GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 701
Display Settings
Translations
ਜੈਤਸਰੀ​ਮਹਲਾ​੫​ਘਰੁ​੪​ਦੁਪਦੇ​॥​
ਰਾਗ ਜੈਤਸਰੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
Jaitsree, Fifth Mahalaa, Fourth House, Du-Padas:
जैतसरी महला ५ घरु ४ दुपदे ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਅਬ​ਮੈ​ਸੁਖੁ​ਪਾਇਓ​ਗੁਰ​ਆਗੵਿ​॥​
ਹੇ ਭਾਈ! ਹੁਣ ਮੈਂ ਗੁਰੂ ਦੀ ਆਗਿਆ ਵਿਚ (ਤੁਰ ਕੇ) ਆਨੰਦ ਪ੍ਰਾਪਤ ਕਰ ਲਿਆ ਹੈ।
Now, I have found peace, bowing before the Guru.
अब मै सुखु पाइओ गुर आग्यि ॥
ਤਜੀ​ਸਿਆਨਪ​ਚਿੰਤ​ਵਿਸਾਰੀ​ਅਹੰ​ਛੋਡਿਓ​ਹੈ​ਤਿਆਗੵਿ​॥੧॥​ਰਹਾਉ​॥​
ਮੈਂ ਆਪਣੀ ਚਤੁਰਾਈ ਛੱਡ ਦਿੱਤੀ ਹੈ, ਮੈਂ ਚਿੰਤਾ ਭੁਲਾ ਦਿੱਤੀ ਹੈ, ਮੈਂ ਹਉਮੈ (ਆਪਣੇ ਅੰਦਰੋਂ) ਪਰੇ ਸੁੱਟ ਦਿੱਤੀ ਹੈ ॥੧॥ ਰਹਾਉ ॥
I have abandoned cleverness, quieted my anxiety, and renounced my egotism. ||1||Pause||
तजी सिआनप चिंत विसारी अहं छोडिओ है तिआग्यि ॥१॥ रहाउ ॥
ਜਉ​ਦੇਖਉ​ਤਉ​ਸਗਲ​ਮੋਹਿ​ਮੋਹੀਅਉ​ਤਉ​ਸਰਨਿ​ਪਰਿਓ​ਗੁਰ​ਭਾਗਿ​॥​
ਹੇ ਭਾਈ! ਜਦੋਂ ਮੈਂ ਵੇਖਦਾ ਹਾਂ (ਵੇਖਿਆ ਕਿ) ਸਾਰੀ ਲੁਕਾਈ ਮੋਹ ਵਿਚ ਫਸੀ ਹੋਈ ਹੈ, ਤਦੋਂ ਮੈਂ ਭੱਜ ਕੇ ਗੁਰੂ ਦੀ ਸਰਨ ਜਾ ਪਿਆ।
When I looked, I saw that everyone was enticed by emotional attachment; then, I hurried to the Guru's Sanctuary.
जउ देखउ तउ सगल मोहि मोहीअउ तउ सरनि परिओ गुर भागि ॥
ਕਰਿ​ਕਿਰਪਾ​ਟਹਲ​ਹਰਿ​ਲਾਇਓ​ਤਉ​ਜਮਿ​ਛੋਡੀ​ਮੋਰੀ​ਲਾਗਿ​॥੧॥​
(ਗੁਰੂ ਨੇ) ਕਿਰਪਾ ਕਰ ਕੇ ਮੈਨੂੰ ਪਰਮਾਤਮਾ ਦੀ ਸੇਵਾ-ਭਗਤੀ ਵਿਚ ਜੋੜ ਦਿੱਤਾ। ਤਦੋਂ ਜਮਰਾਜ ਨੇ ਮੇਰਾ ਖਹੜਾ ਛੱਡ ਦਿੱਤਾ ॥੧॥
In His Grace, the Guru engaged me in the Lord's service, and then, the Messenger of Death gave up pursuing me. ||1||
करि किरपा टहल हरि लाइओ तउ जमि छोडी मोरी लागि ॥१॥
ਤਰਿਓ​ਸਾਗਰੁ​ਪਾਵਕ​ਕੋ​ਜਉ​ਸੰਤ​ਭੇਟੇ​ਵਡ​ਭਾਗਿ​॥​
ਜਦੋਂ ਵੱਡੀ ਕਿਸਮਤ ਨਾਲ ਮੈਨੂੰ ਗੁਰੂ ਮਿਲ ਪਏ, ਮੈਂ (ਵਿਕਾਰਾਂ ਦੀ) ਅੱਗ ਦਾ ਸਮੁੰਦਰ ਤਰ ਲਿਆ ਹੈ।
I swam across the ocean of fire, when I met the Saints, through great good fortune.
