GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 687
Display Settings
Translations
ਕੋਈ​ਐਸੋ​ਰੇ​ਭੇਟੈ​ਸੰਤੁ​ਮੇਰੀ​ਲਾਹੈ​ਸਗਲ​ਚਿੰਤ​ਠਾਕੁਰ​ਸਿਉ​ਮੇਰਾ​ਰੰਗੁ​ਲਾਵੈ​॥੨॥​
(ਹੁਣ ਮੇਰਾ ਜੀ ਕਰਦਾ ਹੈ ਕਿ) ਮੈਨੂੰ ਕੋਈ ਅਜੇਹਾ ਸੰਤ ਮਿਲ ਪਏ, ਜੇਹੜਾ (ਮੇਰੇ ਅੰਦਰ ਮਾਇਆ ਵਾਲੀ) ਸਾਰੀ ਸੋਚ ਦੂਰ ਕਰ ਦੇਵੇ, ਤੇ, ਪਰਮਾਤਮਾ ਨਾਲ ਮੇਰਾ ਪਿਆਰ ਬਣਾ ਦੇਵੇ ॥੨॥
Is there any such Saint, who would meet with me, take away my anxiety, and lead me to enshrine love for my Lord and Master. ||2||
कोई ऐसो रे भेटै संतु मेरी लाहै सगल चिंत ठाकुर सिउ मेरा रंगु लावै ॥२॥
ਪੜੇ​ਰੇ​ਸਗਲ​ਬੇਦ​ਨਹ​ਚੂਕੈ​ਮਨ​ਭੇਦ​ਇਕੁ​ਖਿਨੁ​ਨ​ਧੀਰਹਿ​ਮੇਰੇ​ਘਰ​ਕੇ​ਪੰਚਾ​॥​
ਹੇ ਭਾਈ! ਸਾਰੇ ਵੇਦ ਪੜ੍ਹ ਵੇਖੇ ਹਨ, (ਇਹਨਾਂ ਦੇ ਪੜ੍ਹਨ ਨਾਲ ਪਰਮਾਤਮਾ ਨਾਲੋਂ) ਮਨ ਦੀ ਵਿੱਥ ਨਹੀਂ ਮੁੱਕਦੀ, (ਵੇਦ ਆਦਿਕਾਂ ਦੇ ਪੜ੍ਹਨ ਨਾਲ) ਗਿਆਨ-ਇੰਦ੍ਰੇ ਇਕ ਛਿਨ ਵਾਸਤੇ ਭੀ ਸ਼ਾਂਤ ਨਹੀਂ ਹੁੰਦੇ।
I have read all the Vedas, and yet the sense of separation in my mind still has not been removed; the five thieves of my house are not quieted, even for an instant.
पड़े रे सगल बेद नह चूकै मन भेद इकु खिनु न धीरहि मेरे घर के पंचा ॥
ਕੋਈ​ਐਸੋ​ਰੇ​ਭਗਤੁ​ਜੁ​ਮਾਇਆ​ਤੇ​ਰਹਤੁ​ਇਕੁ​ਅੰਮ੍ਰਿਤ​ਨਾਮੁ​ਮੇਰੈ​ਰਿਦੈ​ਸਿੰਚਾ​॥੩॥​
ਹੇ ਭਾਈ! ਕੋਈ ਅਜੇਹਾ ਭਗਤ (ਮਿਲ ਪਏ) ਜੇਹੜਾ (ਆਪ) ਮਾਇਆ ਤੋਂ ਨਿਰਲੇਪ ਹੋਵੇ, (ਉਹੀ ਭਗਤ) ਮੇਰੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਿੰਜ ਸਕਦਾ ਹੈ ॥੩॥
Is there any devotee, who is unattached to Maya, who may irrigate my mind with the Ambrosial Naam, the Name of the One Lord? ||3||
