GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 589
Display Settings
Translations
ਬਾਜਉਠੇਤਹਕੋਟਿਨਗਾਰੇ
ਉਥੇ ਕਰੋੜਾਂ ਨਗਾਰੇ ਵਜਣ ਲਗ ਗਏ।
बाज उठे तह कोटि नगारे ॥
ਰੁਝਗਿਰੇਰਣਜੁਝਨਿਹਾਰੇ॥੩੭੭॥
(ਜੋ ਯੁੱਧ ਵਿਚ) ਰੁਝੇ ਹੋਏ ਸਨ, (ਉਹ) ਯੁੱਧ-ਭੂਮੀ ਵਿਚ ਡਿਗਦੇ ਹੋਏ ਦਿਖਾਈ ਦੇਣ ਲਗੇ ॥੩੭੭॥
Many trumpets sounded there and the onlookers of war, also fell down in fear.377.
रुझ गिरे रण जुझ निहारे ॥३७७॥
ਚਾਮਰਛੰਦ
ਚਾਮਰ ਛੰਦ:
CHAAMAR STANZA
चामर छंद ॥
ਸਸਤ੍ਰਅਸਤ੍ਰਲੈਸਕੋਪਬੀਰਬੋਲਿਕੈਸਬੈ
ਸਾਰਿਆਂ ਸੂਰਮਿਆਂ ਨੂੰ ਬੁਲਾ ਕੇ ਅਤੇ ਕ੍ਰੋਧ ਸਹਿਤ ਅਸਤ੍ਰ ਸ਼ਸਤ੍ਰ ਲੈ ਕੇ
ससत्र असत्र लै सकोप बीर बोलि कै सबै ॥
ਕੋਪਓਪਦੈਹਠੀਸੁਧਾਇਕੈਪਰੇਸਬੈ
ਹਠੀ ਸੂਰਮੇ ਉਤਸਾਹ ਪੂਰਵਕ ਹਮਲਾ ਕਰ ਕੇ ਪੈ ਗਏ ਹਨ।
All the warriors in their fury, took their arms and weapons in their hands, moved forward with persistence and shouting loudly fell upon the opponents
कोप ओप दै हठी सु धाइ कै परे सबै ॥
ਕਾਨਕੇਪ੍ਰਮਾਨਬਾਨਤਾਨਿਤਾਨਿਤੋਰਹੀ
ਕੰਨ ਤਕ ਖਿਚ ਖਿਚ ਕੇ ਬਾਣ ਚਲਾਉਂਦੇ ਹਨ
कान के प्रमान बान तानि तानि तोर ही ॥
ਸੁਜੂਝਿਜੂਝਕੈਪਰੈਨੈਕੁਮੁਖਮੋਰਹੀ॥੩੭੮॥
ਅਤੇ (ਯੋਧੇ) ਲੜ ਲੜ ਕੇ ਡਿਗ ਰਹੇ ਹਨ, ਪਰ ਜ਼ਰਾ ਜਿੰਨਾ ਵੀ ਮੂੰਹ ਮੋੜਦੇ ਨਹੀਂ ਹਨ ॥੩੭੮॥
The pulled their bows upto their ears and discharged their arrows and without moving backward even slightly they fought and fell.378.
सु जूझि जूझ कै परै न नैकु मुख मोर ही ॥३७८॥
ਬਾਨਪਾਨਿਲੈਸਬੈਸਕ੍ਰੁਧਸੂਰਮਾਚਲੇ
ਹੱਥ ਵਿਚ ਬਾਣ ਲੈ ਕੇ ਸਾਰੇ ਸੂਰਮੇ ਕ੍ਰੋਧਵਾਨ ਹੋ ਕੇ ਚਲ ਪਏ ਹਨ।
बान पानि लै सबै सक्रुध सूरमा चले ॥
ਬੀਨਿਬੀਨਿਜੇਲਏਪ੍ਰਬੀਨਬੀਰਹਾਭਲੇ
ਚੰਗੇ ਤਕੜੇ ਯੋਧਿਆਂ ਨੂੰ ਚੁਣ ਚੁਣ ਕੇ ਰਾਜੇ ਨੇ ਨਾਲ ਲੈ ਲਿਆ ਹੈ।
Taking angrily there bows an arrows in there hand they moved and the worriers were killed silectivly
बीनि बीनि जे लए प्रबीन बीरहा भले ॥
ਸੰਕਛੋਰਕੈਭਿਰੈਨਿਸੰਕਘਾਇਡਾਰਹੀ
ਸੰਗ ਸੰਕੋਚ ਛਡ ਕੇ ਲੜਦੇ ਹਨ ਅਤੇ ਨਿਸੰਗ ਹੋ ਕੇ ਸੱਟਾਂ ਮਾਰਦੇ ਹਨ।
संक छोर कै भिरै निसंक घाइ डार ही ॥
ਸੁਅੰਗਭੰਗਹੁਇਗਿਰੈਂਜੰਗਤੇਪਧਾਰਹੀ॥੩੭੯॥
ਉਨ੍ਹਾਂ ਦੇ ਅੰਗ ਅੰਗ ਟੁਟ ਕੇ ਡਿਗ ਰਹੇ ਹਨ, ਪਰ ਯੁੱਧ ਵਿਚੋਂ ਭਜਦੇ ਨਹੀਂ ਹਨ ॥੩੭੯॥
They were all fearlessly inflicting wounds and their limbs are falling down, but still they did not run away from the battlefield.379.
