GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 750
Display Settings
Translations
ਤੇਰੇ​ਸੇਵਕ​ਕਉ​ਭਉ​ਕਿਛੁ​ਨਾਹੀ​ਜਮੁ​ਨਹੀ​ਆਵੈ​ਨੇਰੇ​॥੧॥​ਰਹਾਉ​॥​
ਹੇ ਪ੍ਰਭੂ! ਤੇਰੇ ਸੇਵਕ ਨੂੰ ਕੋਈ ਡਰ ਪੋਹ ਨਹੀਂ ਸਕਦਾ, ਮੌਤ ਦਾ ਡਰ ਉਸ ਦੇ ਨੇੜੇ ਨਹੀਂ ਢੁਕਦਾ ॥੧॥ ਰਹਾਉ ॥
Your servant is not afraid of anything; the Messenger of Death cannot even approach him. ||1||Pause||
तेरे सेवक कउ भउ किछु नाही जमु नही आवै नेरे ॥१॥ रहाउ ॥
ਜੋ​ਤੇਰੈ​ਰੰਗਿ​ਰਾਤੇ​ਸੁਆਮੀ​ਤਿਨੑ​ਕਾ​ਜਨਮ​ਮਰਣ​ਦੁਖੁ​ਨਾਸਾ​॥​
ਹੇ ਮੇਰੇ ਮਾਲਕ! ਜੇਹੜੇ ਮਨੁੱਖ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਜੰਮਣ ਮਰਨ (ਦੇ ਗੇੜ) ਦਾ ਦੁੱਖ ਦੂਰ ਹੋ ਜਾਂਦਾ ਹੈ।
Those who are attuned to Your Love, O my Lord and Master, are released from the pains of birth and death.
जो तेरै रंगि राते सुआमी तिन का जनम मरण दुखु नासा ॥
ਤੇਰੀ​ਬਖਸ​ਨ​ਮੇਟੈ​ਕੋਈ​ਸਤਿਗੁਰ​ਕਾ​ਦਿਲਾਸਾ​॥੨॥​
ਉਹਨਾਂ ਨੂੰ ਗੁਰੂ ਦਾ (ਦਿੱਤਾ ਹੋਇਆ ਇਹ) ਭਰੋਸਾ (ਚੇਤੇ ਰਹਿੰਦਾ ਹੈ ਕਿ ਉਹਨਾਂ ਉਤੇ ਹੋਈ) ਤੇਰੀ ਬਖ਼ਸ਼ਸ਼ ਨੂੰ ਕੋਈ ਮਿਟਾ ਨਹੀਂ ਸਕਦਾ ॥੨॥
No one can erase Your Blessings; the True Guru has given me this assurance. ||2||
तेरी बखस न मेटै कोई सतिगुर का दिलासा ॥२॥
ਨਾਮੁ​ਧਿਆਇਨਿ​ਸੁਖ​ਫਲ​ਪਾਇਨਿ​ਆਠ​ਪਹਰ​ਆਰਾਧਹਿ​॥​
ਹੇ ਪ੍ਰਭੂ! (ਤੇਰੇ ਸੰਤ ਤੇਰਾ) ਨਾਮ ਸਿਮਰਦੇ ਰਹਿੰਦੇ ਹਨ, ਆਤਮਕ ਆਨੰਦ ਮਾਣਦੇ ਰਹਿੰਦੇ ਹਨ, ਅੱਠੇ ਪਹਰ ਤੇਰਾ ਆਰਾਧਨ ਕਰਦੇ ਹਨ।
Those who meditate on the Naam, the Name of the Lord, obtain the fruits of peace. Twenty-four hours a day, they worship and adore You.
