GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 482
Display Settings
Translations
ਜੀਵਨੈ​ਕੀ​ਆਸ​ਕਰਹਿ​ਜਮੁ​ਨਿਹਾਰੈ​ਸਾਸਾ​॥​
(ਬੁੱਢਾ ਹੋ ਕੇ ਅਜੇ ਭੀ) ਤੂੰ (ਹੋਰ) ਜੀਊਣ ਦੀਆਂ ਆਸਾਂ ਬਣਾ ਰਿਹਾ ਹੈਂ, (ਤੇ ਉਧਰ) ਜਮ ਤੇਰੇ ਸਾਹ ਤੱਕ ਰਿਹਾ ਹੈ (ਭਾਵ, ਗਿਣ) ਰਿਹਾ ਹੈ ਕਿ ਕਦੋਂ ਮੁੱਕਣ ਤੇ ਆਉਂਦੇ ਹਨ।
You hope for long life, while Death counts your breaths.
जीवनै की आस करहि जमु निहारै सासा ॥
ਬਾਜੀਗਰੀ​ਸੰਸਾਰੁ​ਕਬੀਰਾ​ਚੇਤਿ​ਢਾਲਿ​ਪਾਸਾ​॥੩॥੧॥੨੩॥​
ਹੇ ਕਬੀਰ! ਜਗਤ ਨਟ ਦੀ ਖੇਡ ਹੀ ਹੈ, (ਇਸ ਖੇਡ ਵਿਚ ਜਿੱਤਣ ਲਈ) ਪ੍ਰਭੂ ਦੀ ਯਾਦ ਦਾ ਪਾਸਾ ਸੁੱਟ (ਪ੍ਰਭੂ ਦੀ ਯਾਦ ਦੀ ਖੇਡ ਖੇਡੋ) ॥੩॥੧॥੨੩॥
The world is a game, O Kabeer, so throw the dice consciously. ||3||1||23||
बाजीगरी संसारु कबीरा चेति ढालि पासा ॥३॥१॥२३॥
ਆਸਾ​॥​
Aasaa:
आसा ॥
ਤਨੁ​ਰੈਨੀ​ਮਨੁ​ਪੁਨ​ਰਪਿ​ਕਰਿ​ਹਉ​ਪਾਚਉ​ਤਤ​ਬਰਾਤੀ​॥​
ਮੈਂ ਆਪਣੇ ਸਰੀਰ ਨੂੰ (ਆਪਣਾ ਮਨ ਰੰਗਣ ਲਈ) ਰੰਗਣ ਵਾਲਾ ਭਾਂਡਾ ਬਣਾਇਆ ਹੈ, (ਭਾਵ, ਮੈਂ ਆਪਣੇ ਮਨ ਨੂੰ ਬਾਹਰ ਭਟਕਣ ਤੋਂ ਵਰਜ ਕੇ ਸਰੀਰ ਦੇ ਅੰਦਰ ਹੀ ਰੱਖ ਰਹੀ ਹਾਂ)। ਮਨ ਨੂੰ ਮੈਂ ਭਲੇ ਗੁਣਾਂ (ਦੇ ਰੰਗ) ਨਾਲ ਰੰਗਿਆ ਹੈ, (ਇਸ ਕੰਮ ਵਿਚ ਸਹਾਇਤਾ ਕਰਨ ਲਈ) ਦਇਆ ਧਰਮ ਆਦਿਕ ਦੈਵੀ ਗੁਣਾਂ ਨੂੰ ਮੈਂ ਮੇਲੀ (ਜਾਂਞੀ) ਬਣਾਇਆ ਹੈ।
I make my body the dying vat, and within it, I dye my mind. I make the five elements my marriage guests.
