GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 533
Display Settings
Translations
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਦੇਵਗੰਧਾਰੀ​ਮਹਲਾ​੫​॥​
ਰਾਗ ਦੇਵਗੰਧਾਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Dayv-Gandhaaree, Fifth Mahalaa:
देवगंधारी महला ५ ॥
ਅਪੁਨੇ​ਸਤਿਗੁਰ​ਪਹਿ​ਬਿਨਉ​ਕਹਿਆ​॥​
ਜਦੋਂ ਮੈਂ ਆਪਣੇ ਗੁਰੂ ਪਾਸ ਅਰਜ਼ੋਈ ਕਰਨੀ ਸ਼ੁਰੂ ਕੀਤੀ,
I offer my prayer to my True Guru.
अपुने सतिगुर पहि बिनउ कहिआ ॥
ਭਏ​ਕ੍ਰਿਪਾਲ​ਦਇਆਲ​ਦੁਖ​ਭੰਜਨ​ਮੇਰਾ​ਸਗਲ​ਅੰਦੇਸਰਾ​ਗਇਆ​॥​ਰਹਾਉ​॥​
ਤਾਂ ਦੁੱਖਾਂ ਦੇ ਨਾਸ ਕਰਨ ਵਾਲੇ ਪਿਆਰੇ ਪ੍ਰਭੂ ਜੀ ਮੇਰੇ ਉੱਤੇ ਦਇਆਵਾਨ ਹੋਏ (ਪ੍ਰਭੂ ਜੀ ਦੀ ਕਿਰਪਾ ਨਾਲ) ਮੇਰਾ ਸਾਰਾ ਚਿੰਤਾ-ਫ਼ਿਕਰ ਦੂਰ ਹੋ ਗਿਆ। ਰਹਾਉ॥
The Destroyer of distress has become kind and merciful, and all my anxiety is over. ||Pause||
भए क्रिपाल दइआल दुख भंजन मेरा सगल अंदेसरा गइआ ॥ रहाउ ॥
ਹਮ​ਪਾਪੀ​ਪਾਖੰਡੀ​ਲੋਭੀ​ਹਮਰਾ​ਗੁਨੁ​ਅਵਗੁਨੁ​ਸਭੁ​ਸਹਿਆ​॥​
ਅਸੀਂ ਜੀਵ ਪਾਪੀ ਹਾਂ, ਪਖੰਡੀ ਹਾਂ, ਲੋਭੀ ਹਾਂ (ਪਰਮਾਤਮਾ ਇਤਨਾ ਦਇਆਵਾਨ ਹੈ ਕਿ ਉਹ) ਸਾਡਾ ਹਰੇਕ ਗੁਣ ਔਗੁਣ ਸਹਾਰਦਾ ਹੈ।
I am a sinner, hypocritical and greedy, but still, He puts up with all of my merits and demerits.
हम पापी पाखंडी लोभी हमरा गुनु अवगुनु सभु सहिआ ॥
ਕਰੁ​ਮਸਤਕਿ​ਧਾਰਿ​ਸਾਜਿ​ਨਿਵਾਜੇ​ਮੁਏ​ਦੁਸਟ​ਜੋ​ਖਇਆ​॥੧॥​
ਜੀਵਾਂ ਨੂੰ ਪੈਦਾ ਕਰ ਕੇ ਉਹਨਾਂ ਦੇ ਮੱਥੇ ਉਤੇ ਹੱਥ ਰੱਖ ਕੇ ਉਹਨਾਂ ਦੇ ਜੀਵਨ ਸਵਾਰਦਾ ਹੈ (ਜਿਸ ਦੀ ਬਰਕਤਿ ਨਾਲ ਕਾਮਾਦਿਕ) ਵੈਰੀ, ਜੋ ਆਤਮਕ ਜੀਵਨ ਦਾ ਨਾਸ ਕਰਨ ਵਾਲੇ ਹਨ, ਮੁੱਕ ਜਾਂਦੇ ਹਨ ॥੧॥
Placing His hand on my forehead, He has exalted me. The wicked ones who wanted to destroy me have been killed. ||1||
करु मसतकि धारि साजि निवाजे मुए दुसट जो खइआ ॥१॥
ਪਰਉਪਕਾਰੀ​ਸਰਬ​ਸਧਾਰੀ​ਸਫਲ​ਦਰਸਨ​ਸਹਜਇਆ​॥​
ਪ੍ਰਭੂ ਜੀ ਪਰ-ਉਪਕਾਰੀ ਹਨ, ਸਾਰੇ ਜੀਵਾਂ ਨੂੰ ਆਸਰਾ ਦੇਣ ਵਾਲੇ ਹਨ, ਪ੍ਰਭੂ ਦਾ ਦੀਦਾਰ ਮਨੁੱਖਾ ਜੀਵਨ ਦਾ ਫਲ ਦੇਣ ਵਾਲਾ ਹੈ, ਆਤਮਕ ਅਡੋਲਤਾ ਦੀ ਦਾਤ ਕਰਨ ਵਾਲਾ ਹੈ।
He is generous and benevolent, the beautifier of all, the embodiment of peace; the Blessed Vision of His Darshan is so fruitful!
