GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 769
Display Settings
Translations
ਕੋਟਿ​ਮਧੇ​ਕਿਨੈ​ਪਛਾਣਿਆ​ਹਰਿ​ਨਾਮਾ​ਸਚੁ​ਸੋਈ​॥​
ਕ੍ਰੋੜਾਂ ਵਿਚੋਂ ਕਿਸੇ ਵਿਰਲੇ ਮਨੁੱਖ ਨੇ ਇਹ ਗੱਲ ਸਮਝੀ ਹੈ ਕਿ ਪਰਮਾਤਮਾ ਦਾ ਨਾਮ ਹੀ ਸਦਾ ਕਾਇਮ ਰਹਿਣ ਵਾਲਾ ਹੈ।
Among millions, there is scarcely one who realizes the Name of the True Lord.
कोटि मधे किनै पछाणिआ हरि नामा सचु सोई ॥
ਨਾਨਕ​ਨਾਮਿ​ਮਿਲੈ​ਵਡਿਆਈ​ਦੂਜੈ​ਭਾਇ​ਪਤਿ​ਖੋਈ​॥੩॥​
ਹੇ ਨਾਨਕ! ਨਾਮ ਵਿਚ ਜੁੜਿਆਂ ਹੀ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ, ਅਤੇ, ਮਾਇਆ ਦੇ ਮੋਹ ਵਿਚ ਮਨੁੱਖ ਇੱਜ਼ਤ ਗਵਾ ਲੈਂਦਾ ਹੈ ॥੩॥
O Nanak, through the Naam, greatness is obtained; in the love of duality, all honor is lost. ||3||
नानक नामि मिलै वडिआई दूजै भाइ पति खोई ॥३॥
ਭਗਤਾ​ਕੈ​ਘਰਿ​ਕਾਰਜੁ​ਸਾਚਾ​ਹਰਿ​ਗੁਣ​ਸਦਾ​ਵਖਾਣੇ​ਰਾਮ​॥​
ਪਰਮਾਤਮਾ ਦੇ ਗੁਣ ਸਦਾ ਗਾਂਦੇ ਰਹਿਣ ਕਰ ਕੇ ਭਗਤਾਂ ਦੇ ਹਿਰਦੇ-ਘਰ ਵਿਚ ਇਹ ਆਹਰ ਸਦਾ ਲਈ ਬਣਿਆ ਰਹਿੰਦਾ ਹੈ।
In the home of the devotees, is the joy of true marriage; they chant the Glorious Praises of the Lord forever.
भगता कै घरि कारजु साचा हरि गुण सदा वखाणे राम ॥
ਭਗਤਿ​ਖਜਾਨਾ​ਆਪੇ​ਦੀਆ​ਕਾਲੁ​ਕੰਟਕੁ​ਮਾਰਿ​ਸਮਾਣੇ​ਰਾਮ​॥​
ਭਗਤੀ ਦਾ ਖ਼ਜ਼ਾਨਾ ਪਰਮਾਤਮਾ ਨੇ ਆਪ ਹੀ ਆਪਣੇ ਭਗਤਾਂ ਨੂੰ ਦਿੱਤਾ ਹੋਇਆ ਹੈ, (ਇਸ ਦੀ ਬਰਕਤਿ ਨਾਲ ਉਹ) ਦੁਖਦਾਈ ਮੌਤ ਦੇ ਡਰ ਨੂੰ ਮਾਰ-ਮੁਕਾ ਕੇ (ਪਰਮਾਤਮਾ ਵਿਚ) ਲੀਨ ਰਹਿੰਦੇ ਹਨ।
He Himself blesses them with the treasure of devotion; conquering the thorny pain of death, they merge in the Lord.
