਦ​ਗੁਰੂ​ਕਾ​ਨਾਮੁ​ਜਪਤ​ਸੁਖੁ​ਪਾਇਆ​ਰਾਮ​॥​
ਹੇ ਭਾਈ! (ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਨੇ) ਸਭ ਤੋਂ ਵੱਡੇ ਗੋਬਿੰਦ ਦਾ ਨਾਮ ਜਪਦਿਆਂ ਆਤਮਕ ਆਨੰਦ ਪ੍ਰਾਪਤ ਕਰ ਲਿਆ, (ਉਹਨਾਂ ਦਾ ਸਰੀਰ) ਅਬਿਨਾਸੀ ਪਰਮਾਤਮਾ ਦੇ ਰਹਿਣ ਲਈ ਸ਼ਹਰ ਬਣ ਗਿਆ।
Eternal and immovable is the City of God and Guru; chanting His Name, I have found peace.
अबिचल नगरु गोबिंद गुरू का नामु जपत सुखु पाइआ राम ॥
ਮਨ​ਇਛੇ​ਸੇਈ​ਫਲ​ਪਾਏ​ਕਰਤੈ​ਆਪਿ​ਵਸਾਇਆ​ਰਾਮ​॥​
ਕਰਤਾਰ ਨੇ (ਉਸ ਸਰੀਰ-ਸ਼ਹਰ ਨੂੰ) ਆਪ ਵਸਾ ਦਿੱਤਾ (ਆਪਣੇ ਵੱਸਣ ਲਈ ਤਿਆਰ ਕਰ ਲਿਆ) ਉਹਨਾਂ ਮਨੁੱਖਾਂ ਨੇ ਮਨ-ਮੰਗੀਆਂ ਮੁਰਾਦਾਂ ਸਦਾ ਹਾਸਲ ਕੀਤੀਆਂ।
I have obtained the fruits of my mind's desires; the Creator Himself established it.
मन इछे सेई फल पाए करतै आपि वसाइआ राम ॥
ਕਰਤੈ​ਆਪਿ​ਵਸਾਇਆ​ਸਰਬ​ਸੁਖ​ਪਾਇਆ​ਪੁਤ​ਭਾਈ​ਸਿਖ​ਬਿਗਾਸੇ​॥​
ਹੇ ਭਾਈ! ਕਰਤਾਰ ਨੇ (ਜਿਨ੍ਹਾਂ ਮਨੁੱਖਾਂ ਦੇ ਸਰੀਰ ਨੂੰ) ਆਪਣੇ ਵੱਸਣ ਲਈ ਤਿਆਰ ਕਰ ਲਿਆ, ਉਹਨਾਂ ਨੇ ਸਾਰੇ ਸੁਖ-ਆਨੰਦ ਮਾਣੇ, (ਗੁਰੂ ਕੇ ਉਹ) ਸਿੱਖ (ਗੁਰੂ ਕੇ ਉਹ) ਪੁੱਤਰ (ਗੁਰੂ ਕੇ ਉਹ) ਭਰਾ ਸਦਾ ਖਿੜੇ-ਮੱਥੇ ਰਹਿੰਦੇ ਹਨ।
The Creator Himself established it. I have found total peace; my children, siblings and Sikhs have all blossomed forth in bliss.
करतै आपि वसाइआ सरब सुख पाइआ पुत भाई सिख बिगासे ॥
ਗੁਣ​ਗਾਵਹਿ​ਪੂਰਨ​ਪਰਮੇਸੁਰ​ਕਾਰਜੁ​ਆਇਆ​ਰਾਸੇ​॥​
(ਉਹ ਵਡ-ਭਾਗੀ ਮਨੁੱਖ) ਸਰਬ-ਵਿਆਪਕ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, (ਉਹਨਾਂ ਮਨੁੱਖਾਂ ਦਾ) ਜੀਵਨ ਮਨੋਰਥ ਸਿਰੇ ਚੜ੍ਹ ਜਾਂਦਾ ਹੈ।
Singing the Glorious Praises of the Perfect Transcendent Lord, my affairs have come to be resolved.
