ਗ੍ਰੰਥਬਢਨਕੇਕਾਜਸੁਨਹੁਜੂਚਿਤਮੈਅਧਿਕਡਰੌ॥
ਸੁਣੋ ਜੀ! ਗ੍ਰੰਥ ਦੇ ਵਧਣ ਕਰ ਕੇ ਚਿਤ ਵਿਚ ਬਹੁਤ ਡਰਦਾ ਹਾਂ।
To what extent should I describe it, because I fear the book will become voluminous,
ग्रंथ बढन के काज सुनहु जू चित मै अधिक डरौ ॥
ਤਉਸੁਧਾਰਿਬਿਚਾਰਕਥਾਕਹਿਕਹਿਸੰਛੇਪਬਖਾਨੋ॥
ਫਿਰ ਵੀ ਸੁਧਾਰ ਕੇ ਵਿਚਾਰ ਪੂਰਵਕ ਕਥਾ ਕਹਿ ਕੇ ਸੰਖੇਪ ਵਿਚ ਹੀ ਬਖਾਨ ਕਰਦਾ ਹਾਂ।
Therefore I am improving thoughtfully the story and describing it in brief
तउ सुधारि बिचार कथा कहि कहि संछेप बखानो ॥
ਜੈਸੇਤਵਪ੍ਰਤਾਪਕੇਬਲਤੇਜਥਾਸਕਤਿਅਨੁਮਾਨੋ॥
ਜਿਸ ਤਰ੍ਹਾਂ ਤੇਰੇ ਪ੍ਰਤਾਪ ਦੇ ਬਲ ਨਾਲ ਯਥਾ ਸ਼ਕਤੀ ਵਰਣਨ ਕਰਦਾ ਹਾਂ।
I hope that with the strength of your wisdom, you will assess it accordingly
जैसे तव प्रताप के बल ते जथा सकति अनुमानो ॥
ਜਬਪਾਰਸਇਹਬਿਧਿਰਨਮੰਡ੍ਰਯੋਨਾਨਾਸਸਤ੍ਰਚਲਾਏ॥
ਜਦ ਪਾਰਸ (ਨਾਥ) ਨੇ ਇਸ ਪ੍ਰਕਾਰ ਦਾ ਯੁੱਧ ਮਚਾਇਆ ਅਤੇ ਅਨੇਕ ਪਕਾਰ ਦੇ ਸ਼ਸਤ੍ਰ ਚਲਾਏ।
When Parasnath waged war in this way, using various types of weapons, then those who were killed were killed,
जब पारस इह बिधि रन मंड्रयो नाना ससत्र चलाए ॥
ਹਤੇਸੁਹਤੇਜੀਅਲੈਭਾਜੇਚਹੁੰਦਿਸਗਏਪਰਾਏ॥
(ਜੋ) ਮਾਰੇ ਗਏ, ਸੋ ਮਾਰੇ ਗਏ, (ਬਾਕੀ) ਜਿੰਦ ਬਚਾ ਕੇ ਭਜ ਗਏ ਅਤੇ ਚੌਹਾਂ ਪਾਸਿਆਂ ਵਲ ਖਿਸਕ ਗਏ।
But some of them saved their lives running away in al the four directions
हते सु हते जीअ लै भाजे चहुं दिस गए पराए ॥
ਜੇਹਠਤਿਆਗਿਆਨਿਪਗਲਾਗੇਤੇਸਬਲਏਬਚਾਈ॥
ਜੋ (ਸੂਰਮੇ) ਹਠ ਨੂੰ ਤਿਆਗ ਕੇ (ਪਾਰਸ ਨਾਥ ਦੇ) ਪੈਰੀਂ ਆ ਪਏ, ਉਹ ਸਾਰੇ ਬਚਾ ਲਏ ਗਏ।
Those who abandoned their persistence and clung to the feet of the king, they were saved
जे हठ तिआगि आनि पग लागे ते सब लए बचाई ॥
ਭੂਖਨਬਸਨਬਹੁਤੁਬਿਧਿਦੀਨੇਦੈਦੈਬਹੁਤਬਡਾਈ॥੧੧੪॥
ਗਹਿਣੇ, ਬਸਤ੍ਰ ਆਦਿ ਬਹੁਤ ਤਰ੍ਹਾਂ ਨਾਲ ਦਿੱਤੇ ਅਤੇ ਸਨਮਾਨ ਸਹਿਤ ਵਿਦਾ ਕਰ ਦਿੱਤਾ ॥੧੧੪॥
They were given ornaments, garments etc., and were greatly appreciated in many ways.40.114.