सु अंग भंग हुइ गिरैं न जंग ते पधार ही ॥३७९॥
ਨਿਸਪਾਲਿਕਛੰਦ
ਨਿਸਪਾਲਿਕ ਛੰਦ:
NISHPAALAK STANZA
निसपालिक छंद ॥
ਆਨਿਸਰਤਾਨਿਅਰੁਮਾਨਕਰਿਛੋਰਹੀਂ
ਧਨੁਸ਼ ਨੂੰ ਖਿਚ ਕੇ ਅਤੇ ਤਸੱਲੀ ਨਾਲ (ਨਿਸ਼ਾਣਾ ਬੰਨ੍ਹ ਕੇ) ਬਾਣ ਛਡ ਰਹੇ ਹਨ।
आनि सर तानि अरु मान करि छोर हीं ॥
ਐਨਸਰਚੈਨਕਰਿਤੈਨਕਰਿਜੋਰਹੀਂ
ਠੀਕ (ਨਿਸ਼ਾਣੇ ਤੇ) ਬਾਣ (ਵਜਣ ਨਾਲ ਅਗਲਾ ਸੂਰਮਾ) ਆਰਾਮ ਨਾਲ ਲੇਟ ਜਾਂਦਾ ਹੈ;
By pulling their bows, the warriors are proudly discharging their arrows and are uniting arrows with arrows discharging swiftly the later arrows
ऐन सर चैन करि तैन करि जोर हीं ॥
ਘਾਵਕਰਿਚਾਵਕਰਿਆਨਿਕਰਿਲਾਗਹੀਂ
ਉਧਰ (ਤੀਰ ਮਾਰਨ ਵਾਲਾ) ਹੱਥ ਨਾਲ ਹੋਰ (ਤੀਰ) ਜੋੜ ਲੈਂਦਾ ਹੈ। (ਬਾਣ ਦੇ) ਆ ਕੇ ਲਗਣ ਨਾਲ ਘਾਉ ਹੁੰਦਾ ਹੈ ਅਤੇ (ਸੂਰਮੇ ਨੂੰ ਹੋਰ) ਚਾਉ ਚੜ੍ਹਦਾ ਹੈ।
घाव करि चाव करि आनि करि लाग हीं ॥
ਛਾਡਿਰਣਿਖਾਇਬ੍ਰਿਣਬੀਰਬਰਭਾਗਹੀਂ॥੩੮੦॥
ਕਈ ਬਲਵਾਨ ਸੂਰਮੇ ਜ਼ਖ਼ਮ ਖਾ ਕੇ ਰਣ-ਭੂਮੀ ਵਿਚੋਂ ਭਜ ਜਾਂਦੇ ਹਨ ॥੩੮੦॥
They are striking blows with zeal and the great fighters also having been wounded are running away.380.
