GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 748
Display Settings
Translations
ਗੁਰਮੁਖਿ​ਨਾਮੁ​ਜਪੈ​ਉਧਰੈ​ਸੋ​ਕਲਿ​ਮਹਿ​ਘਟਿ​ਘਟਿ​ਨਾਨਕ​ਮਾਝਾ​॥੪॥੩॥੫੦॥​
(ਕਿਸੇ ਭੀ ਵਰਨ ਦਾ ਹੋਵੇ) ਜੇਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਪ੍ਰਭੂ ਦਾ ਨਾਮ ਜਪਦਾ ਹੈ ਉਹ ਜਗਤ ਵਿਚ ਵਿਕਾਰਾਂ ਤੋਂ ਬਚ ਨਿਕਲਦਾ ਹੈ। ਹੇ ਨਾਨਕ! ਉਸ ਮਨੁੱਖ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸਦਾ ਹੈ ॥੪॥੩॥੫੦॥
One who, as Gurmukh, chants the Naam, the Name of the Lord, is saved. In this Dark Age of Kali Yuga, O Nanak, God is permeating the hearts of each and every being. ||4||3||50||
गुरमुखि नामु जपै उधरै सो कलि महि घटि घटि नानक माझा ॥४॥३॥५०॥
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥
ਜੋ​ਕਿਛੁ​ਕਰੈ​ਸੋਈ​ਪ੍ਰਭ​ਮਾਨਹਿ​ਓਇ​ਰਾਮ​ਨਾਮ​ਰੰਗਿ​ਰਾਤੇ​॥​
ਹੇ ਭਾਈ! ਉਹ ਸੰਤ ਜਨ ਪਰਮਾਤਮਾ ਦੇ ਨਾਮ ਦੇ ਰੰਗ ਵਿਚ ਰੰਗੇ ਰਹਿੰਦੇ ਹਨ। ਜੋ ਕੁਝ ਪਰਮਾਤਮਾ ਕਰਦਾ ਹੈ, ਉਸ ਨੂੰ ਉਹ ਪਰਮਾਤਮਾ ਦਾ ਕੀਤਾ ਹੀ ਮੰਨਦੇ ਹਨ।
Whatever God causes to happen is accepted, by those who are attuned to the Love of the Lord's Name.
जो किछु करै सोई प्रभ मानहि ओइ राम नाम रंगि राते ॥
ਤਿਨੑ​ਕੀ​ਸੋਭਾ​ਸਭਨੀ​ਥਾਈ​ਜਿਨੑ​ਪ੍ਰਭ​ਕੇ​ਚਰਣ​ਪਰਾਤੇ​॥੧॥​
ਹੇ ਭਾਈ! ਜਿਨ੍ਹਾਂ ਪਰਮਾਤਮਾ ਦੇ ਚਰਨਾਂ ਨਾਲ ਸਾਂਝ ਪਾ ਲਈ, ਉਹਨਾਂ ਦੀ ਵਡਿਆਈ ਸਭ ਥਾਵਾਂ ਵਿਚ (ਖਿੱਲਰ ਜਾਂਦੀ ਹੈ) ॥੧॥
Those who fall at the Feet of God are respected everywhere. ||1||
तिन की सोभा सभनी थाई जिन प्रभ के चरण पराते ॥१॥
ਮੇਰੇ​ਰਾਮ​ਹਰਿ​ਸੰਤਾ​ਜੇਵਡੁ​ਨ​ਕੋਈ​॥​
ਹੇ ਮੇਰੇ ਪ੍ਰਭੂ! ਤੇਰੇ ਸੰਤਾਂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।
O my Lord, no one is as great as the Lord's Saints.