भूखन बसन बहुतु बिधि दीने दै दै बहुत बडाई ॥११४॥
ਬਿਸਨਪਦ॥ਕਾਫੀ॥
ਬਿਸਨਪਦ: ਕਾਫੀ:
VISHNUPADA KAFI
बिसनपद ॥ काफी ॥
ਪਾਰਸਨਾਥਬਡੋਰਣਪਾਰ੍ਯੋ॥
ਪਾਰਸ ਨਾਥ ਨੇ ਬਹੁਤ ਭਾਰੀ ਯੁੱਧ ਮਚਾਇਆ।
पारस नाथ बडो रण पार्यो ॥
ਆਪਨਪ੍ਰਚੁਰਜਗਤਮਤੁਕੀਨਾਦੇਵਦਤਕੋਟਾਰ੍ਯੋ॥
ਜਗਤ ਵਿਚ ਆਪਣਾ ਮਤ ਪ੍ਰਚਲਿਤ ਕਰ ਦਿੱਤਾ ਅਤੇ ਦੱਤਾਤ੍ਰੇ ਦਾ ਮਤ ਦੂਰ ਕਰ ਦਿੱਤਾ।
Parasnath fought a dreadful war and removing the sect of Dutt, he propagated extensively his own sect
आपन प्रचुर जगत मतु कीना देवदत को टार्यो ॥
ਲੈਲੈਸਸਤ੍ਰਅਸਤ੍ਰਨਾਨਾਬਿਧਿਭਾਤਿਅਨਿਕਅਰਿਮਾਰੇ॥
ਅਨੇਕ ਤਰ੍ਹਾਂ ਦੇ ਸ਼ਸਤ੍ਰ ਅਸਤ੍ਰ ਲੈ ਕੇ ਭਾਂਤ ਭਾਂਤ ਦੇ ਅਨੇਕ ਵੈਰੀ ਮਾਰੇ।
He killed many enemies in various ways with his arms and weapons
लै लै ससत्र असत्र नाना बिधि भाति अनिक अरि मारे ॥
ਜੀਤੇਪਰਮਪੁਰਖਪਾਰਸਕੇਸਗਲਜਟਾਧਰਹਾਰੇ॥
ਪਰਮ ਪੁਰਖ ਪਾਰਸ (ਨਾਥ) ਦੇ (ਸੂਰਮੇ) ਜਿਤ ਗਏ ਅਤੇ ਸਾਰੇ ਜਟਾਧਾਰੀ (ਸੰਨਿਆਸੀ) ਹਾਰ ਗਏ।
In the battle all the warriors of Parasnath were victorious and all those with matted locks were defeated
जीते परम पुरख पारस के सगल जटा धर हारे ॥
ਬੇਖਬੇਖਭਟਪਰੇਧਰਨਗਿਰਿਬਾਣਪ੍ਰਯੋਘਨਘਾਏ॥
(ਵਖਰੇ ਵਖਰੇ) ਭੇਸਾਂ ਵਾਲੇ ਯੋਧੇ ਬਾਣਾਂ ਦੀ ਝੜੀ ਨਾਲ ਘਾਇਲ ਹੋ ਕੇ ਧਰਤੀ ਉਤੇ ਡਿਗੇ ਪਏ ਹਨ।
With the infliction of arrows, the warriors wearing many garbs fell down upon the earth
बेख बेख भट परे धरन गिरि बाण प्रयोघन घाए ॥
ਜਾਨੁਕਪਰਮਲੋਕਪਾਵਨਕਹੁਪ੍ਰਾਨਨਪੰਖਲਗਾਏ॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਪਰਮ ਲੋਕ ਨੂੰ ਪ੍ਰਾਪਤ ਕਰਨ ਲਈ ਕਿਤੇ ਪ੍ਰਾਣਾਂ ਨੂੰ ਖੰਭ ਲਗ ਗਏ ਹੋਣ।