तरिओ सागरु पावक को जउ संत भेटे वड भागि ॥
ਜਨ​ਨਾਨਕ​ਸਰਬ​ਸੁਖ​ਪਾਏ​ਮੋਰੋ​ਹਰਿ​ਚਰਨੀ​ਚਿਤੁ​ਲਾਗਿ​॥੨॥੧॥੫॥​
ਹੇ ਦਾਸ ਨਾਨਕ! (ਆਖ-) ਹੁਣ ਮੈਂ ਸਾਰੇ ਸੁਖ ਪ੍ਰਾਪਤ ਕਰ ਲਏ ਹਨ, ਮੇਰਾ ਮਨ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ ॥੨॥੧॥੫॥
O servant Nanak, I have found total peace; my consciousness is attached to the Lord's feet. ||2||1||5||
जन नानक सरब सुख पाए मोरो हरि चरनी चितु लागि ॥२॥१॥५॥
ਜੈਤਸਰੀ​ਮਹਲਾ​੫​॥​
Jaitsree, Fifth Mahalaa:
जैतसरी महला ५ ॥
ਮਨ​ਮਹਿ​ਸਤਿਗੁਰ​ਧਿਆਨੁ​ਧਰਾ​॥​
ਹੇ ਭਾਈ! (ਜਦੋਂ ਮੈਂ) ਗੁਰੂ (ਦੇ ਚਰਨਾਂ) ਦਾ ਧਿਆਨ (ਆਪਣੇ) ਮਨ ਵਿਚ ਧਰਿਆ,
Within my mind, I cherish and meditate on the True Guru.
मन महि सतिगुर धिआनु धरा ॥
ਦ੍ਰਿੜਿੑਓ​ਗਿਆਨੁ​ਮੰਤ੍ਰੁ​ਹਰਿ​ਨਾਮਾ​ਪ੍ਰਭ​ਜੀਉ​ਮਇਆ​ਕਰਾ​॥੧॥​ਰਹਾਉ​॥​
ਪਰਮਾਤਮਾ ਨੇ (ਮੇਰੇ ਉਤੇ) ਮੇਹਰ ਕੀਤੀ, ਮੈਂ ਪਰਮਾਤਮਾ ਦਾ ਨਾਮ-ਮੰਤ੍ਰ ਹਿਰਦੇ ਟਿਕਾ ਲਿਆ, ਆਤਮਕ ਜੀਵਨ ਦੀ ਸੂਝ ਹਿਰਦੇ ਵਿਚ ਪੱਕੀ ਕਰ ਲਈ ॥੧॥ ਰਹਾਉ ॥
He has implanted within me spiritual wisdom and the Mantra of the Lord's Name; Dear God has shown mercy to me. ||1||Pause||
द्रिड़िओ गिआनु मंत्रु हरि नामा प्रभ जीउ मइआ करा ॥१॥ रहाउ ॥
ਕਾਲ​ਜਾਲ​ਅਰੁ​ਮਹਾ​ਜੰਜਾਲਾ​ਛੁਟਕੇ​ਜਮਹਿ​ਡਰਾ​॥​
(ਹੇ ਭਾਈ! ਗੁਰੂ ਦੀ ਸਹਾਇਤਾ ਨਾਲ) ਆਤਮਕ ਮੌਤ ਲਿਅਉਣ ਵਾਲੀਆਂ ਮੇਰੀਆਂ ਫਾਹੀਆਂ ਟੁੱਟ ਗਈਆਂ, ਮਾਇਆ ਦੇ ਵੱਡੇ ਜੰਜਾਲ ਮੁੱਕ ਗਏ, ਜਮਾਂ ਦਾ ਡਰ ਦੂਰ ਹੋ ਗਿਆ,
Death's noose and its mighty entanglements have vanished, along with the fear of death.
