GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 716
Display Settings
Translations
ਟੋਡੀ​ਮਹਲਾ​੫​ਘਰੁ​੫​ਦੁਪਦੇ​॥​
ਰਾਗ ਟੋਡੀ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
Todee, Fifth Mahalaa, Fifth House, Du-Padas:
टोडी महला ५ घरु ५ दुपदे ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਐਸੋ​ਗੁਨੁ​ਮੇਰੋ​ਪ੍ਰਭ​ਜੀ​ਕੀਨ​॥​
ਹੇ ਭਾਈ! ਮੇਰੇ ਪ੍ਰਭੂ ਜੀ ਨੇ (ਮੇਰੇ ਉੱਤੇ) ਇਹੋ ਜਿਹਾ ਉਪਕਾਰ ਕਰ ਦਿੱਤਾ ਹੈ,
Such is the blessing my God has bestowed upon me.
ऐसो गुनु मेरो प्रभ जी कीन ॥
ਪੰਚ​ਦੋਖ​ਅਰੁ​ਅਹੰ​ਰੋਗ​ਇਹ​ਤਨ​ਤੇ​ਸਗਲ​ਦੂਰਿ​ਕੀਨ​॥​ਰਹਾਉ​॥​
(ਕਿ) ਕਾਮਾਦਿਕ ਪੰਜੇ ਵਿਕਾਰ ਅਤੇ ਹਉਮੈ ਦਾ ਰੋਗ-ਇਹ ਸਾਰੇ ਉਸ ਨੇ ਮੇਰੇ ਸਰੀਰ ਵਿਚੋਂ ਕੱਢ ਦਿੱਤੇ ਹਨ ਰਹਾਉ॥
He has totally banished the five evils and the illness of egotism from my body. ||Pause||
पंच दोख अरु अहं रोग इह तन ते सगल दूरि कीन ॥ रहाउ ॥
ਬੰਧਨ​ਤੋਰਿ​ਛੋਰਿ​ਬਿਖਿਆ​ਤੇ​ਗੁਰ​ਕੋ​ਸਬਦੁ​ਮੇਰੈ​ਹੀਅਰੈ​ਦੀਨ​॥​
(ਹੇ ਭਾਈ! ਮੇਰੇ ਪ੍ਰਭੂ ਜੀ ਨੇ ਮੇਰੀਆਂ ਮਾਇਆ ਦੀਆਂ) ਫਾਹੀਆਂ ਤੋੜ ਕੇ (ਮੈਨੂੰ) ਮਾਇਆ (ਦੇ ਮੋਹ) ਤੋਂ ਛੁਡਾ ਕੇ ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿਚ ਵਸਾ ਦਿੱਤਾ ਹੈ।
Breaking my bonds, and releasing me from vice and corruption, He has enshrined the Word of the Guru's Shabad within my heart.
बंधन तोरि छोरि बिखिआ ते गुर को सबदु मेरै हीअरै दीन ॥
ਰੂਪੁ​ਅਨਰੂਪੁ​ਮੋਰੋ​ਕਛੁ​ਨ​ਬੀਚਾਰਿਓ​ਪ੍ਰੇਮ​ਗਹਿਓ​ਮੋਹਿ​ਹਰਿ​ਰੰਗ​ਭੀਨ​॥੧॥​
ਮੇਰਾ ਕੋਈ ਸੁਹਜ ਕੋਈ ਕੁਹਜ ਉਸ ਨੇ ਕੋਈ ਭੀ ਆਪਣੇ ਮਨ ਵਿਚ ਨਹੀਂ ਲਿਆਂਦਾ। ਮੈਨੂੰ ਉਸ ਨੇ ਆਪਣੇ ਪ੍ਰੇਮ ਨਾਲ ਬੰਨ੍ਹ ਦਿੱਤਾ ਹੈ। ਮੈਨੂੰ ਆਪਣੇ ਪਿਆਰ-ਰੰਗ ਵਿਚ ਭਿਉਂ ਦਿੱਤਾ ਹੈ ॥੧॥
The Lord has not considered my beauty or ugliness; instead, He has held me with love. I am drenched with His Love. ||1||
रूपु अनरूपु मोरो कछु न बीचारिओ प्रेम गहिओ मोहि हरि रंग भीन ॥१॥
ਪੇਖਿਓ​ਲਾਲਨੁ​ਪਾਟ​ਬੀਚ​ਖੋਏ​ਅਨਦ​ਚਿਤਾ​ਹਰਖੇ​ਪਤੀਨ​॥​
ਹੇ ਨਾਨਕ! (ਆਖ-ਹੇ ਭਾਈ!) ਹੁਣ ਜਦੋਂ ਵਿਚਕਾਰਲੇ ਪਰਦੇ ਦੂਰ ਕਰ ਕੇ ਮੈਂ ਉਸ ਸੋਹਣੇ ਲਾਲ ਨੂੰ ਵੇਖਿਆ ਹੈ, ਤਾਂ ਮੇਰੇ ਚਿਤ ਵਿਚ ਆਨੰਦ ਪੈਦਾ ਹੋ ਗਿਆ ਹੈ, ਮੇਰਾ ਮਨ ਖ਼ੁਸ਼ੀ ਵਿਚ ਗਦ-ਗਦ ਹੋ ਉੱਠਿਆ ਹੈ।
I behold my Beloved, now that the curtain has been torn away. My mind is happy, pleased and satisfied.
