ਸੀਸਈਂਟਕੇਘਾਇਕਰੇਹੀ॥
ਜੋ (ਉਨ੍ਹਾਂ ਦੇ) ਸਿਰ ਉਤੇ ਇਟਾਂ ਦੇ ਘਾਉ ਕਰਦੇ ਹਨ,
सीस ईंट के घाइ करेही ॥
ਜਨੁਤਿਨੁਭੇਟਪੁਰਾਤਨਦੇਹੀ॥੨੧॥
ਮਾਨੋ (ਕੋਈ) ਪਿਛਲੀ (ਬਾਕੀ ਰਹਿੰਦੀ) ਭੇਂਟ ਦਿੱਤੀ ਹੋਵੇ ॥੨੧॥
The wounds on heads caused by the brick-hittings, appear like the previous offering given to them.21.
जनु तिनु भेट पुरातन देही ॥२१॥
ਦੋਹਰਾ॥
ਦੋਹਰਾ:
DOHRA
दोहरा ॥
ਕਬਹੂੰਰਣਜੂਝ੍ਯੋਨਹੀਕਛੁਦੈਜਸੁਨਹੀਲੀਨ॥
(ਜਿਹੜੇ) ਕਦੇ ਯੁੱਧ ਵਿਚ ਲੜੇ ਨਹੀਂ, ਅਤੇ ਕੁਝ ਦਾਨ ਕਰ ਕੇ ਵੀ ਯਸ਼ ਨਹੀਂ ਖਟਿਆ,
Those who have never participated in the war in the battlefield and also have not earned approbation by offering bride.
कबहूं रण जूझ्यो नही कछु दै जसु नही लीन ॥
ਗਾਵਬਸਤਿਜਾਨ੍ਯੋਨਹੀਜਮਸੋਕਿਨਕਹਿਦੀਨ॥੨੨॥
(ਉਨ੍ਹਾਂ ਨੂੰ) ਪਿੰਡ ਵਸਦਿਆਂ ਵੀ ਕੋਈ ਨਹੀਂ ਜਾਣਦਾ, (ਫਿਰ ਪਤਾ ਨਹੀਂ) ਯਮਰਾਜ ਨੂੰ (ਉਨ੍ਹਾਂ ਬਾਰੇ) ਕਿਸ ਨੇ ਕਹਿ ਦਿੱਤਾ ਹੈ ॥੨੨॥
Who are not known by anybody as the residents of the village, it is, indeed, wonderful as to who hath given their address to Yama (the god of death)?22.
गाव बसति जान्यो नही जम सो किन कहि दीन ॥२२॥
ਚੌਪਈ॥
ਚੌਪਈ:
CHAPAI
चौपई ॥
ਇਹਬਿਧਿਤਿਨੋਭਯੋਉਪਹਾਸਾ॥
ਉਨ੍ਹਾਂ (ਬੇਮੁਖਾਂ ਨਾਲ) ਇਸ ਤਰ੍ਹਾਂ ਦਾ ਮਖੌਲ ਹੋਇਆ।
इह बिधि तिनो भयो उपहासा ॥
ਸਭਸੰਤਨਮਿਲਿਲਖਿਓਤਮਾਸਾ॥
ਸਾਰੇ ਸੰਤਾਂ (ਗੁਰਸਿੱਖਾਂ) ਨੇ ਰਲ ਕੇ (ਇਹ) ਤਮਾਸ਼ਾ ਵੇਖਿਆ।
In this way, the apostates received foul treatment. All the saints saw this spectacle.
सभ संतन मिलि लखिओ तमासा ॥
ਸੰਤਨਕਸਟਨਦੇਖਨਪਾਯੋ॥
ਸੰਤਾਂ ਨੂੰ ਕਸ਼ਟ ਵੇਖਣਾ ਵੀ ਨਾ ਪਿਆ,
संतन कसट न देखन पायो ॥
ਆਪਹਾਥਦੈਨਾਥਿਬਚਾਯੋ॥੨੩॥
ਆਪ ਪ੍ਰਭੂ ਨੇ (ਉਨ੍ਹਾਂ ਨੂੰ) ਹੱਥ ਦੇ ਕੇ ਬਚਾਇਆ ॥੨੩॥
No harm was done to them, the Lord saved them Himself.23.