काल जाल अरु महा जंजाला छुटके जमहि डरा ॥
ਆਇਓ​ਦੁਖ​ਹਰਣ​ਸਰਣ​ਕਰੁਣਾਪਤਿ​ਗਹਿਓ​ਚਰਣ​ਆਸਰਾ​॥੧॥​
(ਜਦੋਂ ਤੋਂ ਮੈਂ) ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਦੀ ਸਰਨ ਆ ਪਿਆ, ਤਰਸ ਦੇ ਮਾਲਕ ਹਰੀ ਦਾ ਮੈਂ ਆਸਰਾ ਲੈ ਲਿਆ ॥੧॥
I have come to the Sanctuary of the Merciful Lord, the Destroyer of pain; I am holding tight to the Support of His feet. ||1||
आइओ दुख हरण सरण करुणापति गहिओ चरण आसरा ॥१॥
ਨਾਵ​ਰੂਪ​ਭਇਓ​ਸਾਧਸੰਗੁ​ਭਵ​ਨਿਧਿ​ਪਾਰਿ​ਪਰਾ​॥​
ਹੇ ਭਾਈ! ਗੁਰੂ ਦੀ ਸੰਗਤਿ ਨੇ ਮੇਰੇ ਵਾਸਤੇ ਬੇੜੀ ਦਾ ਕੰਮ ਦਿੱਤਾ, ਮੈਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ਹਾਂ।
The Saadh Sangat, the Company of the Holy, has assumed the form of a boat, to cross over the terrifying world-ocean.
नाव रूप भइओ साधसंगु भव निधि पारि परा ॥
ਅਪਿਉ​ਪੀਓ​ਗਤੁ​ਥੀਓ​ਭਰਮਾ​ਕਹੁ​ਨਾਨਕ​ਅਜਰੁ​ਜਰਾ​॥੨॥੨॥੬॥​
ਨਾਨਕ ਆਖਦਾ ਹੈ- ਮੈਂ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਲਿਆ ਹੈ, ਮੇਰੇ ਮਨ ਦੀ ਭਟਕਣਾ ਦੂਰ ਹੋ ਗਈ ਹੈ, ਮੈਂ ਉਹ ਆਤਮਕ ਦਰਜਾ ਪ੍ਰਾਪਤ ਕਰ ਲਿਆ ਹੈ ਜਿਸ ਨੂੰ ਬੁਢੇਪਾ ਨਹੀਂ ਆ ਸਕਦਾ ॥੨॥੨॥੬॥
I drink in the Ambrosial Nectar, and my doubts are shattered; says Nanak, I can bear the unbearable. ||2||2||6||
अपिउ पीओ गतु थीओ भरमा कहु नानक अजरु जरा ॥२॥२॥६॥
ਜੈਤਸਰੀ​ਮਹਲਾ​੫​॥​
Jaitsree, Fifth Mahalaa:
जैतसरी महला ५ ॥
ਜਾ​ਕਉ​ਭਏ​ਗੋਵਿੰਦ​ਸਹਾਈ​॥​
ਹੇ ਭਾਈ! ਜਿਨ੍ਹਾਂ ਮਨੁੱਖਾਂ ਵਾਸਤੇ ਪਰਮਾਤਮਾ ਮਦਦਗਾਰ ਬਣ ਜਾਂਦਾ ਹੈ,
One who has the Lord of the Universe as his help and support
जा कउ भए गोविंद सहाई ॥
ਸੂਖ​ਸਹਜ​ਆਨੰਦ​ਸਗਲ​ਸਿਉ​ਵਾ​ਕਉ​ਬਿਆਧਿ​ਨ​ਕਾਈ​॥੧॥​ਰਹਾਉ​॥​
(ਉਹਨਾਂ ਦੀ ਉਮਰ) ਆਤਮਕ ਅਡੋਲਤਾ ਦੇ ਸਾਰੇ ਸੁਖਾਂ ਆਨੰਦਾਂ ਨਾਲ (ਬੀਤਦੀ ਹੈ) ਉਹਨਾਂ ਨੂੰ ਕੋਈ ਰੋਗ ਨਹੀਂ ਪੋਂਹਦਾ ॥੧॥ ਰਹਾਉ ॥
is blessed with all peace, poise and bliss; no afflictions cling to him. ||1||Pause||
सूख सहज आनंद सगल सिउ वा कउ बिआधि न काई ॥१॥ रहाउ ॥
ਦੀਸਹਿ​ਸਭ​ਸੰਗਿ​ਰਹਹਿ​ਅਲੇਪਾ​ਨਹ​ਵਿਆਪੈ​ਉਨ​ਮਾਈ​॥​
ਹੇ ਭਾਈ! ਉਹ ਮਨੁੱਖ ਸਭਨਾਂ ਨਾਲ (ਵਰਤਦੇ) ਦਿੱਸਦੇ ਹਨ, ਪਰ ਉਹ (ਮਾਇਆ ਤੋਂ) ਨਿਰਲੇਪ ਰਹਿੰਦੇ ਹਨ, ਮਾਇਆ ਉਹਨਾਂ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੀ।
He appears to keep company with everyone, but he remains detached, and Maya does not cling to him.