गुण गावहि पूरन परमेसुर कारजु आइआ रासे ॥
ਪ੍ਰਭੁ​ਆਪਿ​ਸੁਆਮੀ​ਆਪੇ​ਰਖਾ​ਆਪਿ​ਪਿਤਾ​ਆਪਿ​ਮਾਇਆ​॥​
ਹੇ ਭਾਈ! (ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ, ਜਿਨ੍ਹਾਂ ਦੇ ਸਰੀਰ ਨੂੰ ਪਰਮਾਤਮਾ ਨੇ ਆਪਣੇ ਵੱਸਣ ਲਈ ਸ਼ਹਰ ਬਣਾ ਲਿਆ) ਮਾਲਕ-ਪ੍ਰਭੂ (ਉਹਨਾਂ ਦੇ ਸਿਰ ਉੱਤੇ) ਸਦਾ ਆਪ ਹੀ ਰਾਖਾ ਬਣਿਆ ਰਹਿੰਦਾ ਹੈ (ਜਿਵੇਂ ਮਾਪੇ ਆਪਣੇ ਪੁੱਤਰ ਦਾ ਧਿਆਨ ਰੱਖਦੇ ਹਨ, ਤਿਵੇਂ ਪਰਮਾਤਮਾ ਉਹਨਾਂ ਮਨੁੱਖਾਂ ਲਈ) ਆਪ ਹੀ ਪਿਉ ਆਪ ਹੀ ਮਾਂ ਬਣਿਆ ਰਹਿੰਦਾ ਹੈ।
God Himself is my Lord and Master. He Himself is my Saving Grace; He Himself is my father and mother.
प्रभु आपि सुआमी आपे रखा आपि पिता आपि माइआ ॥
ਕਹੁ​ਨਾਨਕ​ਸਤਿਗੁਰ​ਬਲਿਹਾਰੀ​ਜਿਨਿ​ਏਹੁ​ਥਾਨੁ​ਸੁਹਾਇਆ​॥੧॥​
ਨਾਨਕ ਆਖਦਾ ਹੈ- (ਹੇ ਭਾਈ!) ਉਸ ਗੁਰੂ ਤੋਂ ਸਦਾ ਕੁਰਬਾਨ ਹੁੰਦਾ ਰਹੁ, ਜਿਸ ਨੇ (ਹਰਿ-ਨਾਮ-ਸਿਮਰਨ ਦੀ ਦਾਤ ਦੇ ਕੇ ਕਿਸੇ ਵਡ-ਭਾਗੀ ਦੇ) ਇਸ ਸਰੀਰ-ਥਾਂ ਨੂੰ ਸੁੰਦਰ ਬਣਾ ਦਿੱਤਾ ॥੧॥
Says Nanak, I am a sacrifice to the True Guru, who has embellished and adorned this place. ||1||
कहु नानक सतिगुर बलिहारी जिनि एहु थानु सुहाइआ ॥१॥
ਘਰ​ਮੰਦਰ​ਹਟਨਾਲੇ​ਸੋਹੇ​ਜਿਸੁ​ਵਿਚਿ​ਨਾਮੁ​ਨਿਵਾਸੀ​ਰਾਮ​॥​
ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਜਿਸ (ਸਰੀਰ-ਨਗਰ) ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, (ਉਸ ਸਰੀਰ ਦੇ) ਸਾਰੇ ਹੀ ਗਿਆਨ-ਇੰਦ੍ਰੇ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ।
Homes, mansions, stores and markets are beautiful, when the Lord's Name abides within.
घर मंदर हटनाले सोहे जिसु विचि नामु निवासी राम ॥
ਸੰਤ​ਭਗਤ​ਹਰਿ​ਨਾਮੁ​ਅਰਾਧਹਿ​ਕਟੀਐ​ਜਮ​ਕੀ​ਫਾਸੀ​ਰਾਮ​॥​
(ਉਸ ਸਰੀਰ-ਨਗਰ ਵਿਚ ਬੈਠੇ) ਸੰਤ-ਜਨ ਭਗਤ-ਜਨ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ। (ਨਾਮ-ਸਿਮਰਨ ਦੀ ਬਰਕਤਿ ਨਾਲ) ਆਤਮਕ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
The Saints and devotees worship the Lord's Name in adoration, and the noose of Death is cut away.