नामु धिआइनि सुख फल पाइनि आठ पहर आराधहि ॥
ਤੇਰੀ​ਸਰਣਿ​ਤੇਰੈ​ਭਰਵਾਸੈ​ਪੰਚ​ਦੁਸਟ​ਲੈ​ਸਾਧਹਿ​॥੩॥​
ਤੇਰੀ ਸਰਨ ਵਿਚ ਆ ਕੇ, ਤੇਰੇ ਆਸਰੇ ਰਹਿ ਕੇ ਉਹ (ਕਾਮਾਦਿਕ) ਪੰਜੇ ਵੈਰੀਆਂ ਨੂੰ ਫੜ ਕੇ ਵੱਸ ਵਿਚ ਕਰ ਲੈਂਦੇ ਹਨ ॥੩॥
In Your Sanctuary, with Your Support, they subdue the five villains. ||3||
तेरी सरणि तेरै भरवासै पंच दुसट लै साधहि ॥३॥
ਗਿਆਨੁ​ਧਿਆਨੁ​ਕਿਛੁ​ਕਰਮੁ​ਨ​ਜਾਣਾ​ਸਾਰ​ਨ​ਜਾਣਾ​ਤੇਰੀ​॥​
ਹੇ ਮੇਰੇ ਮਾਲਕ-ਪ੍ਰਭੂ! ਮੈਂ (ਭੀ) ਤੇਰੇ (ਬਖ਼ਸ਼ਸ਼ ਦੀ) ਕਦਰ ਨਹੀਂ ਸਾਂ ਜਾਣਦਾ, ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ ਸੀ, ਤੇਰੇ ਚਰਨਾਂ ਵਿਚ ਸੁਰਤ ਟਿਕਾਣੀ ਭੀ ਨਹੀਂ ਜਾਣਦਾ ਸਾਂ, ਕਿਸੇ ਹੋਰ ਧਾਰਮਿਕ ਕੰਮ ਦੀ ਭੀ ਮੈਨੂੰ ਸੂਝ ਨਹੀਂ ਸੀ।
I know nothing about wisdom, meditation and good deeds; I know nothing about Your excellence.
गिआनु धिआनु किछु करमु न जाणा सार न जाणा तेरी ॥
ਸਭ​ਤੇ​ਵਡਾ​ਸਤਿਗੁਰੁ​ਨਾਨਕੁ​ਜਿਨਿ​ਕਲ​ਰਾਖੀ​ਮੇਰੀ​॥੪॥੧੦॥੫੭॥​
ਪਰ (ਤੇਰੀ ਮੇਹਰ ਨਾਲ) ਮੈਨੂੰ ਸਭ ਤੋਂ ਵੱਡਾ ਗੁਰੂ ਨਾਨਕ ਮਿਲ ਪਿਆ, ਜਿਸ ਨੇ ਮੇਰੀ ਲਾਜ ਰੱਖ ਲਈ (ਤੇ ਮੈਨੂੰ ਤੇਰੇ ਚਰਨਾਂ ਵਿਚ ਜੋੜ ਦਿੱਤਾ) ॥੪॥੧੦॥੫੭॥
Guru Nanak is the greatest of all; He saved my honor in this Dark Age of Kali Yuga. ||4||10||57||
सभ ते वडा सतिगुरु नानकु जिनि कल राखी मेरी ॥४॥१०॥५७॥
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥
ਸਗਲ​ਤਿਆਗਿ​ਗੁਰ​ਸਰਣੀ​ਆਇਆ​ਰਾਖਹੁ​ਰਾਖਨਹਾਰੇ​॥​
ਹੇ ਰੱਖਿਆ ਕਰਨ ਦੇ ਸਮਰਥ ਪ੍ਰਭੂ! ਮੇਰੀ ਰੱਖਿਆ ਕਰ। ਮੈਂ ਸਾਰੇ (ਆਸਰੇ) ਛੱਡ ਕੇ ਗੁਰੂ ਦੀ ਸਰਨ ਆ ਪਿਆ ਹਾਂ।
Renouncing everything, I have come to the Guru's Sanctuary; save me, O my Savior Lord!
