GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 531
Display Settings
Translations
ਦੇਵਗੰਧਾਰੀ​੫​॥​
Dayv-Gandhaaree, Fifth Mahalaa:
देवगंधारी ५ ॥
ਮਾਈ​ਜੋ​ਪ੍ਰਭ​ਕੇ​ਗੁਨ​ਗਾਵੈ​॥​
ਹੇ ਮਾਂ! ਜੇਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ,
O mother, how fruitful is the birth of one who sings the Glories of God,
माई जो प्रभ के गुन गावै ॥
ਸਫਲ​ਆਇਆ​ਜੀਵਨ​ਫਲੁ​ਤਾ​ਕੋ​ਪਾਰਬ੍ਰਹਮ​ਲਿਵ​ਲਾਵੈ​॥੧॥​ਰਹਾਉ​॥​
ਤੇ ਪਰਮਾਤਮਾ ਦੇ ਚਰਨਾਂ ਵਿਚ ਪ੍ਰੇਮ ਬਣਾਈ ਰੱਖਦਾ ਹੈ, ਉਸ ਦਾ ਜਗਤ ਵਿਚ ਆਉਣਾ ਕਾਮਯਾਬ ਹੋ ਜਾਂਦਾ ਹੈ ਤੇ ਉਸ ਨੂੰ ਜ਼ਿੰਦਗੀ ਦਾ ਫਲ ਮਿਲ ਜਾਂਦਾ ਹੈ ॥੧॥ ਰਹਾਉ ॥
and enshrines love for the Supreme Lord God. ||1||Pause||
सफल आइआ जीवन फलु ता को पारब्रहम लिव लावै ॥१॥ रहाउ ॥
ਸੁੰਦਰੁ​ਸੁਘੜੁ​ਸੂਰੁ​ਸੋ​ਬੇਤਾ​ਜੋ​ਸਾਧੂ​ਸੰਗੁ​ਪਾਵੈ​॥​
ਜੇਹੜਾ ਮਨੁੱਖ ਗੁਰੂ ਦਾ ਸਾਥ ਪ੍ਰਾਪਤ ਕਰ ਲੈਂਦਾ ਹੈ, ਉਹ ਮਨੁੱਖ ਸੋਹਣੇ ਜੀਵਨ ਵਾਲਾ ਸੁਚੱਜਾ ਸੂਰਮਾ ਬਣ ਜਾਂਦਾ ਹੈ,
Beautiful, wise, brave and divine is one who obtains the Saadh Sangat, the Company of the Holy.
सुंदरु सुघड़ु सूरु सो बेता जो साधू संगु पावै ॥
ਨਾਮੁ​ਉਚਾਰੁ​ਕਰੇ​ਹਰਿ​ਰਸਨਾ​ਬਹੁੜਿ​ਨ​ਜੋਨੀ​ਧਾਵੈ​॥੧॥​
ਤੇ ਉਹ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ, ਤੇ, ਮੁੜ ਮੁੜ ਜੂਨਾਂ ਵਿਚ ਨਹੀਂ ਭਟਕਦਾ ॥੧॥
He chants the Naam, the Name of the Lord, with his tongue, and does not have to wander in reincarnation again. ||1||
नामु उचारु करे हरि रसना बहुड़ि न जोनी धावै ॥१॥
ਪੂਰਨ​ਬ੍ਰਹਮੁ​ਰਵਿਆ​ਮਨ​ਤਨ​ਮਹਿ​ਆਨ​ਨ​ਦ੍ਰਿਸਟੀ​ਆਵੈ​॥​
ਸਰਬ-ਵਿਆਪਕ ਪ੍ਰਭੂ ਹਰ ਵੇਲੇ ਉਸ ਦੇ ਮਨ ਦੇ ਹਿਰਦੇ ਵਿਚ ਵੱਸਿਆ ਰਹਿੰਦਾ ਹੈ ਤੇ ਪ੍ਰਭੂ ਤੋਂ ਬਿਨਾ ਉਸ ਨੂੰ (ਕਿਤੇ ਭੀ) ਕੋਈ ਹੋਰ ਨਹੀਂ ਦਿੱਸਦਾ,
The Perfect Lord God pervades his mind and body; he does not look upon any other.