संत भगत हरि नामु अराधहि कटीऐ जम की फासी राम ॥
ਕਾਟੀ​ਜਮ​ਫਾਸੀ​ਪ੍ਰਭਿ​ਅਬਿਨਾਸੀ​ਹਰਿ​ਹਰਿ​ਨਾਮੁ​ਧਿਆਏ​॥​
ਹੇ ਭਾਈ! (ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਨੇ) ਪਰਮਾਤਮਾ ਦਾ ਨਾਮ ਸਿਮਰਿਆ, ਅਬਿਨਾਸੀ ਪ੍ਰਭੂ ਨੇ ਉਹਨਾਂ ਦੀ ਆਤਮਕ ਮੌਤ ਦੀ ਫਾਹੀ ਕੱਟ ਦਿੱਤੀ।
The noose of Death is cut away, meditating on the Name of the Eternal, Unchanging Lord, Har, Har.
काटी जम फासी प्रभि अबिनासी हरि हरि नामु धिआए ॥
ਸਗਲ​ਸਮਗ੍ਰੀ​ਪੂਰਨ​ਹੋਈ​ਮਨ​ਇਛੇ​ਫਲ​ਪਾਏ​॥​
(ਆਤਮਕ ਮੌਤ ਦੀ ਫਾਹੀ ਕੱਟਣ ਲਈ ਉਹਨਾਂ ਦੇ ਅੰਦਰ) ਸਾਰੇ ਲੋੜੀਂਦੇ ਆਤਮਕ ਗੁਣ ਮੁਕੰਮਲ ਹੋ ਗਏ, ਉਹਨਾਂ ਦੀਆਂ ਮਨ-ਬਾਂਛਤ ਮੁਰਾਦਾਂ ਪੂਰੀਆਂ ਹੋ ਗਈਆਂ।
Everything is perfect for them, and they obtain the fruits of their mind's desires.
सगल समग्री पूरन होई मन इछे फल पाए ॥
ਸੰਤ​ਸਜਨ​ਸੁਖਿ​ਮਾਣਹਿ​ਰਲੀਆ​ਦੂਖ​ਦਰਦ​ਭ੍ਰਮ​ਨਾਸੀ​॥​
ਹੇ ਭਾਈ! (ਗੁਰੂ ਦੀ ਰਾਹੀਂ ਨਾਮ ਸਿਮਰ ਕੇ) ਸੰਤ-ਜਨ ਭਗਤ-ਜਨ ਸੁਖ ਵਿਚ (ਟਿਕ ਕੇ) ਆਤਮਕ ਆਨੰਦ ਮਾਣਦੇ ਹਨ। (ਉਹਨਾਂ ਦੇ ਅੰਦਰੋਂ) ਸਾਰੇ ਦੁੱਖ ਦਰਦ ਤੇ ਭਰਮ ਨਾਸ ਹੋ ਜਾਂਦੇ ਹਨ।
The Saints and friends enjoy peace and pleasure; their pain, suffering and doubts are dispelled.
संत सजन सुखि माणहि रलीआ दूख दरद भ्रम नासी ॥
ਸਬਦਿ​ਸਵਾਰੇ​ਸਤਿਗੁਰਿ​ਪੂਰੈ​ਨਾਨਕ​ਸਦ​ਬਲਿ​ਜਾਸੀ​॥੨॥​
ਹੇ ਨਾਨਕ! (ਆਖ-ਮੈਂ) ਉਸ ਪੂਰੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ਜਿਸ ਨੇ (ਆਪਣੇ) ਸ਼ਬਦ ਦੀ ਰਾਹੀਂ (ਸਰਨ-ਪਏ ਮਨੁੱਖ ਦੇ) ਜੀਵਨ ਸੋਹਣੇ ਬਣਾ ਦਿੱਤੇ ॥੨॥
The Perfect True Guru has embellished them with the Word of the Shabad; Nanak is forever a sacrifice to them. ||2||
सबदि सवारे सतिगुरि पूरै नानक सद बलि जासी ॥२॥
ਦਾਤਿ​ਖਸਮ​ਕੀ​ਪੂਰੀ​ਹੋਈ​ਨਿਤ​ਨਿਤ​ਚੜੈ​ਸਵਾਈ​ਰਾਮ​॥​
ਹੇ ਭਾਈ! (ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਉਤੇ ਨਾਮ ਸਿਮਰਨ ਦੀ) ਪੂਰਨ ਬਖ਼ਸ਼ਸ਼ ਪਰਮਾਤਮਾ ਵਲੋਂ ਹੁੰਦੀ ਹੈ (ਉਸ ਦੇ ਅੰਦਰ ਇਹ ਬਖ਼ਸ਼ਸ਼) ਸਦਾ ਵਧਦੀ ਰਹਿੰਦੀ ਹੈ,
The gift of our Lord and Master is perfect; it increases day by day.
