GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 494
Display Settings
Translations
ਜਾ​ਹਰਿ​ਪ੍ਰਭ​ਭਾਵੈ​ਤਾ​ਗੁਰਮੁਖਿ​ਮੇਲੇ​ਜਿਨੑ​ਵਚਨ​ਗੁਰੂ​ਸਤਿਗੁਰ​ਮਨਿ​ਭਾਇਆ​॥​
ਹੇ ਭਰਾਵੋ! ਜਦੋਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਤਦੋਂ ਉਹਨਾਂ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦਾ ਮਿਲਾਪ ਕਰਾਂਦਾ ਹੈ ਜਿਨ੍ਹਾਂ ਨੂੰ ਗੁਰੂ ਦੇ ਬਚਨ ਆਪਣੇ ਮਨ ਵਿਚ ਪਿਆਰੇ ਲੱਗਦੇ ਹਨ।
When it pleases the Lord God, he causes us to meet the Gurmukhs; the Hymns of the Guru, the True Guru, are very sweet to their minds.
जा हरि प्रभ भावै ता गुरमुखि मेले जिन वचन गुरू सतिगुर मनि भाइआ ॥
ਵਡਭਾਗੀ​ਗੁਰ​ਕੇ​ਸਿਖ​ਪਿਆਰੇ​ਹਰਿ​ਨਿਰਬਾਣੀ​ਨਿਰਬਾਣ​ਪਦੁ​ਪਾਇਆ​॥੨॥​
ਗੁਰੂ ਦੇ ਉਹ ਪਿਆਰੇ ਸਿੱਖ ਵੱਡੇ ਭਾਗਾਂ ਵਾਲੇ ਹਨ ਜੇਹੜੇ ਨਿਰਲੇਪ ਪਰਮਾਤਮਾ ਨੂੰ ਮਿਲ ਕੇ ਵਾਸ਼ਨਾ-ਰਹਿਤ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ ॥੨॥
Very fortunate are the beloved Sikhs of the Guru; through the Lord, they attain the supreme state of Nirvaanaa. ||2||
वडभागी गुर के सिख पिआरे हरि निरबाणी निरबाण पदु पाइआ ॥२॥
ਸਤਿਸੰਗਤਿ​ਗੁਰ​ਕੀ​ਹਰਿ​ਪਿਆਰੀ​ਜਿਨ​ਹਰਿ​ਹਰਿ​ਨਾਮੁ​ਮੀਠਾ​ਮਨਿ​ਭਾਇਆ​॥​
ਹੇ ਭਰਾਵੋ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦਾ ਮਿੱਠਾ ਨਾਮ ਆਪਣੇ ਮਨ ਵਿਚ ਪਿਆਰਾ ਲੱਗਦਾ ਹੈ ਉਹਨਾਂ ਨੂੰ ਸਤਿਗੁਰੂ ਦੀ ਸਾਧ ਸੰਗਤਿ ਭੀ ਪਿਆਰੀ ਲੱਗਦੀ ਹੈ।
The Sat Sangat, the True Congregation of the Guru, is loved by the Lord. The Naam, the Name of the Lord, Har, Har, is sweet and pleasing to their minds.
सतिसंगति गुर की हरि पिआरी जिन हरि हरि नामु मीठा मनि भाइआ ॥
ਜਿਨ​ਸਤਿਗੁਰ​ਸੰਗਤਿ​ਸੰਗੁ​ਨ​ਪਾਇਆ​ਸੇ​ਭਾਗਹੀਣ​ਪਾਪੀ​ਜਮਿ​ਖਾਇਆ​॥੩॥​
ਪਰ ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਦੀ ਸੰਗਤਿ ਦਾ ਸਾਥ ਪਸੰਦ ਨਹੀਂ ਆਉਂਦਾ, ਉਹ ਬਦ-ਕਿਸਮਤ ਰਹਿ ਜਾਂਦੇ ਹਨ, ਉਹਨਾਂ ਪਾਪੀਆਂ ਨੂੰ ਆਤਮਕ ਮੌਤ ਨੇ ਸਮੂਲਚਾ ਖਾ ਲਿਆ ਹੁੰਦਾ ਹੈ ॥੩॥
One who does not obtain the Association of the True Guru, is a most unfortunate sinner; he is consumed by the Messenger of Death. ||3||
जिन सतिगुर संगति संगु न पाइआ से भागहीण पापी जमि खाइआ ॥३॥
ਆਪਿ​ਕ੍ਰਿਪਾਲੁ​ਕ੍ਰਿਪਾ​ਪ੍ਰਭੁ​ਧਾਰੇ​ਹਰਿ​ਆਪੇ​ਗੁਰਮੁਖਿ​ਮਿਲੈ​ਮਿਲਾਇਆ​॥​
ਹੇ ਭਰਾਵੋ! ਜਦੋਂ ਦਇਆਵਾਨ ਪਰਮਾਤਮਾ ਆਪ ਕਿਸੇ ਮਨੁੱਖ ਉਤੇ ਦਇਆ ਕਰਦਾ ਹੈ, ਤਦੋਂ ਉਹ ਆਪ ਹੀ ਉਸ ਮਨੁੱਖ ਨੂੰ ਗੁਰੂ ਦੀ ਰਾਹੀਂ ਮਿਲਾਇਆ ਹੋਇਆ ਮਿਲ ਪੈਂਦਾ ਹੈ।
If God, the Kind Master, Himself shows His kindness, then the Lord causes the Gurmukh to merge into Himself.
