GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 475
Display Settings
Translations
ਨਾਨਕ​ਸਾ​ਕਰਮਾਤਿ​ਸਾਹਿਬ​ਤੁਠੈ​ਜੋ​ਮਿਲੈ​॥੧॥​
ਹੇ ਨਾਨਕ! ਬਖ਼ਸ਼ਸ਼ ਉਹੀ ਹੈ ਜੋ ਮਾਲਕ ਦੇ ਤ੍ਰੁੱਠਿਆਂ ਮਿਲੇ ॥੧॥
O Nanak, that is the most wonderful gift, which is received from the Lord, when He is totally pleased. ||1||
नानक सा करमाति साहिब तुठै जो मिलै ॥१॥
ਮਹਲਾ​੨​॥​
Second Mahalaa:
महला २ ॥
ਏਹ​ਕਿਨੇਹੀ​ਚਾਕਰੀ​ਜਿਤੁ​ਭਉ​ਖਸਮ​ਨ​ਜਾਇ​॥​
ਜਿਸ ਸੇਵਾ ਦੇ ਕਰਨ ਨਾਲ (ਸੇਵਕ ਦੇ ਦਿਲ ਵਿਚੋਂ) ਆਪਣੇ ਮਾਲਕ ਦਾ ਡਰ ਦੂਰ ਨਾ ਹੋਵੇ, ਉਹ ਸੇਵਾ ਅਸਲੀ ਸੇਵਾ ਨਹੀਂ।
What sort of service is this, by which the fear of the Lord Master does not depart?
एह किनेही चाकरी जितु भउ खसम न जाइ ॥
ਨਾਨਕ​ਸੇਵਕੁ​ਕਾਢੀਐ​ਜਿ​ਸੇਤੀ​ਖਸਮ​ਸਮਾਇ​॥੨॥​
ਹੇ ਨਾਨਕ! (ਸੱਚਾ) ਸੇਵਕ ਉਹੀ ਅਖਵਾਂਦਾ ਹੈ ਜੋ ਆਪਣੇ ਮਾਲਕ ਦੇ ਨਾਲ ਇਕ-ਰੂਪ ਹੋ ਜਾਂਦਾ ਹੈ ॥੨॥
O Nanak, he alone is called a servant, who merges with the Lord Master. ||2||
नानक सेवकु काढीऐ जि सेती खसम समाइ ॥२॥
ਪਉੜੀ​॥​
Pauree:
पउड़ी ॥
ਨਾਨਕ​ਅੰਤ​ਨ​ਜਾਪਨੑੀ​ਹਰਿ​ਤਾ​ਕੇ​ਪਾਰਾਵਾਰ​॥​
ਹੇ ਨਾਨਕ! ਉਸ ਪ੍ਰਭੂ ਦੇ ਪਾਰਲੇ ਉਰਾਰਲੇ ਬੰਨਿਆਂ ਦੇ ਅੰਤ ਨਹੀਂ ਪੈ ਸਕਦੇ।
O Nanak, the Lord's limits cannot be known; He has no end or limitation.
नानक अंत न जापनी हरि ता के पारावार ॥
ਆਪਿ​ਕਰਾਏ​ਸਾਖਤੀ​ਫਿਰਿ​ਆਪਿ​ਕਰਾਏ​ਮਾਰ​॥​
ਉਹ ਆਪ ਹੀ ਜੀਵਾਂ ਦੀ ਪੈਦਾਇਸ਼ ਕਰਦਾ ਹੈ ਤੇ ਆਪ ਹੀ ਉਨ੍ਹਾਂ ਨੂੰ ਮਾਰ ਦੇਂਦਾ ਹੈ।
He Himself creates, and then He Himself destroys.