दाति खसम की पूरी होई नित नित चड़ै सवाई राम ॥
ਪਾਰਬ੍ਰਹਮਿ​ਖਸਮਾਨਾ​ਕੀਆ​ਜਿਸ​ਦੀ​ਵਡੀ​ਵਡਿਆਈ​ਰਾਮ​॥​
ਕਿਉਂਕਿ ਜਿਸ ਪਰਮਾਤਮਾ ਦੀ ਬੇਅੰਤ ਸਮਰਥਾ ਹੈ ਉਸ ਨੇ ਆਪ ਉਸ ਮਨੁੱਖ ਦੇ ਸਿਰ ਉੱਤੇ ਆਪਣਾ ਹੱਥ ਰੱਖਿਆ ਹੁੰਦਾ ਹੈ।
The Supreme Lord God has made me His own; His Glorious Greatness is so great!
पारब्रहमि खसमाना कीआ जिस दी वडी वडिआई राम ॥
ਆਦਿ​ਜੁਗਾਦਿ​ਭਗਤਨ​ਕਾ​ਰਾਖਾ​ਸੋ​ਪ੍ਰਭੁ​ਭਇਆ​ਦਇਆਲਾ​॥​
ਹੇ ਭਾਈ! ਜਗਤ ਦੇ ਸ਼ੁਰੂ ਤੋਂ ਹੀ ਪਰਮਾਤਮਾ ਆਪਣੇ ਭਗਤਾਂ ਦਾ ਰਾਖਾ ਬਣਿਆ ਆ ਰਿਹਾ ਹੈ, ਭਗਤਾਂ ਉਤੇ ਦਇਆਵਾਨ ਹੁੰਦਾ ਆ ਰਿਹਾ ਹੈ।
From the very beginning, and throughout the ages, He is the Protector of His devotees; God has become merciful to me.
आदि जुगादि भगतन का राखा सो प्रभु भइआ दइआला ॥
ਜੀਅ​ਜੰਤ​ਸਭਿ​ਸੁਖੀ​ਵਸਾਏ​ਪ੍ਰਭਿ​ਆਪੇ​ਕਰਿ​ਪ੍ਰਤਿਪਾਲਾ​॥​
ਉਸ ਪ੍ਰਭੂ ਨੇ ਆਪ ਹੀ ਸਭ ਜੀਵਾਂ ਦੀ ਪਾਲਣਾ ਕੀਤੀ, ਉਸ ਨੇ ਆਪ ਹੀ ਸਾਰੇ ਜੀਵਾਂ ਨੂੰ ਸੁਖੀ ਵਸਾਇਆ ਹੋਇਆ ਹੈ।
All beings and creatures now dwell in peace; God Himself cherishes and cares for them.
जीअ जंत सभि सुखी वसाए प्रभि आपे करि प्रतिपाला ॥
ਦਹ​ਦਿਸ​ਪੂਰਿ​ਰਹਿਆ​ਜਸੁ​ਸੁਆਮੀ​ਕੀਮਤਿ​ਕਹਣੁ​ਨ​ਜਾਈ​॥​
ਸਾਰੇ ਹੀ ਜਗਤ ਵਿਚ ਉਸ ਦੀ ਸੋਭਾ ਖਿਲਰੀ ਹੋਈ ਹੈ, (ਉਸ ਦੀ ਵਡਿਆਈ ਦਾ) ਮੁੱਲ ਨਹੀਂ ਦੱਸਿਆ ਜਾ ਸਕਦਾ।
The Praises of the Lord and Master are totally pervading in the ten directions; I cannot express His worth.
