GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 738
Display Settings
Translations
ਖਿਨੁ​ਰਹਨੁ​ਨ​ਪਾਵਉ​ਬਿਨੁ​ਪਗ​ਪਾਗੇ​॥​
ਉਸ ਪ੍ਰਭੂ-ਪਤੀ ਦੇ ਚਰਨਾਂ ਉਤੇ ਪੈਣ ਤੋਂ ਬਿਨਾ ਮੈਨੂੰ ਇਕ ਛਿਨ ਵਾਸਤੇ ਭੀ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ।
I cannot survive, even for an instant, without the feet of my Beloved.
खिनु रहनु न पावउ बिनु पग पागे ॥
ਹੋਇ​ਕ੍ਰਿਪਾਲੁ​ਪ੍ਰਭ​ਮਿਲਹ​ਸਭਾਗੇ​॥੩॥​
(ਹਾਂ, ਹੇ ਸਖੀ!) ਜੇ ਉਹ ਆਪ ਕਿਰਪਾਲ ਹੋਵੇ, ਤਾਂ ਸਹੀ ਜੀਵ-ਇਸਤ੍ਰੀਆਂ ਚੰਗੇ ਭਾਗ ਜਾਗਣ ਨਾਲ ਉਸ ਪ੍ਰਭੂ ਨੂੰ ਮਿਲ ਸਕਦੀਆਂ ਹਾਂ ॥੩॥
When God becomes Merciful, I become fortunate, and then I meet Him. ||3||
होइ क्रिपालु प्रभ मिलह सभागे ॥३॥
ਭਇਓ​ਕ੍ਰਿਪਾਲੁ​ਸਤਸੰਗਿ​ਮਿਲਾਇਆ​॥​
ਪ੍ਰਭੂ ਮੇਰੇ ਉਤੇ ਦਇਆਵਾਨ ਹੋ ਗਿਆ ਹੈ। ਮੈਨੂੰ ਉਸ ਨੇ ਸਤਸੰਗ ਵਿਚ ਮਿਲਾ ਦਿੱਤਾ ਹੈ।
Becoming Merciful, He has united me with the Sat Sangat, the True Congregation.
भइओ क्रिपालु सतसंगि मिलाइआ ॥
ਬੂਝੀ​ਤਪਤਿ​ਘਰਹਿ​ਪਿਰੁ​ਪਾਇਆ​॥​
ਮੇਰੀ (ਵਿਕਾਰਾਂ ਦੀ) ਤਪਸ਼ ਮਿਟ ਗਈ ਹੈ, ਮੈਂ ਉਸ ਪ੍ਰਭੂ-ਪਤੀ ਨੂੰ ਹਿਰਦੇ-ਘਰ ਵਿਚ ਹੀ ਲੱਭ ਲਿਆ ਹੈ।
The fire has been quenched, and I have found my Husband Lord within my own home.
बूझी तपति घरहि पिरु पाइआ ॥
ਸਗਲ​ਸੀਗਾਰ​ਹੁਣਿ​ਮੁਝਹਿ​ਸੁਹਾਇਆ​॥​
ਹੁਣ ਮੈਨੂੰ (ਆਪਣੇ) ਸਾਰੇ ਸਿੰਗਾਰ (ਉੱਦਮ) ਸੋਹਣੇ ਲੱਗ ਰਹੇ ਹਨ।
I am now adorned with all sorts of decorations.