भगति खजाना आपे दीआ कालु कंटकु मारि समाणे राम ॥
ਕਾਲੁ​ਕੰਟਕੁ​ਮਾਰਿ​ਸਮਾਣੇ​ਹਰਿ​ਮਨਿ​ਭਾਣੇ​ਨਾਮੁ​ਨਿਧਾਨੁ​ਸਚੁ​ਪਾਇਆ​॥​
ਦੁਖਦਾਈ ਮੌਤ ਦੇ ਡਰ ਨੂੰ ਮੁਕਾ ਕੇ ਭਗਤ ਪਰਮਾਤਮਾ ਵਿਚ ਲੀਨ ਰਹਿੰਦੇ ਹਨ, ਪਰਮਾਤਮਾ ਦੇ ਮਨ ਵਿਚ ਪਿਆਰੇ ਲੱਗਦੇ ਹਨ, (ਪਰਮਾਤਮਾ ਪਾਸੋਂ ਭਗਤ) ਸਦਾ ਕਾਇਮ ਰਹਿਣ ਵਾਲਾ ਨਾਮ-ਖ਼ਜ਼ਾਨਾ ਪ੍ਰਾਪਤ ਕਰ ਲੈਂਦੇ ਹਨ।
Conquering the thorny pain of death, they merge in the Lord; they are pleasing to the Lord's Mind, and they obtain the true treasure of the Naam.
कालु कंटकु मारि समाणे हरि मनि भाणे नामु निधानु सचु पाइआ ॥
ਸਦਾ​ਅਖੁਟੁ​ਕਦੇ​ਨ​ਨਿਖੁਟੈ​ਹਰਿ​ਦੀਆ​ਸਹਜਿ​ਸੁਭਾਇਆ​॥​
ਇਹ ਖ਼ਜ਼ਾਨਾ ਅਮੁੱਕ ਹੈ, ਕਦੇ ਨਹੀਂ ਮੁੱਕਦਾ। ਪਰਮਾਤਮਾ ਨੇ ਉਹਨਾਂ ਨੂੰ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਟਿਕੇ ਹੋਇਆਂ ਨੂੰ ਇਹ ਖ਼ਜ਼ਾਨਾ ਦੇ ਦਿੱਤਾ।
This treasure is inexhaustible; it will never be exhausted. The Lord automatically blesses them with it.
सदा अखुटु कदे न निखुटै हरि दीआ सहजि सुभाइआ ॥
ਹਰਿ​ਜਨ​ਊਚੇ​ਸਦ​ਹੀ​ਊਚੇ​ਗੁਰ​ਕੈ​ਸਬਦਿ​ਸੁਹਾਇਆ​॥​
(ਇਸ ਖ਼ਜ਼ਾਨੇ ਦਾ ਸਦਕਾ) ਭਗਤ ਸਦਾ ਹੀ ਉੱਚੇ ਆਤਮਕ ਮੰਡਲ ਵਿਚ ਟਿਕੇ ਰਹਿੰਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ।
The humble servants of the Lord are exalted and elevated, forever on high; they are adorned with the Word of the Guru's Shabad.
हरि जन ऊचे सद ही ऊचे गुर कै सबदि सुहाइआ ॥
ਨਾਨਕ​ਆਪੇ​ਬਖਸਿ​ਮਿਲਾਏ​ਜੁਗਿ​ਜੁਗਿ​ਸੋਭਾ​ਪਾਇਆ​॥੪॥੧॥੨॥​
ਹੇ ਨਾਨਕ! ਪਰਮਾਤਮਾ ਆਪ ਹੀ ਮੇਹਰ ਕਰ ਕੇ ਉਹਨਾਂ ਨੂੰ ਚਰਨਾਂ ਵਿਚ ਜੋੜੀ ਰੱਖਦਾ ਹੈ, ਹਰੇਕ ਜੁਗ ਵਿਚ ਉਹ ਸੋਭਾ ਖੱਟਦੇ ਹਨ ॥੪॥੧॥੨॥
O Nanak, He Himself forgives them, and merges them with Himself; throughout the ages, they are glorified. ||4||1||2||
नानक आपे बखसि मिलाए जुगि जुगि सोभा पाइआ ॥४॥१॥२॥
ਸੂਹੀ​ਮਹਲਾ​੩​॥​
Soohee, Third Mahalaa:
सूही महला ३ ॥
ਸਬਦਿ​ਸਚੈ​ਸਚੁ​ਸੋਹਿਲਾ​ਜਿਥੈ​ਸਚੇ​ਕਾ​ਹੋਇ​ਵੀਚਾਰੋ​ਰਾਮ​॥​
ਹੇ ਭਾਈ! ਜਿਸ ਮਨੁੱਖ ਦੇ ਹਿਰਦੇ-ਘਰ ਵਿਚ ਸੱਚੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਹੁੰਦਾ ਰਹਿੰਦਾ ਹੈ, ਸਦਾ-ਥਿਰ ਪ੍ਰਭੂ ਦੇ ਗੁਣਾਂ ਦੀ ਵਿਚਾਰ ਹੁੰਦੀ ਰਹਿੰਦੀ ਹੈ,
Through the True Word of the Shabad, true happiness prevails, there where the True Lord is contemplated.