पूरन ब्रहमु रविआ मन तन महि आन न द्रिसटी आवै ॥
ਨਰਕ​ਰੋਗ​ਨਹੀ​ਹੋਵਤ​ਜਨ​ਸੰਗਿ​ਨਾਨਕ​ਜਿਸੁ​ਲੜਿ​ਲਾਵੈ​॥੨॥੧੪॥​
ਤੇ ਉਸ ਨੂੰ ਸੰਤ ਜਨਾਂ ਦੀ ਸੰਗਤ ਵਿਚ ਨਰਕ ਤੇ ਰੋਗ ਨਹੀਂ ਵਿਆਪਦੇ, ਜਿਸ ਮਨੁੱਖ ਨੂੰ ਪਰਮਾਤਮਾ ਸੰਤ ਜਨਾਂ ਦੇ ਲੜ ਲਾ ਦੇਂਦਾ ਹੈ, ਹੇ ਨਾਨਕ!॥੨॥੧੪॥
Hell and disease do not afflict one who joins the Company of the Lord's humble servants, O Nanak; the Lord attaches him to the hem of His robe. ||2||14||
नरक रोग नही होवत जन संगि नानक जिसु लड़ि लावै ॥२॥१४॥
ਦੇਵਗੰਧਾਰੀ​੫​॥​
Dayv-Gandhaaree, Fifth Mahalaa:
देवगंधारी ५ ॥
ਚੰਚਲੁ​ਸੁਪਨੈ​ਹੀ​ਉਰਝਾਇਓ​॥​
ਕਿਤੇ ਭੀ ਕਦੇ ਨਾਹ ਟਿਕਣ ਵਾਲਾ ਮਨੁੱਖੀ ਮਨ ਸੁਪਨੇ (ਵਿਚ ਦਿੱਸਣ ਵਰਗੇ ਪਦਾਰਥਾਂ) ਵਿਚ ਫਸਿਆ ਰਹਿੰਦਾ ਹੈ।
His fickle mind is entangled in a dream.
चंचलु सुपनै ही उरझाइओ ॥
ਇਤਨੀ​ਨ​ਬੂਝੈ​ਕਬਹੂ​ਚਲਨਾ​ਬਿਕਲ​ਭਇਓ​ਸੰਗਿ​ਮਾਇਓ​॥੧॥​ਰਹਾਉ​॥​
ਮਾਇਆ ਦੇ ਮੋਹ ਵਿਚ ਬੁੱਧੂ ਬਣਿਆ ਰਹਿੰਦਾ ਹੈ ਤੇ ਕਦੇ ਇਤਨੀ ਗੱਲ ਭੀ ਨਹੀਂ ਸਮਝਦਾ ਕਿ ਇਥੋਂ ਆਖ਼ਰ ਤੁਰ ਜਾਣਾ ਹੈ ॥੧॥ ਰਹਾਉ ॥
He does not even understand this much, that someday he shall have to depart; he has gone crazy with Maya. ||1||Pause||
इतनी न बूझै कबहू चलना बिकल भइओ संगि माइओ ॥१॥ रहाउ ॥
ਕੁਸਮ​ਰੰਗ​ਸੰਗ​ਰਸਿ​ਰਚਿਆ​ਬਿਖਿਆ​ਏਕ​ਉਪਾਇਓ​॥​
ਮਨੁੱਖ ਫੁੱਲਾਂ (ਵਰਗੇ ਛਿਨ-ਭੰਗਰ ਪਦਾਰਥਾਂ) ਦੇ ਰੰਗ ਤੇ ਸਾਥ ਦੇ ਸੁਆਦ ਵਿਚ ਮਸਤ ਰਹਿੰਦਾ ਹੈ, ਸਦਾ ਇਕ ਮਾਇਆ (ਇਕੱਠੀ ਕਰਨ) ਦਾ ਹੀ ਉਪਾਉ ਕਰਦਾ ਫਿਰਦਾ ਹੈ।
He is engrossed in the delight of the flower's color; he strives only to indulge in corruption.