दह दिस पूरि रहिआ जसु सुआमी कीमति कहणु न जाई ॥
ਕਹੁ​ਨਾਨਕ​ਸਤਿਗੁਰ​ਬਲਿਹਾਰੀ​ਜਿਨਿ​ਅਬਿਚਲ​ਨੀਵ​ਰਖਾਈ​॥੩॥​
ਨਾਨਕ ਆਖਦਾ ਹੈ- ਹੇ ਭਾਈ! ਉਸ ਗੁਰੂ ਤੋਂ ਸਦਾ ਕੁਰਬਾਨ ਹੋ, ਜਿਸ ਨੇ ਕਦੇ ਨਾਹ ਹਿੱਲਣ ਵਾਲੀ (ਹਰਿ-ਨਾਮ ਸਿਮਰਨ ਦੀ) ਨੀਂਹ ਰੱਖੀ ਹੈ (ਜਿਹੜਾ ਗੁਰੂ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਸਿਮਰਨ ਦੀ ਅਹਿੱਲ ਨੀਂਹ ਰੱਖ ਦੇਂਦਾ ਹੈ) ॥੩॥
Says Nanak, I am a sacrifice to the True Guru, who has laid this eternal foundation. ||3||
कहु नानक सतिगुर बलिहारी जिनि अबिचल नीव रखाई ॥३॥
ਗਿਆਨ​ਧਿਆਨ​ਪੂਰਨ​ਪਰਮੇਸੁਰ​ਹਰਿ​ਹਰਿ​ਕਥਾ​ਨਿਤ​ਸੁਣੀਐ​ਰਾਮ​॥​
ਹੇ ਭਾਈ! (ਉਸ 'ਅਬਿਚਲ ਨਗਰ' ਵਿਚ) ਸਰਬ-ਵਿਆਪਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਦੀ, ਪਰਮਾਤਮਾ ਵਿਚ ਸੁਰਤ ਜੋੜਨ ਦੀ ਕਥਾ-ਵਿਚਾਰ ਹੁੰਦੀ ਸੁਣੀਦੀ ਰਹਿੰਦੀ ਹੈ।
The spiritual wisdom and meditation of the Perfect Transcendent Lord, and the Sermon of the Lord, Har, Har, are continually heard there.
गिआन धिआन पूरन परमेसुर हरि हरि कथा नित सुणीऐ राम ॥
ਅਨਹਦ​ਚੋਜ​ਭਗਤ​ਭਵ​ਭੰਜਨ​ਅਨਹਦ​ਵਾਜੇ​ਧੁਨੀਐ​ਰਾਮ​॥​
(ਸੰਤ ਜਨਾਂ ਦੇ ਉਸ ਸਰੀਰ ਨਗਰ ਵਿਚ) ਭਗਤਾਂ ਦੇ ਜਨਮ ਮਰਨ ਦੇ ਗੇੜ ਨਾਸ ਕਰਨ ਵਾਲੇ ਪਰਮਾਤਮਾ ਦੇ ਚੋਜ-ਤਮਾਸ਼ਿਆਂ ਅਤੇ ਸਿਫ਼ਤਿ-ਸਾਲਾਹ ਦੀ ਇਕ-ਰਸ ਪ੍ਰਬਲ ਧੁਨੀ ਉਠਦੀ ਰਹਿੰਦੀ ਹੈ।
The devotees of the Lord, the Destroyer of fear, play endlessly there, and the unstruck melody resounds and vibrates there.