सगल सीगार हुणि मुझहि सुहाइआ ॥
ਕਹੁ​ਨਾਨਕ​ਗੁਰਿ​ਭਰਮੁ​ਚੁਕਾਇਆ​॥੪॥​
ਨਾਨਕ ਆਖਦਾ ਹੈ- ਗੁਰੂ ਨੇ ਮੇਰੀ ਭਟਕਣਾ ਦੂਰ ਕਰ ਦਿੱਤੀ ਹੈ ॥੪॥
Says Nanak, the Guru has dispelled my doubt. ||4||
कहु नानक गुरि भरमु चुकाइआ ॥४॥
ਜਹ​ਦੇਖਾ​ਤਹ​ਪਿਰੁ​ਹੈ​ਭਾਈ​॥​
ਹੇ ਭਾਈ! ਹੁਣ ਮੈਂ ਜਿਧਰ ਵੇਖਦਾ ਹਾਂ, ਮੈਨੂੰ ਪ੍ਰਭੂ ਹੀ ਦਿੱਸਦਾ ਹੈ।
Wherever I look, I see my Husband Lord there, O Siblings of Destiny.
जह देखा तह पिरु है भाई ॥
ਖੋਲਿੑਓ​ਕਪਾਟੁ​ਤਾ​ਮਨੁ​ਠਹਰਾਈ​॥੧॥​ਰਹਾਉ​ਦੂਜਾ​॥੫॥​
(ਗੁਰੂ ਨੇ ਮੇਰੇ ਅੰਦਰੋਂ) ਭਰਮ ਦਾ ਪਰਦਾ ਲਾਹ ਦਿੱਤਾ ਹੈ, ਮੇਰਾ ਮਨ ਟਿਕ ਗਿਆ ਹੈ ॥੧॥ਰਹਾਉ ਦੂਜਾ॥੫॥
When the door is opened, then the mind is restrained. ||1||Second Pause||5||
खोलिओ कपाटु ता मनु ठहराई ॥१॥ रहाउ दूजा ॥५॥
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥
ਕਿਆ​ਗੁਣ​ਤੇਰੇ​ਸਾਰਿ​ਸਮੑਾਲੀ​ਮੋਹਿ​ਨਿਰਗੁਨ​ਕੇ​ਦਾਤਾਰੇ​॥​
ਮੈਂ ਗੁਣ-ਹੀਨ ਦੇ ਹੇ ਦਾਤਾਰ! ਮੈਂ ਤੇਰੇ ਕੇਹੜੇ ਕੇਹੜੇ ਗੁਣ ਚੇਤੇ ਕਰ ਕੇ ਆਪਣੇ ਹਿਰਦੇ ਵਿਚ ਵਸਾਵਾਂ?
What virtues and excellences of Yours should I cherish and contemplate? I am worthless, while You are the Great Giver.
किआ गुण तेरे सारि समाली मोहि निरगुन के दातारे ॥
ਬੈ​ਖਰੀਦੁ​ਕਿਆ​ਕਰੇ​ਚਤੁਰਾਈ​ਇਹੁ​ਜੀਉ​ਪਿੰਡੁ​ਸਭੁ​ਥਾਰੇ​॥੧॥​
(ਮੈਂ ਤਾਂ ਤੇਰਾ ਮੁੱਲ-ਖ਼ਰੀਦਿਆ ਸੇਵਕ ਹਾਂ) ਮੁੱਲ-ਖ਼ਰੀਦਿਆ ਨੌਕਰ ਕੋਈ ਚਲਾਕੀ ਦੀ ਗੱਲ ਨਹੀਂ ਕਰ ਸਕਦਾ। (ਹੇ ਦਾਤਾਰ! ਮੇਰਾ) ਇਹ ਸਰੀਰ ਤੇ ਮੇਰੀ ਇਹ ਜਿੰਦ ਸਭ ਤੇਰੇ ਹੀ ਦਿੱਤੇ ਹੋਏ ਹਨ ॥੧॥
I am Your slave - what clever tricks could I ever try? This soul and body are totally Yours||1||