आप हाथ दै नाथि बचायो ॥२३॥
ਚਾਰਣੀਦੋਹਿਰਾ॥
ਚਾਰਣੀ ਦੋਹਰਾ:
CHAARNI. DOHRA
चारणी दोहिरा ॥
ਜਿਸਨੋਸਾਜਨਰਾਖਸੀਦੁਸਮਨਕਵਨਬਿਚਾਰ॥
ਜਿਸ ਨੂੰ ਪ੍ਰਭੂ (ਖੁਦ) ਰਖੇਗਾ, ਤਾਂ ਦੁਸ਼ਮਣ ਵਿਚਾਰੇ ਦੀ ਕੀ ਮਜਾਲ ਹੈ?
To whomsoever the Lord protects, the enemy can do nothing to him.
जिस नो साजन राखसी दुसमन कवन बिचार ॥
ਛ੍ਵੈਨਸਕੈਤਿਹਛਾਹਿਕੌਨਿਹਫਲਜਾਇਗਵਾਰ॥੨੪॥
ਉਸ ਦੀ ਪਰਛਾਈ ਨੂੰ ਵੀ ਨਹੀਂ ਛੋਹ ਸਕਦਾ, (ਉਸ) ਮੂਰਖ ਦਾ (ਯਤਨ) ਨਿਸਫਲ ਜਾਂਦਾ ਹੈ ॥੨੪॥
None can touch his shadow, the fool makes useless effort.24.
छ्वै न सकै तिह छाहि कौ निहफल जाइ गवार ॥२४॥
ਜੇਸਾਧੂਸਰਨੀਪਰੇਤਿਨਕੇਕਵਣਬਿਚਾਰ॥
ਜਿਹੜੇ ਸੰਤਾਂ ਦੀ ਸ਼ਰਨ ਵਿਚ ਪਏ ਹਨ, ਉਨ੍ਹਾਂ ਦਾ ਕੀ ਵਿਚਾਰ ਕਹੀਏ?
Those who have taken refuge with the saints, what can be said about them?
जे साधू सरनी परे तिन के कवण बिचार ॥
ਦੰਤਿਜੀਭਜਿਮਰਾਖਿਹੈਦੁਸਟਅਰਿਸਟਸੰਘਾਰਿ॥੨੫॥
(ਉਨ੍ਹਾਂ ਦੀ ਰਖਿਆ) ਦੰਦਾਂ ਵਿਚ ਰਹਿੰਦੀ ਜੀਭ ਵਾਂਗ ਹੁੰਦੀ ਹੈ ਅਤੇ ਉਨ੍ਹਾਂ ਦੀਆਂ ਬਿਪਤਾਵਾਂ ਅਤੇ ਦੁਸ਼ਟ ਨਸ਼ਟ ਹੋ ਜਾਂਦੇ ਹਨ ॥੨੫॥
God saves from the inimical and wicked persons by destroying them, just as the tongue is protected within the teeth.25.