मेरे राम हरि संता जेवडु न कोई ॥
ਭਗਤਾ​ਬਣਿ​ਆਈ​ਪ੍ਰਭ​ਅਪਨੇ​ਸਿਉ​ਜਲਿ​ਥਲਿ​ਮਹੀਅਲਿ​ਸੋਈ​॥੧॥​ਰਹਾਉ​॥​
ਹੇ ਭਾਈ! ਸੰਤ ਜਨਾਂ ਦੀ ਪਰਮਾਤਮਾ ਨਾਲ ਡੂੰਘੀ ਪ੍ਰੀਤ ਬਣੀ ਰਹਿੰਦੀ ਹੈ, ਉਹਨਾਂ ਨੂੰ ਪਰਮਾਤਮਾ ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਹਰ ਥਾਂ ਵੱਸਦਾ ਦਿੱਸਦਾ ਹੈ ॥੧॥ ਰਹਾਉ ॥
The devotees are in harmony with their God; He is in the water, the land, and the sky. ||1||Pause||
भगता बणि आई प्रभ अपने सिउ जलि थलि महीअलि सोई ॥१॥ रहाउ ॥
ਕੋਟਿ​ਅਪ੍ਰਾਧੀ​ਸੰਤਸੰਗਿ​ਉਧਰੈ​ਜਮੁ​ਤਾ​ਕੈ​ਨੇੜਿ​ਨ​ਆਵੈ​॥​
ਹੇ ਭਾਈ! ਕ੍ਰੋੜਾਂ ਅਪਰਾਧ ਕਰਨ ਵਾਲਾ ਮਨੁੱਖ ਭੀ ਸੰਤ ਦੀ ਸੰਗਤਿ ਵਿਚ (ਟਿਕ ਕੇ) ਵਿਕਾਰਾਂ ਤੋਂ ਬਚ ਜਾਂਦਾ ਹੈ, (ਫਿਰ) ਜਮ ਉਸ ਦੇ ਨੇੜੇ ਨਹੀਂ ਆਉਂਦਾ।
Millions of sinners have been saved in the Saadh Sangat, the Company of the Holy; the Messenger of Death does not even approach them.
कोटि अप्राधी संतसंगि उधरै जमु ता कै नेड़ि न आवै ॥
ਜਨਮ​ਜਨਮ​ਕਾ​ਬਿਛੁੜਿਆ​ਹੋਵੈ​ਤਿਨੑ​ਹਰਿ​ਸਿਉ​ਆਣਿ​ਮਿਲਾਵੈ​॥੨॥​
ਜੇ ਕੋਈ ਮਨੁੱਖ ਅਨੇਕਾਂ ਜਨਮਾਂ ਤੋਂ ਪਰਮਾਤਮਾ ਨਾਲੋਂ ਵਿਛੁੜਿਆ ਹੋਵੇ-ਸੰਤ ਅਜੇਹੇ ਅਨੇਕਾਂ ਮਨੁੱਖਾਂ ਨੂੰ ਲਿਆ ਕੇ ਪਰਮਾਤਮਾ ਨਾਲ ਮਿਲਾ ਦੇਂਦਾ ਹੈ ॥੨॥
Those who have been separated from the Lord, for countless incarnations, are reunited with the Lord again. ||2||
जनम जनम का बिछुड़िआ होवै तिन हरि सिउ आणि मिलावै ॥२॥
ਮਾਇਆ​ਮੋਹ​ਭਰਮੁ​ਭਉ​ਕਾਟੈ​ਸੰਤ​ਸਰਣਿ​ਜੋ​ਆਵੈ​॥​
ਹੇ ਭਾਈ! ਜੇਹੜਾ ਭੀ ਮਨੁੱਖ ਸੰਤ ਦੀ ਸਰਨ ਆ ਪੈਂਦਾ ਹੈ, ਸੰਤ ਉਸ ਦੇ ਅੰਦਰੋਂ ਮਾਇਆ ਦਾ ਮੋਹ, ਭਟਕਣਾ, ਡਰ ਦੂਰ ਕਰ ਦੇਂਦਾ ਹੈ।
Attachment to Maya, doubt and fear are eradicated, when one enters the Sanctuary of the Saints.