परउपकारी सरब सधारी सफल दरसन सहजइआ ॥
ਕਹੁ​ਨਾਨਕ​ਨਿਰਗੁਣ​ਕਉ​ਦਾਤਾ​ਚਰਣ​ਕਮਲ​ਉਰ​ਧਰਿਆ​॥੨॥੨੪॥​
ਹੇ ਨਾਨਕ, ਆਖ! ਪ੍ਰਭੂ ਗੁਣ-ਹੀਨ ਜੀਵਾਂ ਨੂੰ ਭੀ ਦਾਤਾਂ ਦੇਣ ਵਾਲਾ ਹੈ। ਮੈਂ ਉਸ ਦੇ ਸੋਹਣੇ ਕੋਮਲ ਚਰਨ (ਗੁਰੂ ਦੀ ਕਿਰਪਾ ਨਾਲ ਆਪਣੇ) ਹਿਰਦੇ ਵਿਚ ਟਿਕਾ ਲਏ ਹਨ ॥੨॥੨੪॥
Says Nanak, He is the Giver to the unworthy; I enshrine His Lotus Feet within my heart. ||2||24||
कहु नानक निरगुण कउ दाता चरण कमल उर धरिआ ॥२॥२४॥
ਦੇਵਗੰਧਾਰੀ​ਮਹਲਾ​੫​॥​
Dayv-Gandhaaree, Fifth Mahalaa:
देवगंधारी महला ५ ॥
ਅਨਾਥ​ਨਾਥ​ਪ੍ਰਭ​ਹਮਾਰੇ​॥​
ਹੇ ਅਨਾਥਾਂ ਦੇ ਨਾਥ ਸਾਡੇ ਪ੍ਰਭੂ!
My God is the Master of the masterless.
अनाथ नाथ प्रभ हमारे ॥
ਸਰਨਿ​ਆਇਓ​ਰਾਖਨਹਾਰੇ​॥​ਰਹਾਉ​॥​
ਮੈਂ ਤੇਰੀ ਸਰਨ ਆਇਆ ਹਾਂ, ਹੇ ਮੇਰੇ ਰੱਖਣ ਹਾਰ ਪ੍ਰਭੂ! ਰਹਾਉ॥
I have come to the Sanctuary of the Savior Lord. ||Pause||
सरनि आइओ राखनहारे ॥ रहाउ ॥
ਸਰਬ​ਪਾਖ​ਰਾਖੁ​ਮੁਰਾਰੇ​॥​
ਹੇ ਮੁਰਾਰੀ! ਹਰ ਥਾਂ ਮੇਰੀ ਸਹਾਇਤਾ ਕਰ!
Protect me on all sides, O Lord;
सरब पाख राखु मुरारे ॥
ਆਗੈ​ਪਾਛੈ​ਅੰਤੀ​ਵਾਰੇ​॥੧॥​
ਪਰਲੋਕ ਵਿਚ, ਇਸ ਲੋਕ ਵਿਚ ਤੇ ਅਖ਼ੀਰਲੇ ਵੇਲੇ ॥੧॥
protect me in the future, in the past, and at the very last moment. ||1||
आगै पाछै अंती वारे ॥१॥
ਜਬ​ਚਿਤਵਉ​ਤਬ​ਤੁਹਾਰੇ​॥​
ਹੇ ਪ੍ਰਭੂ! ਮੈਂ ਜਦੋਂ ਭੀ ਚੇਤੇ ਕਰਦਾ ਹਾਂ ਤਦੋਂ ਤੇਰੇ ਗੁਣ ਹੀ ਚੇਤੇ ਕਰਦਾ ਹਾਂ।
Whenever something comes to mind, it is You.