आपि क्रिपालु क्रिपा प्रभु धारे हरि आपे गुरमुखि मिलै मिलाइआ ॥
ਜਨੁ​ਨਾਨਕੁ​ਬੋਲੇ​ਗੁਣ​ਬਾਣੀ​ਗੁਰਬਾਣੀ​ਹਰਿ​ਨਾਮਿ​ਸਮਾਇਆ​॥੪॥੫॥​
ਦਾਸ ਨਾਨਕ ਭੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਗੁਰਬਾਣੀ ਹੀ (ਨਿੱਤ) ਉਚਾਰਦਾ ਹੈ। ਗੁਰਬਾਣੀ ਦੀ ਬਰਕਤਿ ਨਾਲ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ ॥੪॥੫॥
Servant Nanak chants the Glorious Words of the Guru's Bani; through them, one is absorbed into the Naam, the Name of the Lord. ||4||5||
जनु नानकु बोले गुण बाणी गुरबाणी हरि नामि समाइआ ॥४॥५॥
ਗੂਜਰੀ​ਮਹਲਾ​੪​॥​
Goojaree, Fourth Mahalaa:
गूजरी महला ४ ॥
ਜਿਨ​ਸਤਿਗੁਰੁ​ਪੁਰਖੁ​ਜਿਨਿ​ਹਰਿ​ਪ੍ਰਭੁ​ਪਾਇਆ​ਮੋ​ਕਉ​ਕਰਿ​ਉਪਦੇਸੁ​ਹਰਿ​ਮੀਠ​ਲਗਾਵੈ​॥​
(ਹੇ ਭਰਾ! ਮੇਰਾ ਜੀ ਕਰਦਾ ਹੈ ਮੈਨੂੰ ਉਹ ਸੱਜਣ ਮਿਲ ਪੈਣ) ਜਿਨ੍ਹਾਂ ਨੇ ਗੁਰੂ ਮਹਾ ਪੁਰਖ ਦਾ ਦਰਸਨ ਕਰ ਲਿਆ ਹੈ। (ਮੇਰਾ ਮਨ ਲੋਚਦਾ ਹੈ ਕਿ) ਜਿਸ ਸੱਜਣ ਨੇ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ ਉਹ ਮੈਨੂੰ ਭੀ ਸਿੱਖਿਆ ਦੇ ਕੇ ਪਰਮਾਤਮਾ ਨਾਲ ਮੇਰਾ ਪਿਆਰ ਬਣਾ ਦੇਵੇ।
One who has found the Lord God through the True Guru, has made the Lord seem so sweet to me, through His Teachings.