सबदि सचै सचु सोहिला जिथै सचे का होइ वीचारो राम ॥
ਹਉਮੈ​ਸਭਿ​ਕਿਲਵਿਖ​ਕਾਟੇ​ਸਾਚੁ​ਰਖਿਆ​ਉਰਿ​ਧਾਰੇ​ਰਾਮ​॥​
ਉਸ ਦੇ ਅੰਦਰੋਂ ਹਉਮੈ ਆਦਿਕ ਸਾਰੇ ਪਾਪ ਕੱਟੇ ਜਾਂਦੇ ਹਨ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ।
Egotism and all sins are eradicated, when one keeps the True Lord enshrined in the heart.
हउमै सभि किलविख काटे साचु रखिआ उरि धारे राम ॥
ਸਚੁ​ਰਖਿਆ​ਉਰ​ਧਾਰੇ​ਦੁਤਰੁ​ਤਾਰੇ​ਫਿਰਿ​ਭਵਜਲੁ​ਤਰਣੁ​ਨ​ਹੋਈ​॥​
ਉਹ ਮਨੁੱਖ ਸਦਾ-ਥਿਰ ਪ੍ਰਭੂ ਨੂੰ ਹਿਰਦੇ ਵਿਚ ਵਸਾਈ ਰੱਖਦਾ ਹੈ, ਔਖੇ ਤਰੇ ਜਾਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਦੀ ਮੁੜ ਮੁੜ ਉਸ ਨੂੰ ਲੋੜ ਨਹੀਂ ਰਹਿੰਦੀ।
One who keeps the True Lord enshrined in the heart, crosses over the terrible and dreadful world-ocean; he shall not have to cross over it again.
सचु रखिआ उर धारे दुतरु तारे फिरि भवजलु तरणु न होई ॥
ਸਚਾ​ਸਤਿਗੁਰੁ​ਸਚੀ​ਬਾਣੀ​ਜਿਨਿ​ਸਚੁ​ਵਿਖਾਲਿਆ​ਸੋਈ​॥​
ਹੇ ਭਾਈ! ਜਿਸ ਗੁਰੂ ਨੇ ਉਸ ਨੂੰ ਸਦਾ-ਥਿਰ ਪ੍ਰਭੂ ਦਾ ਦਰਸਨ ਕਰਾ ਦਿੱਤਾ ਹੈ, ਉਹ ਆਪ ਭੀ ਸਦਾ-ਥਿਰ ਪ੍ਰਭੂ ਦਾ ਰੂਪ ਹੈ, ਉਸ ਦੀ ਬਾਣੀ ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ ਹੈ।
True is the True Guru, and True is the Word of His Bani; through it, the True Lord is seen.
