ਧੰਧਾਕਰਤਬਿਹਾਨੀਅਉਧਹਿਗੁਣਨਿਧਿਨਾਮੁਨਗਾਇਓ॥੧॥ਰਹਾਉ॥
(ਮਾਇਆ ਦੀ ਖ਼ਾਤਰ) ਦੌੜ-ਭੱਜ ਕਰਦਿਆਂ (ਇਸ ਦੀ) ਉਮਰ ਗੁਜ਼ਰ ਜਾਂਦੀ ਹੈ ਸਾਰੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਨਹੀਂ ਜਪਦਾ ॥੧॥ ਰਹਾਉ ॥
You have spent your life engaged in worldly pursuits; you have not sung the Glorious Praises of the treasure of the Naam. ||1||Pause||
धंधा करत बिहानी अउधहि गुण निधि नामु न गाइओ ॥१॥ रहाउ ॥
ਕਉਡੀਕਉਡੀਜੋਰਤਕਪਟੇਅਨਿਕਜੁਗਤਿਕਰਿਧਾਇਓ॥
ਠੱਗੀ ਨਾਲ ਇਕ ਇਕ ਕੌਡੀ ਕਰ ਕੇ ਮਾਇਆ ਇਕੱਠੀ ਕਰਦਾ ਰਹਿੰਦਾ ਹੈ ਅਨੇਕਾਂ ਢੰਗ ਵਰਤ ਕੇ ਮਾਇਆ ਦੀ ਖ਼ਾਤਰ ਦੌੜਿਆ ਫਿਰਦਾ ਹੈ।
Shell by shell, you accumulate money; in various ways, you work for this.
कउडी कउडी जोरत कपटे अनिक जुगति करि धाइओ ॥
ਬਿਸਰਤਪ੍ਰਭਕੇਤੇਦੁਖਗਨੀਅਹਿਮਹਾਮੋਹਨੀਖਾਇਓ॥੧॥
ਪਰਮਾਤਮਾ ਦਾ ਨਾਮ ਭੁਲਾਣ ਦੇ ਕਾਰਨ ਇਸ ਨੂੰ ਅਨੇਕਾਂ ਹੀ ਦੁੱਖ ਆ ਵਾਪਰਦੇ ਹਨ। ਮਨ ਨੂੰ ਮੋਹ ਲੈਣ ਵਾਲੀ ਪ੍ਰਬਲ ਮਾਇਆ ਇਸ ਦੇ ਆਤਮਕ ਜੀਵਨ ਨੂੰ ਖਾ ਜਾਂਦੀ ਹੈ ॥੧॥
Forgetting God, you suffer awful pain beyond measure, and you are consumed by the Great Enticer, Maya. ||1||
बिसरत प्रभ केते दुख गनीअहि महा मोहनी खाइओ ॥१॥
ਕਰਹੁਅਨੁਗ੍ਰਹੁਸੁਆਮੀਮੇਰੇਗਨਹੁਨਮੋਹਿਕਮਾਇਓ॥
ਹੇ ਨਾਨਕ! (ਆਖ-) ਹੇ ਗੋਬਿੰਦ! ਹੇ ਦਇਆਲ! ਹੇ ਕ੍ਰਿਪਾਲ! ਹੇ ਸੁਖਾਂ ਦੇ ਸਮੁੰਦਰ! ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ।
Show Mercy to me, O my Lord and Master, and do not hold me to account for my actions.
करहु अनुग्रहु सुआमी मेरे गनहु न मोहि कमाइओ ॥
ਗੋਬਿੰਦਦਇਆਲਕ੍ਰਿਪਾਲਸੁਖਸਾਗਰਨਾਨਕਹਰਿਸਰਣਾਇਓ॥੨॥੧੬॥੨੫॥
ਹੇ ਮੇਰੇ ਮਾਲਕ! ਮੇਰੇ ਉਤੇ ਮੇਹਰ ਕਰ, ਮੇਰੇ ਕੀਤੇ ਕਰਮਾਂ ਵਲ ਧਿਆਨ ਨਾਹ ਕਰੀਂ ॥੨॥੧੬॥੨੫॥
O merciful and compassionate Lord God, ocean of peace, Nanak has taken to Your Sanctuary, Lord. ||2||16||25||
गोबिंद दइआल क्रिपाल सुख सागर नानक हरि सरणाइओ ॥२॥१६॥२५॥
ਗੂਜਰੀਮਹਲਾ੫॥
Goojaree, Fifth Mahalaa:
गूजरी महला ५ ॥
ਰਸਨਾਰਾਮਰਾਮਰਵੰਤ॥
ਆਪਣੀ ਜੀਭ ਨਾਲ ਸਦਾ ਪਰਮਾਤਮਾ ਦਾ ਸਿਮਰਨ ਕਰਦਾ ਰਹੁ।
With your tongue, chant the Lord's Name, Raam, Raam.