तनु रैनी मनु पुन रपि करि हउ पाचउ तत बराती ॥
ਰਾਮ​ਰਾਇ​ਸਿਉ​ਭਾਵਰਿ​ਲੈਹਉ​ਆਤਮ​ਤਿਹ​ਰੰਗਿ​ਰਾਤੀ​॥੧॥​
ਹੁਣ ਮੈਂ ਜਗਤ-ਪਤੀ ਪਰਮਾਤਮਾ ਨਾਲ ਲਾਵਾਂ ਲੈ ਰਹੀ ਹਾਂ, ਤੇ ਮੇਰਾ ਆਤਮਾ ਉਸ ਪਤੀ ਦੇ ਪਿਆਰ ਵਿਚ ਰੰਗਿਆ ਗਿਆ ਹੈ ॥੧॥
I take my marriage vows with the Lord, my King; my soul is imbued with His Love. ||1||
राम राइ सिउ भावरि लैहउ आतम तिह रंगि राती ॥१॥
ਗਾਉ​ਗਾਉ​ਰੀ​ਦੁਲਹਨੀ​ਮੰਗਲਚਾਰਾ​॥​
ਹੇ ਨਵੀਓਂ ਵਹੁਟੀਓ! (ਪ੍ਰਭੂ-ਪ੍ਰੀਤ ਵਿਚ ਰੰਗੇ ਹੋਏ ਗਿਆਨ-ਇੰਦ੍ਰਿਓ!) ਤੁਸੀ ਮੁੜ ਮੁੜ ਸੁਹਾਗ ਦੇ ਗੀਤ ਗਾਓ,
Sing, sing, O brides of the Lord, the marriage songs of the Lord.
गाउ गाउ री दुलहनी मंगलचारा ॥
ਮੇਰੇ​ਗ੍ਰਿਹ​ਆਏ​ਰਾਜਾ​ਰਾਮ​ਭਤਾਰਾ​॥੧॥​ਰਹਾਉ​॥​
(ਕਿਉਂਕਿ) ਮੇਰੇ (ਹਿਰਦੇ-) ਘਰ ਵਿਚ ਮੇਰਾ ਪਤੀ (ਜਗਤ ਦਾ) ਮਾਲਕ-ਪਰਮਾਤਮਾ ਆਇਆ ਹੈ ॥੧॥ ਰਹਾਉ ॥
The Lord, my King, has come to my house as my Husband. ||1||Pause||
मेरे ग्रिह आए राजा राम भतारा ॥१॥ रहाउ ॥
ਨਾਭਿ​ਕਮਲ​ਮਹਿ​ਬੇਦੀ​ਰਚਿ​ਲੇ​ਬ੍ਰਹਮ​ਗਿਆਨ​ਉਚਾਰਾ​॥​
ਸੁਆਸ ਸੁਆਸ ਉਸ ਦੀ ਯਾਦ ਵਿਚ ਗੁਜ਼ਾਰਨ ਨੂੰ ਮੈਂ (ਵਿਆਹ ਲਈ) ਵੇਦੀ ਬਣਾ ਲਿਆ ਹੈ, ਸਤਿਗੁਰੂ ਦਾ ਸ਼ਬਦ ਜੋ ਪ੍ਰਭੂ-ਪਤੀ ਨਾਲ ਜਾਣ-ਪਛਾਣ ਕਰਾਉਂਦਾ ਹੈ (ਵਿਆਹ ਦਾ ਮੰਤ੍ਰ) ਉਚਾਰਿਆ ਜਾ ਰਿਹਾ ਹੈ।
Within the lotus of my heart, I have made my bridal pavilion, and I have spoken the wisdom of God.
नाभि कमल महि बेदी रचि ले ब्रहम गिआन उचारा ॥
ਰਾਮ​ਰਾਇ​ਸੋ​ਦੂਲਹੁ​ਪਾਇਓ​ਅਸ​ਬਡਭਾਗ​ਹਮਾਰਾ​॥੨॥​
ਮੇਰੇ ਅਜੇਹੇ ਭਾਗ ਜਾਗੇ ਹਨ ਕਿ ਮੈਨੂੰ ਜਗਤ ਦੇ ਮਾਲਕ-ਪਰਮਾਤਮਾ ਵਰਗਾ ਲਾੜਾ ਮਿਲ ਗਿਆ ਹੈ ॥੨॥
I have obtained the Lord King as my Husband - such is my great good fortune. ||2||
राम राइ सो दूलहु पाइओ अस बडभाग हमारा ॥२॥
ਸੁਰਿ​ਨਰ​ਮੁਨਿ​ਜਨ​ਕਉਤਕ​ਆਏ​ਕੋਟਿ​ਤੇਤੀਸ​ਉਜਾਨਾਂ​॥​
ਪ੍ਰਭੂ-ਚਰਨਾਂ ਵਿਚ ਉਡਾਰੀਆਂ ਲਾਣ ਵਾਲੇ ਮੇਰੇ ਸਤਸੰਗੀ ਮੇਰੇ ਵਿਆਹ ਦੀ ਮਰਯਾਦਾ ਕਰਨ ਆਏ ਹਨ।
The angels, holy men, silent sages, and the 330,000,000 deities have come in their heavenly chariots to see this spectacle.
