GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 776
Display Settings
Translations
ਪੂਰਾ​ਪੁਰਖੁ​ਪਾਇਆ​ਵਡਭਾਗੀ​ਸਚਿ​ਨਾਮਿ​ਲਿਵ​ਲਾਵੈ​॥​
ਉਸ ਨੂੰ ਵੱਡੀ ਕਿਸਮਤ ਨਾਲ ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ ਮਿਲ ਪੈਂਦਾ ਹੈ, ਸਦਾ-ਥਿਰ ਹਰਿ-ਨਾਮ ਵਿਚ ਉਹ ਸੁਰਤ ਜੋੜੀ ਰੱਖਦਾ ਹੈ।
One obtains the Perfect Primal Lord, by great good fortune, lovingly focusing on the True Name.
पूरा पुरखु पाइआ वडभागी सचि नामि लिव लावै ॥
ਮਤਿ​ਪਰਗਾਸੁ​ਭਈ​ਮਨੁ​ਮਾਨਿਆ​ਰਾਮ​ਨਾਮਿ​ਵਡਿਆਈ​॥​
ਉਸ ਦੀ ਮਤਿ ਵਿਚ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋ ਜਾਂਦਾ ਹੈ, ਉਸ ਦਾ ਮਨ ਨਾਮ ਵਿਚ ਪਤੀਜ ਜਾਂਦਾ ਹੈ, ਉਸ ਨੂੰ ਨਾਮ ਦੀ ਬਰਕਤਿ ਨਾਲ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ।
The intellect is enlightened, and the mind is satisfied, through the glory of the Lord's Name.
मति परगासु भई मनु मानिआ राम नामि वडिआई ॥
ਨਾਨਕ​ਪ੍ਰਭੁ​ਪਾਇਆ​ਸਬਦਿ​ਮਿਲਾਇਆ​ਜੋਤੀ​ਜੋਤਿ​ਮਿਲਾਈ​॥੪॥੧॥੪॥​
ਹੇ ਨਾਨਕ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਪ੍ਰਭੂ ਮਿਲ ਪੈਂਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਇਕ-ਮਿਕ ਹੋਈ ਰਹਿੰਦੀ ਹੈ ॥੪॥੧॥੪॥
O Nanak, God is found, merging in the Shabad, and one's light blends into the Light. ||4||1||4||
नानक प्रभु पाइआ सबदि मिलाइआ जोती जोति मिलाई ॥४॥१॥४॥
ਸੂਹੀ​ਮਹਲਾ​੪​ਘਰੁ​੫​॥​
ਰਾਗ ਸੂਹੀ, ਘਰ ੫ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
Soohee, Fourth Mahalaa, Fifth House:
सूही महला ४ घरु ५ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਗੁਰੁ​ਸੰਤ​ਜਨੋ​ਪਿਆਰਾ​ਮੈ​ਮਿਲਿਆ​ਮੇਰੀ​ਤ੍ਰਿਸਨਾ​ਬੁਝਿ​ਗਈਆਸੇ​॥​
ਹੇ ਸੰਤ ਜਨੋ! ਮੈਨੂੰ ਪਿਆਰਾ ਗੁਰੂ ਮਿਲ ਪਿਆ ਹੈ (ਉਸ ਦੀ ਮਿਹਰ ਨਾਲ) ਮੇਰੀ (ਮਾਇਆ ਦੀ) ਤ੍ਰਿਸ਼ਨਾ ਮਿਟ ਗਈ ਹੈ।
O humble Saints, I have met my Beloved Guru; the fire of my desire is quenched, and my yearning is gone.
गुरु संत जनो पिआरा मै मिलिआ मेरी त्रिसना बुझि गईआसे ॥
ਹਉ​ਮਨੁ​ਤਨੁ​ਦੇਵਾ​ਸਤਿਗੁਰੈ​ਮੈ​ਮੇਲੇ​ਪ੍ਰਭ​ਗੁਣਤਾਸੇ​॥​
(ਗੁਰੂ) ਮੈਨੂੰ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨਾਲ ਮਿਲਾ ਰਿਹਾ ਹੈ, ਮੈਂ ਆਪਣਾ ਮਨ ਆਪਣਾ ਤਨ ਗੁਰੂ ਦੇ ਅੱਗੇ ਭੇਟ ਧਰਦਾ ਹਾਂ।
I dedicate my mind and body to the True Guru; I pray that may He unite me with God, the treasure of virtue.