बै खरीदु किआ करे चतुराई इहु जीउ पिंडु सभु थारे ॥१॥
ਲਾਲ​ਰੰਗੀਲੇ​ਪ੍ਰੀਤਮ​ਮਨਮੋਹਨ​ਤੇਰੇ​ਦਰਸਨ​ਕਉ​ਹਮ​ਬਾਰੇ​॥੧॥​ਰਹਾਉ​॥​
ਹੇ ਚੋਜੀ ਲਾਲ! ਹੇ ਪ੍ਰੀਤਮ! ਹੇ ਮਨ ਨੂੰ ਮੋਹ ਲੈਣ ਵਾਲੇ! ਅਸੀਂ ਜੀਵ ਤੇਰੇ ਦਰਸਨ ਤੋਂ ਕੁਰਬਾਨ ਹਾਂ ॥੧॥ ਰਹਾਉ ॥
O my Darling, Blissful Beloved, who fascinates my mind - I am a sacrifice to the Blessed Vision of Your Darshan. ||1||Pause||
लाल रंगीले प्रीतम मनमोहन तेरे दरसन कउ हम बारे ॥१॥ रहाउ ॥
ਪ੍ਰਭੁ​ਦਾਤਾ​ਮੋਹਿ​ਦੀਨੁ​ਭੇਖਾਰੀ​ਤੁਮੑ​ਸਦਾ​ਸਦਾ​ਉਪਕਾਰੇ​॥​
(ਹੇ ਦਾਤਾਰ!) ਤੂੰ ਮਾਲਕ ਹੈਂ, ਦਾਤਾਂ ਦੇਣ ਵਾਲਾ ਹੈਂ, ਮੈਂ (ਤੇਰੇ ਦਰ ਤੇ) ਕੰਗਾਲ ਮੰਗਤਾ ਹਾਂ, ਤੂੰ ਸਦਾ ਹੀ ਤੂੰ ਸਦਾ ਹੀ ਮੇਰੇ ਉਤੇ ਮੇਹਰਬਾਨੀਆਂ ਕਰਦਾ ਹੈਂ।
O God, You are the Great Giver, and I am just a poor beggar; You are forever and ever benevolent.
प्रभु दाता मोहि दीनु भेखारी तुम सदा सदा उपकारे ॥
ਸੋ​ਕਿਛੁ​ਨਾਹੀ​ਜਿ​ਮੈ​ਤੇ​ਹੋਵੈ​ਮੇਰੇ​ਠਾਕੁਰ​ਅਗਮ​ਅਪਾਰੇ​॥੨॥​
ਹੇ ਮੇਰੇ ਅਪਹੁੰਚ ਅਤੇ ਬੇਅੰਤ ਮਾਲਕ! ਕੋਈ ਐਸਾ ਕੰਮ ਨਹੀਂ ਜੋ (ਤੇਰੀ ਮਦਦ ਤੋਂ ਬਿਨਾ) ਮੈਥੋਂ ਹੋ ਸਕੇ ॥੨॥
I cannot accomplish anything by myself, O my Unapproachable and Infinite Lord and Master. ||2||
सो किछु नाही जि मै ते होवै मेरे ठाकुर अगम अपारे ॥२॥
ਕਿਆ​ਸੇਵ​ਕਮਾਵਉ​ਕਿਆ​ਕਹਿ​ਰੀਝਾਵਉ​ਬਿਧਿ​ਕਿਤੁ​ਪਾਵਉ​ਦਰਸਾਰੇ​॥​
ਹੇ ਪ੍ਰਭੂ! ਮੈਂ ਤੇਰੀ ਕੇਹੜੀ ਸੇਵਾ ਕਰਾਂ? ਮੈਂ ਕੀਹ ਆਖ ਕੇ ਤੈਨੂੰ ਖ਼ੁਸ਼ ਕਰਾਂ? ਮੈਂ ਕਿਸ ਤਰ੍ਹਾਂ ਤੇਰਾ ਦੀਦਾਰ ਹਾਸਲ ਕਰਾਂ?
What service can I perform? What should I say to please You? How can I gain the Blessed Vision of Your Darshan?