माइआ मोह भरमु भउ काटै संत सरणि जो आवै ॥
ਜੇਹਾ​ਮਨੋਰਥੁ​ਕਰਿ​ਆਰਾਧੇ​ਸੋ​ਸੰਤਨ​ਤੇ​ਪਾਵੈ​॥੩॥​
ਮਨੁੱਖ ਜਿਹੋ ਜਿਹੀ ਵਾਸਨਾ ਧਾਰ ਕੇ ਪ੍ਰਭੂ ਦਾ ਸਿਮਰਨ ਕਰਦਾ ਹੈ ਉਹ ਉਹੀ ਫ਼ਲ ਸੰਤ ਜਨਾਂ ਤੋਂ ਪ੍ਰਾਪਤ ਕਰ ਲੈਂਦਾ ਹੈ ॥੩॥
Whatever wishes one harbors, are obtained from the Saints. ||3||
जेहा मनोरथु करि आराधे सो संतन ते पावै ॥३॥
ਜਨ​ਕੀ​ਮਹਿਮਾ​ਕੇਤਕ​ਬਰਨਉ​ਜੋ​ਪ੍ਰਭ​ਅਪਨੇ​ਭਾਣੇ​॥​
ਹੇ ਭਾਈ! ਜੇਹੜੇ ਸੇਵਕ ਆਪਣੇ ਪ੍ਰਭੂ ਨੂੰ ਪਿਆਰੇ ਲੱਗ ਚੁਕੇ ਹਨ, ਮੈਂ ਉਹਨਾਂ ਦੀ ਕਿਤਨੀ ਕੁ ਵਡਿਆਈ ਬਿਆਨ ਕਰਾਂ?
How can I describe the glory of the Lord's humble servants? They are pleasing to their God.
जन की महिमा केतक बरनउ जो प्रभ अपने भाणे ॥
ਕਹੁ​ਨਾਨਕ​ਜਿਨ​ਸਤਿਗੁਰੁ​ਭੇਟਿਆ​ਸੇ​ਸਭ​ਤੇ​ਭਏ​ਨਿਕਾਣੇ​॥੪॥੪॥੫੧॥​
ਨਾਨਕ ਆਖਦਾ ਹੈ- ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪਿਆ, ਉਹ ਸਾਰੀ ਲੁਕਾਈ ਤੋਂ ਬੇ-ਮੁਥਾਜ ਹੋ ਗਏ ॥੪॥੪॥੫੧॥
Says Nanak, those who meet the True Guru, become independent of all obligations. ||4||4||51||
कहु नानक जिन सतिगुरु भेटिआ से सभ ते भए निकाणे ॥४॥४॥५१॥
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥
ਮਹਾ​ਅਗਨਿ​ਤੇ​ਤੁਧੁ​ਹਾਥ​ਦੇ​ਰਾਖੇ​ਪਏ​ਤੇਰੀ​ਸਰਣਾਈ​॥​
ਹੇ ਪ੍ਰਭੂ! ਜੇਹੜੇ ਮਨੁੱਖ ਤੇਰੀ ਸਰਨ ਆ ਪਏ, ਤੂੰ ਉਹਨਾਂ ਨੂੰ ਆਪਣੇ ਹੱਥ ਦੇ ਕੇ (ਤ੍ਰਿਸ਼ਨਾ ਦੀ) ਵੱਡੀ ਅੱਗ ਤੋਂ ਬਚਾ ਲਿਆ।
Giving me Your Hand, You saved me from the terrible fire, when I sought Your Sanctuary.
महा अगनि ते तुधु हाथ दे राखे पए तेरी सरणाई ॥
ਤੇਰਾ​ਮਾਣੁ​ਤਾਣੁ​ਰਿਦ​ਅੰਤਰਿ​ਹੋਰ​ਦੂਜੀ​ਆਸ​ਚੁਕਾਈ​॥੧॥​
ਉਹਨਾਂ ਨੇ ਕਿਸੇ ਹੋਰ ਦੀ ਮਦਦ ਦੀ ਆਸ ਆਪਣੇ ਦਿਲੋਂ ਮੁਕਾ ਦਿੱਤੀ, ਉਹਨਾਂ ਦੇ ਹਿਰਦੇ ਵਿਚ ਤੇਰਾ ਹੀ ਮਾਣ ਤੇਰਾ ਹੀ ਸਹਾਰਾ ਬਣਿਆ ਰਹਿੰਦਾ ਹੈ ॥੧॥
Deep within my heart, I respect Your strength; I have abandoned all other hopes. ||1||
तेरा माणु ताणु रिद अंतरि होर दूजी आस चुकाई ॥१॥
ਮੇਰੇ​ਰਾਮ​ਰਾਇ​ਤੁਧੁ​ਚਿਤਿ​ਆਇਐ​ਉਬਰੇ​॥​
ਹੇ ਮੇਰੇ ਪ੍ਰਭੂ-ਪਾਤਿਸ਼ਾਹ! ਜੇ ਤੂੰ (ਜੀਵਾਂ ਦੇ) ਚਿੱਤ ਵਿਚ ਆ ਵੱਸੇਂ, ਤਾਂ ਉਹ (ਸੰਸਾਰ-ਸਮੁੰਦਰ ਵਿਚ) ਡੁੱਬਣੋਂ ਬਚ ਜਾਂਦੇ ਹਨ।
O my Sovereign Lord, when You enter my consciousness, I am saved.