हउ मनु तनु देवा सतिगुरै मै मेले प्रभ गुणतासे ॥
ਧਨੁ​ਧੰਨੁ​ਗੁਰੂ​ਵਡ​ਪੁਰਖੁ​ਹੈ​ਮੈ​ਦਸੇ​ਹਰਿ​ਸਾਬਾਸੇ​॥​
ਹੇ ਭਾਈ! ਗੁਰੂ ਸਲਾਹੁਣ-ਜੋਗ ਹੈ, ਗੁਰੂ ਮਹਾ ਪੁਰਖ ਹੈ, ਗੁਰੂ ਨੂੰ ਸ਼ਾਬਾਸ਼। ਗੁਰੂ ਮੈਨੂੰ ਪਰਮਾਤਮਾ ਦੀ ਦੱਸ ਪਾ ਰਿਹਾ ਹੈ।
Blessed, blessed is the Guru, the Supreme Being, who tells me of the most blessed Lord.
धनु धंनु गुरू वड पुरखु है मै दसे हरि साबासे ॥
ਵਡਭਾਗੀ​ਹਰਿ​ਪਾਇਆ​ਜਨ​ਨਾਨਕ​ਨਾਮਿ​ਵਿਗਾਸੇ​॥੧॥​
ਹੇ ਦਾਸ ਨਾਨਕ! ਜਿਨ੍ਹਾਂ ਨੂੰ ਪਰਮਾਤਮਾ ਵੱਡੇ ਭਾਗਾਂ ਨਾਲ ਮਿਲ ਪੈਂਦਾ ਹੈ, (ਉਹ ਮਨੁੱਖ ਪਰਮਾਤਮਾ ਦੇ) ਨਾਮ ਵਿਚ ਜੁੜ ਕੇ ਆਤਮਕ ਆਨੰਦ ਨਾਲ ਭਰਪੂਰ ਹੋ ਜਾਂਦੇ ਹਨ ॥੧॥
By great good fortune, servant Nanak has found the Lord; he blossoms forth in the Naam. ||1||
वडभागी हरि पाइआ जन नानक नामि विगासे ॥१॥
ਗੁਰੁ​ਸਜਣੁ​ਪਿਆਰਾ​ਮੈ​ਮਿਲਿਆ​ਹਰਿ​ਮਾਰਗੁ​ਪੰਥੁ​ਦਸਾਹਾ​॥​
ਹੇ ਸੰਤ ਜਨੋ! (ਜਦੋਂ ਦਾ) ਪਿਆਰਾ ਗੁਰੂ ਸੱਜਣ ਮੈਨੂੰ ਮਿਲਿਆ ਹੈ, ਮੈਂ (ਉਸ ਪਾਸੋਂ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਪੁੱਛਦੀ ਰਹਿੰਦੀ ਹਾਂ,
I have met my Beloved Friend, the Guru, who has shown me the Path to the Lord.
गुरु सजणु पिआरा मै मिलिआ हरि मारगु पंथु दसाहा ॥
ਘਰਿ​ਆਵਹੁ​ਚਿਰੀ​ਵਿਛੁੰਨਿਆ​ਮਿਲੁ​ਸਬਦਿ​ਗੁਰੂ​ਪ੍ਰਭ​ਨਾਹਾ​॥​
(ਅਤੇ ਪ੍ਰਭੂ-ਪਤੀ ਨੂੰ ਭੀ ਆਖਦੀ ਰਹਿੰਦੀ ਹਾਂ-) ਹੇ ਪ੍ਰਭੂ ਪਤੀ! ਗੁਰੂ ਦੇ ਸ਼ਬਦ ਦੀ ਰਾਹੀਂ ਮੈਨੂੰ ਚਿਰਾਂ ਦੀ ਵਿੱਛੁੜੀ ਹੋਈ ਨੂੰ ਆ ਮਿਲ, ਮੇਰੇ (ਹਿਰਦੇ-) ਘਰ ਵਿਚ ਆ ਵੱਸ।
Come home - I have been separated from You for so long! Please, let me merge with You, through the Word of the Guru's Shabad, O my Lord God.
