GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 467
Display Settings
Translations
ਓਨੑੀ​ਮੰਦੈ​ਪੈਰੁ​ਨ​ਰਖਿਓ​ਕਰਿ​ਸੁਕ੍ਰਿਤੁ​ਧਰਮੁ​ਕਮਾਇਆ​॥​
ਉਹ ਕਦੇ ਮੰਦੇ ਕੰਮ ਦੇ ਨੇੜੇ ਨਹੀਂ ਜਾਂਦੇ, ਭਲਾ ਕੰਮ ਕਰਦੇ ਹਨ ਅਤੇ ਧਰਮ-ਅਨੁਸਾਰ ਆਪਣਾ ਜੀਵਨ ਨਿਬਾਹੁੰਦੇ ਹਨ।
They do not place their feet in sin, but do good deeds and live righteously in Dharma.
ओनी मंदै पैरु न रखिओ करि सुक्रितु धरमु कमाइआ ॥
ਓਨੑੀ​ਦੁਨੀਆ​ਤੋੜੇ​ਬੰਧਨਾ​ਅੰਨੁ​ਪਾਣੀ​ਥੋੜਾ​ਖਾਇਆ​॥​
ਦੁਨੀਆ ਦੇ ਧੰਧਿਆਂ ਵਿਚ ਖਚਤ ਕਰਨ ਵਾਲੇ ਮਾਇਆ ਦੇ ਮੋਹ ਰੂਪ ਜ਼ੰਜੀਰ ਉਹਨਾਂ ਤੋੜ ਦਿੱਤੇ ਹਨ, ਥੋੜਾ ਖਾਂਦੇ ਹਨ, ਅਤੇ ਥੋੜਾ ਹੀ ਪੀਂਦੇ ਹਨ (ਭਾਵ, ਖਾਣ ਪੀਣ ਚਸਕੇ ਦੀ ਖ਼ਾਤਰ ਨਹੀਂ, ਸਰੀਰਕ ਨਿਰਬਾਹ ਵਾਸਤੇ ਹੈ)।
They burn away the bonds of the world, and eat a simple diet of grain and water.
ओनी दुनीआ तोड़े बंधना अंनु पाणी थोड़ा खाइआ ॥
ਤੂੰ​ਬਖਸੀਸੀ​ਅਗਲਾ​ਨਿਤ​ਦੇਵਹਿ​ਚੜਹਿ​ਸਵਾਇਆ​॥​
'ਹੇ ਪ੍ਰਭੂ! ਤੂੰ ਬੜੀਆਂ ਬਖ਼ਸ਼ਸ਼ਾਂ ਕਰਨ ਵਾਲਾ ਹੈਂ, ਸਦਾ ਜੀਵਾਂ ਨੂੰ ਦਾਤਾਂ ਬਖ਼ਸ਼ਦਾ ਹੈਂ,'
You are the Great Forgiver; You give continually, more and more each day.
तूं बखसीसी अगला नित देवहि चड़हि सवाइआ ॥
ਵਡਿਆਈ​ਵਡਾ​ਪਾਇਆ​॥੭॥​
ਇਸ ਤਰ੍ਹਾਂ ਦੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ ਉਹ ਸੰਤੋਖੀ ਮਨੁੱਖ ਪ੍ਰਭੂ ਨੂੰ ਪ੍ਰਾਪਤ ਕਰ ਲੈਂਦੇ ਹਨ ॥੭॥
By His greatness, the Great Lord is obtained. ||7||
वडिआई वडा पाइआ ॥७॥
ਸਲੋਕ​ਮਃ​੧​॥​
Shalok, First Mahalaa:
सलोक मः १ ॥
ਪੁਰਖਾਂ​ਬਿਰਖਾਂ​ਤੀਰਥਾਂ​ਤਟਾਂ​ਮੇਘਾਂ​ਖੇਤਾਂਹ​॥​
ਮਨੁੱਖ, ਰੁੱਖ, ਤੀਰਥ, ਤਟ (ਭਾਵ, ਨਦੀਆਂ) ਬੱਦਲ, ਖੇਤ,
Men, trees, sacred shrines of pilgrimage, banks of sacred rivers, clouds, fields,
पुरखां बिरखां तीरथां तटां मेघां खेतांह ॥
ਦੀਪਾਂ​ਲੋਆਂ​ਮੰਡਲਾਂ​ਖੰਡਾਂ​ਵਰਭੰਡਾਂਹ​॥​