दंति जीभ जिम राखि है दुसट अरिसट संघारि ॥२५॥
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਸਾਹਜਾਦੇਵਅਹਦੀਆਗਮਨਬਰਨਨੰਨਾਮਤ੍ਰੋਦਸਮੋਧਿਆਇਸਮਾਪਤਮਸਤੁਸੁਭਮਸਤੁ॥੧੩॥੪੬੦॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਸ਼ਾਹਜ਼ਾਦੇ ਵ ਆਹਦੀ ਆਗਮਨ ਬਰਨਨੰ' ਨਾਂ ਵਾਲੇ ਤੇਰ੍ਹਵੇਂ ਅਧਿਆਇ ਦੀ ਸਮਾਪਤੀ ਹੁੰਦੀ ਹੈ, ਸਭ ਸ਼ੁਭ ਹੈ ॥੧੩॥੪੬੦॥
End of the Thirteenth Chapter of BACHITTAR NATAK entitled ‘Description of the Arrival of Shahzada (the Prince) and the Officers’.13.460
इति स्री बचित्र नाटक ग्रंथे साहजादे व अहदी आगमन बरननं नाम त्रोदसमो धिआइ समापतम सतु सुभम सतु ॥१३॥४६०॥
ਚੌਪਈ॥
ਚੌਪਈ:
CHAUPAI
चौपई ॥
ਸਰਬਕਾਲਸਭਸਾਧਉਬਾਰੇ॥
(ਪ੍ਰਭੂ ਨੇ) ਸਾਰਿਆਂ ਸਮਿਆਂ ਵਿਚ ਸਾਧੂ ਪੁਰਸ਼ਾਂ ਦਾ ਉੱਧਾਰ ਕੀਤਾ ਹੈ
सरब काल सभ साध उबारे ॥
ਦੁਖੁਦੈਕੈਦੋਖੀਸਭਮਾਰੇ॥
ਅਤੇ ਸਾਰੇ ਦੋਖੀਆਂ ਨੂੰ ਦੁਖ ਦੇ ਦੇ ਕੇ ਮਾਰਿਆ ਹੈ।
At all times, the Lord protected all the saints and hath killed all the malicious persons, subjecting them to great agony.
दुखु दै कै दोखी सभ मारे ॥
ਅਦਭੁਤਿਗਤਿਭਗਤਨਦਿਖਰਾਈ॥
(ਉਸ ਨੇ ਆਪਣੀ) ਅਦਭੁਤ ਗਤੀ ਦਾ ਅਹਿਸਾਸ ਭਗਤਾਂ ਨੂੰ ਕਰਾਇਆ ਹੈ
अदभुति गति भगतन दिखराई ॥
ਸਭਸੰਕਟਤੇਲਏਬਚਾਈ॥੧॥
ਅਤੇ ਸਾਰੇ ਸੰਕਟਾਂ ਤੋਂ (ਉਨ੍ਹਾਂ ਨੂੰ) ਬਚਾ ਲਿਆ ਹੈ ॥੧॥
He hath exhibited His marvelous State to saints and hath saved them from all sufferings.1.
सभ संकट ते लए बचाई ॥१॥
ਸਭਸੰਕਟਤੇਸੰਤਬਚਾਏ॥
ਸਾਰਿਆਂ ਸੰਕਟਾਂ ਤੋਂ ਸੰਤਾਂ ਨੂੰ ਬਚਾਇਆ ਹੈ
सभ संकट ते संत बचाए ॥
ਸਭਸੰਕਟਕੰਟਕਜਿਮਘਾਏ॥
ਅਤੇ ਸਾਰਿਆਂ ਸੰਕਟਾਂ ਨੂੰ ਕੰਡਿਆਂ ਵਾਂਗ ਦੂਰ ਕਰ ਦਿੱਤਾ ਹੈ।
He hath saved His saints from all sufferings. He hath destroyed all the malevolent persons like the thorns.
सभ संकट कंटक जिम घाए ॥
ਦਾਸਜਾਨਮੁਰਿਕਰੀਸਹਾਇ॥
ਦਾਸ ਜਾਣ ਕੇ ਮੇਰੀ ਸਹਾਇਤਾ ਕੀਤੀ ਹੈ
दास जान मुरि करी सहाइ ॥
ਆਪਹਾਥੁਦੈਲਯੋਬਚਾਇ॥੨॥
ਆਪਣਾ ਹੱਥ ਦੇ ਕੇ ਬਚਾ ਲਿਆ ਹੈ ॥੨॥
Considering me as His Servant, He hath helped me, and hath protected me with His own hands.2.
