ਸੁਣਿਗਲਾਗੁਰਪਹਿਆਇਆ॥
(ਗੁਰੂ ਦੀ ਵਡਿਆਈ ਦੀਆਂ) ਗੱਲਾਂ ਸੁਣ ਕੇ ਮੈਂ ਭੀ ਗੁਰੂ ਦੇ ਕੋਲ ਆ ਗਿਆ ਹਾਂ,
I heard of the Guru, and so I went to Him.
सुणि गला गुर पहि आइआ ॥
ਨਾਮੁਦਾਨੁਇਸਨਾਨੁਦਿੜਾਇਆ॥
ਤੇ ਉਸ ਨੇ ਮੇਰੇ ਹਿਰਦੇ ਵਿਚ ਇਹ ਬਿਠਾ ਦਿੱਤਾ ਹੈ ਕਿ ਨਾਮ ਸਿਮਰਨਾ, ਹੋਰਨਾਂ ਨੂੰ ਸਿਮਰਨ ਵਲ ਪ੍ਰੇਰਨਾ, ਪਵਿਤ੍ਰ ਜਵਿਨ ਬਨਾਣਾ-ਇਹੀ ਹੈ ਸਹੀ ਜੀਵਨ-ਰਾਹ
He instilled within me the Naam, the goodness of charity and true cleansing.
नामु दानु इसनानु दिड़ाइआ ॥
ਸਭੁਮੁਕਤੁਹੋਆਸੈਸਾਰੜਾਨਾਨਕਸਚੀਬੇੜੀਚਾੜਿਜੀਉ॥੧੧॥
ਹੇ ਨਾਨਕ! ਗੁਰੂ (ਜਿਸ ਜਿਸ ਨੂੰ) ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਬੇੜੀ ਵਿਚ ਬਿਠਾਂਦਾ ਹੈ, ਉਹ ਸਾਰਾ ਜਗਤ ਹੀ ਵਿਕਾਰਾਂ ਤੋਂ ਬਚਦਾ ਜਾਂਦਾ ਹੈ ॥੧੧॥
All the world is liberated, O Nanak, by embarking upon the Boat of Truth. ||11||
सभु मुकतु होआ सैसारड़ा नानक सची बेड़ी चाड़ि जीउ ॥११॥
ਸਭਸ੍ਰਿਸਟਿਸੇਵੇਦਿਨੁਰਾਤਿਜੀਉ॥
(ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਦਿਨ ਰਾਤ ਤੇਰੀ ਹੀ ਸੇਵਾ ਭਗਤੀ ਕਰਦੀ ਹੈ,
The whole Universe serves You, day and night.
सभ स्रिसटि सेवे दिनु राति जीउ ॥
ਦੇਕੰਨੁਸੁਣਹੁਅਰਦਾਸਿਜੀਉ॥
(ਕਿਉਂਕਿ) ਤੂੰ (ਹਰੇਕ ਜੀਵ ਦੀ) ਅਰਦਾਸ ਧਿਆਨ ਨਾਲ ਸੁਣਦਾ ਹੈਂ।
Please hear my prayer, O Dear Lord.
दे कंनु सुणहु अरदासि जीउ ॥
ਠੋਕਿਵਜਾਇਸਭਡਿਠੀਆਤੁਸਿਆਪੇਲਇਅਨੁਛਡਾਇਜੀਉ॥੧੨॥
(ਹੇ ਭਾਈ!) ਮੈਂ ਸਾਰੀ ਲੁਕਾਈ ਨੂੰ ਚੰਗੀ ਤਰ੍ਹਾਂ ਪਰਖ ਕੇ ਵੇਖ ਲਿਆ ਹੈ (ਜਿਨ੍ਹਾਂ ਜਿਨ੍ਹਾਂ ਨੂੰ ਵਿਕਾਰਾਂ ਤੋਂ ਛਡਾਇਆ ਹੈ) ਪ੍ਰਭੂ ਨੇ ਆਪ ਹੀ ਪ੍ਰਸੰਨ ਹੋ ਕੇ ਛਡਾਇਆ ਹੈ ॥੧੨॥
I have thoroughly tested and seen all-You alone, by Your Pleasure, can save us. ||12||
ठोकि वजाइ सभ डिठीआ तुसि आपे लइअनु छडाइ जीउ ॥१२॥
ਹੁਣਿਹੁਕਮੁਹੋਆਮਿਹਰਵਾਣਦਾ॥
ਮਿਹਰਬਾਨ ਪ੍ਰਭੂ ਦਾ ਹੁਣ ਐਸਾ ਹੁਕਮ ਵਰਤਿਆ ਹੈ,
Now, the Merciful Lord has issued His Command.
