GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 690
Display Settings
Translations
ਧਨਾਸਰੀ​ਛੰਤ​ਮਹਲਾ​੪​ਘਰੁ​੧​॥​
ਰਾਗ ਧਨਾਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ' (ਛੰਦ)।
Dhanaasaree, Chhant, Fourth Mahalaa, First House:
धनासरी छंत महला ४ घरु १ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਹਰਿ​ਜੀਉ​ਕ੍ਰਿਪਾ​ਕਰੇ​ਤਾ​ਨਾਮੁ​ਧਿਆਈਐ​ਜੀਉ​॥​
ਹੇ ਭਾਈ! ਜੇ ਪਰਮਾਤਮਾ ਆਪ ਕਿਰਪਾ ਕਰੇ, ਤਾਂ ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ।
When the Dear Lord grants His Grace, one meditates on the Naam, the Name of the Lord.
हरि जीउ क्रिपा करे ता नामु धिआईऐ जीउ ॥
ਸਤਿਗੁਰੁ​ਮਿਲੈ​ਸੁਭਾਇ​ਸਹਜਿ​ਗੁਣ​ਗਾਈਐ​ਜੀਉ​॥​
ਜੇ ਗੁਰੂ ਮਿਲ ਪਏ, ਤਾਂ (ਪ੍ਰਭੂ ਦੇ) ਪ੍ਰੇਮ ਵਿਚ (ਲੀਨ ਹੋ ਕੇ) ਆਤਮਕ ਅਡੋਲਤਾ ਵਿਚ (ਟਿਕ ਕੇ) ਪਰਮਾਤਮਾ ਦੇ ਗੁਣਾਂ ਨੂੰ ਗਾ ਸਕੀਦਾ ਹੈ।
Meeting the True Guru, through loving faith and devotion, one intuitively sings the Glorious Praises of the Lord.
सतिगुरु मिलै सुभाइ सहजि गुण गाईऐ जीउ ॥
ਗੁਣ​ਗਾਇ​ਵਿਗਸੈ​ਸਦਾ​ਅਨਦਿਨੁ​ਜਾ​ਆਪਿ​ਸਾਚੇ​ਭਾਵਏ​॥​
(ਪਰਮਾਤਮਾ ਦੇ) ਗੁਣ ਗਾ ਕੇ (ਮਨੁੱਖ) ਸਦਾ ਹਰ ਵੇਲੇ ਖਿੜਿਆ ਰਹਿੰਦਾ ਹੈ, (ਪਰ ਇਹ ਤਦੋਂ ਹੀ ਹੋ ਸਕਦਾ ਹੈ) ਜਦੋਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਆਪ (ਇਹ ਮੇਹਰ ਕਰਨੀ) ਪਸੰਦ ਆਵੇ।
Singing His Glorious Praises continually, night and day, one blossoms forth, when it is pleasing to the True Lord.
गुण गाइ विगसै सदा अनदिनु जा आपि साचे भावए ॥
ਅਹੰਕਾਰੁ​ਹਉਮੈ​ਤਜੈ​ਮਾਇਆ​ਸਹਜਿ​ਨਾਮਿ​ਸਮਾਵਏ​॥​
(ਗੁਣ ਗਾਣ ਦੀ ਬਰਕਤਿ ਨਾਲ ਮਨੁੱਖ) ਅਹੰਕਾਰ, ਹਉਮੈ, ਮਾਇਆ (ਦਾ ਮੋਹ) ਤਿਆਗ ਦੇਂਦਾ ਹੈ, ਅਤੇ, ਆਤਮਕ ਅਡੋਲਤਾ ਵਿਚ ਹਰਿ-ਨਾਮ ਵਿਚ ਲੀਨ ਹੋ ਜਾਂਦਾ ਹੈ।
Egotism, self-conceit and Maya are forsaken, and he is intuitively absorbed into the Naam.
अहंकारु हउमै तजै माइआ सहजि नामि समावए ॥
ਆਪਿ​ਕਰਤਾ​ਕਰੇ​ਸੋਈ​ਆਪਿ​ਦੇਇ​ਤ​ਪਾਈਐ​॥​
(ਨਾਮ ਸਿਮਰਨ ਦੀ ਦਾਤਿ) ਉਹ ਪਰਮਾਤਮਾ ਆਪ ਹੀ ਕਰਦਾ ਹੈ, ਜਦੋਂ ਉਹ (ਇਹ ਦਾਤਿ) ਦੇਂਦਾ ਹੈ ਤਦੋਂ ਮਿਲਦੀ ਹੈ।
The Creator Himself acts; when He gives, then we receive.
