GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 479
Display Settings
Translations
ਨਾਰਦ​ਸਾਰਦ​ਕਰਹਿ​ਖਵਾਸੀ​॥​
ਨਾਰਦੁ ਭਗਤ ਤੇ ਸਾਰਦਾ ਦੇਵੀ ਭੀ ਉਸ ਸ੍ਰੀ ਪ੍ਰਭੂ ਜੀ ਦੀ ਟਹਿਲ ਕਰ ਰਹੇ ਹਨ (ਜੋ ਮੇਰੇ ਮਨ-ਤੀਰਥ ਤੇ ਵੱਸ ਰਿਹਾ ਹੈ)
Naarada the sage, and Shaarada the goddess of knowledge, serve the Lord.
नारद सारद करहि खवासी ॥
ਪਾਸਿ​ਬੈਠੀ​ਬੀਬੀ​ਕਵਲਾ​ਦਾਸੀ​॥੨॥​
ਅਤੇ ਲੱਛਮੀ ਉਸ ਦੇ ਕੋਲ ਟਹਿਲਣ ਬਣ ਕੇ ਬੈਠੀ ਹੋਈ ਹੈ ॥੨॥
The goddess Lakhshmi sits by Him as His slave. ||2||
पासि बैठी बीबी कवला दासी ॥२॥
ਕੰਠੇ​ਮਾਲਾ​ਜਿਹਵਾ​ਰਾਮੁ​॥​
ਜੀਭ ਉੱਤੇ ਰਾਮ ਦਾ ਸਿਮਰਨ ਹੀ ਮੇਰੇ ਗਲ ਵਿਚ ਮਾਲਾ (ਸਿਮਰਨੀ) ਹੈ,
The mala is around my neck, and the Lord's Name is upon my tongue.
कंठे माला जिहवा रामु ॥
ਸਹੰਸ​ਨਾਮੁ​ਲੈ​ਲੈ​ਕਰਉ​ਸਲਾਮੁ​॥੩॥​
ਉਸ ਰਾਮ ਨੂੰ (ਜੋ ਮੇਰੇ ਮਨ-ਤੀਰਥ ਅਤੇ ਜੀਭ ਉੱਤੇ ਵੱਸ ਰਿਹਾ ਹੈ) ਮੈਂ ਹਜ਼ਾਰ ਨਾਮ ਲੈ ਲੈ ਕੇ ਪ੍ਰਣਾਮ ਕਰਦਾ ਹਾਂ ॥੩॥
I repeat the Naam, the Name of the Lord, a thousand times, and bow in reverence to Him. ||3||
सहंस नामु लै लै करउ सलामु ॥३॥
ਕਹਤ​ਕਬੀਰ​ਰਾਮ​ਗੁਨ​ਗਾਵਉ​॥​
ਕਬੀਰ ਆਖਦਾ ਹੈ ਕਿ ਮੈਂ ਹਰੀ ਦੇ ਗੁਣ ਗਾਂਦਾ ਹਾਂ,
Says Kabeer, I sing the Glorious Praises of the Lord;
कहत कबीर राम गुन गावउ ॥
ਹਿੰਦੂ​ਤੁਰਕ​ਦੋਊ​ਸਮਝਾਵਉ​॥੪॥੪॥੧੩॥​
ਅਤੇ ਹਿੰਦੂ ਤੇ ਮੁਸਲਮਾਨ ਦੋਹਾਂ ਨੂੰ ਸਮਝਾਂਦਾ ਹਾਂ (ਕਿ ਮਨ ਹੀ ਤੀਰਥ ਤੇ ਹੱਜ ਹੈ, ਜਿੱਥੇ ਰੱਬ ਵੱਸਦਾ ਹੈ ਅਤੇ ਉਸ ਦੇ ਅਨੇਕਾਂ ਨਾਮ ਹਨ) ॥੪॥੪॥੧੩॥
I teach both Hindus and Muslims. ||4||4||13||
हिंदू तुरक दोऊ समझावउ ॥४॥४॥१३॥
ਆਸਾ​ਸ੍ਰੀ​ਕਬੀਰ​ਜੀਉ​ਕੇ​ਪੰਚਪਦੇ​੯​ਦੁਤੁਕੇ​੫​॥​
ਰਾਗ ਆਸਾ ਵਿੱਚ ਭਗਤ ਕਬੀਰ ਜੀ ਦੀ ਪੰਜ-ਬੰਦਾਂ-ਦੋ-ਤੁਕਿਆਂ ਵਾਲੀ ਬਾਣੀ।
Aasaa, Kabeer Jee, 9 Panch-Padas, 5 Du-Tukas:
आसा स्री कबीर जीउ के पंचपदे ९ दुतुके ५ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਪਾਤੀ​ਤੋਰੈ​ਮਾਲਿਨੀ​ਪਾਤੀ​ਪਾਤੀ​ਜੀਉ​॥​
(ਮੂਰਤੀ ਅੱਗੇ ਭੇਟ ਧਰਨ ਲਈ) ਮਾਲਣ ਪੱਤਰ ਤੋੜਦੀ ਹੈ, (ਪਰ ਇਹ ਨਹੀਂ ਜਾਣਦੀ ਕਿ) ਹਰੇਕ ਪੱਤਰ ਵਿਚ ਜਿੰਦ ਹੈ।
You tear off the leaves, O gardener, but in each and every leaf, there is life.