मेरे राम राइ तुधु चिति आइऐ उबरे ॥
ਤੇਰੀ​ਟੇਕ​ਭਰਵਾਸਾ​ਤੁਮੑਰਾ​ਜਪਿ​ਨਾਮੁ​ਤੁਮੑਾਰਾ​ਉਧਰੇ​॥੧॥​ਰਹਾਉ​॥​
ਉਹ ਮਨੁੱਖ ਤੇਰਾ ਨਾਮ ਜਪ ਕੇ ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦੇ ਹਨ, ਉਹਨਾਂ ਨੂੰ (ਹਰ ਗੱਲੇ) ਤੇਰਾ ਹੀ ਆਸਰਾ ਤੇਰੀ ਸਹਾਇਤਾ ਦਾ ਭਰੋਸਾ ਬਣਿਆ ਰਹਿੰਦਾ ਹੈ ॥੧॥ ਰਹਾਉ ॥
You are my support. I count on You. Meditating on You, I am saved. ||1||Pause||
तेरी टेक भरवासा तुमरा जपि नामु तुमारा उधरे ॥१॥ रहाउ ॥
ਅੰਧ​ਕੂਪ​ਤੇ​ਕਾਢਿ​ਲੀਏ​ਤੁਮੑ​ਆਪਿ​ਭਏ​ਕਿਰਪਾਲਾ​॥​
ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਉਤੇ ਤੂੰ ਆਪ ਦਇਆਵਾਨ ਹੋ ਗਿਆ, ਤੂੰ ਉਹਨਾਂ ਨੂੰ (ਮਾਇਆ ਦੇ ਮੋਹ ਦੇ) ਹਨੇਰੇ ਖੂਹ ਵਿਚੋਂ ਕੱਢ ਲਿਆ।
You pulled me up out of the deep, dark pit. You have become merciful to me.
अंध कूप ते काढि लीए तुम आपि भए किरपाला ॥
ਸਾਰਿ​ਸਮੑਾਲਿ​ਸਰਬ​ਸੁਖ​ਦੀਏ​ਆਪਿ​ਕਰੇ​ਪ੍ਰਤਿਪਾਲਾ​॥੨॥​
ਤੂੰ ਉਹਨਾਂ ਦੀ ਸਾਰ ਲੈ ਕੇ, ਉਹਨਾਂ ਦੀ ਸੰਭਾਲ ਕਰ ਕੇ ਉਹਨਾਂ ਨੂੰ ਸਾਰੇ ਸੁਖ ਬਖ਼ਸ਼ੇ। ਹੇ ਭਾਈ! ਪ੍ਰਭੂ ਆਪ ਉਹਨਾਂ ਦੀ ਪਾਲਣਾ ਕਰਦਾ ਹੈ ॥੨॥
You care for me, and bless me with total peace; You Yourself cherish me. ||2||
सारि समालि सरब सुख दीए आपि करे प्रतिपाला ॥२॥
ਆਪਣੀ​ਨਦਰਿ​ਕਰੇ​ਪਰਮੇਸਰੁ​ਬੰਧਨ​ਕਾਟਿ​ਛਡਾਏ​॥​
ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਆਪਣੀ ਮੇਹਰ ਦੀ ਨਿਗਾਹ ਕਰਦਾ ਹੈ, ਉਹਨਾਂ ਦੇ (ਮੋਹ ਦੇ) ਬੰਧਨ ਕੱਟ ਕੇ ਉਹਨਾਂ ਨੂੰ ਵਿਕਾਰਾਂ ਤੋਂ ਛਡਾ ਲੈਂਦਾ ਹੈ।
The Transcendent Lord has blessed me with His Glance of Grace; breaking my bonds, He has delivered me.
