GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 740
Display Settings
Translations
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥
ਰਹਣੁ​ਨ​ਪਾਵਹਿ​ਸੁਰਿ​ਨਰ​ਦੇਵਾ​॥​
ਹੇ ਭਾਈ! (ਅਨੇਕਾਂ ਮਨੁੱਖ ਆਪਣੇ ਆਪ ਨੂੰ) ਦੈਵੀ ਮਨੁੱਖ, ਦੇਵਤੇ (ਅਖਵਾਉਣ ਵਾਲੇ ਕੋਈ ਭੀ ਇਥੇ) ਸਦਾ ਲਈ ਟਿਕੇ ਨਹੀਂ ਰਹਿ ਸਕਦੇ।
The angelic beings and demi-gods are not permitted to remain here.
रहणु न पावहि सुरि नर देवा ॥
ਊਠਿ​ਸਿਧਾਰੇ​ਕਰਿ​ਮੁਨਿ​ਜਨ​ਸੇਵਾ​॥੧॥​
(ਅਨੇਕਾਂ ਆਪਣੇ ਆਪ ਨੂੰ) ਰਿਸ਼ੀ ਮੁਨੀ (ਅਖਵਾ ਗਏ, ਅਨੇਕਾਂ ਹੀ ਉਹਨਾਂ ਦੀ) ਸੇਵਾ ਕਰ ਕੇ (ਜਗਤ ਤੋਂ ਆਖ਼ਰ ਆਪੋ ਆਪਣੀ ਵਾਰੀ) ਚਲੇ ਜਾਂਦੇ ਰਹੇ ॥੧॥
The silent sages and humble servants also must arise and depart. ||1||
ऊठि सिधारे करि मुनि जन सेवा ॥१॥
ਜੀਵਤ​ਪੇਖੇ​ਜਿਨੑੀ​ਹਰਿ​ਹਰਿ​ਧਿਆਇਆ​॥​
ਹੇ ਭਾਈ! ਆਤਮਕ ਜੀਵਨ ਵਾਲੇ (ਸਫਲ ਜੀਵਨ ਵਾਲੇ ਸਿਰਫ਼ ਉਹੀ) ਵੇਖੇ ਜਾਂਦੇ ਹਨ ਜਿਨ੍ਹਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ ਹੈ।
Only those who meditate on the Lord, Har, Har, are seen to live on.
जीवत पेखे जिनी हरि हरि धिआइआ ॥
ਸਾਧਸੰਗਿ​ਤਿਨੑੀ​ਦਰਸਨੁ​ਪਾਇਆ​॥੧॥​ਰਹਾਉ​॥​
ਉਹਨਾਂ ਨੇ ਹੀ ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਦਰਸਨ ਕੀਤਾ ਹੈ ॥੧॥ ਰਹਾਉ ॥
In the Saadh Sangat, the Company of the Holy, they obtain the Blessed Vision of the Lord's Darshan. ||1||Pause||
साधसंगि तिनी दरसनु पाइआ ॥१॥ रहाउ ॥
ਬਾਦਿਸਾਹ​ਸਾਹ​ਵਾਪਾਰੀ​ਮਰਨਾ​॥​
ਹੇ ਭਾਈ! ਸ਼ਾਹ, ਵਾਪਾਰੀ, ਬਾਦਸ਼ਾਹ (ਸਭਨਾਂ ਨੇ ਆਖ਼ਰ) ਮਰਨਾ ਹੈ।
Kings, emperors and merchants must die.
बादिसाह साह वापारी मरना ॥
ਜੋ​ਦੀਸੈ​ਸੋ​ਕਾਲਹਿ​ਖਰਨਾ​॥੨॥​
ਜੇਹੜਾ ਭੀ ਕੋਈ (ਇਥੇ) ਦਿੱਸਦਾ ਹੈ, ਹਰੇਕ ਨੂੰ ਮੌਤ ਨੇ ਲੈ ਜਾਣਾ ਹੈ ॥੨॥
Whoever is seen shall be consumed by death. ||2||
जो दीसै सो कालहि खरना ॥२॥
ਕੂੜੈ​ਮੋਹਿ​ਲਪਟਿ​ਲਪਟਾਨਾ​॥​
ਹੇ ਭਾਈ! ਮਨੁੱਖ ਝੂਠੇ ਮੋਹ ਵਿਚ ਸਦਾ ਫਸਿਆ ਰਹਿੰਦਾ ਹੈ (ਤੇ, ਪਰਮਾਤਮਾ ਨੂੰ ਭੁਲਾਈ ਰੱਖਦਾ ਹੈ,
Mortal beings are entangled, clinging to false worldly attachments.