पाती तोरै मालिनी पाती पाती जीउ ॥
ਜਿਸੁ​ਪਾਹਨ​ਕਉ​ਪਾਤੀ​ਤੋਰੈ​ਸੋ​ਪਾਹਨ​ਨਿਰਜੀਉ​॥੧॥​
ਜਿਸ ਪੱਥਰ (ਦੀ ਮੂਰਤੀ) ਦੇ ਖ਼ਾਤਰ (ਮਾਲਣ) ਪੱਤਰ ਤੋੜਦੀ ਹੈ, ਉਹ ਪੱਥਰ (ਦੀ ਮੂਰਤੀ) ਨਿਰਜਿੰਦ ਹੈ ॥੧॥
That stone idol, for which you tear off those leaves - that stone idol is lifeless. ||1||
जिसु पाहन कउ पाती तोरै सो पाहन निरजीउ ॥१॥
ਭੂਲੀ​ਮਾਲਨੀ​ਹੈ​ਏਉ​॥​
(ਇਕ ਨਿਰਜਿੰਦ ਮੂਰਤੀ ਦੀ ਸੇਵਾ ਕਰ ਕੇ) ਇਸ ਤਰ੍ਹਾਂ (ਇਹ) ਮਾਲਣ ਭੁੱਲ ਰਹੀ ਹੈ,
In this, you are mistaken, O gardener.
भूली मालनी है एउ ॥
ਸਤਿਗੁਰੁ​ਜਾਗਤਾ​ਹੈ​ਦੇਉ​॥੧॥​ਰਹਾਉ​॥​
(ਅਸਲੀ ਇਸ਼ਟ) ਸਤਿਗੁਰੂ ਤਾਂ (ਜੀਉਂਦਾ) ਜਾਗਦਾ ਦੇਵਤਾ ਹੈ ॥੧॥ ਰਹਾਉ ॥
The True Guru is the Living Lord. ||1||Pause||
सतिगुरु जागता है देउ ॥१॥ रहाउ ॥
ਬ੍ਰਹਮੁ​ਪਾਤੀ​ਬਿਸਨੁ​ਡਾਰੀ​ਫੂਲ​ਸੰਕਰਦੇਉ​॥​
(ਹੇ ਮਾਲਣ!) ਪੱਤਰ ਬ੍ਰਹਮਾ-ਰੂਪ ਹਨ, ਡਾਲੀ ਵਿਸ਼ਨੂ-ਰੂਪ ਅਤੇ ਫੁੱਲ ਸ਼ਿਵ-ਰੂਪ;
Brahma is in the leaves, Vishnu is in the branches, and Shiva is in the flowers.