कोई ऐसो रे भगतु जु माइआ ते रहतु इकु अंम्रित नामु मेरै रिदै सिंचा ॥३॥
ਜੇਤੇ​ਰੇ​ਤੀਰਥ​ਨਾਏ​ਅਹੰਬੁਧਿ​ਮੈਲੁ​ਲਾਏ​ਘਰ​ਕੋ​ਠਾਕੁਰੁ​ਇਕੁ​ਤਿਲੁ​ਨ​ਮਾਨੈ​॥​
ਹੇ ਭਾਈ! ਜਿਤਨੇ ਭੀ ਤੀਰਥ ਹਨ ਜੇ ਉਹਨਾਂ ਉਤੇ ਇਸ਼ਨਾਨ ਕੀਤਾ ਜਾਏ; ਉਹ ਇਸ਼ਨਾਨ ਸਗੋਂ ਮਨ ਨੂੰ ਹਉਮੈ ਦੀ ਮੈਲ ਲਾ ਦੇਂਦੇ ਹਨ, (ਇਹਨਾਂ ਤੀਰਥ-ਇਸ਼ਨਾਨਾਂ ਨਾਲ) ਪਰਮਾਤਮਾ ਰਤਾ ਭਰ ਭੀ ਪ੍ਰਸੰਨ ਨਹੀਂ ਹੁੰਦਾ।
In spite of the many places of pilgrimage for people to bathe in, their minds are still stained by their stubborn ego; the Lord Master is not pleased by this at all.
जेते रे तीरथ नाए अहंबुधि मैलु लाए घर को ठाकुरु इकु तिलु न मानै ॥
ਕਦਿ​ਪਾਵਉ​ਸਾਧਸੰਗੁ​ਹਰਿ​ਹਰਿ​ਸਦਾ​ਆਨੰਦੁ​ਗਿਆਨ​ਅੰਜਨਿ​ਮੇਰਾ​ਮਨੁ​ਇਸਨਾਨੈ​॥੪॥​
(ਮੇਰੀ ਤਾਂ ਇਹ ਤਾਂਘ ਹੈ ਕਿ) ਮੈਂ ਕਦੇ ਸਾਧ ਸੰਗਤਿ ਪ੍ਰਾਪਤ ਕਰ ਸਕਾਂ, (ਸਾਧ ਸੰਗਤਿ ਦੀ ਬਰਕਤਿ ਨਾਲ ਮਨ ਵਿਚ) ਸਦਾ ਆਤਮਕ ਆਨੰਦ ਬਣਿਆ ਰਹੇ, ਤੇ, ਮੇਰਾ ਮਨ ਗਿਆਨ ਦੇ ਸੁਰਮੇ ਨਾਲ (ਆਪਣੇ ਆਪ ਨੂੰ) ਪਵਿਤ੍ਰ ਕਰ ਲਏ ॥੪॥
When will I find the Saadh Sangat, the Company of the Holy? There, I shall be always in the ecstasy of the Lord, Har, Har, and my mind shall take its cleansing bath in the healing ointment of spiritual wisdom. ||4||
कदि पावउ साधसंगु हरि हरि सदा आनंदु गिआन अंजनि मेरा मनु इसनानै ॥४॥
ਸਗਲ​ਅਸ੍ਰਮ​ਕੀਨੇ​ਮਨੂਆ​ਨਹ​ਪਤੀਨੇ​ਬਿਬੇਕਹੀਨ​ਦੇਹੀ​ਧੋਏ​॥​
ਹੇ ਭਾਈ! ਸਾਰੇ ਹੀ ਆਸ੍ਰਮਾਂ ਦੇ ਧਰਮ ਕਮਾਇਆਂ ਭੀ ਮਨ ਨਹੀਂ ਪਤੀਜਦਾ। ਵਿਚਾਰ-ਹੀਨ ਮਨੁੱਖ ਸਿਰਫ਼ ਸਰੀਰ ਨੂੰ ਹੀ ਸਾਫ਼-ਸੁਥਰਾ ਕਰਦੇ ਰਹਿੰਦੇ ਹਨ।
I have followed the four stages of life, but my mind is not satisfied; I wash my body, but it is totally lacking in understanding.