किआ सेव कमावउ किआ कहि रीझावउ बिधि कितु पावउ दरसारे ॥
ਮਿਤਿ​ਨਹੀ​ਪਾਈਐ​ਅੰਤੁ​ਨ​ਲਹੀਐ​ਮਨੁ​ਤਰਸੈ​ਚਰਨਾਰੇ​॥੩॥​
ਤੇਰੀ ਹਸਤੀ ਦਾ ਮਾਪ ਨਹੀਂ ਲੱਭ ਸਕਦਾ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਮੇਰਾ ਮਨ ਸਦਾ ਤੇਰੇ ਚਰਨਾਂ ਵਿਚ ਪਏ ਰਹਿਣ ਨੂੰ ਤਰਸਦਾ ਹੈ ॥੩॥
Your extent cannot be found - Your limits cannot be found. My mind longs for Your Feet. ||3||
मिति नही पाईऐ अंतु न लहीऐ मनु तरसै चरनारे ॥३॥
ਪਾਵਉ​ਦਾਨੁ​ਢੀਠੁ​ਹੋਇ​ਮਾਗਉ​ਮੁਖਿ​ਲਾਗੈ​ਸੰਤ​ਰੇਨਾਰੇ​॥​
ਹੇ ਪ੍ਰਭੂ! ਮੈਂ ਢੀਠ ਹੋ ਕੇ (ਮੁੜ ਮੁੜ, ਤੇਰੇ ਦਰ ਤੋਂ) ਮੰਗਦਾ ਹਾਂ, ਮੈਨੂੰ ਇਹ ਦਾਨ ਮਿਲ ਜਾਏ ਕਿ ਮੇਰੇ ਮੱਥੇ ਉਤੇ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਲੱਗਦੀ ਰਹੇ।
I beg with persistence to receive this gift, that the dust of the Saints might touch my face.
पावउ दानु ढीठु होइ मागउ मुखि लागै संत रेनारे ॥
ਜਨ​ਨਾਨਕ​ਕਉ​ਗੁਰਿ​ਕਿਰਪਾ​ਧਾਰੀ​ਪ੍ਰਭਿ​ਹਾਥ​ਦੇਇ​ਨਿਸਤਾਰੇ​॥੪॥੬॥​
ਹੇ ਨਾਨਕ! (ਆਖ-) ਜਿਸ ਦਾਸ ਉਤੇ ਗੁਰੂ ਨੇ ਮੇਹਰ ਕਰ ਦਿੱਤੀ, ਪ੍ਰਭੂ ਨੇ (ਉਸ ਨੂੰ ਆਪਣੇ) ਹੱਥ ਦੇ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ ॥੪॥੬॥
The Guru has showered His Mercy upon servant Nanak; reaching out with His Hand, God has delivered him. ||4||6||
जन नानक कउ गुरि किरपा धारी प्रभि हाथ देइ निसतारे ॥४॥६॥
ਸੂਹੀ​ਮਹਲਾ​੫​ਘਰੁ​੩​॥​
ਰਾਗ ਸੂਹੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Soohee, Fifth Mahalaa, Third House:
सूही महला ५ घरु ३ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਸੇਵਾ​ਥੋਰੀ​ਮਾਗਨੁ​ਬਹੁਤਾ​॥​
ਹੇ ਭਾਈ! ਇਹ ਮੂਰਖ ਕੰਮ ਤਾਂ ਥੋੜਾ ਕਰਦਾ ਹੈ, ਪਰ ਉਸ ਦੇ ਇਵਜ਼ ਵਿਚ ਇਸ ਦੀ ਮੰਗ ਬਹੁਤ ਜ਼ਿਆਦਾ ਹੈ।
His service is insignificant, but his demands are very great.
