GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 554
Display Settings
Translations
ਨਰਭਾਤਿਭਾਤਨਏਕਕੋਜੁਰਿਏਕਏਕਉਡਾਹਿਾਂਗੇ
ਭਾਂਤ ਭਾਂਤ ਦੇ ਮਨੁੱਖ ਇਕੱਠੇ ਹੋ ਕੇ (ਦੂਜੇ) ਇਕ ਇਕ (ਦੇ ਧਰਮ) ਦਾ ਮਖੌਲ ਉਡਾਉਣਗੇ।
Several kinds of people will get together and spread various types of rumours
नर भाति भातन एक को जुरि एक एक उडाहिांगे ॥
ਏਕਮਾਸਦੁਮਾਸਲੌਅਧਮਾਸਲੌਤੁਚਲਾਹਿਾਂਗੇ
ਇਕ ਮਹੀਨਾ, ਦੋ ਮਹੀਨੇ ਜਾਂ ਅੱਧੇ ਮਹੀਨੇ ਤਕ ਉਹ (ਆਪਣਾ) ਮਤ ਚਲਾਉਣਗੇ।
एक मास दुमास लौ अध मास लौ तु चलाहिांगे ॥
ਅੰਤਿਬੂਬਰਿਪਾਨਜਿਉਮਤਆਪਹੀਮਿਟਿਜਾਹਿਾਂਗੇ॥੧੯॥
ਅੰਤ ਵਿਚ ਪਾਣੀ ਦੇ ਬੁਲਬੁਲੇ ਵਾਂਗ (ਉਹ) ਮਤ ਆਪ ਹੀ ਨਸ਼ਟ ਹੋ ਜਾਣਗੇ ॥੧੯॥
These new religions will continue for one or two month or even half a month and will ultimately end themselves lie the bubbles of water.19.
अंति बूबरि पान जिउ मत आप ही मिटि जाहिांगे ॥१९॥
ਬੇਦਅਉਰਕਤੇਬਕੇਦੋਦੂਖਕੈਮਤਡਾਰਿਹੈ
ਵੇਦ ਅਤੇ ਕਤੇਬ ਦੋਹਾਂ ਦੇ ਮਤ ਵਿਚ ਦੋਸ਼ ਕਢ ਕੇ ਸੁਟ ਦੇਣਗੇ।
बेद अउर कतेब के दो दूख कै मत डारि है ॥
ਹਿਤਆਪਨੇਤਿਹਠਉਰਭੀਤਰਜੰਤ੍ਰਮੰਤ੍ਰਉਚਾਰਿਹੈ
ਆਪਣੇ ਹਿਤ ਲਈ ਉਨ੍ਹਾਂ ਦੀ ਥਾਂ ਤੇ ਜੰਤ੍ਰ ਮੰਤ੍ਰ ਪੜ੍ਹਨਗੇ।
Finding faults will the religions of Vedas and Katebs, they will be forsaken and the people will recite mantras and yantras according to their onw interest
हित आपने तिह ठउर भीतर जंत्र मंत्र उचारि है ॥
ਮੁਖਬੇਦਅਉਰਕਤੇਬਕੋਕੋਈਨਾਮਲੇਨਦੇਹਿਗੇ
ਵੇਦ ਅਤੇ ਕਤੇਬ ਦਾ ਨਾਂ ਵੀ ਕਿਸੇ ਨੂੰ ਮੂੰਹੋਂ ਲੈਣ ਨਹੀਂ ਦੇਣਗੇ।
मुख बेद अउर कतेब को कोई नाम लेन न देहिगे ॥
ਕਿਸਹੂੰਕਉਡੀਪੁਨਿਤੇਕਬਹੂੰਕਿਉਹੀਦੇਹਗੇ॥੨੦॥
ਕਿਸੇ ਨੂੰ ਪੁੰਨ ਵਜੋਂ ਕਦੇ ਕੌਡੀ ਵੀ ਨਹੀਂ ਦੇਣਗੇ ॥੨੦॥
People will not be allowed ot utter the names of Vedas and Katebs and no one will give even a cowrie in charity.20.