सुरि नर मुनि जन कउतक आए कोटि तेतीस उजानां ॥
ਕਹਿ​ਕਬੀਰ​ਮੋਹਿ​ਬਿਆਹਿ​ਚਲੇ​ਹੈ​ਪੁਰਖ​ਏਕ​ਭਗਵਾਨਾ​॥੩॥੨॥੨੪॥​
ਕਬੀਰ ਆਖਦਾ ਹੈ-ਮੈਨੂੰ ਹੁਣ ਇਕ ਪਰਮਾਤਮਾ ਪਤੀ ਵਿਆਹ ਕੇ ਲੈ ਚੱਲਿਆ ਹੈ ॥੩॥੨॥੨੪॥
Says Kabeer, I have been taken in marriage by the One Supreme Being, the Lord God. ||3||2||24||
कहि कबीर मोहि बिआहि चले है पुरख एक भगवाना ॥३॥२॥२४॥
ਆਸਾ​॥​
Aasaa:
आसा ॥
ਸਾਸੁ​ਕੀ​ਦੁਖੀ​ਸਸੁਰ​ਕੀ​ਪਿਆਰੀ​ਜੇਠ​ਕੇ​ਨਾਮਿ​ਡਰਉ​ਰੇ​॥​
ਹੇ ਵੀਰ! ਮੈਂ ਮਾਇਆ ਦੇ ਹੱਥੋਂ ਦੁੱਖੀ ਹਾਂ, ਫਿਰ ਭੀ ਸਰੀਰ ਨਾਲ ਪਿਆਰ (ਦੇਹ-ਅੱਧਿਆਸ) ਹੋਣ ਕਰਕੇ, ਮੈਨੂੰ ਜੇਠ ਦੇ ਨਾਮ ਤੋਂ ਹੀ ਡਰ ਲੱਗਦਾ ਹੈ (ਭਾਵ, ਮੇਰਾ ਮਰਨ ਨੂੰ ਚਿੱਤ ਨਹੀਂ ਕਰਦਾ)।
I am bothered by my mother-in-law, Maya, and loved by my father-in-law, the Lord. I fear even the name of my husband's elder brother, Death.
सासु की दुखी ससुर की पिआरी जेठ के नामि डरउ रे ॥
ਸਖੀ​ਸਹੇਲੀ​ਨਨਦ​ਗਹੇਲੀ​ਦੇਵਰ​ਕੈ​ਬਿਰਹਿ​ਜਰਉ​ਰੇ​॥੧॥​
ਹੇ ਸਖੀ ਸਹੇਲੀਓ! ਮੈਨੂੰ ਇੰਦ੍ਰੀਆਂ ਨੇ ਆਪਣੇ ਵੱਸ ਵਿਚ ਕਰ ਰੱਖਿਆ ਹੈ, ਮੈਂ ਦਿਉਰ ਦੇ ਵਿਛੋੜੇ ਵਿਚ (ਭਾਵ, ਵਿਚਾਰ ਤੋਂ ਸੱਖਣੀ ਹੋਣ ਕਰਕੇ ਅੰਦਰੇ-ਅੰਦਰ) ਸੜ ਰਹੀ ਹਾਂ ॥੧॥
O my mates and companions, my husband's sister, misunderstanding has seized me, and I am burning with the pain of separation from my husband's younger brother, divine knowledge. ||1||
सखी सहेली ननद गहेली देवर कै बिरहि जरउ रे ॥१॥
ਮੇਰੀ​ਮਤਿ​ਬਉਰੀ​ਮੈ​ਰਾਮੁ​ਬਿਸਾਰਿਓ​ਕਿਨ​ਬਿਧਿ​ਰਹਨਿ​ਰਹਉ​ਰੇ​॥​
ਮੇਰੀ ਅਕਲ ਮਾਰੀ ਗਈ ਹੈ, ਮੈਂ ਪਰਮਾਤਮਾ ਨੂੰ ਭੁਲਾ ਦਿੱਤਾ ਹੈ। ਹੇ ਵੀਰ! ਹੁਣ (ਇਸ ਹਾਲਤ ਵਿਚ) ਕਿਵੇਂ ਉਮਰ ਗੁਜ਼ਾਰਾਂ?