आप हाथु दै लयो बचाइ ॥२॥
ਅਬਜੋਜੋਮੈਲਖੇਤਮਾਸਾ॥
ਹੁਣ ਮੈਂ ਜਿਹੜੇ ਜਿਹੜੇ ਤਮਾਸ਼ੇ ਵੇਖੇ ਹਨ,
अब जो जो मै लखे तमासा ॥
ਸੋਸੋਕਰੋਤੁਮੈਅਰਦਾਸਾ॥
ਉਹ ਸਾਰੇ (ਮੈਂ) ਤੁਹਾਡੇ ਅਗੇ ਪੇਸ਼ ਕਰਦਾ ਹਾਂ।
All hose spectacles which have been visualized by me, I dedicate all of them to Thee.
सो सो करो तुमै अरदासा ॥
ਜੋਪ੍ਰਭਕ੍ਰਿਪਾਕਟਾਛਿਦਿਖੈਹੈ॥
ਹੇ ਪ੍ਰਭੂ! ਜੇਕਰ ਤੁਸੀਂ ਮਿਹਰ ਦੀ ਦ੍ਰਿਸ਼ਟੀ ਕਰੋਗੇ
जो प्रभ क्रिपा कटाछि दिखै है ॥
ਸੋਤਵਦਾਸਉਚਾਰਤਜੈਹੈ॥੩॥
ਤਾਂ ਤੁਹਾਡਾ ਦਾਸ ਉਚਾਰਦਾ ਜਾਵੇਗਾ ॥੩॥
If Thou castest Thy Merciful glance at me, then Thy Servant shall utter all.3.
सो तव दास उचारत जै है ॥३॥
ਜਿਹਜਿਹਬਿਧਮੈਲਖੇਤਮਾਸਾ॥
ਜਿਸ ਜਿਸ ਤਰ੍ਹਾਂ ਦੇ ਮੈਂ ਤਮਾਸ਼ੇ ਵੇਖੇ ਹਨ,
जिह जिह बिध मै लखे तमासा ॥
ਚਹਤਤਿਨਕੋਕੀਯੋਪ੍ਰਕਾਸਾ॥
ਉਨ੍ਹਾਂ ਦਾ (ਜਗਤ ਵਿਚ) ਪ੍ਰਕਾਸ਼ ਕਰਨਾ ਚਾਹੁੰਦਾ ਹਾਂ।
The kinds of spectacles that I have seen, I want to enlighten (the world) about them.
चहत तिन को कीयो प्रकासा ॥
ਜੋਜੋਜਨਮਪੂਰਬਲੇਹੇਰੇ॥
ਜਿਹੜੇ ਜਿਹੜੇ ਪੂਰਬਲੇ ਜਨਮ (ਮੈਂ) ਵੇਖੇ ਹਨ,
जो जो जनम पूरबले हेरे ॥
ਕਹਿਹੋਸੁਪ੍ਰਭੁਪਰਾਕ੍ਰਮਤੇਰੇ॥੪॥
ਉਨ੍ਹਾਂ ਨੂੰ, ਹੇ ਪ੍ਰਭੂ! ਤੇਰੇ ਬਲ ਨਾਲ ਕਹਿੰਦਾ ਹਾਂ ॥੪॥
All the past lives that have peeped into, I shall speak about them with Thy Power.4.
कहिहो सु प्रभु पराक्रम तेरे ॥४॥
ਸਰਬਕਾਲਹੈਪਿਤਾਅਪਾਰਾ॥
ਸਭ ਦਾ ਕਾਲ (ਸਰਬ ਕਾਲ) ਅਪਾਰ (ਪ੍ਰਭੂ ਸਾਡਾ) ਪਿਤਾ ਹੈ
सरब काल है पिता अपारा ॥
ਦੇਬਿਕਾਲਿਕਾਮਾਤਹਮਾਰਾ॥
ਅਤੇ (ਉਸ ਦੀ ਸ਼ਕਤੀ) ਦੇਵੀ ਕਾਲਿਕਾ ਸਾਡੀ ਮਾਤਾ ਹੈ।
He, my Lord is Father and Destroyer of all, the goddess Kalika is my mother.