ਦੀਪ, ਲੋਕ, ਮੰਡਲ, ਖੰਡ, ਬ੍ਰਹਿਮੰਡ, ਸਰ, ਮੇਰ ਆਦਿਕ ਪਰਬਤ,
islands, continents, worlds, solar systems, and universes;
दीपां लोआं मंडलां खंडां वरभंडांह ॥
ਅੰਡਜ​ਜੇਰਜ​ਉਤਭੁਜਾਂ​ਖਾਣੀ​ਸੇਤਜਾਂਹ​॥​
ਚਾਰੇ ਖਾਣੀਆਂ (ਅੰਡਜ, ਜੇਰਜ, ਉਤਭੁਜ, ਸੇਤਜ) ਦੇ ਜੀਵ ਜੰਤ-
the four sources of creation - born of eggs, born of the womb, born of the earth and born of sweat;
अंडज जेरज उतभुजां खाणी सेतजांह ॥
ਸੋ​ਮਿਤਿ​ਜਾਣੈ​ਨਾਨਕਾ​ਸਰਾਂ​ਮੇਰਾਂ​ਜੰਤਾਹ​॥​
ਇਹਨਾਂ ਸਭਨਾਂ ਦੀ ਗਿਣਤੀ ਦਾ ਅੰਦਾਜ਼ਾ ਉਹੀ ਪ੍ਰਭੂ ਜਾਣਦਾ ਹੈ (ਜਿਸ ਨੇ ਇਹ ਸਭ ਪੈਦਾ ਕੀਤੇ ਹਨ)।
oceans, mountains, and all beings - O Nanak, He alone knows their condition.
सो मिति जाणै नानका सरां मेरां जंताह ॥
ਨਾਨਕ​ਜੰਤ​ਉਪਾਇ​ਕੈ​ਸੰਮਾਲੇ​ਸਭਨਾਹ​॥​
ਹੇ ਨਾਨਕ! ਸਾਰੇ ਜੀਅ ਜੰਤ ਪੈਦਾ ਕਰ ਕੇ, ਪ੍ਰਭੂ ਉਹਨਾਂ ਸਭਨਾਂ ਦੀ ਪਾਲਨਾ ਭੀ ਕਰਦਾ ਹੈ।
O Nanak, having created the living beings, He cherishes them all.
नानक जंत उपाइ कै संमाले सभनाह ॥
ਜਿਨਿ​ਕਰਤੈ​ਕਰਣਾ​ਕੀਆ​ਚਿੰਤਾ​ਭਿ​ਕਰਣੀ​ਤਾਹ​॥​
ਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਰਚੀ ਹੈ, ਇਸ ਦੀ ਪਾਲਨਾ ਦਾ ਫ਼ਿਕਰ ਭੀ ਉਸੇ ਨੂੰ ਹੀ ਹੈ।
The Creator who created the creation, takes care of it as well.
जिनि करतै करणा कीआ चिंता भि करणी ताह ॥
ਸੋ​ਕਰਤਾ​ਚਿੰਤਾ​ਕਰੇ​ਜਿਨਿ​ਉਪਾਇਆ​ਜਗੁ​॥​
ਜਿਸ ਕਰਤਾਰ ਨੇ ਜਗਤ ਪੈਦਾ ਕੀਤਾ ਹੈ, ਉਹੀ ਇਹਨਾਂ ਦਾ ਖ਼ਿਆਲ ਰੱਖਦਾ ਹੈ।
He, the Creator who formed the world, cares for it.
सो करता चिंता करे जिनि उपाइआ जगु ॥
ਤਿਸੁ​ਜੋਹਾਰੀ​ਸੁਅਸਤਿ​ਤਿਸੁ​ਤਿਸੁ​ਦੀਬਾਣੁ​ਅਭਗੁ​॥​
ਮੈਂ ਉਸੇ ਤੋਂ ਸਦਕੇ ਹਾਂ, ਉਸੇ ਦੀ ਜੈ ਜੈਕਾਰ ਆਖਦਾ ਹਾਂ (ਭਾਵ, ਉਸੇ ਦੀ ਸਿਫ਼ਤਿ-ਸਾਲਾਹ ਕਰਦਾ ਹਾਂ) ਉਸ ਪ੍ਰਭੂ ਦਾ ਆਸਰਾ (ਜੀਵ ਵਾਸਤੇ) ਸਦਾ ਅਟੱਲ ਹੈ।
Unto Him I bow and offer my reverence; His Royal Court is eternal.