जिन सतिगुरु पुरखु जिनि हरि प्रभु पाइआ मो कउ करि उपदेसु हरि मीठ लगावै ॥
ਮਨੁ​ਤਨੁ​ਸੀਤਲੁ​ਸਭ​ਹਰਿਆ​ਹੋਆ​ਵਡਭਾਗੀ​ਹਰਿ​ਨਾਮੁ​ਧਿਆਵੈ​॥੧॥​
ਜੇਹੜਾ ਭਾਗਾਂ ਵਾਲਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦਾ ਮਨ ਉਸ ਦਾ ਹਿਰਦਾ ਠੰਢਾ-ਠਾਰ ਹੋ ਜਾਂਦਾ ਹੈ, ਉਹ ਆਤਮਕ ਜੀਵਨ ਨਾਲ ਸਰਸ਼ਾਰ (ਭਰਪੂਰ) ਹੋ ਜਾਂਦਾ ਹੈ ॥੧॥
My mind and body have been cooled and soothed, and totally rejuvenated; by great good fortune, I meditate on the Name of the Lord. ||1||
मनु तनु सीतलु सभ हरिआ होआ वडभागी हरि नामु धिआवै ॥१॥
ਭਾਈ​ਰੇ​ਮੋ​ਕਉ​ਕੋਈ​ਆਇ​ਮਿਲੈ​ਹਰਿ​ਨਾਮੁ​ਦ੍ਰਿੜਾਵੈ​॥​
ਹੇ ਭਰਾ! (ਮੇਰਾ ਮਨ ਲੋਚਦਾ ਹੈ ਕਿ) ਮੈਨੂੰ ਕੋਈ (ਅਜੇਹਾ ਸੱਜਣ) ਆ ਕੇ ਮਿਲੇ ਜੇਹੜਾ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦੇਵੇ।
O Siblings of Destiny, let anyone who can implant the Lord's Name within me, come and meet with me.
भाई रे मो कउ कोई आइ मिलै हरि नामु द्रिड़ावै ॥
ਮੇਰੇ​ਪ੍ਰੀਤਮ​ਪ੍ਰਾਨ​ਮਨੁ​ਤਨੁ​ਸਭੁ​ਦੇਵਾ​ਮੇਰੇ​ਹਰਿ​ਪ੍ਰਭ​ਕੀ​ਹਰਿ​ਕਥਾ​ਸੁਨਾਵੈ​॥੧॥​ਰਹਾਉ​॥​
ਜੇਹੜਾ ਮੈਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਗੱਲ ਸੁਣਾਂਦਾ ਰਹੇ, ਮੈਂ ਉਸ ਸੱਜਣ ਨੂੰ ਆਪਣੀ ਜਿੰਦ ਆਪਣਾ ਮਨ ਆਪਣਾ ਤਨ ਸਭ ਕੁਝ ਦੇ ਦਿਆਂਗਾ ॥੧॥ ਰਹਾਉ ॥
Unto my Beloved, I give my mind and body, and my very breath of life. He speaks to me of the sermon of my Lord God. ||1||Pause||
मेरे प्रीतम प्रान मनु तनु सभु देवा मेरे हरि प्रभ की हरि कथा सुनावै ॥१॥ रहाउ ॥
ਧੀਰਜੁ​ਧਰਮੁ​ਗੁਰਮਤਿ​ਹਰਿ​ਪਾਇਆ​ਨਿਤ​ਹਰਿ​ਨਾਮੈ​ਹਰਿ​ਸਿਉ​ਚਿਤੁ​ਲਾਵੈ​॥​
ਜੇਹੜਾ ਮਨੁੱਖ ਸਦਾ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ਪਰਮਾਤਮਾ ਨਾਲ ਚਿੱਤ ਜੋੜੀ ਰੱਖਦਾ ਹੈ, ਉਹ ਧੀਰਜ ਹਾਸਲ ਕਰ ਲੈਂਦਾ ਹੈ, ਉਹ ਧਰਮ ਕਮਾਣ ਲੱਗ ਪੈਂਦਾ ਹੈ, ਉਹ ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ।
Through the Guru's Teachings, I have obtained courage, faith and the Lord. He keeps my mind focused continually on the Lord, and the Name of the Lord.