देबि कालिका मात हमारा ॥
ਮਨੂਆਗੁਰਮੁਰਿਮਨਸਾਮਾਈ॥
ਮਨ ਮੇਰਾ ਗੁਰੂ ਅਤੇ ਮਨਸ਼ਾ (ਕਾਮਨਾ) ਮੇਰੀ ਮਾਈ (ਗੁਰੂ ਪਤਨੀ) ਹੈ
मनूआ गुर मुरि मनसा माई ॥
ਜਿਨਿਮੋਕੋਸੁਭਕ੍ਰਿਆਪੜਾਈ॥੫॥
ਜਿਨ੍ਹਾਂ ਨੇ ਮੈਨੂੰ ਸਾਰੀ ਕਾਵਿ-ਕ੍ਰਿਆ ਸਿਖਾਈ ਹੈ ॥੫॥
The mind is my Guru and the discriminating intellect, the Guru’s wife is my mother, who hath taught me all about good deeds.5.
जिनि मो को सुभ क्रिआ पड़ाई ॥५॥
ਜਬਮਨਸਾਮਨਮਯਾਬਿਚਾਰੀ॥
ਜਦ ਮਨ ਨੇ (ਆਪਣੇ ਉਤੇ) ਮਨਸਾ ਦੀ ਕ੍ਰਿਪਾ ਵਿਚਾਰੀ
जब मनसा मन मया बिचारी ॥
ਗੁਰੁਮਨੂਆਕਹਕਹ੍ਯੋਸੁਧਾਰੀ॥
ਤਦ ਮਨ ਰੂਪੀ ਗੁਰੂ ਦੇ ਕਥਨ ਨੂੰ ਸੁਧਾਰ ਕੇ ਕਹਿੰਦਾ ਹਾਂ।
When I (as mind) reflected on the kindness of the discriminating intellect, the Guru0mind uttered his refined statement.
गुरु मनूआ कह कह्यो सुधारी ॥
ਜੇਜੇਚਰਿਤਪੁਰਾਤਨਲਹੇ॥
ਜਿਹੜੇ ਜਿਹੜੇ (ਮੈਂ) ਪੁਰਾਤਨ ਜਨਮ ਵੇਖੇ ਹਨ,
जे जे चरित पुरातन लहे ॥
ਤੇਤੇਅਬਚਹੀਅਤਹੈਕਹੇ॥੬॥
ਉਹ ਉਹ (ਮੈਂ) ਹੁਣ ਕਹਿਣੇ ਚਾਹੁੰਦਾ ਹਾਂ ॥੬॥
All the wonderful things that were comprehended by the ancient sages, I want to speak about all of them.6.
ते ते अब चहीअत है कहे ॥६॥
ਸਰਬਕਾਲਕਰੁਣਾਤਬਭਰੇ॥
ਤਦ ਸਰਬ-ਕਾਲ ਕਰੁਣਾ ਨਾਲ ਭਰ ਗਏ
सरब काल करुणा तब भरे ॥
ਸੇਵਕਜਾਨਿਦਯਾਰਸਢਰੇ॥
ਅਤੇ ਸੇਵਕ ਜਾਣ ਕੇ ਦਇਆ ਦੇ ਰਸ ਨਾਲ ਪਸੀਜ ਗਏ।
Then my Lord, Destroyer of all, was filled with kindness and considering me as His servant, He was gracefully pleased.
सेवक जानि दया रस ढरे ॥
ਜੋਜੋਜਨਮੁਪੂਰਬਲੋਭਯੋ॥
ਜਿਹੜੇ ਜਿਹੜੇ ਪੂਰਬਲੇ ਜਨਮ ਹੋਏ ਸਨ,
जो जो जनमु पूरबलो भयो ॥
ਸੋਸੋਸਭਸਿਮਰਣਕਰਿਦਯੋ॥੭॥
ਉਹ ਸਾਰੇ ਯਾਦ ਕਰਾ ਦਿੱਤੇ ਹਨ ॥੭॥
The births of all the incarnations in the previous ages, He hath caused me to remember all of them.7.