पेखिओ लालनु पाट बीच खोए अनद चिता हरखे पतीन ॥
ਤਿਸ​ਹੀ​ਕੋ​ਗ੍ਰਿਹੁ​ਸੋਈ​ਪ੍ਰਭੁ​ਨਾਨਕ​ਸੋ​ਠਾਕੁਰੁ​ਤਿਸ​ਹੀ​ਕੋ​ਧੀਨ​॥੨॥੧॥੨੦॥​
(ਹੁਣ ਮੇਰਾ ਇਹ ਸਰੀਰ) ਉਸੇ ਦਾ ਹੀ ਘਰ (ਬਣ ਗਿਆ ਹੈ) ਉਹੀ (ਇਸ ਘਰ ਦਾ) ਮਾਲਕ (ਬਣ ਗਿਆ ਹੈ), ਉਸੇ ਦਾ ਹੀ ਮੈਂ ਸੇਵਕ ਬਣ ਗਿਆ ਹਾਂ ॥੨॥੧॥੨੦॥
My house is His; He is my God. Nanak is obedient to His Lord and Master. ||2||1||20||
तिस ही को ग्रिहु सोई प्रभु नानक सो ठाकुरु तिस ही को धीन ॥२॥१॥२०॥
ਟੋਡੀ​ਮਹਲਾ​੫​॥​
Todee, Fifth Mahalaa:
टोडी महला ५ ॥
ਮਾਈ​ਮੇਰੇ​ਮਨ​ਕੀ​ਪ੍ਰੀਤਿ​॥​
ਹੇ ਮਾਂ! (ਗੁਰੂ ਦੀ ਕਿਰਪਾ ਨਾਲ) ਮੇਰੇ ਮਨ ਵਿਚ ਪਰਮਾਤਮਾ ਦਾ ਪਿਆਰ ਪੈਦਾ ਹੋ ਗਿਆ ਹੈ।
O my mother, my mind is in love.
माई मेरे मन की प्रीति ॥
ਏਹੀ​ਕਰਮ​ਧਰਮ​ਜਪ​ਏਹੀ​ਰਾਮ​ਨਾਮ​ਨਿਰਮਲ​ਹੈ​ਰੀਤਿ​॥​ਰਹਾਉ​॥​
ਮੇਰੇ ਵਾਸਤੇ ਇਹ (ਪ੍ਰਭੂ-ਪ੍ਰੇਮ) ਹੀ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕਰਮ ਹੈ ਇਹੀ ਜਪ ਤਪ ਹੈ। ਪਰਮਾਤਮਾ ਦਾ ਨਾਮ ਸਿਮਰਨਾ ਹੀ ਜ਼ਿੰਦਗੀ ਨੂੰ ਪਵਿੱਤ੍ਰ ਕਰਨ ਦਾ ਤਰੀਕਾ ਹੈ ਰਹਾਉ॥
This is my karma and my Dharma; this is my meditation. The Lord's Name is my immaculate, unstained way of life. ||Pause||
एही करम धरम जप एही राम नाम निरमल है रीति ॥ रहाउ ॥
ਪ੍ਰਾਨ​ਅਧਾਰ​ਜੀਵਨ​ਧਨ​ਮੋਰੈ​ਦੇਖਨ​ਕਉ​ਦਰਸਨ​ਪ੍ਰਭ​ਨੀਤਿ​॥​
ਹੇ ਮਾਂ! (ਮੇਰੀ ਇਹੀ ਤਾਂਘ ਹੈ ਕਿ) ਮੈਨੂੰ ਸਦਾ ਪ੍ਰਭੂ ਦਾ ਦਰਸਨ ਵੇਖਣਾ ਪ੍ਰਾਪਤ ਰਹੇ-ਇਹੀ ਮੇਰੀ ਜਿੰਦ ਦਾ ਸਹਾਰਾ ਹੈ ਇਹੀ ਮੇਰੇ ਵਾਸਤੇ ਸਾਰੀ ਜ਼ਿੰਦਗੀ ਵਿਚ (ਖੱਟਿਆ ਕਮਾਇਆ) ਧਨ ਹੈ।
The Support of my breath of life, the wealth of my life, is to gaze upon the Blessed Vision of God's Darshan.