कुसम रंग संग रसि रचिआ बिखिआ एक उपाइओ ॥
ਲੋਭ​ਸੁਨੈ​ਮਨਿ​ਸੁਖੁ​ਕਰਿ​ਮਾਨੈ​ਬੇਗਿ​ਤਹਾ​ਉਠਿ​ਧਾਇਓ​॥੧॥​
ਜਦੋਂ ਇਹ ਲੋਭ (ਦੀ ਗੱਲ) ਸੁਣਦਾ ਹੈ ਤਾਂ ਮਨ ਵਿਚ ਖ਼ੁਸ਼ੀ ਮਨਾਂਦਾ ਹੈ (ਜਿਸ ਪਾਸਿਓਂ ਕੁਝ ਪ੍ਰਾਪਤ ਹੋਣ ਦੀ ਆਸ ਹੁੰਦੀ ਹੈ) ਉਧਰ ਛੇਤੀ ਉੱਠ ਦੌੜਦਾ ਹੈ ॥੧॥
Hearing about greed, he feels happy in his mind, and he runs after it. ||1||
लोभ सुनै मनि सुखु करि मानै बेगि तहा उठि धाइओ ॥१॥
ਫਿਰਤ​ਫਿਰਤ​ਬਹੁਤੁ​ਸ੍ਰਮੁ​ਪਾਇਓ​ਸੰਤ​ਦੁਆਰੈ​ਆਇਓ​॥​
ਭਟਕਦਾ ਭਟਕਦਾ ਜਦੋਂ ਮਨੁੱਖ ਬਹੁਤ ਥੱਕ ਗਿਆ ਤੇ ਗੁਰੂ ਦੇ ਦਰ ਤੇ ਆਇਆ,
Wandering and roaming all around, I have endured great pain, but now, I have come to the door of the Saint.
फिरत फिरत बहुतु स्रमु पाइओ संत दुआरै आइओ ॥
ਕਰੀ​ਕ੍ਰਿਪਾ​ਪਾਰਬ੍ਰਹਮਿ​ਸੁਆਮੀ​ਨਾਨਕ​ਲੀਓ​ਸਮਾਇਓ​॥੨॥੧੫॥​
ਹੇ ਨਾਨਕ! ਤਦੋਂ ਮਾਲਕ ਪਰਮਾਤਮਾ ਨੇ ਇਸ ਉਤੇ ਮੇਹਰ ਕੀਤੀ, ਤੇ, ਆਪਣੇ ਚਰਨਾਂ ਵਿਚ ਮਿਲਾ ਲਿਆ ॥੨॥੧੫॥
Granting His Grace, the Supreme Lord Master has blended Nanak with Himself. ||2||15||
करी क्रिपा पारब्रहमि सुआमी नानक लीओ समाइओ ॥२॥१५॥
ਦੇਵਗੰਧਾਰੀ​੫​॥​
Dayv-Gandhaaree, Fifth Mahalaa:
देवगंधारी ५ ॥
ਸਰਬ​ਸੁਖਾ​ਗੁਰ​ਚਰਨਾ​॥​
ਗੁਰੂ ਚਰਨਾਂ ਵਿਚ ਪਿਆਂ ਸਾਰੇ ਸੁਖ ਮਿਲ ਜਾਂਦੇ ਹਨ।
All peace is found in the Guru's feet.