रसना राम राम रवंत ॥
ਛੋਡਿਆਨਬਿਉਹਾਰਮਿਥਿਆਭਜੁਸਦਾਭਗਵੰਤ॥੧॥ਰਹਾਉ॥
ਹੋਰ ਝੂਠੇ ਵਿਹਾਰਾਂ (ਦੇ ਮੋਹ) ਨੂੰ ਛੱਡ ਕੇ ਸਦਾ ਭਗਵਾਨ ਦਾ ਭਜਨ ਕਰਿਆ ਕਰ ॥੧॥ ਰਹਾਉ ॥
Renounce other false occupations, and vibrate forever on the Lord God. ||1||Pause||
छोडि आन बिउहार मिथिआ भजु सदा भगवंत ॥१॥ रहाउ ॥
ਨਾਮੁਏਕੁਅਧਾਰੁਭਗਤਾਈਤਆਗੈਟੇਕ॥
ਉਨ੍ਹਾਂ ਲਈ ਤੇਰਾ ਨਾਮ ਹੀ ਜ਼ਿੰਦਗੀ ਦਾ ਆਸਰਾ ਬਣ ਗਿਆ ਹੈ, ਇਸ ਲੋਕ ਤੇ ਪਰਲੋਕ ਵਿਚ ਉਹਨਾਂ ਨੂੰ ਤੇਰਾ ਹੀ ਸਹਾਰਾ ਹੈ,
The One Name is the support of His devotees; in this world, and in the world hereafter, it is their anchor and support.
नामु एकु अधारु भगता ईत आगै टेक ॥
ਕਰਿਕ੍ਰਿਪਾਗੋਬਿੰਦਦੀਆਗੁਰਗਿਆਨੁਬੁਧਿਬਿਬੇਕ॥੧॥
ਜਿਨ੍ਹਾਂ ਆਪਣੇ ਭਗਤਾਂ ਨੂੰ ਤੂੰ ਕਿਰਪਾ ਕਰ ਕੇ ਗੁਰੂ ਦਾ ਗਿਆਨ ਬਖ਼ਸ਼ਿਆ ਹੈ, ਤੇ ਚੰਗੇ ਮੰਦੇ ਦੀ ਪਰਖ ਕਰ ਸਕਣ ਵਾਲੀ ਅਕਲ ਦਿੱਤੀ ਹੈ, ਹੇ ਗੋਬਿੰਦ! ॥੧॥
In His mercy and kindness, the Guru has given me the divine wisdom of God, and a discriminating intellect. ||1||
करि क्रिपा गोबिंद दीआ गुर गिआनु बुधि बिबेक ॥१॥
ਕਰਣਕਾਰਣਸੰਮ੍ਰਥਸ੍ਰੀਧਰਸਰਣਿਤਾਕੀਗਹੀ॥
ਉਸ ਪਰਮਾਤਮਾ ਦੀ ਸਰਨ ਲਈ ਹੈ ਜੋ ਸਾਰੇ ਜਗਤ ਦਾ ਮੂਲ ਹੈ ਜੋ ਸਭ ਤਾਕਤਾਂ ਦਾ ਮਾਲਕ ਹੈ, ਜੋ ਲਖਮੀ (ਮਾਇਆ) ਦਾ ਪਤੀ ਹੈ,
The all-powerful Lord is the Creator, the Cause of causes; He is the Master of wealth - I seek His Sanctuary.