It appeared that they were preparing themselves to fly to the Supreme world attaching wings to their bodies
जानुक परम लोक पावन कहु प्रानन पंख लगाए ॥
ਟੂਕਟੂਕਹ੍ਵੈਗਿਰੇਕਵਚਕਟਿਪਰਮਪ੍ਰਭਾਕਹੁਪਾਈ॥
(ਯੋਧਿਆਂ ਦੇ) ਕਵਚ ਕਟ ਕੇ ਟੋਟੇ ਟੋਟੇ ਹੋ ਕੇ ਡਿਗੇ ਪਏ ਹਨ ਅਤੇ ਪਰਮ ਸ਼ੋਭਾ ਨੂੰ ਪ੍ਰਾਪਤ ਕਰ ਰਹੇ ਹਨ।
The supremely impressive armours were torn into fragments and caused to fall down
टूक टूक ह्वै गिरे कवच कटि परम प्रभा कहु पाई ॥
ਜਣੁਦੈਚਲੇਨਿਸਾਣਸੁਰਗਕਹਕੁਲਹਿਕਲੰਕਮਿਟਾਈ॥੧੧੫॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਧੌਂਸੇ ਵਜ ਕੇ ਅਤੇ ਆਪਣੇ ਕੁਲ ਦੇ ਕਲੰਕ ਨੂੰ ਮਿਟਾ ਕੇ ਸਵਰਗ ਨੂੰ ਚਲੇ ਹੋਣ ॥੧੧੫॥
It appeared that the warriors were leaving the mark of blemish of their clan on the earth and moving towards heaven.41.115.
जणु दै चले निसाण सुरग कह कुलहि कलंक मिटाई ॥११५॥
ਬਿਸਨਪਦ॥ਸੂਹੀ॥
ਬਿਸਨਪਦ: ਸੂਹੀ:
VISHNUPADA SUHI
बिसनपद ॥ सूही ॥
ਪਾਰਸਨਾਥਬਡੋਰਣਜੀਤੋ॥
ਪਾਰਸ ਨਾਥ ਨੇ ਵੱਡਾ ਯੁੱਧ ਜਿਤ ਲਿਆ।
पारस नाथ बडो रण जीतो ॥
ਜਾਨੁਕਭਈਦੂਸਰਕਰਣਾਰਜੁਨਭਾਰਥਸੋਹੁਇਬੀਤੋ॥
(ਇਸ ਤਰ੍ਹਾਂ ਲਗਦਾ ਹੈ) ਮਾਨੋ ਕਰਨ ਅਤੇ ਅਰਜਨ ਦੀ ਦੂਜੀ ਵਾਰ ਲੜਾਈ ਹੋ ਗੁਜ਼ਰੀ ਹੋਵੇ।
Parasnath won the war and he appeared like Karan or Arjun
जानुक भई दूसर करणारजुन भारथ सो हुइ बीतो ॥
ਬਹੁਬਿਧਿਚਲੈਪ੍ਰਵਾਹਿਸ੍ਰੋਣਕੇਰਥਗਜਅਸਵਬਹਾਏ॥
ਲਹੂ ਦੇ ਬਹੁਤ ਤਰ੍ਹਾਂ ਨਾਲ ਪ੍ਰਵਾਹ ਚਲੇ ਹਨ (ਜਿਨ੍ਹਾਂ ਨੇ) ਰਥ, ਹਾਥੀ ਅਤੇ ਘੋੜੇ ਰੁੜ੍ਹਾ ਲਏ ਹਨ।