सगल तिआगि गुर सरणी आइआ राखहु राखनहारे ॥
ਜਿਤੁ​ਤੂ​ਲਾਵਹਿ​ਤਿਤੁ​ਹਮ​ਲਾਗਹ​ਕਿਆ​ਏਹਿ​ਜੰਤ​ਵਿਚਾਰੇ​॥੧॥​
ਹੇ ਪ੍ਰਭੂ! ਇਹਨਾਂ ਜੀਵਾਂ ਵਿਚਾਰਿਆਂ ਦੀ ਕੀਹ ਪਾਂਇਆਂ ਹੈ? ਤੂੰ ਜਿਸ ਕੰਮ ਵਿਚ ਅਸਾਂ ਜੀਵਾਂ ਨੂੰ ਲਾ ਦੇਂਦਾ ਹੈਂ, ਅਸੀਂ ਉਸ ਕੰਮ ਵਿਚ ਲੱਗ ਪੈਂਦੇ ਹਾਂ ॥੧॥
Whatever You link me to, to that I am linked; what can this poor creature do? ||1||
जितु तू लावहि तितु हम लागह किआ एहि जंत विचारे ॥१॥
ਮੇਰੇ​ਰਾਮ​ਜੀ​ਤੂੰ​ਪ੍ਰਭ​ਅੰਤਰਜਾਮੀ​॥​
ਹੇ ਮੇਰੇ ਰਾਮ ਜੀ! ਹੇ ਮੇਰੇ ਪ੍ਰਭੂ! ਤੂੰ (ਮੇਰੇ) ਦਿਲ ਦੀ ਜਾਣਨ ਵਾਲਾ ਹੈਂ।
O my Dear Lord God, You are the Inner-knower, the Searcher of hearts.
मेरे राम जी तूं प्रभ अंतरजामी ॥
ਕਰਿ​ਕਿਰਪਾ​ਗੁਰਦੇਵ​ਦਇਆਲਾ​ਗੁਣ​ਗਾਵਾ​ਨਿਤ​ਸੁਆਮੀ​॥੧॥​ਰਹਾਉ​॥​
ਹੇ ਦਇਆ ਦੇ ਘਰ ਗੁਰਦੇਵ! ਹੇ ਸੁਆਮੀ! ਮੇਹਰ ਕਰ, ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ ॥੧॥ ਰਹਾਉ ॥
Be Merciful to me, O Divine, Compassionate Guru, that I may constantly sing the Glorious Praises of my Lord and Master. ||1||Pause||
करि किरपा गुरदेव दइआला गुण गावा नित सुआमी ॥१॥ रहाउ ॥
ਆਠ​ਪਹਰ​ਪ੍ਰਭੁ​ਅਪਨਾ​ਧਿਆਈਐ​ਗੁਰ​ਪ੍ਰਸਾਦਿ​ਭਉ​ਤਰੀਐ​॥​
ਹੇ ਭਾਈ! ਅੱਠੇ ਪਹਰ ਆਪਣੇ ਮਾਲਕ-ਪ੍ਰਭੂ ਦਾ ਧਿਆਨ ਧਰਨਾ ਚਾਹੀਦਾ ਹੈ, (ਇਸ ਤਰ੍ਹਾਂ) ਗੁਰੂ ਦੀ ਕਿਰਪਾ ਨਾਲ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।
Twenty-four hours a day, I meditate on my God; by Guru's Grace, I cross over the terrifying world-ocean.