हुणि हुकमु होआ मिहरवाण दा ॥
ਪੈਕੋਇਨਕਿਸੈਰਞਾਣਦਾ॥
ਕਿ ਕੋਈ ਭੀ ਕਾਮਾਦਿਕ ਵਿਕਾਰ (ਸਰਨ ਆਏ) ਕਿਸੇ ਨੂੰ ਭੀ ਦੁਖੀ ਨਹੀਂ ਕਰ ਸਕਦਾ।
Let no one chase after and attack anyone else.
पै कोइ न किसै रञाणदा ॥
ਸਭਸੁਖਾਲੀਵੁਠੀਆਇਹੁਹੋਆਹਲੇਮੀਰਾਜੁਜੀਉ॥੧੩॥
(ਜਿਸ ਜਿਸ ਉਤੇ ਪ੍ਰਭੂ ਦੀ ਮਿਹਰ ਹੋਈ ਹੈ ਉਹ) ਸਾਰੀ ਲੁਕਾਈ (ਅੰਤਰ ਆਤਮੇ) ਆਤਮਕ ਆਨੰਦ ਵਿਚ ਵੱਸ ਰਹੀ ਹੈ, (ਹਰੇਕ ਦੇ ਅੰਦਰ) ਇਹ ਨਿਮ੍ਰਤਾ ਦਾ ਰਾਜ ਹੋ ਗਿਆ ਹੈ ॥੧੩॥
Let all abide in peace, under this Benevolent Rule. ||13||
सभ सुखाली वुठीआ इहु होआ हलेमी राजु जीउ ॥१३॥
ਝਿੰਮਿਝਿੰਮਿਅੰਮ੍ਰਿਤੁਵਰਸਦਾ॥
ਆਤਮਕ ਅਡੋਲਤਾ ਪੈਦਾ ਕਰ ਕੇ ਪ੍ਰਭੂ ਦਾ ਨਾਮ-ਅੰਮ੍ਰਿਤ ਮੇਰੇ ਅੰਦਰ ਵਰਖਾ ਕਰ ਰਿਹਾ ਹੈ।
Softly and gently, drop by drop, the Ambrosial Nectar trickles down.
झिंमि झिंमि अंम्रितु वरसदा ॥
ਬੋਲਾਇਆਬੋਲੀਖਸਮਦਾ॥
ਮੈਂ ਖਸਮ ਪ੍ਰਭੂ ਦੀ ਪ੍ਰੇਰਨਾ ਨਾਲ ਉਸ ਦੀ ਸਿਫ਼ਤ-ਸਾਲਾਹ ਦੇ ਬੋਲ ਬੋਲ ਰਿਹਾ ਹਾਂ।
I speak as my Lord and Master causes me to speak.