छाडि रणि खाइ ब्रिण बीर बर भाग हीं ॥३८०॥
ਕ੍ਰੋਧਕਰਿਬੋਧਿਹਰਿਸੋਧਿਅਰਿਧਾਵਹੀਂ
(ਕਈ) ਕ੍ਰੋਧਵਾਨ ਹੋ ਕੇ, ਗਿਆਨ ਨੂੰ ਭੁਲਾ ਕੇ, ਵੈਰੀ ਨੂੰ ਲਭਣ ਲਈ ਫਿਰਦੇ ਹਨ।
क्रोध करि बोधि हरि सोधि अरि धावहीं ॥
ਜੋਧਬਰਕ੍ਰੋਧਧਰਿਬਿਰੋਧਿਸਰਲਾਵਹੀਂ
ਬਲਵਾਨ ਯੋਧੇ ਕ੍ਰੋਧ ਧਾਰ ਕੇ ਵਿਰੋਧ ਨਾਲ ਤੀਰ ਮਾਰਦੇ ਹਨ।
The Lord (Kalki) is moving forward, killing the enemies angrily and consciously and is striking his arrows on the opponents
जोध बर क्रोध धरि बिरोधि सर लावहीं ॥
ਅੰਗਭਟਭੰਗਹੁਐਜੰਗਤਿਹਡਿਗਹੀਂ
ਜਿਸ ਸੂਰਮੇ ਦਾ ਅੰਗ ਭੰਗ ਹੋ ਜਾਂਦਾ ਹੈ, ਉਹ ਯੁੱਧ-ਭੂਮੀ ਵਿਚ ਡਿਗ ਪੈਂਦਾ ਹੈ।
अंग भट भंग हुऐ जंग तिह डिगहीं ॥
ਸੰਗਿਬਿਨੁਰੰਗਿਰਣਸ੍ਰੋਣਤਨਭਿਗਹੀਂ॥੩੮੧॥
ਬਿਨਾ ਸੰਕੋਚ ਰਣ-ਭੂਮੀ ਵਿਚ (ਰੁਝੇ ਹੋਏ ਹਨ ਅਤੇ) ਸ਼ਰੀਰ ਲਹੂ ਨਾਲ ਲਥ ਪਥ ਹੋ ਗਏ ਹਨ ॥੩੮੧॥
The warriors with chopped limbs are falling down in the battlefield and all their blood is oozing out from their bodies.381.
संगि बिनु रंगि रण स्रोण तन भिगहीं ॥३८१॥
ਧਾਇਭਟਿਆਇਰਿਸਖਾਇਅਸਿਝਾਰਹੀਂ
ਯੋਧੇ ਭਜ ਕੇ ਆਉਂਦੇ ਹਨ ਅਤੇ ਕ੍ਰੋਧ ਕਰ ਕੇ ਤਲਵਾਰ ਝਾੜਦੇ ਹਨ।
धाइ भटि आइ रिस खाइ असि झारहीं ॥
ਸੋਰਕਰਿਜੋਰਿਸਰਤੋਰਅਰਿਡਾਰਹੀਂ
ਰੌਲਾ ਪਾ ਕੇ, (ਧਨੁਸ਼ ਵਿਚ) ਬਾਣ ਜੋੜ ਕੇ ਵੈਰੀ ਨੂੰ ਫੰਡ ਸੁਟਦੇ ਹਨ।
The warriors come in rage, strike the swords and are killing the enemies while shouting
सोर करि जोरि सर तोर अरि डारहीं ॥
ਪ੍ਰਾਨਤਜਿਪੈਭਜਿਭੂਮਿਰਨਸੋਭਹੀਂ
ਪ੍ਰਾਣ ਤਿਆਗ ਦਿੰਦੇ ਹਨ, ਪਰ ਭਜਦੇ ਨਹੀਂ ਹਨ ਅਤੇ ਰਣਭੂਮੀ ਵਿਚ ਹੀ ਸ਼ੋਭਦੇ ਹਨ।
प्रान तजि पै न भजि भूमि रन सोभहीं ॥
ਪੇਖਿਛਬਿਦੇਖਿਦੁਤਿਨਾਰਿਸੁਰਲੋਭਹੀਂ॥੩੮੨॥
(ਉਨ੍ਹਾਂ ਦੀ) ਛਬੀ ਨੂੰ ਵੇਖ ਕੇ ਅਤੇ (ਮੁਖ ਦੀ) ਚਮਕ ਨੂੰ ਵੇਖ ਕੇ ਦੇਵ-ਇਸਤਰੀਆਂ ਲੋਭਾਇਮਾਨ ਹੋ ਰਹੀਆਂ ਹਨ ॥੩੮੨॥
They breath their last, but do not abandon the battlefield and seem splendid in this way, the women of gods are getting allured on seeing their beauty.382.