घरि आवहु चिरी विछुंनिआ मिलु सबदि गुरू प्रभ नाहा ॥
ਹਉ​ਤੁਝੁ​ਬਾਝਹੁ​ਖਰੀ​ਉਡੀਣੀਆ​ਜਿਉ​ਜਲ​ਬਿਨੁ​ਮੀਨੁ​ਮਰਾਹਾ​॥​
ਹੇ ਪ੍ਰਭੂ! ਜਿਵੇਂ ਪਾਣੀ ਤੋਂ ਬਿਨਾ ਮੱਛੀ (ਤੜਪ) ਮਰਦੀ ਹੈ, (ਤਿਵੇਂ) ਤੈਥੋਂ ਬਿਨਾ ਮੈਂ ਬਹੁਤ ਉਦਾਸ ਰਹਿੰਦੀ ਹਾਂ।
Without You, I am so sad; like a fish out of water, I shall die.
हउ तुझु बाझहु खरी उडीणीआ जिउ जल बिनु मीनु मराहा ॥
ਵਡਭਾਗੀ​ਹਰਿ​ਧਿਆਇਆ​ਜਨ​ਨਾਨਕ​ਨਾਮਿ​ਸਮਾਹਾ​॥੨॥​
ਹੇ ਦਾਸ ਨਾਨਕ! ਜਿਹੜੇ ਮਨੁੱਖਾਂ ਨੇ ਵੱਡੇ ਭਾਗਾਂ ਨਾਲ ਪਰਮਾਤਮਾ ਦਾ ਸਿਮਰਨ ਕੀਤਾ, ਉਹ ਪਰਮਾਤਮਾ ਦੇ ਨਾਮ ਵਿਚ (ਹੀ) ਲੀਨ ਹੋ ਗਏ ॥੨॥
The very fortunate ones meditate on the Lord; servant Nanak merges into the Naam. ||2||
वडभागी हरि धिआइआ जन नानक नामि समाहा ॥२॥
ਮਨੁ​ਦਹ​ਦਿਸਿ​ਚਲਿ​ਚਲਿ​ਭਰਮਿਆ​ਮਨਮੁਖੁ​ਭਰਮਿ​ਭੁਲਾਇਆ​॥​
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੀ) ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, (ਉਸ ਦਾ) ਮਨ ਦਸੀਂ ਪਾਸੀਂ ਦੌੜ ਦੌੜ ਕੇ ਭਟਕਦਾ ਰਹਿੰਦਾ ਹੈ।
The mind runs around in the ten directions; the self-willed manmukh wanders around, deluded by doubt.
मनु दह दिसि चलि चलि भरमिआ मनमुखु भरमि भुलाइआ ॥
ਨਿਤ​ਆਸਾ​ਮਨਿ​ਚਿਤਵੈ​ਮਨ​ਤ੍ਰਿਸਨਾ​ਭੁਖ​ਲਗਾਇਆ​॥​
(ਆਪਣੇ ਮਨ ਦਾ ਮੁਰੀਦ ਮਨੁੱਖ ਆਪਣੇ) ਮਨ ਵਿਚ ਸਦਾ (ਮਾਇਆ ਦੀਆਂ) ਆਸਾਂ ਚਿਤਾਰਦਾ ਰਹਿੰਦਾ ਹੈ, (ਉਸ ਦੇ) ਮਨ ਨੂੰ (ਮਾਇਆ ਦੀ) ਤ੍ਰਿਸ਼ਨਾ (ਮਾਇਆ ਦੀ) ਭੁੱਖ ਚੰਬੜੀ ਰਹਿੰਦੀ ਹੈ।
In his mind, he continually conjures up hopes; his mind is gripped by hunger and thirst.