प्रान अधार जीवन धन मोरै देखन कउ दरसन प्रभ नीति ॥
ਬਾਟ​ਘਾਟ​ਤੋਸਾ​ਸੰਗਿ​ਮੋਰੈ​ਮਨ​ਅਪੁਨੇ​ਕਉ​ਮੈ​ਹਰਿ​ਸਖਾ​ਕੀਤ​॥੧॥​
ਰਸਤੇ ਵਿਚ, ਪੱਤਣ ਉਤੇ (ਜ਼ਿੰਦਗੀ ਦੇ ਸਫ਼ਰ ਵਿਚ ਹਰ ਥਾਂ ਪਰਮਾਤਮਾ ਦਾ ਪਿਆਰ ਹੀ) ਮੇਰੇ ਨਾਲ ਰਾਹ ਦਾ ਖ਼ਰਚ ਹੈ। (ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਮਨ ਦੇ ਵਾਸਤੇ ਪਰਮਾਤਮਾ ਨੂੰ ਮਿੱਤਰ ਬਣਾ ਲਿਆ ਹੈ ॥੧॥
On the road, and on the river, these supplies are always with me. I have made my mind the Lord's companion. ||1||
बाट घाट तोसा संगि मोरै मन अपुने कउ मै हरि सखा कीत ॥१॥
ਸੰਤ​ਪ੍ਰਸਾਦਿ​ਭਏ​ਮਨ​ਨਿਰਮਲ​ਕਰਿ​ਕਿਰਪਾ​ਅਪੁਨੇ​ਕਰਿ​ਲੀਤ​॥​
ਹੇ ਨਾਨਕ! (ਆਖ-) ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਮਨ ਪਵਿੱਤ੍ਰ ਹੋ ਜਾਂਦੇ ਹਨ, ਪਰਮਾਤਮਾ ਮੇਹਰ ਕਰ ਕੇ ਉਹਨਾਂ ਨੂੰ ਆਪਣੇ (ਸੇਵਕ) ਬਣਾ ਲੈਂਦਾ ਹੈ।
By the Grace of the Saints, my mind has become immaculate and pure. In His mercy, He has made me His own.
संत प्रसादि भए मन निरमल करि किरपा अपुने करि लीत ॥
ਸਿਮਰਿ​ਸਿਮਰਿ​ਨਾਨਕ​ਸੁਖੁ​ਪਾਇਆ​ਆਦਿ​ਜੁਗਾਦਿ​ਭਗਤਨ​ਕੇ​ਮੀਤ​॥੨॥੨॥੨੧॥​
ਸਦਾ ਪਰਮਾਤਮਾ ਦਾ ਨਾਮ ਸਿਮਰ ਕੇ ਉਹ ਆਤਮਕ ਆਨੰਦ ਮਾਣਦੇ ਹਨ। ਸ਼ੁਰੂ ਤੋਂ ਹੀ, ਜੁਗਾਂ ਦੇ ਸ਼ੁਰੂ ਤੋਂ ਹੀ, ਪਰਮਾਤਮਾ ਆਪਣੇ ਭਗਤਾਂ ਦਾ ਮਿੱਤਰ ਹੈ ॥੨॥੨॥੨੧॥
Remembering, remembering Him in meditation, Nanak has found peace. From the very beginning, and throughout the ages, He is the friend of His devotees. ||2||2||21||
सिमरि सिमरि नानक सुखु पाइआ आदि जुगादि भगतन के मीत ॥२॥२॥२१॥
ਟੋਡੀ​ਮਹਲਾ​੫​॥​
Todee, Fifth Mahalaa:
टोडी महला ५ ॥
ਪ੍ਰਭ​ਜੀ​ਮਿਲੁ​ਮੇਰੇ​ਪ੍ਰਾਨ​॥​
ਹੇ ਪ੍ਰਭੂ ਜੀ! ਹੇ ਮੇਰੀ ਜਿੰਦ (ਦੇ ਮਾਲਕ)! (ਮੈਨੂੰ) ਮਿਲ।
Dear God, please meet me; You are my breath of life.