My mind has gone insane, since I forgot the Lord. How can I lead a virtuous lifestyle?
मेरी मति बउरी मै रामु बिसारिओ किन बिधि रहनि रहउ रे ॥
ਸੇਜੈ​ਰਮਤੁ​ਨੈਨ​ਨਹੀ​ਪੇਖਉ​ਇਹੁ​ਦੁਖੁ​ਕਾ​ਸਉ​ਕਹਉ​ਰੇ​॥੧॥​ਰਹਾਉ​॥​
ਹੇ ਵੀਰ! ਇਹ ਦੁੱਖ ਮੈਂ ਕਿਸ ਨੂੰ ਸੁਣਾਵਾਂ ਕਿ ਉਹ ਪ੍ਰਭੂ ਮੇਰੀ ਹਿਰਦੇ-ਸੇਜ ਉੱਤੇ ਵੱਸਦਾ ਹੈ, ਪਰ ਮੈਨੂੰ ਅੱਖੀਂ ਨਹੀਂ ਦਿੱਸਦਾ ॥੧॥ ਰਹਾਉ ॥
He rests in the bed of my mind, but I cannot see Him with my eyes. Unto whom should I tell my sufferings? ||1||Pause||
सेजै रमतु नैन नही पेखउ इहु दुखु का सउ कहउ रे ॥१॥ रहाउ ॥
ਬਾਪੁ​ਸਾਵਕਾ​ਕਰੈ​ਲਰਾਈ​ਮਾਇਆ​ਸਦ​ਮਤਵਾਰੀ​॥​
ਮੇਰੇ ਨਾਲ ਜੰਮਿਆ ਇਹ ਸਰੀਰ ਸਦਾ ਮੇਰੇ ਨਾਲ ਲੜਾਈ ਕਰਦਾ ਹੈ (ਭਾਵ, ਸਦਾ ਖਾਣ ਨੂੰ ਮੰਗਦਾ ਹੈ), ਮਾਇਆ ਨੇ ਮੈਨੂੰ ਝੱਲੀ ਕਰ ਰੱਖਿਆ ਹੈ।
My step-father, egotism, fights with me, and my mother, desire, is always intoxicated.
बापु सावका करै लराई माइआ सद मतवारी ॥
ਬਡੇ​ਭਾਈ​ਕੈ​ਜਬ​ਸੰਗਿ​ਹੋਤੀ​ਤਬ​ਹਉ​ਨਾਹ​ਪਿਆਰੀ​॥੨॥​
ਜਦੋਂ (ਮਾਂ ਦੇ ਪੇਟ ਵਿਚ) ਮੈਂ ਵੱਡੇ ਵੀਰ (ਗਿਆਨ) ਦੇ ਨਾਲ ਸਾਂ ਤਦੋਂ (ਸਿਮਰਨ ਕਰਦੀ ਸਾਂ ਤੇ) ਪਤੀ ਨੂੰ ਪਿਆਰੀ ਸਾਂ ॥੨॥
When I stayed with my elder brother, meditation, then I was loved by my Husband Lord. ||2||
बडे भाई कै जब संगि होती तब हउ नाह पिआरी ॥२॥
ਕਹਤ​ਕਬੀਰ​ਪੰਚ​ਕੋ​ਝਗਰਾ​ਝਗਰਤ​ਜਨਮੁ​ਗਵਾਇਆ​॥​
ਕਬੀਰ ਆਖਦਾ ਹੈ-(ਬੱਸ! ਇਸੇ ਤਰ੍ਹਾਂ) ਸਭ ਜੀਵਾਂ ਨੂੰ ਪੰਜ ਕਾਮਾਦਿਕਾਂ ਨਾਲ ਵਾਸਤਾ ਪਿਆ ਹੋਇਆ ਹੈ।
Says Kabeer, the five passions argue with me, and in these arguments, my life is wasting away.