Various streams of blood flowed and in that current the charious, horses and elephant also flowed
बहु बिधि चलै प्रवाहि स्रोण के रथ गज असव बहाए ॥
ਭੈਕਰਜਾਨਭਯੋਬਡਆਹਵਸਾਤਸਮੁੰਦਰਲਜਾਏ॥
ਭਿਆਨਕ ਵੱਡਾ ਯੁੱਧ ਹੋਇਆ ਜਾਣ ਕੇ ਸੱਤ ਸਮੁੰਦਰ ਵੀ ਲਜਾ ਰਹੇ ਹਨ।
All the seven ocean felt shy before that current of blood (of war)
भै कर जान भयो बड आहव सात समुंदर लजाए ॥
ਜਹਤਹਚਲੇਭਾਜਸੰਨਿਆਸੀਬਾਣਨਅੰਗਪ੍ਰਹਾਰੇ॥
ਬਾਣਾਂ ਨਾਲ ਵੱਢੇ ਕਟੇ ਸ਼ਰੀਰਾਂ ਨਾਲ ਸੰਨਿਆਸੀ ਜਿਥੇ ਕਿਥੇ ਭਜ ਤੁਰੇ ਹਨ।
Having been struck by the arrows on their limbs, the Sannyasis ran away hither and thither
जह तह चले भाज संनिआसी बाणन अंग प्रहारे ॥
ਜਾਨੁਕਬਜ੍ਰਇੰਦ੍ਰਕੇਭੈਤੇਪਬਸਪਛਸਿਧਾਰੇ॥
(ਇੰਜ ਮਾਲੂਮ ਹੁੰਦਾ ਹੈ) ਮਾਨੋ ਇੰਦਰ ਦੇ ਵਜ੍ਰ ਤੋਂ ਡਰਦੇ ਹੋਏ ਪਰਬਤ ਖੰਭਾਂ ਸਹਿਤ ਉਡ ਗਏ ਹੋਣ।
Like the mounts flying away, getting fearful of Indra’s Vajra, attaching wings to themselves
जानुक बज्र इंद्र के भै ते पब सपछ सिधारे ॥
ਜਿਹਤਿਹਗਿਰਤਸ੍ਰੋਣਕੀਧਾਰਾਅਰਿਘੂਮਤਭਿਭਰਾਤ॥
ਜਿਥੇ ਕਿਥੇ ਲਹੂ ਦੀ ਧਾਰ ਡਿਗਦੀ ਹੈ ਅਤੇ ਵੈਰੀ ਭੈਭੀਤ ਹੋਏ ਘੁੰਮਦੇ ਫਿਰਦੇ ਹਨ।
The current of blood was flowing on all sides and the wounded warriors were roaming here and there
जिह तिह गिरत स्रोण की धारा अरि घूमत भिभरात ॥
ਨਿੰਦਾਕਰਤਛਤ੍ਰੀਯਧਰਮਕੀਭਜਤਦਸੋਦਿਸਜਾਤ॥੧੧੬॥
ਛਤ੍ਰੀ ਧਰਮ ਦੀ ਨਿੰਦਿਆ ਕਰਦੇ ਹੋਏ ਦਸਾਂ ਦਿਸ਼ਾਵਾਂ ਵਲ (ਸੰਨਿਆਸੀ) ਭਜੀ ਜਾ ਰਹੇ ਹਨ ॥੧੧੬॥
They were running away in all the ten directions and were slandering the discipline of Kshatriyas.42.116.