जब चितवउ तब तुहारे ॥
ਉਨ​ਸਮੑਾਰਿ​ਮੇਰਾ​ਮਨੁ​ਸਧਾਰੇ​॥੨॥​
(ਤੇਰੇ) ਉਹਨਾਂ (ਗੁਣਾਂ) ਨੂੰ ਚੇਤੇ ਕਰ ਕੇ ਮੇਰਾ ਮਨ ਧੀਰਜ ਫੜਦਾ ਹੈ ॥੨॥
Contemplating Your virtues, my mind is sanctified. ||2||
उन समारि मेरा मनु सधारे ॥२॥
ਸੁਨਿ​ਗਾਵਉ​ਗੁਰ​ਬਚਨਾਰੇ​॥​
ਗੁਰੂ ਦੇ ਬਚਨ ਸੁਣ ਕੇ ਹੀ (ਹੇ ਪ੍ਰਭੂ!) ਮੈਂ (ਤੇਰੀ ਸਿਫ਼ਤ-ਸਾਲਾਹ ਦੇ ਗੀਤ) ਗਾਂਦਾ ਹਾਂ।
I hear and sing the Hymns of the Guru's Word.
सुनि गावउ गुर बचनारे ॥
ਬਲਿ​ਬਲਿ​ਜਾਉ​ਸਾਧ​ਦਰਸਾਰੇ​॥੩॥​
ਹੇ ਪ੍ਰਭੂ! ਮੈਂ ਗੁਰੂ ਦੇ ਦੀਦਾਰ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ ॥੩॥
I am a sacrifice, a sacrifice to the Blessed Vision of the Darshan of the Holy. ||3||
बलि बलि जाउ साध दरसारे ॥३॥
ਮਨ​ਮਹਿ​ਰਾਖਉ​ਏਕ​ਅਸਾਰੇ​॥​
ਮੈਂ ਆਪਣੇ ਮਨ ਵਿਚ ਸਿਰਫ਼ ਤੇਰੀ ਹੀ ਸਹਾਇਤਾ ਦੀ ਆਸ ਰੱਖਦਾ ਹਾਂ।
Within my mind, I have the Support of the One Lord alone.
मन महि राखउ एक असारे ॥
ਨਾਨਕ​ਪ੍ਰਭ​ਮੇਰੇ​ਕਰਨੈਹਾਰੇ​॥੪॥੨੫॥​
ਹੇ ਨਾਨਕ! ਮੇਰਾ ਪ੍ਰਭੂ ਸਭ ਕੁਝ ਕਰਨ ਵਾਲਾ ਹੈ ॥੪॥੨੫॥
O Nanak, my God is the Creator of all. ||4||25||
नानक प्रभ मेरे करनैहारे ॥४॥२५॥
ਦੇਵਗੰਧਾਰੀ​ਮਹਲਾ​੫​॥​
Dayv-Gandhaaree, Fifth Mahalaa:
देवगंधारी महला ५ ॥
ਪ੍ਰਭ​ਇਹੈ​ਮਨੋਰਥੁ​ਮੇਰਾ​॥​
ਮੇਰੇ ਮਨ ਦੀ ਇਹੀ ਤਾਂਘ ਹੈ,
God, this is my heart's desire:
प्रभ इहै मनोरथु मेरा ॥
ਕ੍ਰਿਪਾ​ਨਿਧਾਨ​ਦਇਆਲ​ਮੋਹਿ​ਦੀਜੈ​ਕਰਿ​ਸੰਤਨ​ਕਾ​ਚੇਰਾ​॥​ਰਹਾਉ​॥​
ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਹੇ ਦਇਆਲ ਪ੍ਰਭੂ! ਕਿ ਮੈਨੂੰ ਇਹ ਦਾਨ ਦੇਹ ਜੁ ਮੈਨੂੰ ਆਪਣੇ ਸੰਤ ਜਨਾਂ ਦਾ ਸੇਵਕ ਬਣਾਈ ਰੱਖਾਂ। ਰਹਾਉ॥
O treasure of kindness, O Merciful Lord, please make me the slave of your Saints. ||Pause||
क्रिपा निधान दइआल मोहि दीजै करि संतन का चेरा ॥ रहाउ ॥
ਪ੍ਰਾਤਹਕਾਲ​ਲਾਗਉ​ਜਨ​ਚਰਨੀ​ਨਿਸ​ਬਾਸੁਰ​ਦਰਸੁ​ਪਾਵਉ​॥​
ਹੇ ਪ੍ਰਭੂ! ਸਵੇਰੇ (ਉੱਠ ਕੇ) ਮੈਂ ਤੇਰੇ ਸੰਤ ਜਨਾਂ ਦੀ ਚਰਨੀਂ ਲੱਗਾਂ, ਦਿਨ ਰਾਤ ਮੈਂ ਤੇਰੇ ਸੰਤ ਜਨਾਂ ਦਾ ਦਰਸ਼ਨ ਕਰਦਾ ਰਹਾਂ।
In the early hours of the morning, I fall at the feet of Your humble servants; night and day, I obtain the Blessed Vision of their Darshan.