प्रभ जी मिलु मेरे प्रान ॥
ਬਿਸਰੁ​ਨਹੀ​ਨਿਮਖ​ਹੀਅਰੇ​ਤੇ​ਅਪਨੇ​ਭਗਤ​ਕਉ​ਪੂਰਨ​ਦਾਨ​॥​ਰਹਾਉ​॥​
ਅੱਖ ਝਮਕਣ ਜਿਤਨੇ ਸਮੇ ਵਾਸਤੇ ਭੀ ਮੇਰੇ ਹਿਰਦੇ ਤੋਂ ਤੂੰ ਨਾਹ ਭੁੱਲ। ਆਪਣੇ ਭਗਤ ਨੂੰ ਇਹ ਪੂਰੀ ਦਾਤ ਬਖ਼ਸ਼ ਰਹਾਉ॥
Do not let me forget You from my heart, even for an instant; please, bless Your devotee with Your gift of perfection. ||Pause||
बिसरु नही निमख हीअरे ते अपने भगत कउ पूरन दान ॥ रहाउ ॥
ਖੋਵਹੁ​ਭਰਮੁ​ਰਾਖੁ​ਮੇਰੇ​ਪ੍ਰੀਤਮ​ਅੰਤਰਜਾਮੀ​ਸੁਘੜ​ਸੁਜਾਨ​॥​
ਹੇ ਮੇਰੇ ਪ੍ਰੀਤਮ! ਹੇ ਅੰਤਰਜਾਮੀ! ਹੇ ਸੋਹਣੇ ਸੁਜਾਨ! ਮੇਰੇ ਮਨ ਦੀ ਭਟਕਣਾ ਦੂਰ ਕਰ, ਮੇਰੀ ਰੱਖਿਆ ਕਰ।
Dispel my doubt, and save me, O my Beloved, all-knowing Lord, O Inner-knower, O Searcher of hearts.
खोवहु भरमु राखु मेरे प्रीतम अंतरजामी सुघड़ सुजान ॥
ਕੋਟਿ​ਰਾਜ​ਨਾਮ​ਧਨੁ​ਮੇਰੈ​ਅੰਮ੍ਰਿਤ​ਦ੍ਰਿਸਟਿ​ਧਾਰਹੁ​ਪ੍ਰਭ​ਮਾਨ​॥੧॥​
ਹੇ ਪ੍ਰਭੂ! ਮੇਰੇ ਉਤੇ ਆਤਮਕ ਜੀਵਨ ਦੇਣ ਵਾਲੀ ਨਿਗਾਹ ਕਰ। ਮੇਰੇ ਵਾਸਤੇ ਤੇਰੇ ਨਾਮ ਦਾ ਧਨ ਕ੍ਰੋੜਾਂ ਬਾਦਸ਼ਾਹੀਆਂ (ਦੇ ਬਰਾਬਰ ਬਣਿਆ ਰਹੇ) ॥੧॥
The wealth of the Naam is worth millions of kingdoms to me; O God, please bless me with Your Ambrosial Glance of Grace. ||1||
कोटि राज नाम धनु मेरै अंम्रित द्रिसटि धारहु प्रभ मान ॥१॥
ਆਠ​ਪਹਰ​ਰਸਨਾ​ਗੁਨ​ਗਾਵੈ​ਜਸੁ​ਪੂਰਿ​ਅਘਾਵਹਿ​ਸਮਰਥ​ਕਾਨ​॥​
ਹੇ ਸਭ ਤਾਕਤਾਂ ਦੇ ਮਾਲਕ! (ਮੇਹਰ ਕਰ) ਮੇਰੀ ਜੀਭ ਅੱਠੇ ਪਹਰ ਤੇਰੇ ਗੁਣ ਗਾਂਦੀ ਰਹੇ, ਮੇਰੇ ਕੰਨ (ਆਪਣੇ ਅੰਦਰ) ਤੇਰੀ ਸਿਫ਼ਤਿ-ਸਾਲਾਹ ਭਰ ਕੇ (ਇਸੇ ਨਾਲ) ਰੱਜੇ ਰਹਿਣ।
Twenty-four hours a day, I sing Your Glorious Praises. They totally satisfy my ears, O my all-powerful Lord.