कहत कबीर पंच को झगरा झगरत जनमु गवाइआ ॥
ਝੂਠੀ​ਮਾਇਆ​ਸਭੁ​ਜਗੁ​ਬਾਧਿਆ​ਮੈ​ਰਾਮ​ਰਮਤ​ਸੁਖੁ​ਪਾਇਆ​॥੩॥੩॥੨੫॥​
ਸਾਰਾ ਜਗਤ ਇਹਨਾਂ ਨਾਲ ਖਹਿੰਦਿਆਂ ਹੀ ਉਮਰ ਅਜਾਈਂ ਗਵਾ ਰਿਹਾ ਹੈ; ਠਗਣੀ ਮਾਇਆ ਨਾਲ ਬੱਝਾ ਪਿਆ ਹੈ। ਪਰ ਮੈਂ ਪ੍ਰਭੂ ਨੂੰ ਸਿਮਰ ਕੇ ਸੁਖ ਪਾ ਲਿਆ ਹੈ ॥੩॥੩॥੨੫॥
The false Maya has bound the whole world, but I have obtained peace, chanting the Name of the Lord. ||3||3||25||
झूठी माइआ सभु जगु बाधिआ मै राम रमत सुखु पाइआ ॥३॥३॥२५॥
ਆਸਾ​॥​
Aasaa:
आसा ॥
ਹਮ​ਘਰਿ​ਸੂਤੁ​ਤਨਹਿ​ਨਿਤ​ਤਾਨਾ​ਕੰਠਿ​ਜਨੇਊ​ਤੁਮਾਰੇ​॥​
(ਹੇ ਝੱਲੇ ਬ੍ਰਾਹਮਣ! ਜੇ ਤੈਨੂੰ ਇਸ ਕਰਕੇ ਆਪਣੀ ਉੱਚੀ ਜਾਤ ਦਾ ਮਾਣ ਹੈ ਕਿ) ਤੇਰੇ ਗਲ ਵਿਚ ਜਨੇਊ ਹੈ (ਜੋ ਸਾਡੇ ਗਲ ਨਹੀਂ ਹੈ, ਤਾਂ ਵੇਖ, ਉਹੋ ਜਿਹਾ ਹੀ) ਸਾਡੇ ਘਰ (ਬਥੇਰਾ) ਸੂਤਰ ਹੈ (ਜਿਸ ਨਾਲ) ਅਸੀਂ ਨਿੱਤ ਤਾਣਾ ਤਣਦੇ ਹਾਂ।
In my house, I constantly weave the thread, while you wear the thread around your neck, O Brahmin.
हम घरि सूतु तनहि नित ताना कंठि जनेऊ तुमारे ॥
ਤੁਮੑ​ਤਉ​ਬੇਦ​ਪੜਹੁ​ਗਾਇਤ੍ਰੀ​ਗੋਬਿੰਦੁ​ਰਿਦੈ​ਹਮਾਰੇ​॥੧॥​
(ਤੇਰਾ ਵੇਦ ਆਦਿਕ ਪੜ੍ਹਨ ਦਾ ਮਾਣ ਭੀ ਕੂੜਾ, ਕਿਉਂਕਿ) ਤੁਸੀ ਤਾਂ ਵੇਦ ਤੇ ਗਾਇਤ੍ਰੀ-ਮੰਤ੍ਰ ਨਿਰੇ ਜੀਭ ਨਾਲ ਹੀ ਉਚਾਰਦੇ ਹੋ, ਪਰ ਪਰਮਾਤਮਾ ਮੇਰੇ ਹਿਰਦੇ ਵਿਚ ਵੱਸਦਾ ਹੈ ॥੧॥
You read the Vedas and sacred hymns, while I have enshrined the Lord of the Universe in my heart. ||1||
तुम तउ बेद पड़हु गाइत्री गोबिंदु रिदै हमारे ॥१॥
ਮੇਰੀ​ਜਿਹਬਾ​ਬਿਸਨੁ​ਨੈਨ​ਨਾਰਾਇਨ​ਹਿਰਦੈ​ਬਸਹਿ​ਗੋਬਿੰਦਾ​॥​
ਹੇ ਕਮਲੇ ਬ੍ਰਾਹਮਣ! ਪ੍ਰਭੂ ਜੀ ਮੇਰੀ ਤਾਂ ਜੀਭ ਉੱਤੇ, ਮੇਰੀਆਂ ਅੱਖਾਂ ਵਿਚ ਤੇ ਮੇਰੇ ਦਿਲ ਵਿਚ ਵੱਸਦੇ ਹਨ।
Upon my tongue, within my eyes, and within my heart, abides the Lord, the Lord of the Universe.