दीसहि सभ संगि रहहि अलेपा नह विआपै उन माई ॥
ਏਕੈ​ਰੰਗਿ​ਤਤ​ਕੇ​ਬੇਤੇ​ਸਤਿਗੁਰ​ਤੇ​ਬੁਧਿ​ਪਾਈ​॥੧॥​
ਉਹ ਇਕ ਪਰਮਾਤਮਾ ਦੇ ਪ੍ਰੇਮ ਵਿਚ ਟਿਕੇ ਰਹਿੰਦੇ ਹਨ, ਉਹ ਜੀਵਨ ਦੀ ਅਸਲੀਅਤ ਦੇ ਜਾਣਨ ਵਾਲੇ ਬਣ ਜਾਂਦੇ ਹਨ-ਇਹ ਅਕਲ ਉਹਨਾਂ ਗੁਰੂ ਪਾਸੋਂ ਪ੍ਰਾਪਤ ਕਰ ਲਈ ਹੁੰਦੀ ਹੈ ॥੧॥
He is absorbed in love of the One Lord; he understands the essence of reality, and he is blessed with wisdom by the True Guru. ||1||
एकै रंगि तत के बेते सतिगुर ते बुधि पाई ॥१॥
ਦਇਆ​ਮਇਆ​ਕਿਰਪਾ​ਠਾਕੁਰ​ਕੀ​ਸੇਈ​ਸੰਤ​ਸੁਭਾਈ​॥​
ਉਹ ਮਨੁੱਖ ਪ੍ਰੇਮ-ਭਰੇ ਹਿਰਦੇ ਵਾਲੇ ਸੰਤ ਬਣ ਜਾਂਦੇ ਹਨ, ਜਿਨ੍ਹਾਂ ਉਤੇ ਮਾਲਕ-ਪ੍ਰਭੂ ਦੀ ਕਿਰਪਾ ਮੇਹਰ ਦਇਆ ਹੁੰਦੀ ਹੈ।
Those whom the Lord and Master blesses with His kindness, compassion and mercy are the sublime and sanctified Saints.
दइआ मइआ किरपा ठाकुर की सेई संत सुभाई ॥
ਤਿਨ​ਕੈ​ਸੰਗਿ​ਨਾਨਕ​ਨਿਸਤਰੀਐ​ਜਿਨ​ਰਸਿ​ਰਸਿ​ਹਰਿ​ਗੁਨ​ਗਾਈ​॥੨॥੩॥੭॥​
ਹੇ ਨਾਨਕ! ਜੇਹੜੇ ਮਨੁੱਖ ਸਦਾ ਪ੍ਰੇਮ ਨਾਲ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਦੀ ਸੰਗਤਿ ਵਿਚ ਰਹਿ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੨॥੩॥੭॥
Associating with them, Nanak is saved; with love and exuberant joy, they sing the Glorious Praises of the Lord. ||2||3||7||
तिन कै संगि नानक निसतरीऐ जिन रसि रसि हरि गुन गाई ॥२॥३॥७॥
ਜੈਤਸਰੀ​ਮਹਲਾ​੫​॥​
Jaitsree, Fifth Mahalaa:
जैतसरी महला ५ ॥
ਗੋਬਿੰਦ​ਜੀਵਨ​ਪ੍ਰਾਨ​ਧਨ​ਰੂਪ​॥​
ਹੇ ਗੋਬਿੰਦ! ਤੂੰ ਅਸਾਂ ਜੀਵਾਂ ਦੀ ਜ਼ਿੰਦਗੀ ਹੈਂ, ਪ੍ਰਾਨ ਹੈਂ, ਧਨ ਹੈਂ, ਸੁਹਜ ਹੈਂ।
The Lord of the Universe is my existence, my breath of life, wealth and beauty.