बोलाइआ बोली खसम दा ॥
ਬਹੁਮਾਣੁਕੀਆਤੁਧੁਉਪਰੇਤੂੰਆਪੇਪਾਇਹਿਥਾਇਜੀਉ॥੧੪॥
ਮੈਂ ਤੇਰੇ ਉਤੇ ਹੀ ਮਾਣ ਕਰਦਾ ਆਇਆ ਹਾਂ (ਮੈਨੂੰ ਨਿਸ਼ਚਾ ਹੈ ਕਿ) ਤੂੰ ਆਪ ਹੀ (ਮੈਨੂੰ) ਕਬੂਲ ਕਰ ਲਏਂਗਾ ॥੧੪॥
I place all my faith in You; please accept me. ||14||
बहु माणु कीआ तुधु उपरे तूं आपे पाइहि थाइ जीउ ॥१४॥
ਤੇਰਿਆਭਗਤਾਭੁਖਸਦਤੇਰੀਆ॥
ਹੇ ਪ੍ਰਭੂ! ਤੇਰੀ ਭਗਤੀ ਕਰਨ ਵਾਲੇ ਵਡਭਾਗੀਆਂ ਨੂੰ ਸਦਾ ਤੇਰੇ ਦਰਸਨ ਦੀ ਭੁੱਖ ਲੱਗੀ ਰਹਿੰਦੀ ਹੈ।
Your devotees are forever hungry for You.
तेरिआ भगता भुख सद तेरीआ ॥
ਹਰਿਲੋਚਾਪੂਰਨਮੇਰੀਆ॥
ਹੇ ਹਰੀ! ਮੇਰੀ ਭੀ ਇਹ ਤਾਂਘ ਪੂਰੀ ਕਰ।
O Lord, please fulfill my desires.
हरि लोचा पूरन मेरीआ ॥
ਦੇਹੁਦਰਸੁਸੁਖਦਾਤਿਆਮੈਗਲਵਿਚਿਲੈਹੁਮਿਲਾਇਜੀਉ॥੧੫॥
ਹੇ ਸੁਖਾਂ ਦੇ ਦੇਣ ਵਾਲੇ ਪ੍ਰਭੂ! ਮੈਨੂੰ ਆਪਣਾ ਦਰਸਨ ਦੇਹ, ਮੈਨੂੰ ਆਪਣੇ ਗਲ ਨਾਲ ਲਾ ਲੈ ॥੧੫॥
Grant me the Blessed Vision of Your Darshan, O Giver of Peace. Please, take me into Your Embrace. ||15||
देहु दरसु सुखदातिआ मै गल विचि लैहु मिलाइ जीउ ॥१५॥
ਤੁਧੁਜੇਵਡੁਅਵਰੁਨਭਾਲਿਆ॥
ਤੇਰੇ ਬਰਾਬਰ ਦਾ ਕੋਈ ਹੋਰ (ਕਿਤੇ ਭੀ) ਨਹੀਂ ਲੱਭਦਾ।
I have not found any other as Great as You.
तुधु जेवडु अवरु न भालिआ ॥
ਤੂੰਦੀਪਲੋਅਪਇਆਲਿਆ॥
ਹੇ ਪ੍ਰਭੂ! ਤੂੰ ਸਾਰੇ ਦੇਸਾਂ ਵਿਚ ਸਾਰੇ ਭਵਨਾਂ ਵਿਚ ਤੇ ਪਾਤਾਲਾਂ ਵਿਚ ਵੱਸਦਾ ਹੈਂ।
You pervade the continents, the worlds and the nether regions;
तूं दीप लोअ पइआलिआ ॥
ਤੂੰਥਾਨਿਥਨੰਤਰਿਰਵਿਰਹਿਆਨਾਨਕਭਗਤਾਸਚੁਅਧਾਰੁਜੀਉ॥੧੬॥
ਹੇ ਪ੍ਰਭੂ! ਤੂੰ ਹਰੇਕ ਥਾਂ ਵਿਚ ਵਿਆਪਕ ਹੈਂ। ਹੇ ਨਾਨਕ! ਪ੍ਰਭੂ ਦੀ ਭਗਤੀ ਕਰਨ ਵਾਲਿਆਂ ਬੰਦਿਆਂ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਹੀ (ਜੀਵਨ ਲਈ) ਸਹਾਰਾ ਹੈ ॥੧੬॥
You are permeating all places and interspaces. Nanak: You are the True Support of Your devotees. ||16||
तूं थानि थनंतरि रवि रहिआ नानक भगता सचु अधारु जीउ ॥१६॥
ਹਉਗੋਸਾਈਦਾਪਹਿਲਵਾਨੜਾ॥
ਮੈਂ ਮਾਲਕ-ਪ੍ਰਭੂ ਦਾ ਅੰਞਾਣ ਜਿਹਾ ਪਹਿਲਵਾਨ ਸਾਂ,
I am a wrestler; I belong to the Lord of the World.