तिसु जोहारी सुअसति तिसु तिसु दीबाणु अभगु ॥
ਨਾਨਕ​ਸਚੇ​ਨਾਮ​ਬਿਨੁ​ਕਿਆ​ਟਿਕਾ​ਕਿਆ​ਤਗੁ​॥੧॥​
ਹੇ ਨਾਨਕ! ਉਸ ਹਰੀ ਦਾ ਸੱਚਾ ਨਾਮ ਸਿਮਰਨ ਤੋਂ ਬਿਨਾ ਟਿੱਕਾ ਜਨੇਊ ਆਦਿਕ ਧਾਰਮਕ ਭੇਖ ਕਿਸੇ ਅਰਥ ਨਹੀਂ ॥੧॥
O Nanak, without the True Name, of what use is the frontal mark of the Hindus, or their sacred thread? ||1||
नानक सचे नाम बिनु किआ टिका किआ तगु ॥१॥
ਮਃ​੧​॥​
First Mahalaa:
मः १ ॥
ਲਖ​ਨੇਕੀਆ​ਚੰਗਿਆਈਆ​ਲਖ​ਪੁੰਨਾ​ਪਰਵਾਣੁ​॥​
ਲੱਖਾਂ ਨੇਕੀ ਦੇ ਤੇ ਚੰਗੇ ਕੰਮ ਕੀਤੇ ਜਾਣ, ਲੱਖਾਂ ਕੰਮ ਧਰਮ ਦੇ ਕੀਤੇ ਜਾਣ, ਜੋ ਲੋਕਾਂ ਦੀਆਂ ਨਜ਼ਰਾਂ ਵਿਚ ਭੀ ਚੰਗੇ ਪ੍ਰਤੀਤ ਹੋਣ;
Hundreds of thousands of virtues and good actions, and hundreds of thousands of blessed charities,
लख नेकीआ चंगिआईआ लख पुंना परवाणु ॥
ਲਖ​ਤਪ​ਉਪਰਿ​ਤੀਰਥਾਂ​ਸਹਜ​ਜੋਗ​ਬੇਬਾਣ​॥​
ਤੀਰਥਾਂ ਉੱਤੇ ਜਾ ਕੇ ਲੱਖਾਂ ਤਪ ਸਾਧੇ ਜਾਣ, ਜੰਗਲਾਂ ਵਿਚ ਜਾ ਕੇ ਸੁੰਨ ਸਮਾਧੀ ਵਿਚ ਟਿਕ ਕੇ ਜੋਗ-ਸਾਧਨ ਕੀਤੇ ਜਾਣ;
hundreds of thousands of penances at sacred shrines, and the practice of Sehj Yoga in the wilderness,
लख तप उपरि तीरथां सहज जोग बेबाण ॥
ਲਖ​ਸੂਰਤਣ​ਸੰਗਰਾਮ​ਰਣ​ਮਹਿ​ਛੁਟਹਿ​ਪਰਾਣ​॥​
ਰਣ-ਭੂਮੀਆਂ ਵਿਚ ਜਾ ਕੇ ਸੂਰਮਿਆਂ ਵਾਲੇ ਬੇਅੰਤ ਬਹਾਦਰੀ ਦੇ ਕਾਰਨਾਮੇ ਵਿਖਾਏ ਜਾਣ, ਜੰਗ ਵਿਚ (ਹੀ ਵੈਰੀ ਦੇ ਸਨਮੁਖ ਹੋ ਕੇ) ਜਾਨ ਦਿੱਤੀ ਜਾਏ,
hundreds of thousands of courageous actions and giving up the breath of life on the field of battle,
लख सूरतण संगराम रण महि छुटहि पराण ॥
ਲਖ​ਸੁਰਤੀ​ਲਖ​ਗਿਆਨ​ਧਿਆਨ​ਪੜੀਅਹਿ​ਪਾਠ​ਪੁਰਾਣ​॥​
ਲੱਖਾਂ (ਤਰੀਕਿਆਂ ਨਾਲ) ਸੁਰਤ ਪਕਾਈ ਜਾਵੇ, ਗਿਆਨ-ਚਰਚਾ ਕੀਤੀ ਜਾਏ ਤੇ ਮਨ ਨੂੰ ਇਕਾਗਰ ਕਰਨ ਦੇ ਜਤਨ ਕੀਤੇ ਜਾਣ, ਬੇਅੰਤ ਵਾਰੀ ਹੀ ਪੁਰਾਣ ਆਦਿਕ ਧਰਮ ਪੁਸਤਕਾਂ ਦੇ ਪਾਠ ਪੜ੍ਹੇ ਜਾਣ;