सरब सुखा गुर चरना ॥
ਕਲਿਮਲ​ਡਾਰਨ​ਮਨਹਿ​ਸਧਾਰਨ​ਇਹ​ਆਸਰ​ਮੋਹਿ​ਤਰਨਾ​॥੧॥​ਰਹਾਉ​॥​
ਇਸ ਤਰ੍ਹਾਂ ਪਾਪ ਦੂਰ ਕਰ ਦੇਂਦੇ ਹਨ, ਮਨ ਨੂੰ ਸਹਾਰਾ ਮਿਲਦਾ ਹੈ, ਤੇ ਇੰਜ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਵਾਂਗਾ ॥੧॥ ਰਹਾਉ ॥
They drive away my sins and purify my mind; their Support carries me across. ||1||Pause||
कलिमल डारन मनहि सधारन इह आसर मोहि तरना ॥१॥ रहाउ ॥
ਪੂਜਾ​ਅਰਚਾ​ਸੇਵਾ​ਬੰਦਨ​ਇਹੈ​ਟਹਲ​ਮੋਹਿ​ਕਰਨਾ​॥​
ਮੈਂ ਗੁਰੂ ਦੇ ਚਰਨਾਂ ਦੀ ਹੀ ਟਹਿਲ-ਸੇਵਾ ਕਰਦਾ ਹਾਂ-ਇਹੀ ਮੇਰੇ ਵਾਸਤੇ ਦੇਵ-ਪੂਜਾ ਹੈ, ਇਹੀ ਦੇਵ-ਮੂਰਤੀ ਅੱਗੇ ਚੰਦਨ ਆਦਿਕ ਦੀ ਭੇਟ ਹੈ, ਇਹੀ ਦੇਵਤੇ ਦੀ ਸੇਵਾ ਹੈ, ਇਹੀ ਦੇਵ-ਮੂਰਤੀ ਅੱਗੇ ਨਮਸਕਾਰ ਹੈ।
This is the labor which I perform: worship, flower-offerings, service and devotion.
पूजा अरचा सेवा बंदन इहै टहल मोहि करना ॥
ਬਿਗਸੈ​ਮਨੁ​ਹੋਵੈ​ਪਰਗਾਸਾ​ਬਹੁਰਿ​ਨ​ਗਰਭੈ​ਪਰਨਾ​॥੧॥​
(ਗੁਰੂ ਦੀ ਚਰਨੀਂ ਪਿਆਂ) ਮਨ ਖਿੜ ਪੈਂਦਾ ਹੈ, ਆਤਮਕ ਜੀਵਨ ਦੀ ਸਮਝ ਪੈ ਜਾਂਦੀ ਹੈ, ਤੇ, ਮੁੜ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਪਈਦਾ ॥੧॥
My mind blossoms forth and is enlightened, and I am not cast into the womb again. ||1||
बिगसै मनु होवै परगासा बहुरि न गरभै परना ॥१॥
ਸਫਲ​ਮੂਰਤਿ​ਪਰਸਉ​ਸੰਤਨ​ਕੀ​ਇਹੈ​ਧਿਆਨਾ​ਧਰਨਾ​॥​
ਮੈਂ ਸੰਤ ਜਨਾਂ ਦੇ ਚਰਨ ਪਰਸਦਾ ਹਾਂ, ਇਹੀ ਮੇਰੇ ਵਾਸਤੇ ਫਲ ਦੇਣ ਵਾਲੀ ਮੂਰਤੀ ਹੈ, ਇਹੀ ਮੇਰੇ ਵਾਸਤੇ ਮੂਰਤੀ ਦਾ ਧਿਆਨ ਧਰਨਾ ਹੈ।
I behold the fruitful vision of the Saint; this is the meditation I have taken.
सफल मूरति परसउ संतन की इहै धिआना धरना ॥
ਭਇਓ​ਕ੍ਰਿਪਾਲੁ​ਠਾਕੁਰੁ​ਨਾਨਕ​ਕਉ​ਪਰਿਓ​ਸਾਧ​ਕੀ​ਸਰਨਾ​॥੨॥੧੬॥​
ਜਦੋਂ ਦਾ ਮਾਲਕ-ਪ੍ਰਭੂ ਮੈਂ ਨਾਨਕ ਉੱਤੇ ਦਇਆਵਾਨ ਹੋਇਆ ਹੈ, ਮੈਂ ਗੁਰੂ ਦੀ ਸਰਨ ਪਿਆ ਹੋਇਆ ਹਾਂ ॥੨॥੧੬॥
The Lord Master has become Merciful to Nanak, and he has entered the Sanctuary of the Holy. ||2||16||
भइओ क्रिपालु ठाकुरु नानक कउ परिओ साध की सरना ॥२॥१६॥
ਦੇਵਗੰਧਾਰੀ​ਮਹਲਾ​੫​॥​
Dayv-Gandhaaree, Fifth Mahalaa:
देवगंधारी महला ५ ॥
ਅਪੁਨੇ​ਹਰਿ​ਪਹਿ​ਬਿਨਤੀ​ਕਹੀਐ​॥​
ਆਪਣੇ ਪਰਮਾਤਮਾ ਦੇ ਕੋਲ ਹੀ ਅਰਜ਼ੋਈ ਕਰਨੀ ਚਾਹੀਦੀ ਹੈ।
Offer your prayer to your Lord.
