ਰਤਨਜਟਤਰਥਸੁਭਤਖਚਿਤਬਜ੍ਰਨਮੁਕਤਾਫਲ॥
ਰਤਨਾਂ ਨਾਲ ਜੜਿਆ (ਜੋ) ਰਥ ਸ਼ੋਭਦਾ ਹੈ, (ਜਿਸ ਨੂੰ) ਹੀਰਿਆਂ ਅਤੇ ਮੋਤੀਆਂ ਨਾਲ ਖਚਿਤ ਕੀਤਾ ਹੋਇਆ ਹੈ।
रतन जटत रथ सुभत खचित बज्रन मुकताफल ॥
ਹੀਰਚੀਰਆਭਰਣਧਰੇਸਾਰਥੀਮਹਾਬਲ॥
ਜਿਸ ਦੇ ਮਹਾਨ ਬਲਵਾਨ ਰਥਵਾਨ ਨੇ ਹੀਰਿਆਂ ਦੇ ਗਹਿਣੇ ਅਤੇ ਬਸਤ੍ਰ ਧਾਰਨ ਕੀਤੇ ਹੋਏ ਹਨ।
Studded with gems and full of pearls, the chariot will carry this mighty charioteer wearing embellished garments
हीर चीर आभरण धरे सारथी महाबल ॥
ਕਨਕਦੇਖਕੁਰਰਾਤਕਠਨਕਾਮਿਨਬ੍ਰਿਤਹਾਰਤ॥
(ਜਿਸ ਦੀ ਚਮਕ ਦਮਕ ਨੂੰ) ਵੇਖ ਕੇ ਸੋਨਾ (ਕਨਕ) ਕੁੜਦਾ ਹੈ ਅਤੇ ਤਕੜੇ ਮਨ ਵਾਲੀਆਂ ਇਸਤਰੀਆਂ (ਜਿਸ ਨੂੰ ਵੇਖ ਕੇ) ਸੁਰਤ ਖੋਹ ਬਹਿੰਦੀਆਂ ਹਨ (ਅਰਥਾਤ ਕਾਮ ਵਸ ਹੋ ਜਾਂਦੀਆਂ ਹਨ)।
Seeing the gold, the hardest of beautiful lustful damsels will be allured,
कनक देख कुररात कठन कामिन ब्रित हारत ॥
ਤਨਿਪਟੰਬਰਜਰਕਸੀਪਰਮਭੂਖਨਤਨਧਾਰਤ॥
(ਜਿਸ ਨੇ) ਸ਼ਰੀਰ ਉਤੇ ਜ਼ਰੀਦਾਰ ਬਸਤ੍ਰ ਹਨ ਅਤੇ ਸ਼ਰੀਰ ਉਤੇ ਬਹੁਤ ਸੁੰਦਰ ਗਹਿਣੇ ਧਾਰਨ ਕੀਤੇ ਹੋਏ ਹਨ।
Forsaking their vows and he will wear ornaments and pretty garments on his body
तनि पटंबर जरकसी परम भूखन तन धारत ॥
ਇਹਛਬਿਅਨੰਦਮਦਨਜਨ੍ਰਿਪਤਿਜਿਦਿਨਗਰਜਦਲਗਾਹਿਹੈ॥
ਇਹ ਛਬੀ ਕਾਮ ਦੇਵ ਦੇ ਪੁੱਤਰ 'ਆਨੰਦ' ਰਾਜੇ ਦੀ ਹੈ। ਜਿਸ ਦਿਨ (ਇਹ) ਗਜ ਕੇ ਸੈਨਿਕ ਦਲ ਨੂੰ ਗਾਹੇਗਾ,
O king! the joy-giver god of love, when he will come in front, thundering in such a handsome pose,
इह छबि अनंद मदनज न्रिपति जिदिन गरज दल गाहि है ॥
ਬਿਨੁਇਕਧੀਰਜਸੁਨਿਰੇਨ੍ਰਿਪਤਿਸੁਅਉਰਸਮੁਹਕੋਜਾਹਿਹੈ॥੧੭੫॥
ਤਾਂ ਹੇ ਰਾਜਨ! ਸੁਣੋ, ਬਿਨਾ ਇਕ ਧੀਰਜ ਦੇ ਹੋਰ ਕੌਣ ਇਸ ਦੇ ਸਾਹਮਣੇ ਜਾਵੇਗਾ ॥੧੭੫॥
Then who will confront him except the one with endurance.175.