नित आसा मनि चितवै मन त्रिसना भुख लगाइआ ॥
ਅਨਤਾ​ਧਨੁ​ਧਰਿ​ਦਬਿਆ​ਫਿਰਿ​ਬਿਖੁ​ਭਾਲਣ​ਗਇਆ​॥​
ਬੇਅੰਤ ਧਨ ਧਰਤੀ ਵਿਚ ਦੱਬ ਰੱਖਦਾ ਹੈ, ਫਿਰ ਭੀ ਆਤਮਕ ਮੌਤ ਲਿਆਉਣ ਵਾਲੀ ਹੋਰ ਮਾਇਆ-ਜ਼ਹਿਰ ਦੀ ਭਾਲ ਕਰਦਾ ਫਿਰਦਾ ਹੈ।
There is an infinite treasure buried within the mind, but still, he goes out, searching for poison.
अनता धनु धरि दबिआ फिरि बिखु भालण गइआ ॥
ਜਨ​ਨਾਨਕ​ਨਾਮੁ​ਸਲਾਹਿ​ਤੂ​ਬਿਨੁ​ਨਾਵੈ​ਪਚਿ​ਪਚਿ​ਮੁਇਆ​॥੩॥​
ਹੇ ਦਾਸ ਨਾਨਕ! (ਆਖ-ਹੇ ਭਾਈ!) ਤੂੰ ਪਰਮਾਤਮਾ ਦਾ ਨਾਮ ਜਪਦਾ ਰਿਹਾ ਕਰ। ਨਾਮ ਤੋਂ ਖੁੰਝ ਕੇ ਮਨੁੱਖ (ਤ੍ਰਿਸ਼ਨਾ ਦੀ ਅੱਗ ਵਿਚ) ਸੜ ਸੜ ਕੇ ਆਤਮਕ ਮੌਤ ਹੀ ਸਹੇੜੀ ਰੱਖਦਾ ਹੈ ॥੩॥
O servant Nanak, praise the Naam, the Name of the Lord; without the Name, he rots away, and wastes away to death. ||3||
जन नानक नामु सलाहि तू बिनु नावै पचि पचि मुइआ ॥३॥
ਗੁਰੁ​ਸੁੰਦਰੁ​ਮੋਹਨੁ​ਪਾਇ​ਕਰੇ​ਹਰਿ​ਪ੍ਰੇਮ​ਬਾਣੀ​ਮਨੁ​ਮਾਰਿਆ​॥​
ਹੇ ਭਾਈ! ਪਿਆਰੇ ਸੋਹਣੇ ਗੁਰੂ ਨੂੰ ਮਿਲ ਕੇ ਮੇਰਾ ਮਨ ਪ੍ਰੇਮ ਦੇ ਤੀਰਾਂ ਨਾਲ ਵਿੱਝ ਗਿਆ ਹੈ,
Finding the beautiful and fascinating Guru, I have conquered my mind, through the Bani, the Word of my Beloved Lord.
गुरु सुंदरु मोहनु पाइ करे हरि प्रेम बाणी मनु मारिआ ॥
ਮੇਰੈ​ਹਿਰਦੈ​ਸੁਧਿ​ਬੁਧਿ​ਵਿਸਰਿ​ਗਈ​ਮਨ​ਆਸਾ​ਚਿੰਤ​ਵਿਸਾਰਿਆ​॥​
ਆਸਾ ਚਿੰਤਾ ਵਾਲੀ ਸੂਝ-ਬੂਝ ਮੇਰੇ ਹਿਰਦੇ ਵਿਚੋਂ ਭੁੱਲ ਗਈ ਹੈ, ਮੈਂ ਆਪਣੇ ਮਨ ਦੀ ਆਸਾ ਤੇ ਚਿੰਤਾ ਵਿਸਾਰ ਚੁਕਾ ਹਾਂ।
My heart has forgotten its common sense and wisdom; my mind has forgotten its hopes and cares.
मेरै हिरदै सुधि बुधि विसरि गई मन आसा चिंत विसारिआ ॥
ਮੈ​ਅੰਤਰਿ​ਵੇਦਨ​ਪ੍ਰੇਮ​ਕੀ​ਗੁਰ​ਦੇਖਤ​ਮਨੁ​ਸਾਧਾਰਿਆ​॥​
(ਹੁਣ) ਮੇਰੇ ਅੰਦਰ ਪ੍ਰੇਮ ਦੀ ਚੋਭ ਟਿਕੀ ਰਹਿੰਦੀ ਹੈ, ਗੁਰੂ ਦਾ ਦਰਸ਼ਨ ਕਰ ਕੇ ਮੇਰਾ ਮਨ ਧੀਰਜ ਵਾਲਾ ਹੋ ਗਿਆ ਹੈ।
Deep within my self, I feel the pains of divine love. Beholding the Guru, my mind is comforted and consoled.