किसहूं न कउडी पुनि ते कबहूं न किउ ही देहगे ॥२०॥
ਪਾਪਕਰਮਕਰੈਜਹਾਤਹਾਧਰਮਕਰਮਬਿਸਾਰਿਕੈ
ਜਿਥੇ ਕਿਥੇ ਧਰਮ ਕਰਮ ਨੂੰ ਭੁਲਾ ਕੇ ਪਾਪ ਕਰਮ ਕਰਨਗੇ।
पाप करम करै जहा तहा धरम करम बिसारि कै ॥
ਨਹਿਦ੍ਰਬਦੇਖਤਛੋਡਹੈਲੈਪੁਤ੍ਰਮਿਤ੍ਰਸੰਘਾਰਿਕੈ
ਧਨ ਨੂੰ ਵੇਖ ਕੇ ਛਡਣਗੇ ਨਹੀਂ ਭਾਵੇਂ ਪੁੱਤਰ ਅਤੇ ਮਿਤਰ ਨੂੰ ਮਾਰ ਕੇ (ਹੀ) ਲਿਆ ਜਾਂਦਾ ਹੋਵੇ।
Forgetting the actions of Dharma, the sinful actions will be committed and the money will be procured even by killing the son or friend
नहि द्रब देखत छोड है लै पुत्र मित्र संघारि कै ॥
ਏਕਨੇਕਉਠਾਇਹੈਮਤਿਭਿੰਨਭਿੰਨਦਿਨੰਦਿਨਾ
ਦਿਨ ਬਦਿਨ ਵਖਰੇ ਵਖਰੇ ਇਕ ਤੋਂ ਇਕ ਮਤ ਪੈਦਾ ਹੋ ਜਾਣਗੇ।
एकनेक उठाइ है मति भिंन भिंन दिनं दिना ॥
ਫੋਕਟੰਧਰਮਸਬੈਕਲਿਕੇਵਲੰਪ੍ਰਭਣੰਬਿਨਾ॥੨੧॥
(ਪਰ) ਕਲਿਯੁਗ ਵਿਚ ਪ੍ਰਭੂ (ਦੇ ਨਾਮ) ਤੋਂ ਬਿਨਾ ਹੋਰ ਸਾਰੇ ਧਰਮ ਫੋਕਟ ਹਨ ॥੨੧॥
New religions will arise always and these religions will be hollow without the name of the Lord.21.
फोकटं धरम सबै कलि केवलं प्रभणं बिना ॥२१॥
ਇਕਦਿਵਸਚਲੈਕੋਊਮਤਿਦੋਇਦਿਉਸਚਲਾਹਿਗੇ
ਕੋਈ ਮਤ ਇਕ ਦਿਨ ਚਲੇਗਾ, ਕੋਈ ਦੋ ਦਿਨ ਤਕ ਚਲਾ ਲਵੇਗਾ।
इक दिवस चलै कोऊ मति दोइ दिउस चलाहिगे ॥
ਅੰਤਿਜੋਰਿਕੈਬਹਰੋਸਭੈਦਿਨਤੀਸਰੈਮਿਟਜਾਹਿਗੇ
ਅੰਤ ਵਿਚ ਜ਼ੋਰ ਨਾਲ ਚਲਾਏ (ਇਹ) ਸਾਰੇ ਮਤ ਫਿਰ ਤੀਜੇ ਦਿਨ ਮਿਟ ਜਾਣਗੇ।
Some religions will continue for one or two days and on the third day these religions taking birth on account of power will die their own death
अंति जोरि कै बहरो सभै दिन तीसरै मिट जाहिगे ॥
ਪੁਨਿਅਉਰਅਉਰਉਚਾਹਿਗੇਮਤਣੋਗਤੰਚਤੁਰਥਦਿਨੰ
ਫਿਰ ਹੋਰ ਹੋਰ (ਮਤ) ਪੈਦਾ ਹੋਣਗੇ ਜੋ ਚੌਥੇ ਦਿਨ ਖ਼ਤਮ ਹੋ ਜਾਣਗੇ।
पुनि अउर अउर उचाहिगे मतणो गतं चतुरथ दिनं ॥
ਧਰਮਫੋਕਟਣੰਸਬੰਇਕਕੇਵਲੰਕਲਿਨੰਬਿਨੰ॥੨੨॥
ਕਲਿਯੁਗ ਵਿਚ ਕੇਵਲ ਇਕ ਕਲਿਆਣ-ਮਈ ਧਰਮ ਤੋਂ ਬਿਨਾ ਹੋਰ ਸਭ (ਧਰਮ) ਵਿਅਰਥ ਹਨ ॥੨੨॥
Again on the fourth day new religions will arise, but they wil all be without the idea of salvation.22.