करण कारण संम्रथ स्रीधर सरणि ता की गही ॥
ਮੁਕਤਿਜੁਗਤਿਰਵਾਲਸਾਧੂਨਾਨਕਹਰਿਨਿਧਿਲਹੀ॥੨॥੧੭॥੨੬॥
ਤੇ, ਹੇ ਨਾਨਕ! ਮਾਇਕ ਬੰਧਨਾਂ ਤੋਂ ਖ਼ਲਾਸੀ ਪਾਣ ਦਾ ਵਸੀਲਾ (ਸਿਰਫ਼) ਗੁਰੂ ਦੀ ਚਰਨ-ਧੂੜ ਹੈ, ਗੁਰੂ ਦੀ ਸਰਨ ਪੈਣ ਵਾਲੇ ਨੇ ਹੀ ਪਰਮਾਤਮਾ ਦਾ ਨਾਮ-ਖ਼ਜ਼ਾਨਾ ਹਾਸਲ ਕੀਤਾ ਹੈ ॥੨॥੧੭॥੨੬॥
Liberation and worldly success come from the dust of the feet of the Holy Saints; Nanak has obtained the Lord's treasure. ||2||17||26||
मुकति जुगति रवाल साधू नानक हरि निधि लही ॥२॥१७॥२६॥
ਗੂਜਰੀਮਹਲਾ੫ਘਰੁ੪ਚਉਪਦੇ॥
ਰਾਗ ਗੂਜਰੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
Goojaree, Fifth Mahalaa, Fourth House, Chau-Padas:
गूजरी महला ५ घरु ४ चउपदे ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਛਾਡਿਸਗਲਸਿਆਣਪਾਸਾਧਸਰਣੀਆਉ॥
(ਹੇ ਮਨ! ਜੀਵਨ-ਜੁਗਤਿ ਪ੍ਰਾਪਤ ਕਰਨ ਵਾਸਤੇ) ਸਾਰੀਆਂ ਸਿਆਣਪਾਂ ਛੱਡ ਦੇਹ, ਗੁਰੂ ਦਾ ਆਸਰਾ ਲੈ,
Give up all your clever tricks, and seek the Sanctuary of the Holy Saint.
छाडि सगल सिआणपा साध सरणी आउ ॥
ਪਾਰਬ੍ਰਹਮਪਰਮੇਸਰੋਪ੍ਰਭੂਕੇਗੁਣਗਾਉ॥੧॥
(ਤੇ, ਗੁਰੂ ਦੀ ਸਿੱਖਿਆ ਉੱਤੇ ਤੁਰ ਕੇ) ਪਰਮੇਸਰ ਪਾਰਬ੍ਰਹਮ ਪ੍ਰਭੂ ਦੇ ਗੁਣ ਗਾਂਦਾ ਰਿਹਾ ਕਰ ॥੧॥
Sing the Glorious Praises of the Supreme Lord God, the Transcendent Lord. ||1||
पारब्रहम परमेसरो प्रभू के गुण गाउ ॥१॥
ਰੇਚਿਤਚਰਣਕਮਲਅਰਾਧਿ॥
ਹੇ ਮੇਰੇ ਮਨ! ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਦੀ ਆਰਾਧਨਾ ਕਰਿਆ ਕਰ,
O my consciousness, contemplate and adore the Lotus Feet of the Lord.
रे चित चरण कमल अराधि ॥
ਸਰਬਸੂਖਕਲਿਆਣਪਾਵਹਿਮਿਟੈਸਗਲਉਪਾਧਿ॥੧॥ਰਹਾਉ॥
ਸਾਰੇ ਸੁਖ ਆਨੰਦ ਹਾਸਲ ਕਰ ਲਏਂਗਾ, (ਸਿਮਰਨ ਦੀ ਬਰਕਤਿ ਨਾਲ) ਹਰੇਕ ਰੋਗ ਮਿਟ ਜਾਂਦਾ ਹੈ ॥੧॥ ਰਹਾਉ ॥
You shall obtain total peace and salvation, and all troubles shall depart. ||1||Pause||
सरब सूख कलिआण पावहि मिटै सगल उपाधि ॥१॥ रहाउ ॥
ਮਾਤਪਿਤਾਸੁਤਮੀਤਭਾਈਤਿਸੁਬਿਨਾਨਹੀਕੋਇ॥
ਹੇ ਮਨ! ਮਾਂ, ਪਿਉ, ਪੁੱਤਰ, ਮਿੱਤਰ, ਭਰਾ-ਪਰਮਾਤਮਾ ਤੋਂ ਬਿਨਾ ਕੋਈ ਭੀ (ਨਾਲ ਨਿਭਣ ਵਾਲਾ ਸਾਥੀ) ਨਹੀਂ ਹੈ।
Mother, father, children, friends and siblings - without the Lord, none of them are real.