अनहद चोज भगत भव भंजन अनहद वाजे धुनीऐ राम ॥
ਅਨਹਦ​ਝੁਣਕਾਰੇ​ਤਤੁ​ਬੀਚਾਰੇ​ਸੰਤ​ਗੋਸਟਿ​ਨਿਤ​ਹੋਵੈ​॥​
ਹੇ ਭਾਈ! (ਉਸ 'ਅਬਿਚਲ ਨਗਰ' ਵਿਚ, ਸੰਤ ਜਨਾਂ ਦੇ ਉਸ ਸਰੀਰ-ਨਗਰ ਵਿਚ) ਪਰਮਾਤਮਾ ਦੀ ਇਕ-ਰਸ ਸਿਫ਼ਤਿ-ਸਾਲਾਹ ਹੁੰਦੀ ਰਹਿੰਦੀ ਹੈ, ਜਗਤ-ਦੇ-ਮੂਲ ਪ੍ਰਭੂ ਦੇ ਗੁਣਾਂ ਦੀ ਵਿਚਾਰ ਹੁੰਦੀ ਰਹਿੰਦੀ ਹੈ, ਸੰਤ-ਜਨਾਂ ਦੀ ਪਰਸਪਰ ਰੱਬੀ ਵਿਚਾਰ ਹੁੰਦੀ ਰਹਿੰਦੀ ਹੈ।
The unstruck melody resounds and resonates, and the Saints contemplate the essence of reality; this discourse is their daily routine.
अनहद झुणकारे ततु बीचारे संत गोसटि नित होवै ॥
ਹਰਿ​ਨਾਮੁ​ਅਰਾਧਹਿ​ਮੈਲੁ​ਸਭ​ਕਾਟਹਿ​ਕਿਲਵਿਖ​ਸਗਲੇ​ਖੋਵੈ​॥​
(ਸੰਤ-ਜਨ ਉਸ 'ਅਬਿਚਲ ਨਗਰ' ਵਿਚ) ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ, (ਇਸ ਤਰ੍ਹਾਂ ਆਪਣੇ ਅੰਦਰੋਂ ਵਿਕਾਰਾਂ ਦੀ) ਸਾਰੀ ਮੈਲ ਦੂਰ ਕਰਦੇ ਰਹਿੰਦੇ ਹਨ, (ਪਰਮਾਤਮਾ ਦਾ ਨਾਮ ਉਹਨਾਂ ਦੇ) ਸਾਰੇ ਪਾਪ ਦੂਰ ਕਰਦਾ ਰਹਿੰਦਾ ਹੈ।
They worship the Lord's Name, and all their filth is washed away; they rid themselves of all sins.
हरि नामु अराधहि मैलु सभ काटहि किलविख सगले खोवै ॥
ਤਹ​ਜਨਮ​ਨ​ਮਰਣਾ​ਆਵਣ​ਜਾਣਾ​ਬਹੁੜਿ​ਨ​ਪਾਈਐ​ਜੋੁਨੀਐ​॥​
ਹੇ ਭਾਈ! ਉਸ ('ਅਬਿਚਲ ਨਗਰ') ਵਿਚ ਟਿਕਿਆਂ ਜਨਮ-ਮਰਨ ਦਾ ਗੇੜ ਨਹੀਂ ਰਹਿ ਜਾਂਦਾ, ਮੁੜ ਮੁੜ ਜੂਨਾਂ ਵਿਚ ਨਹੀਂ ਪਈਦਾ।
There is no birth or death there, no coming or going, and no entering into the womb of reincarnation again.