मेरी जिहबा बिसनु नैन नाराइन हिरदै बसहि गोबिंदा ॥
ਜਮ​ਦੁਆਰ​ਜਬ​ਪੂਛਸਿ​ਬਵਰੇ​ਤਬ​ਕਿਆ​ਕਹਸਿ​ਮੁਕੰਦਾ​॥੧॥​ਰਹਾਉ​॥​
ਪਰ ਤੈਨੂੰ ਜਦੋਂ ਧਰਮਰਾਜ ਦੀ ਹਜ਼ੂਰੀ ਵਿਚ ਪ੍ਰਭੂ ਵਲੋਂ ਪੁੱਛ ਹੋਵੇਗੀ ਤਾਂ ਕੀਹ ਉੱਤਰ ਦੇਵੇਂਗਾ (ਕਿ ਕੀਹ ਕਰਦਾ ਰਿਹਾ ਇੱਥੇ ਸਾਰੀ ਉਮਰ)? ॥੧॥ ਰਹਾਉ ॥
When you are interrogated at Death's door, O mad-man, what will you say then? ||1||Pause||
जम दुआर जब पूछसि बवरे तब किआ कहसि मुकंदा ॥१॥ रहाउ ॥
ਹਮ​ਗੋਰੂ​ਤੁਮ​ਗੁਆਰ​ਗੁਸਾਈ​ਜਨਮ​ਜਨਮ​ਰਖਵਾਰੇ​॥​
ਕਈ ਜਨਮਾਂ ਤੋਂ ਤੁਸੀ ਲੋਕ ਸਾਡੇ ਰਾਖੇ ਬਣੇ ਆ ਰਹੇ ਹੋ, ਅਸੀਂ ਤੁਹਾਡੀਆਂ ਗਾਈਆਂ ਬਣੇ ਰਹੇ, ਤੁਸੀ ਸਾਡੇ ਖਸਮ ਗੁਆਲੇ ਬਣੇ ਰਹੇ।
I am a cow, and You are the herdsman, the Sustainer of the World. You are my Saving Grace, lifetime after lifetime.
हम गोरू तुम गुआर गुसाई जनम जनम रखवारे ॥
ਕਬਹੂੰ​ਨ​ਪਾਰਿ​ਉਤਾਰਿ​ਚਰਾਇਹੁ​ਕੈਸੇ​ਖਸਮ​ਹਮਾਰੇ​॥੨॥​
ਪਰ ਤੁਸੀਂ ਹੁਣ ਤਕ ਨਕਾਰੇ ਹੀ ਸਾਬਤ ਹੋਏ, ਤੁਸਾਂ ਕਦੇ ਭੀ ਸਾਨੂੰ (ਨਦੀਓਂ) ਪਾਰ ਲੰਘਾ ਕੇ ਨਾਹ ਚਾਰਿਆ (ਭਾਵ, ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਲੀ ਕੋਈ ਮੱਤ ਨਾਹ ਦਿੱਤੀ) ॥੨॥
You have never taken me across to graze there - what sort of a herdsman are You? ||2||
कबहूं न पारि उतारि चराइहु कैसे खसम हमारे ॥२॥
ਤੂੰ​ਬਾਮੑਨੁ​ਮੈ​ਕਾਸੀਕ​ਜੁਲਹਾ​ਬੂਝਹੁ​ਮੋਰ​ਗਿਆਨਾ​॥​
(ਇਹ ਠੀਕ ਹੈ ਕਿ) ਤੂੰ ਕਾਂਸ਼ੀ ਦਾ ਬ੍ਰਾਹਮਣ ਹੈਂ (ਭਾਵ, ਤੈਨੂੰ ਮਾਣ ਹੈ ਆਪਣੀ ਵਿੱਦਿਆ ਦਾ, ਜੋ ਤੂੰ ਕਾਂਸ਼ੀ ਵਿਚ ਹਾਸਲ ਕੀਤੀ), ਤੇ ਮੈਂ (ਜਾਤ ਦਾ) ਜੁਲਾਹ ਹਾਂ (ਜਿਸ ਨੂੰ ਤੁਹਾਡੀ ਵਿੱਦਿਆ ਪੜ੍ਹਨ ਦਾ ਹੱਕ ਨਹੀਂ ਹੈ)।
You are a Brahmin, and I am a weaver of Benares; can You understand my wisdom?
