GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 462
Display Settings
Translations
ਜਨਮ​ਮਰਣ​ਅਨੇਕ​ਬੀਤੇ​ਪ੍ਰਿਅ​ਸੰਗ​ਬਿਨੁ​ਕਛੁ​ਨਹ​ਗਤੇ​॥​
ਜਨਮ ਮਰਨ ਦੇ ਅਨੇਕਾਂ ਗੇੜ ਲੰਘ ਗਏ ਹਨ, ਪਰ ਪਿਆਰੇ ਪ੍ਰਭੂ ਦੀ ਸੰਗਤਿ ਤੋਂ ਬਿਨਾ ਮੇਰਾ ਕੋਈ ਚੰਗਾ ਹਾਲ ਨਹੀਂ ਹੈ।
I passed through so many births and deaths; without Union with the Beloved, I did not obtain salvation.
जनम मरण अनेक बीते प्रिअ संग बिनु कछु नह गते ॥
ਕੁਲ​ਰੂਪ​ਧੂਪ​ਗਿਆਨਹੀਨੀ​ਤੁਝ​ਬਿਨਾ​ਮੋਹਿ​ਕਵਨ​ਮਾਤ​॥​
(ਹੇ ਪਿਆਰੇ ਪ੍ਰਭੂ!) ਮੇਰੀ ਕੋਈ ਚੰਗੀ ਕੁਲ ਨਹੀਂ, ਮੇਰਾ ਸੁੰਦਰ ਰੂਪ ਨਹੀਂ, ਅੰਦਰ (ਗੁਣਾਂ ਦੀ) ਸੁਗੰਧੀ ਨਹੀਂ, ਮੈਨੂੰ ਆਤਮਕ ਜੀਵਨ ਦੀ ਕੋਈ ਸੂਝ-ਬੂਝ ਨਹੀਂ (ਹੇ ਪਿਆਰੇ!) ਤੈਥੋਂ ਬਿਨਾ ਮੇਰਾ ਹੋਰ ਕੋਈ ਰਾਖਾ ਨਹੀਂ।
I am without the status of high birth, beauty, glory or spiritual wisdom; without You, who is mine, O Mother?
कुल रूप धूप गिआनहीनी तुझ बिना मोहि कवन मात ॥
ਕਰ​ਜੋੜਿ​ਨਾਨਕੁ​ਸਰਣਿ​ਆਇਓ​ਪ੍ਰਿਅ​ਨਾਥ​ਨਰਹਰ​ਕਰਹੁ​ਗਾਤ​॥੧॥​
(ਤੇਰਾ ਸੇਵਕ) ਨਾਨਕ (ਦੋਵੇਂ) ਹੱਥ ਜੋੜ ਕੇ ਤੇਰੀ ਸਰਨ ਪਿਆ ਹੈ, ਹੇ ਪਿਆਰੇ! ਹੇ ਨਾਥ! ਹੇ ਪ੍ਰਭੂ! ਮੇਰੀ ਆਤਮਕ ਅਵਸਥਾ ਉੱਚੀ ਬਣਾ ॥੧॥
With my palms pressed together, O Nanak, I enter the Lord's Sanctuary; O beloved almighty Lord and Master, please, save me! ||1||
कर जोड़ि नानकु सरणि आइओ प्रिअ नाथ नरहर करहु गात ॥१॥
ਮੀਨਾ​ਜਲਹੀਨ​ਮੀਨਾ​ਜਲਹੀਨ​ਹੇ​ਓਹੁ​ਬਿਛੁਰਤ​ਮਨ​ਤਨ​ਖੀਨ​ਹੇ​ਕਤ​ਜੀਵਨੁ​ਪ੍ਰਿਅ​ਬਿਨੁ​ਹੋਤ​॥​
ਜਦੋਂ ਮੱਛੀ ਪਾਣੀ ਤੋਂ ਵਿਛੁੜ ਜਾਂਦੀ ਹੈ, ਜਦੋਂ ਮੱਛੀ ਪਾਣੀ ਤੋਂ ਵਿਛੁੜ ਜਾਂਦੀ ਹੈ, ਪਾਣੀ ਤੋਂ ਵਿਛੁੜਿਆਂ ਉਸ ਦਾ ਮਨ ਉਸ ਦਾ ਸਰੀਰ ਲਿੱਸਾ ਹੋ ਜਾਂਦਾ ਹੈ। ਪਿਆਰੇ (ਪਾਣੀ) ਤੋਂ ਬਿਨਾ ਉਹ ਕਿਵੇਂ ਜੀਊ ਸਕਦੀ ਹੈ?