गोबिंद जीवन प्रान धन रूप ॥
ਅਗਿਆਨ​ਮੋਹ​ਮਗਨ​ਮਹਾ​ਪ੍ਰਾਨੀ​ਅੰਧਿਆਰੇ​ਮਹਿ​ਦੀਪ​॥੧॥​ਰਹਾਉ​॥​
ਜੀਵ ਆਤਮਕ ਜੀਵਨ ਵਲੋਂ ਬੇ-ਸਮਝੀ ਵਿਚ, ਮੋਹ ਵਿਚ ਬਹੁਤ ਡੁੱਬੇ ਰਹਿੰਦੇ ਹਨ, ਇਸ ਹਨੇਰੇ ਵਿਚ ਤੂੰ (ਜੀਵਾਂ ਲਈ) ਦੀਵਾ ਹੈਂ ॥੧॥ ਰਹਾਉ ॥
The ignorant are totally intoxicated with emotional attachment; in this darkness, the Lord is the only lamp. ||1||Pause||
अगिआन मोह मगन महा प्रानी अंधिआरे महि दीप ॥१॥ रहाउ ॥
ਸਫਲ​ਦਰਸਨੁ​ਤੁਮਰਾ​ਪ੍ਰਭ​ਪ੍ਰੀਤਮ​ਚਰਨ​ਕਮਲ​ਆਨੂਪ​॥​
ਹੇ ਪ੍ਰੀਤਮ ਪ੍ਰਭੂ! ਤੇਰਾ ਦਰਸ਼ਨ ਜੀਵਨ ਮਨੋਰਥ ਪੂਰਾ ਕਰਨ ਵਾਲਾ ਹੈ, ਤੇਰੇ ਸੋਹਣੇ ਚਰਨ ਬੇ-ਮਿਸਾਲ ਹਨ।
Fruitful is the Blessed Vision of Your Darshan, O Beloved God; Your lotus feet are incomparably beautiful!
सफल दरसनु तुमरा प्रभ प्रीतम चरन कमल आनूप ॥
ਅਨਿਕ​ਬਾਰ​ਕਰਉ​ਤਿਹ​ਬੰਦਨ​ਮਨਹਿ​ਚਰ੍ਹਾਵਉ​ਧੂਪ​॥੧॥​
ਮੈਂ (ਤੇਰੇ) ਇਹਨਾਂ ਚਰਨਾਂ ਉਤੇ ਅਨੇਕਾਂ ਵਾਰੀ ਨਮਸਕਾਰ ਕਰਦਾ ਹਾਂ, ਆਪਣਾ ਮਨ ਹੀ (ਤੇਰੇ ਚਰਨਾਂ ਅੱਗੇ) ਭੇਟਾ ਧਰਦਾ ਹਾਂ ਇਹੀ ਧੂਪ ਅਰਪਣ ਕਰਦਾ ਹਾਂ ॥੧॥
So many times, I bow in reverence to Him, offering my mind as incense to Him. ||1||
अनिक बार करउ तिह बंदन मनहि चर्हावउ धूप ॥१॥
ਹਾਰਿ​ਪਰਿਓ​ਤੁਮੑਰੈ​ਪ੍ਰਭ​ਦੁਆਰੈ​ਦ੍ਰਿੜੑੁ​ਕਰਿ​ਗਹੀ​ਤੁਮੑਾਰੀ​ਲੂਕ​॥​
ਹੇ ਪ੍ਰਭੂ! (ਹੋਰ ਆਸਰਿਆਂ ਵਲੋਂ) ਥੱਕ ਕੇ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ। ਮੈਂ ਤੇਰੀ ਓਟ ਪੱਕੀ ਕਰ ਕੇ ਫੜ ਲਈ ਹੈ।
Exhausted, I have fallen at Your Door, O God; I am holding tight to Your Support.
हारि परिओ तुमरै प्रभ दुआरै द्रिड़ु करि गही तुमारी लूक ॥
ਕਾਢਿ​ਲੇਹੁ​ਨਾਨਕ​ਅਪੁਨੇ​ਕਉ​ਸੰਸਾਰ​ਪਾਵਕ​ਕੇ​ਕੂਪ​॥੨॥੪॥੮॥​
ਹੇ ਪ੍ਰਭੂ! ਸੰਸਾਰ-ਅੱਗ ਦੇ ਖੂਹ ਵਿਚੋਂ ਆਪਣੇ ਦਾਸ ਨਾਨਕ ਨੂੰ ਕੱਢ ਲੈ ॥੨॥੪॥੮॥
Please, lift Your humble servant Nanak up, out of the pit of fire of the world. ||2||4||8||
काढि लेहु नानक अपुने कउ संसार पावक के कूप ॥२॥४॥८॥
ਜੈਤਸਰੀ​ਮਹਲਾ​੫​॥​
Jaitsree, Fifth Mahalaa:
जैतसरी महला ५ ॥
ਕੋਈ​ਜਨੁ​ਹਰਿ​ਸਿਉ​ਦੇਵੈ​ਜੋਰਿ​॥​
ਹੇ ਭਾਈ! ਜੇ ਕੋਈ ਮਨੁੱਖ ਮੈਨੂੰ ਪਰਮਾਤਮਾ (ਦੇ ਚਰਨਾਂ) ਨਾਲ ਜੋੜ ਦੇਵੇ,
If only someone would unite me with the Lord!