अपुने हरि पहि बिनती कहीऐ ॥
ਚਾਰਿ​ਪਦਾਰਥ​ਅਨਦ​ਮੰਗਲ​ਨਿਧਿ​ਸੂਖ​ਸਹਜ​ਸਿਧਿ​ਲਹੀਐ​॥੧॥​ਰਹਾਉ​॥​
ਇੰਜ ਇਹ ਚਾਰੇ ਪਦਾਰਥ (ਧਰਮ, ਅਰਥ, ਕਾਮ, ਮੋਖ), ਅਨੰਦ ਖ਼ੁਸ਼ੀਆਂ ਦੇ ਖ਼ਜ਼ਾਨੇ, ਆਤਮਕ ਅਡੋਲਤਾ ਦੇ ਸੁਖ, ਕਰਾਮਾਤੀ ਤਾਕਤਾਂ ਤੇ ਹਰੇਕ ਚੀਜ਼ ਪਰਮਾਤਮਾ ਪਾਸੋਂ ਮਿਲ ਜਾਂਦੀ ਹੈ ॥੧॥ ਰਹਾਉ ॥
You shall obtain the four blessings, and the treasures of bliss, pleasure, peace, poise and the spiritual powers of the Siddhas. ||1||Pause||
चारि पदारथ अनद मंगल निधि सूख सहज सिधि लहीऐ ॥१॥ रहाउ ॥
ਮਾਨੁ​ਤਿਆਗਿ​ਹਰਿ​ਚਰਨੀ​ਲਾਗਉ​ਤਿਸੁ​ਪ੍ਰਭ​ਅੰਚਲੁ​ਗਹੀਐ​॥​
ਮੈਂ ਤਾਂ ਅਹੰਕਾਰ ਛੱਡ ਕੇ ਪਰਮਾਤਮਾ ਦੀ ਚਰਨੀਂ ਹੀ ਪਿਆ ਰਹਿੰਦਾ ਹਾਂ। ਉਸ ਪ੍ਰਭੂ ਦਾ ਹੀ ਪੱਲਾ ਫੜਨਾ ਚਾਹੀਦਾ ਹੈ।
Renounce your self-conceit, and grasp hold of the Guru's feet; hold tight to the hem of God's robe.
मानु तिआगि हरि चरनी लागउ तिसु प्रभ अंचलु गहीऐ ॥
ਆਂਚ​ਨ​ਲਾਗੈ​ਅਗਨਿ​ਸਾਗਰ​ਤੇ​ਸਰਨਿ​ਸੁਆਮੀ​ਕੀ​ਅਹੀਐ​॥੧॥​
(ਵਿਕਾਰਾਂ ਦੀ) ਅੱਗ ਦੇ ਸਮੁੰਦਰ ਤੋਂ ਸੇਕ ਨਹੀਂ ਲੱਗਦਾ ਜੇ ਮਾਲਕ-ਪ੍ਰਭੂ ਦੀ ਸਰਨ ਮੰਗੀਏ ॥੧॥
The heat of the ocean of fire does not affect one who longs for the Lord and Master's Sanctuary. ||1||
आंच न लागै अगनि सागर ते सरनि सुआमी की अहीऐ ॥१॥
ਕੋਟਿ​ਪਰਾਧ​ਮਹਾ​ਅਕ੍ਰਿਤਘਨ​ਬਹੁਰਿ​ਬਹੁਰਿ​ਪ੍ਰਭ​ਸਹੀਐ​॥​
ਵੱਡੇ ਵੱਡੇ ਨਾ-ਸ਼ੁਕਰਿਆਂ ਦੇ ਕ੍ਰੋੜਾਂ ਪਾਪ ਪਰਮਾਤਮਾ ਮੁੜ ਮੁੜ ਸਹਾਰਦਾ ਹੈ।
Again and again, God puts up with the millions of sins of the supremely ungrateful ones.