बिनु इक धीरज सुनि रे न्रिपति सु अउर समुह को जाहि है ॥१७५॥
ਧੂਮ੍ਰਬਰਣਸਾਰਥੀਧੂਮ੍ਰਬਾਜੀਰਥਛਾਜਤ॥
ਧੂੰਏ ਰੰਗ ਵਾਲਾ ਜਿਸ ਦਾ ਰਥਵਾਨ ਹੈ ਅਤੇ ਧੂੰਏਂ ਰੰਗੇ ਘੋੜੇ ਹੀ (ਜਿਸ ਦੇ) ਰਥ ਅਗੇ ਜੁਤੇ ਹੋਏ ਹਨ।
All the gods, men and sages, will feel shy on seeing the black coloured charioteer,
धूम्र बरण सारथी धूम्र बाजीरथ छाजत ॥
ਧੂਮ੍ਰਬਰਣਆਭਰਣਨਿਰਖਿਸੁਰਨਰਮੁਨਿਲਾਜਤ॥
ਧੂਏਂ ਦੇ ਰੰਗ ਵਾਲੇ ਗਹਿਣੇ ਹਨ, (ਜਿਸ ਨੂੰ) ਵੇਖ ਕੇ ਦੇਵਤੇ, ਮੁਨੀ ਅਤੇ ਮਨੁੱਖ ਮਨ ਵਿਚ ਲਜਾਉਂਦੇ ਹਨ।
Black chariot and horses and glorious black garments
धूम्र बरण आभरण निरखि सुर नर मुनि लाजत ॥
ਧੂਮ੍ਰਨੈਨਧੂਮਰੋਗਾਤਧੂਮਰਤਿਹਭੂਖਨ॥
(ਜਿਸ ਦੀਆਂ) ਧੂੰਏਂ ਦੇ ਰੰਗ ਵਾਲੀਆਂ ਅੱਖੀਆਂ ਹਨ, ਧੂੰਏਂ ਵਰਗਾ ਸ਼ਰੀਰ ਹੈ ਅਤੇ ਧੂੰਏਂ ਦੇ ਰੰਗ ਵਾਲੇ ਹੀ ਜਿਸ ਦੇ ਗਹਿਣੇ ਹਨ।
धूम्र नैन धूमरो गात धूमर तिह भूखन ॥
ਧੂਮ੍ਰਬਦਨਤੇਬਮਤਸਰਬਸਤ੍ਰੂਕੁਲਦੂਖਨ॥
(ਜੋ) ਮੁਖ ਤੋਂ ਧੂੰਏਂ ਦੇ ਰੰਗ ਵਾਲੀ ਉਲਟੀ ਕਰ ਰਿਹਾ ਹੈ ਅਤੇ ਵੈਰੀ ਦੀ ਸਾਰੀ ਕੁਲ ਨੂੰ ਦੁਖ ਦੇਣ ਵਾਲਾ ਹੈ।
The black eyes and black ornaments will glisten on his black body and his enemies will be in agony
धूम्र बदन ते बमत सरब सत्रू कुल दूखन ॥
ਅਸਭਰਮਮਦਨਚਤੁਰਥਸੁਵਨਜਿਦਿਨਰੋਸਕਰਿਧਾਇਹੈ॥
ਇਹ 'ਭਰਮ' (ਨਾਮ ਵਾਲਾ ਯੋਧਾ) ਕਾਮਦੇਵ ਦਾ ਚੌਥਾ ਪੁੱਤਰ ਹੈ। ਜਿਸ ਦਿਨ (ਇਹ) ਕ੍ਰੋਧ ਕਰ ਕੇ ਧਾਵਾ ਬੋਲੇਗਾ,
The day, on which this fourth son of the god of love, will move towards you in anger, then,
अस भरम मदन चतुरथ सुवन जिदिन रोस करि धाइ है ॥
ਦਲਲੂਟਕੂਟਤੁਮਰੋਨ੍ਰਿਪਤਿਸੁਸਰਬਛਿਨਕਮਹਿਜਾਇਹੈ॥੧੭੬॥
ਹੇ ਰਾਜਨ! ਇਕ ਛਿਣ ਵਿਚ ਹੀ ਇਹ ਤੇਰੀ ਸਾਰੀ ਸੈਨਾ ਨੂੰ ਲੁਟ ਕੁਟ ਕੇ ਚਲਾ ਜਾਵੇਗਾ ॥੧੭੬॥
O king! he will move towards you in anger, then, O king! he will loot and cut down your army in an instant.176.