Like a fish out of water - like a fish out of water, separated from the Lord, the mind and body perish; how can I live, without my Beloved?
मीना जलहीन मीना जलहीन हे ओहु बिछुरत मन तन खीन हे कत जीवनु प्रिअ बिनु होत ॥
ਸਨਮੁਖ​ਸਹਿ​ਬਾਨ​ਸਨਮੁਖ​ਸਹਿ​ਬਾਨ​ਹੇ​ਮ੍ਰਿਗ​ਅਰਪੇ​ਮਨ​ਤਨ​ਪ੍ਰਾਨ​ਹੇ​ਓਹੁ​ਬੇਧਿਓ​ਸਹਜ​ਸਰੋਤ​॥​
ਹਰਨ ਆਤਮਕ ਜੀਵਨ ਦੇਣ ਵਾਲੀ (ਘੰਡੇ ਹੇੜੇ ਦੀ ਆਵਾਜ਼) ਸੁਣ ਕੇ ਆਪਣਾ ਮਨ ਆਪਣਾ ਸਰੀਰ ਆਪਣੀ ਜਿੰਦ (ਸਭ ਕੁਝ ਉਸ ਮਿੱਠੀ ਸੁਰ ਤੋਂ) ਸਦਕੇ ਕਰ ਦੇਂਦਾ ਹੈ, ਸਿੱਧਾ ਮੂੰਹ ਉਤੇ ਉਹ (ਸ਼ਿਕਾਰੀ ਦਾ) ਤੀਰ ਸਹਾਰਦਾ ਹੈ, ਸਾਹਮਣੇ ਮੂੰਹ ਰੱਖ ਕੇ ਤੀਰ ਸਹਾਰਦਾ ਹੈ।
Facing the arrow head-on - facing the arrow head-on, the deer surrenders his mind, body and breath of life; he is struck by the hunter's soothing music.
सनमुख सहि बान सनमुख सहि बान हे म्रिग अरपे मन तन प्रान हे ओहु बेधिओ सहज सरोत ॥
ਪ੍ਰਿਅ​ਪ੍ਰੀਤਿ​ਲਾਗੀ​ਮਿਲੁ​ਬੈਰਾਗੀ​ਖਿਨੁ​ਰਹਨੁ​ਧ੍ਰਿਗੁ​ਤਨੁ​ਤਿਸੁ​ਬਿਨਾ​॥​
ਹੇ ਪਿਆਰੇ! ਮੇਰੀ ਪ੍ਰੀਤਿ (ਤੇਰੇ ਚਰਨਾਂ ਵਿਚ) ਲੱਗ ਗਈ ਹੈ। (ਹੇ ਪ੍ਰਭੂ! ਮੈਨੂੰ) ਮਿਲ, ਮੇਰਾ ਚਿੱਤ (ਦੁਨੀਆ ਵਲੋਂ) ਉਦਾਸ ਹੈ। ਉਸ ਪਿਆਰੇ ਦੇ ਮਿਲਾਪ ਤੋਂ ਬਿਨਾ ਜੇ ਇਹ ਸਰੀਰ ਇਕ ਖਿਨ ਭੀ ਟਿਕਿਆ ਰਹਿ ਸਕੇ ਤਾਂ ਇਹ ਸਰੀਰ ਫਿਟਕਾਰ-ਜੋਗ ਹੈ।
I have enshrined love for my Beloved. In order to meet Him, I have become a renunciate. Cursed is that body which remains without Him, even for an instant.