कोटि पराध महा अक्रितघन बहुरि बहुरि प्रभ सहीऐ ॥
ਕਰੁਣਾ​ਮੈ​ਪੂਰਨ​ਪਰਮੇਸੁਰ​ਨਾਨਕ​ਤਿਸੁ​ਸਰਨਹੀਐ​॥੨॥੧੭॥​
ਹੇ ਨਾਨਕ! ਪਰਮਾਤਮਾ ਪੂਰਨ ਤੌਰ ਤੇ ਤਰਸ-ਸਰੂਪ ਹੈ ਉਸੇ ਦੀ ਹੀ ਸਰਨ ਪੈਣਾ ਚਾਹੀਦਾ ਹੈ ॥੨॥੧੭॥
The embodiment of mercy, the Perfect Transcendent Lord - Nanak longs for His Sanctuary. ||2||17||
करुणा मै पूरन परमेसुर नानक तिसु सरनहीऐ ॥२॥१७॥
ਦੇਵਗੰਧਾਰੀ​੫​॥​
Dayv-Gandhaaree, Fifth Mahalaa:
देवगंधारी ५ ॥
ਗੁਰ​ਕੇ​ਚਰਨ​ਰਿਦੈ​ਪਰਵੇਸਾ​॥​
(ਜਿਸ ਮਨੁੱਖ ਦੇ) ਹਿਰਦੇ ਵਿਚ ਗੁਰੂ ਦੇ ਚਰਨ ਟਿਕ ਜਾਂਦੇ ਹਨ,
Place the Guru's feet within your heart,
गुर के चरन रिदै परवेसा ॥
ਰੋਗ​ਸੋਗ​ਸਭਿ​ਦੂਖ​ਬਿਨਾਸੇ​ਉਤਰੇ​ਸਗਲ​ਕਲੇਸਾ​॥੧॥​ਰਹਾਉ​॥​
ਉਸ ਮਨੁੱਖ ਦੇ ਸਾਰੇ ਰੋਗ ਸਾਰੇ ਗ਼ਮ ਸਾਰੇ ਦੁੱਖ ਨਾਸ ਹੋ ਜਾਂਦੇ ਹਨ ॥੧॥ ਰਹਾਉ ॥
and all illness, sorrow and pain shall be dispelled; all suffering shall come to an end. ||1||Pause||
रोग सोग सभि दूख बिनासे उतरे सगल कलेसा ॥१॥ रहाउ ॥
ਜਨਮ​ਜਨਮ​ਕੇ​ਕਿਲਬਿਖ​ਨਾਸਹਿ​ਕੋਟਿ​ਮਜਨ​ਇਸਨਾਨਾ​॥​
(ਗੁਰੂ ਦੇ ਚਰਨਾਂ ਦੀ ਬਰਕਤਿ ਨਾਲ) ਜਨਮਾਂ ਜਨਮਾਂਤਰਾਂ ਦੇ (ਕੀਤੇ) ਪਾਪ ਨਾਸ ਹੋ ਜਾਂਦੇ ਹਨ, (ਗੁਰੂ ਦੇ ਚਰਨ ਹਿਰਦੇ ਵਿਚ ਵਸਾਣਾ ਹੀ) ਕ੍ਰੋੜਾਂ ਤੀਰਥਾਂ ਦਾ ਇਸ਼ਨਾਨ ਹੈ, ਕ੍ਰੋੜਾਂ ਤੀਰਥਾਂ ਦੇ ਜਲ ਵਿਚ ਚੁੱਭੀ ਹੈ।
The sins of countless incarnations are erased, as if one has taken purifying baths at millions of sacred shrines.