सेवा थोरी मागनु बहुता ॥
ਮਹਲੁ​ਨ​ਪਾਵੈ​ਕਹਤੋ​ਪਹੁਤਾ​॥੧॥​
ਪ੍ਰਭੂ ਦੇ ਚਰਨਾਂ ਤਕ ਪਹੁੰਚ ਤਾਂ ਹਾਸਲ ਨਹੀਂ ਕਰ ਸਕਦਾ, ਪਰ ਆਖਦਾ ਹੈ ਕਿ ਮੈਂ (ਪ੍ਰਭੂ ਦੀ ਹਜ਼ੂਰੀ ਵਿਚ) ਪਹੁੰਚਿਆ ਹੋਇਆ ਹਾਂ ॥੧॥
He does not obtain the Mansion of the Lord's Presence, but he says that he has arrived there||1||
महलु न पावै कहतो पहुता ॥१॥
ਜੋ​ਪ੍ਰਿਅ​ਮਾਨੇ​ਤਿਨ​ਕੀ​ਰੀਸਾ​॥​
ਹੇ ਭਾਈ! ਇਹ ਉਹਨਾਂ ਦੀ ਰੀਸ ਕਰਦਾ ਹੈ ਜੇਹੜੇ ਪਿਆਰੇ ਪ੍ਰਭੂ ਦੇ ਦਰ ਤੋਂ ਸਤਕਾਰ ਹਾਸਲ ਕਰ ਚੁਕੇ ਹਨ।
He competes with those who have been accepted by the Beloved Lord.
जो प्रिअ माने तिन की रीसा ॥
ਕੂੜੇ​ਮੂਰਖ​ਕੀ​ਹਾਠੀਸਾ​॥੧॥​ਰਹਾਉ​॥​
(ਇਹ ਹੈ) ਝੂਠੇ ਮੂਰਖ ਮਨੁੱਖ ਦੇ ਹਠ ਦੀ ਗੱਲ ॥੧॥ ਰਹਾਉ ॥
This is how stubborn the false fool is! ||1||Pause||
कूड़े मूरख की हाठीसा ॥१॥ रहाउ ॥
ਭੇਖ​ਦਿਖਾਵੈ​ਸਚੁ​ਨ​ਕਮਾਵੈ​॥​
(ਹੇ ਭਾਈ! ਝੂਠਾ ਮੂਰਖ ਹੋਰਨਾਂ ਨੂੰ ਆਪਣੇ ਧਰਮੀ ਹੋਣ ਦੇ ਨਿਰੇ) ਭੇਖ ਵਿਖਾ ਰਿਹਾ ਹੈ, ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਨਹੀਂ ਕਰਦਾ।
He wears religious robes, but he does not practice Truth.
भेख दिखावै सचु न कमावै ॥
ਕਹਤੋ​ਮਹਲੀ​ਨਿਕਟਿ​ਨ​ਆਵੈ​॥੨॥​
ਮੂੰਹੋਂ ਆਖਦਾ ਹੈ ਕਿ ਮੈਂ ਹਜ਼ੂਰੀ ਵਿਚ ਪਹੁੰਚਿਆ ਹੋਇਆ ਹਾਂ, ਪਰ (ਪ੍ਰਭੂ-ਚਰਨਾਂ ਦੇ ਕਿਤੇ) ਨੇੜੇ ਭੀ ਨਹੀਂ ਢੁਕਿਆ ॥੨॥
He says that he has found the Mansion of the Lord's Presence, but he cannot even get near it. ||2||
कहतो महली निकटि न आवै ॥२॥
ਅਤੀਤੁ​ਸਦਾਏ​ਮਾਇਆ​ਕਾ​ਮਾਤਾ​॥​
(ਹੇ ਭਾਈ! ਵੇਖ ਮੂਰਖ ਦੀ ਹਠ ਦੀ ਗੱਲ! ਇਹ ਆਪਣੇ ਆਪ ਨੂੰ) ਤਿਆਗੀ ਅਖਵਾਂਦਾ ਹੈ ਪਰ ਮਾਇਆ (ਦੀ ਲਾਲਸਾ) ਵਿਚ ਮਸਤ ਰਹਿੰਦਾ ਹੈ।
He says that he is unattached, but he is intoxicated with Maya.