सचा सतिगुरु सची बाणी जिनि सचु विखालिआ सोई ॥
ਸਾਚੇ​ਗੁਣ​ਗਾਵੈ​ਸਚਿ​ਸਮਾਵੈ​ਸਚੁ​ਵੇਖੈ​ਸਭੁ​ਸੋਈ​॥​
(ਗੁਰੂ ਦੀ ਕਿਰਪਾ ਨਾਲ) ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ, ਉਸ ਵਿਚ ਹੀ ਲੀਨ ਰਹਿੰਦਾ ਹੈ, ਅਤੇ ਉਸ ਨੂੰ ਹਰ ਥਾਂ ਵੱਸਿਆ ਵੇਖਦਾ ਹੈ।
One who sings the Glorious Praises of the True Lord merges in Truth; he beholds the True Lord everywhere.
साचे गुण गावै सचि समावै सचु वेखै सभु सोई ॥
ਨਾਨਕ​ਸਾਚਾ​ਸਾਹਿਬੁ​ਸਾਚੀ​ਨਾਈ​ਸਚੁ​ਨਿਸਤਾਰਾ​ਹੋਈ​॥੧॥​
ਹੇ ਨਾਨਕ! ਜੇਹੜਾ ਪਰਮਾਤਮਾ ਆਪ ਸਦਾ-ਥਿਰ ਹੈ, ਜਿਸ ਦੀ ਵਡਿਆਈ ਸਦਾ-ਥਿਰ ਹੈ ਉਹ ਉਸ ਮਨੁੱਖ ਦਾ ਸਦਾ ਲਈ ਪਾਰ-ਉਤਾਰਾ ਕਰ ਦੇਂਦਾ ਹੈ ॥੧॥
O Nanak, True is the Lord and Master, and True is His Name; through Truth, comes emancipation. ||1||
नानक साचा साहिबु साची नाई सचु निसतारा होई ॥१॥
ਸਾਚੈ​ਸਤਿਗੁਰਿ​ਸਾਚੁ​ਬੁਝਾਇਆ​ਪਤਿ​ਰਾਖੈ​ਸਚੁ​ਸੋਈ​ਰਾਮ​॥​
ਹੇ ਭਾਈ! ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਨੇ ਜਿਸ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦਾ ਗਿਆਨ ਦੇ ਦਿੱਤਾ ਉਸ ਦੀ ਲਾਜ ਸਦਾ-ਥਿਰ ਪ੍ਰਭੂ ਆਪ ਰੱਖਦਾ ਹੈ।
The True Guru reveals the True Lord; the True Lord preserves our honor.
साचै सतिगुरि साचु बुझाइआ पति राखै सचु सोई राम ॥
ਸਚਾ​ਭੋਜਨੁ​ਭਾਉ​ਸਚਾ​ਹੈ​ਸਚੈ​ਨਾਮਿ​ਸੁਖੁ​ਹੋਈ​ਰਾਮ​॥​
ਪ੍ਰਭੂ-ਚਰਨਾਂ ਨਾਲ ਅਟੱਲ ਪਿਆਰ ਉਸ ਮਨੁੱਖ ਦੀ ਆਤਮਕ ਖ਼ੁਰਾਕ ਬਣ ਜਾਂਦਾ ਹੈ, ਸਦਾ-ਥਿਰ ਹਰਿ-ਨਾਮ ਉਸ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।
The true food is love for the True Lord; through the True Name, peace is obtained.
सचा भोजनु भाउ सचा है सचै नामि सुखु होई राम ॥
ਸਾਚੈ​ਨਾਮਿ​ਸੁਖੁ​ਹੋਈ​ਮਰੈ​ਨ​ਕੋਈ​ਗਰਭਿ​ਨ​ਜੂਨੀ​ਵਾਸਾ​॥​
ਜਿਸ ਭੀ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਆਤਮਕ ਆਨੰਦ ਲੱਭਦਾ ਹੈ, ਉਹ ਕਦੇ ਆਤਮਕ ਮੌਤ ਨਹੀਂ ਸਹੇੜਦਾ, ਉਹ ਜਨਮ ਮਰਨ ਦੇ ਗੇੜ ਵਿਚ ਜੂਨਾਂ ਵਿਚ ਨਹੀਂ ਪੈਂਦਾ।
Through the True Name, the mortal finds peace; he shall never die, and never again enter the womb of reincarnation.