तह जनम न मरणा आवण जाणा बहुड़ि न पाईऐ जुोनीऐ ॥
ਨਾਨਕ​ਗੁਰੁ​ਪਰਮੇਸਰੁ​ਪਾਇਆ​ਜਿਸੁ​ਪ੍ਰਸਾਦਿ​ਇਛ​ਪੁਨੀਐ​॥੪॥੬॥੯॥​
ਹੇ ਨਾਨਕ, (ਆਖ-ਹੇ) ਭਾਈ!) ਜਿਸ ਗੁਰੂ ਦੀ ਕਿਰਪਾ ਨਾਲ ਜਿਸ ਪ੍ਰਭੂ ਦੀ ਮਿਹਰ ਨਾਲ (ਮਨੁੱਖ ਦੀ) ਹਰੇਕ ਇੱਛਾ ਪੂਰੀ ਹੁੰਦੀ ਜਾਂਦੀ ਹੈ, ਉਹ ਗੁਰੂ ਉਹ ਪਰਮੇਸਰ (ਉਸ 'ਅਬਿਚਲ ਨਗਰ' ਵਿਚ ਟਿਕਿਆਂ) ਮਿਲ ਪੈਂਦਾ ਹੈ ॥੪॥੬॥੯॥
Nanak has found the Guru, the Transcendent Lord; by His Grace, desires are fulfilled. ||4||6||9||
नानक गुरु परमेसरु पाइआ जिसु प्रसादि इछ पुनीऐ ॥४॥६॥९॥
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥
ਸੰਤਾ​ਕੇ​ਕਾਰਜਿ​ਆਪਿ​ਖਲੋਇਆ​ਹਰਿ​ਕੰਮੁ​ਕਰਾਵਣਿ​ਆਇਆ​ਰਾਮ​॥​
ਹੇ ਭਾਈ! (ਪਰਮਾਤਮਾ ਦਾ ਇਹ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਆਪਣੇ) ਸੰਤਾਂ ਦੇ ਕੰਮ ਵਿਚ ਉਹ ਆਪ ਸਹਾਈ ਹੁੰਦਾ ਰਿਹਾ ਹੈ, ਆਪਣੇ ਸੰਤਾਂ ਦਾ ਕੰਮ ਸਿਰੇ ਚੜ੍ਹਾਣ ਲਈ ਉਹ ਆਪ ਆਉਂਦਾ ਰਿਹਾ ਹੈ।
The Lord Himself has stood up to resolve the affairs of the Saints; He has come to complete their tasks.
संता के कारजि आपि खलोइआ हरि कंमु करावणि आइआ राम ॥
ਧਰਤਿ​ਸੁਹਾਵੀ​ਤਾਲੁ​ਸੁਹਾਵਾ​ਵਿਚਿ​ਅੰਮ੍ਰਿਤ​ਜਲੁ​ਛਾਇਆ​ਰਾਮ​॥​
ਹੇ ਭਾਈ! (ਪਰਮਾਤਮਾ ਦੀ ਮਿਹਰ ਨਾਲ ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆਪਣਾ ਪੂਰਾ ਪ੍ਰਭਾਵ ਪਾ ਲੈਂਦਾ ਹੈ, ਉਸ ਮਨੁੱਖ ਦੀ (ਕਾਂਇਆਂ-) ਧਰਤੀ ਸੋਹਣੀ ਬਣ ਜਾਂਦੀ ਹੈ, ਉਸ ਮਨੁੱਖ ਦਾ (ਹਿਰਦਾ) ਤਲਾਬ ਸੋਹਣਾ ਹੋ ਜਾਂਦਾ ਹੈ।
The land is beautiful, and the pool is beautiful; within it is contained the Ambrosial Water.
धरति सुहावी तालु सुहावा विचि अंम्रित जलु छाइआ राम ॥
ਅੰਮ੍ਰਿਤ​ਜਲੁ​ਛਾਇਆ​ਪੂਰਨ​ਸਾਜੁ​ਕਰਾਇਆ​ਸਗਲ​ਮਨੋਰਥ​ਪੂਰੇ​॥​
(ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਨਕਾ-ਨਕ ਭਰ ਜਾਂਦਾ ਹੈ, (ਆਤਮਕ ਜੀਵਨ ਉੱਚਾ ਕਰਨ ਵਾਲਾ ਉਸ ਮਨੁੱਖ ਦਾ) ਸਾਰਾ ਉੱਦਮ ਪਰਮਾਤਮਾ ਸਿਰੇ ਚਾੜ੍ਹ ਦੇਂਦਾ ਹੈ, (ਉਸ ਮਨੁੱਖ ਦੀਆਂ) ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ।
The Ambrosial Water is filling it, and my job is perfectly complete; all my desires are fulfilled.