सगल अस्रम कीने मनूआ नह पतीने बिबेकहीन देही धोए ॥
ਕੋਈ​ਪਾਈਐ​ਰੇ​ਪੁਰਖੁ​ਬਿਧਾਤਾ​ਪਾਰਬ੍ਰਹਮ​ਕੈ​ਰੰਗਿ​ਰਾਤਾ​ਮੇਰੇ​ਮਨ​ਕੀ​ਦੁਰਮਤਿ​ਮਲੁ​ਖੋਏ​॥੫॥​
ਹੇ ਭਾਈ! (ਮੇਰੀ ਇਹ ਲਾਲਸਾ ਹੈ ਕਿ) ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਹੋਇਆ, ਪਰਮਾਤਮਾ ਦਾ ਰੂਪ ਕੋਈ ਮਹਾ ਪੁਰਖ ਲੱਭ ਪਏ, ਤੇ, ਉਹ ਮੇਰੇ ਮਨ ਦੀ ਭੈੜੀ ਮਤਿ ਦੀ ਮੈਲ ਦੂਰ ਕਰ ਦੇਵੇ ॥੫॥
If only I could meet some devotee of the Supreme Lord God, imbued with the Lord's Love, who could eradicate the filthy evil-mindedness from my mind. ||5||
कोई पाईऐ रे पुरखु बिधाता पारब्रहम कै रंगि राता मेरे मन की दुरमति मलु खोए ॥५॥
ਕਰਮ​ਧਰਮ​ਜੁਗਤਾ​ਨਿਮਖ​ਨ​ਹੇਤੁ​ਕਰਤਾ​ਗਰਬਿ​ਗਰਬਿ​ਪੜੈ​ਕਹੀ​ਨ​ਲੇਖੈ​॥​
ਹੇ ਭਾਈ! ਜੇਹੜਾ ਮਨੁੱਖ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕਰਮਾਂ ਵਿਚ ਹੀ ਰੁੱਝਾ ਰਹਿੰਦਾ ਹੈ, ਰਤਾ-ਭਰ ਸਮੇ ਲਈ ਭੀ ਪਰਮਾਤਮਾ ਨਾਲ ਪਿਆਰ ਨਹੀਂ ਕਰਦਾ, (ਉਹ ਇਹਨਾਂ ਕੀਤੇ ਕਰਮਾਂ ਦੇ ਆਸਰੇ) ਮੁੜ ਮੁੜ ਅਹੰਕਾਰ ਵਿਚ ਟਿਕਿਆ ਰਹਿੰਦਾ ਹੈ, (ਇਹਨਾਂ ਕੀਤੇ ਧਾਰਮਿਕ ਕਰਮਾਂ ਵਿਚੋਂ ਕੋਈ ਭੀ ਕਰਮ) ਕਿਸੇ ਕੰਮ ਨਹੀਂ ਆਉਂਦਾ।
One who is attached to religious rituals, does not love the Lord, even for an instant; he is filled with pride, and he is of no account.