hundreds of thousands of divine understandings, hundreds of thousands of divine wisdoms and meditations and readings of the Vedas and the Puraanas
लख सुरती लख गिआन धिआन पड़ीअहि पाठ पुराण ॥
ਜਿਨਿ​ਕਰਤੈ​ਕਰਣਾ​ਕੀਆ​ਲਿਖਿਆ​ਆਵਣ​ਜਾਣੁ​॥​
ਜਿਸ ਨੇ ਇਹ ਸਾਰੀ ਸ੍ਰਿਸ਼ਟੀ ਰਚੀ ਹੈ ਤੇ ਜਿਸ ਨੇ ਜੀਵਾਂ ਦਾ ਜੰਮਣਾ ਮਰਨਾ ਨੀਯਤ ਕੀਤਾ ਹੈ (ਉਸ ਦੀ ਬਖ਼ਸ਼ਸ਼ ਦਾ ਪਾਤਰ ਬਣਨ ਲਈ ਉਸ ਦਾ ਨਾਮ ਸਿਮਰਨਾ ਹੀ ਉੱਤਮ ਮੱਤ ਹੈ)
- before the Creator who created the creation, and who ordained coming and going,
जिनि करतै करणा कीआ लिखिआ आवण जाणु ॥
ਨਾਨਕ​ਮਤੀ​ਮਿਥਿਆ​ਕਰਮੁ​ਸਚਾ​ਨੀਸਾਣੁ​॥੨॥​
(ਪਰ) ਹੇ ਨਾਨਕ! ਇਹ ਸਾਰੀਆਂ ਸਿਆਣਪਾਂ ਵਿਅਰਥ ਹਨ। (ਦਰਗਾਹ ਵਿਚ ਕਬੂਲ ਪੈਣ ਵਾਸਤੇ) ਉਸ ਪ੍ਰਭੂ ਦੀ ਬਖ਼ਸ਼ਸ਼ ਹੀ ਸੱਚਾ ਪਰਵਾਨਾ ਹੈ ॥੨॥
O Nanak, all these things are false. True is the Insignia of His Grace. ||2||
नानक मती मिथिआ करमु सचा नीसाणु ॥२॥
ਪਉੜੀ​॥​
Pauree:
पउड़ी ॥
ਸਚਾ​ਸਾਹਿਬੁ​ਏਕੁ​ਤੂੰ​ਜਿਨਿ​ਸਚੋ​ਸਚੁ​ਵਰਤਾਇਆ​॥​
ਹੇ ਪ੍ਰਭੂ! ਕੇਵਲ ਤੂੰ ਹੀ ਪੂਰਨ ਤੌਰ ਤੇ ਅਡੋਲ ਰਹਿਣ ਵਾਲਾ ਮਾਲਕ (ਪੂਰਨ ਤੌਰ ਤੇ ਖਿੜਿਆ ਹੋਇਆ) ਹੈਂ, ਅਤੇ ਤੂੰ ਆਪ ਹੀ ਆਪਣੀ ਅਡੋਲਤਾ ਦਾ ਗੁਣ (ਜਗਤ ਵਿਚ) ਵਰਤਾ ਦਿੱਤਾ ਹੈ।
You alone are the True Lord. The Truth of Truths is pervading everywhere.
सचा साहिबु एकु तूं जिनि सचो सचु वरताइआ ॥
ਜਿਸੁ​ਤੂੰ​ਦੇਹਿ​ਤਿਸੁ​ਮਿਲੈ​ਸਚੁ​ਤਾ​ਤਿਨੑੀ​ਸਚੁ​ਕਮਾਇਆ​॥​
(ਪਰ) ਇਹ ਖਿੜਾਉ ਵਾਲਾ ਗੁਣ (ਕੇਵਲ) ਉਸ ਉਸ ਜੀਵ ਨੂੰ ਹੀ ਮਿਲਦਾ ਹੈ ਜਿਸ ਜਿਸ ਨੂੰ ਤੂੰ ਆਪ ਦੇਂਦਾ ਹੈਂ, ਤੇਰੀ ਬਖ਼ਸ਼ਸ਼ ਦੀ ਬਰਕਤਿ ਨਾਲ, ਉਹ ਮਨੁੱਖ ਉਸ ਖਿੜਾਉ ਅਨੁਸਾਰ ਆਪਣਾ ਜੀਵਨ ਬਣਾਉਂਦੇ ਹਨ।
He alone receives the Truth, unto whom You give it; then, he practices Truth.