कूड़ै मोहि लपटि लपटाना ॥
ਛੋਡਿ​ਚਲਿਆ​ਤਾ​ਫਿਰਿ​ਪਛੁਤਾਨਾ​॥੩॥​
ਪਰ ਜਦੋਂ ਦੁਨੀਆ ਦੇ ਪਦਾਰਥ) ਛੱਡ ਕੇ ਤੁਰਦਾ ਹੈ, ਤਾਂ ਤਦੋਂ ਪਛੁਤਾਂਦਾ ਹੈ ॥੩॥
And when they must leave them behind, then they regret and grieve. ||3||
छोडि चलिआ ता फिरि पछुताना ॥३॥
ਕ੍ਰਿਪਾ​ਨਿਧਾਨ​ਨਾਨਕ​ਕਉ​ਕਰਹੁ​ਦਾਤਿ​॥​
ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! (ਮੈਨੂੰ) ਨਾਨਕ ਨੂੰ (ਇਹ) ਦਾਤ ਦੇਹ (ਕਿ)
O Lord, O treasure of mercy, please bless Nanak with this gift,
क्रिपा निधान नानक कउ करहु दाति ॥
ਨਾਮੁ​ਤੇਰਾ​ਜਪੀ​ਦਿਨੁ​ਰਾਤਿ​॥੪॥੮॥੧੪॥​
ਮੈਂ (ਨਾਨਕ) ਦਿਨ ਰਾਤ ਤੇਰਾ ਨਾਮ ਜਪਦਾ ਰਹਾਂ ॥੪॥੮॥੧੪॥
that he may chant Your Name, day and night. ||4||8||14||
नामु तेरा जपी दिनु राति ॥४॥८॥१४॥
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥
ਘਟ​ਘਟ​ਅੰਤਰਿ​ਤੁਮਹਿ​ਬਸਾਰੇ​॥​
ਹੇ ਪ੍ਰਭੂ! ਹਰੇਕ ਸਰੀਰ ਵਿਚ ਤੂੰ ਹੀ ਵੱਸਦਾ ਹੈਂ,
You dwell deep within the heart of each and every being.
घट घट अंतरि तुमहि बसारे ॥
ਸਗਲ​ਸਮਗ੍ਰੀ​ਸੂਤਿ​ਤੁਮਾਰੇ​॥੧॥​
(ਦੁਨੀਆ ਦੀਆਂ) ਸਾਰੀਆਂ ਚੀਜ਼ਾਂ ਤੇਰੀ ਹੀ ਮਰਯਾਦਾ ਦੇ ਧਾਗੇ ਵਿਚ (ਪ੍ਰੋਤੀਆਂ ਹੋਈਆਂ) ਹਨ ॥੧॥
The entire universe is strung on Your Thread. ||1||
सगल समग्री सूति तुमारे ॥१॥
ਤੂੰ​ਪ੍ਰੀਤਮ​ਤੂੰ​ਪ੍ਰਾਨ​ਅਧਾਰੇ​॥​
ਹੇ ਪ੍ਰਭੂ! ਤੂੰ ਸਾਡਾ ਪ੍ਰੀਤਮ ਹੈਂ, ਤੂੰ ਸਾਡੀ ਜਿੰਦ ਦਾ ਆਸਰਾ ਹੈਂ।
You are my Beloved, the Support of my breath of life.