करम धरम जुगता निमख न हेतु करता गरबि गरबि पड़ै कही न लेखै ॥
ਜਿਸੁ​ਭੇਟੀਐ​ਸਫਲ​ਮੂਰਤਿ​ਕਰੈ​ਸਦਾ​ਕੀਰਤਿ​ਗੁਰ​ਪਰਸਾਦਿ​ਕੋਊ​ਨੇਤ੍ਰਹੁ​ਪੇਖੈ​॥੬॥​
ਹੇ ਭਾਈ! ਜਿਸ ਮਨੁੱਖ ਨੂੰ ਉਹ ਗੁਰੂ ਮਿਲ ਪੈਂਦਾ ਹੈ ਜੋ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ ਅਤੇ ਜਿਸ ਦੀ ਕਿਰਪਾ ਨਾਲ ਮਨੁੱਖ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਸ ਗੁਰੂ ਦੀ ਕਿਰਪਾ ਨਾਲ ਕੋਈ ਭਾਗਾਂ ਵਾਲਾ ਮਨੁੱਖ ਪਰਮਾਤਮਾ ਨੂੰ ਆਪਣੀਆਂ ਅੱਖਾਂ ਨਾਲ (ਹਰ ਥਾਂ ਵੱਸਦਾ) ਵੇਖ ਲੈਂਦਾ ਹੈ ॥੬॥
One who meets with the rewarding personality of the Guru, continually sings the Kirtan of the Lord's Praises. By Guru's Grace, such a rare one beholds the Lord with his eyes. ||6||
जिसु भेटीऐ सफल मूरति करै सदा कीरति गुर परसादि कोऊ नेत्रहु पेखै ॥६॥
ਮਨਹਠਿ​ਜੋ​ਕਮਾਵੈ​ਤਿਲੁ​ਨ​ਲੇਖੈ​ਪਾਵੈ​ਬਗੁਲ​ਜਿਉ​ਧਿਆਨੁ​ਲਾਵੈ​ਮਾਇਆ​ਰੇ​ਧਾਰੀ​॥​
ਹੇ ਭਾਈ! ਜੇਹੜਾ ਮਨੁੱਖ ਮਨ ਦੇ ਹਠ ਨਾਲ (ਤਪ ਆਦਿਕ ਘਾਲ) ਕਰਦਾ ਹੈ, (ਪਰਮਾਤਮਾ ਉਸਦੀ ਇਸ ਮੇਹਨਤ ਨੂੰ) ਰਤਾ ਭਰ ਭੀ ਪਰਵਾਨ ਨਹੀਂ ਕਰਦਾ (ਕਿਉਂਕਿ) ਹੇ ਭਾਈ! ਉਹ ਮਨੁੱਖ ਤਾਂ ਬਗੁਲੇ ਵਾਂਗ ਹੀ ਸਮਾਧੀ ਲਾ ਰਿਹਾ ਹੁੰਦਾ ਹੈ; ਆਪਣੇ ਮਨ ਵਿਚ ਉਹ ਮਾਇਆ ਦਾ ਮੋਹ ਹੀ ਟਿਕਾਈ ਰੱਖਦਾ ਹੈ।
One who acts through stubbornness is of no account at all; like a crane, he pretends to meditate, but he is still stuck in Maya.
मनहठि जो कमावै तिलु न लेखै पावै बगुल जिउ धिआनु लावै माइआ रे धारी ॥
ਕੋਈ​ਐਸੋ​ਰੇ​ਸੁਖਹ​ਦਾਈ​ਪ੍ਰਭ​ਕੀ​ਕਥਾ​ਸੁਨਾਈ​ਤਿਸੁ​ਭੇਟੇ​ਗਤਿ​ਹੋਇ​ਹਮਾਰੀ​॥੭॥​
ਹੇ ਭਾਈ! ਜੇ ਕੋਈ ਅਜੇਹਾ ਆਤਮਕ ਆਨੰਦ-ਦਾਤਾ ਮਿਲ ਪਏ, ਜੇਹੜਾ ਸਾਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਗੱਲ ਸੁਣਾਏ, ਤਾਂ ਉਸ ਨੂੰ ਮਿਲ ਕੇ ਸਾਡੀ ਆਤਮਕ ਅਵਸਥਾ ਉੱਚੀ ਹੋ ਸਕਦੀ ਹੈ ॥੭॥
Is there any such Giver of peace, who can recite to me the sermon of God? Meeting him, I would be emancipated. ||7||
कोई ऐसो रे सुखह दाई प्रभ की कथा सुनाई तिसु भेटे गति होइ हमारी ॥७॥
ਸੁਪ੍ਰਸੰਨ​ਗੋਪਾਲ​ਰਾਇ​ਕਾਟੈ​ਰੇ​ਬੰਧਨ​ਮਾਇ​ਗੁਰ​ਕੈ​ਸਬਦਿ​ਮੇਰਾ​ਮਨੁ​ਰਾਤਾ​॥​
ਹੇ ਭਾਈ! ਜਿਸ ਮਨੁੱਖ ਉਤੇ ਪ੍ਰਭੂ-ਪਾਤਿਸ਼ਾਹ ਦਇਆਲ ਹੁੰਦਾ ਹੈ, (ਗੁਰੂ ਉਸ ਦੇ) ਮਾਇਆ ਦੇ ਬੰਧਨ ਕੱਟ ਦੇਂਦਾ ਹੈ। ਹੇ ਭਾਈ! ਮੇਰਾ ਮਨ (ਭੀ) ਗੁਰੂ ਦੇ ਸ਼ਬਦ ਵਿਚ (ਹੀ) ਮਗਨ ਰਹਿੰਦਾ ਹੈ।
When the Lord, my King, is totally pleased with me, He will break the bonds of Maya for me; my mind is imbued with the Word of the Guru's Shabad.