मात पिता सुत मीत भाई तिसु बिना नही कोइ ॥
ਈਤਊਤਜੀਅਨਾਲਿਸੰਗੀਸਰਬਰਵਿਆਸੋਇ॥੨॥
ਜੇਹੜਾ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ ਉਹੀ ਇਸ ਲੋਕ ਤੇ ਪਰਲੋਕ ਵਿਚ ਜਿੰਦ ਦੇ ਨਾਲ ਰਹਿਣ ਵਾਲਾ ਸਾਥੀ ਹੈ ॥੨॥
Here and hereafter, He is the companion of the soul; He is pervading everywhere. ||2||
ईत ऊत जीअ नालि संगी सरब रविआ सोइ ॥२॥
ਕੋਟਿਜਤਨਉਪਾਵਮਿਥਿਆਕਛੁਨਆਵੈਕਾਮਿ॥
(ਹੇ ਮਨ! ਆਤਮਕ ਪਵਿਤ੍ਰਤਾ ਵਾਸਤੇ ਗੁਰੂ ਦੀ ਸਰਨ ਤੋਂ ਬਿਨਾ ਹੋਰ) ਕ੍ਰੋੜਾਂ ਹੀ ਜਤਨ ਤੇ ਉਪਾਵ ਵਿਅਰਥ ਹਨ, (ਤੇ ਇਹਨਾਂ ਵਿਚੋਂ) ਕੋਈ ਭੀ ਕੰਮ ਨਹੀਂ ਆ ਸਕਦਾ।
Millions of plans, tricks, and efforts are of no use, and serve no purpose.
कोटि जतन उपाव मिथिआ कछु न आवै कामि ॥
ਸਰਣਿਸਾਧੂਨਿਰਮਲਾਗਤਿਹੋਇਪ੍ਰਭਕੈਨਾਮਿ॥੩॥
ਗੁਰੂ ਦੀ ਸਰਨ ਪਿਆਂ ਹੀ ਮਨੁੱਖ ਪਵਿਤ੍ਰ ਜੀਵਨ ਵਾਲਾ ਹੋ ਸਕਦਾ ਹੈ, ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ ਉੱਚੀ ਆਤਮਕ ਅਵਸਥਾ ਬਣ ਸਕਦੀ ਹੈ ॥੩॥
In the Sanctuary of the Holy, one becomes immaculate and pure, and obtains salvation, through the Name of God. ||3||
सरणि साधू निरमला गति होइ प्रभ कै नामि ॥३॥
ਅਗਮਦਇਆਲਪ੍ਰਭੂਊਚਾਸਰਣਿਸਾਧੂਜੋਗੁ॥
ਅਪਹੁੰਚ ਦਇਆਵਾਨ ਪਰਮਾਤਮਾ ਸਭ (ਵਿਅਕਤੀਆਂ) ਤੋਂ ਉੱਚਾ ਹੈ, ਗੁਰਮੁਖਾਂ ਨੂੰ ਆਪਣੀ ਸਰਨ ਵਿਚ ਰੱਖਣ (ਤੇ ਉਪਾਧੀਆਂ ਤੋਂ ਬਚਾਣ) ਦੀ ਸਮਰਥਾ ਵਾਲਾ ਹੈ।
God is profound and merciful, lofty and exalted; He gives Sanctuary to the Holy.