तूं प्रीतम तूं प्रान अधारे ॥
ਤੁਮ​ਹੀ​ਪੇਖਿ​ਪੇਖਿ​ਮਨੁ​ਬਿਗਸਾਰੇ​॥੧॥​ਰਹਾਉ​॥​
ਤੈਨੂੰ ਹੀ ਵੇਖ ਵੇਖ ਕੇ (ਸਾਡਾ) ਮਨ ਖ਼ੁਸ਼ ਹੁੰਦਾ ਹੈ ॥੧॥ ਰਹਾਉ ॥
Beholding You, gazing upon You, my mind blossoms forth. ||1||Pause||
तुम ही पेखि पेखि मनु बिगसारे ॥१॥ रहाउ ॥
ਅਨਿਕ​ਜੋਨਿ​ਭ੍ਰਮਿ​ਭ੍ਰਮਿ​ਭ੍ਰਮਿ​ਹਾਰੇ​॥​
ਹੇ ਪ੍ਰਭੂ! (ਤੈਥੋਂ ਵਿਛੁੜ ਕੇ ਜੀਵ) ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ ਥੱਕ ਜਾਂਦੇ ਹਨ।
Wandering, wandering, wandering through countless incarnations, I have grown so weary.
अनिक जोनि भ्रमि भ्रमि भ्रमि हारे ॥
ਓਟ​ਗਹੀ​ਅਬ​ਸਾਧ​ਸੰਗਾਰੇ​॥੨॥​
ਮਨੁੱਖਾ ਜਨਮ ਵਿਚ ਆ ਕੇ (ਤੇਰੀ ਮੇਹਰ ਨਾਲ) ਸਾਧ ਸੰਗਤਿ ਦਾ ਆਸਰਾ ਲੈਂਦੇ ਹਨ ॥੨॥
Now, I hold tight to the Saadh Sangat, the Company of the Holy. ||2||
ओट गही अब साध संगारे ॥२॥
ਅਗਮ​ਅਗੋਚਰੁ​ਅਲਖ​ਅਪਾਰੇ​॥​
ਹੇ ਭਾਈ! (ਪਰਮਾਤਮਾ) ਜੋ ਅਪਹੁੰਚ ਹੈ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜੋ ਮਨੁੱਖ ਦੀ ਸਮਝ ਤੋਂ ਪਰੇ ਹੈ, ਅਤੇ ਜੋ ਬੇਅੰਤ ਹੈ,
You are inaccessible, incomprehensible, invisible and infinite.
अगम अगोचरु अलख अपारे ॥
ਨਾਨਕੁ​ਸਿਮਰੈ​ਦਿਨੁ​ਰੈਨਾਰੇ​॥੩॥੯॥੧੫॥​
(ਸਾਧ ਸੰਗਤਿ ਦੀ ਬਰਕਤਿ ਨਾਲ) ਨਾਨਕ ਦਿਨ ਰਾਤ ਉਸ ਦਾ ਨਾਮ ਸਿਮਰਦਾ ਹੈ ॥੩॥੯॥੧੫॥
Nanak remembers You in meditation, day and night. ||3||9||15||
नानकु सिमरै दिनु रैनारे ॥३॥९॥१५॥
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥
ਕਵਨ​ਕਾਜ​ਮਾਇਆ​ਵਡਿਆਈ​॥​
ਹੇ ਭਾਈ! ਉਸ ਮਾਇਆ ਦੇ ਕਾਰਨ ਮਿਲੀ ਵਡਿਆਈ ਭੀ ਕਿਸੇ ਕੰਮ ਨਹੀਂ,
What is the use of the glory of Maya?
कवन काज माइआ वडिआई ॥
ਜਾ​ਕਉ​ਬਿਨਸਤ​ਬਾਰ​ਨ​ਕਾਈ​॥੧॥​
ਜਿਸ ਮਾਇਆ ਦੇ ਨਾਸ ਹੁੰਦਿਆਂ ਰਤਾ ਚਿਰ ਨਹੀਂ ਲੱਗਦਾ ॥੧॥
It disappears in no time at all. ||1||
जा कउ बिनसत बार न काई ॥१॥
ਇਹੁ​ਸੁਪਨਾ​ਸੋਵਤ​ਨਹੀ​ਜਾਨੈ​॥​
ਹੇ ਭਾਈ! ਇਹ (ਜਗਤ ਇਉਂ ਹੈ, ਜਿਵੇਂ) ਸੁਪਨਾ (ਹੁੰਦਾ) ਹੈ, (ਸੁਪਨੇ ਵਿਚ) ਸੁੱਤਾ ਹੋਇਆ ਮਨੁੱਖ (ਇਹ) ਨਹੀਂ ਜਾਣਦਾ (ਕਿ ਮੈਂ ਸੁੱਤਾ ਪਿਆ ਹਾਂ, ਤੇ ਸੁਪਨਾ ਵੇਖ ਰਿਹਾ ਹਾਂ।
This is a dream, but the sleeper does not know it.