सुप्रसंन गोपाल राइ काटै रे बंधन माइ गुर कै सबदि मेरा मनु राता ॥
ਸਦਾ​ਸਦਾ​ਆਨੰਦੁ​ਭੇਟਿਓ​ਨਿਰਭੈ​ਗੋਬਿੰਦੁ​ਸੁਖ​ਨਾਨਕ​ਲਾਧੇ​ਹਰਿ​ਚਰਨ​ਪਰਾਤਾ​॥੮॥​
ਹੇ ਨਾਨਕ! (ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ) ਸਾਰੇ ਡਰਾਂ ਤੋਂ ਰਹਿਤ ਗੋਬਿੰਦ ਮਿਲ ਪੈਂਦਾ ਹੈ, ਉਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਪਰਮਾਤਮਾ ਦੇ ਚਰਨਾਂ ਵਿਚ ਲੀਨ ਰਹਿ ਕੇ ਉਹ ਮਨੁੱਖ ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ ॥੮॥
I am in ecstasy, forever and ever, meeting the Fearless Lord, the Lord of the Universe. Falling at the Lord's Feet, Nanak has found peace. ||8||
सदा सदा आनंदु भेटिओ निरभै गोबिंदु सुख नानक लाधे हरि चरन पराता ॥८॥
ਸਫਲ​ਸਫਲ​ਭਈ​ਸਫਲ​ਜਾਤ੍ਰਾ​॥​
(ਹੇ ਭਾਈ! ਗੁਰੂ ਦੇ ਦਰ ਤੇ ਪਿਆਂ) ਮਨੁੱਖਾ ਜੀਵਨ ਵਾਲਾ ਸਫ਼ਰ ਕਾਮਯਾਬ ਹੋ ਜਾਂਦਾ ਹੈ।
My Yatra, my life pilgrimage, has become fruitful, fruitful, fruitful.
सफल सफल भई सफल जात्रा ॥
ਆਵਣ​ਜਾਣ​ਰਹੇ​ਮਿਲੇ​ਸਾਧਾ​॥੧॥​ਰਹਾਉ​ਦੂਜਾ​॥੧॥੩॥​
ਗੁਰੂ ਨੂੰ ਮਿਲ ਕੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ।੧।ਰਹਾਉ ਦੂਜਾ ॥੧॥ਰਹਾਉ ਦੂਜਾ॥੧॥੩॥
My comings and goings have ended, since I met the Holy Saint. ||1||Second Pause||1||3||
आवण जाण रहे मिले साधा ॥१॥ रहाउ दूजा ॥१॥३॥
ਧਨਾਸਰੀ​ਮਹਲਾ​੧​ਛੰਤ​॥​
ਰਾਗ ਧਨਾਸਰੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਛੰਤ' (ਛੰਦ)।
Dhanaasaree, First Mahalaa, Chhant:
धनासरी महला १ छंत ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਤੀਰਥਿ​ਨਾਵਣ​ਜਾਉ​ਤੀਰਥੁ​ਨਾਮੁ​ਹੈ​॥​
ਮੈਂ (ਭੀ) ਤੀਰਥ ਉਤੇ ਇਸ਼ਨਾਨ ਕਰਨ ਜਾਂਦਾ ਹਾਂ (ਪਰ ਮੇਰੇ ਵਾਸਤੇ ਪਰਮਾਤਮਾ ਦਾ) ਨਾਮ (ਹੀ) ਤੀਰਥ ਹੈ।
Why should I bathe at sacred shrines of pilgrimage? The Naam, the Name of the Lord, is the sacred shrine of pilgrimage.