आठ पहर प्रभु अपना धिआईऐ गुर प्रसादि भउ तरीऐ ॥
ਆਪੁ​ਤਿਆਗਿ​ਹੋਈਐ​ਸਭ​ਰੇਣਾ​ਜੀਵਤਿਆ​ਇਉ​ਮਰੀਐ​॥੨॥​
ਹੇ ਭਾਈ! ਆਪਾ-ਭਾਵ ਛੱਡ ਕੇ ਗੁਰੂ ਦੇ ਚਰਨਾਂ ਦੀ ਧੂੜ ਬਣ ਜਾਣਾ ਚਾਹੀਦਾ ਹੈ, ਇਸ ਤਰ੍ਹਾਂ ਦੁਨੀਆ ਦੀ ਕਿਰਤ-ਕਾਰ ਕਰਦਿਆਂ ਹੀ ਨਿਰਮੋਹ ਹੋ ਜਾਈਦਾ ਹੈ ॥੨॥
Renouncing self-conceit, I have become the dust of all men's feet; in this way, I die, while I am still alive. ||2||
आपु तिआगि होईऐ सभ रेणा जीवतिआ इउ मरीऐ ॥२॥
ਸਫਲ​ਜਨਮੁ​ਤਿਸ​ਕਾ​ਜਗ​ਭੀਤਰਿ​ਸਾਧਸੰਗਿ​ਨਾਉ​ਜਾਪੇ​॥​
ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦਾ ਨਾਮ ਜਪਦਾ ਹੈ, ਜਗਤ ਵਿਚ ਉਸ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ।
How fruitful is the life of that being in this world, who chants the Name in the Saadh Sangat, the Company of the Holy.
सफल जनमु तिस का जग भीतरि साधसंगि नाउ जापे ॥
ਸਗਲ​ਮਨੋਰਥ​ਤਿਸ​ਕੇ​ਪੂਰਨ​ਜਿਸੁ​ਦਇਆ​ਕਰੇ​ਪ੍ਰਭੁ​ਆਪੇ​॥੩॥​
ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਆਪ ਹੀ ਕਿਰਪਾ ਕਰਦਾ ਹੈ, ਉਸ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ ॥੩॥
All desires are fulfilled, for the one who is blessed with God's Kindness and Mercy. ||3||
सगल मनोरथ तिस के पूरन जिसु दइआ करे प्रभु आपे ॥३॥
ਦੀਨ​ਦਇਆਲ​ਕ੍ਰਿਪਾਲ​ਪ੍ਰਭ​ਸੁਆਮੀ​ਤੇਰੀ​ਸਰਣਿ​ਦਇਆਲਾ​॥​
ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਕ੍ਰਿਪਾਲ! ਹੇ ਮਾਲਕ-ਪ੍ਰਭੂ! ਹੇ ਦਇਆ ਦੇ ਸੋਮੇ! ਮੈਂ ਤੇਰੀ ਸਰਨ ਆਇਆ ਹਾਂ!
O Merciful to the meek, Kind and Compassionate Lord God, I seek Your Sanctuary.
दीन दइआल क्रिपाल प्रभ सुआमी तेरी सरणि दइआला ॥
ਕਰਿ​ਕਿਰਪਾ​ਅਪਨਾ​ਨਾਮੁ​ਦੀਜੈ​ਨਾਨਕ​ਸਾਧ​ਰਵਾਲਾ​॥੪॥੧੧॥੫੮॥​
ਹੇ ਨਾਨਕ! (ਆਖ-) ਮੇਹਰ ਕਰ, ਮੈਨੂੰ ਆਪਣਾ ਨਾਮ ਬਖ਼ਸ਼, ਗੁਰੂ ਦੇ ਚਰਨਾਂ ਦੀ ਧੂੜ ਦੇਹ ॥੪॥੧੧॥੫੮॥
Take pity upon me, and bless me with Your Name. Nanak is the dust of the feet of the Holy. ||4||11||58||
करि किरपा अपना नामु दीजै नानक साध रवाला ॥४॥११॥५८॥
ਰਾਗੁ​ਸੂਹੀ​ਅਸਟਪਦੀਆ​ਮਹਲਾ​੧​ਘਰੁ​੧​॥​
ਰਾਗ ਸੂਹੀ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Raag Soohee, Ashtapadee, First Mahalaa, First House:
रागु सूही असटपदीआ महला १ घरु १ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਸਭਿ​ਅਵਗਣ​ਮੈ​ਗੁਣੁ​ਨਹੀ​ਕੋਈ​॥​
ਮੇਰੇ ਅੰਦਰ ਸਾਰੇ ਔਗੁਣ ਹੀ ਹਨ, ਗੁਣ ਇੱਕ ਭੀ ਨਹੀਂ।
I am totally without virtue; I have no virtue at all.