इहु सुपना सोवत नही जानै ॥
ਅਚੇਤ​ਬਿਵਸਥਾ​ਮਹਿ​ਲਪਟਾਨੈ​॥੧॥​ਰਹਾਉ​॥​
ਇਸੇ ਤਰ੍ਹਾਂ ਮਨੁੱਖ ਜਗਤ ਦੇ ਮੋਹ ਵਾਲੀ) ਗ਼ਾਫ਼ਲ ਹਾਲਤ ਵਿਚ (ਜਗਤ ਦੇ ਮੋਹ ਨਾਲ) ਚੰਬੜਿਆ ਰਹਿੰਦਾ ਹੈ ॥੧॥ ਰਹਾਉ ॥
In his unconscious state, he clings to it. ||1||Pause||
अचेत बिवसथा महि लपटानै ॥१॥ रहाउ ॥
ਮਹਾ​ਮੋਹਿ​ਮੋਹਿਓ​ਗਾਵਾਰਾ​॥​
ਹੇ ਭਾਈ! ਮੂਰਖ ਮਨੁੱਖ ਮਾਇਆ ਦੇ ਵੱਡੇ ਮੋਹ ਵਿਚ ਮਸਤ ਰਹਿੰਦਾ ਹੈ,
The poor fool is enticed by the great attachments of the world.
महा मोहि मोहिओ गावारा ॥
ਪੇਖਤ​ਪੇਖਤ​ਊਠਿ​ਸਿਧਾਰਾ​॥੨॥​
ਪਰ ਵੇਂਹਦਿਆਂ ਵੇਂਹਦਿਆਂ ਹੀ (ਇਥੋਂ) ਉਠ ਕੇ ਤੁਰ ਪੈਂਦਾ ਹੈ ॥੨॥
Gazing upon them, watching them, he must still arise and depart. ||2||
पेखत पेखत ऊठि सिधारा ॥२॥
ਊਚ​ਤੇ​ਊਚ​ਤਾ​ਕਾ​ਦਰਬਾਰਾ​॥​
ਹੇ ਭਾਈ! (ਪਰਮਾਤਮਾ ਦਾ ਨਾਮ ਹੀ ਜਪ) ਉਸ ਦਾ ਦਰਬਾਰ ਉੱਚੇ ਤੋਂ ਉੱਚਾ ਹੈ।
The Royal Court of His Darbaar is the highest of the high.
ऊच ते ऊच ता का दरबारा ॥
ਕਈ​ਜੰਤ​ਬਿਨਾਹਿ​ਉਪਾਰਾ​॥੩॥​
ਉਹ ਅਨੇਕਾਂ ਜੀਵਾਂ ਨੂੰ ਨਾਸ ਭੀ ਕਰਦਾ ਹੈ, ਤੇ, ਪੈਦਾ ਭੀ ਕਰਦਾ ਹੈ ॥੩॥
He creates and destroys countless beings. ||3||
कई जंत बिनाहि उपारा ॥३॥
ਦੂਸਰ​ਹੋਆ​ਨਾ​ਕੋ​ਹੋਈ​॥​
ਜਿਸ ਪਰਮਾਤਮਾ ਵਰਗਾ ਹੋਰ ਕੋਈ ਦੂਜਾ ਨਾਹ ਅਜੇ ਤਕ ਕੋਈ ਹੋਇਆ ਹੈ, ਨਾਹ ਹੀ (ਅਗਾਂਹ ਨੂੰ) ਹੋਵੇਗਾ,
There has never been any other, and there shall never be.