पेखि छबि देखि दुति नारि सुर लोभहीं ॥३८२॥
ਭਾਜਨਹਸਾਜਿਅਸਿਗਾਜਿਭਟਆਵਹੀਂ
ਸੂਰਮੇ ਤਲਵਾਰਾਂ ਸੌਂਤ ਕੇ ਗਜਦੇ ਆਉਂਦੇ ਹਨ ਅਤੇ ਭਜਦੇ ਨਹੀਂ ਹਨ।
भाज नह साजि असि गाजि भट आवहीं ॥
ਕ੍ਰੋਧਕਰਿਬੋਧਹਰਿਜੋਧਅਸਿਲਾਵਹੀਂ
ਕ੍ਰੋਧ ਕਰ ਕੇ ਅਤੇ ਸੂਝ ਨੂੰ ਭੁਲਾ ਕੇ, ਸੂਰਮੇ ਤਲਵਾਰਾਂ ਵਾਹੁੰਦੇ ਹਨ।
The warriors are coming being bedecked with their swords and on this side the Lord in his fury is recognizing the real fighters
क्रोध करि बोध हरि जोध असि लावहीं ॥
ਜੂਝਿਰਣਿਝਾਲਿਬ੍ਰਿਣਦੇਵਪੁਰਿਪਾਵਹੀਂ
ਜ਼ਖ਼ਮ ਖਾ ਕੇ ਅਤੇ ਰਣ ਵਿਚ ਜੂਝ ਕੇ ਦੇਵ-ਪੁਰੀ (ਸਵਰਗ) ਵਿਚ (ਨਿਵਾਸ) ਪਾਉਂਦੇ ਹਨ।
जूझि रणि झालि ब्रिण देव पुरि पावहीं ॥
ਜੀਤਿਕੈਗੀਤਕੁਲਿਰੀਤਜਿਮਗਾਵਹੀਂ॥੩੮੩॥
(ਫਿਰ) ਕੁਲ-ਰੀਤ ਅਨੁਸਾਰ ਜਿਤ ਦੇ ਗੀਤ ਗਾਉਂਦੇ ਹਨ ॥੩੮੩॥
After fighting and getting wounded, the warriors leave for abode of gods and there they are welcomed with songs of victory.383.
जीति कै गीत कुलि रीत जिम गावहीं ॥३८३॥
ਨਰਾਜਛੰਦ
ਨਰਾਜ ਛੰਦ:
NARAAJ STANZA
नराज छंद ॥
ਸਾਜਸਾਜਕੈਸਬੈਸਲਾਜਬੀਰਧਾਵਹੀਂ
ਸਾਰੇ ਸੂਰਮੇ ਸਾਜ ਸਜਾ ਕੇ ਅਣਖ ਨਾਲ (ਯੁੱਧ-ਭੂਮੀ ਵਲ) ਭਜੀ ਆ ਰਹੇ ਹਨ।
साज साज कै सबै सलाज बीर धावहीं ॥
ਜੂਝਿਜੂਝਕੇਮਰੈਪ੍ਰਲੋਕਲੋਕਪਾਵਹੀਂ
ਲੜ ਲੜ ਕੇ ਮਰਦੇ ਹਨ ਅਤੇ ਪਰਲੋਕ (ਸਵਰਗ) ਵਿਚ ਨਿਵਾਸ ਪ੍ਰਾਪਤ ਕਰਦੇ ਹਨ।
All the warriors getting bedecked are falling upon the enemy and after fighting in the war, they reach heaven
जूझि जूझ के मरै प्रलोक लोक पावहीं ॥
ਧਾਇਧਾਇਕੈਹਠੀਅਘਾਇਘਾਇਝੇਲਹੀਂ
ਹਠੀਲੇ ਸੂਰਮੇ ਭਜ ਭਜ ਕੇ ਰਜ ਕੇ ਜ਼ਖ਼ਮ ਝੇਲਦੇ ਹਨ।
धाइ धाइ कै हठी अघाइ घाइ झेलहीं ॥
ਪਛੇਲਪਾਵਚਲੈਅਰੈਲਬੀਰਠੇਲਹੀਂ॥੩੮੪॥
ਪਿਛੇ ਨੂੰ ਪੈਰ ਨਹੀਂ ਧਰਦੇ, ਸਗੋਂ ਹਠੀ ਸੂਰਮੇ ਅਗੇ ਅਗੇ ਹੀ ਵਧਦੇ ਜਾਂਦੇ ਹਨ ॥੩੮੪॥
The persistent warriors run forward and endure the anguish of the wounds, their feet do not fall back and they are driving other warriors ahead.384.