तीरथि नावण जाउ तीरथु नामु है ॥
ਤੀਰਥੁ​ਸਬਦ​ਬੀਚਾਰੁ​ਅੰਤਰਿ​ਗਿਆਨੁ​ਹੈ​॥​
ਗੁਰੂ ਦੇ ਸ਼ਬਦ ਨੂੰ ਵਿਚਾਰ-ਮੰਡਲ ਵਿਚ ਟਿਕਾਣਾ (ਮੇਰੇ ਵਾਸਤੇ) ਤੀਰਥ ਹੈ (ਕਿਉਂਕਿ ਇਸ ਦੀ ਬਰਕਤਿ ਨਾਲ) ਮੇਰੇ ਅੰਦਰ ਪਰਮਾਤਮਾ ਨਾਲ ਡੂੰਘੀ ਸਾਂਝ ਬਣਦੀ ਹੈ।
My sacred shrine of pilgrimage is spiritual wisdom within, and contemplation on the Word of the Shabad.
तीरथु सबद बीचारु अंतरि गिआनु है ॥
ਗੁਰ​ਗਿਆਨੁ​ਸਾਚਾ​ਥਾਨੁ​ਤੀਰਥੁ​ਦਸ​ਪੁਰਬ​ਸਦਾ​ਦਸਾਹਰਾ​॥​
ਸਤਿਗੁਰੂ ਦਾ ਬਖ਼ਸ਼ਿਆ ਇਹ ਗਿਆਨ ਮੇਰੇ ਵਾਸਤੇ ਸਦਾ ਕਾਇਮ ਰਹਿਣ ਵਾਲਾ ਤੀਰਥ-ਅਸਥਾਨ ਹੈ, ਮੇਰੇ ਵਾਸਤੇ ਦਸ ਪਵਿਤ੍ਰ ਦਿਹਾੜੇ ਹੈ, ਮੇਰੇ ਵਾਸਤੇ ਗੰਗਾ ਦਾ ਜਨਮ-ਦਿਨ ਹੈ।
The spiritual wisdom given by the Guru is the True sacred shrine of pilgrimage, where the ten festivals are always observed.
गुर गिआनु साचा थानु तीरथु दस पुरब सदा दसाहरा ॥
ਹਉ​ਨਾਮੁ​ਹਰਿ​ਕਾ​ਸਦਾ​ਜਾਚਉ​ਦੇਹੁ​ਪ੍ਰਭ​ਧਰਣੀਧਰਾ​॥​
ਮੈਂ ਤਾਂ ਸਦਾ ਪ੍ਰਭੂ ਦਾ ਨਾਮ ਹੀ ਮੰਗਦਾ ਹਾਂ ਤੇ (ਅਰਦਾਸ ਕਰਦਾ ਹਾਂ-) ਹੇ ਧਰਤੀ ਦੇ ਆਸਰੇ ਪ੍ਰਭੂ! (ਮੈਨੂੰ ਆਪਣਾ ਨਾਮ) ਦੇਹ।
I constantly beg for the Name of the Lord; grant it to me, O God, Sustainer of the world.