दूसर होआ ना को होई ॥
ਜਪਿ​ਨਾਨਕ​ਪ੍ਰਭ​ਏਕੋ​ਸੋਈ​॥੪॥੧੦॥੧੬॥​
ਹੇ ਨਾਨਕ! ਉਸ ਇਕ ਪਰਮਾਤਮਾ ਦਾ ਨਾਮ ਹੀ ਜਪਿਆ ਕਰ ॥੪॥੧੦॥੧੬॥
O Nanak, meditate on the One God. ||4||10||16||
जपि नानक प्रभ एको सोई ॥४॥१०॥१६॥
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥
ਸਿਮਰਿ​ਸਿਮਰਿ​ਤਾ​ਕਉ​ਹਉ​ਜੀਵਾ​॥​
ਹੇ ਭਾਈ! (ਭਗਤ ਜਨਾਂ ਦੇ ਅੰਗ-ਸੰਗ ਰਹਿਣ ਵਾਲੇ) ਉਸ (ਪ੍ਰਭੂ ਦੇ ਨਾਮ) ਨੂੰ ਮੈਂ ਸਦਾ ਸਿਮਰ ਕੇ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ।
Meditating, meditating in remembrance on Him, I live.
सिमरि सिमरि ता कउ हउ जीवा ॥
ਚਰਣ​ਕਮਲ​ਤੇਰੇ​ਧੋਇ​ਧੋਇ​ਪੀਵਾ​॥੧॥​
ਹੇ ਪ੍ਰਭੂ! ਮੈਂ ਤੇਰੇ ਸੋਹਣੇ ਚਰਨ ਧੋ ਧੋ ਕੇ (ਨਿੱਤ) ਪੀਂਦਾ ਹਾਂ ॥੧॥
I wash Your Lotus Feet, and drink in the wash water. ||1||
चरण कमल तेरे धोइ धोइ पीवा ॥१॥
ਸੋ​ਹਰਿ​ਮੇਰਾ​ਅੰਤਰਜਾਮੀ​॥​
ਹੇ ਭਾਈ! ਮਾਲਕ-ਪ੍ਰਭੂ ਆਪਣੇ ਭਗਤ ਜਨਾਂ ਦੇ ਨਾਲ ਵੱਸਦਾ ਹੈ।
He is my Lord, the Inner-knower, the Searcher of hearts.
सो हरि मेरा अंतरजामी ॥
ਭਗਤ​ਜਨਾ​ਕੈ​ਸੰਗਿ​ਸੁਆਮੀ​॥੧॥​ਰਹਾਉ​॥​
ਮੇਰਾ ਉਹ ਹਰੀ-ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ॥੧॥ ਰਹਾਉ ॥
My Lord and Master abides with His humble devotees. ||1||Pause||
भगत जना कै संगि सुआमी ॥१॥ रहाउ ॥
ਸੁਣਿ​ਸੁਣਿ​ਅੰਮ੍ਰਿਤ​ਨਾਮੁ​ਧਿਆਵਾ​॥​
ਹੇ ਪ੍ਰਭੂ! ਮੁੜ ਮੁੜ (ਇਹ) ਸੁਣ ਕੇ (ਕਿ ਤੇਰਾ) ਨਾਮ ਆਤਮਕ ਜੀਵਨ ਦੇਣ ਵਾਲਾ (ਹੈ,) ਮੈਂ (ਤੇਰਾ ਨਾਮ) ਸਿਮਰਦਾ ਰਹਿੰਦਾ ਹਾਂ,
Hearing, hearing Your Ambrosial Naam, I meditate on it.
सुणि सुणि अंम्रित नामु धिआवा ॥
ਆਠ​ਪਹਰ​ਤੇਰੇ​ਗੁਣ​ਗਾਵਾ​॥੨॥​
ਅੱਠੇ ਪਹਰ ਮੈਂ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹਾਂ ॥੨॥
Twenty-four hours a day, I sing Your Glorious Praises. ||2||
आठ पहर तेरे गुण गावा ॥२॥
ਪੇਖਿ​ਪੇਖਿ​ਲੀਲਾ​ਮਨਿ​ਆਨੰਦਾ​॥​
ਹੇ ਪ੍ਰਭੂ! ਤੇਰੇ ਕੌਤਕ ਵੇਖ ਵੇਖ ਕੇ ਮੇਰੇ ਮਨ ਵਿਚ ਆਨੰਦ ਪੈਦਾ ਹੁੰਦਾ ਹੈ
Beholding, beholding Your divine play, my mind is in bliss.