सो सो सभ सिमरण करि दयो ॥७॥
ਮੋਕੋਇਤੀਹੁਤੀਕਹਸੁਧੰ॥
ਮੈਨੂੰ ਇਤਨੀ ਸੋਝੀ ਭਲਾ ਕਿਥੇ ਸੀ
मो को इती हुती कह सुधं ॥
ਜਸਪ੍ਰਭਦਈਕ੍ਰਿਪਾਕਰਿਬੁਧੰ॥
ਜਿਸ ਤਰ੍ਹਾਂ ਦੀ ਬੁੱਧੀ ਪ੍ਰਭੂ ਨੇ ਕ੍ਰਿਪਾ ਕਰ ਕੇ (ਮੈਨੂੰ) ਦਿੱਤੀ ਹੈ।
How could I have all this information? The Lord mercifully gave such intellect.
जस प्रभ दई क्रिपा करि बुधं ॥
ਸਰਬਕਾਲਤਬਭਏਦਇਆਲਾ॥
ਤਦ ਸਰਬ-ਕਾਲ (ਮੇਰੇ ਉਤੇ) ਦਿਆਲੂ ਹੋ ਗਏ
सरब काल तब भए दइआला ॥
ਲੋਹਰਛਹਮਕੋਸਬਕਾਲਾ॥੮॥
ਅਤੇ ਸਭ ਸਮਿਆਂ ਵਿਚ (ਸਾਨੂੰ) ਸ਼ਸਤ੍ਰ ਦੀ ਰਖਿਆ ਪ੍ਰਦਾਨ ਕੀਤੀ ॥੮॥
My Lord, the Destroyer of all, then became Benevolent, At all times, I gave the Protection of at that steel-incarnated Lord.8.
लोह रछ हम को सब काला ॥८॥
ਸਰਬਕਾਲਰਛਾਸਭਕਾਲ॥
ਸਰਬ-ਕਾਲ ਦੀ (ਮੈਨੂੰ) ਸਭ ਸਮਿਆਂ ਵਿਚ ਰਖਿਆ ਹੈ।
सरब काल रछा सभ काल ॥
ਲੋਹਰਛਸਰਬਦਾਬਿਸਾਲ॥
ਸਦਾ (ਉਸ) ਵਿਸ਼ਾਲ (ਪ੍ਰਭੂ ਦੀ) ਸ਼ਸਤ੍ਰ ਰੂਪ ਰਖਿਆ ਮਿਲ ਰਹੀ ਹੈ।
At all times, Lord, Destroyer of all, protects me. That All-Pervading Lord is my Protector like Steel.
लोह रछ सरबदा बिसाल ॥
ਢੀਠਭਯੋਤਵਕ੍ਰਿਪਾਲਖਾਈ॥
ਜਦੋਂ (ਆਪਣੇ ਉਪਰ) ਤੇਰੀ ਕ੍ਰਿਪਾ ਦਿਸ ਪਈ, ਤਾਂ (ਮੈਂ) ਨਿਡਰ ਹੋ ਗਿਆ
ढीठ भयो तव क्रिपा लखाई ॥
ਐਂਡੋਫਿਰੇਸਭਨਭਯੋਰਾਈ॥੯॥
ਅਤੇ (ਆਪਣੇ ਆਪ ਨੂੰ) ਸਭ ਦਾ ਰਾਜਾ ਸਮਝ ਕੇ ਐਂਠਿਆ ਫਿਰਦਾ ਹਾਂ ॥੯॥
Comprehending Thy Kindness, I have become fearless and in my pride, I consider myself as the king of all. 9.
ऐंडो फिरे सभन भयो राई ॥९॥
ਜਿਹਜਿਹਬਿਧਿਜਨਮਨਸੁਧਿਆਈ॥
ਜਿਸ ਜਿਸ ਤਰ੍ਹਾਂ (ਪੂਰਬਲੇ) ਜਨਮਾਂ ਦੀ ਸੁਰਤ ਆਈ,
जिह जिह बिधि जनमन सुधि आई ॥
ਤਿਮਤਿਮਕਹੇਗਿਰੰਥਬਨਾਈ॥
ਉਸੇ ਤਰ੍ਹਾਂ ਕਹਿ ਕੇ ਗ੍ਰੰਥ ਬਣਾਏ ਹਨ।
The way in which I came to know about the births of incarnations, in the same manner, I have rendered them in books.