हउ गोसाई दा पहिलवानड़ा ॥
ਮੈਗੁਰਮਿਲਿਉਚਦੁਮਾਲੜਾ॥
ਪਰ ਗੁਰੂ ਨੂੰ ਮਿਲ ਕੇ ਮੈਂ ਉੱਚੇ ਦੁਮਾਲੇ ਵਾਲਾ ਬਣ ਗਿਆ ਹਾਂ।
I met with the Guru, and I have tied a tall, plumed turban.
मै गुर मिलि उच दुमालड़ा ॥
ਸਭਹੋਈਛਿੰਝਇਕਠੀਆਦਯੁਬੈਠਾਵੇਖੈਆਪਿਜੀਉ॥੧੭॥
ਜਗਤ-ਅਖਾੜੇ ਵਿਚ ਸਾਰੇ ਜੀਵ ਆ ਇਕੱਠੇ ਹੋਏ ਹਨ, ਤੇ (ਇਸ ਅਖਾੜੇ ਨੂੰ) ਪਿਆਰਾ ਪ੍ਰਭੂ ਆਪ ਬੈਠਾ ਵੇਖ ਰਿਹਾ ਹੈ ॥੧੭॥
All have gathered to watch the wrestling match, and the Merciful Lord Himself is seated to behold it. ||17||
सभ होई छिंझ इकठीआ दयु बैठा वेखै आपि जीउ ॥१७॥
ਵਾਤਵਜਨਿਟੰਮਕਭੇਰੀਆ॥
ਵਾਜੇ ਵੱਜ ਰਹੇ ਹਨ, ਢੋਲ ਵੱਜ ਰਹੇ ਹਨ, ਨਗਾਰੇ ਵੱਜ ਰਹੇ ਹਨ (ਭਾਵ, ਸਾਰੇ ਜੀਵ ਮਾਇਆ ਵਾਲੀ ਦੌੜ-ਭਜ ਕਰ ਰਹੇ ਹਨ।)
The bugles play and the drums beat.
वात वजनि टंमक भेरीआ ॥
ਮਲਲਥੇਲੈਦੇਫੇਰੀਆ॥
ਪਹਿਲਵਾਨ ਆ ਇਕੱਠੇ ਹੋਏ ਹਨ, (ਪਿੜ ਦੇ ਦੁਆਲੇ, ਜਗਤ-ਅਖਾੜੇ ਵਿਚ) ਫੇਰੀਆਂ ਲੈ ਰਹੇ ਹਨ।
The wrestlers enter the arena and circle around.
मल लथे लैदे फेरीआ ॥
ਨਿਹਤੇਪੰਜਿਜੁਆਨਮੈਗੁਰਥਾਪੀਦਿਤੀਕੰਡਿਜੀਉ॥੧੮॥
ਮੇਰੀ ਪਿੱਠ ਉੱਤੇ (ਮੇਰੇ) ਗੁਰੂ ਨੇ ਥਾਪੀ ਦਿੱਤੀ, ਤਾਂ ਮੈਂ (ਵਿਰੋਧੀ) ਪੰਜੇ (ਕਾਮਾਦਿਕ) ਜੁਆਨ ਕਾਬੂ ਕਰ ਲਏ ॥੧੮॥
I have thrown the five challengers to the ground, and the Guru has patted me on the back. ||18||
निहते पंजि जुआन मै गुर थापी दिती कंडि जीउ ॥१८॥
ਸਭਇਕਠੇਹੋਇਆਇਆ॥
ਸਾਰੇ (ਨਰ ਨਾਰ) ਮਨੁੱਖਾ ਜਨਮ ਲੈ ਕੇ ਆਏ ਹਨ,
All have gathered together,
सभ इकठे होइ आइआ ॥
ਘਰਿਜਾਸਨਿਵਾਟਵਟਾਇਆ॥
ਪਰ (ਇੱਥੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ) ਪਰਲੋਕ-ਘਰ ਵਿਚ ਵੱਖ ਵੱਖ ਜੂਨਾਂ ਵਿਚ ਪੈ ਕੇ ਜਾਣਗੇ।
but we shall return home by different routes.