ब्रहमु पाती बिसनु डारी फूल संकरदेउ ॥
ਤੀਨਿ​ਦੇਵ​ਪ੍ਰਤਖਿ​ਤੋਰਹਿ​ਕਰਹਿ​ਕਿਸ​ਕੀ​ਸੇਉ​॥੨॥​
ਇਹਨਾਂ ਤਿੰਨ ਦੇਵਤਿਆਂ ਨੂੰ ਤਾਂ ਤੂੰ ਆਪਣੇ ਸਾਹਮਣੇ ਨਾਸ ਕਰ ਰਹੀ ਹੈਂ, (ਫਿਰ) ਸੇਵਾ ਕਿਸ ਦੀ ਕਰਦੀ ਹੈਂ? ॥੨॥
When you break these three gods, whose service are you performing? ||2||
तीनि देव प्रतखि तोरहि करहि किस की सेउ ॥२॥
ਪਾਖਾਨ​ਗਢਿ​ਕੈ​ਮੂਰਤਿ​ਕੀਨੑੀ​ਦੇ​ਕੈ​ਛਾਤੀ​ਪਾਉ​॥​
(ਮੂਰਤੀ ਘੜਨ ਵਾਲੇ ਨੇ) ਪੱਥਰ ਘੜ ਕੇ, ਤੇ (ਘੜਨ ਵੇਲੇ ਮੂਰਤੀ ਦੀ) ਛਾਤੀ ਉੱਤੇ ਪੈਰ ਰੱਖ ਕੇ ਮੂਰਤੀ ਤਿਆਰ ਕੀਤੀ ਹੈ।
The sculptor carves the stone and fashions it into an idol, placing his feet upon its chest.
पाखान गढि कै मूरति कीनी दे कै छाती पाउ ॥
ਜੇ​ਏਹ​ਮੂਰਤਿ​ਸਾਚੀ​ਹੈ​ਤਉ​ਗੜ੍ਹਣਹਾਰੇ​ਖਾਉ​॥੩॥​
ਜੇ ਇਹ ਮੂਰਤੀ ਹੀ ਅਸਲੀ ਦੇਵਤਾ ਹੈ ਤਾਂ (ਇਸ ਨਿਰਾਦਰੀ ਦੇ ਕਾਰਨ) ਘੜਨ ਵਾਲੇ ਨੂੰ ਹੀ ਖਾ ਜਾਂਦੀ ॥੩॥
If this stone god was true, it would devour the sculptor for this! ||3||
जे एह मूरति साची है तउ गढ़णहारे खाउ ॥३॥
ਭਾਤੁ​ਪਹਿਤਿ​ਅਰੁ​ਲਾਪਸੀ​ਕਰਕਰਾ​ਕਾਸਾਰੁ​॥​
ਭੱਤ, ਦਾਲ, ਲੱਪੀ ਅਤੇ ਮੁਰਕਣੀ ਪੰਜੀਰੀ ਤਾਂ-
Rice and beans, candies, cakes and cookies
भातु पहिति अरु लापसी करकरा कासारु ॥
ਭੋਗਨਹਾਰੇ​ਭੋਗਿਆ​ਇਸੁ​ਮੂਰਤਿ​ਕੇ​ਮੁਖ​ਛਾਰੁ​॥੪॥​
ਛਕਣ ਵਾਲਾ (ਪੁਜਾਰੀ ਹੀ) ਛਕ ਜਾਂਦਾ ਹੈ, ਇਸ ਮੂਰਤੀ ਦੇ ਮੂੰਹ ਵਿਚ ਕੁਝ ਭੀ ਨਹੀਂ ਪੈਂਦਾ (ਕਿਉਂਕਿ ਇਹ ਤਾਂ ਨਿਰਜਿੰਦ ਹੈ, ਖਾਵੇ ਕਿਵੇਂ?) ॥੪॥
- the priest enjoys these, while he puts ashes into the mouth of the idol. ||4||
भोगनहारे भोगिआ इसु मूरति के मुख छारु ॥४॥
ਮਾਲਿਨਿ​ਭੂਲੀ​ਜਗੁ​ਭੁਲਾਨਾ​ਹਮ​ਭੁਲਾਨੇ​ਨਾਹਿ​॥​
ਮਾਲਣ (ਮੂਰਤੀ ਪੂਜਣ ਦੇ) ਭੁਲੇਖੇ ਵਿਚ ਪਈ ਹੈ, ਜਗਤ ਭੀ ਇਹੀ ਟਪਲਾ ਖਾ ਰਿਹਾ ਹੈ, ਪਰ ਅਸਾਂ ਇਹ ਗ਼ਲਤੀ ਨਹੀਂ ਖਾਧੀ,
The gardener is mistaken, and the world is mistaken, but I am not mistaken.