प्रिअ प्रीति लागी मिलु बैरागी खिनु रहनु ध्रिगु तनु तिसु बिना ॥
ਪਲਕਾ​ਨ​ਲਾਗੈ​ਪ੍ਰਿਅ​ਪ੍ਰੇਮ​ਪਾਗੈ​ਚਿਤਵੰਤਿ​ਅਨਦਿਨੁ​ਪ੍ਰਭ​ਮਨਾ​॥​
ਹੇ ਪਿਆਰੇ ਪ੍ਰਭੂ! ਮੈਨੂੰ ਨੀਂਦ ਨਹੀਂ ਪੈਂਦੀ, ਤੇਰੇ ਚਰਨਾਂ ਵਿਚ ਮੇਰੀ ਪ੍ਰੀਤ ਲੱਗੀ ਹੋਈ ਹੈ, ਮੇਰਾ ਮਨ ਹਰ ਵੇਲੇ ਤੈਨੂੰ ਹੀ ਚਿਤਾਰ ਰਿਹਾ ਹੈ।
My eyelids do not close, for I am absorbed in the love of my Beloved. Day and night, my mind thinks only of God.
पलका न लागै प्रिअ प्रेम पागै चितवंति अनदिनु प्रभ मना ॥
ਸ੍ਰੀਰੰਗ​ਰਾਤੇ​ਨਾਮ​ਮਾਤੇ​ਭੈ​ਭਰਮ​ਦੁਤੀਆ​ਸਗਲ​ਖੋਤ​॥​
ਜੇਹੜੇ ਵਡ-ਭਾਗੀ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ ਜੇਹੜੇ ਉਸ ਦੇ ਨਾਮ ਵਿਚ ਮਸਤ ਹੋ ਜਾਂਦੇ ਹਨ, ਉਹ ਦੁਨੀਆ ਦੇ ਸਾਰੇ ਡਰ ਮਾਇਆ ਦੀ ਭਟਕਣਾ ਇਹ ਸਭ ਕੁਝ ਦੂਰ ਕਰ ਲੈਂਦੇ ਹਨ।
Attuned to the Lord, intoxicated with the Naam, fear, doubt and duality have all left me.
स्रीरंग राते नाम माते भै भरम दुतीआ सगल खोत ॥
ਕਰਿ​ਮਇਆ​ਦਇਆ​ਦਇਆਲ​ਪੂਰਨ​ਹਰਿ​ਪ੍ਰੇਮ​ਨਾਨਕ​ਮਗਨ​ਹੋਤ​॥੨॥​
ਹੇ ਨਾਨਕ! (ਆਖ-) ਹੇ ਸਰਬ-ਵਿਆਪਕ ਦਇਆਲ ਹਰੀ! ਮੇਰੇ ਉਤੇ ਮੇਹਰ ਕਰ, ਤਰਸ ਕਰ, ਮੈਂ ਸਦਾ ਤੇਰੇ ਪਿਆਰ ਵਿਚ ਮਸਤ ਰਹਾਂ ॥੨॥
Bestow Your mercy and compassion, O merciful and perfect Lord, that Nanak may be intoxicated with Your Love. ||2||
करि मइआ दइआ दइआल पूरन हरि प्रेम नानक मगन होत ॥२॥
ਅਲੀਅਲ​ਗੁੰਜਾਤ​ਅਲੀਅਲ​ਗੁੰਜਾਤ​ਹੇ​ਮਕਰੰਦ​ਰਸ​ਬਾਸਨ​ਮਾਤ​ਹੇ​ਪ੍ਰੀਤਿ​ਕਮਲ​ਬੰਧਾਵਤ​ਆਪ​॥​
(ਕੌਲ-ਫੁੱਲਾਂ ਦੇ ਦੁਆਲੇ) ਭੌਰੇ ਗੁੰਜਾਰ ਪਾਂਦੇ ਹਨ, ਭੌਰੇ ਨਿੱਤ ਗੁੰਜਾਰ ਪਾਂਦੇ ਹਨ, ਕੌਲ-ਫੁੱਲਾਂ ਦੀ ਧੂੜੀ ਦੇ ਰਸ ਦੀ ਸੁਗੰਧੀ ਵਿਚ ਮਸਤ ਹੁੰਦੇ ਹਨ, ਪ੍ਰੀਤੀ ਦੇ ਖਿੱਚੇ ਹੋਏ ਉਹ ਆਪਣੇ ਆਪ ਨੂੰ ਕੌਲ-ਫੁੱਲਾਂ ਵਿਚ ਬੰਨ੍ਹਾ ਲੈਂਦੇ ਹਨ।
The bumble-bee is buzzing - the bumble-bee is buzzing, intoxicated with the honey, the flavor and the fragrance; because of its love for the lotus, it entangles itself.