आपि कराए साखती फिरि आपि कराए मार ॥
ਇਕਨੑਾ​ਗਲੀ​ਜੰਜੀਰੀਆ​ਇਕਿ​ਤੁਰੀ​ਚੜਹਿ​ਬਿਸੀਆਰ​॥​
ਕਈ ਜੀਵਾਂ ਦੇ ਗਲ ਵਿਚ ਜ਼ੰਜੀਰ ਪਏ ਹੋਏ ਹਨ (ਭਾਵ, ਕਈ ਕੈਦ ਗ਼ੁਲਾਮੀ ਆਦਿਕ ਦੇ ਕਸ਼ਟ ਸਹਿ ਰਹੇ ਹਨ), ਅਤੇ ਬੇਸ਼ੁਮਾਰ ਜੀਵ ਘੋੜਿਆਂ ਤੇ ਚੜ੍ਹ ਰਹੇ ਹਨ (ਭਾਵ, ਮਾਇਆ ਦੀਆਂ ਮੌਜਾਂ ਲੈ ਰਹੇ ਹਨ)।
Some have chains around their necks, while some ride on many horses.
इकना गली जंजीरीआ इकि तुरी चड़हि बिसीआर ॥
ਆਪਿ​ਕਰਾਏ​ਕਰੇ​ਆਪਿ​ਹਉ​ਕੈ​ਸਿਉ​ਕਰੀ​ਪੁਕਾਰ​॥​
(ਇਹ ਸਾਰੇ ਖੇਡ ਤਮਾਸ਼ੇ) ਉਹ ਪ੍ਰਭੂ ਆਪ ਹੀ ਕਰ ਰਿਹਾ ਹੈ, (ਉਸ ਤੋਂ ਬਿਨਾ ਹੋਰ ਕੋਈ ਦੂਜਾ ਨਹੀਂ ਹੈ) ਮੈਂ ਕਿਸ ਦੇ ਅੱਗੇ (ਇਸ ਦੀ) ਫ਼ਰਿਆਦ ਕਰ ਸਕਦਾ ਹਾਂ?
He Himself acts, and He Himself causes us to act. Unto whom should I complain?
आपि कराए करे आपि हउ कै सिउ करी पुकार ॥
ਨਾਨਕ​ਕਰਣਾ​ਜਿਨਿ​ਕੀਆ​ਫਿਰਿ​ਤਿਸ​ਹੀ​ਕਰਣੀ​ਸਾਰ​॥੨੩॥​
ਹੇ ਨਾਨਕ! ਜਿਸ ਕਰਤਾਰ ਨੇ ਸ੍ਰਿਸ਼ਟੀ ਰਚੀ ਹੈ, ਫਿਰ ਉਹੀ ਉਸ ਦੀ ਸੰਭਾਲਣਾ ਕਰ ਰਿਹਾ ਹੈ ॥੨੩॥
O Nanak, the One who created the creation - He Himself takes care of it. ||23||
नानक करणा जिनि कीआ फिरि तिस ही करणी सार ॥२३॥
ਸਲੋਕੁ​ਮਃ​੧​॥​
Shalok, First Mahalaa:
सलोकु मः १ ॥
ਆਪੇ​ਭਾਂਡੇ​ਸਾਜਿਅਨੁ​ਆਪੇ​ਪੂਰਣੁ​ਦੇਇ​॥​
ਪ੍ਰਭੂ ਨੇ (ਜੀਵਾਂ ਦੇ ਸਰੀਰ-ਰੂਪ) ਭਾਂਡੇ ਆਪ ਹੀ ਬਣਾਏ ਹਨ, ਤੇ ਉਹ ਜੋ ਕੁਝ ਇਹਨਾਂ ਵਿਚ ਪਾਂਦਾ ਹੈ, (ਭਾਵ, ਜੋ ਦੁੱਖ ਸੁੱਖ ਇਹਨਾਂ ਦੀ ਕਿਸਮਤ ਵਿਚ ਦੇਂਦਾ ਹੈ, ਆਪ ਹੀ ਦੇਂਦਾ ਹੈ)।
He Himself fashioned the vessel of the body, and He Himself fills it.