साचै नामि सुखु होई मरै न कोई गरभि न जूनी वासा ॥
ਜੋਤੀ​ਜੋਤਿ​ਮਿਲਾਈ​ਸਚਿ​ਸਮਾਈ​ਸਚਿ​ਨਾਇ​ਪਰਗਾਸਾ​॥​
(ਗੁਰੂ ਨੇ ਜਿਸ ਮਨੁੱਖ ਦੀ) ਸੁਰਤ ਪਰਮਾਤਮਾ ਦੀ ਜੋਤਿ ਵਿਚ ਮਿਲਾ ਦਿੱਤੀ, ਉਹ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ, ਸਦਾ-ਥਿਰ ਹਰਿ-ਨਾਮ ਦੀ ਬਰਕਤਿ ਨਾਲ (ਉਸ ਦੇ ਅੰਦਰ ਆਤਮਕ ਜੀਵਨ ਦਾ) ਚਾਨਣ ਪੈਦਾ ਹੋ ਜਾਂਦਾ ਹੈ।
His light blends with the Light, and he merges into the True Lord; he is illuminated and enlightened with the True Name.
जोती जोति मिलाई सचि समाई सचि नाइ परगासा ॥
ਜਿਨੀ​ਸਚੁ​ਜਾਤਾ​ਸੇ​ਸਚੇ​ਹੋਏ​ਅਨਦਿਨੁ​ਸਚੁ​ਧਿਆਇਨਿ​॥​
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਉਹ ਉਸੇ ਦਾ ਰੂਪ ਬਣ ਗਏ, ਉਹ ਹਰ ਵੇਲੇ ਉਸ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦੇ ਰਹਿੰਦੇ ਹਨ।
Those who know the Truth are True; night and day, they meditate on Truth.
जिनी सचु जाता से सचे होए अनदिनु सचु धिआइनि ॥
ਨਾਨਕ​ਸਚੁ​ਨਾਮੁ​ਜਿਨ​ਹਿਰਦੈ​ਵਸਿਆ​ਨਾ​ਵੀਛੁੜਿ​ਦੁਖੁ​ਪਾਇਨਿ​॥੨॥​
ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ, ਉਹ ਫਿਰ ਪਰਮਾਤਮਾ ਦੇ ਚਰਨਾਂ ਤੋਂ ਵਿਛੁੜ ਕੇ ਦੁੱਖ ਨਹੀਂ ਪਾਂਦੇ ॥੨॥
O Nanak, those whose hearts are filled with the True Name, never suffer the pains of separation. ||2||
नानक सचु नामु जिन हिरदै वसिआ ना वीछुड़ि दुखु पाइनि ॥२॥
ਸਚੀ​ਬਾਣੀ​ਸਚੇ​ਗੁਣ​ਗਾਵਹਿ​ਤਿਤੁ​ਘਰਿ​ਸੋਹਿਲਾ​ਹੋਈ​ਰਾਮ​॥​
ਹੇ ਭਾਈ! (ਜੇਹੜੇ ਮਨੁੱਖ ਆਪਣੇ ਹਿਰਦੇ ਵਿਚ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਹਨ (ਉਹਨਾਂ ਦੀ) ਉਸ ਹਿਰਦੇ-ਘਰ ਵਿਚ ਆਨੰਦ ਦੀ ਰੌ ਬਣੀ ਰਹਿੰਦੀ ਹੈ।
In that home, and in that heart, where the True Bani of the Lord's True Praises are sung, the songs of joy resound.