दल लूट कूट तुमरो न्रिपति सु सरब छिनक महि जाइ है ॥१७६॥
ਅਉਰਅਉਰਜੇਸੁਭਟਿਗਨੋਤਿਹਨਾਮਬਿਚਛਨ॥
ਹੋਰ ਹੋਰ ਜੋ ਯੋਧੇ ਗਿਣੇ ਜਾਂਦੇ ਹਨ, ਉਨ੍ਹਾਂ ਦੇ ਸੁੰਦਰ ਨਾਂ ਹਨ।
The names of other warriors are fantastic also
अउर अउर जे सुभटि गनो तिह नाम बिचछन ॥
ਬਡਜੋਧਾਬਡਸੂਰਬਡੇਜਿਤਵਾਰਸੁਲਛਨ॥
(ਉਹ) ਬਹੁਤ ਭਾਰੀ ਯੋਧੇ, ਵੱਡੇ ਸੂਰਮੇ ਅਤੇ ਬਹੁਤ ਜਿਤਾਂ ਹਾਸਲ ਕਰਨ ਵਾਲੇ ਚੰਗੇ ਲੱਛਣਾਂ ਵਾਲੇ ਹਨ।
They are all very brave and conquerors of wars
बड जोधा बड सूर बडे जितवार सुलछन ॥
ਕਲਹਿਨਾਮਇਕਨਾਰਿਮਹਾਕਲਰੂਪਕਲਹਕਰ॥
'ਕਲਹ' ਨਾਂ ਵਾਲੀ ਇਕ ਇਸਤਰੀ ਹੈ ਜੋ ਮਹਾਨ 'ਕਲ' ਰੂਪ ਵਾਲੀ ਅਤੇ ਬਹੁਤ ਕਲੇਸ਼ ਕਰਨ ਵਾਲੀ ਹੈ।
There is one woman named Kalha, whose figure is very hideous,
कलहि नाम इक नारि महा कल रूप कलह कर ॥
ਲੋਗਚਤੁਰਦਸਮਾਝਿਜਾਸੁਛੋਰਾਨਹੀਸੁਰਨਰ॥
ਜਿਸ ਨੇ ਚੌਹਾਂ ਲੋਕਾਂ ਵਿਚ ਦੇਵਤਾ ਜਾਂ ਮਨੁੱਖ ਨਹੀਂ ਛਡਿਆ ਹੈ।
She has not left untouched any god or man in all the fourteen worlds
लोग चतुरदस माझि जासु छोरा नही सुर नर ॥
ਸਬਸਸਤ੍ਰਅਸਤ੍ਰਭੀਤਰਨਿਪੁਣਅਤਿਪ੍ਰਭਾਵਤਿਹਜਾਨੀਐ॥
ਸਾਰੇ ਸ਼ਸਤ੍ਰਾਂ ਅਸਤ੍ਰਾਂ ਨੂੰ ਚਲਾਉਣ ਵਿਚ ਨਿਪੁਣ ਹੈ ਅਤੇ ਉਸ ਦਾ ਭਾਰੀ ਪ੍ਰਭਾਵ ਜਾਣੀਦਾ ਹੈ।
The warriors skilful in arms and weapons and very influential fighters and
सब ससत्र असत्र भीतर निपुण अति प्रभाव तिह जानीऐ ॥
ਸਬਦੇਸਭੇਸਅਰੁਰਾਜਸਬਤ੍ਰਾਸਜਵਨਕੋਮਾਨੀਐ॥੧੭੭॥
ਸਾਰੇ ਦੇਸਾਂ ਅਤੇ ਭੇਸਾਂ ਅਤੇ ਸਭ ਰਾਜਾਂ ਵਿਚ ਜਿਸ ਦਾ ਡਰ ਮੰਨਿਆ ਜਾਂਦਾ ਹੈ ॥੧੭੭॥
The kings of the countries far and near are fearful of her.177.