अलीअल गुंजात अलीअल गुंजात हे मकरंद रस बासन मात हे प्रीति कमल बंधावत आप ॥
ਚਾਤ੍ਰਿਕ​ਚਿਤ​ਪਿਆਸ​ਚਾਤ੍ਰਿਕ​ਚਿਤ​ਪਿਆਸ​ਹੇ​ਘਨ​ਬੂੰਦ​ਬਚਿਤ੍ਰਿ​ਮਨਿ​ਆਸ​ਹੇ​ਅਲ​ਪੀਵਤ​ਬਿਨਸਤ​ਤਾਪ​॥​
(ਭਾਵੇਂ ਸਰ ਤੇ ਟੋਭੇ ਪਾਣੀ ਨਾਲ ਭਰੇ ਪਏ ਹਨ, ਪਰ) ਪਪੀਹੇ ਦੇ ਚਿੱਤ ਨੂੰ (ਬੱਦਲਾਂ ਦੀ ਬੂੰਦ ਦੀ) ਪਿਆਸ ਹੈ, ਪਪੀਹੇ ਦੇ ਚਿੱਤ ਨੂੰ (ਸਿਰਫ਼ ਬੱਦਲਾਂ ਦੀ ਬੂੰਦ ਦੀ) ਤ੍ਰੇਹ ਹੈ, ਉਸ ਦੇ ਮਨ ਵਿਚ ਬੱਦਲਾਂ ਦੀ ਬੂੰਦ ਦੀ ਹੀ ਤਾਂਘ ਹੈ। ਜਦੋਂ ਪਪੀਹਾ ਉਸ ਮਸਤ ਕਰਾ ਦੇਣ ਵਾਲੀ ਬੂੰਦ ਨੂੰ ਪੀਂਦਾ ਹੈ, ਤਾਂ ਉਸ ਦੀ ਤਪਸ਼ ਮਿਟਦੀ ਹੈ।
The mind of the rainbird thirsts - the mind of the rainbird thirsts; its mind longs for the beautiful rain-drops from the clouds. Drinking them in, its fever departs.
चात्रिक चित पिआस चात्रिक चित पिआस हे घन बूंद बचित्रि मनि आस हे अल पीवत बिनसत ताप ॥
ਤਾਪਾ​ਬਿਨਾਸਨ​ਦੂਖ​ਨਾਸਨ​ਮਿਲੁ​ਪ੍ਰੇਮੁ​ਮਨਿ​ਤਨਿ​ਅਤਿ​ਘਨਾ​॥​
ਹੇ ਜੀਵਾਂ ਦੇ ਦੁੱਖ-ਕਲੇਸ਼ ਨਾਸ ਕਰਨ ਵਾਲੇ! ਤਾਪ ਨਾਸ ਕਰਨ ਵਾਲੇ! (ਮੇਰੀ ਤੇਰੇ ਦਰ ਤੇ ਬੇਨਤੀ ਹੈ, ਮੈਨੂੰ) ਮਿਲ, ਮੇਰੇ ਮਨ ਵਿਚ ਮੇਰੇ ਹਿਰਦੇ ਵਿਚ (ਤੇਰੇ ਚਰਨਾਂ ਦਾ) ਬਹੁਤ ਡੂੰਘਾ ਪ੍ਰੇਮ ਹੈ।
O Destroyer of fever, Remover of pain, please unite me with You. My mind and body have such great love for You.
तापा बिनासन दूख नासन मिलु प्रेमु मनि तनि अति घना ॥
ਸੁੰਦਰੁ​ਚਤੁਰੁ​ਸੁਜਾਨ​ਸੁਆਮੀ​ਕਵਨ​ਰਸਨਾ​ਗੁਣ​ਭਨਾ​॥​
ਤੂੰ ਮੇਰਾ ਸੋਹਣਾ ਚਤੁਰ ਸਿਆਣਾ ਮਾਲਕ ਹੈਂ। ਮੈਂ (ਆਪਣੀ) ਜੀਭ ਨਾਲ ਤੇਰੇ ਕੇਹੜੇ ਕੇਹੜੇ ਗੁਣ ਬਿਆਨ ਕਰਾਂ?
O my beautiful, wise and all-knowing Lord and Master, with what tongue should I chant Your Praises?