सची बाणी सचे गुण गावहि तितु घरि सोहिला होई राम ॥
ਨਿਰਮਲ​ਗੁਣ​ਸਾਚੇ​ਤਨੁ​ਮਨੁ​ਸਾਚਾ​ਵਿਚਿ​ਸਾਚਾ​ਪੁਰਖੁ​ਪ੍ਰਭੁ​ਸੋਈ​ਰਾਮ​॥​
ਸਦਾ-ਥਿਰ ਪ੍ਰਭੂ ਦੇ ਪਵਿਤ੍ਰ ਗੁਣਾਂ ਦੀ ਬਰਕਤਿ ਨਾਲ ਉਹਨਾਂ ਦਾ ਮਨ ਉਹਨਾਂ ਦਾ ਤਨ (ਵਿਕਾਰਾਂ ਵਲੋਂ) ਅਡੋਲ ਹੋ ਜਾਂਦਾ ਹੈ। ਉਹਨਾਂ ਦੇ ਅੰਦਰ ਸਦਾ-ਥਿਰ ਪ੍ਰਭੂ-ਪੁਰਖ ਪਰਤੱਖ ਪਰਗਟ ਹੋ ਜਾਂਦਾ ਹੈ।
Through the immaculate virtues of the True Lord, the body and mind are rendered True, and God, the True Primal Being, dwells within.
निरमल गुण साचे तनु मनु साचा विचि साचा पुरखु प्रभु सोई राम ॥
ਸਭੁ​ਸਚੁ​ਵਰਤੈ​ਸਚੋ​ਬੋਲੈ​ਜੋ​ਸਚੁ​ਕਰੈ​ਸੁ​ਹੋਈ​॥​
(ਉਹਨਾਂ ਨੂੰ ਯਕੀਨ ਬਣ ਜਾਂਦਾ ਹੈ ਕਿ) ਹਰ ਥਾਂ ਸਦਾ-ਥਿਰ ਪ੍ਰਭੂ ਕੰਮ ਕਰ ਰਿਹਾ ਹੈ, ਉਹ ਹੀ ਬੋਲ ਰਿਹਾ ਹੈ, ਜੋ ਕੁਝ ਉਹ ਕਰਦਾ ਹੈ ਉਹੀ ਹੁੰਦਾ ਹੈ।
Such a person practices only Truth, and speaks only Truth; whatever the True Lord does, that alone comes to pass.
सभु सचु वरतै सचो बोलै जो सचु करै सु होई ॥
ਜਹ​ਦੇਖਾ​ਤਹ​ਸਚੁ​ਪਸਰਿਆ​ਅਵਰੁ​ਨ​ਦੂਜਾ​ਕੋਈ​॥​
ਜਿਧਰ ਵੀ ਉਹਨਾਂ ਨਿਗਾਹ ਕੀਤੀ, ਉਧਰ ਹੀ ਉਹਨਾਂ ਨੂੰ ਸਦਾ-ਥਿਰ ਪ੍ਰਭੂ ਦਾ ਪਸਾਰਾ ਦਿੱਸਿਆ। ਪ੍ਰਭੂ ਤੋਂ ਬਿਨਾ ਉਹਨਾਂ ਨੂੰ (ਕਿਤੇ ਭੀ) ਕੋਈ ਹੋਰ ਨਹੀਂ ਦਿੱਸਦਾ।
Wherever I look, there I see the True Lord pervading; there is no other at all.
जह देखा तह सचु पसरिआ अवरु न दूजा कोई ॥
ਸਚੇ​ਉਪਜੈ​ਸਚਿ​ਸਮਾਵੈ​ਮਰਿ​ਜਨਮੈ​ਦੂਜਾ​ਹੋਈ​॥​
ਹੇ ਭਾਈ! ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਤੋਂ ਨਵਾਂ ਆਤਮਕ ਜੀਵਨ ਪ੍ਰਾਪਤ ਕਰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਹੀ ਲੀਨ ਰਹਿੰਦਾ ਹੈ। ਪਰ ਮਾਇਆ ਨਾਲ ਪਿਆਰ ਕਰਨ ਵਾਲਾ ਜਨਮ ਮਰਨ ਵਿਚ ਪਿਆ ਰਹਿੰਦਾ ਹੈ।
From the True Lord, we emanate, and into the True Lord, we shall merge; death and birth come from duality.