तूं बामनु मै कासीक जुलहा बूझहु मोर गिआना ॥
ਤੁਮੑ​ਤਉ​ਜਾਚੇ​ਭੂਪਤਿ​ਰਾਜੇ​ਹਰਿ​ਸਉ​ਮੋਰ​ਧਿਆਨਾ​॥੩॥੪॥੨੬॥​
ਪਰ, ਮੇਰੀ ਵਿਚਾਰ ਦੀ ਇਕ ਗੱਲ ਸੋਚ (ਕਿ ਵਿੱਦਿਆ ਪੜ੍ਹ ਕੇ ਤੁਸੀ ਆਖ਼ਰ ਕਰਦੇ ਕੀਹ ਹੋ), ਤੁਸੀ ਤਾਂ ਰਾਜੇ ਰਾਣਿਆਂ ਦੇ ਦਰ ਤੇ ਮੰਗਦੇ ਫਿਰਦੇ ਹੋ, ਤੇ ਮੇਰੀ ਸੁਰਤਿ ਪ੍ਰਭੂ ਨਾਲ ਜੁੜੀ ਹੋਈ ਹੈ ॥੩॥੪॥੨੬॥
You beg from emperors and kings, while I meditate on the Lord. ||3||4||26||
तुम तउ जाचे भूपति राजे हरि सउ मोर धिआना ॥३॥४॥२६॥
ਆਸਾ​॥​
Aasaa:
आसा ॥
ਜਗਿ​ਜੀਵਨੁ​ਐਸਾ​ਸੁਪਨੇ​ਜੈਸਾ​ਜੀਵਨੁ​ਸੁਪਨ​ਸਮਾਨੰ​॥​
ਜਗਤ ਵਿਚ (ਮਨੁੱਖ ਦੀ) ਜ਼ਿੰਦਗੀ ਅਜਿਹੀ ਹੀ ਹੈ ਜਿਹਾ ਸੁਪਨਾ ਹੈ, ਜ਼ਿੰਦਗੀ ਸੁਪਨੇ ਵਰਗੀ ਹੀ ਹੈ।
The life of the world is only a dream; life is just a dream.
जगि जीवनु ऐसा सुपने जैसा जीवनु सुपन समानं ॥
ਸਾਚੁ​ਕਰਿ​ਹਮ​ਗਾਠਿ​ਦੀਨੀ​ਛੋਡਿ​ਪਰਮ​ਨਿਧਾਨੰ​॥੧॥​
ਪਰ ਅਸਾਂ ਸਭ ਤੋਂ ਉੱਚੇ (ਸੁਖਾਂ ਦੇ) ਖ਼ਜ਼ਾਨੇ-ਪ੍ਰਭੂ ਨੂੰ ਛੱਡ ਕੇ, (ਇਸ ਸੁਪਨ-ਸਮਾਨ ਜੀਵਨ ਨੂੰ) ਸਦਾ ਕਾਇਮ ਰਹਿਣ ਵਾਲਾ ਜਾਣ ਕੇ ਇਸ ਨੂੰ ਗੰਢ ਦੇ ਰੱਖੀ ਹੈ ॥੧॥
Believing it to be true, I grasped at it, and abandoned the supreme treasure. ||1||
साचु करि हम गाठि दीनी छोडि परम निधानं ॥१॥
ਬਾਬਾ​ਮਾਇਆ​ਮੋਹ​ਹਿਤੁ​ਕੀਨੑ​॥​
ਹੇ ਬਾਬਾ! ਅਸਾਂ ਮਾਇਆ ਨਾਲ ਮੋਹ-ਪਿਆਰ ਪਾਇਆ ਹੋਇਆ ਹੈ,
O Father, I have enshrined love and affection for Maya,
बाबा माइआ मोह हितु कीन ॥
ਜਿਨਿ​ਗਿਆਨੁ​ਰਤਨੁ​ਹਿਰਿ​ਲੀਨੑ​॥੧॥​ਰਹਾਉ​॥​
ਜਿਸ ਨੇ ਸਾਡਾ ਗਿਆਨ-ਰੂਪ ਹੀਰਾ ਚੁਰਾ ਲਿਆ ਹੈ ॥੧॥ ਰਹਾਉ ॥