कोई जनु हरि सिउ देवै जोरि ॥
ਚਰਨ​ਗਹਉ​ਬਕਉ​ਸੁਭ​ਰਸਨਾ​ਦੀਜਹਿ​ਪ੍ਰਾਨ​ਅਕੋਰਿ​॥੧॥​ਰਹਾਉ​॥​
ਤਾਂ ਮੈਂ ਉਸ ਦੇ ਚਰਨ ਫੜ ਲਵਾਂ, ਮੈਂ ਜੀਭ ਨਾਲ (ਉਸ ਦੇ ਧੰਨਵਾਦ ਦੇ) ਮਿੱਠੇ ਬੋਲ ਬੋਲਾਂ। ਮੇਰੇ ਇਹ ਪ੍ਰਾਣ ਉਸ ਅੱਗੇ ਭੇਟਾ ਦੇ ਤੌਰ ਤੇ ਦਿੱਤੇ ਜਾਣ ॥੧॥ ਰਹਾਉ ॥
I hold tight to His feet, and utter sweet words with my tongue; I make my breath of life an offering to Him. ||1||Pause||
चरन गहउ बकउ सुभ रसना दीजहि प्रान अकोरि ॥१॥ रहाउ ॥
ਮਨੁ​ਤਨੁ​ਨਿਰਮਲ​ਕਰਤ​ਕਿਆਰੋ​ਹਰਿ​ਸਿੰਚੈ​ਸੁਧਾਸੰ​ਜੋਰਿ​॥​
ਹੇ ਭਾਈ! ਕੋਈ ਵਿਰਲਾ ਮਨੁੱਖ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਮਨ ਨੂੰ ਸਰੀਰ ਨੂੰ, ਪਵਿਤ੍ਰ ਕਿਆਰਾ ਬਣਾਂਦਾ ਹੈ, ਉਸ ਵਿਚ ਪ੍ਰਭੂ ਦਾ ਨਾਮ-ਜਲ ਚੰਗੀ ਤਰ੍ਹਾਂ ਸਿੰਜਦਾ ਹੈ,
I make my mind and body into pure little gardens, and irrigate them with the sublime essence of the Lord.
मनु तनु निरमल करत किआरो हरि सिंचै सुधासं जोरि ॥
ਇਆ​ਰਸ​ਮਹਿ​ਮਗਨੁ​ਹੋਤ​ਕਿਰਪਾ​ਤੇ​ਮਹਾ​ਬਿਖਿਆ​ਤੇ​ਤੋਰਿ​॥੧॥​
ਤੇ, ਵੱਡੀ (ਮੋਹਣੀ) ਮਾਇਆ ਨਾਲੋਂ (ਸੰਬੰਧ) ਤੋੜ ਕੇ ਇਸ (ਨਾਮ-) ਰਸ ਵਿਚ ਮਸਤ ਰਹਿੰਦਾ ਹੈ ॥੧॥
I am drenched with this sublime essence by His Grace, and the powerful hold of Maya's corruption has been broken. ||1||
इआ रस महि मगनु होत किरपा ते महा बिखिआ ते तोरि ॥१॥
ਆਇਓ​ਸਰਣਿ​ਦੀਨ​ਦੁਖ​ਭੰਜਨ​ਚਿਤਵਉ​ਤੁਮੑਰੀ​ਓਰਿ​॥​
ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰਾ ਹੀ ਆਸਰਾ (ਆਪਣੇ ਮਨ ਵਿਚ) ਚਿਤਾਰਦਾ ਰਹਿੰਦਾ ਹਾਂ।
I have come to Your Sanctuary, O Destroyer of the suffering of the innocent; I keep my consciousness focused on You.
आइओ सरणि दीन दुख भंजन चितवउ तुमरी ओरि ॥