सब देस भेस अरु राज सब त्रास जवन को मानीऐ ॥१७७॥
ਬੈਰਨਾਮਇਕਬੀਰਮਹਾਦੁਰਧਰਖਅਜੈਰਣਿ॥
'ਵੈਰ' ਨਾਂ ਦਾ ਇਕ ਬਹੁਤ ਹੀ ਨਿਡਰ ਵੀਰ ਹੈ ਜੋ ਰਣ ਵਿਚ ਜਿਤਿਆ ਨਹੀਂ ਜਾ ਸਕਦਾ।
बैर नाम इक बीर महा दुर धरख अजै रणि ॥
ਕਬਹੁਦੀਨਨਹੀਪੀਠਿਅਨਿਕਜੀਤੇਜਿਹਨ੍ਰਿਪਗਣ॥
ਜਿਸ ਨੇ ਕਦੇ ਵੀ ਪਿਠ ਨਹੀਂ ਦਿੱਤੀ ਅਤੇ ਅਨੇਕਾਂ ਰਾਜਿਆਂ ਦੇ ਸਮੂਹ ਜਿਤ ਲਏ ਹਨ।
There is one invincible warriors named Shaturta (enmity) who has never shown his back and has conquered many kings
कबहु दीन नही पीठि अनिक जीते जिह न्रिप गण ॥
ਲੋਚਨਸ੍ਰੌਣਤਬਰਣਅਰੁਣਸਬਸਸਤ੍ਰਅੰਗਿਤਿਹ॥
ਉਸ ਦੀਆਂ ਲਾਲ ਅੱਖਾਂ ਹਨ ਅਤੇ ਸ਼ਰੀਰ ਉਤੇ ਸਜਾਏ ਸਾਰੇ ਸ਼ਸਤ੍ਰ ਲਾਲ ਹਨ।
His eyes and colour were red like blood and there were weapons on all the limbs
लोचन स्रौणत बरण अरुण सब ससत्र अंगि तिह ॥
ਰਵਿਪ੍ਰਕਾਸਸਰਧੁਜਾਅਰੁਣਲਾਜਤਲਖਿਛਬਿਜਿਹ॥
ਜਿਸ ਦੀ ਧੁਜਾ ਸੂਰਜ ਦੇ ਪ੍ਰਕਾਸ਼ ਵਾਂਗ ਹੈ ਅਤੇ (ਜਿਸ ਦੀ) ਛਬੀ ਨੂੰ ਲਾਲ ਰੰਗ ਵੀ ਵੇਖ ਕੇ ਲਜਿਤ ਹੁੰਦਾ ਹੈ।
His banner was like sunshine and seeing his brilliance, even the sun felt shy
रवि प्रकास सर धुजा अरुण लाजत लखि छबि जिह ॥
ਇਹਭਾਤਿਬੈਰਬੀਰਾਬਡੈਜਿਦਿਨਕ੍ਰੁਧਕਰਿਗਰਜਿਹੈ॥
ਇਸ ਤਰ੍ਹਾਂ ਦਾ 'ਵੈਰ' ਬਹੁਤ ਵੱਡਾ ਵੀਰ ਹੈ, ਜਿਸ ਦਿਨ ਉਹ ਕ੍ਰੋਧ ਕਰ ਕੇ ਗਜੇਗਾ,
In this way, this mighty warriors named Shaturta, will roar in anger,
इह भाति बैर बीरा बडै जिदिन क्रुध करि गरजि है ॥
ਬਿਨੁਏਕਸਾਤਿਸੁਨਰੇਨ੍ਰਿਪਤਿਸੁਅਉਰਨਦੂਸਰਬਰਜਿਹੈ॥੧੭੮॥
ਹੇ ਰਾਜਨ! ਸੁਣੋ, ਬਿਨਾ ਇਕ 'ਸਾਂਤਿ' ਦੇ ਹੋਰ (ਕੋਈ) ਦੂਜਾ ਉਸ ਨੂੰ ਨਹੀਂ ਵਰਜੇਗਾ ॥੧੭੮॥
On that day, none else will confront him except Shanti (peace).178.