सभि अवगण मै गुणु नही कोई ॥
ਕਿਉ​ਕਰਿ​ਕੰਤ​ਮਿਲਾਵਾ​ਹੋਈ​॥੧॥​
(ਇਸ ਹਾਲਤ ਵਿਚ) ਮੈਨੂੰ ਖਸਮ-ਪ੍ਰਭੂ ਦਾ ਮਿਲਾਪ ਕਿਵੇਂ ਹੋ ਸਕਦਾ ਹੈ? ॥੧॥
How can I meet my Husband Lord? ||1||
किउ करि कंत मिलावा होई ॥१॥
ਨਾ​ਮੈ​ਰੂਪੁ​ਨ​ਬੰਕੇ​ਨੈਣਾ​॥​
ਨਾਹ ਮੇਰੀ (ਸੋਹਣੀ) ਸ਼ਕਲ ਹੈ, ਨਾਹ ਮੇਰੀਆਂ ਸੋਹਣੀਆਂ ਅੱਖਾਂ ਹਨ,
I have no beauty, no enticing eyes.
ना मै रूपु न बंके नैणा ॥
ਨਾ​ਕੁਲ​ਢੰਗੁ​ਨ​ਮੀਠੇ​ਬੈਣਾ​॥੧॥​ਰਹਾਉ​॥​
ਨਾਹ ਹੀ ਚੰਗੀ ਕੁਲ ਵਾਲਿਆਂ ਵਾਲਾ ਮੇਰਾ ਚੱਜ-ਆਚਾਰ ਹੈ, ਨਾਹ ਹੀ ਮੇਰੀ ਬੋਲੀ ਮਿੱਠੀ ਹੈ (ਮੈਂ ਫਿਰ ਕਿਵੇਂ ਪਤੀ-ਪ੍ਰਭੂ ਨੂੰ ਖ਼ੁਸ਼ ਕਰ ਸਕਾਂਗੀ?) ॥੧॥ ਰਹਾਉ ॥
I do not have a noble family, good manners or a sweet voice. ||1||Pause||
ना कुल ढंगु न मीठे बैणा ॥१॥ रहाउ ॥
ਸਹਜਿ​ਸੀਗਾਰ​ਕਾਮਣਿ​ਕਰਿ​ਆਵੈ​॥​
ਜੇਹੜੀ ਜੀਵ-ਇਸਤ੍ਰੀ ਅਡੋਲ ਆਤਮਕ ਅਵਸਥਾ ਵਿਚ (ਟਿਕਦੀ ਹੈ, ਤੇ ਇਹ) ਹਾਰ ਸਿੰਗਾਰ ਕਰ ਕੇ (ਪ੍ਰਭੂ-ਪਤੀ ਦੇ ਦਰ ਤੇ) ਆਉਂਦੀ ਹੈ (ਉਹ ਪਤੀ-ਪ੍ਰਭੂ ਨੂੰ ਚੰਗੀ ਲੱਗਦੀ ਹੈ, ਤੇ)
The soul-bride adorns herself with peace and poise.