मै अंतरि वेदन प्रेम की गुर देखत मनु साधारिआ ॥
ਵਡਭਾਗੀ​ਪ੍ਰਭ​ਆਇ​ਮਿਲੁ​ਜਨੁ​ਨਾਨਕੁ​ਖਿਨੁ​ਖਿਨੁ​ਵਾਰਿਆ​॥੪॥੧॥੫॥​
ਹੇ ਦਾਸ ਨਾਨਕ! (ਹੁਣ ਇਉਂ ਅਰਦਾਸ ਕਰਿਆ ਕਰ-) ਹੇ ਪ੍ਰਭੂ! ਮੇਰੇ ਚੰਗੇ ਭਾਗਾਂ ਨੂੰ ਮੈਨੂੰ ਆ ਮਿਲ-ਮੈਂ ਤੈਥੋਂ ਹਰ ਵੇਲੇ ਸਦਕੇ ਕੁਰਬਾਨ ਜਾਂਦਾ ਹਾਂ ॥੪॥੧॥੫॥
Awaken my good destiny, O God - please, come and meet me! Each and every instant, servant Nanak is a sacrifice to You. ||4||1||5||
वडभागी प्रभ आइ मिलु जनु नानकु खिनु खिनु वारिआ ॥४॥१॥५॥
ਸੂਹੀ​ਛੰਤ​ਮਹਲਾ​੪​॥​
Soohee, Chhant, Fourth Mahalaa:
सूही छंत महला ४ ॥
ਮਾਰੇਹਿਸੁ​ਵੇ​ਜਨ​ਹਉਮੈ​ਬਿਖਿਆ​ਜਿਨਿ​ਹਰਿ​ਪ੍ਰਭ​ਮਿਲਣ​ਨ​ਦਿਤੀਆ​॥​
ਹੇ ਭਾਈ! ਜਿਸ ਹਉਮੈ ਨੇ ਜਿਸ ਮਾਇਆ ਨੇ (ਜੀਵ ਨੂੰ ਕਦੇ) ਪਰਮਾਤਮਾ ਨਾਲ ਮਿਲਣ ਨਹੀਂ ਦਿੱਤਾ, ਇਸ ਹਉਮੈ ਨੂੰ ਇਸ ਮਾਇਆ ਨੂੰ (ਆਪਣੇ ਅੰਦਰੋਂ) ਮਾਰ ਮੁਕਾਓ।
Eradicate the poison of egotism, O human being; it is holding you back from meeting your Lord God.
मारेहिसु वे जन हउमै बिखिआ जिनि हरि प्रभ मिलण न दितीआ ॥
ਦੇਹ​ਕੰਚਨ​ਵੇ​ਵੰਨੀਆ​ਇਨਿ​ਹਉਮੈ​ਮਾਰਿ​ਵਿਗੁਤੀਆ​॥​
ਹੇ ਭਾਈ! (ਵੇਖੋ!) ਇਹ ਸਰੀਰ ਸੋਨੇ ਦੇ ਰੰਗ ਵਰਗਾ ਸੋਹਣਾ ਹੁੰਦਾ ਹੈ, (ਪਰ ਜਿੱਥੇ ਹਉਮੈ ਆ ਵੜੀ) ਇਸ ਹਉਮੈ ਨੇ (ਉਸ ਸਰੀਰ ਨੂੰ) ਮਾਰ ਕੇ ਖ਼ੁਆਰ ਕਰ ਦਿੱਤਾ।
This golden-colored body has been disfigured and ruined by egotism.
देह कंचन वे वंनीआ इनि हउमै मारि विगुतीआ ॥
ਮੋਹੁ​ਮਾਇਆ​ਵੇ​ਸਭ​ਕਾਲਖਾ​ਇਨਿ​ਮਨਮੁਖਿ​ਮੂੜਿ​ਸਜੁਤੀਆ​॥​
ਹੇ ਭਾਈ! ਮਾਇਆ ਦਾ ਮੋਹ ਨਿਰੀ ਕਾਲਖ ਹੈ, ਪਰ ਆਪਣੇ ਮਨ ਦੇ ਮੁਰੀਦ ਇਸ ਮੂਰਖ ਮਨੁੱਖ ਨੇ (ਆਪਣੇ ਆਪ ਨੂੰ ਇਸ ਕਾਲਖ ਨਾਲ ਹੀ) ਜੋੜ ਰੱਖਿਆ ਹੈ।
Attachment to Maya is total darkness; this foolish, self-willed manmukh is attached to it.