घरि जासनि वाट वटाइआ ॥
ਗੁਰਮੁਖਿਲਾਹਾਲੈਗਏਮਨਮੁਖਚਲੇਮੂਲੁਗਵਾਇਜੀਉ॥੧੯॥
ਜੇਹੜੇ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ, ਉਹ ਇੱਥੋਂ (ਹਰਿ-ਨਾਮ ਦਾ) ਨਫ਼ਾ ਖੱਟ ਕੇ ਜਾਂਦੇ ਹਨ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਹਿਲੀ ਰਾਸ-ਪੂੰਜੀ ਭੀ ਗਵਾ ਜਾਂਦੇ ਹਨ (ਪਹਿਲੇ ਕੀਤੇ ਭਲੇ ਕੰਮਾਂ ਦੇ ਸੰਸਕਾਰ ਵੀ ਮੰਦ ਕਰਮਾਂ ਦੀ ਰਾਹੀਂ ਮਿਟਾ ਕੇ ਜਾਂਦੇ ਹਨ) ॥੧੯॥
The Gurmukhs reap their profits and leave, while the self-willed manmukhs lose their investment and depart. ||19||
गुरमुखि लाहा लै गए मनमुख चले मूलु गवाइ जीउ ॥१९॥
ਤੂੰਵਰਨਾਚਿਹਨਾਬਾਹਰਾ॥
ਹੇ ਪ੍ਰਭੂ! ਤੇਰਾ ਨਾਹ ਕੋਈ ਖ਼ਾਸ ਰੰਗ ਹੈ ਤੇ ਨਾਹ ਕੋਈ ਖ਼ਾਸ ਚਿਹਨ-ਚੱਕਰ ਹਨ,
You are without color or mark.
तूं वरना चिहना बाहरा ॥
ਹਰਿਦਿਸਹਿਹਾਜਰੁਜਾਹਰਾ॥
ਫਿਰ ਭੀ, ਹੇ ਹਰੀ! ਤੂੰ (ਸਾਰੇ ਜਗਤ ਵਿਚ ਪ੍ਰਤੱਖ ਦਿੱਸਦਾ ਹੈਂ।
The Lord is seen to be manifest and present.
हरि दिसहि हाजरु जाहरा ॥
ਸੁਣਿਸੁਣਿਤੁਝੈਧਿਆਇਦੇਤੇਰੇਭਗਤਰਤੇਗੁਣਤਾਸੁਜੀਉ॥੨੦॥
ਤੇਰੀ ਭਗਤੀ ਕਰਨ ਵਾਲੇ ਬੰਦੇ ਤੇਰੀਆਂ ਸਿਫ਼ਤਾਂ ਸੁਣ ਸੁਣ ਕੇ ਤੈਨੂੰੈ ਸਿਮਰਦੇ ਹਨ। ਤੂੰ ਗੁਣਾਂ ਦਾ ਖ਼ਜ਼ਾਨਾ ਹੈਂ। ਤੇਰੇ ਭਗਤ ਤੇਰੇ ਪਿਆਰ ਵਿਚ ਰੰਗੇ ਰਹਿੰਦੇ ਹਨ ॥੨੦॥
Hearing of Your Glories again and again, Your devotees meditate on You; they are attuned to You, O Lord, Treasure of Excellence. ||20||
सुणि सुणि तुझै धिआइदे तेरे भगत रते गुणतासु जीउ ॥२०॥
ਮੈਜੁਗਿਜੁਗਿਦਯੈਸੇਵੜੀ॥
ਮੈਂ ਸਦਾ ਹੀ ਉਸ ਪਿਆਰੇ ਪ੍ਰਭੂ ਦੀ ਸੋਹਣੀ ਸੇਵਾ ਭਗਤੀ ਕਰਦਾ ਰਹਿੰਦਾ ਹਾਂ।
Through age after age, I am the servant of the Merciful Lord.