आपणी नदरि करे परमेसरु बंधन काटि छडाए ॥
ਆਪਣੀ​ਭਗਤਿ​ਪ੍ਰਭਿ​ਆਪਿ​ਕਰਾਈ​ਆਪੇ​ਸੇਵਾ​ਲਾਏ​॥੩॥​
ਉਹਨਾਂ ਨੂੰ ਆਪ ਹੀ ਆਪਣੀ ਸੇਵਾ-ਭਗਤੀ ਵਿਚ ਜੋੜ ਲੈਂਦਾ ਹੈ। ਹੇ ਭਾਈ! ਪ੍ਰਭੂ ਨੇ ਉਹਨਾਂ ਪਾਸੋਂ ਆਪਣੀ ਭਗਤੀ ਆਪ ਹੀ ਕਰਾ ਲਈ ॥੩॥
God Himself inspires me to worship Him; He Himself inspires me to serve Him. ||3||
आपणी भगति प्रभि आपि कराई आपे सेवा लाए ॥३॥
ਭਰਮੁ​ਗਇਆ​ਭੈ​ਮੋਹ​ਬਿਨਾਸੇ​ਮਿਟਿਆ​ਸਗਲ​ਵਿਸੂਰਾ​॥​
(ਉਹਨਾਂ ਦੇ ਅੰਦਰੋਂ) ਭਟਕਣਾ ਦੂਰ ਹੋ ਗਈ, ਉਹਨਾਂ ਦੇ ਅੰਦਰੋਂ ਮੋਹ ਅਤੇ ਹੋਰ ਸਾਰੇ ਡਰ ਨਾਸ ਹੋ ਗਏ, ਉਹਨਾਂ ਦਾ ਸਾਰਾ ਚਿੰਤਾ-ਝੋਰਾ ਮੁੱਕ ਗਿਆ,
My doubts have gone, my fears and infatuations have been dispelled, and all my sorrows are gone.
भरमु गइआ भै मोह बिनासे मिटिआ सगल विसूरा ॥
ਨਾਨਕ​ਦਇਆ​ਕਰੀ​ਸੁਖਦਾਤੈ​ਭੇਟਿਆ​ਸਤਿਗੁਰੁ​ਪੂਰਾ​॥੪॥੫॥੫੨॥​
ਹੇ ਨਾਨਕ! ਸੁਖ ਦੇਣ ਵਾਲੇ ਪ੍ਰਭੂ ਨੇ ਜਿਨ੍ਹਾਂ ਉਤੇ ਦਇਆ ਕੀਤੀ ਉਹਨਾਂ ਨੂੰ ਪੂਰਾ ਗੁਰੂ ਮਿਲ ਪਿਆ ॥੪॥੫॥੫੨॥
O Nanak, the Lord, the Giver of peace has been merciful to me. I have met the Perfect True Guru. ||4||5||52||
नानक दइआ करी सुखदातै भेटिआ सतिगुरु पूरा ॥४॥५॥५२॥
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥
ਜਬ​ਕਛੁ​ਨ​ਸੀਓ​ਤਬ​ਕਿਆ​ਕਰਤਾ​ਕਵਨ​ਕਰਮ​ਕਰਿ​ਆਇਆ​॥​
ਹੇ ਭਾਈ! ਜਦੋਂ ਅਜੇ ਸੰਸਾਰ ਹੀ ਨਹੀਂ ਸੀ (ਇਹ ਜੀਵ ਭੀ ਨਹੀਂ ਸੀ, ਤਦੋਂ) ਇਹ ਜੀਵ ਕੀਹ ਕਰਦਾ ਸੀ? ਤੇ, ਕੇਹੜੇ ਕਰਮ ਕਰ ਕੇ ਇਹ ਹੋਂਦ ਵਿਚ ਆਇਆ ਹੈ?
When nothing existed, what deeds were being done? And what karma caused anyone to be born at all?