पछेल पाव न चलै अरैल बीर ठेलहीं ॥३८४॥
ਕੋਪਓਪਦੈਸਬੈਸਰੋਖਸੂਰਧਾਇਹੈਂ
ਕ੍ਰੋਧ ਨੂੰ ਵਧਾ ਕੇ ਸਾਰੇ ਸੂਰਮੇ ਰੋਹ ਨਾਲ ਭਰੇ ਭਜੇ ਆਉਂਦੇ ਹਨ।
कोप ओप दै सबै सरोख सूर धाइ हैं ॥
ਧਾਇਧਾਇਜੂਝਹੈਂਅਰੂਝਿਜੂਝਿਜਾਇਹੈਂ
ਭਜ ਭਜ ਕੇ ਲੜਦੇ ਹਨ ਅਤੇ ਯੁੱਧ ਵਿਚ ਉਲਝ ਕੇ ਜੂਝਦੇ ਹਨ।
All the warriors are moving forward in anger and are embracing martyrdom in the battlefield
धाइ धाइ जूझ हैं अरूझि जूझि जाइ हैं ॥
ਸੁਅਸਤ੍ਰਸਸਤ੍ਰਮੇਲਕੈਪ੍ਰਹਾਰਆਨਿਡਾਰਹੀਂ
ਉਹ ਅਸਤ੍ਰਾਂ ਅਤੇ ਸ਼ਸਤ੍ਰਾਂ ਨੂੰ ਇਕੱਠਾ ਕਰ ਕੇ ਵਾਰ ਕਰਦੇ ਹਨ।
सु असत्र ससत्र मेल कै प्रहार आनि डारहीं ॥
ਭਾਜਿਗਾਜਹੈਹਠੀਨਿਸੰਕਘਾਇਮਾਰਹੀਂ॥੩੮੫॥
ਹਠੀਲੇ ਯੋਧੇ ਭਜਦੇ ਨਹੀਂ ਹਨ, ਸਗੋਂ ਗਜਦੇ ਹਨ, ਅਤੇ ਨਿਸੰਗ ਹੋ ਕੇ ਸੱਟਾਂ ਮਾਰਦੇ ਹਨ ॥੩੮੫॥
Colliding their arms and weapons, they are striking blows and the stable warriors, who do not think of running away, are striking blows, persistently thundering fearlessly.385.
न भाजि गाज है हठी निसंक घाइ मारहीं ॥३८५॥
ਮ੍ਰਿਦੰਗਢੋਲਬਾਸੁਰੀਸਨਾਇਝਾਝਬਾਜਹੈਂ
ਮ੍ਰਿਦੰਗ, ਢੋਲ, ਬੰਸਰੀ, ਡਫ ਅਤੇ ਝਾਂਝ (ਆਦਿ) ਵਜਦੇ ਹਨ।
म्रिदंग ढोल बासुरी सनाइ झाझ बाज हैं ॥
ਸੁਪਾਵਰੋਪਕੈਬਲੀਸਕੋਪਆਨਿਗਾਜਹੈਂ
ਬਲਬੀਰ ਪੈਰ ਗਡ ਕੇ ਕ੍ਰੋਧ ਨਾਲ ਆ ਕੇ ਗਜਦੇ ਹਨ।
The small and big drums, flutes, anklets etc. are creating sounds and the warriors firmly putting their feet on the earth are thundering angrily
सु पाव रोप कै बली सकोप आनि गाज हैं ॥
ਸੁਬੂਝਿਬੂਝਕੈਹਠੀਅਰੂਝਿਆਨਿਜੂਝਹੈਂ
ਹਠੀਲੇ ਯੋਧੇ ਸੋਚ ਸਮਝ ਕੇ ਯੁੱਧ ਵਿਚ ਰੁਝ ਕੇ ਜੂਝਦੇ ਹਨ।
सु बूझि बूझ कै हठी अरूझि आनि जूझ हैं ॥
ਸੁਅੰਧਧੁੰਧਹੁਇਰਹੀਦਿਸਾਵਿਸਾਸੂਝਹੈਂ॥੩੮੬॥
(ਸ਼ਸਤ੍ਰਾਂ ਦੇ ਪ੍ਰਹਾਰ ਨਾਲ ਅਤੇ ਘੋੜਿਆਂ ਦੇ ਸੁੰਮਾਂ ਨਾਲ ਉਠੀ ਧੂੜ ਨਾਲ) ਹਨੇਰਾ ਪਸਰਿਆ ਹੋਇਆ ਹੈ ਅਤੇ ਦਿਸਾ-ਵਿਸਾ ਕੁਝ ਵੀ ਸੁਝਦੀਆਂ ਨਹੀਂ ਹਨ ॥੩੮੬॥
The persistent warriors recognizing others are entangled with them and there is such a run in the battlefield that the directions are not being comprehended.386.