मै जुगि जुगि दयै सेवड़ी ॥
ਗੁਰਿਕਟੀਮਿਹਡੀਜੇਵੜੀ॥
ਗੁਰੂ ਨੇ ਮੇਰੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਦਿੱਤੀ ਹੈ।
The Guru has cut away my bonds.
गुरि कटी मिहडी जेवड़ी ॥
ਹਉਬਾਹੁੜਿਛਿੰਝਨਨਚਊਨਾਨਕਅਉਸਰੁਲਧਾਭਾਲਿਜੀਉ॥੨੧॥੨॥੨੯॥
ਹੇ ਨਾਨਕ! (ਆਖ) ਹੁਣ ਮੈਂ ਮੁੜ ਮੁੜ ਇਸ ਜਗਤ-ਅਖਾੜੇ ਵਿਚ ਭਟਕਦਾ ਨਹੀਂ ਫਿਰਾਂਗਾ। ਗੁਰੂ ਦੀ ਕਿਰਪਾ ਨਾਲ) ਢੂੰਢ ਕੇ ਮੈਂ (ਸਿਮਰਨ ਭਗਤੀ ਦਾ ਮੌਕਾ ਪ੍ਰਾਪਤ ਕਰ ਲਿਆ ਹੈ ॥੨੧॥੨॥੨੯॥{73-74}
I shall not have to dance in the wrestling arena of life again. Nanak has searched, and found this opportunity. ||21||2||29||
हउ बाहुड़ि छिंझ न नचऊ नानक अउसरु लधा भालि जीउ ॥२१॥२॥२९॥
ੴਸਤਿਗੁਰਪ੍ਰਸਾਦਿ॥
One Universal Creator God. By The Grace Of The True Guru:
ੴ सतिगुर प्रसादि ॥
ਸਿਰੀਰਾਗੁਮਹਲਾ੧ਪਹਰੇਘਰੁ੧॥
Siree Raag, First Mahalaa, Pehray, First House:
सिरीरागु महला १ पहरे घरु १ ॥
ਪਹਿਲੈਪਹਰੈਰੈਣਿਕੈਵਣਜਾਰਿਆਮਿਤ੍ਰਾਹੁਕਮਿਪਇਆਗਰਭਾਸਿ॥
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਵਿਚ ਪਰਮਾਤਮਾ ਦੇ ਹੁਕਮ ਅਨੁਸਾਰ ਤੂੰ ਮਾਂ ਦੇ ਪੇਟ ਵਿਚ ਆ ਨਿਵਾਸ ਲਿਆ ਹੈ।
In the first watch of the night, O my merchant friend, you were cast into the womb, by the Lord's Command.
पहिलै पहरै रैणि कै वणजारिआ मित्रा हुकमि पइआ गरभासि ॥
ਉਰਧਤਪੁਅੰਤਰਿਕਰੇਵਣਜਾਰਿਆਮਿਤ੍ਰਾਖਸਮਸੇਤੀਅਰਦਾਸਿ॥
ਹੇ ਵਣਜਾਰੇ ਜੀਵ-ਮਿਤ੍ਰ! ਮਾਂ ਦੇ ਪੇਟ ਵਿਚ ਤੂੰ ਪੁੱਠਾ ਲਟਕ ਕੇ ਤਪ ਕਰਦਾ ਰਿਹਾ, ਖਸਮ-ਪ੍ਰਭੂ ਅੱਗੇ ਅਰਦਾਸਾਂ ਕਰਦਾ ਰਿਹਾ।
Upside-down, within the womb, you performed penance, O my merchant friend, and you prayed to your Lord and Master.