निंदा करत छत्रीय धरम की भजत दसो दिस जात ॥११६॥
ਬਿਸਨਪਦ॥ਸੋਰਠਿ॥
ਬਿਸਨਪਦ: ਸੋਰਠਿ:
SORATHA VISHNUPADA
बिसनपद ॥ सोरठि ॥
ਜੇਤਕਜੀਅਤਬਚੇਸੰਨ੍ਯਾਸੀ॥
ਜਿਤਨੇ ਕੁ ਸੰਨਿਆਸੀ ਜੀਉਂਦੇ ਬਚ ਗਏ,
जेतक जीअत बचे संन्यासी ॥
ਤ੍ਰਾਸਮਰਤਫਿਰਿਬਹੁਰਿਨਆਏਹੋਤਭਏਬਨਬਾਸੀ॥
ਡਰ ਦੇ ਮਾਰੇ ਫਿਰ ਨਹੀਂ ਆਏ ਅਤੇ ਬਨਬਾਸੀ ਹੋ ਗਏ।
Those Sannysis who survived, they did not return because of fear and went to the forest
त्रास मरत फिरि बहुरि न आए होत भए बनबासी ॥
ਦੇਸਬਿਦੇਸਢੂੰਢਬਨਬੇਹੜਤਹਤਹਪਕਰਿਸੰਘਾਰੇ॥
ਦੇਸਾਂ, ਬਿਦੇਸਾਂ, ਬਨਾਂ, ਬੀਹੜਾਂ ਵਿਚੋਂ ਲਭ ਲਭ ਕੇ ਜਿਥੇ ਕਿਥੇ ਪਕੜ ਕੇ ਮਾਰ ਸੁਟੇ ਹਨ।
देस बिदेस ढूंढ बन बेहड़ तह तह पकरि संघारे ॥
ਖੋਜਿਪਤਾਲਅਕਾਸਸੁਰਗਕਹੁਜਹਾਤਹਾਚੁਨਿਮਾਰੇ॥
ਪਾਤਾਲ, ਆਕਾਸ਼ ਅਤੇ ਸਵਰਗ ਨੂੰ ਖੋਜ ਕੇ ਜਿਥੇ ਕਿਥੇ ਚੁਣ ਚੁਣ ਕੇ ਮਾਰ ਸੁਟੇ ਹਨ।
They were picked up from various countries and the forests and killed and searching for them in the sky and the nether-world, they were all destroyed
खोजि पताल अकास सुरग कहु जहा तहा चुनि मारे ॥
ਇਹਬਿਧਿਨਾਸਕਰੇਸੰਨਿਆਸੀਆਪਨਮਤਹਮਤਾਯੋ॥
ਇਸ ਤਰ੍ਹਾਂ ਸੰਨਿਆਸੀਆਂ ਦਾ ਨਾਸ ਕੀਤਾ ਅਤੇ ਆਪਣਾ ਮਤ ਚਲਾ ਦਿੱਤਾ।
इह बिधि नास करे संनिआसी आपन मतह मतायो ॥
ਆਪਨਨ੍ਯਾਸਸਿਖਾਇਸਬਨਕਹੁਆਪਨਮੰਤ੍ਰਚਲਾਯੋ॥
ਸਾਰਿਆਂ ਨੂੰ ਆਪਣਾ ਢੰਗ ਸਿਖਾ ਕੇ ਆਪਣਾ ਮੰਤ੍ਰ ਚਲਾ ਦਿੱਤਾ।
In this way, killing the Sannyasis, Parasnath propagated his own sect and extended his own mode of worship
आपन न्यास सिखाइ सबन कहु आपन मंत्र चलायो ॥
ਜੇਜੇਗਹੇਤਿਨਤੇਘਾਇਲਤਿਨਕੀਜਟਾਮੁੰਡਾਈ॥
ਜਿਹੜੇ ਜਿਹੜੇ ਉਨ੍ਹਾਂ ਵਿਚੋਂ ਘਾਇਲ ਪਕੜੇ ਸਨ, ਉਨ੍ਹਾਂ ਦੀਆਂ ਜਟਾਵਾਂ ਮੁੰਨਵਾ ਦਿੱਤੀਆਂ।
जे जे गहे तिन ते घाइल तिन की जटा मुंडाई ॥
ਦੋਹੀਦੂਰਦਤਕੀਕੀਨੀਆਪਨਫੇਰਿਦੁਹਾਈ॥੧੧੭॥
ਇਸ ਤਰ੍ਹਾਂ ਦੱਤਾਤ੍ਰੇ ਦੀ ਦੁਹਾਈ ਨੂੰ (ਸੰਸਾਰ ਤੋਂ) ਦੂਰ ਕਰ ਦਿੱਤਾ ਅਤੇ (ਪਾਰਸ ਨਾਥ ਨੇ) ਆਪਣੀ ਦੁਹਾਈ ਫਿਰਾ ਦਿੱਤੀ ॥੧੧੭॥
The wounded ones, who were caught, their matted locks were shaved off and ending the impact of Dutt, Parasnath extended his his fame.117.