बिनु एक साति सुन रे न्रिपति सु अउर न दूसर बरजि है ॥१७८॥
ਧੂਮ੍ਰਧੁਜਾਰਥਧੂਮ੍ਰਧੂਮ੍ਰਸਾਰਥੀਬਿਰਾਜਤ॥
(ਜਿਸ ਦੀ) ਧੂੰਏਂ ਦੀ ਧੁਜਾ, ਧੂੰਏਂ ਦਾ ਰਥ ਅਤੇ ਧੂੰਏਂ ਦਾ ਰਥਵਾਨ ਬੈਠਾ ਹੋਇਆ ਹੈ।
The back banner, black chariot and the black charioteer look splendid
धूम्र धुजा रथ धूम्र धूम्र सारथी बिराजत ॥
ਧੂਮ੍ਰਬਸਤ੍ਰਤਨਧਰੇਨਿਰਖਿਧੂਅਰੋਮਨਿਲਾਜਤ॥
ਧੂੰਏਂ ਦੇ ਹੀ ਬਸਤ੍ਰ ਸ਼ਰੀਰ ਉਤੇ ਧਾਰਨ ਕੀਤੇ ਹੋਏ ਹਨ, (ਜਿਨ੍ਹਾਂ ਨੂੰ) ਵੇਖ ਕੇ ਧੂੰਏਂ ਦਾ ਮਨ ਵੀ ਲਜਿਤ ਹੁੰਦਾ ਹੈ।
Seeing the black garment, even the smoke feels shy in his mind
धूम्र बसत्र तन धरे निरखि धूअरो मनि लाजत ॥
ਧੂਮ੍ਰਧਨੁਖਕਰਛਕ੍ਯੋਬਾਨਧੂਮਰੇਸੁਹਾਏ॥
ਧੂੰਏਂ ਦਾ ਹੀ ਧਨੁਸ਼ (ਜਿਸ ਨੇ) ਹੱਥ ਵਿਚ ਕਸਿਆ ਹੋਇਆ ਹੈ ਜਿਸ ਵਿਚ ਧੂੰਏਂ ਦੇ ਹੀ ਤੀਰ ਸੁਸ਼ੋਭਿਤ ਹਨ।
There are black arrows for his block how
धूम्र धनुख कर छक्यो बान धूमरे सुहाए ॥
ਸੁਰਨਰਨਾਗਭੁਜੰਗਜਛਅਰੁਅਸੁਰਲਜਾਏ॥
(ਜਿਸ ਨੂੰ ਵੇਖ ਕੇ) ਦੇਵਤੇ, ਮਨੁੱਖ, ਨਾਗ, ਸੱਪ, ਯਕਸ਼ ਅਤੇ ਦੈਂਤ ਲਜਾਵਾਨ ਹੋ ਰਹੇ ਹਨ।
Seeing him the gods, men serpents, Yakshas and demons feel shy
सुर नर नाग भुजंग जछ अरु असुर लजाए ॥
ਇਹਛਬਿਪ੍ਰਭਾਵਆਲਸਨ੍ਰਿਪਤਿਜਿਦਿਨਜੁਧਕਹਜੁਟਹੈ॥
ਇਸ (ਪ੍ਰਕਾਰ ਦੀ) ਛਬੀ ਦੇ ਪ੍ਰਭਾਵ ਵਾਲਾ 'ਆਲਸ', ਰਾਜਾ ਜਦੋਂ ਯੁੱਧ ਨੂੰ ਜੁਟ ਜਾਏਗਾ,
इह छबि प्रभाव आलस न्रिपति जिदिन जुध कह जुट है ॥
ਉਦਮਬਿਹੀਨਸੁਨਰੇਨ੍ਰਿਪਤਿਅਉਰਸਕਲਦਲਫੁਟਹੈ॥੧੭੯॥
ਹੇ ਰਾਜਨ! ਸੁਣੋ, 'ਉਦਮ' ਤੋਂ ਬਿਨਾ ਹੋਰ ਸਾਰਾ ਦਲ (ਉਸ ਤੋਂ) ਨਸ਼ਟ ਹੋ ਜਾਏਗਾ ॥੧੭੯॥
O king! this impressive beauty is of Aalas (laziness) and O king! the day he will confront you for fighting, your army without diligence will be fragmented.179.