सुंदरु चतुरु सुजान सुआमी कवन रसना गुण भना ॥
ਗਹਿ​ਭੁਜਾ​ਲੇਵਹੁ​ਨਾਮੁ​ਦੇਵਹੁ​ਦ੍ਰਿਸਟਿ​ਧਾਰਤ​ਮਿਟਤ​ਪਾਪ​॥​
ਹੇ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲੇ ਹਰੀ! ਮੈਨੂੰ ਬਾਹੋਂ ਫੜ ਕੇ ਆਪਣੀ ਚਰਨੀਂ ਲਾ ਲਵੋ, ਮੈਨੂੰ ਆਪਣਾ ਨਾਮ ਬਖ਼ਸ਼ੋ, ਤੇਰੀ ਨਿਗਾਹ ਮੇਰੇ ਉਤੇ ਪੈਂਦਿਆਂ ਹੀ ਮੇਰੇ ਸਾਰੇ ਪਾਪ ਮਿਟ ਜਾਂਦੇ ਹਨ।
Take me by the arm, and grant me Your Name. One who is blessed with Your Glance of Grace, has his sins erased.
गहि भुजा लेवहु नामु देवहु द्रिसटि धारत मिटत पाप ॥
ਨਾਨਕੁ​ਜੰਪੈ​ਪਤਿਤ​ਪਾਵਨ​ਹਰਿ​ਦਰਸੁ​ਪੇਖਤ​ਨਹ​ਸੰਤਾਪ​॥੩॥​
ਨਾਨਕ ਬੇਨਤੀ ਕਰਦਾ ਹੈ-ਹੇ ਹਰੀ! ਤੇਰਾ ਦਰਸਨ ਕੀਤਿਆਂ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ ॥੩॥
Nanak meditates on the Lord, the Purifier of sinners; beholding His Vision, he suffers no more. ||3||
नानकु जंपै पतित पावन हरि दरसु पेखत नह संताप ॥३॥
ਚਿਤਵਉ​ਚਿਤ​ਨਾਥ​ਚਿਤਵਉ​ਚਿਤ​ਨਾਥ​ਹੇ​ਰਖਿ​ਲੇਵਹੁ​ਸਰਣਿ​ਅਨਾਥ​ਹੇ​ਮਿਲੁ​ਚਾਉ​ਚਾਈਲੇ​ਪ੍ਰਾਨ​॥​
ਹੇ ਮੇਰੇ ਖਸਮ-ਪ੍ਰਭੂ! ਮੈਂ ਚਿੱਤ (ਵਿਚ ਤੈਨੂੰ ਹੀ) ਚਿਤਾਰਦਾ ਹਾਂ, ਹੇ ਨਾਥ! ਮੈਂ ਚਿੱਤ ਵਿਚ ਤੈਨੂੰ ਹੀ ਯਾਦ ਕਰਦਾ ਹਾਂ। ਮੈਨੂੰ ਅਨਾਥ ਨੂੰ ਆਪਣੀ ਸਰਨ ਵਿਚ ਰੱਖ ਲੈ। (ਹੇ ਨਾਥ! ਮੈਨੂੰ) ਮਿਲ (ਤੈਨੂੰ ਮਿਲਣ ਲਈ ਮੇਰੇ ਅੰਦਰ) ਚਾਉ ਹੈ, ਮੇਰੀ ਜਿੰਦ ਤੇਰੇ ਦਰਸਨ ਲਈ ਉਤਸ਼ਾਹ ਵਿਚ ਆਈ ਹੋਈ ਹੈ।
I focus my consciousness on the Lord - I focus my consciousness upon the Lord; I am helpless - please, keep me under Your Protection. I yearn to meet You, my soul hungers for You.