आपे भांडे साजिअनु आपे पूरणु देइ ॥
ਇਕਨੑੀ​ਦੁਧੁ​ਸਮਾਈਐ​ਇਕਿ​ਚੁਲੑੈ​ਰਹਨਿੑ​ਚੜੇ​॥​
ਕਈ ਭਾਂਡਿਆਂ ਵਿਚ ਦੁੱਧ ਪਿਆ ਰਹਿੰਦਾ ਹੈ ਤੇ ਕਈ ਵਿਚਾਰੇ ਚੁੱਲ੍ਹੇ ਉੱਤੇ ਹੀ ਤਪਦੇ ਰਹਿੰਦੇ ਹਨ (ਭਾਵ, ਕਈ ਜੀਵਾਂ ਦੇ ਭਾਗਾਂ ਵਿਚ ਸੁਖ ਤੇ ਸੋਹਣੇ ਸੋਹਣੇ ਪਦਾਰਥ ਹਨ, ਅਤੇ ਕਈ ਜੀਵ ਸਦਾ ਕਸ਼ਟ ਹੀ ਸਹਾਰਦੇ ਹਨ)।
Into some, milk is poured, while others remain on the fire.
इकनी दुधु समाईऐ इकि चुलै रहनि चड़े ॥
ਇਕਿ​ਨਿਹਾਲੀ​ਪੈ​ਸਵਨਿੑ​ਇਕਿ​ਉਪਰਿ​ਰਹਨਿ​ਖੜੇ​॥​
ਕਈ (ਭਾਗਾਂ ਵਾਲੇ) ਤੁਲਾਈਆਂ ਉੱਤੇ ਬੇਫ਼ਿਕਰ ਹੋ ਕੇ ਸੌਂਦੇ ਹਨ, ਕਈ ਵਿਚਾਰੇ (ਉਹਨਾਂ ਦੀ ਰਾਖੀ ਆਦਿਕ ਸੇਵਾ ਵਾਸਤੇ) ਉਹਨਾਂ ਦੀ ਹਜ਼ੂਰੀ ਵਿਚ ਖਲੋਤੇ ਰਹਿੰਦੇ ਹਨ।
Some lie down and sleep on soft beds, while others remain watchful.
इकि निहाली पै सवनि इकि उपरि रहनि खड़े ॥
ਤਿਨੑਾ​ਸਵਾਰੇ​ਨਾਨਕਾ​ਜਿਨੑ​ਕਉ​ਨਦਰਿ​ਕਰੇ​॥੧॥​
ਪਰ, ਹੇ ਨਾਨਕ! ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ, ਉਨ੍ਹਾਂ ਨੂੰ ਸੰਵਾਰਦਾ ਹੈ (ਭਾਵ, ਉਹਨਾਂ ਦਾ ਜੀਵਨ ਸੁਧਾਰਦਾ ਹੈ) ॥੧॥
He adorns those, O Nanak, upon whom He casts His Glance of Grace. ||1||
तिना सवारे नानका जिन कउ नदरि करे ॥१॥
ਮਹਲਾ​੨​॥​
Second Mahalaa:
महला २ ॥
ਆਪੇ​ਸਾਜੇ​ਕਰੇ​ਆਪਿ​ਜਾਈ​ਭਿ​ਰਖੈ​ਆਪਿ​॥​
ਪ੍ਰਭੂ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਆਪ ਹੀ ਇਸ ਨੂੰ ਸਜਾਂਦਾ ਹੈ, ਸ੍ਰਿਸ਼ਟੀ ਦੀ ਸੰਭਾਲ ਭੀ ਆਪ ਹੀ ਕਰਦਾ ਹੈ,
He Himself creates and fashions the world, and He Himself keeps it in order.
आपे साजे करे आपि जाई भि रखै आपि ॥
ਤਿਸੁ​ਵਿਚਿ​ਜੰਤ​ਉਪਾਇ​ਕੈ​ਦੇਖੈ​ਥਾਪਿ​ਉਥਾਪਿ​॥​
ਇਸ ਸ੍ਰਿਸ਼ਟੀ ਵਿਚ ਜੀਵਾਂ ਨੂੰ ਪੈਦਾ ਕਰ ਕੇ ਵੇਖਦਾ ਹੈ, ਆਪ ਹੀ ਟਿਕਾਂਦਾ ਹੈ ਤੇ ਆਪ ਹੀ ਢਾਂਹਦਾ ਹੈ।
Having created the beings within it, He oversees their birth and death.