उदम बिहीन सुन रे न्रिपति अउर सकल दल फुट है ॥१७९॥
ਹਰਿਤਧੁਜਾਅਰੁਧਨੁਖਹਰਿਤਬਾਜੀਰਥਸੋਭੰਤ॥
ਹਰੇ ਰੰਗ ਦੀ ਧੁਜਾ, ਹਰੇ ਰੰਗ ਦਾ ਧਨੁਸ਼ ਅਤੇ ਹਰੇ ਘੋੜੇ ਅਤੇ ਹਰੇ ਰੰਗ ਦਾ ਰਥ ਸ਼ੋਭ ਰਿਹਾ ਹੈ।
हरित धुजा अरु धनुख हरित बाजी रथ सोभंत ॥
ਹਰਤਬਸਤ੍ਰਤਨਧਰੇਨਿਰਖਿਸੁਰਨਰਮਨਮੋਹੰਤ॥
(ਜਿਸ ਨੇ) ਹਰੇ ਰੰਗ ਦੇ ਬਸਤ੍ਰ ਸ਼ਰੀਰ ਉਤੇ ਧਾਰਨ ਕੀਤੇ ਹੋਏ ਹਨ, (ਜਿਨ੍ਹਾਂ ਨੂੰ) ਵੇਖ ਕੇ ਦੇਵਤਿਆਂ ਅਤੇ ਮਨੁੱਖਾਂ ਦੇ ਮਨ ਮੋਹਿਤ ਹੋ ਰਹੇ ਹਨ।
Seeing the one having green banner, green bow, green horses, green chariots and wearing green clothes on the body, the gods and men are allured
हरत बसत्र तन धरे निरखि सुर नर मन मोहंत ॥
ਪਵਨਬੇਗਰਥਚਲਤਭ੍ਰਮਨਬਘੂਲਾਲਖਿਲਜਿਤ॥
(ਜਿਸ ਦਾ) ਰਥ ਹਵਾ ਦੇ ਵੇਗ ਵਾਂਗ ਚਲਦਾ ਹੈ, (ਜਿਸ ਨੂੰ) ਭ੍ਰਮਦਿਆਂ ਵੇਖ ਕੇ ਵਾ-ਵਰੋਲਾ ਵੀ ਲਜਿਤ ਹੁੰਦਾ ਹੈ।
His chariot moving with the speed of wind, causes the deer to feel shy
पवन बेग रथ चलत भ्रमन बघूला लखि लजित ॥
ਸੁਨਤਸ੍ਰਵਨਚਕਸਬਦਮੇਘਮਨਮਹਿਸੁਖੁਸਜਿਤ॥
(ਜਿਸ ਦੇ) ਸ਼ਬਦ ਨੂੰ ਕੰਨਾਂ ਨਾਲ ਸੁਣ ਕੇ ਹੈਰਾਨ ਹੋਇਆ ਬਦਲ ਮਨ ਵਿਚ ਸੁਖ ਅਨੁਭਵ ਕਰਦਾ ਹੈ।
Hearing his voice, the clouds feel happy in their mind
सुनत स्रवन चक सबद मेघ मन महि सुखु सजित ॥
ਇਹਛਬਿਪ੍ਰਤਾਪਮਦਨਾਮਨ੍ਰਿਪਜਿਦਿਨਤੁਰੰਗਨਚਾਇਹੈ॥
ਇਹ ਛਬੀ ਅਤੇ ਪ੍ਰਤਾਪ 'ਮਦ' ਨਾਂ ਦੇ ਰਾਜੇ ਦਾ ਹੈ, (ਉਹ) ਜਿਸ ਦਿਨ ਘੋੜਾ ਨਚਾਏਗਾ;
The day on which this individual named Garav (pride) will cause his horse to dance before you,
इह छबि प्रताप मद नाम न्रिप जिदिन तुरंग नचाइ है ॥
ਬਿਨੁਇਕਬਿਬੇਕਸੁਨਲੈਨ੍ਰਿਪਤਿਸਸੁਸਮਰਿਨਦੂਸਰਜਾਇਹੈ॥੧੮੦॥
ਹੇ ਰਾਜਨ! ਸੁਣ ਲਓ, ਬਿਨਾ ਇਕ 'ਬਿਬੇਕ' ਦੇ ਯੁੱਧ ਵਿਚ (ਉਸ ਦੇ ਸਾਹਮਣੇ) ਹੋਰ ਦੂਜਾ ਕੌਣ ਜਾਏਗਾ ॥੧੮੦॥
On that day none else will stay before him except Vivek.180.