मालिनि भूली जगु भुलाना हम भुलाने नाहि ॥
ਕਹੁ​ਕਬੀਰ​ਹਮ​ਰਾਮ​ਰਾਖੇ​ਕ੍ਰਿਪਾ​ਕਰਿ​ਹਰਿ​ਰਾਇ​॥੫॥੧॥੧੪॥​
ਕਬੀਰ ਆਖਦਾ ਹੈ- ਕਿਉਂਕਿ ਪਰਮਾਤਮਾ ਨੇ ਆਪਣੀ ਮਿਹਰ ਕਰ ਕੇ ਸਾਨੂੰ ਇਸ ਭੁਲੇਖੇ ਤੋਂ ਬਚਾ ਲਿਆ ਹੈ ॥੫॥੧॥੧੪॥
Says Kabeer, the Lord preserves me; the Lord, my King, has showered His Blessings upon me. ||5||1||14||
कहु कबीर हम राम राखे क्रिपा करि हरि राइ ॥५॥१॥१४॥
ਆਸਾ​॥​
Aasaa:
आसा ॥
ਬਾਰਹ​ਬਰਸ​ਬਾਲਪਨ​ਬੀਤੇ​ਬੀਸ​ਬਰਸ​ਕਛੁ​ਤਪੁ​ਨ​ਕੀਓ​॥​
(ਉਮਰ ਦੇ ਪਹਿਲੇ) ਬਾਰ੍ਹਾਂ ਸਾਲ ਅੰਞਾਣਪੁਣੇ ਵਿਚ ਲੰਘ ਗਏ, (ਹੋਰ) ਵੀਹ ਵਰ੍ਹੇ (ਲੰਘ ਗਏ, ਭਾਵ, ਵੀਹ ਸਾਲਾਂ ਤੋਂ ਟੱਪ ਗਿਆ, ਤਦ ਤਕ ਭੀ) ਕੋਈ ਤਪ ਨਾ ਕੀਤਾ;
Twelve years pass in childhood, and for another twenty years, he does not practice self-discipline and austerity.
बारह बरस बालपन बीते बीस बरस कछु तपु न कीओ ॥
ਤੀਸ​ਬਰਸ​ਕਛੁ​ਦੇਵ​ਨ​ਪੂਜਾ​ਫਿਰਿ​ਪਛੁਤਾਨਾ​ਬਿਰਧਿ​ਭਇਓ​॥੧॥​
ਤੀਹ ਸਾਲ (ਹੋਰ ਬੀਤ ਗਏ, ਉਮਰ ਸੱਠ ਤੋਂ ਟੱਪ ਗਈ, ਤਾਂ ਭੀ) ਕੋਈ ਭਜਨ-ਬੰਦਗੀ ਨਾਹ ਕੀਤੀ, ਹੁਣ ਹੱਥ ਮਲਣ ਲੱਗਾ (ਕਿਉਂਕਿ) ਬੁੱਢਾ ਹੋ ਗਿਆ ॥੧॥
For another thirty years, he does not worship God in any way, and then, when he is old, he repents and regrets. ||1||
तीस बरस कछु देव न पूजा फिरि पछुताना बिरधि भइओ ॥१॥
ਮੇਰੀ​ਮੇਰੀ​ਕਰਤੇ​ਜਨਮੁ​ਗਇਓ​॥​
'ਮਮਤਾ' ਵਿਚ ਹੀ (ਜੁਆਨੀ ਦੀ) ਉਮਰ ਬੀਤ ਗਈ,
His life wastes away as he cries out, "Mine, mine!"
मेरी मेरी करते जनमु गइओ ॥
ਸਾਇਰੁ​ਸੋਖਿ​ਭੁਜੰ​ਬਲਇਓ​॥੧॥​ਰਹਾਉ​॥​
ਸਰੀਰ-ਰੂਪ ਸਮੁੰਦਰ ਸੁੱਕ ਗਿਆ, ਤੇ ਬਾਹਾਂ ਦੀ ਤਾਕਤ (ਭੀ ਮੁੱਕ ਗਈ) ॥੧॥ ਰਹਾਉ ॥
The pool of his power has dried up. ||1||Pause||
साइरु सोखि भुजं बलइओ ॥१॥ रहाउ ॥
ਸੂਕੇ​ਸਰਵਰਿ​ਪਾਲਿ​ਬੰਧਾਵੈ​ਲੂਣੈ​ਖੇਤਿ​ਹਥ​ਵਾਰਿ​ਕਰੈ​॥​
(ਹੁਣ ਬੁਢੇਪਾ ਆਉਣ ਤੇ ਭੀ ਮੌਤ ਤੋਂ ਬਚਣ ਲਈ ਆਹਰ ਕਰਦਾ ਹੈ, ਪਰ ਇਸ ਦੇ ਉੱਦਮ ਇਉਂ ਹਨ ਜਿਵੇਂ) ਸੁੱਕੇ ਹੋਏ ਤਲਾ ਵਿਚ ਵੱਟ ਬੰਨ੍ਹ ਰਿਹਾ ਹੈ (ਤਾਂ ਕਿ ਪਾਣੀ ਤਲਾ ਵਿਚੋਂ ਬਾਹਰ ਨਾ ਨਿਕਲ ਜਾਏ), ਅਤੇ ਕੱਟੇ ਹੋਏ ਖੇਤ ਦੇ ਦੁਆਲੇ ਵਾੜ ਦੇ ਰਿਹਾ ਹੈ।
He makes a dam around the dried-up pool, and with his hands, he makes a fence around the harvested field.