तिम तिम कहे गिरंथ बनाई ॥
ਪ੍ਰਥਮੇਸਤਿਜੁਗਜਿਹਬਿਧਿਲਹਾ॥
ਸਭ ਤੋਂ ਪਹਿਲਾਂ ਸਤਿਯੁਗ ਨੂੰ ਜਿਸ ਤਰ੍ਹਾਂ ਵੇਖਿਆ,
प्रथमे सतिजुग जिह बिधि लहा ॥
ਪ੍ਰਥਮੇਦੇਬਿਚਰਿਤ੍ਰਕੋਕਹਾ॥੧੦॥
(ਉਸ ਤਰ੍ਹਾਂ) ਪਹਿਲਾਂ ਦੇਵੀ-ਚਰਿਤ੍ਰ ਨੂੰ ਕਥਨ ਕੀਤਾ ॥੧੦॥
The way, in which I came to know about Satyuga, I have narrated it in the first poem of the miraculous feats of the goddess.10.
प्रथमे देबि चरित्र को कहा ॥१०॥
ਪਹਿਲੇਚੰਡੀਚਰਿਤ੍ਰਬਨਾਯੋ॥
ਪਹਿਲਾਂ ਚੰਡੀ-ਚਰਿਤ੍ਰ ਬਣਾਇਆ ਹੈ।
पहिले चंडी चरित्र बनायो ॥
ਨਖਸਿਖਤੇਕ੍ਰਮਭਾਖਸੁਨਾਯੋ॥
(ਉਸ ਦੀ ਕਥਾ) ਨਹੁੰ ਤੋਂ ਲੈ ਕੇ ਚੋਟੀ ਤਕ (ਆਦਿ ਤੋਂ ਅੰਤ ਤਕ) ਕ੍ਰਮਵਾਰ ਕਹਿ ਕੇ ਵਰਣਨ ਕੀਤੀ ਹੈ।
The miraculous feats of goddess Chandi have been composed earlier, I have compsed (the same) in strict order from top to toe.
नख सिख ते क्रम भाख सुनायो ॥
ਛੋਰਕਥਾਤਬਪ੍ਰਥਮਸੁਨਾਈ॥
ਆਦਿ-ਕਾਲ ਦੀ (ਮੁੱਢ ਕਦੀਮ ਦੀ) ਕਥਾ (ਮੈਂ) ਪਹਿਲਾਂ ਸੁਣਾਈ ਹੈ।
छोर कथा तब प्रथम सुनाई ॥
ਅਬਚਾਹਤਫਿਰਕਰੌਬਡਾਈ॥੧੧॥
ਹੁਣ ਫਿਰ ਵਡਿਆਈ ਕਰਨੀ ਚਾਹੁੰਦਾ ਹਾਂ ॥੧੧॥
In the beginning I composed a comprehensive discourse, but now I want again to compose an Eulogy.11.
अब चाहत फिर करौ बडाई ॥११॥
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਸਰਬਕਾਲਕੀਬੇਨਤੀਬਰਨਨੰਨਾਮਚੌਦਸਮੋਧਿਆਇਸਮਾਪਤਮਸਤੁਸੁਭਮਸਤੁ॥੧੪॥੪੭੧॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਸਰਬ ਕਾਲ ਦੀ ਬੇਨਤੀ ਬਰਨੰਨ' ਨਾਂ ਦੇ ਚੌਦਵੇਂ ਅਧਿਆਇ ਦੀ ਸਮਾਪਤੀ ਹੁੰਦੀ ਹੈ, ਸਭ ਸ਼ੁਭ ਹੈ ॥੧੪॥੪੭੧॥
End of Fourteenth Chapter of BACHITTAR NATAK entitled ‘Description of the Supplication to the Lord, Destroyer of All’.14.471.
इति स्री बचित्र नाटक ग्रंथे सरब काल की बेनती बरननं नाम चौदसमो धिआइ समापतम सतु सुभम सतु ॥१४॥४७१॥