धीरजु धरमु गुरमति हरि पाइआ नित हरि नामै हरि सिउ चितु लावै ॥
ਅੰਮ੍ਰਿਤ​ਬਚਨ​ਸਤਿਗੁਰ​ਕੀ​ਬਾਣੀ​ਜੋ​ਬੋਲੈ​ਸੋ​ਮੁਖਿ​ਅੰਮ੍ਰਿਤੁ​ਪਾਵੈ​॥੨॥​
ਸਤਿਗੁਰੂ ਦੀ ਬਾਣੀ ਆਤਮਕ ਜੀਵਨ ਦੇਣ ਵਾਲੇ ਬਚਨ ਹਨ, ਜੇਹੜਾ ਮਨੁੱਖ ਇਹ ਬਾਣੀ ਉਚਾਰਦਾ ਹੈ, ਉਹ ਮਨੁੱਖ ਆਪਣੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਜਲ ਪਾਂਦਾ ਹੈ ॥੨॥
The Words of the True Guru's Teachings are Ambrosial Nectar; this Amrit trickles into the mouth of the one who chants them. ||2||
अंम्रित बचन सतिगुर की बाणी जो बोलै सो मुखि अंम्रितु पावै ॥२॥
ਨਿਰਮਲੁ​ਨਾਮੁ​ਜਿਤੁ​ਮੈਲੁ​ਨ​ਲਾਗੈ​ਗੁਰਮਤਿ​ਨਾਮੁ​ਜਪੈ​ਲਿਵ​ਲਾਵੈ​॥​
ਹੇ ਭਰਾ! ਪਰਮਾਤਮਾ ਦਾ ਨਾਮ ਪਵਿੱਤ੍ਰ ਕਰਨ ਵਾਲਾ ਹੈ, ਇਸ ਨਾਮ ਵਿਚ ਜੁੜਿਆਂ (ਮਨ ਨੂੰ ਵਿਕਾਰਾਂ ਦੀ) ਮੈਲ ਨਹੀਂ ਲੱਗਦੀ। ਜੇਹੜਾ ਮਨੁੱਖ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਹਰਿ-ਨਾਮ ਜਪਦਾ ਹੈ ਉਹ ਪ੍ਰਭੂ-ਚਰਨਾਂ ਵਿਚ ਪ੍ਰੀਤਿ ਪਾ ਲੈਂਦਾ ਹੈ।
Immaculate is the Naam, which cannot be stained by filth. Through the Guru's Teachings, chant the Naam with love.
निरमलु नामु जितु मैलु न लागै गुरमति नामु जपै लिव लावै ॥
ਨਾਮੁ​ਪਦਾਰਥੁ​ਜਿਨ​ਨਰ​ਨਹੀ​ਪਾਇਆ​ਸੇ​ਭਾਗਹੀਣ​ਮੁਏ​ਮਰਿ​ਜਾਵੈ​॥੩॥​
ਪਰਮਾਤਮਾ ਦਾ ਨਾਮ ਕੀਮਤੀ ਸ਼ੈ ਹੈ, ਜਿਨ੍ਹਾਂ ਮਨੁੱਖਾਂ ਨੇ ਇਹ ਨਾਮ ਹਾਸਲ ਨਹੀਂ ਕੀਤਾ, ਉਹ ਮੰਦ-ਭਾਗੀ ਹਨ, ਉਹ ਆਤਮਕ ਮੌਤ ਸਹੇੜ ਲੈਂਦੇ ਹਨ। (ਜੇਹੜਾ ਭੀ ਮਨੁੱਖ ਨਾਮ ਤੋਂ ਵਾਂਜਿਆ ਰਹਿੰਦਾ ਹੈ ਉਹ) ਆਤਮਕ ਮੌਤੇ ਮਰ ਜਾਂਦਾ ਹੈ ॥੩॥
That man who has not found the wealth of the Naam is most unfortunate; he dies over and over again. ||3||
नामु पदारथु जिन नर नही पाइआ से भागहीण मुए मरि जावै ॥३॥
ਆਨਦ​ਮੂਲੁ​ਜਗਜੀਵਨ​ਦਾਤਾ​ਸਭ​ਜਨ​ਕਉ​ਅਨਦੁ​ਕਰਹੁ​ਹਰਿ​ਧਿਆਵੈ​॥​
ਹੇ ਜਗਤ ਦੇ ਜੀਵਨ ਪ੍ਰਭੂ! ਤੂੰ ਆਨੰਦ ਦਾ ਸੋਮਾ ਹੈਂ, ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਸਭ ਸੇਵਕਾਂ ਨੂੰ (ਆਤਮਕ) ਆਨੰਦ ਦੇਂਦਾ ਹੈਂ। (ਜੇਹੜਾ ਭੀ ਮਨੁੱਖ ਤੇਰਾ) ਨਾਮ ਸਿਮਰਦਾ ਹੈ (ਉਸ ਨੂੰ ਤੂੰ ਆਨੰਦ ਦੀ ਦਾਤਿ ਦੇਂਦਾ ਹੈਂ।)
The source of bliss, the Life of the world, the Great Giver brings bliss to all who meditate on the Lord.