जिसु तूं देहि तिसु मिलै सचु ता तिनी सचु कमाइआ ॥
ਸਤਿਗੁਰਿ​ਮਿਲਿਐ​ਸਚੁ​ਪਾਇਆ​ਜਿਨੑ​ਕੈ​ਹਿਰਦੈ​ਸਚੁ​ਵਸਾਇਆ​॥​
ਜਿਨ੍ਹਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹਨਾਂ ਨੂੰ ਇਹ ਪੂਰਨ ਖਿੜਾਉ ਵਾਲੀ ਦਾਤ ਮਿਲਦੀ ਹੈ, ਸਤਿਗੁਰੂ ਉਹਨਾਂ ਦੇ ਹਿਰਦੇ ਵਿਚ ਇਹ ਖਿੜਾਉ ਟਿਕਾ ਦੇਂਦਾ ਹੈ।
Meeting the True Guru, Truth is found. In His Heart, Truth is abiding.
सतिगुरि मिलिऐ सचु पाइआ जिन कै हिरदै सचु वसाइआ ॥
ਮੂਰਖ​ਸਚੁ​ਨ​ਜਾਣਨੑੀ​ਮਨਮੁਖੀ​ਜਨਮੁ​ਗਵਾਇਆ​॥​
ਮੂਰਖਾਂ ਨੂੰ ਇਸ ਖਿੜਾਉ ਦੀ ਸਾਰ ਨਹੀਂ ਆਉਂਦੀ, ਉਹ ਮਨਮੁਖ (ਇਸ ਤੋਂ ਵਾਂਜੇ ਰਹਿ ਕੇ) ਆਪਣਾ ਜਨਮ ਅਜਾਈਂ ਗਵਾਉਂਦੇ ਹਨ,
The fools do not know the Truth. The self-willed manmukhs waste their lives away in vain.
मूरख सचु न जाणनी मनमुखी जनमु गवाइआ ॥
ਵਿਚਿ​ਦੁਨੀਆ​ਕਾਹੇ​ਆਇਆ​॥੮॥​
ਜਗਤ ਵਿਚ ਜਨਮ ਲੈਣ ਦਾ ਉਹਨਾਂ ਨੂੰ ਕੋਈ ਲਾਭ ਨਹੀਂ ਹੁੰਦਾ ॥੮॥
Why have they even come into the world? ||8||
विचि दुनीआ काहे आइआ ॥८॥
ਸਲੋਕੁ​ਮਃ​੧​॥​
Shalok, First Mahalaa:
सलोकु मः १ ॥
ਪੜਿ​ਪੜਿ​ਗਡੀ​ਲਦੀਅਹਿ​ਪੜਿ​ਪੜਿ​ਭਰੀਅਹਿ​ਸਾਥ​॥​
ਜੇ ਇਤਨੀਆਂ ਪੋਥੀਆਂ ਪੜ੍ਹ ਲਈਏ, ਜਿਨ੍ਹਾਂ ਨਾਲ ਕਈ ਗੱਡੀਆਂ ਭਰ ਲਈਆਂ ਜਾ ਸਕਣ, ਜਿਨ੍ਹਾਂ ਦੇ ਢੇਰਾਂ ਦੇ ਢੇਰ ਲਗਾਏ ਜਾ ਸਕਣ;
You may read and read loads of books; you may read and study vast multitudes of books.
पड़ि पड़ि गडी लदीअहि पड़ि पड़ि भरीअहि साथ ॥
ਪੜਿ​ਪੜਿ​ਬੇੜੀ​ਪਾਈਐ​ਪੜਿ​ਪੜਿ​ਗਡੀਅਹਿ​ਖਾਤ​॥​
ਜੇ ਇਤਨੀਆਂ ਪੁਸਤਕਾਂ ਪੜ੍ਹ ਲਈਏ, ਜਿਨ੍ਹਾਂ ਨਾਲ ਇਕ ਬੇੜੀ ਭਰੀ ਜਾ ਸਕੇ, ਕਈ ਖਾਤੇ ਪੂਰੇ ਜਾ ਸਕਣ;
You may read and read boat-loads of books; you may read and read and fill pits with them.