आपि करता करे सोई आपि देइ त पाईऐ ॥
ਹਰਿ​ਜੀਉ​ਕ੍ਰਿਪਾ​ਕਰੇ​ਤਾ​ਨਾਮੁ​ਧਿਆਈਐ​ਜੀਉ​॥੧॥​
ਹੇ ਭਾਈ! ਪਰਮਾਤਮਾ ਕਿਰਪਾ ਕਰੇ, ਤਾਂ ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ ॥੧॥
When the Dear Lord grants His Grace, we meditate on the Naam. ||1||
हरि जीउ क्रिपा करे ता नामु धिआईऐ जीउ ॥१॥
ਅੰਦਰਿ​ਸਾਚਾ​ਨੇਹੁ​ਪੂਰੇ​ਸਤਿਗੁਰੈ​ਜੀਉ​॥​
ਹੇ ਭਾਈ! ਪੂਰੇ ਗੁਰੂ ਦੀ ਰਾਹੀਂ (ਮੇਰੇ) ਮਨ ਵਿਚ (ਪਰਮਾਤਮਾ ਨਾਲ) ਸਦਾ-ਥਿਰ ਰਹਿਣ ਵਾਲਾ ਪਿਆਰ ਬਣ ਗਿਆ ਹੈ।
Deep within, I feel true love for the Perfect True Guru.
अंदरि साचा नेहु पूरे सतिगुरै जीउ ॥
ਹਉ​ਤਿਸੁ​ਸੇਵੀ​ਦਿਨੁ​ਰਾਤਿ​ਮੈ​ਕਦੇ​ਨ​ਵੀਸਰੈ​ਜੀਉ​॥​
(ਗੁਰੂ ਦੀ ਕਿਰਪਾ ਨਾਲ) ਮੈਂ ਉਸ (ਪ੍ਰਭੂ) ਨੂੰ ਦਿਨ ਰਾਤ ਸਿਮਰਦਾ ਰਹਿੰਦਾ ਹਾਂ, ਮੈਨੂੰ ਉਹ ਕਦੇ ਭੀ ਨਹੀਂ ਭੁੱਲਦਾ।
I serve Him day and night; I never forget Him.
हउ तिसु सेवी दिनु राति मै कदे न वीसरै जीउ ॥
ਕਦੇ​ਨ​ਵਿਸਾਰੀ​ਅਨਦਿਨੁ​ਸਮੑਾਰੀ​ਜਾ​ਨਾਮੁ​ਲਈ​ਤਾ​ਜੀਵਾ​॥​
ਮੈਂ ਉਸ ਨੂੰ ਕਦੇ ਭੁਲਾਂਦਾ ਨਹੀਂ, ਮੈਂ ਹਰ ਵੇਲੇ (ਉਸ ਪ੍ਰਭੂ ਨੂੰ) ਹਿਰਦੇ ਵਿਚ ਵਸਾਈ ਰੱਖਦਾ ਹਾਂ। ਜਦੋਂ ਮੈਂ ਉਸ ਦਾ ਨਾਮ ਜਪਦਾ ਹਾਂ, ਤਦੋਂ ਮੈਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ।
I never forget Him; I remember Him night and day. When I chant the Naam, then I live.
कदे न विसारी अनदिनु समारी जा नामु लई ता जीवा ॥
ਸ੍ਰਵਣੀ​ਸੁਣੀ​ਤ​ਇਹੁ​ਮਨੁ​ਤ੍ਰਿਪਤੈ​ਗੁਰਮੁਖਿ​ਅੰਮ੍ਰਿਤੁ​ਪੀਵਾ​॥​
ਜਦੋਂ ਮੈਂ ਆਪਣੇ ਕੰਨਾਂ ਨਾਲ (ਹਰਿ-ਨਾਮ) ਸੁਣਦਾ ਹਾਂ ਤਦੋਂ (ਮੇਰਾ) ਇਹ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ।
With my ears, I hear about Him, and my mind is satisfied. As Gurmukh, I drink in the Ambrosial Nectar.