अतीतु सदाए माइआ का माता ॥
ਮਨਿ​ਨਹੀ​ਪ੍ਰੀਤਿ​ਕਹੈ​ਮੁਖਿ​ਰਾਤਾ​॥੩॥​
(ਇਸ ਦੇ) ਮਨ ਵਿਚ (ਪ੍ਰਭੂ-ਚਰਨਾਂ ਦਾ) ਪਿਆਰ ਨਹੀਂ ਹੈ, ਪਰ ਮੂੰਹੋਂ ਆਖਦਾ ਹੈ ਕਿ ਮੈਂ (ਪ੍ਰਭੂ ਦੇ ਪ੍ਰੇਮ-ਰੰਗ ਵਿਚ) ਰੰਗਿਆ ਹੋਇਆ ਹਾਂ ॥੩॥
There is no love in his mind, and yet he says that he is imbued with the Lord. ||3||
मनि नही प्रीति कहै मुखि राता ॥३॥
ਕਹੁ​ਨਾਨਕ​ਪ੍ਰਭ​ਬਿਨਉ​ਸੁਨੀਜੈ​॥​
ਨਾਨਕ ਆਖਦਾ ਹੈ- ਹੇ ਪ੍ਰਭੂ! ਮੇਰੀ ਬੇਨਤੀ ਸੁਣ!
Says Nanak, hear my prayer, God:
कहु नानक प्रभ बिनउ सुनीजै ॥
ਕੁਚਲੁ​ਕਠੋਰੁ​ਕਾਮੀ​ਮੁਕਤੁ​ਕੀਜੈ​॥੪॥​
(ਜੀਵ ਵਿਚਾਰਾ ਕੁਝ ਕਰਨ-ਜੋਗਾ ਨਹੀਂ, ਇਹ) ਮੰਦ-ਕਰਮੀ ਹੈ, ਨਿਰਦਈ ਹੈ, ਵਿਸ਼ਈ ਹੈ (ਫਿਰ ਭੀ ਤੇਰਾ) ਹੈ ਇਸ ਨੂੰ ਇਹਨਾਂ ਵਿਕਾਰਾਂ ਤੋਂ ਖ਼ਲਾਸੀ ਬਖ਼ਸ਼ ॥੪॥
I am silly, stubborn and filled with sexual desire - please, liberate me! ||4||
कुचलु कठोरु कामी मुकतु कीजै ॥४॥
ਦਰਸਨ​ਦੇਖੇ​ਕੀ​ਵਡਿਆਈ​॥​
(ਅਸਾਂ ਜੀਵਾਂ ਨੂੰ) ਇਹ ਵਡਿਆਈ ਬਖ਼ਸ਼ ਕਿ ਤੇਰਾ ਦਰਸਨ ਕਰ ਸਕੀਏ।
I gaze upon the glorious greatness of the Blessed Vision of Your Darshan.