आनद मूलु जगजीवन दाता सभ जन कउ अनदु करहु हरि धिआवै ॥
ਤੂੰ​ਦਾਤਾ​ਜੀਅ​ਸਭਿ​ਤੇਰੇ​ਜਨ​ਨਾਨਕ​ਗੁਰਮੁਖਿ​ਬਖਸਿ​ਮਿਲਾਵੈ​॥੪॥੬॥​
ਹੇ ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੂੰ ਸਭਨਾਂ ਨੂੰ ਦਾਤਾਂ ਦੇਂਦਾ ਹੈਂ। ਹੇ ਨਾਨਕ! ਪਰਮਾਤਮਾ ਗੁਰੂ ਦੀ ਸਰਨ ਪਾ ਕੇ (ਵਡ-ਭਾਗੀ ਮਨੁੱਖ ਨੂੰ) ਆਪਣੀ ਮੇਹਰ ਨਾਲ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੪॥੬॥
You are the Great Giver, all beings belong to You. O servant Nanak, You forgive the Gurmukhs, and merge them into Yourself. ||4||6||
तूं दाता जीअ सभि तेरे जन नानक गुरमुखि बखसि मिलावै ॥४॥६॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਗੂਜਰੀ​ਮਹਲਾ​੪​ਘਰੁ​੩​॥​
ਰਾਗ ਗੂਜਰੀ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
Goojaree, Fourth Mahalaa, Third House:
गूजरी महला ४ घरु ३ ॥
ਮਾਈ​ਬਾਪ​ਪੁਤ੍ਰ​ਸਭਿ​ਹਰਿ​ਕੇ​ਕੀਏ​॥​
ਮਾਂ, ਪਿਉ, ਪੁੱਤਰ-ਇਹ ਸਾਰੇ ਪਰਮਾਤਮਾ ਦੇ ਬਣਾਏ ਹੋਏ ਹਨ।
Mother, father and sons are all made by the Lord;
माई बाप पुत्र सभि हरि के कीए ॥
ਸਭਨਾ​ਕਉ​ਸਨਬੰਧੁ​ਹਰਿ​ਕਰਿ​ਦੀਏ​॥੧॥​
ਇਹਨਾਂ ਸਭਨਾਂ ਵਾਸਤੇ ਆਪੋ ਵਿਚ ਦਾ ਰਿਸ਼ਤਾ ਪਰਮਾਤਮਾ ਨੇ ਆਪ ਹੀ ਬਣਾਇਆ ਹੋਇਆ ਹੈ (ਸੋ, ਇਹ ਸਹੀ ਜੀਵਨ-ਰਾਹ ਵਿਚ ਰੁਕਾਵਟ ਨਹੀਂ ਹਨ) ॥੧॥
the relationships of all are established by the Lord. ||1||
सभना कउ सनबंधु हरि करि दीए ॥१॥
ਹਮਰਾ​ਜੋਰੁ​ਸਭੁ​ਰਹਿਓ​ਮੇਰੇ​ਬੀਰ​॥​
ਹੇ ਮੇਰੇ ਵੀਰ! (ਪਰਮਾਤਮਾ ਦੇ ਟਾਕਰੇ ਤੇ) ਸਾਡਾ ਕੋਈ ਜ਼ੋਰ ਚੱਲ ਨਹੀਂ ਸਕਦਾ।
I have given up all my strength, O my brother.
हमरा जोरु सभु रहिओ मेरे बीर ॥
ਹਰਿ​ਕਾ​ਤਨੁ​ਮਨੁ​ਸਭੁ​ਹਰਿ​ਕੈ​ਵਸਿ​ਹੈ​ਸਰੀਰ​॥੧॥​ਰਹਾਉ​॥​
ਸਾਡਾ ਇਹ ਸਰੀਰ ਸਾਡਾ ਇਹ ਮਨ ਸਭ ਕੁਝ ਪਰਮਾਤਮਾ ਦਾ ਬਣਾਇਆ ਹੋਇਆ ਹੈ, ਸਾਡਾ ਸਰੀਰ ਪਰਮਾਤਮਾ ਦੇ ਵੱਸ ਵਿਚ ਹੈ ॥੧॥ ਰਹਾਉ ॥
The mind and body belong to the Lord, and the human body is entirely under His control. ||1||Pause||
हरि का तनु मनु सभु हरि कै वसि है सरीर ॥१॥ रहाउ ॥
ਭਗਤ​ਜਨਾ​ਕਉ​ਸਰਧਾ​ਆਪਿ​ਹਰਿ​ਲਾਈ​॥​
ਪਰਮਾਤਮਾ ਆਪ ਹੀ ਆਪਣੇ ਭਗਤਾਂ ਨੂੰ ਆਪਣੇ ਚਰਨਾਂ ਦੀ ਪ੍ਰੀਤਿ ਬਖ਼ਸ਼ਦਾ ਹੈ,
The Lord Himself infuses devotion into His humble devotees.