मोहु माइआ वे सभ कालखा इनि मनमुखि मूड़ि सजुतीआ ॥
ਜਨ​ਨਾਨਕ​ਗੁਰਮੁਖਿ​ਉਬਰੇ​ਗੁਰ​ਸਬਦੀ​ਹਉਮੈ​ਛੁਟੀਆ​॥੧॥​
ਹੇ ਦਾਸ ਨਾਨਕ! (ਆਖ-ਹੇ ਭਾਈ!) ਗੁਰੂ ਦੇ ਮਨਮੁਖ ਰਹਿਣ ਵਾਲੇ ਮਨੁੱਖ (ਇਸ ਹਉਮੈ ਤੋਂ) ਬਚ ਜਾਂਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਨੂੰ ਹਉਮੈ ਤੋਂ ਖ਼ਲਾਸੀ ਮਿਲ ਜਾਂਦੀ ਹੈ ॥੧॥
O servant Nanak, the Gurmukh is saved; through the Word of the Guru's Shabad, he is released from egotism. ||1||
जन नानक गुरमुखि उबरे गुर सबदी हउमै छुटीआ ॥१॥
ਵਸਿ​ਆਣਿਹੁ​ਵੇ​ਜਨ​ਇਸੁ​ਮਨ​ਕਉ​ਮਨੁ​ਬਾਸੇ​ਜਿਉ​ਨਿਤ​ਭਉਦਿਆ​॥​
ਹੇ ਭਾਈ! (ਆਪਣੇ) ਇਸ ਮਨ ਨੂੰ (ਸਦਾ ਆਪਣੇ) ਵੱਸ ਵਿਚ ਰੱਖੋ। (ਮਨੁੱਖ ਦਾ ਇਹ) ਮਨ ਸਦਾ (ਸ਼ਿਕਾਰੀ ਪੰਛੀ) ਬਾਸ਼ੇ ਵਾਂਗ ਭਟਕਦਾ ਹੈ।
Overcome and subdue this mind; your mind wanders around continually, like a falcon.
वसि आणिहु वे जन इसु मन कउ मनु बासे जिउ नित भउदिआ ॥
ਦੁਖਿ​ਰੈਣਿ​ਵੇ​ਵਿਹਾਣੀਆ​ਨਿਤ​ਆਸਾ​ਆਸ​ਕਰੇਦਿਆ​॥​
ਸਦਾ ਆਸਾਂ ਹੀ ਆਸਾਂ ਬਣਾਂਦਿਆਂ (ਮਨੁੱਖ ਦੀ ਸਾਰੀ ਜ਼ਿੰਦਗੀ ਦੀ) ਰਾਤ ਦੁੱਖ ਵਿਚ ਹੀ ਬੀਤਦੀ ਹੈ।
The mortal's life-night passes painfully, in constant hope and desire.
दुखि रैणि वे विहाणीआ नित आसा आस करेदिआ ॥
ਗੁਰੁ​ਪਾਇਆ​ਵੇ​ਸੰਤ​ਜਨੋ​ਮਨਿ​ਆਸ​ਪੂਰੀ​ਹਰਿ​ਚਉਦਿਆ​॥​
ਹੇ ਸੰਤ ਜਨੋ! ਜਿਸ ਮਨੁੱਖ ਨੂੰ ਗੁਰੂ ਮਿਲ ਪਿਆ (ਉਹ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦਾ ਹੈ, ਤੇ) ਨਾਮ ਜਪਦਿਆਂ (ਉਸ ਦੇ) ਮਨ ਵਿਚ (ਉੱਠੀ ਹਰਿਨਾਮ ਸਿਮਰਨ ਦੀ) ਆਸ ਪੂਰੀ ਹੋ ਜਾਂਦੀ ਹੈ।
I have found the Guru, O humble Saints; my mind's hopes are fulfilled, chanting the Lord's Name.