प्रातहकाल लागउ जन चरनी निस बासुर दरसु पावउ ॥
ਤਨੁ​ਮਨੁ​ਅਰਪਿ​ਕਰਉ​ਜਨ​ਸੇਵਾ​ਰਸਨਾ​ਹਰਿ​ਗੁਨ​ਗਾਵਉ​॥੧॥​
ਆਪਣਾ ਸਰੀਰ ਆਪਣਾ ਮਨ ਭੇਟਾ ਕਰ ਕੇ ਮੈਂ (ਸਦਾ) ਸੰਤ ਜਨਾਂ ਦੀ ਸੇਵਾ ਕਰਦਾ ਰਹਾਂ, ਤੇ ਆਪਣੀ ਜੀਭ ਨਾਲ ਮੈਂ ਹਰੀ-ਗੁਣ ਗਾਂਦਾ ਰਹਾਂ ॥੧॥
Dedicating my body and mind, I serve the humble servant of the Lord; with my tongue, I sing the Glorious Praises of the Lord. ||1||
तनु मनु अरपि करउ जन सेवा रसना हरि गुन गावउ ॥१॥
ਸਾਸਿ​ਸਾਸਿ​ਸਿਮਰਉ​ਪ੍ਰਭੁ​ਅਪੁਨਾ​ਸੰਤਸੰਗਿ​ਨਿਤ​ਰਹੀਐ​॥​
ਮੈਂ ਹਰੇਕ ਸਾਹ ਦੇ ਨਾਲ ਆਪਣੇ ਪ੍ਰਭੂ ਦਾ ਸਿਮਰਨ ਕਰਦਾ ਰਹਾਂ ਤੇ ਸਦਾ ਸੰਤਾਂ ਦੀ ਸੰਗਤ ਵਿਚ ਟਿਕੇ ਰਹਾਂ।
With each and every breath, I meditate in remembrance on my God; I live continually in the Society of the Saints.
सासि सासि सिमरउ प्रभु अपुना संतसंगि नित रहीऐ ॥
ਏਕੁ​ਅਧਾਰੁ​ਨਾਮੁ​ਧਨੁ​ਮੋਰਾ​ਅਨਦੁ​ਨਾਨਕ​ਇਹੁ​ਲਹੀਐ​॥੨॥੨੬॥​
ਹੇ ਨਾਨਕ! ਸਿਰਫ਼ ਪਰਮਾਤਮਾ ਦਾ ਨਾਮ-ਧਨ ਹੀ ਮੇਰਾ ਜੀਵਨ-ਆਸਰਾ ਬਣਿਆ ਰਹੇ ਤੇ (ਨਾਮ-ਸਿਮਰਨ ਦਾ) ਇਹ ਆਨੰਦ (ਸਦਾ) ਮਿਲਦਾ ਰਹੇ ॥੨॥੨੬॥
The Naam, the Name of the Lord, is my only support and wealth; O Nanak, from this, I obtain bliss. ||2||26||
एकु अधारु नामु धनु मोरा अनदु नानक इहु लहीऐ ॥२॥२६॥
ਰਾਗੁ​ਦੇਵਗੰਧਾਰੀ​ਮਹਲਾ​੫​ਘਰੁ​੩​॥​
ਰਾਗ ਦੇਵਗੰਧਾਰੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Raag Dayv-Gandhaaree, Fifth Mahalaa, Third House:
रागु देवगंधारी महला ५ घरु ३ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਮੀਤਾ​ਐਸੇ​ਹਰਿ​ਜੀਉ​ਪਾਏ​॥​
ਮੈਨੂੰ ਅਜੇਹਾ ਮਿੱਤਰ ਪ੍ਰਭੂ ਜੀ ਲੱਭ ਗਿਆ ਹੈ,
O friend, such is the Dear Lord whom I have obtained.