स्रवणी सुणी त इहु मनु त्रिपतै गुरमुखि अंम्रितु पीवा ॥
ਨਦਰਿ​ਕਰੇ​ਤਾ​ਸਤਿਗੁਰੁ​ਮੇਲੇ​ਅਨਦਿਨੁ​ਬਿਬੇਕ​ਬੁਧਿ​ਬਿਚਰੈ​॥​
ਹੇ ਭਾਈ! ਮੈਂ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਰਹਿੰਦਾ ਹਾਂ (ਜਦੋਂ ਪ੍ਰਭੂ ਮਨੁੱਖ ਉਤੇ ਮੇਹਰ ਦੀ) ਨਿਗਾਹ ਕਰਦਾ ਹੈ, ਤਦੋਂ (ਉਸ ਨੂੰ) ਗੁਰੂ ਮਿਲਾਂਦਾ ਹੈ (ਤਦੋਂ ਹਰ ਵੇਲੇ ਉਸ ਮਨੁੱਖ ਦੇ ਅੰਦਰ) ਚੰਗੇ ਮੰਦੇ ਦੀ ਪਰਖ ਕਰ ਸਕਣ ਵਾਲੀ ਅਕਲ ਕੰਮ ਕਰਦੀ ਹੈ।
If He bestows His Glance of Grace, then I shall meet the True Guru; my discriminating intellect would contemplate Him, night and day.
नदरि करे ता सतिगुरु मेले अनदिनु बिबेक बुधि बिचरै ॥
ਅੰਦਰਿ​ਸਾਚਾ​ਨੇਹੁ​ਪੂਰੇ​ਸਤਿਗੁਰੈ​॥੨॥​
ਹੇ ਭਾਈ! ਪੂਰੇ ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ (ਪ੍ਰਭੂ ਨਾਲ) ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਗਿਆ ਹੈ ॥੨॥
Deep within, I feel true love for the Perfect True Guru. ||2||
अंदरि साचा नेहु पूरे सतिगुरै ॥२॥
ਸਤਿਸੰਗਤਿ​ਮਿਲੈ​ਵਡਭਾਗਿ​ਤਾ​ਹਰਿ​ਰਸੁ​ਆਵਏ​ਜੀਉ​॥​
(ਜਿਸ ਮਨੁੱਖ ਨੂੰ) ਵੱਡੀ ਕਿਸਮਤ ਨਾਲ ਸਾਧ ਸੰਗਤਿ ਪ੍ਰਾਪਤ ਹੋ ਜਾਂਦੀ ਹੈ, ਤਾਂ ਉਸ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਆਉਣ ਲੱਗ ਪੈਂਦਾ ਹੈ,
By great good fortune, one joins the Sat Sangat, the True Congregation; then, one comes to savor the subtle essence of the Lord.
सतिसंगति मिलै वडभागि ता हरि रसु आवए जीउ ॥
ਅਨਦਿਨੁ​ਰਹੈ​ਲਿਵ​ਲਾਇ​ਤ​ਸਹਜਿ​ਸਮਾਵਏ​ਜੀਉ​॥​
ਉਹ ਹਰ ਵੇਲੇ (ਪ੍ਰਭੂ ਦੀ ਯਾਦ ਵਿਚ) ਸੁਰਤਿ ਜੋੜੀ ਰੱਖਦਾ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।
Night and day, he remains lovingly focused on the Lord; he merges in celestial peace.
अनदिनु रहै लिव लाइ त सहजि समावए जीउ ॥
ਸਹਜਿ​ਸਮਾਵੈ​ਤਾ​ਹਰਿ​ਮਨਿ​ਭਾਵੈ​ਸਦਾ​ਅਤੀਤੁ​ਬੈਰਾਗੀ​॥​
ਜਦੋਂ ਮਨੁੱਖ ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦਾ ਹੈ, ਤਦੋਂ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ, ਤਦੋਂ ਮਾਇਆ ਦੇ ਮੋਹ ਤੋਂ ਪਰੇ ਲੰਘ ਜਾਂਦਾ ਹੈ, ਨਿਰਲੇਪ ਹੋ ਜਾਂਦਾ ਹੈ।
Merging in celestial peace, he becomes pleasing to the Lord's Mind; he remains forever unattached and untouched.