सहजि सीगार कामणि करि आवै ॥
ਤਾ​ਸੋਹਾਗਣਿ​ਜਾ​ਕੰਤੈ​ਭਾਵੈ​॥੨॥​
ਤਦੋਂ ਹੀ ਜੀਵ-ਇਸਤ੍ਰੀ ਭਾਗਾਂ ਵਾਲੀ ਹੈ ਜਦੋਂ ਉਹ ਕੰਤ-ਪ੍ਰਭੂ ਨੂੰ ਪਸੰਦ ਆਉਂਦੀ ਹੈ ॥੨॥
But she is a happy soul-bride, only if her Husband Lord is pleased with her. ||2||
ता सोहागणि जा कंतै भावै ॥२॥
ਨਾ​ਤਿਸੁ​ਰੂਪੁ​ਨ​ਰੇਖਿਆ​ਕਾਈ​॥​
ਉਸ ਪਤੀ-ਪ੍ਰਭੂ ਦੀ (ਇਹਨੀਂ ਅੱਖੀਂ ਦਿੱਸਣ ਵਾਲੀ ਕੋਈ) ਸ਼ਕਲ ਨਹੀਂ ਹੈ ਉਸ ਦਾ ਕੋਈ ਚਿੰਨ੍ਹ ਭੀ ਨਹੀਂ (ਜਿਸ ਨੂੰ ਵੇਖ ਸਕੀਏ, ਤੇ ਉਸ ਦਾ ਸਿਮਰਨ ਕਰ ਸਕੀਏ।
He has no form or feature;
ना तिसु रूपु न रेखिआ काई ॥
ਅੰਤਿ​ਨ​ਸਾਹਿਬੁ​ਸਿਮਰਿਆ​ਜਾਈ​॥੩॥​
ਪਰ ਜੇ ਸਾਰੀ ਉਮਰ ਉਸ ਨੂੰ ਵਿਸਾਰੀ ਹੀ ਰੱਖਿਆ, ਤਾਂ) ਅੰਤ ਸਮੇ ਉਹ ਮਾਲਕ ਸਿਮਰਿਆ ਨਹੀਂ ਜਾ ਸਕਦਾ ॥੩॥
at the very last instant, he cannot suddenly be contemplated. ||3||
अंति न साहिबु सिमरिआ जाई ॥३॥
ਸੁਰਤਿ​ਮਤਿ​ਨਾਹੀ​ਚਤੁਰਾਈ​॥​
ਹੇ ਪ੍ਰਭੂ! (ਮੇਰੀ ਉੱਚੀ) ਸੁਰਤ ਨਹੀਂ, (ਮੇਰੇ ਵਿਚ ਕੋਈ) ਅਕਲ ਨਹੀਂ (ਕੋਈ) ਸਿਆਣਪ ਨਹੀਂ।
I have no understanding, intellect or cleverness.
सुरति मति नाही चतुराई ॥
ਕਰਿ​ਕਿਰਪਾ​ਪ੍ਰਭ​ਲਾਵਹੁ​ਪਾਈ​॥੪॥​
(ਤੂੰ ਆਪ ਹੀ) ਮੇਹਰ ਕਰ ਕੇ ਮੈਨੂੰ ਆਪਣੀ ਚਰਨੀਂ ਲਾ ਲੈ ॥੪॥
Have Mercy upon me, God, and attach me to Your Feet. ||4||
करि किरपा प्रभ लावहु पाई ॥४॥
ਖਰੀ​ਸਿਆਣੀ​ਕੰਤ​ਨ​ਭਾਣੀ​॥​
ਉਹ (ਜੀਵ-ਇਸਤ੍ਰੀ ਦੁਨੀਆ ਦੇ ਕਾਰ-ਵਿਹਾਰ ਵਿਚ ਭਾਵੇਂ) ਬਹੁਤ ਸਿਆਣੀ (ਭੀ ਹੋਵੇ, ਪਰ) ਉਹ ਕੰਤ-ਪ੍ਰਭੂ ਨੂੰ ਚੰਗੀ ਨਹੀਂ ਲੱਗਦੀ,
She may be very clever, but this does not please her Husband Lord.