जब कछु न सीओ तब किआ करता कवन करम करि आइआ ॥
ਅਪਨਾ​ਖੇਲੁ​ਆਪਿ​ਕਰਿ​ਦੇਖੈ​ਠਾਕੁਰਿ​ਰਚਨੁ​ਰਚਾਇਆ​॥੧॥​
(ਅਸਲ ਗੱਲ ਇਹ ਕਿ) ਪਰਮਾਤਮਾ ਨੇ ਆਪ ਹੀ ਜਗਤ-ਰਚਨਾ ਰਚੀ ਹੈ, ਉਹ ਆਪ ਹੀ ਆਪਣਾ ਇਹ ਜਗਤ-ਤਮਾਸ਼ਾ ਰਚ ਕੇ ਆਪ ਹੀ ਇਸ ਤਮਾਸ਼ੇ ਨੂੰ ਵੇਖ ਰਿਹਾ ਹੈ ॥੧॥
The Lord Himself set His play in motion, and He Himself beholds it. He created the Creation. ||1||
अपना खेलु आपि करि देखै ठाकुरि रचनु रचाइआ ॥१॥
ਮੇਰੇ​ਰਾਮ​ਰਾਇ​ਮੁਝ​ਤੇ​ਕਛੂ​ਨ​ਹੋਈ​॥​
ਹੇ ਮੇਰੇ ਪ੍ਰਭੂ-ਪਾਤਿਸ਼ਾਹ! (ਤੇਰੀ ਪ੍ਰੇਰਨਾ ਸਹਾਇਤਾ ਤੋਂ ਬਿਨਾ) ਮੈਥੋਂ ਕੋਈ ਕੰਮ ਨਹੀਂ ਹੋ ਸਕਦਾ।
O my Sovereign Lord, I cannot do anything at all by myself.
मेरे राम राइ मुझ ते कछू न होई ॥
ਆਪੇ​ਕਰਤਾ​ਆਪਿ​ਕਰਾਏ​ਸਰਬ​ਨਿਰੰਤਰਿ​ਸੋਈ​॥੧॥​ਰਹਾਉ​॥​
ਹੇ ਭਾਈ! ਉਹ ਪਰਮਾਤਮਾ ਹੀ ਸਾਰੇ ਜੀਵਾਂ ਵਿਚ ਇਕ-ਰਸ ਵਿਆਪਕ ਹੈ, ਉਹ ਆਪ ਹੀ (ਜੀਵਾਂ ਵਿਚ ਬੈਠ ਕੇ) ਸਭ ਕੁਝ ਕਰਦਾ ਹੈ, ਉਹ ਆਪ ਹੀ (ਜੀਵਾਂ ਪਾਸੋਂ ਸਭ ਕੁਝ) ਕਰਾਂਦਾ ਹੈ ॥੧॥ ਰਹਾਉ ॥
He Himself is the Creator, He Himself is the Cause. He is pervading deep within all. ||1||Pause||
आपे करता आपि कराए सरब निरंतरि सोई ॥१॥ रहाउ ॥
ਗਣਤੀ​ਗਣੀ​ਨ​ਛੂਟੈ​ਕਤਹੂ​ਕਾਚੀ​ਦੇਹ​ਇਆਣੀ​॥​
ਹੇ ਪ੍ਰਭੂ! ਇਹ ਜੀਵ ਅੰਞਾਣ ਅਕਲ ਵਾਲਾ ਤੇ ਨਾਸਵੰਤ ਸਰੀਰ ਵਾਲਾ ਹੈ। ਜੇ ਇਸ ਦੇ ਕੀਤੇ ਕਰਮਾਂ ਦਾ ਲੇਖਾ ਗਿਣਿਆ ਗਿਆ, ਤਾਂ ਇਹ ਕਿਸੇ ਭੀ ਤਰ੍ਹਾਂ ਸੁਰਖ਼ਰੂ ਨਹੀਂ ਹੋ ਸਕਦਾ।
If my account were to be judged, I would never be saved. My body is transitory and ignorant.