धरम फोकटणं सबं इक केवलं कलिनं बिनं ॥२२॥
ਛੰਦਬੰਦਜਹਾਤਹਾਨਰਨਾਰਿਨਿਤਨਏਕਰਹਿ
ਜਿਥੇ ਕਿਥੇ ਇਸਤਰੀਆਂ ਅਤੇ ਪੁਰਸ਼ ਨਿੱਤ ਨਵੇਂ ਛੰਦ-ਬੰਦ (ਟੂਣੇ ਟੋਟਕੇ) ਸਿਰਜਿਆ ਕਰਨਗੇ।
The men and women will perform the works of deceit here and there
छंद बंद जहा तहा नर नारि नित नए करहि ॥
ਪੁਨਿਜੰਤ੍ਰਮੰਤ੍ਰਜਹਾਤਹਾਨਹੀਤੰਤ੍ਰਕਰਤਕਛੂਡਰਹਿ
ਫਿਰ ਜਿਥੇ ਕਿਥੇ ਜੰਤ੍ਰ ਮੰਤ੍ਰ ਅਤੇ ਤੰਤ੍ਰ ਕਰ ਕੇ (ਪਰਮ ਸੱਤਾ ਤੋਂ) ਡਰਨਾ ਬਿਲਕੁਲ ਛਡ ਦੇਣਗੇ।
Many mantras, yantras and tantras will spring up
पुनि जंत्र मंत्र जहा तहा नही तंत्र करत कछू डरहि ॥
ਧਰਮਛਤ੍ਰਉਤਾਰਕੈਰਨਛੋਰਿਛਤ੍ਰੀਭਾਜਹੈ
ਛਤ੍ਰੀ ਲੋਕ ਧਰਮ ਛਤ੍ਰ ਉਤਾਰ ਕੇ ਧਰ ਦੇਣਗੇ ਅਤੇ ਰਣ ਛਡ ਕੇ ਭਜ ਜਾਣਗੇ।
धरम छत्र उतार कै रन छोरि छत्री भाज है ॥
ਸੂਦ੍ਰਬੈਸਜਹਾਤਹਾਗਹਿਅਸਤ੍ਰਆਹਵਗਾਜਹੈ॥੨੩॥
ਸੂਦ੍ਰ ਅਤੇ ਵੈਸ਼ ਲੋਕ ਜਿਥੇ ਕਿਥੇ ਅਸਤ੍ਰ-ਸ਼ਸਤ੍ਰ ਧਾਰਨ ਕਰ ਕੇ ਯੁੱਧ-ਭੂਮੀ ਵਿਚ ਗੱਜਣਗੇ ॥੨੩॥
Leaving the canopies of religions, the Kshatriyas will run away from fighting, and Shudras and Vaishyas will catch hold of weapons and arms and thunder in the battlefield.23.
सूद्र बैस जहा तहा गहि असत्र आहव गाज है ॥२३॥
ਛਤ੍ਰੀਆਨੀਛੋਰਕੈਨਰਨਾਹਨੀਚਨਿਰਾਵਹੈ
ਛਤ੍ਰਾਣੀਆਂ ਨੂੰ ਛਡ ਕੇ ਰਾਜਾ ਲੋਗ ਨੀਚ ਇਸਤਰੀਆਂ ਨੂੰ ਭੋਗਣਗੇ।
Leaving the functions of Kshatriyas, the kings will perform disgraceful tasks
छत्रीआनी छोर कै नर नाह नीचनि राव है ॥
ਤਜਿਰਾਜਅਉਰਸਮਾਜਕੋਗ੍ਰਿਹਿਨੀਚਿਰਾਨੀਜਾਵਹੈ
ਰਾਜ ਅਤੇ ਸਮਾਜ ਨੂੰ ਛਡ ਕੇ ਰਾਣੀਆਂ ਨੀਚਾਂ ਦੇ ਘਰ ਜਾਣਗੀਆਂ।
The queens, leaving the kings, mix up with the low social orders
तजि राज अउर समाज को ग्रिहि नीचि रानी जाव है ॥
ਸੂਦ੍ਰਬ੍ਰਹਮਸੁਤਾਭਏਰਤਿਬ੍ਰਹਮਸੂਦ੍ਰੀਹੋਹਿਗੇ
ਬ੍ਰਾਹਮਣ ਲੜਕੀ ਨਾਲ ਸ਼ੂਦ੍ਰ ਅਤੇ ਸ਼ੂਦ੍ਰ (ਲੜਕੀ) ਨਾਲ ਬ੍ਰਾਹਮਣ ਪ੍ਰੇਮ ਕਰਨਗੇ।
Shudras will be absorbed with the Brahmins girls and the Brahmins will also do like wise
सूद्र ब्रहम सुता भए रति ब्रहम सूद्री होहिगे ॥
ਬੇਸਿਯਾਬਾਲਬਿਲੋਕਕੈਮੁਨਿਰਾਜਧੀਰਜਖੋਹਿਗੇ॥੨੪॥
ਵੇਸਵਾ ਕੰਨਿਆ ਨੂੰ ਵੇਖ ਕੇ ਮੁਨੀ ਲੋਗ ਧੀਰਜ ਛਡ ਦੇਣਗੇ ॥੨੪॥
Seeing the daughters of the prostitutes. The great sages will lose their forbearance.24.
बेसिया बाल बिलोक कै मुनि राज धीरज खोहिगे ॥२४॥
ਧਰਮਭਰਮਿਉਡ੍ਯੋਜਹਾਤਹਾਪਾਪਪਗਪਗਪਰਹੋਹਿਗੇ
ਜਿਥੇ ਕਿਥੇ ਧਰਮ ਭਰਮਾ ਕੇ ਉਡ ਜਾਵੇਗਾ ਅਤੇ ਪੈਰ ਪੈਰ ਤੇ ਪਾਪ ਹੋਣਗੇ।
The honour of religions will fly away and there will be sinful acts at every step
धरम भरमि उड्यो जहा तहा पाप पग पग पर होहिगे ॥