हउ नामु हरि का सदा जाचउ देहु प्रभ धरणीधरा ॥
ਸੰਸਾਰੁ​ਰੋਗੀ​ਨਾਮੁ​ਦਾਰੂ​ਮੈਲੁ​ਲਾਗੈ​ਸਚ​ਬਿਨਾ​॥​
ਜਗਤ (ਵਿਕਾਰਾਂ ਵਿਚ) ਰੋਗੀ ਹੋਇਆ ਪਿਆ ਹੈ, ਪਰਮਾਤਮਾ ਦਾ ਨਾਮ (ਇਹਨਾਂ ਰੋਗਾਂ ਦਾ) ਇਲਾਜ ਹੈ। ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ (ਮਨ ਨੂੰ ਵਿਕਾਰਾਂ ਦੀ) ਮੈਲ ਲੱਗ ਜਾਂਦੀ ਹੈ।
The world is sick, and the Naam is the medicine to cure it; without the True Lord, filth sticks to it.
संसारु रोगी नामु दारू मैलु लागै सच बिना ॥
ਗੁਰ​ਵਾਕੁ​ਨਿਰਮਲੁ​ਸਦਾ​ਚਾਨਣੁ​ਨਿਤ​ਸਾਚੁ​ਤੀਰਥੁ​ਮਜਨਾ​॥੧॥​
ਗੁਰੂ ਦਾ ਪਵਿਤ੍ਰ ਸ਼ਬਦ (ਮਨੁੱਖ ਨੂੰ) ਸਦਾ (ਆਤਮਕ) ਚਾਨਣ (ਦੇਂਦਾ ਹੈ, ਇਹੀ) ਨਿੱਤ ਸਦਾ ਕਾਇਮ ਰਹਿਣ ਵਾਲਾ ਤੀਰਥ ਹੈ, ਇਹੀ ਤੀਰਥ-ਇਸ਼ਨਾਨ ਹੈ ॥੧॥
The Guru's Word is immaculate and pure; it radiates a steady Light. Constantly bathe in such a true shrine of pilgrimage. ||1||
गुर वाकु निरमलु सदा चानणु नित साचु तीरथु मजना ॥१॥
ਸਾਚਿ​ਨ​ਲਾਗੈ​ਮੈਲੁ​ਕਿਆ​ਮਲੁ​ਧੋਈਐ​॥​
ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਿਆਂ ਮਨ ਨੂੰ (ਵਿਕਾਰਾਂ ਦੀ) ਮੈਲ ਨਹੀਂ ਲੱਗਦੀ, (ਫਿਰ ਤੀਰਥ ਆਦਿਕਾਂ ਤੇ ਜਾ ਕੇ) ਕੋਈ ਮੈਲ ਧੋਣ ਦੀ ਲੋੜ ਹੀ ਨਹੀਂ ਪੈਂਦੀ।
Filth does not stick to the true ones; what filth do they have to wash off?
साचि न लागै मैलु किआ मलु धोईऐ ॥
ਗੁਣਹਿ​ਹਾਰੁ​ਪਰੋਇ​ਕਿਸ​ਕਉ​ਰੋਈਐ​॥​
ਪਰਮਾਤਮਾ ਦੇ ਗੁਣਾਂ ਦਾ ਹਾਰ (ਹਿਰਦੇ ਵਿਚ) ਪ੍ਰੋ ਕੇ ਕਿਸੇ ਅੱਗੇ ਪੁਕਾਰ ਕਰਨ ਦੀ ਭੀ ਲੋੜ ਨਹੀਂ ਪੈਂਦੀ।
If one strings a garland of virtues for oneself, what is there to cry for?
गुणहि हारु परोइ किस कउ रोईऐ ॥
ਵੀਚਾਰਿ​ਮਾਰੈ​ਤਰੈ​ਤਾਰੈ​ਉਲਟਿ​ਜੋਨਿ​ਨ​ਆਵਏ​॥​
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ (ਆਪਣੇ ਮਨ ਨੂੰ ਵਿਕਾਰਾਂ ਵਲੋਂ) ਮਾਰ ਲੈਂਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, (ਹੋਰਨਾਂ ਨੂੰ ਭੀ) ਪਾਰ ਲੰਘਾ ਲੈਂਦਾ ਹੈ, ਉਹ ਮੁੜ ਜੂਨਾਂ (ਦੇ ਚੱਕਰ) ਵਿਚ ਨਹੀਂ ਆਉਂਦਾ।
One who conquers his own self through contemplation is saved, and saves others as well; he does not come to be born again.