गुरु पाइआ वे संत जनो मनि आस पूरी हरि चउदिआ ॥
ਜਨ​ਨਾਨਕ​ਪ੍ਰਭ​ਦੇਹੁ​ਮਤੀ​ਛਡਿ​ਆਸਾ​ਨਿਤ​ਸੁਖਿ​ਸਉਦਿਆ​॥੨॥​
ਹੇ ਦਾਸ ਨਾਨਕ! (ਪ੍ਰਭੂ ਦੇ ਦਰ ਤੇ ਅਰਦਾਸ ਕਰਿਆ ਕਰ ਤੇ ਆਖ-) ਹੇ ਪ੍ਰਭੂ! (ਮੈਨੂੰ ਭੀ ਆਪਣਾ ਨਾਮ ਜਪਣ ਦੀ) ਸੂਝ ਬਖ਼ਸ਼ (ਜਿਹੜਾ ਮਨੁੱਖ ਨਾਮ ਜਪਦਾ ਹੈ, ਉਹ ਦੁਨੀਆ ਵਾਲੀਆਂ) ਆਸਾਂ ਛੱਡ ਕੇ ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ ॥੨॥
Please bless servant Nanak, O God, with such understanding, that abandoning false hopes, he may always sleep in peace. ||2||
जन नानक प्रभ देहु मती छडि आसा नित सुखि सउदिआ ॥२॥
ਸਾ​ਧਨ​ਆਸਾ​ਚਿਤਿ​ਕਰੇ​ਰਾਮ​ਰਾਜਿਆ​ਹਰਿ​ਪ੍ਰਭ​ਸੇਜੜੀਐ​ਆਈ​॥​
ਹੇ ਭਾਈ! (ਗੁਰੂ ਦੀ ਸਰਨ ਪਈ ਰਹਿਣ ਵਾਲੀ) ਜੀਵ-ਇਸਤ੍ਰੀ (ਆਪਣੇ) ਚਿੱਤ ਵਿਚ (ਨਿੱਤ ਪ੍ਰਭੂ-ਪਤੀ ਦੇ ਮਿਲਾਪ ਦੀ) ਆਸ ਕਰਦੀ ਰਹਿੰਦੀ ਹੈ (ਤੇ ਆਖਦੀ ਹੈ-) ਹੇ ਪ੍ਰਭੂ-ਪਾਤਿਸ਼ਾਹ! ਹੇ ਹਰੀ! ਹੇ ਪ੍ਰਭੂ! (ਮੇਰੇ ਹਿਰਦੇ ਦੀ) ਸੋਹਣੀ ਸੇਜ ਉੱਤੇ ਆ (ਵੱਸ)।
The bride hopes in her mind, that her Sovereign Lord God will come to her bed.
सा धन आसा चिति करे राम राजिआ हरि प्रभ सेजड़ीऐ आई ॥
ਮੇਰਾ​ਠਾਕੁਰੁ​ਅਗਮ​ਦਇਆਲੁ​ਹੈ​ਰਾਮ​ਰਾਜਿਆ​ਕਰਿ​ਕਿਰਪਾ​ਲੇਹੁ​ਮਿਲਾਈ​॥​
ਹੇ ਪ੍ਰਭੂ-ਪਾਤਿਸ਼ਾਹ! ਤੂੰ ਮੇਰਾ ਮਾਲਕ ਹੈਂ, ਤੂੰ ਦਇਆ ਦਾ ਸੋਮਾ ਹੈਂ, (ਪਰ ਤੂੰ ਮੇਰੇ ਲਈ) ਅਪਹੁੰਚ ਹੈਂ (ਤੂੰ ਆਪ ਹੀ) ਮਿਹਰ ਕਰ ਕੇ (ਮੈਨੂੰ ਆਪਣੇ ਚਰਨਾਂ ਵਿਚ) ਮਿਲਾ ਲੈ।
My Lord and Master is infinitely compassionate; O Sovereign Lord, be merciful, and merge me into Yourself.
मेरा ठाकुरु अगम दइआलु है राम राजिआ करि किरपा लेहु मिलाई ॥