चितवउ चित नाथ चितवउ चित नाथ हे रखि लेवहु सरणि अनाथ हे मिलु चाउ चाईले प्रान ॥
ਸੁੰਦਰ​ਤਨ​ਧਿਆਨ​ਸੁੰਦਰ​ਤਨ​ਧਿਆਨ​ਹੇ​ਮਨੁ​ਲੁਬਧ​ਗੋਪਾਲ​ਗਿਆਨ​ਹੇ​ਜਾਚਿਕ​ਜਨ​ਰਾਖਤ​ਮਾਨ​॥​
ਹੇ ਪ੍ਰਭੂ! ਤੇਰੇ ਸੋਹਣੇ ਸਰੂਪ ਵਿਚ ਮੇਰੀ ਸੁਰਤਿ ਜੁੜੀ ਹੋਈ ਹੈ, ਤੇਰੇ ਸੋਹਣੇ ਸਰੀਰ ਵਲ ਮੇਰਾ ਧਿਆਨ ਲੱਗਾ ਹੋਇਆ ਹੈ। ਹੇ ਗੋਪਾਲ! ਮੇਰਾ ਮਨ ਤੇਰੇ ਨਾਲ ਡੂੰਘੀ ਸਾਂਝ ਪਾਣ ਵਾਸਤੇ ਲਲਚਾ ਰਿਹਾ ਹੈ। ਤੂੰ ਉਹਨਾਂ (ਵਡ-ਭਾਗੀਆਂ) ਦਾ ਮਾਣ ਰੱਖਦਾ ਹੈਂ ਜੇਹੜੇ ਤੇਰੇ ਦਰ ਦੇ ਮੰਗਤੇ ਬਣਦੇ ਹਨ।
I meditate on Your beautiful body - I meditate on Your beautiful body; my mind is fascinated by Your spiritual wisdom, O Lord of the world. Please, preserve the honor of Your humble servants and beggars.
सुंदर तन धिआन सुंदर तन धिआन हे मनु लुबध गोपाल गिआन हे जाचिक जन राखत मान ॥
ਪ੍ਰਭ​ਮਾਨ​ਪੂਰਨ​ਦੁਖ​ਬਿਦੀਰਨ​ਸਗਲ​ਇਛ​ਪੁਜੰਤੀਆ​॥​
ਹੇ ਪ੍ਰਭੂ! ਆਪਣੇ ਦਰ ਦੇ ਮੰਗਤਿਆਂ ਦਾ ਆਦਰ-ਮਾਣ ਕਰਦਾ ਹੈਂ, ਤੂੰ ਉਹਨਾਂ ਦੇ ਦੁੱਖਾਂ ਦਾ ਨਾਸ ਕਰਦਾ ਹੈਂ, (ਤੇਰੀ ਮੇਹਰ ਨਾਲ ਉਹਨਾਂ ਦੀਆਂ) ਸਾਰੀਆਂ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ ਹਨ।
God bestows perfect honor and destroys pain; He has fulfilled all my desires.
प्रभ मान पूरन दुख बिदीरन सगल इछ पुजंतीआ ॥
ਹਰਿ​ਕੰਠਿ​ਲਾਗੇ​ਦਿਨ​ਸਭਾਗੇ​ਮਿਲਿ​ਨਾਹ​ਸੇਜ​ਸੋਹੰਤੀਆ​॥​
ਜੇਹੜੇ (ਵਡ-ਭਾਗੀ ਮਨੁੱਖ) ਪ੍ਰਭੂ-ਪਤੀ ਦੇ ਗਲ ਨਾਲ ਲੱਗਦੇ ਹਨ, ਉਹਨਾਂ (ਦੀ ਜ਼ਿੰਦਗੀ) ਦੇ ਦਿਨ ਭਾਗਾਂ ਵਾਲੇ ਹੋ ਜਾਂਦੇ ਹਨ, ਖਸਮ-ਪ੍ਰਭੂ ਨੂੰ ਮਿਲ ਕੇ ਉਹਨਾਂ ਦੇ ਹਿਰਦੇ ਦੀ ਸੇਜ ਸੋਹਣੀ ਬਣ ਜਾਂਦੀ ਹੈ।
How very blessed was that day when the Lord embraced me; meeting my Husband Lord, my bed was beautified.
हरि कंठि लागे दिन सभागे मिलि नाह सेज सोहंतीआ ॥
ਪ੍ਰਭ​ਦ੍ਰਿਸਟਿ​ਧਾਰੀ​ਮਿਲੇ​ਮੁਰਾਰੀ​ਸਗਲ​ਕਲਮਲ​ਭਏ​ਹਾਨ​॥​
ਜਿਨ੍ਹਾਂ ਉਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ, ਜਿਨ੍ਹਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ, ਉਹਨਾਂ ਦੇ (ਪਿਛਲੇ ਕੀਤੇ) ਸਾਰੇ ਪਾਪ ਨਾਸ ਹੋ ਜਾਂਦੇ ਹਨ।
When God granted His Grace and met me, all my sins were erased.