वीचारि मारै तरै तारै उलटि जोनि न आवए ॥
ਆਪਿ​ਪਾਰਸੁ​ਪਰਮ​ਧਿਆਨੀ​ਸਾਚੁ​ਸਾਚੇ​ਭਾਵਏ​॥​
ਉਹ ਮਨੁੱਖ ਆਪ ਪਾਰਸ ਬਣ ਜਾਂਦਾ ਹੈ, ਬੜੀ ਹੀ ਉੱਚੀ ਸੁਰਤਿ ਦਾ ਮਾਲਕ ਹੋ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦਾ ਰੂਪ ਬਣ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ।
The supreme meditator is Himself the philosopher's stone, which transforms lead into gold. The true man is pleasing to the True Lord.
आपि पारसु परम धिआनी साचु साचे भावए ॥
ਆਨੰਦੁ​ਅਨਦਿਨੁ​ਹਰਖੁ​ਸਾਚਾ​ਦੂਖ​ਕਿਲਵਿਖ​ਪਰਹਰੇ​॥​
ਉਸ ਦੇ ਅੰਦਰ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ, ਸਦਾ-ਥਿਰ ਰਹਿਣ ਵਾਲੀ ਖ਼ੁਸ਼ੀ ਪੈਦਾ ਹੋ ਜਾਂਦੀ ਹੈ, ਉਹ ਮਨੁੱਖ ਆਪਣੇ (ਸਾਰੇ) ਦੁੱਖ ਪਾਪ ਦੂਰ ਕਰ ਲੈਂਦਾ ਹੈ।
He is in ecstasy, truly happy, night and day; his sorrows and sins are taken away.
आनंदु अनदिनु हरखु साचा दूख किलविख परहरे ॥
ਸਚੁ​ਨਾਮੁ​ਪਾਇਆ​ਗੁਰਿ​ਦਿਖਾਇਆ​ਮੈਲੁ​ਨਾਹੀ​ਸਚ​ਮਨੇ​॥੨॥​
ਜਿਸ ਮਨੁੱਖ ਨੇ ਸਦਾ-ਥਿਰ ਪ੍ਰਭੂ-ਨਾਮ ਪ੍ਰਾਪਤ ਕਰ ਲਿਆ, ਜਿਸ ਨੂੰ ਗੁਰੂ ਨੇ (ਪ੍ਰਭੂ) ਵਿਖਾ ਦਿੱਤਾ, ਉਸ ਦੇ ਸਦਾ-ਥਿਰ ਨਾਮ ਜਪਦੇ ਮਨ ਨੂੰ ਕਦੇ ਵਿਕਾਰਾਂ ਦੀ ਮੈਲ ਨਹੀਂ ਲੱਗਦੀ ॥੨॥
He finds the True Name, and beholds the Guru; with the True Name in his mind, no filth sticks to him. ||2||
सचु नामु पाइआ गुरि दिखाइआ मैलु नाही सच मने ॥२॥
ਸੰਗਤਿ​ਮੀਤ​ਮਿਲਾਪੁ​ਪੂਰਾ​ਨਾਵਣੋ​॥​
ਸਾਧ ਸੰਗਤਿ ਵਿਚ ਮਿੱਤਰ-ਪ੍ਰਭੂ ਦਾ ਮਿਲਾਪ ਹੋ ਜਾਣਾ-ਇਹੀ ਉਹ ਤੀਰਥ-ਇਸ਼ਨਾਨ ਹੈ ਜਿਸ ਵਿਚ ਕੋਈ ਉਕਾਈ ਨਹੀਂ ਰਹਿ ਜਾਂਦੀ।
O friend, association with the Holy is the perfect cleansing bath.
संगति मीत मिलापु पूरा नावणो ॥