मीता ऐसे हरि जीउ पाए ॥
ਛੋਡਿ​ਨ​ਜਾਈ​ਸਦ​ਹੀ​ਸੰਗੇ​ਅਨਦਿਨੁ​ਗੁਰ​ਮਿਲਿ​ਗਾਏ​॥੧॥​ਰਹਾਉ​॥​
ਜੋ ਮੈਨੂੰ ਛੱਡ ਕੇ ਨਹੀਂ ਜਾਂਦਾ, ਸਦਾ ਮੇਰੇ ਨਾਲ ਰਹਿੰਦਾ ਹੈ, ਗੁਰੂ ਨੂੰ ਮਿਲ ਕੇ ਮੈਂ ਹਰ ਵੇਲੇ ਉਸ ਦੇ ਗੁਣ ਗਾਂਦਾ ਰਹਿੰਦਾ ਹਾਂ ॥੧॥ ਰਹਾਉ ॥
He does not leave me, and He always keeps me company. Meeting the Guru, night and day, I sing His Praises. ||1||Pause||
छोडि न जाई सद ही संगे अनदिनु गुर मिलि गाए ॥१॥ रहाउ ॥
ਮਿਲਿਓ​ਮਨੋਹਰੁ​ਸਰਬ​ਸੁਖੈਨਾ​ਤਿਆਗਿ​ਨ​ਕਤਹੂ​ਜਾਏ​॥​
ਮੇਰੇ ਮਨ ਨੂੰ ਮੋਹ ਲੈਣ ਵਾਲਾ, ਮੈਨੂੰ ਸਾਰੇ ਸੁਖ ਦੇਣ ਵਾਲਾ ਪ੍ਰਭੂ ਮਿਲ ਪਿਆ ਹੈ, ਮੈਨੂੰ ਛੱਡ ਕੇ ਉਹ ਹੋਰ ਕਿਤੇ ਭੀ ਨਹੀਂ ਜਾਂਦਾ,
I met the Fascinating Lord, who has blessed me with all comforts; He does not leave me to go anywhere else.
मिलिओ मनोहरु सरब सुखैना तिआगि न कतहू जाए ॥
ਅਨਿਕ​ਅਨਿਕ​ਭਾਤਿ​ਬਹੁ​ਪੇਖੇ​ਪ੍ਰਿਅ​ਰੋਮ​ਨ​ਸਮਸਰਿ​ਲਾਏ​॥੧॥​
ਹੋਰ ਬਥੇਰੇ ਅਨੇਕਾਂ ਕਿਸਮਾਂ ਦੇ (ਵਿਅਕਤੀ) ਵੇਖ ਲਏ ਹਨ, ਪਰ ਕੋਈ ਭੀ ਪਿਆਰੇ ਪ੍ਰਭੂ ਦੇ ਇਕ ਵਾਲ ਦੀ ਭੀ ਬਰਾਬਰੀ ਨਹੀਂ ਕਰ ਸਕਦਾ ॥੧॥
I have seen the mortals of many and various types, but they are not equal to even a hair of my Beloved. ||1||
अनिक अनिक भाति बहु पेखे प्रिअ रोम न समसरि लाए ॥१॥
ਮੰਦਰਿ​ਭਾਗੁ​ਸੋਭ​ਦੁਆਰੈ​ਅਨਹਤ​ਰੁਣੁ​ਝੁਣੁ​ਲਾਏ​॥​
ਉਸ ਦੇ ਹਿਰਦੇ-ਘਰ ਵਿਚ ਭਾਗ ਜਾਗ ਪੈਂਦਾ ਹੈ, ਪ੍ਰਭੂ ਦੇ ਦਰ ਤੇ ਸੋਭਾ ਮਿਲਦੀ ਹੈ ਤੇ ਉਸ ਦੇ ਹਿਰਦੇ ਵਿਚ ਇਕ ਰਸ ਧੀਮਾ ਧੀਮਾ ਖ਼ੁਸ਼ੀ ਦਾ ਗੀਤ ਹੁੰਦਾ ਰਹਿੰਦਾ ਹੈ,
His palace is so beautiful! His gate is so wonderful! The celestial melody of the sound current resounds there.