पड़ि पड़ि बेड़ी पाईऐ पड़ि पड़ि गडीअहि खात ॥
ਪੜੀਅਹਿ​ਜੇਤੇ​ਬਰਸ​ਬਰਸ​ਪੜੀਅਹਿ​ਜੇਤੇ​ਮਾਸ​॥​
ਜੇ ਪੜ੍ਹ ਪੜ੍ਹ ਕੇ ਸਾਲਾਂ ਦੇ ਸਾਲ ਗੁਜ਼ਾਰੇ ਜਾਣ, ਜੇ ਪੜ੍ਹ ਪੜ੍ਹ ਕੇ (ਸਾਲ ਦੇ) ਸਾਰੇ ਮਹੀਨੇ ਬਿਤਾ ਦਿੱਤੇ ਜਾਣ;
You may read them year after year; you may read them as many months as there are.
पड़ीअहि जेते बरस बरस पड़ीअहि जेते मास ॥
ਪੜੀਐ​ਜੇਤੀ​ਆਰਜਾ​ਪੜੀਅਹਿ​ਜੇਤੇ​ਸਾਸ​॥​
ਜੇ ਪੁਸਤਕਾਂ ਪੜ੍ਹ ਪੜ੍ਹ ਕੇ ਸਾਰੀ ਉਮਰ ਗੁਜ਼ਾਰ ਦਿੱਤੀ ਜਾਏ, ਜੇ ਪੜ੍ਹ ਪੜ੍ਹ ਕੇ ਉਮਰ ਦੇ ਸਾਰੇ ਸੁਆਸ ਬਿਤਾਏ ਜਾਣ (ਤਾਂ ਭੀ ਰੱਬ ਦੀ ਦਰਗਾਹ ਵਿਚ ਇਸ ਵਿਚੋਂ ਕੁਝ ਭੀ ਪਰਵਾਨ ਨਹੀਂ ਹੁੰਦਾ)।
You may read them all your life; you may read them with every breath.
पड़ीऐ जेती आरजा पड़ीअहि जेते सास ॥
ਨਾਨਕ​ਲੇਖੈ​ਇਕ​ਗਲ​ਹੋਰੁ​ਹਉਮੈ​ਝਖਣਾ​ਝਾਖ​॥੧॥​
ਹੇ ਨਾਨਕ! ਪ੍ਰਭੂ ਦੀ ਦਰਗਾਹ ਵਿਚ ਕੇਵਲ ਪ੍ਰਭੂ ਦੀ ਸਿਫ਼ਤਿ-ਸਾਲਾਹ ਕਬੂਲ ਪੈਂਦੀ ਹੈ, (ਪ੍ਰਭੂ ਦੀ ਵਡਿਆਈ ਤੋਂ ਬਿਨਾ) ਕੋਈ ਹੋਰ ਉੱਦਮ ਕਰਨਾ, ਆਪਣੀ ਹਉਮੈ ਦੇ ਵਿਚ ਹੀ ਭਟਕਦੇ ਫਿਰਨਾ ਹੈ ॥੧॥
O Nanak, only one thing is of any account: everything else is useless babbling and idle talk in ego. ||1||
नानक लेखै इक गल होरु हउमै झखणा झाख ॥१॥
ਮਃ​੧​॥​
First Mahalaa:
मः १ ॥
ਲਿਖਿ​ਲਿਖਿ​ਪੜਿਆ​ਤੇਤਾ​ਕੜਿਆ​॥​
ਜਿਤਨਾ ਕੋਈ ਮਨੁੱਖ (ਕੋਈ ਵਿੱਦਿਆ) ਲਿਖਣੀ ਪੜ੍ਹਨੀ ਜਾਣਦਾ ਹੈ, ਉਤਨਾ ਹੀ ਉਸ ਨੂੰ ਆਪਣੀ ਵਿੱਦਿਆ ਦਾ ਮਾਣ ਹੈ (ਸੋ ਇਹ ਜ਼ਰੂਰੀ ਨਹੀਂ ਕਿ ਰੱਬ ਦੇ ਦਰ ਤੇ ਪਰਵਾਨ ਹੋਣ ਲਈ ਵਿੱਦਿਆ ਦੀ ਲੋੜ ਹੈ)।
The more one writes and reads, the more one burns.