आठ पहर रसना गुन गावै जसु पूरि अघावहि समरथ कान ॥
ਤੇਰੀ​ਸਰਣਿ​ਜੀਅਨ​ਕੇ​ਦਾਤੇ​ਸਦਾ​ਸਦਾ​ਨਾਨਕ​ਕੁਰਬਾਨ​॥੨॥੩॥੨੨॥​
ਹੇ ਨਾਨਕ! (ਆਖ-) ਹੇ ਸਭ ਜੀਵਾਂ ਦੇ ਦਾਤਾਰ! ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੈਥੋਂ ਸਦਾ ਹੀ ਸਦਕੇ ਜਾਂਦਾ ਹਾਂ ॥੨॥੩॥੨੨॥
I seek Your Sanctuary, O Lord, O Giver of life to the soul; forever and ever, Nanak is a sacrifice to You. ||2||3||22||
तेरी सरणि जीअन के दाते सदा सदा नानक कुरबान ॥२॥३॥२२॥
ਟੋਡੀ​ਮਹਲਾ​੫​॥​
Todee, Fifth Mahalaa:
टोडी महला ५ ॥
ਪ੍ਰਭ​ਤੇਰੇ​ਪਗ​ਕੀ​ਧੂਰਿ​॥​
ਹੇ ਪ੍ਰਭੂ! ਮੈਨੂੰ ਤੇਰੇ ਚਰਨਾਂ ਦੀ ਧੂੜ ਮਿਲਦੀ ਰਹੇ।
O God, I am the dust of Your feet.
प्रभ तेरे पग की धूरि ॥
ਦੀਨ​ਦਇਆਲ​ਪ੍ਰੀਤਮ​ਮਨਮੋਹਨ​ਕਰਿ​ਕਿਰਪਾ​ਮੇਰੀ​ਲੋਚਾ​ਪੂਰਿ​॥​ਰਹਾਉ​॥​
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਹੇ ਪ੍ਰੀਤਮ! ਹੇ ਮਨਮੋਹਨ! ਮੇਹਰ ਕਰ, ਮੇਰੀ ਤਾਂਘ ਪੂਰੀ ਕਰ ਰਹਾਉ॥
O merciful to the meek, Beloved mind-enticing Lord, by Your Kind Mercy, please fulfill my yearning. ||Pause||
दीन दइआल प्रीतम मनमोहन करि किरपा मेरी लोचा पूरि ॥ रहाउ ॥
ਦਹ​ਦਿਸ​ਰਵਿ​ਰਹਿਆ​ਜਸੁ​ਤੁਮਰਾ​ਅੰਤਰਜਾਮੀ​ਸਦਾ​ਹਜੂਰਿ​॥​
ਹੇ ਅੰਤਰਜਾਮੀ! ਤੂੰ ਸਦਾ (ਸਭ ਜੀਵਾਂ ਦੇ) ਅੰਗ-ਸੰਗ ਰਹਿੰਦਾ ਹੈਂ, ਤੇਰੀ ਸੋਭਾ ਸਾਰੇ ਸੰਸਾਰ ਵਿਚ ਖਿਲਰੀ ਰਹਿੰਦੀ ਹੈ।
In the ten directions, Your Praises are permeating and pervading, O Inner-knower, Searcher of hearts, O Lord ever-present.