which has taken the jewel of spiritual wisdom away from me. ||1||Pause||
जिनि गिआनु रतनु हिरि लीन ॥१॥ रहाउ ॥
ਨੈਨ​ਦੇਖਿ​ਪਤੰਗੁ​ਉਰਝੈ​ਪਸੁ​ਨ​ਦੇਖੈ​ਆਗਿ​॥​
ਭੰਬਟ ਅੱਖਾਂ ਨਾਲ (ਦੀਵੇ ਦੀ ਲਾਟ ਦਾ ਰੂਪ) ਵੇਖ ਕੇ ਭੁੱਲ ਜਾਂਦਾ ਹੈ, ਮੂਰਖ ਅੱਗ ਨੂੰ ਨਹੀਂ ਵੇਖਦਾ।
The moth sees with its eyes, but it still becomes entangled; the insect does not see the fire.
नैन देखि पतंगु उरझै पसु न देखै आगि ॥
ਕਾਲ​ਫਾਸ​ਨ​ਮੁਗਧੁ​ਚੇਤੈ​ਕਨਿਕ​ਕਾਮਿਨਿ​ਲਾਗਿ​॥੨॥​
(ਤਿਵੇਂ ਹੀ) ਮੂਰਖ ਜੀਵ ਸੋਨੇ ਤੇ ਇਸਤ੍ਰੀ (ਦੇ ਮੋਹ) ਵਿਚ ਫਸ ਕੇ ਮੌਤ ਦੀ ਫਾਹੀ ਨੂੰ ਚੇਤੇ ਨਹੀਂ ਰੱਖਦਾ ॥੨॥
Attached to gold and woman, the fool does not think of the noose of Death. ||2||
काल फास न मुगधु चेतै कनिक कामिनि लागि ॥२॥
ਕਰਿ​ਬਿਚਾਰੁ​ਬਿਕਾਰ​ਪਰਹਰਿ​ਤਰਨ​ਤਾਰਨ​ਸੋਇ​॥​
(ਤੂੰ ਵਿਕਾਰ ਛੱਡ ਦੇਹ ਅਤੇ ਪ੍ਰਭੂ ਨੂੰ ਚੇਤੇ ਕਰ, ਉਹੀ (ਇਸ ਸੰਸਾਰ-ਸਮੁੰਦਰ ਵਿਚੋਂ) ਤਾਰਨ ਲਈ ਜਹਾਜ਼ ਹੈ,
Reflect upon this, and abandon sin; the Lord is a boat to carry you across.
करि बिचारु बिकार परहरि तरन तारन सोइ ॥
ਕਹਿ​ਕਬੀਰ​ਜਗਜੀਵਨੁ​ਐਸਾ​ਦੁਤੀਅ​ਨਾਹੀ​ਕੋਇ​॥੩॥੫॥੨੭॥​
ਅਤੇ ਕਬੀਰ ਆਖਦਾ ਹੈ, ਉਹ (ਸਾਡੇ) ਜੀਵਨ ਦਾ ਆਸਰਾ-ਪ੍ਰਭੂ ਐਸਾ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ ॥੩॥੫॥੨੭॥
Says Kabeer, such is the Lord, the Life of the World; there is no one equal to Him. ||3||5||27||
कहि कबीर जगजीवनु ऐसा दुतीअ नाही कोइ ॥३॥५॥२७॥
ਆਸਾ​॥​
Aasaa:
आसा ॥