लिखि लिखि पड़िआ तेता कड़िआ ॥
ਬਹੁ​ਤੀਰਥ​ਭਵਿਆ​ਤੇਤੋ​ਲਵਿਆ​॥​
ਜਿਤਨਾ ਹੀ ਕੋਈ ਬਹੁਤੇ ਤੀਰਥਾਂ ਦੀ ਯਾਤ੍ਰਾ ਕਰਦਾ ਹੈ, ਉਤਨਾ ਹੀ ਥਾਂ ਥਾਂ ਤੇ ਦੱਸਦਾ ਫਿਰਦਾ ਹੈ (ਕਿ ਮੈਂ ਫਲਾਣੇ ਤੀਰਥ ਤੇ ਇਸ਼ਨਾਨ ਕਰ ਆਇਆ ਹਾਂ। ਸੋ ਤੀਰਥ-ਯਾਤ੍ਰਾ ਭੀ ਅਹੰਕਾਰ ਦਾ ਹੀ ਕਾਰਨ ਬਣਦੀ ਹੈ)।
The more one wanders at sacred shrines of pilgrimage, the more one talks uselessly.
बहु तीरथ भविआ तेतो लविआ ॥
ਬਹੁ​ਭੇਖ​ਕੀਆ​ਦੇਹੀ​ਦੁਖੁ​ਦੀਆ​॥​
ਕਿਸੇ ਨੇ (ਲੋਕਾਂ ਨੂੰ ਪਤਿਆਉਣ ਵਾਸਤੇ, ਧਰਮ ਦੇ) ਕਈ ਚਿਹਨ ਧਾਰੇ ਹੋਏ ਹਨ, ਅਤੇ ਕੋਈ ਆਪਣੇ ਸਰੀਰ ਨੂੰ ਕਸ਼ਟ ਦੇ ਰਿਹਾ ਹੈ,
The more one wears religious robes, the more pain he causes his body.
बहु भेख कीआ देही दुखु दीआ ॥
ਸਹੁ​ਵੇ​ਜੀਆ​ਅਪਣਾ​ਕੀਆ​॥​
(ਉਸ ਨੂੰ ਭੀ ਇਹੀ ਕਹਿਣਾ ਠੀਕ ਜਾਪਦਾ ਹੈ ਕਿ) ਆਪਣੇ ਕੀਤੇ ਦਾ ਦੁੱਖ ਸਹਾਰ (ਭਾਵ, ਇਹ ਭੇਖ ਧਾਰਨੇ ਸਰੀਰ ਨੂੰ ਦੁੱਖ ਦੇਣੇ ਭੀ ਰੱਬ ਦੇ ਦਰ ਤੇ ਕਬੂਲ ਨਹੀਂ ਹਨ)।
O my soul, you must endure the consequences of your own actions.
सहु वे जीआ अपणा कीआ ॥
ਅੰਨੁ​ਨ​ਖਾਇਆ​ਸਾਦੁ​ਗਵਾਇਆ​॥​
(ਹੋਰ ਤੱਕੋ, ਜਿਸ ਨੇ) ਅੰਨ ਛੱਡਿਆ ਹੋਇਆ ਹੈ (ਪ੍ਰਭੂ ਦਾ ਸਿਮਰਨ ਤਾਂ ਨਹੀਂ ਕਰਦਾ, ਸਿਮਰਨ ਤਿਆਗ ਕੇ) ਉਸ ਨੂੰ ਇਹ ਹੋਰ ਹੀ ਕੰਮ ਚੰਗਾ ਲੱਗਾ ਹੋਇਆ ਹੈ,
One who does not eat the corn, misses out on the taste.
अंनु न खाइआ सादु गवाइआ ॥
ਬਹੁ​ਦੁਖੁ​ਪਾਇਆ​ਦੂਜਾ​ਭਾਇਆ​॥​
ਉਸ ਨੇ ਭੀ ਆਪਣੀ ਜ਼ਿੰਦਗੀ ਤਲਖ਼ ਬਣਾਈ ਹੋਈ ਹੈ ਅਤੇ ਦੁੱਖ ਸਹਾਰ ਰਿਹਾ ਹੈ।
One obtains great pain, in the love of duality.
बहु दुखु पाइआ दूजा भाइआ ॥
ਬਸਤ੍ਰ​ਨ​ਪਹਿਰੈ​ਅਹਿਨਿਸਿ​ਕਹਰੈ​॥​
ਕੱਪੜੇ ਨਹੀਂ ਪਾਂਦਾ, ਤੇ ਦਿਨ ਰਾਤ ਔਖਾ ਹੋ ਰਿਹਾ ਹੈ।
One who does not wear any clothes, suffers night and day.