दह दिस रवि रहिआ जसु तुमरा अंतरजामी सदा हजूरि ॥
ਜੋ​ਤੁਮਰਾ​ਜਸੁ​ਗਾਵਹਿ​ਕਰਤੇ​ਸੇ​ਜਨ​ਕਬਹੁ​ਨ​ਮਰਤੇ​ਝੂਰਿ​॥੧॥​
ਹੇ ਕਰਤਾਰ! ਜੇਹੜੇ ਮਨੁੱਖ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ, ਉਹ (ਮਾਇਆ ਦੀ ਖ਼ਾਤਰ) ਚਿੰਤਾ-ਫ਼ਿਕਰ ਕਰ ਕਰ ਕੇ ਕਦੇ ਭੀ ਆਤਮਕ ਮੌਤ ਨਹੀਂ ਸਹੇੜਦੇ ॥੧॥
Those who sing Your Praises, O Creator Lord, those humble beings never die or grieve. ||1||
जो तुमरा जसु गावहि करते से जन कबहु न मरते झूरि ॥१॥
ਧੰਧ​ਬੰਧ​ਬਿਨਸੇ​ਮਾਇਆ​ਕੇ​ਸਾਧੂ​ਸੰਗਤਿ​ਮਿਟੇ​ਬਿਸੂਰ​॥​
(ਜੇਹੜੇ ਮਨੁੱਖ ਕਰਤਾਰ ਦਾ ਜਸ ਗਾਂਦੇ ਰਹਿੰਦੇ ਹਨ) ਸਾਧ ਸੰਗਤਿ ਦੀ ਬਰਕਤਿ ਨਾਲ ਉਹਨਾਂ ਦੇ ਸਾਰੇ ਚਿੰਤਾ-ਫ਼ਿਕਰ ਮਿਟ ਜਾਂਦੇ ਹਨ, (ਉਹਨਾਂ ਵਾਸਤੇ ਮਾਇਆ ਦੇ ਧੰਧਿਆਂ ਦੀਆਂ ਫਾਹੀਆਂ ਨਾਸ ਹੋ ਜਾਂਦੀਆਂ ਹਨ।)
The worldly affairs and entanglements of Maya disappear, in the Saadh Sangat, the Company of the Holy; all sorrows are taken away.
धंध बंध बिनसे माइआ के साधू संगति मिटे बिसूर ॥
ਸੁਖ​ਸੰਪਤਿ​ਭੋਗ​ਇਸੁ​ਜੀਅ​ਕੇ​ਬਿਨੁ​ਹਰਿ​ਨਾਨਕ​ਜਾਨੇ​ਕੂਰ​॥੨॥੪॥੨੩॥​
ਦੁਨੀਆ ਦੇ ਸੁਖ, ਧਨ-ਪਦਾਰਥ, ਇਸ ਜਿੰਦ ਨੂੰ ਪਿਆਰੇ ਲੱਗਣ ਵਾਲੇ ਮਾਇਕ ਪਦਾਰਥਾਂ ਦੇ ਭੋਗ- ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਮਨੁੱਖ ਇਹਨਾਂ ਸਭਨਾਂ ਨੂੰ ਝੂਠੇ ਜਾਣਦੇ ਹਨ ॥੨॥੪॥੨੩॥
The comforts of wealth and the enjoyments of the soul - O Nanak, without the Lord, know them to be false. ||2||4||23||
सुख संपति भोग इसु जीअ के बिनु हरि नानक जाने कूर ॥२॥४॥२३॥
ਟੋਡੀ​ਮਃ​੫​॥​
Todee, Fifth Mahalaa:
टोडी मः ५ ॥
ਮਾਈ​ਮੇਰੇ​ਮਨ​ਕੀ​ਪਿਆਸ​॥​
ਹੇ ਮਾਂ! ਮੇਰੇ ਮਨ ਦੀ ਇਹ (ਪ੍ਰਭੂ ਦਰਸਨ ਦੀ) ਪਿਆਸ (ਸਦਾ ਟਿਕੀ ਰਹਿੰਦੀ ਹੈ)
O my mother, my mind is so thirsty.