सहजि समावै ता हरि मनि भावै सदा अतीतु बैरागी ॥
ਹਲਤਿ​ਪਲਤਿ​ਸੋਭਾ​ਜਗ​ਅੰਤਰਿ​ਰਾਮ​ਨਾਮਿ​ਲਿਵ​ਲਾਗੀ​॥​
ਇਸ ਲੋਕ ਵਿਚ, ਪਰਲੋਕ ਵਿਚ, ਸਾਰੇ ਸੰਸਾਰ ਵਿਚ ਉਸ ਦੀ ਸੋਭਾ ਹੋਣ ਲੱਗ ਪੈਂਦੀ ਹੈ, ਪਰਮਾਤਮਾ ਦੇ ਨਾਮ ਵਿਚ ਉਸ ਦੀ ਲਗਨ ਲੱਗੀ ਰਹਿੰਦੀ ਹੈ।
He receives honor in this world and the next, lovingly focused on the Lord's Name.
हलति पलति सोभा जग अंतरि राम नामि लिव लागी ॥
ਹਰਖ​ਸੋਗ​ਦੁਹਾ​ਤੇ​ਮੁਕਤਾ​ਜੋ​ਪ੍ਰਭੁ​ਕਰੇ​ਸੁ​ਭਾਵਏ​॥​
ਉਹ ਮਨੁੱਖ ਖ਼ੁਸ਼ੀ ਗ਼ਮੀ ਦੋਹਾਂ ਤੋਂ ਸੁਤੰਤਰ ਹੋ ਜਾਂਦਾ ਹੈ, ਜੋ ਕੁਝ ਪਰਮਾਤਮਾ ਕਰਦਾ ਹੈ ਉਹ ਉਸ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ।
He is liberated from both pleasure and pain; he is pleased by whatever God does.
हरख सोग दुहा ते मुकता जो प्रभु करे सु भावए ॥
ਸਤਿਸੰਗਤਿ​ਮਿਲੈ​ਵਡਭਾਗਿ​ਤਾ​ਹਰਿ​ਰਸੁ​ਆਵਏ​ਜੀਉ​॥੩॥​
ਹੇ ਭਾਈ! ਜਦੋਂ ਵੱਡੀ ਕਿਸਮਤ ਨਾਲ ਕਿਸੇ ਮਨੁੱਖ ਨੂੰ ਸਾਧ ਸੰਗਤਿ ਪ੍ਰਾਪਤ ਹੁੰਦੀ ਹੈ ਤਦੋਂ ਉਸ ਨੂੰ ਪਰਮਾਤਮਾ ਦੇ ਨਾਮ ਦਾ ਰਸ ਆਉਣ ਲੱਗ ਪੈਂਦਾ ਹੈ ॥੩॥
By great good fortune, one joins the Sat Sangat, the True Congregation, and then, one comes to savor the subtle essence of the Lord. ||3||
सतिसंगति मिलै वडभागि ता हरि रसु आवए जीउ ॥३॥
ਦੂਜੈ​ਭਾਇ​ਦੁਖੁ​ਹੋਇ​ਮਨਮੁਖ​ਜਮਿ​ਜੋਹਿਆ​ਜੀਉ​॥​
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਆਤਮਕ ਮੌਤ ਨੇ ਸਦਾ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ, ਮਾਇਆ ਦੇ ਮੋਹ ਦੇ ਕਾਰਨ ਉਸ ਨੂੰ ਸਦਾ ਦੁੱਖ ਵਿਆਪਦਾ ਹੈ।
In the love of duality, there is pain and suffering; the Messenger of Death eyes the self-willed manmukhs.
दूजै भाइ दुखु होइ मनमुख जमि जोहिआ जीउ ॥
ਹਾਇ​ਹਾਇ​ਕਰੇ​ਦਿਨੁ​ਰਾਤਿ​ਮਾਇਆ​ਦੁਖਿ​ਮੋਹਿਆ​ਜੀਉ​॥​
ਉਹ ਦਿਨ ਰਾਤ 'ਹਾਇ ਹਾਇ' ਕਰਦਾ ਰਹਿੰਦਾ ਹੈ, ਮਾਇਆ ਦੇ ਦੁੱਖ ਵਿਚ ਫਸਿਆ ਰਹਿੰਦਾ ਹੈ।
They cry and howl, day and night, caught by the pain of Maya.