सूके सरवरि पालि बंधावै लूणै खेति हथ वारि करै ॥
ਆਇਓ​ਚੋਰੁ​ਤੁਰੰਤਹ​ਲੇ​ਗਇਓ​ਮੇਰੀ​ਰਾਖਤ​ਮੁਗਧੁ​ਫਿਰੈ​॥੨॥​
ਮੂਰਖ ਮਨੁੱਖ ਜਿਸ ਸਰੀਰ ਨੂੰ ਆਪਣਾ ਬਣਾਈ ਰੱਖਣ ਦੇ ਜਤਨ ਕਰਦਾ ਫਿਰਦਾ ਹੈ, ਪਰ (ਜਦੋਂ ਜਮ ਰੂਪ) ਚੋਰ (ਭਾਵ, ਚੁਪ ਕੀਤੇ ਹੀ ਜਮ) ਆਉਂਦਾ ਹੈ ਤੇ (ਜਿੰਦ ਨੂੰ) ਲੈ ਤੁਰਦਾ ਹੈ ॥੨॥
When the thief of Death comes, he quickly carries away what the fool had tried to preserve as his own. ||2||
आइओ चोरु तुरंतह ले गइओ मेरी राखत मुगधु फिरै ॥२॥
ਚਰਨ​ਸੀਸੁ​ਕਰ​ਕੰਪਨ​ਲਾਗੇ​ਨੈਨੀ​ਨੀਰੁ​ਅਸਾਰ​ਬਹੈ​॥​
ਪੈਰ, ਸਿਰ, ਹੱਥ ਕੰਬਣ ਲੱਗ ਜਾਂਦੇ ਹਨ, ਅੱਖਾਂ ਵਿਚੋਂ ਆਪ-ਮੁਹਾਰੇ ਪਾਣੀ ਵਗੀ ਜਾਂਦਾ ਹੈ।
His feet and head and hands begin to tremble, and the tears flow copiously from his eyes.
चरन सीसु कर कंपन लागे नैनी नीरु असार बहै ॥
ਜਿਹਵਾ​ਬਚਨੁ​ਸੁਧੁ​ਨਹੀ​ਨਿਕਸੈ​ਤਬ​ਰੇ​ਧਰਮ​ਕੀ​ਆਸ​ਕਰੈ​॥੩॥​
ਜੀਭ ਵਿਚੋਂ ਕੋਈ ਸਾਫ਼ ਲਫ਼ਜ਼ ਨਹੀਂ ਨਿਕਲਦਾ। ਹੇ ਮੂਰਖ! (ਕੀ) ਉਸ ਵੇਲੇ ਤੂੰ ਧਰਮ ਕਮਾਣ ਦੀ ਆਸ ਕਰਦਾ ਹੈਂ? ॥੩॥
His tongue has not spoken the correct words, but now, he hopes to practice religion! ||3||
जिहवा बचनु सुधु नही निकसै तब रे धरम की आस करै ॥३॥
ਹਰਿ​ਜੀਉ​ਕ੍ਰਿਪਾ​ਕਰੈ​ਲਿਵ​ਲਾਵੈ​ਲਾਹਾ​ਹਰਿ​ਹਰਿ​ਨਾਮੁ​ਲੀਓ​॥​
ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਦੀ ਸੁਰਤਿ (ਆਪਣੇ ਚਰਨਾਂ ਵਿਚ) ਜੋੜਦਾ ਹੈ, ਉਹ ਮਨੁੱਖ ਪਰਮਾਤਮਾ ਦਾ ਨਾਮ-ਰੂਪ ਲਾਭ ਖੱਟਦਾ ਹੈ।
If the Dear Lord shows His Mercy, one enshrines love for Him, and obtains the Profit of the Lord's Name.