जनम जनम के किलबिख नासहि कोटि मजन इसनाना ॥
ਨਾਮੁ​ਨਿਧਾਨੁ​ਗਾਵਤ​ਗੁਣ​ਗੋਬਿੰਦ​ਲਾਗੋ​ਸਹਜਿ​ਧਿਆਨਾ​॥੧॥​
(ਗੁਰੂ ਦੇ ਚਰਨਾਂ ਦੀ ਬਰਕਤਿ ਨਾਲ) ਗੋਬਿੰਦ ਦੇ ਗੁਣ ਗਾਂਦਿਆਂ ਗਾਂਦਿਆਂ ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ, ਆਤਮਕ ਅਡੋਲਤਾ ਵਿਚ ਸੁਰਤਿ ਜੁੜੀ ਰਹਿੰਦੀ ਹੈ ॥੧॥
The treasure of the Naam, the Name of the Lord, is obtained by singing the Glorious Praises of the Lord of the Universe, and centering one's mind in meditation on Him. ||1||
नामु निधानु गावत गुण गोबिंद लागो सहजि धिआना ॥१॥
ਕਰਿ​ਕਿਰਪਾ​ਅਪੁਨਾ​ਦਾਸੁ​ਕੀਨੋ​ਬੰਧਨ​ਤੋਰਿ​ਨਿਰਾਰੇ​॥​
ਪਰਮਾਤਮਾ ਮੇਹਰ ਕਰ ਕੇ ਜਿਸ ਮਨੁੱਖ ਨੂੰ ਆਪਣਾ ਦਾਸ ਬਣਾ ਲੈਂਦਾ ਹੈ, ਉਸ ਦੇ ਮਾਇਆ ਦੇ ਬੰਧਨ ਤੋੜ ਕੇ ਉਸ ਨੂੰ ਮਾਇਆ ਦੇ ਮੋਹ ਤੋਂ ਨਿਰਲੇਪ ਕਰ ਲੈਂਦਾ ਹੈ।
Showing His Mercy, the Lord has made me His slave; breaking my bonds, He has saved me.
करि किरपा अपुना दासु कीनो बंधन तोरि निरारे ॥
ਜਪਿ​ਜਪਿ​ਨਾਮੁ​ਜੀਵਾ​ਤੇਰੀ​ਬਾਣੀ​ਨਾਨਕ​ਦਾਸ​ਬਲਿਹਾਰੇ​॥੨॥੧੮॥​ਛਕੇ​੩​॥​
ਹੇ ਦਾਸ ਨਾਨਕ! (ਆਖ-ਹੇ ਪ੍ਰਭੂ!) ਮੈਂ ਤੈਥੋਂ ਕੁਰਬਾਨ ਜਾਂਦਾ ਹਾਂ, ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰ ਕੇ ਤੇਰਾ ਨਾਮ ਜਪ ਜਪ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰ ਰਿਹਾ ਹਾਂ ॥੨॥੧੮॥ ਛੇ ਛੇ ਸ਼ਬਦਾਂ ਦੇ ਤਿੰਨ ਸੰਗ੍ਰਹਿ॥
I live by chanting and meditating on the Naam, and the Bani of Your Word; slave Nanak is a sacrifice to You. ||2||18|| Third Set of Six||
जपि जपि नामु जीवा तेरी बाणी नानक दास बलिहारे ॥२॥१८॥ छके ३ ॥
ਦੇਵਗੰਧਾਰੀ​ਮਹਲਾ​੫​॥​
Dayv-Gandhaaree, Fifth Mahalaa:
देवगंधारी महला ५ ॥
ਮਾਈ​ਪ੍ਰਭ​ਕੇ​ਚਰਨ​ਨਿਹਾਰਉ​॥​
ਹੇ (ਮੇਰੀ) ਮਾਂ! ਮੈਂ (ਸਦਾ) ਪਰਮਾਤਮਾ ਦੇ (ਸੋਹਣੇ) ਚਰਨਾਂ ਵਲ ਤੱਕਦਾ ਰਹਿੰਦਾ ਹਾਂ,
O mother, I long to see the Feet of God.
माई प्रभ के चरन निहारउ ॥