हाइ हाइ करे दिनु राति माइआ दुखि मोहिआ जीउ ॥
ਮਾਇਆ​ਦੁਖਿ​ਮੋਹਿਆ​ਹਉਮੈ​ਰੋਹਿਆ​ਮੇਰੀ​ਮੇਰੀ​ਕਰਤ​ਵਿਹਾਵਏ​॥​
ਉਹ ਸਦਾ ਮਾਇਆ ਦੇ ਦੁੱਖ ਵਿਚ ਗ੍ਰਸਿਆ ਹੋਇਆ ਹਉਮੈ ਦੇ ਕਾਰਨ ਕ੍ਰੋਧਾਤੁਰ ਭੀ ਰਹਿੰਦਾ ਹੈ। ਉਸ ਦੀ ਸਾਰੀ ਉਮਰ 'ਮੇਰੀ ਮਾਇਆ, ਮੇਰੀ ਮਾਇਆ' ਕਰਦਿਆਂ ਲੰਘ ਜਾਂਦੀ ਹੈ।
Caught by the pain of Maya, provoked by his ego, he passes his life crying out, "Mine, mine!".
माइआ दुखि मोहिआ हउमै रोहिआ मेरी मेरी करत विहावए ॥
ਜੋ​ਪ੍ਰਭੁ​ਦੇਇ​ਤਿਸੁ​ਚੇਤੈ​ਨਾਹੀ​ਅੰਤਿ​ਗਇਆ​ਪਛੁਤਾਵਏ​॥​
ਜੇਹੜਾ ਪਰਮਾਤਮਾ (ਉਸ ਨੂੰ ਸਭ ਕੁਝ) ਦੇ ਰਿਹਾ ਹੈ ਉਸ ਪਰਮਾਤਮਾ ਨੂੰ ਉਹ ਕਦੇ ਚੇਤੇ ਨਹੀਂ ਕਰਦਾ, ਆਖ਼ਰ ਜਦੋਂ ਇਥੋਂ ਤੁਰਦਾ ਹੈ ਤਾਂ ਪਛੁਤਾਂਦਾ ਹੈ।
He does not remember God, the Giver, and in the end, he departs regretting and repenting.
जो प्रभु देइ तिसु चेतै नाही अंति गइआ पछुतावए ॥
ਬਿਨੁ​ਨਾਵੈ​ਕੋ​ਸਾਥਿ​ਨ​ਚਾਲੈ​ਪੁਤ੍ਰ​ਕਲਤ੍ਰ​ਮਾਇਆ​ਧੋਹਿਆ​॥​
ਪੁੱਤਰ ਇਸਤ੍ਰੀ (ਆਦਿਕ) ਹਰਿ-ਨਾਮ ਤੋਂ ਬਿਨਾ ਕੋਈ ਭੀ (ਮਨੁੱਖ ਦੇ) ਨਾਲ ਨਹੀਂ ਜਾਂਦਾ, ਦੁਨੀਆ ਦੀ ਮਾਇਆ ਉਸ ਨੂੰ ਛਲ ਲੈਂਦੀ ਹੈ।
Without the Name, nothing shall go along with him; not his children, spouse or the enticements of Maya.
बिनु नावै को साथि न चालै पुत्र कलत्र माइआ धोहिआ ॥
ਦੂਜੈ​ਭਾਇ​ਦੁਖੁ​ਹੋਇ​ਮਨਮੁਖਿ​ਜਮਿ​ਜੋਹਿਆ​ਜੀਉ​॥੪॥​
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਆਤਮਕ ਮੌਤ ਗ੍ਰਸੀ ਰੱਖਦੀ ਹੈ, ਮਾਇਆ ਦੇ ਮੋਹ ਦੇ ਕਾਰਨ ਉਸ ਨੂੰ ਸਦਾ ਦੁੱਖ ਵਿਆਪਦਾ ਹੈ ॥੪॥
In the love of duality, there is pain and suffering; the Messenger of Death eyes the self-willed manmukhs. ||4||
दूजै भाइ दुखु होइ मनमुखि जमि जोहिआ जीउ ॥४॥
ਕਰਿ​ਕਿਰਪਾ​ਲੇਹੁ​ਮਿਲਾਇ​ਮਹਲੁ​ਹਰਿ​ਪਾਇਆ​ਜੀਉ​॥​
ਹੇ ਹਰੀ! ਜਿਸ ਮਨੁੱਖ ਨੂੰ ਤੂੰ (ਆਪਣੀ) ਕਿਰਪਾ ਕਰ ਕੇ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਉਸ ਨੂੰ ਤੇਰੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ।
Granting His Grace, the Lord has merged me with Himself; I have found the Mansion of the Lord's Presence.