सु अंध धुंध हुइ रही दिसा विसा न सूझ हैं ॥३८६॥
ਸਰੋਖਕਾਲਿਕੇਸਰੀਸੰਘਾਰਿਸੈਣਧਾਇਹੈਂ
ਦੇਵੀ ਦਾ ਸ਼ੇਰ (ਜਾਂ ਨਿਹਕਲੰਕ ਰੂਪ ਸ਼ੇਰ) ਭਜ ਭਜ ਕੇ (ਵੈਰੀ) ਸੈਨਾ ਦਾ ਸੰਘਾਰ ਕਰਦਾ ਫਿਰਦਾ ਹੈ।
सरोख कालि केसरी संघारि सैण धाइ हैं ॥
ਅਗਸਤਸਿੰਧੁਕੀਜਿਮੰਪਚਾਇਸੈਨਜਾਇਹੈਂ
ਅਗਸਤ ਰਿਸ਼ੀ ਦੇ ਸਮੁੰਦਰ ਸੋਖਣ ਵਾਂਗ (ਵੈਰੀ) ਸੈਨਾ ਨੂੰ ਪਚਾਈ ਜਾ ਰਿਹਾ ਹੈ।
The lion of the goddess Kali, in order to kill the army, is running angrily in this way and wants to destroy the army in this way just as the sage August had completely drunk the ocean
अगसत सिंधु की जिमं पचाइ सैन जाइ हैं ॥
ਸੰਘਾਰਿਬਾਹਣੀਸਕੋਅਨੀਸਤੀਰਗਾਜਹੈਂ
ਸੈਨਾਪਤੀ ('ਬਾਹਣੀਸ') ਨੂੰ ਮਾਰ ਕੇ ਰਾਜੇ ਦੇ ਨੇੜੇ ਗਜਦੇ ਹਨ।
संघारि बाहणीस को अनीस तीर गाज हैं ॥
ਬਿਸੇਖਜੁਧਮੰਡਹੈਅਸੇਖਸਸਤ੍ਰਬਾਜਹੈਂ॥੩੮੭॥
ਵਿਸ਼ੇਸ਼ ਯੁੱਧ ਮੰਡਿਆ ਹੋਇਆ ਹੈ ਅਤੇ ਬੇਅੰਤ ਸ਼ਸਤ੍ਰ ਵਜ ਰਹੇ ਹਨ ॥੩੮੭॥
After killing the forces, the warriors are thundering and in the dreadful fight, their weapons are colliding.387.
बिसेख जुध मंड है असेख ससत्र बाज हैं ॥३८७॥
ਸਵੈਯਾਛੰਦ
ਸਵੈਯਾ ਛੰਦ:
SWAYYA STANZA
सवैया छंद ॥
ਆਵਤਹੀਨ੍ਰਿਪਕੇਦਲਤੇਹਰਿਬਾਜਕਰੀਰਥਕੋਟਿਕਕੂਟੇ
ਕਲਕੀ ('ਹਰਿ') ਨੇ ਆਉਂਦਿਆਂ ਹੀ ਰਾਜੇ ਦੇ ਦਲ ਦੇ ਬਹੁਤ ਸਾਰੇ ਰਥ, ਘੋੜੇ ਅਤੇ ਹਾਥੀ ਕੁਟ ਸੁਟੇ ਹਨ।
आवत ही न्रिप के दल ते हरि बाज करी रथ कोटिक कूटे ॥
ਸਾਜਗਿਰੇਨ੍ਰਿਪਰਾਜਕਹੂੰਬਰਬਾਜਫਿਰੈਹਿਹਨਾਵਤਛੂਟੇ
ਕਿਤੇ ਰਾਜਿਆਂ ਦੇ ਸਾਜ-ਸਾਮਾਨ ਡਿਗੇ ਪਏ ਹਨ ਅਤੇ ਕਿਤੇ ਸੁੰਦਰ ਘੋੜੇ ਖੁਲੇ ਫਿਰਦੇ ਹਿਣਕ ਰਹੇ ਹਨ।
On the arrival of the army of the king, the Lord (Kalki) chopped many elephants, horses and chariots, the horses bedecked by the king were roaming in the battlefield,
साज गिरे न्रिप राज कहूं बर बाज फिरै हिहनावत छूटे ॥