दोही दूर दत की कीनी आपन फेरि दुहाई ॥११७॥
ਬਿਸਨਪਦ॥ਬਸੰਤ॥
ਬਿਸਨਪਦ: ਬਸੰਤ:
BASANT VISHNUPADA
बिसनपद ॥ बसंत ॥
ਇਹਬਿਧਿਫਾਗਕ੍ਰਿਪਾਨਨਖੇਲੇ॥
ਇਸ ਤਰ੍ਹਾਂ ਤਲਵਾਰਾਂ ਦੀ ਹੋਲੀ ਖੇਡੀ।
In this way, Holi was played with the sword
इह बिधि फाग क्रिपानन खेले ॥
ਸੋਭਤਢਾਲਮਾਲਡਫਮਾਲੈਮੂਠਗੁਲਾਲਨਸੇਲੇ॥
ਢਾਲਾਂ ਦੀ ਕਤਾਰ, (ਮਾਨੋ) ਡਫ਼ਾਂ ਦੀ ਪੰਗਤੀ ਸ਼ੋਭ ਰਹੀ ਹੋਵੇ ਅਤੇ ਬਰਛੇ ਗੁਲਾਲਾਂ ਦੀ ਮੁਠ ਹੋਣ।
The shields took the place of tabors and the blood became gulal (red colour)
सोभत ढाल माल डफ मालै मूठ गुलालन सेले ॥
ਜਾਨੁਤੁਫੰਗਭਰਤਪਿਚਕਾਰੀਸੂਰਨਅੰਗਲਗਾਵਤ॥
ਬੰਦੂਕਾਂ ਨੂੰ ਭਰੀਆਂ ਹੋਈਆਂ ਪਿਚਕਾਰੀਆਂ ਜਾਣੋ ਜੋ ਸੂਰਮਿਆਂ ਦੇ ਅੰਗਾਂ ਨੂੰ ਲਗਦੀਆਂ ਹਨ।
The arrows were inflicted on the limbs of the warriors like the syringes
जानु तुफंग भरत पिचकारी सूरन अंग लगावत ॥
ਨਿਕਸਤਸ੍ਰੋਣਅਧਿਕਛਬਿਉਪਜਤਕੇਸਰਜਾਨੁਸੁਹਾਵਤ॥
(ਸ਼ਰੀਰਾਂ ਵਿਚੋਂ) ਨਿਕਲਦਾ ਲਹੂ ਬਹੁਤ ਸ਼ੋਭਾ ਪਾ ਰਿਹਾ ਹੈ, ਮਾਨੋ ਕੇਸਰ ਸੋਭ ਰਿਹਾ ਹੋਵੇ।
With the flowing out of blood, the beauty of the fighters increased as if they had splashed saffron on their limbs
निकसत स्रोण अधिक छबि उपजत केसर जानु सुहावत ॥
ਸ੍ਰੋਣਤਭਰੀਜਟਾਅਤਿਸੋਭਤਛਬਹਿਨਜਾਤਕਹ੍ਯੋ॥
ਲਹੂ ਨਾਲ ਲਿਬੜੀਆਂ ਜਟਾਵਾਂ ਬਹੁਤ ਸ਼ੋਭਾਇਮਾਨ ਹਨ, ਜਿਨ੍ਹਾਂ ਦੀ ਛਬੀ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
The glory of the matted locks saturated with blood is indescribable
स्रोणत भरी जटा अति सोभत छबहि न जात कह्यो ॥
ਮਾਨਹੁਪਰਮਪ੍ਰੇਮਸੌਡਾਰ੍ਯੋਈਂਗਰਲਾਗਿਰਹ੍ਯੋ॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਬਹੁਤ ਪ੍ਰੇਮ ਨਾਲ ਪਾਇਆ ਹੋਇਆ ਸੰਧੂਰ ਦਾ ਰੰਗ ਲਗ ਰਿਹਾ ਹੋਵੇ।