करि किरपा लेहु मिलाइ महलु हरि पाइआ जीउ ॥
ਸਦਾ​ਰਹੈ​ਕਰ​ਜੋੜਿ​ਪ੍ਰਭੁ​ਮਨਿ​ਭਾਇਆ​ਜੀਉ​॥​
(ਹੇ ਭਾਈ! ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ) ਸਦਾ ਹੱਥ ਜੋੜ ਕੇ ਟਿਕਿਆ ਰਹਿੰਦਾ ਹੈ, ਉਸ ਨੂੰ (ਆਪਣੇ) ਮਨ ਵਿਚ ਪ੍ਰਭੂ ਪਿਆਰਾ ਲੱਗਦਾ ਹੈ।
I remain standing with my palms pressed together; I have become pleasing to God's Mind.
सदा रहै कर जोड़ि प्रभु मनि भाइआ जीउ ॥
ਪ੍ਰਭੁ​ਮਨਿ​ਭਾਵੈ​ਤਾ​ਹੁਕਮਿ​ਸਮਾਵੈ​ਹੁਕਮੁ​ਮੰਨਿ​ਸੁਖੁ​ਪਾਇਆ​॥​
ਜਦੋਂ ਮਨੁੱਖ ਨੂੰ ਆਪਣੇ ਮਨ ਵਿਚ ਪ੍ਰਭੂ ਪਿਆਰਾ ਲੱਗਦਾ ਹੈ, ਤਦੋਂ ਉਹ ਪ੍ਰਭੂ ਦੀ ਰਜ਼ਾ ਵਿਚ ਟਿਕ ਜਾਂਦਾ ਹੈ, ਤੇ, ਹੁਕਮ ਮੰਨ ਕੇ ਆਤਮਕ ਆਨੰਦ ਮਾਣਦਾ ਹੈ।
When one is pleasing to God's Mind, then he merges in the Hukam of the Lord's Command; surrendering to His Hukam, he finds peace.
प्रभु मनि भावै ता हुकमि समावै हुकमु मंनि सुखु पाइआ ॥
ਅਨਦਿਨੁ​ਜਪਤ​ਰਹੈ​ਦਿਨੁ​ਰਾਤੀ​ਸਹਜੇ​ਨਾਮੁ​ਧਿਆਇਆ​॥​
ਉਹ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਹਰਿ-ਨਾਮ ਸਿਮਰਦਾ ਰਹਿੰਦਾ ਹੈ।
Night and day, he chants the Lord's Name, day and night; intuitively, naturally, he meditates on the Naam, the Name of the Lord.
अनदिनु जपत रहै दिनु राती सहजे नामु धिआइआ ॥
ਨਾਮੋ​ਨਾਮੁ​ਮਿਲੀ​ਵਡਿਆਈ​ਨਾਨਕ​ਨਾਮੁ​ਮਨਿ​ਭਾਵਏ​॥​
ਹੇ ਨਾਨਕ! ਪਰਮਾਤਮਾ ਦਾ (ਹਰ ਵੇਲੇ) ਨਾਮ-ਸਿਮਰਨ (ਹੀ) ਉਸ ਨੂੰ ਵਡਿਆਈ ਮਿਲੀ ਰਹਿੰਦੀ ਹੈ, ਪ੍ਰਭੂ ਦਾ ਨਾਮ (ਉਸ ਨੂੰ ਆਪਣੇ) ਮਨ ਵਿਚ ਪਿਆਰਾ ਲੱਗਦਾ ਹੈ।
Through the Naam, the glorious greatness of the Naam is obtained; the Naam is pleasing to Nanak's mind.
नामो नामु मिली वडिआई नानक नामु मनि भावए ॥
ਕਰਿ​ਕਿਰਪਾ​ਲੇਹੁ​ਮਿਲਾਇ​ਮਹਲੁ​ਹਰਿ​ਪਾਵਏ​ਜੀਉ​॥੫॥੧॥​
ਹੇ ਹਰੀ! (ਆਪਣੀ) ਕਿਰਪਾ ਕਰ ਕੇ (ਜਿਸ ਮਨੁੱਖ ਨੂੰ ਤੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਉਸ ਨੂੰ ਤੇਰੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ ॥੫॥੧॥
Granting His Grace, the Lord has merged me with Himself; I have found the Mansion of the Lord's Presence. ||5||1||
करि किरपा लेहु मिलाइ महलु हरि पावए जीउ ॥५॥१॥