बिनु इक बिबेक सुन लै न्रिपति ससु समरि न दूसर जाइ है ॥१८०॥
ਅਸਿਤਧੁਜਾਸਾਰਥੀਅਸਿਤਬਸਤ੍ਰੈਅਰੁਬਾਜੀ॥
ਕਾਲੀ (ਅਸਿਤ) ਧੁਜਾ ਹੈ, ਕਾਲਾ ਰਥਵਾਨ ਹੈ, ਬਸਤ੍ਰ ਅਤੇ ਘੋੜੇ ਵੀ ਕਾਲੇ ਹਨ,
असित धुजा सारथी असित बसत्रै अरु बाजी ॥
ਅਸਿਤਕਵਚਤਨਕਸੇਤਜਤਬਾਣਨਕੀਰਾਜੀ॥
ਕਾਲਾ ਹੀ ਕਵਚ ਤਨ ਉਤੇ ਕਸਿਆ ਹੋਇਆ ਹੈ ਅਤੇ ਬਾਣਾਂ ਦੀ ਲੜੀ ਛਡੀ ਜਾ ਰਿਹਾ ਹੈ।
He, who is decorated with black banner, black charioteer, black garment, black horse, armour etc., who showers a continuous line of arrows,
असित कवच तन कसे तजत बाणन की राजी ॥
ਅਸਿਤਸਕਲਤਿਹਬਰਣਅਸਿਤਲੋਚਨਦੁਖਮਰਦਨ॥
ਉਸ ਦਾ ਸਾਰਾ ਰੰਗ ਕਾਲਾ ਹੈ ਅਤੇ ਦੁਖ ਨੂੰ ਨਸ਼ਟ ਕਰਨ ਵਾਲੀਆਂ ਕਾਲੀਆਂ ਹੀ ਅੱਖਾਂ ਹਨ।
His colour is completely black, his eyes are black and he is the destroyer of sufferings
असित सकल तिह बरण असित लोचन दुख मरदन ॥
ਅਸਿਤਮਣਿਣਕੇਸਕਲਅੰਗਿਭੂਖਣਰੁਚਿਬਰਧਨ॥
ਕਾਲੀਆਂ ਮਣੀਆਂ ਦੇ ਜ਼ੇਵਰ ਸਾਰਿਆਂ ਅੰਗਾਂ ਉਤੇ ਰੁਚੀ ਨਾਲ ਬੰਨ੍ਹੇ ਹੋਏ ਹਨ।
The ornaments of black pearls increase the beauty of his limbs
असित मणिण के सकल अंगि भूखण रुचि बरधन ॥
ਅਸਕੁਵ੍ਰਿਤਿਬੀਰਦੁਰਧਰਖਅਤਿਜਿਦਿਨਸਮਰਕਹਸਜਿਹੈ॥
ਇਸ ਤਰ੍ਹਾਂ ਦਾ ਬਹੁਤ ਨਿਡਰ ਯੋਧਾ 'ਕੁਵ੍ਰਿਤਿ' ਹੈ। ਜਿਸ ਦਿਨ (ਉਹ) ਯੁੱਧ ਨੂੰ ਜਾਏਗਾ,
The day on which that warriors named Kuvrati (evil pledge) will enter the field holding his bow,
अस कुव्रिति बीर दुर धरख अति जिदिन समर कह सजि है ॥
ਬਿਨੁਇਕਧੀਰਜਬੀਰਤਤਜਿਅਉਰਸਕਲਦਲਭਜਿਹੈ॥੧੮੧॥
ਤਾਂ ਬਿਨਾ ਇਕ 'ਧੀਰਜ' (ਨਾਂ ਦੇ) ਯੋਧੇ ਦੇ, ਹੋਰ ਸਾਰਾ ਦਲ ਤੱਤ-ਛਿਣ ਭਜ ਜਾਏਗਾ ॥੧੮੧॥
The whole army will run away on that day except the one with endurance.181.