गणती गणी न छूटै कतहू काची देह इआणी ॥
ਕ੍ਰਿਪਾ​ਕਰਹੁ​ਪ੍ਰਭ​ਕਰਣੈਹਾਰੇ​ਤੇਰੀ​ਬਖਸ​ਨਿਰਾਲੀ​॥੨॥​
ਹੇ ਸਭ ਕੁਝ ਕਰਨ ਦੇ ਸਮਰਥ ਪ੍ਰਭੂ! ਤੂੰ ਆਪ ਹੀ ਮੇਹਰ ਕਰ (ਤੇ ਬਖ਼ਸ਼)। ਤੇਰੀ ਬਖ਼ਸ਼ਸ਼ ਵੱਖਰੀ ਹੀ ਕਿਸਮ ਦੀ ਹੈ ॥੨॥
Take pity upon me, O Creator Lord God; Your Forgiving Grace is singular and unique. ||2||
क्रिपा करहु प्रभ करणैहारे तेरी बखस निराली ॥२॥
ਜੀਅ​ਜੰਤ​ਸਭ​ਤੇਰੇ​ਕੀਤੇ​ਘਟਿ​ਘਟਿ​ਤੁਹੀ​ਧਿਆਈਐ​॥​
ਹੇ ਪ੍ਰਭੂ! (ਜਗਤ ਦੇ) ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਹਰੇਕ ਸਰੀਰ ਵਿਚ ਤੇਰਾ ਹੀ ਧਿਆਨ ਧਰਿਆ ਜਾ ਰਿਹਾ ਹੈ।
You created all beings and creatures. Each and every heart meditates on You.
जीअ जंत सभ तेरे कीते घटि घटि तुही धिआईऐ ॥
ਤੇਰੀ​ਗਤਿ​ਮਿਤਿ​ਤੂਹੈ​ਜਾਣਹਿ​ਕੁਦਰਤਿ​ਕੀਮ​ਨ​ਪਾਈਐ​॥੩॥​
ਤੂੰ ਕਿਹੋ ਜਿਹਾ ਹੈਂ, ਤੂੰ ਕੇਡਾ ਵੱਡਾ ਹੈਂ-ਇਹ ਭੇਤ ਤੂੰ ਆਪ ਹੀ ਜਾਣਦਾ ਹੈਂ। ਤੇਰੀ ਕੁਦਰਤਿ ਦਾ ਮੁੱਲ ਨਹੀਂ ਪੈ ਸਕਦਾ ॥੩॥
Your condition and expanse are known only to You; the value of Your creative omnipotence cannot be estimated. ||3||
तेरी गति मिति तूहै जाणहि कुदरति कीम न पाईऐ ॥३॥
ਨਿਰਗੁਣੁ​ਮੁਗਧੁ​ਅਜਾਣੁ​ਅਗਿਆਨੀ​ਕਰਮ​ਧਰਮ​ਨਹੀ​ਜਾਣਾ​॥​
ਹੇ ਪ੍ਰਭੂ! ਮੈਂ ਗੁਣ-ਹੀਨ ਹਾਂ, ਮੈਂ ਮੂਰਖ ਹਾਂ, ਮੈਂ ਬੇ-ਸਮਝ ਹਾਂ, ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ, ਮੈਂ ਕੋਈ ਧਾਰਮਿਕ ਕੰਮ ਕਰਨੇ ਭੀ ਨਹੀਂ ਜਾਣਦਾ (ਜਿਨ੍ਹਾਂ ਨਾਲ ਤੈਨੂੰ ਖ਼ੁਸ਼ ਕਰ ਸਕਾਂ)।
I am worthless, foolish, thoughtless and ignorant. I know nothing about good actions and righteous living.
निरगुणु मुगधु अजाणु अगिआनी करम धरम नही जाणा ॥
ਦਇਆ​ਕਰਹੁ​ਨਾਨਕੁ​ਗੁਣ​ਗਾਵੈ​ਮਿਠਾ​ਲਗੈ​ਤੇਰਾ​ਭਾਣਾ​॥੪॥੬॥੫੩॥​
ਹੇ ਪ੍ਰਭੂ! ਮੇਹਰ ਕਰ, (ਤੇਰਾ ਦਾਸ) ਨਾਨਕ ਤੇਰੇ ਗੁਣ ਗਾਂਦਾ ਰਹੇ, ਅਤੇ (ਨਾਨਕ ਨੂੰ) ਤੇਰੀ ਰਜ਼ਾ ਮਿੱਠੀ ਲੱਗਦੀ ਰਹੇ ॥੪॥੬॥੫੩॥
Take pity on Nanak, that he may sing Your Glorious Praises; and that Your Will may seem sweet to him. ||4||6||53||
दइआ करहु नानकु गुण गावै मिठा लगै तेरा भाणा ॥४॥६॥५३॥
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