खरी सिआणी कंत न भाणी ॥
ਮਾਇਆ​ਲਾਗੀ​ਭਰਮਿ​ਭੁਲਾਣੀ​॥੫॥​
ਜੇਹੜੀ ਮਾਇਆ (ਦੇ ਮੋਹ) ਵਿਚ ਫਸੀ ਰਹੇ, ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝੀ ਰਹੇ ॥੫॥
Attached to Maya, she is deluded by doubt. ||5||
माइआ लागी भरमि भुलाणी ॥५॥
ਹਉਮੈ​ਜਾਈ​ਤਾ​ਕੰਤ​ਸਮਾਈ​॥​
ਹੇ ਕੰਤ ਪ੍ਰਭੂ! ਜਦੋਂ ਹਉਮੈ ਦੂਰ ਹੋਵੇ ਤਦੋਂ ਹੀ (ਤੇਰੇ ਚਰਨਾਂ ਵਿਚ) ਲੀਨਤਾ ਹੋ ਸਕਦੀ ਹੈ।
But if she gets rid of her ego, then she merges in her Husband Lord.
हउमै जाई ता कंत समाई ॥
ਤਉ​ਕਾਮਣਿ​ਪਿਆਰੇ​ਨਵ​ਨਿਧਿ​ਪਾਈ​॥੬॥​
ਤਦੋਂ ਹੀ, ਹੇ ਪਿਆਰੇ! ਜੀਵ-ਇਸਤ੍ਰੀ ਤੈਨੂੰ-ਨੌ ਖ਼ਜ਼ਾਨਿਆਂ ਦੇ ਸੋਮੇ ਨੂੰ-ਮਿਲ ਸਕਦੀ ਹੈ ॥੬॥
Only then can the soul-bride obtain the nine treasures of her Beloved. ||6||
तउ कामणि पिआरे नव निधि पाई ॥६॥
ਅਨਿਕ​ਜਨਮ​ਬਿਛੁਰਤ​ਦੁਖੁ​ਪਾਇਆ​॥​
ਤੈਥੋਂ ਵਿਛੁੜ ਕੇ ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ ਮੈਂ ਦੁੱਖ ਸਹਾਰਿਆ ਹੈ,
Separated from You for countless incarnations, I have suffered in pain.
अनिक जनम बिछुरत दुखु पाइआ ॥
ਕਰੁ​ਗਹਿ​ਲੇਹੁ​ਪ੍ਰੀਤਮ​ਪ੍ਰਭ​ਰਾਇਆ​॥੭॥​
ਹੇ ਪ੍ਰਭੂ ਰਾਇ! ਹੇ ਪ੍ਰੀਤਮ! ਹੁਣ ਤੂੰ ਮੇਰਾ ਹੱਥ ਫੜ ਲੈ ॥੭॥
Please take my hand, O my Beloved Sovereign Lord God. ||7||
करु गहि लेहु प्रीतम प्रभ राइआ ॥७॥
ਭਣਤਿ​ਨਾਨਕੁ​ਸਹੁ​ਹੈ​ਭੀ​ਹੋਸੀ​॥​
ਨਾਨਕ ਬੇਨਤੀ ਕਰਦਾ ਹੈ-ਖਸਮ-ਪ੍ਰਭੂ (ਸਚ-ਮੁਚ ਮੌਜੂਦ) ਹੈ, ਸਦਾ ਹੀ ਰਹੇਗਾ।
Prays Nanak, the Lord is, and shall always be.
भणति नानकु सहु है भी होसी ॥
ਜੈ​ਭਾਵੈ​ਪਿਆਰਾ​ਤੈ​ਰਾਵੇਸੀ​॥੮॥੧॥​
ਜੇਹੜੀ ਜੀਵ-ਇਸਤ੍ਰੀ ਉਸ ਨੂੰ ਭਾਉਂਦੀ ਹੈ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੮॥੧॥
She alone is ravished and enjoyed, with whom the Beloved Lord is pleased. ||8||1||
जै भावै पिआरा तै रावेसी ॥८॥१॥