पेखि पेखि लीला मनि आनंदा ॥
ਗੁਣ​ਅਪਾਰ​ਪ੍ਰਭ​ਪਰਮਾਨੰਦਾ​॥੩॥​
ਹੇ ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ! ਤੇਰੇ ਗੁਣ ਬੇਅੰਤ ਹਨ ॥੩॥
Your Glorious Virtues are infinite, O God, O Lord of supreme bliss. ||3||
गुण अपार प्रभ परमानंदा ॥३॥
ਜਾ​ਕੈ​ਸਿਮਰਨਿ​ਕਛੁ​ਭਉ​ਨ​ਬਿਆਪੈ​॥​
ਜਿਸ ਦੇ ਸਿਮਰਨ ਦੀ ਬਰਕਤਿ ਨਾਲ ਕੋਈ ਡਰ ਪੋਹ ਨਹੀਂ ਸਕਦਾ,
Meditating in remembrance on Him, fear cannot touch me.
जा कै सिमरनि कछु भउ न बिआपै ॥
ਸਦਾ​ਸਦਾ​ਨਾਨਕ​ਹਰਿ​ਜਾਪੈ​॥੪॥੧੧॥੧੭॥​
ਹੇ ਨਾਨਕ! ਤੂੰ ਭੀ ਸਦਾ ਹੀ ਉਸ ਹਰੀ ਦਾ ਨਾਮ ਜਪਿਆ ਕਰ ॥੪॥੧੧॥੧੭॥
Forever and ever, Nanak meditates on the Lord. ||4||11||17||
सदा सदा नानक हरि जापै ॥४॥११॥१७॥
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥
ਗੁਰ​ਕੈ​ਬਚਨਿ​ਰਿਦੈ​ਧਿਆਨੁ​ਧਾਰੀ​॥​
ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਮੈਂ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਧਰਦਾ ਹਾਂ,
Within my heart, I meditate on the Word of the Guru's Teachings.
गुर कै बचनि रिदै धिआनु धारी ॥
ਰਸਨਾ​ਜਾਪੁ​ਜਪਉ​ਬਨਵਾਰੀ​॥੧॥​
ਅਤੇ ਆਪਣੀ ਜੀਭ ਨਾਲ ਪਰਮਾਤਮਾ (ਦੇ ਨਾਮ) ਦਾ ਜਾਪ ਜਪਦਾ ਹਾਂ ॥੧॥
With my tongue, I chant the Chant of the Lord. ||1||
रसना जापु जपउ बनवारी ॥१॥
ਸਫਲ​ਮੂਰਤਿ​ਦਰਸਨ​ਬਲਿਹਾਰੀ​॥​
ਹੇ ਭਾਈ! ਗੁਰੂ ਦੀ ਹਸਤੀ ਮਨੁੱਖਾ ਜੀਵਨ ਦਾ ਫਲ ਦੇਣ ਵਾਲੀ ਹੈ। ਮੈਂ (ਗੁਰੂ ਦੇ) ਦਰਸਨ ਤੋਂ ਸਦਕੇ ਜਾਂਦਾ ਹਾਂ।
The image of His vision is fruitful; I am a sacrifice to it.
सफल मूरति दरसन बलिहारी ॥
ਚਰਣ​ਕਮਲ​ਮਨ​ਪ੍ਰਾਣ​ਅਧਾਰੀ​॥੧॥​ਰਹਾਉ​॥​
ਗੁਰੂ ਦੇ ਕੋਮਲ ਚਰਨਾਂ ਨੂੰ ਮੈਂ ਆਪਣੇ ਮਨ ਦਾ ਜਿੰਦ ਦਾ ਆਸਰਾ ਬਣਾਂਦਾ ਹਾਂ ॥੧॥ ਰਹਾਉ ॥
His Lotus Feet are the Support of the mind, the Support of the very breath of life. ||1||Pause||
चरण कमल मन प्राण अधारी ॥१॥ रहाउ ॥
ਸਾਧਸੰਗਿ​ਜਨਮ​ਮਰਣ​ਨਿਵਾਰੀ​॥​
ਹੇ ਭਾਈ! ਗੁਰੂ ਦੀ ਸੰਗਤਿ ਵਿਚ (ਰਹਿ ਕੇ) ਮੈਂ ਜਨਮ ਮਰਨ ਦਾ ਗੇੜ ਮੁਕਾ ਲਿਆ ਹੈ,
In the Saadh Sangat, the Company of the Holy, the cycle of birth and death is ended.