It appeared that with great love, the gulal was splashed in them
मानहु परम प्रेम सौ डार्यो ईंगर लागि रह्यो ॥
ਜਹਤਹਗਿਰਤਭਏਨਾਨਾਬਿਧਿਸਾਗਨਸਤ੍ਰੁਪਰੋਏ॥
ਬਰਛੀਆਂ ਨਾਲ ਪਰੋਤੇ ਵੈਰੀ ਜਿਥੇ ਕਿਥੇ ਅਨੇਕਾਂ ਤਰ੍ਹਾਂ ਨਾਲ ਡਿਗੇ ਪਏ ਹਨ।
जह तह गिरत भए नाना बिधि सागन सत्रु परोए ॥
ਜਾਨੁਕਖੇਲਧਮਾਰਪਸਾਰਿਕੈਅਧਿਕਸ੍ਰਮਿਤਹ੍ਵੈਸੋਏ॥੧੧੮॥
(ਇੰਜ ਲਗਦਾ ਹੈ) ਮਾਨੋ ਧਮਾਰ ਖੇਡ ਕੇ ਅਧਿਕ ਥਕੇ ਹੋਏ (ਪੈਰ) ਪਸਾਰ ਕੇ ਸੁਤੇ ਹੋਏ ਹੋਣ ॥੧੧੮॥
The enemies stringed with lances were lying hither and thither as if they had been sleeping after the tiring play of Holi.118.
जानुक खेल धमार पसारि कै अधिक स्रमित ह्वै सोए ॥११८॥
ਬਿਸਨਪਦ॥ਪਰਜ॥
ਬਿਸਨਪਦ: ਪਰਜ:
VISHNUPADA PARAJ
बिसनपद ॥ परज ॥
ਦਸਸੈਬਰਖਰਾਜਤਿਨਕੀਨਾ॥
ਉਸ ਨੇ ਦਸ ਹਜ਼ਾਰ ਵਰ੍ਹੇ ਤਕ ਰਾਜ ਕੀਤਾ।
दस सै बरख राज तिन कीना ॥
ਕੈਕੈਦੂਰਦਤਕੇਮਤਕਹੁਰਾਜਜੋਗਦੋਊਲੀਨਾ॥
ਦੱਤਾਤ੍ਰੇ ਦੇ ਮਤ ਨੂੰ ਦੂਰ ਕਰ ਕੇ ਰਾਜ ਅਤੇ ਜੋਗ ਦੋਵੇਂ ਪ੍ਰਾਪਤ ਕਰ ਲਏ।
In this way, Parasnath ruled for one thousand years and ending the sect of Dutt, he extended his Rajayoga
कै कै दूर दत के मत कहु राज जोग दोऊ लीना ॥
ਜੇਜੇਛਪੇਲੁਕੇਕਹੂੰਬਾਚੇਰਹਿਰਹਿਵਹੈਗਏ॥
ਜਿਹੜੇ ਜਿਹੜੇ (ਜਟਾਧਾਰੀ) ਲੁਕੇ ਛਿਪੇ ਸਨ, ਉਹੀ ਬਚੇ ਸਨ ਅਤੇ ਉਹੀ ਬਾਕੀ ਰਹਿ ਗਏ ਹਨ।
जे जे छपे लुके कहूं बाचे रहि रहि वहै गए ॥
ਐਸੇਏਕਨਾਮਲੈਬੇਕੋਜਗਮੋਰਹਤਭਏ॥
ਇਸ ਤਰ੍ਹਾਂ ਇਕ ਨਾਮ ਲੈਣ ਲਈ ਹੀ ਜਗਤ ਵਿਚ ਬਚ ਰਹੇ ਹਨ।
He, who his himself, remained a follower of Dutt and lived without recognition
ऐसे एक नाम लैबे को जग मो रहत भए ॥