तिसु विचि जंत उपाइ कै देखै थापि उथापि ॥
ਕਿਸ​ਨੋ​ਕਹੀਐ​ਨਾਨਕਾ​ਸਭੁ​ਕਿਛੁ​ਆਪੇ​ਆਪਿ​॥੨॥​
ਹੇ ਨਾਨਕ! (ਉਸ ਤੋਂ ਬਿਨਾ) ਕਿਸੇ ਹੋਰ ਦੇ ਅਗੇ ਫ਼ਰਿਆਦ ਨਹੀਂ ਹੋ ਸਕਦੀ, ਉਹ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ ॥੨॥
Unto whom should we speak, O Nanak, when He Himself is all-in-all? ||2||
किस नो कहीऐ नानका सभु किछु आपे आपि ॥२॥
ਪਉੜੀ​॥​
Pauree:
पउड़ी ॥
ਵਡੇ​ਕੀਆ​ਵਡਿਆਈਆ​ਕਿਛੁ​ਕਹਣਾ​ਕਹਣੁ​ਨ​ਜਾਇ​॥​
ਪ੍ਰਭੂ ਦੇ ਗੁਣਾਂ ਸੰਬੰਧੀ ਕੋਈ ਗੱਲ ਕਹੀ ਨਹੀਂ ਜਾ ਸਕਦੀ, (ਭਾਵ, ਗੁਣਾਂ ਦਾ ਅੰਤ ਨਹੀਂ ਪੈ ਸਕਦਾ)।
The description of the greatness of the Great Lord cannot be described.
वडे कीआ वडिआईआ किछु कहणा कहणु न जाइ ॥
ਸੋ​ਕਰਤਾ​ਕਾਦਰ​ਕਰੀਮੁ​ਦੇ​ਜੀਆ​ਰਿਜਕੁ​ਸੰਬਾਹਿ​॥​
ਉਹ ਆਪ ਹੀ ਸਿਰਜਨਹਾਰ ਹੈ, ਆਪ ਹੀ ਕੁਦਰਤ ਦਾ ਮਾਲਕ ਹੈ, ਆਪ ਹੀ ਬਖ਼ਸ਼ਸ਼ ਕਰਨ ਵਾਲਾ ਹੈ ਤੇ ਆਪ ਹੀ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ।
He is the Creator, all-powerful and benevolent; He gives sustenance to all beings.
सो करता कादर करीमु दे जीआ रिजकु संबाहि ॥
ਸਾਈ​ਕਾਰ​ਕਮਾਵਣੀ​ਧੁਰਿ​ਛੋਡੀ​ਤਿੰਨੈ​ਪਾਇ​॥​
ਸਾਰੇ ਜੀਵ ਉਹੀ ਕਰਦੇ ਹਨ ਜੋ ਉਸ ਪ੍ਰਭੂ ਨੇ ਆਪ ਹੀ (ਉਹਨਾਂ ਦੇ ਭਾਗਾਂ ਵਿਚ) ਪਾ ਛੱਡੀ ਹੈ।
The mortal does that work, which has been pre-destined from the very beginning.
साई कार कमावणी धुरि छोडी तिंनै पाइ ॥
ਨਾਨਕ​ਏਕੀ​ਬਾਹਰੀ​ਹੋਰ​ਦੂਜੀ​ਨਾਹੀ​ਜਾਇ​॥​
ਹੇ ਨਾਨਕ! ਇਕ ਪ੍ਰਭੂ ਦੀ ਟੇਕ ਤੋਂ ਬਿਨਾ ਹੋਰ ਕੋਈ ਥਾਂ ਨਹੀਂ,
O Nanak, except for the One Lord, there is no other place at all.