अगम दइआल प्रभू ऊचा सरणि साधू जोगु ॥
ਤਿਸੁਪਰਾਪਤਿਨਾਨਕਾਜਿਸੁਲਿਖਿਆਧੁਰਿਸੰਜੋਗੁ॥੪॥੧॥੨੭॥
ਹੇ ਨਾਨਕ! ਉਹ ਪਰਮਾਤਮਾ ਉਸੇ ਮਨੁੱਖ ਨੂੰ ਮਿਲ ਸਕਦਾ ਹੈ ਜਿਸ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਮਿਲਾਪ ਦਾ ਸੰਜੋਗ ਲਿਖਿਆ ਹੁੰਦਾ ਹੈ ॥੪॥੧॥੨੭॥
He alone obtains the Lord, O Nanak, who is blessed with such pre-ordained destiny to meet Him. ||4||1||27||
तिसु परापति नानका जिसु लिखिआ धुरि संजोगु ॥४॥१॥२७॥
ਗੂਜਰੀਮਹਲਾ੫॥
Goojaree, Fifth Mahalaa:
गूजरी महला ५ ॥
ਆਪਨਾਗੁਰੁਸੇਵਿਸਦਹੀਰਮਹੁਗੁਣਗੋਬਿੰਦ॥
ਆਪਣੇ ਗੁਰੂ ਦੀ ਸਰਨ ਪੈ ਕੇ ਸਦਾ ਹੀ ਗੋਵਿੰਦ ਦੇ ਗੁਣ ਯਾਦ ਕਰਦਾ ਰਹੁ,
Serve your Guru forever, and chant the Glorious Praises of the Lord of the Universe.
आपना गुरु सेवि सद ही रमहु गुण गोबिंद ॥
ਸਾਸਿਸਾਸਿਅਰਾਧਿਹਰਿਹਰਿਲਹਿਜਾਇਮਨਕੀਚਿੰਦ॥੧॥
ਆਪਣੇ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਆਰਾਧਨ ਕਰਦਾ ਰਹੁ, ਤੇਰੇ ਮਨ ਦੀ ਹਰੇਕ ਚਿੰਤਾ ਦੂਰ ਹੋ ਜਾਇਗੀ ॥੧॥
With each and every breath, worship the Lord, Har, Har, in adoration, and the anxiety of your mind will be dispelled. ||1||
सासि सासि अराधि हरि हरि लहि जाइ मन की चिंद ॥१॥
ਮੇਰੇਮਨਜਾਪਿਪ੍ਰਭਕਾਨਾਉ॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਦਾ ਰਹੁ,
O my mind, chant the Name of God.
मेरे मन जापि प्रभ का नाउ ॥
ਸੂਖਸਹਜਅਨੰਦਪਾਵਹਿਮਿਲੀਨਿਰਮਲਥਾਉ॥੧॥ਰਹਾਉ॥
ਇਸ ਤਰ੍ਹਾਂ; ਸੁਖ, ਆਤਮਕ ਅਡੋਲਤਾ, ਅਨੰਦ ਪ੍ਰਾਪਤ ਕਰੇਂਗਾ, ਤੈਨੂੰ ਉਹ ਥਾਂ ਮਿਲਿਆ ਰਹੇਗਾ ਜੇਹੜਾ ਤੈਨੂੰ ਸਦਾ ਸੁੱਚਾ ਰੱਖ ਸਕੇ ॥੧॥ ਰਹਾਉ ॥
You shall be blessed with peace, poise and pleasure, and you shall find the immaculate place. ||1||Pause||
सूख सहज अनंद पावहि मिली निरमल थाउ ॥१॥ रहाउ ॥
ਸਾਧਸੰਗਿਉਧਾਰਿਇਹੁਮਨੁਆਠਪਹਰਆਰਾਧਿ॥
ਗੁਰੂ ਦੀ ਸੰਗਤ ਵਿਚ ਟਿਕ ਕੇ ਆਪਣੇ ਇਸ ਮਨ ਨੂੰ (ਵਿਕਾਰਾਂ ਤੋਂ) ਬਚਾਈ ਰੱਖ, ਅੱਠੇ ਪਹਰ ਪਰਮਾਤਮਾ ਦਾ ਆਰਾਧਨ ਕਰਦਾ ਰਹੁ,
In the Saadh Sangat, the Company of the Holy, redeem your mind, and adore the Lord, twenty-four hours a day.