प्रभ द्रिसटि धारी मिले मुरारी सगल कलमल भए हान ॥
ਬਿਨਵੰਤਿ​ਨਾਨਕ​ਮੇਰੀ​ਆਸ​ਪੂਰਨ​ਮਿਲੇ​ਸ੍ਰੀਧਰ​ਗੁਣ​ਨਿਧਾਨ​॥੪॥੧॥੧੪॥​
ਨਾਨਕ ਬੇਨਤੀ ਕਰਦਾ ਹੈ (-ਹੇ ਭਾਈ!) ਲੱਛਮੀ-ਪਤੀ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ-ਪ੍ਰਭੂ ਮੈਨੂੰ ਮਿਲ ਪਿਆ ਹੈ, ਮੇਰੀ ਮਨ ਦੀ ਮੁਰਾਦ ਪੂਰੀ ਹੋ ਗਈ ਹੈ ॥੪॥੧॥੧੪॥
Prays Nanak, my hopes are fulfilled; I have met the Lord, the Lord of Lakshmi, the treasure of excellence. ||4||1||14||
बिनवंति नानक मेरी आस पूरन मिले स्रीधर गुण निधान ॥४॥१॥१४॥
ੴ​ਸਤਿ​ਨਾਮੁ​ਕਰਤਾ​ਪੁਰਖੁ​ਨਿਰਭਉ​ਨਿਰਵੈਰੁ​ਅਕਾਲ​ਮੂਰਤਿ​ਅਜੂਨੀ​ਸੈਭੰ​ਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ; ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ) ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥
ਆਸਾ​ਮਹਲਾ​੧​॥​
ਰਾਗ ਆਸਾ ਵਿੱਚ ਗੁਰੂ ਨਾਨਕ ਜੀ ਦੀ ਬਾਣੀ। 'ਵਾਰ' ਸਲੋਕਾਂ ਸਮੇਤ, ਵਾਰ ਤੇ ਸਲੋਕ ਵੀ ਗੁਰੂ ਨਾਨਕ ਦੇ ਹਨ।
Aasaa, First Mahalaa:
आसा महला १ ॥
ਵਾਰ​ਸਲੋਕਾ​ਨਾਲਿ​ਸਲੋਕ​ਭੀ​ਮਹਲੇ​ਪਹਿਲੇ​ਕੇ​ਲਿਖੇ​ਟੁੰਡੇ​ਅਸ​ਰਾਜੈ​ਕੀ​ਧੁਨੀ​॥​
(ਇਹ ਵਾਰ) ਟੁੰਡੇ (ਰਾਜਾ) ਅਸਰਾਜ ਦੀ (ਵਾਰ ਦੀ) ਸੁਰ ਉਤੇ (ਗਾਉਣੀ ਹੈ)।
Vaar With Shaloks, And Shaloks Written By The First Mahalaa. To Be Sung To The Tune Of 'Tunda-Asraajaa':
वार सलोका नालि सलोक भी महले पहिले के लिखे टुंडे अस राजै की धुनी ॥
ਸਲੋਕੁ​ਮਃ​੧​॥​
Shalok, First Mahalaa:
सलोकु मः १ ॥
ਬਲਿਹਾਰੀ​ਗੁਰ​ਆਪਣੇ​ਦਿਉਹਾੜੀ​ਸਦ​ਵਾਰ​॥​
ਮੈਂ ਆਪਣੇ ਗੁਰੂ ਤੋਂ (ਇਕ) ਦਿਨ ਵਿਚ ਸੌ ਵਾਰੀ ਸਦਕੇ ਹੁੰਦਾ ਹਾਂ,
A hundred times a day, I am a sacrifice to my Guru;
बलिहारी गुर आपणे दिउहाड़ी सद वार ॥
ਜਿਨਿ​ਮਾਣਸ​ਤੇ​ਦੇਵਤੇ​ਕੀਏ​ਕਰਤ​ਨ​ਲਾਗੀ​ਵਾਰ​॥੧॥​
ਜਿਸ (ਗੁਰੂ) ਨੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤੇ ਤੇ ਬਣਾਉਂਦਿਆਂ (ਰਤਾ) ਚਿਰ ਨਾਹ ਲੱਗਾ ॥੧॥
He made angels out of men, without delay. ||1||
जिनि माणस ते देवते कीए करत न लागी वार ॥१॥