सचे उपजै सचि समावै मरि जनमै दूजा होई ॥
ਨਾਨਕ​ਸਭੁ​ਕਿਛੁ​ਆਪੇ​ਕਰਤਾ​ਆਪਿ​ਕਰਾਵੈ​ਸੋਈ​॥੩॥​
ਹੇ ਨਾਨਕ! ਕਰਤਾਰ ਆਪ ਹੀ ਸਭ ਕੁਝ ਕਰ ਰਿਹਾ ਹੈ, ਆਪ ਹੀ ਜੀਵਾਂ ਪਾਸੋਂ ਕਰਾ ਰਿਹਾ ਹੈ ॥੩॥
O Nanak, He Himself does everything; He Himself is the Cause. ||3||
नानक सभु किछु आपे करता आपि करावै सोई ॥३॥
ਸਚੇ​ਭਗਤ​ਸੋਹਹਿ​ਦਰਵਾਰੇ​ਸਚੋ​ਸਚੁ​ਵਖਾਣੇ​ਰਾਮ​॥​
ਹੇ ਭਾਈ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਭਗਤ ਉਸ ਸਦਾ-ਥਿਰ ਪ੍ਰਭੂ ਦਾ ਨਾਮ ਹੀ ਹਰ ਵੇਲੇ ਉਚਾਰ ਉਚਾਰ ਕੇ ਉਸ ਦੀ ਹਜ਼ੂਰੀ ਵਿਚ ਸੋਭਾ ਪਾਂਦੇ ਹਨ।
The true devotees look beautiful in the Darbaar of the Lord's Court. They speak Truth, and only Truth.
सचे भगत सोहहि दरवारे सचो सचु वखाणे राम ॥
ਘਟ​ਅੰਤਰੇ​ਸਾਚੀ​ਬਾਣੀ​ਸਾਚੋ​ਆਪਿ​ਪਛਾਣੇ​ਰਾਮ​॥​
ਉਹਨਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਸਦਾ ਵੱਸਦੀ ਹੈ। ਉਹ ਸਦਾ-ਥਿਰ ਪ੍ਰਭੂ ਨੂੰ ਆਪਣੇ ਅੰਦਰ ਵੱਸਦਾ ਵੇਖਦੇ ਹਨ।
Deep within the nucleus of their heart, is the True Word of the Lord's Bani. Through the Truth, they understand themselves.
घट अंतरे साची बाणी साचो आपि पछाणे राम ॥
ਆਪੁ​ਪਛਾਣਹਿ​ਤਾ​ਸਚੁ​ਜਾਣਹਿ​ਸਾਚੇ​ਸੋਝੀ​ਹੋਈ​॥​
ਜਦੋਂ ਭਗਤ-ਜਨ ਆਪਣੇ ਆਤਮਕ ਜੀਵਨ ਦੀ ਪੜਤਾਲ ਕਰਦੇ ਹਨ, ਤਦੋਂ ਉਹ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾਂਦੇ ਹਨ, ਉਹਨਾਂ ਨੂੰ ਉਸ ਸਦਾ-ਥਿਰ ਪ੍ਰਭੂ ਦੀ ਜਾਣ-ਪਛਾਣ ਹੋ ਜਾਂਦੀ ਹੈ।
They understand themselves, and so know the True Lord, through their true intuition.