हरि जीउ क्रिपा करै लिव लावै लाहा हरि हरि नामु लीओ ॥
ਗੁਰ​ਪਰਸਾਦੀ​ਹਰਿ​ਧਨੁ​ਪਾਇਓ​ਅੰਤੇ​ਚਲਦਿਆ​ਨਾਲਿ​ਚਲਿਓ​॥੪॥​
ਜਗਤ ਤੋਂ ਤੁਰਨ ਵੇਲੇ ਭੀ ਇਹੀ ਨਾਮ-ਧਨ (ਮਨੁੱਖ ਦੇ) ਨਾਲ ਜਾਂਦਾ ਹੈ (ਪਰ) ਇਹ ਧਨ ਮਿਲਦਾ ਹੈ ਸਤਿਗੁਰੂ ਦੀ ਕਿਰਪਾ ਨਾਲ ॥੪॥
By Guru's Grace, he receives the wealth of the Lord's Name, which alone shall go with him, when he departs in the end. ||4||
गुर परसादी हरि धनु पाइओ अंते चलदिआ नालि चलिओ ॥४॥
ਕਹਤ​ਕਬੀਰ​ਸੁਨਹੁ​ਰੇ​ਸੰਤਹੁ​ਅਨੁ​ਧਨੁ​ਕਛੂਐ​ਲੈ​ਨ​ਗਇਓ​॥​
ਕਬੀਰ ਕਹਿੰਦਾ ਹੈ-ਹੇ ਸੰਤ ਜਨੋ! ਸੁਣੋ, (ਕੋਈ ਜੀਵ ਭੀ ਮਰਨ ਵੇਲੇ) ਕੋਈ ਹੋਰ ਧਨ-ਪਦਾਰਥ ਆਪਣੇ ਨਾਲ ਨਹੀਂ ਲੈ ਜਾਂਦਾ,
Says Kabeer, listen, O Saints - he shall not take any other wealth with him.
कहत कबीर सुनहु रे संतहु अनु धनु कछूऐ लै न गइओ ॥
ਆਈ​ਤਲਬ​ਗੋਪਾਲ​ਰਾਇ​ਕੀ​ਮਾਇਆ​ਮੰਦਰ​ਛੋਡਿ​ਚਲਿਓ​॥੫॥੨॥੧੫॥​
ਕਿਉਂਕਿ ਜਦੋਂ ਪਰਮਾਤਮਾ ਵਲੋਂ ਸੱਦਾ ਆਉਂਦਾ ਹੈ ਤਾਂ ਮਨੁੱਖ ਦੌਲਤ ਤੇ ਘਰ (ਸਭ ਕੁਝ ਇਥੇ ਹੀ) ਛੱਡ ਕੇ ਤੁਰ ਪੈਂਦਾ ਹੈ ॥੫॥੨॥੧੫॥
When the summons comes from the King, the Lord of the Universe, the mortal departs, leaving behind his wealth and mansions. ||5||2||15||
आई तलब गोपाल राइ की माइआ मंदर छोडि चलिओ ॥५॥२॥१५॥
ਆਸਾ​॥​
Aasaa:
आसा ॥
ਕਾਹੂ​ਦੀਨੑੇ​ਪਾਟ​ਪਟੰਬਰ​ਕਾਹੂ​ਪਲਘ​ਨਿਵਾਰਾ​॥​
(ਪਰਮਾਤਮਾ ਨੇ) ਕਈ ਬੰਦਿਆਂ ਨੂੰ ਰੇਸ਼ਮ ਦੇ ਕੱਪੜੇ (ਪਾਣ ਨੂੰ) ਦਿੱਤੇ ਹਨ ਤੇ ਨਿਵਾਰੀ ਪਲੰਘ (ਸੌਣ ਨੂੰ);
To some, the Lord has given silks and satins, and to some, beds decorated with cotton ribbons.