बिनु इक धीरज बीरत तजि अउर सकल दल भजि है ॥१८१॥
ਚਰਮਬਰਮਕਹਧਰੇਧਰਮਛਤ੍ਰੀਕੋਧਾਰਤ॥
ਚੰਮ ਦਾ ਕਵਚ (ਜਿਸ ਨੇ) ਪਾਇਆ ਹੋਇਆ ਹੈ ਅਤੇ ਛਤ੍ਰੀ ਧਰਮ ਨੂੰ ਧਾਰਨ ਕੀਤਾ ਹੋਇਆ ਹੈ।
चरम बरम कह धरे धरम छत्री को धारत ॥
ਅਜੈਜਾਨਿਆਪਨਹਿਸਰਬਰਣਸੁਭਟਪਚਾਰਤ॥
ਆਪਣੇ ਆਪ ਨੂੰ ਅਜਿਤ ਜਾਣ ਕੇ ਰਣ-ਭੂਮੀ ਵਿਚ ਸਾਰਿਆਂ ਯੋਧਿਆਂ ਨੂੰ ਵੰਗਾਰਦਾ ਹੈ।
Wearing the armour of leather, accomplisher of the vow of Kshatriya challenges all and considers himself unconquerable
अजै जानि आपनहि सरब रण सुभट पचारत ॥
ਧਰਨਨਆਗੈਧੀਰਬੀਰਜਿਹਸਾਮੁਹਧਾਵਤ॥
ਜਿਸ ਦੇ ਸਾਹਮਣੇ ਹੋ ਕੇ ਧਾਵਾ ਕਰਦਾ ਹੈ, ਉਹ ਸੂਰਮਾ ਅਗੋਂ ਧੀਰਜ ਧਾਰਨ ਨਹੀਂ ਕਰਦਾ।
No warrior stays against him and all the gods,
धरन न आगै धीर बीर जिह सामुह धावत ॥
ਸੁਰਅਸੁਰਅਰੁਨਰਨਾਰਿਜਛਗੰਧ੍ਰਬਗੁਨਗਾਵਤ॥
ਦੇਵਤੇ, ਦੈਂਤ ਅਤੇ ਨਰ-ਨਾਰੀ, ਯਕਸ਼, ਗੰਧਰਬ (ਸਭ ਉਸ ਦੇ) ਗੁਣ ਗਾਉਂਦੇ ਹਨ।
Demons, Yakshas, Gandharvas, men, women all sing his praises
सुर असुर अरु नर नारि जछ गंध्रब गुन गावत ॥
ਇਹਬਿਧਿਗੁਮਾਨਜਾਦਿਨਗਰਜਪਰਮਕ੍ਰੋਧਕਰਢੂਕਹੈ॥
ਇਸ ਤਰ੍ਹਾਂ ਦਾ 'ਗੁਮਾਨ' (ਨਾਂ ਦਾ ਸੂਰਮਾ) ਜਿਸ ਦਿਨ ਗਜ ਵਜ ਕੇ ਬਹੁਤ ਕ੍ਰੋਧ ਨਾਲ ਆ ਢੁਕੇਗਾ,
The day on which this egoist, getting highly enraged will thunder and stand in front,
इह बिधि गुमान जा दिन गरज परम क्रोध कर ढूक है ॥
ਬਿਨੁਇਕਸੀਲਸੁਨਨ੍ਰਿਪਤਿਨ੍ਰਿਪਾਣਿਸੁਅਉਰਸਕਲਦਲਹੂਕਹੈ॥੧੮੨॥
ਤਾਂ ਹੇ ਰਜਿਆਂ ਦੇ ਰਾਜੇ! ਸੁਣੋ, ਬਿਨਾ ਇਕ 'ਸੀਲ' ਦੇ ਹੋਰ ਸਾਰਾ ਦਲ ਹਾਲ-ਦੁਹਾਈ ਮਚਾਏਗਾ ॥੧੮੨॥
On that day, O king! all others will be destroyed except sheel (gentleness).182.
बिनु इक सील सुन न्रिपति न्रिपाणि सु अउर सकल दल हूक है ॥१८२॥