दरसन देखे की वडिआई ॥
ਤੁਮੑ​ਸੁਖਦਾਤੇ​ਪੁਰਖ​ਸੁਭਾਈ​॥੧॥​ਰਹਾਉ​ਦੂਜਾ​॥੧॥੭॥​
ਹੇ ਪੁਰਖ ਪ੍ਰਭੂ! ਤੂੰ ਸਭ ਸੁਖ ਦੇਣ-ਜੋਗ ਹੈਂ, ਤੂੰ ਪਿਆਰ-ਭਰਪੂਰ ਹੈਂ ॥੧॥ਰਹਾਉ ਦੂਜਾ॥੧॥੭॥
You are the Giver of Peace, the Loving Primal Being. ||1||Second Pause||1||7||
तुम सुखदाते पुरख सुभाई ॥१॥ रहाउ दूजा ॥१॥७॥
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥
ਬੁਰੇ​ਕਾਮ​ਕਉ​ਊਠਿ​ਖਲੋਇਆ​॥​
ਹੇ ਭਾਈ! ਮੂਰਖ ਮਨੁੱਖ ਮੰਦੇ ਕੰਮ ਕਰਨ ਲਈ (ਤਾਂ) ਛੇਤੀ ਤਿਆਰ ਹੋ ਪੈਂਦਾ ਹੈ,
He gets up early, to do his evil deeds,
बुरे काम कउ ऊठि खलोइआ ॥
ਨਾਮ​ਕੀ​ਬੇਲਾ​ਪੈ​ਪੈ​ਸੋਇਆ​॥੧॥​
ਪਰ ਪਰਮਾਤਮਾ ਦਾ ਨਾਮ ਸਿਮਰਨ ਦੇ ਵੇਲੇ (ਅੰਮ੍ਰਿਤ ਵੇਲੇ) ਲੰਮੀਆਂ ਤਾਣ ਕੇ ਪਿਆ ਰਹਿੰਦਾ ਹੈ (ਬੇ-ਪਰਵਾਹ ਹੋ ਕੇ ਸੁੱਤਾ ਰਹਿੰਦਾ ਹੈ) ॥੧॥
but when it is time to meditate on the Naam, the Name of the Lord, then he sleeps. ||1||
नाम की बेला पै पै सोइआ ॥१॥
ਅਉਸਰੁ​ਅਪਨਾ​ਬੂਝੈ​ਨ​ਇਆਨਾ​॥​
ਹੇ ਭਾਈ! ਬੇਸਮਝ ਮਨੁੱਖ ਇਹ ਨਹੀਂ ਸਮਝਦਾ ਕਿ ਇਹ ਮਨੁੱਖਾ ਜੀਵਨ ਹੀ ਆਪਣਾ ਅਸਲ ਮੌਕਾ ਹੈ (ਜਦੋਂ ਪ੍ਰਭੂ ਨੂੰ ਯਾਦ ਕੀਤਾ ਜਾ ਸਕਦਾ ਹੈ)
The ignorant person does not take advantage of the opportunity.
अउसरु अपना बूझै न इआना ॥
ਮਾਇਆ​ਮੋਹ​ਰੰਗਿ​ਲਪਟਾਨਾ​॥੧॥​ਰਹਾਉ​॥​
(ਮੂਰਖ ਮਨੁੱਖ) ਮਾਇਆ ਦੇ ਮੋਹ ਦੀ ਲਗਨ ਵਿਚ ਮਸਤ ਰਹਿੰਦਾ ਹੈ ॥੧॥ ਰਹਾਉ ॥
He is attached to Maya, and engrossed in worldly delights. ||1||Pause||
माइआ मोह रंगि लपटाना ॥१॥ रहाउ ॥
ਲੋਭ​ਲਹਰਿ​ਕਉ​ਬਿਗਸਿ​ਫੂਲਿ​ਬੈਠਾ​॥​
ਹੇ ਭਾਈ! (ਅੰਦਰ ਉੱਠ ਰਹੀ) ਲੋਭ ਦੀ ਲਹਿਰ ਦੇ ਕਾਰਨ (ਮਾਇਕ ਲਾਭ ਦੀ ਆਸ ਤੇ) ਖ਼ੁਸ਼ ਹੋ ਕੇ ਫੁੱਲ ਫੁੱਲ ਬੈਠਦਾ ਹੈ,
He rides the waves of greed, puffed up with joy.