आपु पछाणहि ता सचु जाणहि साचे सोझी होई ॥
ਸਚਾ​ਸਬਦੁ​ਸਚੀ​ਹੈ​ਸੋਭਾ​ਸਾਚੇ​ਹੀ​ਸੁਖੁ​ਹੋਈ​॥​
ਉਹਨਾਂ ਦੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲਾ ਗੁਰ-ਸ਼ਬਦ ਵੱਸਦਾ ਰਹਿੰਦਾ ਹੈ, (ਇਸ ਕਰ ਕੇ ਲੋਕ ਪਰਲੋਕ ਵਿਚ) ਉਹਨਾਂ ਨੂੰ ਸਦਾ ਲਈ ਸੋਭਾ ਮਿਲ ਜਾਂਦੀ ਹੈ। ਪ੍ਰਭੂ ਵਿਚ ਜੁੜਨ ਕਰ ਕੇ ਉਹਨਾਂ ਨੂੰ ਆਤਮਕ ਆਨੰਦ ਮਿਲਿਆ ਰਹਿੰਦਾ ਹੈ।
True is the Shabad, and True is its Glory; peace comes only from Truth.
सचा सबदु सची है सोभा साचे ही सुखु होई ॥
ਸਾਚਿ​ਰਤੇ​ਭਗਤ​ਇਕ​ਰੰਗੀ​ਦੂਜਾ​ਰੰਗੁ​ਨ​ਕੋਈ​॥​
ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੇ ਪ੍ਰੇਮ-ਰੰਗ) ਵਿਚ ਰੰਗੇ ਹੋਏ ਭਗਤ ਜਨ ਇਕੋ ਪ੍ਰਭੂ-ਪ੍ਰੇਮ ਦੇ ਰੰਗ ਵਿਚ ਹੀ ਰਹਿੰਦੇ ਹਨ। ਕੋਈ ਹੋਰ (ਮਾਇਆ ਦੇ ਮੋਹ ਆਦਿਕ ਦਾ) ਰੰਗ ਉਹਨਾਂ ਨੂੰ ਨਹੀਂ ਚੜ੍ਹਦਾ।
Imbued with Truth, the devotees love the One Lord; they do not love any other.
साचि रते भगत इक रंगी दूजा रंगु न कोई ॥
ਨਾਨਕ​ਜਿਸ​ਕਉ​ਮਸਤਕਿ​ਲਿਖਿਆ​ਤਿਸੁ​ਸਚੁ​ਪਰਾਪਤਿ​ਹੋਈ​॥੪॥੨॥੩॥​
ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ (ਪ੍ਰਭੂ-ਮਿਲਾਪ ਦਾ ਲੇਖ) ਲਿਖਿਆ ਹੁੰਦਾ ਹੈ, ਉਸ ਨੂੰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ ॥੪॥੨॥੩॥
O Nanak, he alone obtains the True Lord, who has such pre-ordained destiny written upon his forehead. ||4||2||3||
नानक जिस कउ मसतकि लिखिआ तिसु सचु परापति होई ॥४॥२॥३॥
ਸੂਹੀ​ਮਹਲਾ​੩​॥​
Soohee, Third Mahalaa:
सूही महला ३ ॥
ਜੁਗ​ਚਾਰੇ​ਧਨ​ਜੇ​ਭਵੈ​ਬਿਨੁ​ਸਤਿਗੁਰ​ਸੋਹਾਗੁ​ਨ​ਹੋਈ​ਰਾਮ​॥​
ਹੇ ਭਾਈ! (ਜੁਗ ਚਾਹੇ ਕੋਈ ਭੀ ਹੋਵੇ) ਗੁਰੂ (ਦੀ ਸਰਨ ਪੈਣ) ਤੋਂ ਬਿਨਾ ਖਸਮ-ਪ੍ਰਭੂ ਦਾ ਮਿਲਾਪ ਨਹੀਂ ਹੁੰਦਾ, ਜੀਵ-ਇਸਤ੍ਰੀ ਭਾਵੇਂ ਚੌਹਾਂ ਜੁਗਾਂ ਵਿਚ ਭਟਕਦੀ ਫਿਰੇ।
The soul-bride may wander throughout the four ages, but still, without the True Guru, she will not find her True Husband Lord.
जुग चारे धन जे भवै बिनु सतिगुर सोहागु न होई राम ॥