काहू दीने पाट पटंबर काहू पलघ निवारा ॥
ਕਾਹੂ​ਗਰੀ​ਗੋਦਰੀ​ਨਾਹੀ​ਕਾਹੂ​ਖਾਨ​ਪਰਾਰਾ​॥੧॥​
ਪਰ ਕਈ (ਵਿਚਾਰਿਆਂ) ਨੂੰ ਗਲੀ ਹੋਈ ਜੁੱਲੀ ਭੀ ਨਹੀਂ ਮਿਲਦੀ, ਤੇ ਕਈ ਘਰਾਂ ਵਿਚ (ਬਿਸਤਰੇ ਦੇ ਥਾਂ) ਪਰਾਲੀ ਹੀ ਹੈ ॥੧॥
Some do not even have a poor patched coat, and some live in thatched huts. ||1||
काहू गरी गोदरी नाही काहू खान परारा ॥१॥
ਅਹਿਰਖ​ਵਾਦੁ​ਨ​ਕੀਜੈ​ਰੇ​ਮਨ​॥​
(ਪਰ) ਹੇ ਮਨ! ਈਰਖਾ ਤੇ ਝਗੜਾ ਕਿਉਂ ਕਰਦਾ ਹੈਂ?
Do not indulge in envy and bickering, O my mind.
अहिरख वादु न कीजै रे मन ॥
ਸੁਕ੍ਰਿਤੁ​ਕਰਿ​ਕਰਿ​ਲੀਜੈ​ਰੇ​ਮਨ​॥੧॥​ਰਹਾਉ​॥​
ਨੇਕ ਕਮਾਈ ਕਰੀ ਜਾਹ ਤੇ ਤੂੰ ਭੀ (ਇਹ ਸੁਖ) ਹਾਸਲ ਕਰ ਲੈ ॥੧॥ ਰਹਾਉ ॥
By continually doing good deeds, these are obtained, O my mind. ||1||Pause||
सुक्रितु करि करि लीजै रे मन ॥१॥ रहाउ ॥
ਕੁਮੑਾਰੈ​ਏਕ​ਜੁ​ਮਾਟੀ​ਗੂੰਧੀ​ਬਹੁ​ਬਿਧਿ​ਬਾਨੀ​ਲਾਈ​॥​
ਘੁਮਿਆਰ ਨੇ ਇਕੋ ਹੀ ਮਿੱਟੀ ਗੁੰਨ੍ਹੀ ਤੇ ਉਸ ਨੂੰ ਕਈ ਕਿਸਮ ਦੇ ਰੰਗ ਲਾ ਦਿੱਤੇ (ਭਾਵ, ਕਈ ਵੰਨਗੀਆਂ ਦੇ ਭਾਂਡੇ ਬਣਾ ਦਿੱਤੇ)।
The potter works the same clay, and colors the pots in different ways.
कुमारै एक जु माटी गूंधी बहु बिधि बानी लाई ॥
ਕਾਹੂ​ਮਹਿ​ਮੋਤੀ​ਮੁਕਤਾਹਲ​ਕਾਹੂ​ਬਿਆਧਿ​ਲਗਾਈ​॥੨॥​
ਕਿਸੇ ਭਾਂਡੇ ਵਿਚ ਮੋਤੀ ਤੇ ਮੋਤੀਆਂ ਦੀਆਂ ਮਾਲਾਂ (ਮਨੁੱਖ ਨੇ) ਪਾ ਦਿੱਤੀਆਂ ਤੇ ਕਿਸੇ ਵਿਚ (ਸ਼ਰਾਬ ਆਦਿਕ) ਰੋਗ ਲਾਣ ਵਾਲੀਆਂ ਚੀਜ਼ਾਂ ॥੨॥
Into some, he sets pearls, while to others, he attaches filth. ||2||
काहू महि मोती मुकताहल काहू बिआधि लगाई ॥२॥
ਸੂਮਹਿ​ਧਨੁ​ਰਾਖਨ​ਕਉ​ਦੀਆ​ਮੁਗਧੁ​ਕਹੈ​ਧਨੁ​ਮੇਰਾ​॥​
ਸ਼ੂਮ ਨੂੰ ਧਨ ਜੋੜ ਕੇ ਰੱਖਣ ਲਈ ਜੁੜਿਆ ਹੈ, (ਅਤੇ) ਮੂਰਖ (ਸ਼ੂਮ) ਆਖਦਾ ਹੈ-ਇਹ ਧਨ ਮੇਰਾ ਹੈ।
God gave wealth to the miser for him to preserve, but the fool calls it his own.
सूमहि धनु राखन कउ दीआ मुगधु कहै धनु मेरा ॥