उरध तपु अंतरि करे वणजारिआ मित्रा खसम सेती अरदासि ॥
ਖਸਮਸੇਤੀਅਰਦਾਸਿਵਖਾਣੈਉਰਧਧਿਆਨਿਲਿਵਲਾਗਾ॥
(ਮਾਂ ਦੇ ਪੇਟ ਵਿਚ ਜੀਵ) ਪੁੱਠਾ (ਲਟਕਿਆ ਹੋਇਆ) ਖਸਮ-ਪ੍ਰਭੂ ਅੱਗੇ ਅਰਦਾਸ ਕਰਦਾ ਹੈ, (ਪ੍ਰਭੂ ਦੇ) ਧਿਆਨ ਵਿਚ (ਜੁੜਦਾ ਹੈ), (ਪ੍ਰਭੂ-ਚਰਨਾਂ ਵਿਚ) ਸੁਰਤ ਜੋੜਦਾ ਹੈ।
You uttered prayers to your Lord and Master, while upside-down, and you meditated on Him with deep love and affection.
खसम सेती अरदासि वखाणै उरध धिआनि लिव लागा ॥
ਨਾਮਰਜਾਦੁਆਇਆਕਲਿਭੀਤਰਿਬਾਹੁੜਿਜਾਸੀਨਾਗਾ॥
ਜਗਤ ਵਿਚ ਨੰਗਾ ਆਉਂਦਾ ਹੈ, ਮੁੜ (ਇਥੋਂ) ਨੰਗਾ (ਹੀ) ਚਲਾ ਜਾਇਗਾ।
You came into this Dark Age of Kali Yuga naked, and you shall depart again naked.
ना मरजादु आइआ कलि भीतरि बाहुड़ि जासी नागा ॥
ਜੈਸੀਕਲਮਵੁੜੀਹੈਮਸਤਕਿਤੈਸੀਜੀਅੜੇਪਾਸਿ॥
ਜੀਵ ਦੇ ਮੱਥੇ ਉੱਤੇ (ਪਰਮਾਤਮਾ ਦੇ ਹੁਕਮ ਅਨੁਸਾਰ) ਜਿਹੋ ਜਿਹੀ (ਕੀਤੇ ਕਰਮਾਂ ਦੇ ਸੰਸਕਾਰਾਂ ਦੀ) ਕਲਮ ਚੱਲਦੀ ਹੈ (ਜਗਤ ਵਿਚ ਆਉਣ ਵੇਲੇ) ਜੀਵ ਦੇ ਪਾਸ ਉਹੋ ਜਿਹੀ ਹੀ (ਆਤਮਕ ਜੀਵਨ ਦੀ ਰਾਸ ਪੂੰਜੀ) ਹੁੰਦੀ ਹੈ।
As God's Pen has written on your forehead, so it shall be with your soul.
जैसी कलम वुड़ी है मसतकि तैसी जीअड़े पासि ॥
ਕਹੁਨਾਨਕਪ੍ਰਾਣੀਪਹਿਲੈਪਹਰੈਹੁਕਮਿਪਇਆਗਰਭਾਸਿ॥੧॥
ਨਾਨਕ ਆਖਦਾ ਹੈ- ਜੀਵ ਨੇ ਪਰਮਾਤਮਾ ਦੇ ਹੁਕਮ ਅਨੁਸਾਰ (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਮਾਂ ਦੇ ਪੇਟ ਵਿਚ ਆ ਨਿਵਾਸ ਲਿਆ ॥੧॥
Says Nanak, in the first watch of the night, by the Hukam of the Lord's Command, you enter into the womb. ||1||
कहु नानक प्राणी पहिलै पहरै हुकमि पइआ गरभासि ॥१॥