बसत्र न पहिरै अहिनिसि कहरै ॥
ਮੋਨਿ​ਵਿਗੂਤਾ​ਕਿਉ​ਜਾਗੈ​ਗੁਰ​ਬਿਨੁ​ਸੂਤਾ​॥​
(ਇੱਕਲਵਾਂਝੇ) ਚੁੱਪ ਵੱਟ ਕੇ (ਅਸਲੀ ਰਾਹ ਤੋਂ) ਖੁੰਝਿਆ ਹੋਇਆ ਹੈ, ਭਲਾ ਦੱਸੋ (ਮਾਇਆ ਦੀ ਨੀਂਦਰ ਵਿਚ) ਸੁੱਤਾ ਹੋਇਆ ਮਨੁੱਖ ਗੁਰੂ ਤੋਂ ਬਿਨਾ ਕਿਵੇਂ ਜਾਗ ਸਕਦਾ ਹੈ?
Through silence, he is ruined. How can the sleeping one be awakened without the Guru?
मोनि विगूता किउ जागै गुर बिनु सूता ॥
ਪਗ​ਉਪੇਤਾਣਾ​ਅਪਣਾ​ਕੀਆ​ਕਮਾਣਾ​॥​
(ਇਕ) ਪੈਰਾਂ ਤੋਂ ਨੰਗਾ ਫਿਰਦਾ ਹੈ, ਅਤੇ ਆਪਣੀ ਇਸ ਕੀਤੀ ਹੋਈ ਭੁੱਲ ਦਾ ਦੁੱਖ ਸਹਿ ਰਿਹਾ ਹੈ।
One who goes barefoot suffers by his own actions.
पग उपेताणा अपणा कीआ कमाणा ॥
ਅਲੁ​ਮਲੁ​ਖਾਈ​ਸਿਰਿ​ਛਾਈ​ਪਾਈ​॥​
(ਸੁੱਚਾ ਚੰਗਾ ਭੋਜਨ ਛੱਡ ਕੇ) ਜੂਠਾ ਮਿੱਠਾ ਖਾਂਦਾ ਹੈ ਅਤੇ ਸਿਰ ਵਿਚ ਸੁਆਹ ਪਾ ਰੱਖੀ ਹੈ,
One who eats filth and throws ashes on his head
अलु मलु खाई सिरि छाई पाई ॥
ਮੂਰਖਿ​ਅੰਧੈ​ਪਤਿ​ਗਵਾਈ​॥​
ਅਗਿਆਨੀ ਮੂਰਖ ਨੇ (ਇਸ ਤਰ੍ਹਾਂ) ਆਪਣੀ ਪੱਤ ਗਵਾ ਲਈ ਹੈ।
the blind fool loses his honor.
मूरखि अंधै पति गवाई ॥
ਵਿਣੁ​ਨਾਵੈ​ਕਿਛੁ​ਥਾਇ​ਨ​ਪਾਈ​॥​
ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਉੱਦਮ ਪਰਵਾਨ ਨਹੀਂ ਹੈ।
Without the Name, nothing is of any use.
विणु नावै किछु थाइ न पाई ॥
ਰਹੈ​ਬੇਬਾਣੀ​ਮੜੀ​ਮਸਾਣੀ​॥​
ਉਜਾੜਾਂ ਵਿਚ, ਮੜ੍ਹੀਆਂ ਵਿਚ, ਮਸਾਣਾਂ ਵਿਚ ਜਾ ਰਹਿੰਦਾ ਹੈ,
One who lives in the wilderness, in cemetaries and cremation grounds
रहै बेबाणी मड़ी मसाणी ॥
ਅੰਧੁ​ਨ​ਜਾਣੈ​ਫਿਰਿ​ਪਛੁਤਾਣੀ​॥​
ਅੰਨ੍ਹਾ (ਮੂਰਖ ਰੱਬ ਵਾਲਾ ਰਸਤਾ) ਨਹੀਂ ਸਮਝਦਾ ਤੇ ਸਮਾਂ ਵਿਹਾ ਜਾਣ ਤੇ ਪਛਤਾਂਦਾ ਹੈ।
- that blind man does not know the Lord; he regrets and repents in the end.
अंधु न जाणै फिरि पछुताणी ॥