साधसंगि जनम मरण निवारी ॥
ਅੰਮ੍ਰਿਤ​ਕਥਾ​ਸੁਣਿ​ਕਰਨ​ਅਧਾਰੀ​॥੨॥​
ਅਤੇ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਕੰਨਾਂ ਨਾਲ ਸੁਣ ਕੇ (ਇਸ ਨੂੰ ਮੈਂ ਆਪਣੇ ਜੀਵਨ ਦਾ) ਆਸਰਾ ਬਣਾ ਰਿਹਾ ਹਾਂ ॥੨॥
To hear the Ambrosial Sermon is the support of my ears. ||2||
अंम्रित कथा सुणि करन अधारी ॥२॥
ਕਾਮ​ਕ੍ਰੋਧ​ਲੋਭ​ਮੋਹ​ਤਜਾਰੀ​॥​
ਹੇ ਭਾਈ! (ਗੁਰੂ ਦੀ ਬਰਕਤਿ ਨਾਲ) ਮੈਂ ਕਾਮ ਕ੍ਰੋਧ ਲੋਭ ਮੋਹ (ਆਦਿਕ) ਨੂੰ ਤਿਆਗਿਆ ਹੈ।
I have renounced sexual desire, anger, greed and emotional attachment.
काम क्रोध लोभ मोह तजारी ॥
ਦ੍ਰਿੜੁ​ਨਾਮ​ਦਾਨੁ​ਇਸਨਾਨੁ​ਸੁਚਾਰੀ​॥੩॥​
ਹਿਰਦੇ ਵਿਚ ਪ੍ਰਭੂ-ਨਾਮ ਨੂੰ ਪੱਕਾ ਕਰ ਕੇ ਟਿਕਾਣਾ, ਦੂਜਿਆਂ ਦੀ ਸੇਵਾ ਕਰਨੀ, ਆਚਰਨ ਨੂੰ ਪਵਿਤ੍ਰ ਰੱਖਣਾ-ਇਹ ਮੈਂ ਚੰਗੀ ਜੀਵਨ-ਮਰਯਾਦਾ ਬਣਾ ਲਈ ਹੈ ॥੩॥
I have enshrined the Naam within myself, with charity, true cleansing and righteous conduct. ||3||
द्रिड़ु नाम दानु इसनानु सुचारी ॥३॥
ਕਹੁ​ਨਾਨਕ​ਇਹੁ​ਤਤੁ​ਬੀਚਾਰੀ​॥​
ਨਾਨਕ ਆਖਦਾ ਹੈ- (ਹੇ ਭਾਈ! ਤੂੰ ਭੀ) ਇਹ ਅਸਲੀਅਤ ਆਪਣੇ ਮਨ ਵਿਚ ਵਸਾ ਲੈ,
Says Nanak, I have contemplated this essence of reality;
कहु नानक इहु ततु बीचारी ॥
ਰਾਮ​ਨਾਮ​ਜਪਿ​ਪਾਰਿ​ਉਤਾਰੀ​॥੪॥੧੨॥੧੮॥​
ਅਤੇ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪ ਕੇ (ਆਪਣੇ ਆਪ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ ॥੪॥੧੨॥੧੮॥
chanting the Name of the Lord, I am carried across. ||4||12||18||
राम नाम जपि पारि उतारी ॥४॥१२॥१८॥
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥
ਲੋਭਿ​ਮੋਹਿ​ਮਗਨ​ਅਪਰਾਧੀ​॥​
ਹੇ ਪ੍ਰਭੂ! ਅਸੀਂ ਭੁੱਲਣਹਾਰ ਜੀਵ ਲੋਭ ਵਿਚ ਮੋਹ ਵਿਚ ਮਸਤ ਰਹਿੰਦੇ ਹਾਂ।
The sinner is absorbed in greed and emotional attachment.
लोभि मोहि मगन अपराधी ॥