साधसंगि उधारि इहु मनु आठ पहर आराधि ॥
ਕਾਮੁਕ੍ਰੋਧੁਅਹੰਕਾਰੁਬਿਨਸੈਮਿਟੈਸਗਲਉਪਾਧਿ॥੨॥
ਇਸ ਤਰ੍ਹਾਂ; (ਤੇਰੇ ਅੰਦਰੋਂ) ਕਾਮ ਕ੍ਰੋਧ ਅਹੰਕਾਰ ਨਾਸ ਹੋ ਜਾਇਗਾ, ਤੇਰਾ ਹਰੇਕ ਰੋਗ ਦੂਰ ਹੋ ਜਾਇਗਾ ॥੨॥
Sexual desire, anger and egotism will be dispelled, and all troubles shall end. ||2||
कामु क्रोधु अहंकारु बिनसै मिटै सगल उपाधि ॥२॥
ਅਟਲਅਛੇਦਅਭੇਦਸੁਆਮੀਸਰਣਿਤਾਕੀਆਉ॥
ਉਸ ਮਾਲਕ-ਪ੍ਰਭੂ ਦੀ ਸਰਨ ਵਿਚ ਟਿਕਿਆ ਰਹੁ ਜੋ ਸਦਾ ਕਾਇਮ ਰਹਿਣ ਵਾਲਾ ਹੈ ਜੋ ਨਾਸ-ਰਹਿਤ ਹੈ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ।
The Lord Master is immovable, immortal and inscrutable; seek His Sanctuary.
अटल अछेद अभेद सुआमी सरणि ता की आउ ॥
ਚਰਣਕਮਲਅਰਾਧਿਹਿਰਦੈਏਕਸਿਉਲਿਵਲਾਉ॥੩॥
ਆਪਣੇ ਹਿਰਦੇ ਵਿਚ ਪ੍ਰਭੂ ਦੇ ਸੋਹਣੇ ਕੋਮਲ ਚਰਨਾਂ ਦਾ ਆਰਾਧਨ ਕਰਿਆ ਕਰ, ਪਰਮਾਤਮਾ ਦੇ ਚਰਨਾਂ ਨਾਲ ਪਿਆਰ ਪਾਈ ਰੱਖ ॥੩॥
Worship in adoration the lotus feet of the Lord in your heart, and center your consciousness lovingly on Him alone. ||3||
चरण कमल अराधि हिरदै एक सिउ लिव लाउ ॥३॥
ਪਾਰਬ੍ਰਹਮਿਪ੍ਰਭਿਦਇਆਧਾਰੀਬਖਸਿਲੀਨੑੇਆਪਿ॥
ਪਾਰਬ੍ਰਹਮ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਮੇਹਰ ਕੀਤੀ ਉਹਨਾਂ ਨੂੰ ਉਸ ਨੇ ਆਪ ਬਖ਼ਸ਼ ਲਿਆ (ਉਹਨਾਂ ਦੇ ਪਿਛਲੇ ਪਾਪ ਖਿਮਾ ਕਰ ਦਿੱਤੇ),
The Supreme Lord God has shown mercy to me, and He Himself has forgiven me.
पारब्रहमि प्रभि दइआ धारी बखसि लीने आपि ॥
ਸਰਬਸੁਖਹਰਿਨਾਮੁਦੀਆਨਾਨਕਸੋਪ੍ਰਭੁਜਾਪਿ॥੪॥੨॥੨੮॥
ਤੇ ਉਹਨਾਂ ਨੂੰ ਉਸਨੇ ਸਾਰੇ ਸੁਖਾਂ ਦਾ ਖ਼ਜ਼ਾਨਾ ਆਪਣਾ ਹਰਿ-ਨਾਮ ਦੇ ਦਿੱਤਾ। ਹੇ ਨਾਨਕ! ਤੂੰ ਭੀ ਉਸ ਪ੍ਰਭੂ ਦਾ ਨਾਮ ਜਪਿਆ ਕਰ ॥੪॥੨॥੨੮॥
The Lord has given me His Name, the treasure of peace; O Nanak, meditate on that God. ||4||2||28||
सरब सुख हरि नामु दीआ नानक सो प्रभु जापि ॥४॥२॥२८॥
ਗੂਜਰੀਮਹਲਾ੫॥
Goojaree, Fifth Mahalaa:
गूजरी महला ५ ॥
ਗੁਰਪ੍ਰਸਾਦੀਪ੍ਰਭੁਧਿਆਇਆਗਈਸੰਕਾਤੂਟਿ॥
ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਧਰਿਆ (ਉਸ ਦੇ ਅੰਦਰੋਂ) ਡੱਕੇ-ਡੋਲੇ ਖ਼ਤਮ ਹੋ ਗਏ,
By Guru's Grace, I meditate on God, and my doubts are gone.
गुर प्रसादी प्रभु धिआइआ गई संका तूटि ॥