माई मेरे मन की पिआस ॥
ਇਕੁ​ਖਿਨੁ​ਰਹਿ​ਨ​ਸਕਉ​ਬਿਨੁ​ਪ੍ਰੀਤਮ​ਦਰਸਨ​ਦੇਖਨ​ਕਉ​ਧਾਰੀ​ਮਨਿ​ਆਸ​॥​ਰਹਾਉ​॥​
ਪ੍ਰੀਤਮ ਪ੍ਰਭੂ (ਦਾ ਦਰਸਨ ਕਰਨ) ਤੋਂ ਬਿਨਾ ਮੈਂ ਇਕ ਛਿਨ ਭਰ ਭੀ ਰਹਿ ਨਹੀਂ ਸਕਦਾ। ਮੈਂ ਉਸ ਦਾ ਦਰਸਨ ਕਰਨ ਵਾਸਤੇ ਆਪਣੇ ਮਨ ਵਿਚ ਆਸ ਬਣਾਈ ਹੋਈ ਹੈ ਰਹਾਉ॥
I cannot survive, even for an instant, without my Beloved. My mind is filled with the desire to behold the Blessed Vision of His Darshan. ||Pause||
इकु खिनु रहि न सकउ बिनु प्रीतम दरसन देखन कउ धारी मनि आस ॥ रहाउ ॥
ਸਿਮਰਉ​ਨਾਮੁ​ਨਿਰੰਜਨ​ਕਰਤੇ​ਮਨ​ਤਨ​ਤੇ​ਸਭਿ​ਕਿਲਵਿਖ​ਨਾਸ​॥​
ਹੇ ਮਾਂ! ਉਸ ਨਿਰੰਜਨ ਕਰਤਾਰ ਦਾ ਨਾਮ ਮੈਂ (ਸਦਾ) ਸਿਮਰਦਾ ਰਹਿੰਦਾ ਹਾਂ। (ਸਿਮਰਨ ਦੀ ਬਰਕਤਿ ਨਾਲ, ਹੇ ਮਾਂ) ਮਨ ਤੋਂ, ਤਨ ਤੋਂ, ਸਾਰੇ ਪਾਪ ਦੂਰ ਹੋ ਜਾਂਦੇ ਹਨ;
I meditate in remembrance on the Naam, the Name of the immaculate Creator Lord; all the sins and errors of my mind and body are washed away.
सिमरउ नामु निरंजन करते मन तन ते सभि किलविख नास ॥
ਪੂਰਨ​ਪਾਰਬ੍ਰਹਮ​ਸੁਖਦਾਤੇ​ਅਬਿਨਾਸੀ​ਬਿਮਲ​ਜਾ​ਕੋ​ਜਾਸ​॥੧॥​
ਉਸ ਪੂਰਨ ਪਾਰਬ੍ਰਹਮ ਦਾ, ਉਸ ਸੁਖਦਾਤੇ ਦਾ, ਜਿਸ ਅਬਿਨਾਸੀ ਪ੍ਰਭੂ ਦੀ ਸਿਫ਼ਤਿ-ਸਾਲਾਹ (ਜੀਵਾਂ ਨੂੰ) ਪਵਿਤ੍ਰ (ਕਰ ਦੇਂਦੀ) ਹੈ ॥੧॥
The Perfect Supreme Lord God, the eternal, imperishable Giver of peace - spotless and pure are His Praises. ||1||
पूरन पारब्रहम सुखदाते अबिनासी बिमल जा को जास ॥१॥
ਸੰਤ​ਪ੍ਰਸਾਦਿ​ਮੇਰੇ​ਪੂਰ​ਮਨੋਰਥ​ਕਰਿ​ਕਿਰਪਾ​ਭੇਟੇ​ਗੁਣਤਾਸ​॥​
(ਹੇ ਮਾਂ!) ਗੁਰੂ ਦੀ ਕਿਰਪਾ ਨਾਲ ਮੇਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ ਹਨ, ਗੁਣਾਂ ਦੇ ਖ਼ਜ਼ਾਨੇ ਪ੍ਰਭੂ ਜੀ ਮੇਹਰ ਕਰ ਕੇ (ਮੈਨੂੰ) ਮਿਲ ਪਏ ਹਨ।
By the Grace of the Saints, my desires have been fulfilled; in His Mercy, the Lord, the treasure of virtue, has met me.
संत प्रसादि मेरे पूर मनोरथ करि किरपा भेटे गुणतास ॥