अंम्रित जलु छाइआ पूरन साजु कराइआ सगल मनोरथ पूरे ॥
ਜੈ​ਜੈ​ਕਾਰੁ​ਭਇਆ​ਜਗ​ਅੰਤਰਿ​ਲਾਥੇ​ਸਗਲ​ਵਿਸੂਰੇ​॥​
(ਉਸ ਮਨੁੱਖ ਦੀ) ਸੋਭਾ ਸਾਰੇ ਜਗਤ ਵਿਚ ਹੋਣ ਲੱਗ ਪੈਂਦੀ ਹੈ, (ਉਸ ਦੇ) ਸਾਰੇ ਚਿੰਤਾ-ਝੋਰੇ ਮੁੱਕ ਜਾਂਦੇ ਹਨ।
Congratulations are pouring in from all over the world; all my sorrows are eliminated.
जै जै कारु भइआ जग अंतरि लाथे सगल विसूरे ॥
ਪੂਰਨ​ਪੁਰਖ​ਅਚੁਤ​ਅਬਿਨਾਸੀ​ਜਸੁ​ਵੇਦ​ਪੁਰਾਣੀ​ਗਾਇਆ​॥​
ਉਸ ਸਰਬ-ਵਿਆਪਕ ਅਤੇ ਕਦੇ ਨਾਹ ਨਾਸ ਹੋਣ ਵਾਲੇ ਪਰਮਾਤਮਾ ਦੀ (ਇਹੀ) ਸਿਫ਼ਤਿ (ਪੁਰਾਣੇ ਧਰਮ-ਪੁਸਤਕਾਂ) ਵੇਦਾਂ ਅਤੇ ਪੁਰਾਣਾਂ ਨੇ (ਭੀ) ਕੀਤੀ ਹੈ।
The Vedas and the Puraanas sing the Praises of the Perfect, Unchanging, Imperishable Primal Lord.
पूरन पुरख अचुत अबिनासी जसु वेद पुराणी गाइआ ॥
ਅਪਨਾ​ਬਿਰਦੁ​ਰਖਿਆ​ਪਰਮੇਸਰਿ​ਨਾਨਕ​ਨਾਮੁ​ਧਿਆਇਆ​॥੧॥​
ਹੇ ਨਾਨਕ! ਪਰਮੇਸਰ ਨੇ ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਸਦਾ ਹੀ ਕਾਇਮ ਰੱਖਿਆ ਹੈ (ਕਿ ਜਿਸ ਉਤੇ ਉਸ ਨੇ ਮਿਹਰ ਕੀਤੀ, ਉਸ ਨੇ ਉਸ ਦਾ) ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ॥੧॥
The Transcendent Lord has kept His promise, and confirmed His nature; Nanak meditates on the Naam, the Name of the Lord. ||1||
अपना बिरदु रखिआ परमेसरि नानक नामु धिआइआ ॥१॥
ਨਵ​ਨਿਧਿ​ਸਿਧਿ​ਰਿਧਿ​ਦੀਨੇ​ਕਰਤੇ​ਤੋਟਿ​ਨ​ਆਵੈ​ਕਾਈ​ਰਾਮ​॥​
ਹੇ ਭਾਈ! (ਜਿਹੜੇ ਮਨੁੱਖ ਮਾਲਕ-ਪ੍ਰਭੂ ਦੀ ਮਿਹਰ ਨਾਲ ਉਸ ਦੇ ਗੁਣ ਗਾਂਦੇ ਹਨ ਉਹਨਾਂ ਨੂੰ) ਕਰਤਾਰ ਨੇ ਇਹ ਇਕ ਅਜਿਹੀ ਦਾਤ ਬਖ਼ਸ਼ੀ ਹੈ ਜੋ, ਮਾਨੋ, ਧਰਤੀ ਦੇ ਸਾਰੇ ਹੀ ਨੌ ਖ਼ਜ਼ਾਨੇ ਹੈ ਜੋ, ਮਾਨੋ, ਸਾਰੀਆਂ ਕਰਾਮਾਤੀ ਤਾਕਤਾਂ ਹੈ, ਇਸ ਦਾਤ ਵਿਚ ਕਦੇ ਕੋਈ ਕਮੀ ਨਹੀਂ ਹੁੰਦੀ।
The Creator has given me the nine treasures, wealth and spiritual powers, and I do not lack anything.
नव निधि सिधि रिधि दीने करते तोटि न आवै काई राम ॥