नानक एकी बाहरी होर दूजी नाही जाइ ॥
ਸੋ​ਕਰੇ​ਜਿ​ਤਿਸੈ​ਰਜਾਇ​॥੨੪॥੧॥​ਸੁਧੁ​
ਜੋ ਕੁਝ ਉਸ ਦੀ ਮਰਜ਼ੀ ਹੈ ਉਹੀ ਕਰਦਾ ਹੈ ॥੨੪॥੧॥ ਸੁਧੁ
He does whatever He wills. ||24||1|| Sudh||
सो करे जि तिसै रजाइ ॥२४॥१॥ सुधु
ੴ​ਸਤਿ​ਨਾਮੁ​ਕਰਤਾ​ਪੁਰਖੁ​ਨਿਰਭਉ​ਨਿਰਵੈਰੁ​ਅਕਾਲ​ਮੂਰਤਿ​ਅਜੂਨੀ​ਸੈਭੰ​ਗੁਰ​ਪ੍ਰਸਾਦਿ​॥​
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥
ਰਾਗੁ​ਆਸਾ​ਬਾਣੀ​ਭਗਤਾ​ਕੀ​॥​
Raag Aasaa, The Word Of The Devotees:
रागु आसा बाणी भगता की ॥
ਕਬੀਰ​ਜੀਉ​ਨਾਮਦੇਉ​ਜੀਉ​ਰਵਿਦਾਸ​ਜੀਉ​॥​
Kabeer, Naam Dayv And Ravi Daas.
कबीर जीउ नामदेउ जीउ रविदास जीउ ॥
ਆਸਾ​ਸ੍ਰੀ​ਕਬੀਰ​ਜੀਉ​॥​
Aasaa, Kabeer Jee:
आसा स्री कबीर जीउ ॥
ਗੁਰ​ਚਰਣ​ਲਾਗਿ​ਹਮ​ਬਿਨਵਤਾ​ਪੂਛਤ​ਕਹ​ਜੀਉ​ਪਾਇਆ​॥​
ਮੈਂ ਆਪਣੇ ਗੁਰੂ ਦੀ ਚਰਨੀਂ ਲੱਗ ਕੇ ਬੇਨਤੀ ਕਰਦਾ ਹਾਂ ਤੇ ਪੁੱਛਦਾ ਹਾਂ-ਹੇ ਗੁਰੂ! ਮੈਨੂੰ ਇਹ ਗੱਲ ਸਮਝਾ ਕੇ ਦੱਸ ਕਿ ਜੀਵ ਕਾਹਦੇ ਲਈ ਪੈਦਾ ਕੀਤਾ ਜਾਂਦਾ ਹੈ,
Falling at the Feet of the Guru, I pray, and ask Him, "Why was man created?
गुर चरण लागि हम बिनवता पूछत कह जीउ पाइआ ॥
ਕਵਨ​ਕਾਜਿ​ਜਗੁ​ਉਪਜੈ​ਬਿਨਸੈ​ਕਹਹੁ​ਮੋਹਿ​ਸਮਝਾਇਆ​॥੧॥​
ਤੇ ਕਿਸ ਕਾਰਨ ਜਗਤ ਜੰਮਦਾ ਮਰਦਾ ਰਹਿੰਦਾ ਹੈ (ਭਾਵ, ਜੀਵ ਨੂੰ ਮਨੁੱਖਾ-ਜਨਮ ਦੇ ਮਨੋਰਥ ਦੀ ਸੂਝ ਗੁਰੂ ਤੋਂ ਹੀ ਪੈ ਸਕਦੀ ਹੈ) ॥੧॥
What deeds cause the world to come into being, and be destroyed? Tell me, that I may understand." ||1||
कवन काजि जगु उपजै बिनसै कहहु मोहि समझाइआ ॥१॥
ਦੇਵ​ਕਰਹੁ​ਦਇਆ​ਮੋਹਿ​ਮਾਰਗਿ​ਲਾਵਹੁ​ਜਿਤੁ​ਭੈ​ਬੰਧਨ​ਤੂਟੈ​॥​
ਹੇ ਗੁਰਦੇਵ! ਮੇਰੇ ਉੱਤੇ ਮਿਹਰ ਕਰ, ਮੈਨੂੰ (ਜ਼ਿੰਦਗੀ ਦੇ ਸਹੀ) ਰਸਤੇ ਉੱਤੇ ਪਾ, ਜਿਸ ਰਾਹ ਤੇ ਤੁਰਿਆਂ ਮੇਰੇ ਦੁਨੀਆ ਵਾਲੇ ਸਹਮ ਤੇ ਮਾਇਆ ਵਾਲੇ ਜਕੜ ਟੁਟ ਜਾਣ,
O Divine Guru, please, show Mercy to me, and place me on the right path, by which the bonds of fear may be cut away.