मंदरि भागु सोभ दुआरै अनहत रुणु झुणु लाए ॥
ਕਹੁ​ਨਾਨਕ​ਸਦਾ​ਰੰਗੁ​ਮਾਣੇ​ਗ੍ਰਿਹ​ਪ੍ਰਿਅ​ਥੀਤੇ​ਸਦ​ਥਾਏ​॥੨॥੧॥੨੭॥​
ਅਤੇ ਨਾਨਕ ਆਖਦਾ ਹੈ- ਉਹ ਸਦਾ ਆਤਮਕ ਆਨੰਦ ਮਾਣਦਾ ਹੈ, ਜਿਸ ਜੀਵ ਦੇ ਹਿਰਦੇ-ਘਰ ਵਿਚ ਪ੍ਰਭੂ ਜੀ ਸਦਾ ਲਈ ਆ ਟਿਕਦੇ ਹਨ ॥੨॥੧॥੨੭॥
Says Nanak, I enjoy eternal bliss; I have obtained a permanent place in the home of my Beloved. ||2||1||27||
कहु नानक सदा रंगु माणे ग्रिह प्रिअ थीते सद थाए ॥२॥१॥२७॥
ਦੇਵਗੰਧਾਰੀ​੫​॥​
Dayv-Gandhaaree, Fifth Mahalaa:
देवगंधारी ५ ॥
ਦਰਸਨ​ਨਾਮ​ਕਉ​ਮਨੁ​ਆਛੈ​॥​
ਪਰਮਾਤਮਾ ਦਾ ਦਰਸਨ ਕਰਨ ਵਾਸਤੇ ਤੇ ਨਾਮ ਜਪਣ ਵਾਸਤੇ, ਮੇਰਾ ਮਨ ਤਾਂਘਦਾ ਹੈ।
My mind longs for the Blessed Vision of the Lord's Darshan, and His Name.
दरसन नाम कउ मनु आछै ॥
ਭ੍ਰਮਿ​ਆਇਓ​ਹੈ​ਸਗਲ​ਥਾਨ​ਰੇ​ਆਹਿ​ਪਰਿਓ​ਸੰਤ​ਪਾਛੈ​॥੧॥​ਰਹਾਉ​॥​
ਮੇਰਾ ਇਹ ਮਨ ਭਟਕ ਭਟਕ ਕੇ ਸਭਨੀਂ ਥਾਈਂ ਹੋ ਆਇਆ ਹੈ, ਹੁਣ ਤਾਂਘ ਕਰ ਕੇ ਸੰਤਾਂ ਦੀ ਚਰਨੀਂ ਆ ਪਿਆ ਹੈ ॥੧॥ ਰਹਾਉ ॥
I have wandered everywhere, and now I have come to follow the Saint. ||1||Pause||
भ्रमि आइओ है सगल थान रे आहि परिओ संत पाछै ॥१॥ रहाउ ॥
ਕਿਸੁ​ਹਉ​ਸੇਵੀ​ਕਿਸੁ​ਆਰਾਧੀ​ਜੋ​ਦਿਸਟੈ​ਸੋ​ਗਾਛੈ​॥​
(ਸੰਸਾਰ ਵਿਚ) ਜੋ ਕੁਝ ਦਿੱਸ ਰਿਹਾ ਹੈ ਉਹ ਨਾਸਵੰਤ ਹੈ, (ਇਸ ਵਾਸਤੇ) ਮੈਂ ਕਿਸ ਦੀ ਸੇਵਾ ਕਰਾਂ ਤੇ ਕਿਸ ਦਾ ਆਰਾਧਨ ਕਰਾਂ?
Whom should I serve? Whom should I worship in adoration? Whoever I see shall pass away.
किसु हउ सेवी किसु आराधी जो दिसटै सो गाछै ॥