लोभ लहरि कउ बिगसि फूलि बैठा ॥
ਸਾਧ​ਜਨਾ​ਕਾ​ਦਰਸੁ​ਨ​ਡੀਠਾ​॥੨॥​
ਕਦੇ ਸੰਤ ਜਨਾਂ ਦਾ ਦਰਸਨ (ਭੀ) ਨਹੀਂ ਕਰਦਾ ॥੨॥
He does not see the Blessed Vision of the Darshan of the Holy. ||2||
साध जना का दरसु न डीठा ॥२॥
ਕਬਹੂ​ਨ​ਸਮਝੈ​ਅਗਿਆਨੁ​ਗਵਾਰਾ​॥​
ਹੇ ਭਾਈ! ਆਤਮਕ ਜੀਵਨ ਦੀ ਸੂਝ ਤੋਂ ਸੱਖਣਾ ਮੂਰਖ ਮਨੁੱਖ (ਆਪਣੇ ਅਸਲ ਭਲੇ ਦੀ ਗੱਲ) ਕਦੇ ਭੀ ਨਹੀਂ ਸਮਝਦਾ,
The ignorant clown will never understand.
कबहू न समझै अगिआनु गवारा ॥
ਬਹੁਰਿ​ਬਹੁਰਿ​ਲਪਟਿਓ​ਜੰਜਾਰਾ​॥੧॥​ਰਹਾਉ​॥​
ਮੁੜ ਮੁੜ (ਮਾਇਆ ਦੇ) ਧੰਧਿਆਂ ਵਿਚ ਰੁੱਝਾ ਰਹਿੰਦਾ ਹੈ ॥੧॥ ਰਹਾਉ ॥
Again and again, he becomes engrossed in entanglements. ||1||Pause||
बहुरि बहुरि लपटिओ जंजारा ॥१॥ रहाउ ॥
ਬਿਖੈ​ਨਾਦ​ਕਰਨ​ਸੁਣਿ​ਭੀਨਾ​॥​
ਹੇ ਭਾਈ! (ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ) ਵਿਸ਼ੇ-ਵਿਕਾਰਾਂ ਦੇ ਗੀਤ ਕੰਨੀਂ ਸੁਣ ਕੇ ਖ਼ੁਸ਼ ਹੁੰਦਾ ਹੈ।
He listens to the sounds of sin and the music of corruption, and he is pleased.
बिखै नाद करन सुणि भीना ॥
ਹਰਿ​ਜਸੁ​ਸੁਨਤ​ਆਲਸੁ​ਮਨਿ​ਕੀਨਾ​॥੩॥​
ਪਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਨੋਂ ਮਨ ਵਿਚ ਆਲਸ ਕਰਦਾ ਹੈ ॥੩॥
His mind is too lazy to listen to the Praises of the Lord. ||3||
हरि जसु सुनत आलसु मनि कीना ॥३॥
ਦ੍ਰਿਸਟਿ​ਨਾਹੀ​ਰੇ​ਪੇਖਤ​ਅੰਧੇ​॥​
ਹੇ ਅੰਨ੍ਹੇ! ਤੂੰ ਅੱਖਾਂ ਨਾਲ (ਕਿਉਂ) ਨਹੀਂ ਵੇਖਦਾ,
You do not see with your eyes - you are so blind!
द्रिसटि नाही रे पेखत अंधे ॥
ਛੋਡਿ​ਜਾਹਿ​ਝੂਠੇ​ਸਭਿ​ਧੰਧੇ​॥੧॥​ਰਹਾਉ​॥​
ਕਿ ਇਹ ਸਾਰੇ (ਦੁਨੀਆ ਵਾਲੇ) ਧੰਧੇ ਛੱਡ ਕੇ (ਆਖ਼ਰ ਇਥੋਂ) ਚਲਾ ਜਾਏਂਗਾ? ॥੧॥ ਰਹਾਉ ॥
You shall have to leave all these false affairs. ||1||Pause||
छोडि जाहि झूठे सभि धंधे ॥१॥ रहाउ ॥
ਕਹੁ​ਨਾਨਕ​ਪ੍ਰਭ​ਬਖਸ​ਕਰੀਜੈ​॥​
ਨਾਨਕ ਆਖਦਾ ਹੈ- ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰ।
Says Nanak, please forgive me, God.
कहु नानक प्रभ बखस करीजै ॥