देव करहु दइआ मोहि मारगि लावहु जितु भै बंधन तूटै ॥
ਜਨਮ​ਮਰਨ​ਦੁਖ​ਫੇੜ​ਕਰਮ​ਸੁਖ​ਜੀਅ​ਜਨਮ​ਤੇ​ਛੂਟੈ​॥੧॥​ਰਹਾਉ​॥​
ਮੇਰੇ ਪਿਛਲੇ ਕੀਤੇ ਕਰਮਾਂ ਅਨੁਸਾਰ ਮੇਰੀ ਜਿੰਦ ਦੇ ਸਾਰੀ ਉਮਰ ਦੇ ਜੰਜਾਲ ਉੱਕਾ ਹੀ ਮੁੱਕ ਜਾਣ ॥੧॥ ਰਹਾਉ ॥
The pains of birth and death come from past actions and karma; peace comes when the soul finds release from reincarnation. ||1||Pause||
जनम मरन दुख फेड़ करम सुख जीअ जनम ते छूटै ॥१॥ रहाउ ॥
ਮਾਇਆ​ਫਾਸ​ਬੰਧ​ਨਹੀ​ਫਾਰੈ​ਅਰੁ​ਮਨ​ਸੁੰਨਿ​ਨ​ਲੂਕੇ​॥​
ਹੇ ਮੇਰੇ ਗੁਰਦੇਵ! ਮੇਰਾ ਮਨ (ਆਪਣੇ ਗਲੋਂ) ਮਾਇਆ ਦੀਆਂ ਫਾਹੀਆਂ ਤੇ ਬੰਧਨ ਤੋੜਦਾ ਨਹੀਂ, ਨਾਹ ਹੀ ਇਹ (ਮਾਇਆ ਦੇ ਪ੍ਰਭਾਵ ਤੋਂ ਬਚਣ ਲਈ) ਅਫੁਰ ਪ੍ਰਭੂ ਵਿਚ ਜੁੜਦਾ ਹੈ।
The mortal does not break free from the bonds of the noose of Maya, and he does not seek the shelter of the profound, absolute Lord.
माइआ फास बंध नही फारै अरु मन सुंनि न लूके ॥
ਆਪਾ​ਪਦੁ​ਨਿਰਬਾਣੁ​ਨ​ਚੀਨਿੑਆ​ਇਨ​ਬਿਧਿ​ਅਭਿਉ​ਨ​ਚੂਕੇ​॥੨॥​
ਮੇਰੇ ਇਸ ਮਨ ਨੇ ਆਪਣੇ ਵਾਸ਼ਨਾ-ਰਹਿਤ ਅਸਲੇ ਦੀ ਪਛਾਣ ਨਹੀਂ ਕੀਤੀ, ਤੇ ਇਹਨੀਂ ਗੱਲੀਂ ਇਸ ਦਾ ਕੋਰਾ-ਪਨ ਦੂਰ ਨਹੀਂ ਹੋਇਆ ॥੨॥
He does not realize the dignity of the self, and Nirvaanaa; because of this, his doubt does not depart. ||2||
आपा पदु निरबाणु न चीनिआ इन बिधि अभिउ न चूके ॥२॥
ਕਹੀ​ਨ​ਉਪਜੈ​ਉਪਜੀ​ਜਾਣੈ​ਭਾਵ​ਅਭਾਵ​ਬਿਹੂਣਾ​॥​
ਹੇ ਗੁਰਦੇਵ! ਮੇਰਾ ਮਨ, ਜੋ ਚੰਗੇ ਮੰਦੇ ਖ਼ਿਆਲਾਂ ਦੀ ਪਰਖ ਕਰਨ ਦੇ ਅਸਮਰੱਥ ਸੀ, ਇਸ ਜਗਤ ਨੂੰ-ਜੋ ਕਿਸੇ ਹਾਲਤ ਵਿਚ ਭੀ ਪ੍ਰਭੂ ਤੋਂ ਵੱਖਰਾ ਟਿਕ ਨਹੀਂ ਸਕਦਾ-ਉਸ ਤੋਂ ਵੱਖਰੀ ਹਸਤੀ ਵਾਲਾ ਸਮਝਦਾ ਰਿਹਾ ਹੈ।
The soul is not born, even though he thinks it is born; it is free from birth and death.