भगत जना कउ सरधा आपि हरि लाई ॥
ਵਿਚੇ​ਗ੍ਰਿਸਤ​ਉਦਾਸ​ਰਹਾਈ​॥੨॥​
ਉਹਨਾਂ ਭਗਤ ਜਨਾਂ ਨੂੰ ਗ੍ਰਿਹਸਤ ਵਿਚ ਹੀ (ਮਾਂ ਪਿਉ ਪੁੱਤਰ ਇਸਤ੍ਰੀ ਆਦਿਕ ਸਨਬੰਧੀਆਂ ਦੇ ਵਿਚ ਹੀ ਰਹਿੰਦਿਆਂ ਨੂੰ ਹੀ) ਮਾਇਆ ਵਿਚ ਨਿਰਲੇਪ ਰੱਖਦਾ ਹੈ ॥੨॥
In the midst of family life, they remain unattached. ||2||
विचे ग्रिसत उदास रहाई ॥२॥
ਜਬ​ਅੰਤਰਿ​ਪ੍ਰੀਤਿ​ਹਰਿ​ਸਿਉ​ਬਨਿ​ਆਈ​॥​
ਜਦੋਂ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ,
When inner love is established with the Lord,
जब अंतरि प्रीति हरि सिउ बनि आई ॥
ਤਬ​ਜੋ​ਕਿਛੁ​ਕਰੇ​ਸੁ​ਮੇਰੇ​ਹਰਿ​ਪ੍ਰਭ​ਭਾਈ​॥੩॥​
ਤਦੋਂ ਮਨੁੱਖ ਜੋ ਕੁਝ ਕਰਦਾ ਹੈ (ਰਜ਼ਾ ਵਿਚ ਹੀ ਕਰਦਾ ਹੈ, ਤੇ) ਉਹ ਮੇਰੇ ਪਰਮਾਤਮਾ ਨੂੰ ਚੰਗਾ ਲੱਗਦਾ ਹੈ ॥੩॥
then whatever one does, is pleasing to my Lord God. ||3||
तब जो किछु करे सु मेरे हरि प्रभ भाई ॥३॥
ਜਿਤੁ​ਕਾਰੈ​ਕੰਮਿ​ਹਮ​ਹਰਿ​ਲਾਏ​॥​
ਜਿਸ ਕਾਰ ਵਿਚ ਜਿਸ ਕੰਮ ਵਿਚ, ਪਰਮਾਤਮਾ ਸਾਨੂੰ ਲਾਂਦਾ ਹੈ,
I do those deeds and tasks which the Lord has set me to;
जितु कारै कंमि हम हरि लाए ॥
ਸੋ​ਹਮ​ਕਰਹ​ਜੁ​ਆਪਿ​ਕਰਾਏ​॥੪॥​
ਜੇਹੜਾ ਕੰਮ-ਕਾਰ ਪਰਮਾਤਮਾ ਸਾਥੋਂ ਕਰਾਂਦਾ ਹੈ, ਅਸੀਂ ਉਹੀ ਕੰਮ-ਕਾਰ ਕਰਦੇ ਹਾਂ ॥੪॥
I do that which He makes me to do. ||4||
सो हम करह जु आपि कराए ॥४॥
ਜਿਨ​ਕੀ​ਭਗਤਿ​ਮੇਰੇ​ਪ੍ਰਭ​ਭਾਈ​॥​
(ਹੇ ਭਾਈ!) ਜਿਨ੍ਹਾਂ ਮਨੁੱਖਾਂ ਦੀ ਭਗਤੀ ਪਰਮਾਤਮਾ ਨੂੰ ਪਸੰਦ ਆਉਂਦੀ ਹੈ,
Those whose devotional worship is pleasing to my God
जिन की भगति मेरे प्रभ भाई ॥
ਤੇ​ਜਨ​ਨਾਨਕ​ਰਾਮ​ਨਾਮ​ਲਿਵ​ਲਾਈ​॥੫॥੧॥੭॥੧੬॥​
ਹੇ ਨਾਨਕ! (ਆਖ-) ਉਹ ਮਨੁੱਖ ਪਰਮਾਤਮਾ ਦੇ ਨਾਮ ਨਾਲ ਪਿਆਰ ਪਾ ਲੈਂਦੇ ਹਨ ॥੫॥੧॥੭॥੧੬॥
- O Nanak, those humble beings center their minds lovingly on the Lord's Name. ||5||1||7||16||
ते जन नानक राम नाम लिव लाई ॥५॥१॥७॥१६॥