कही न उपजै उपजी जाणै भाव अभाव बिहूणा ॥
ਉਦੈ​ਅਸਤ​ਕੀ​ਮਨ​ਬੁਧਿ​ਨਾਸੀ​ਤਉ​ਸਦਾ​ਸਹਜਿ​ਲਿਵ​ਲੀਣਾ​॥੩॥​
(ਪਰ ਤੇਰੀ ਮਿਹਰ ਨਾਲ ਜਦੋਂ ਤੋਂ) ਮੇਰੇ ਮਨ ਦੀ ਉਹ ਮੱਤ ਨਾਸ ਹੋਈ ਹੈ ਜੋ ਜਨਮ ਮਰਨ ਦੇ ਗੇੜ ਵਿਚ ਪਾਂਦੀ ਹੈ, ਤਾਂ ਹੁਣ ਸਦਾ ਇਹ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ ॥੩॥
When the mortal gives up his ideas of birth and death, he remains constantly absorbed in the Lord's Love. ||3||
उदै असत की मन बुधि नासी तउ सदा सहजि लिव लीणा ॥३॥
ਜਿਉ​ਪ੍ਰਤਿਬਿੰਬੁ​ਬਿੰਬ​ਕਉ​ਮਿਲੀ​ਹੈ​ਉਦਕ​ਕੁੰਭੁ​ਬਿਗਰਾਨਾ​॥​
(ਹੇ ਗੁਰਦੇਵ!) ਜਿਵੇਂ, ਜਦੋਂ ਪਾਣੀ ਨਾਲ ਭਰਿਆ ਹੋਇਆ ਘੜਾ ਟੁੱਟ ਜਾਂਦਾ ਹੈ ਤਾਂ (ਉਸ ਪਾਣੀ ਵਿਚ ਪੈਣ ਵਾਲਾ) ਅਕਸ ਪਾਣੀ ਨਾਲ ਹੀ ਮਿਲ ਜਾਂਦਾ ਹੈ (ਭਾਵ, ਜਿਵੇਂ ਪਾਣੀ ਅਤੇ ਅਕਸ ਦੀ ਹਸਤੀ ਉਸ ਘੜੇ ਵਿਚੋਂ ਮੁੱਕ ਜਾਂਦੀ ਹੈ),
As the reflection of an object blends in the water when the pitcher is broken,
जिउ प्रतिबिंबु बिंब कउ मिली है उदक कुंभु बिगराना ॥
ਕਹੁ​ਕਬੀਰ​ਐਸਾ​ਗੁਣ​ਭ੍ਰਮੁ​ਭਾਗਾ​ਤਉ​ਮਨੁ​ਸੁੰਨਿ​ਸਮਾਨਾਂ​॥੪॥੧॥​
ਕਬੀਰ ਆਖਦਾ ਹੈ- ਤਿਵੇਂ ਤੇਰੀ ਮਿਹਰ ਨਾਲ ਰੱਸੀ (ਤੇ ਸੱਪ) ਵਾਲਾ ਭੁਲੇਖਾ ਮਿਟ ਗਿਆ ਹੈ (ਇਹ ਭੁਲੇਖਾ ਮੁੱਕ ਗਿਆ ਹੈ ਕਿ ਇਹ ਦਿੱਸਦਾ ਜਗਤ ਪਰਮਾਤਮਾ ਨਾਲੋਂ ਕੋਈ ਵੱਖਰੀ ਹਸਤੀ ਹੈ), ਤੇ ਮੇਰਾ ਮਨ ਅਫੁਰ ਪ੍ਰਭੂ ਵਿਚ ਟਿਕ ਗਿਆ ਹੈ ॥੪॥੧॥
says Kabeer, just so virtue dispels doubt, and then the soul is absorbed in the profound, absolute Lord. ||4||1||
कहु कबीर ऐसा गुण भ्रमु भागा तउ मनु सुंनि समानां ॥४॥१॥